ਭਾਗ 11 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਨਵੀਂ ਵਿਆਹੀ ਜੋੜੀ ਨੂੰ ਸਗਨ ਪਾਉਣ ਲਈ ਸਟੇਜ਼ ਉਤੇ ਬੈਠਾ ਦਿੱਤਾ ਸੀ। ਬੱਬੀ ਨੂੰ ਤੇ ਉਸ ਦੇ ਪਤੀ ਹੈਪੀ ਨੂੰ ਸਗਨ ਪੈਣ ਲੱਗ ਗਿਆ ਸੀ। ਬਹੁਤ ਸਾਰੇ ਲੋਕ ਤਾਂ ਸਗਨ ਪਾਉਣ ਤੋਂ ਪਹਿਲਾਂ ਹੀ ਖਿਸਕ ਗਏ ਸਨ। ਅਚਾਨਕਿ ਕਿਸੇ ਨੇ ਗੋਲ਼ੀਆ ਚਲਾ ਦਿੱਤੀਆਂ ਸਨ। ਸ਼ਰਾਬ ਪੀਤੀ ਵਿੱਚ ਇੱਕ ਦੂਜੇ ਨਾਲ ਬੋਲ-ਕਬੋਲ ਹੋ ਗਏ। ਕਨੇਡਾ ਵਾਲੇ ਦੋ ਬੰਦੇ ਮਾਰ ਦਿੱਤੇ ਸਨ। ਇਹ ਮਰਨ ਵਾਲੇ ਦੋਂਨੇਂ ਹੈਪੀ ਦੇ ਦੋਸਤ ਸਨ। ਲੋਕਾਂ ਵਿੱਚ ਹੱਫ਼ੜਾ ਦੱਫ਼ੜੀ ਮੱਚ ਗਈ ਸੀ। ਬਹੁਤ ਸਾਰੇ ਬੱਚੇ ਮਿਧੇ ਗਏ ਸਨ। ਉਨਾਂ ਨੂੰ ਹਸਪਤਾਲ ਲਜਾਇਆ ਗਿਆ। ਪੁਲੀਸ ਆ ਗਈ ਸੀ। ਗੋਲ਼ੀ ਚਲਾਉਣ ਵਾਲੇ ਨੂੰ ਉਥੋਂ ਹੀ ਫੜ ਲਿਆ ਸੀ। ਉਦੋਂ ਹੀ ਫਟਾਫਟ ਬੱਬੀ ਦੀ ਡੋਲੀ ਤੋਰ ਦਿੱਤੀ ਸੀ। ਬਈ ਕਿਤੇ ਹੋਰ ਬਾਕਾ ਨਾਂ ਹੋ ਜਾਵੇ। ਉਹ ਦੋਂਵੇਂ ਘਰ ਜਾਣ ਦੀ ਬਜਾਏ ਹੋਟਲ ਵਿੱਚ ਚਲੇ ਗਏ ਸਨ। ਸਾਰੇ ਸਗਨ ਵਿੱਚੇ ਰਹਿ ਗਏ ਸਨ। ਪੰਜਾਬ ਪੁਲੀਸ ਨੂੰ ਤਾਂ ਸਬ ਜਾਂਣਦੇ ਹਨ। ਇਹ ਸੱਚੇ ਝੂਠੇ ਸਬ ਨੂੰ ਰੱਗੜ ਦਿੰਦੇ ਹਨ। ਇਕ ਇੰਨਾਂ ਵਿੱਚੋਂ ਬਹੁਤੇ ਖਾਂਣ ਦੇ ਕੁੱਤੇ ਹਨ। ਭੁੱਖੇ ਘਰਾਂ ਦੇ ਹੁੰਦੇ ਹਨ। ਹਰ ਪਾਸੇ ਤੋਂ ਜੇਬਾਂ ਕੱਟਦੇ ਫਿਰਦੇ ਹਨ। ਆਪ ਹੀ ਜੇਬਾਂ ਖਾਲੀ ਕਰ ਦਿੰਦੇ ਹਨ। ਇੰਨਾਂ ਦਾ ਨਾਂਮ ਪੁਲੀਸ ਨਹੀਂ, ਡਕੈਤ ਹੋਣਾਂ ਚਾਹੀਦਾ ਸੀ। ਡਾਕੂਆਂ ਵਾਲੀਆ ਹੀ ਆਦਤਾਂ ਹਨ। ਅੱਖ ਪਬਲਿਕ ਦੇ ਮਾਲ, ਧੰਨ, ਹੁਸਨਾਂ ਉਤੇ ਰਹਿੰਦੀ ਹੈ। ਕਰਨੀ ਤਾਂ ਪੁਲੀਸ ਨੇ ਜੰਨਤਾਂ ਦੀ ਰਾਖੀ ਹੁੰਦੀ ਹੈ। ਇਹ ਜੰਨਤਾਂ ਨੂੰ ਹੀ ਲੁੱਟ ਕੇ ਖਾਂਦੇ ਹਨ। ਲੁੱਟੇ ਮਾਲ ਦੀ ਜਰੂਰ ਰਾਖੀ ਕਰਦੇ ਹਨ। ਬੱਬੀ ਦਾ ਘਰ ਤੇ ਪੈਲਸ ਨੂੰ ਪੁਲੀਸ ਨੇ ਘੇਰ ਲਿਆ ਸੀ। ਚਾਰੇ ਪਾਸੇ ਸੋਗ ਪੈ ਗਿਆ ਸੀ। ਸਬ ਦੀ ਤਲਾਸ਼ੀ ਲਈ ਜਾ ਰਹੀ ਸੀ। ਦੋਂਨੇਂ ਲਾਸ਼ਾਂ ਨੂੰ ਪੋਸਟਮਾਟਮ ਲਈ ਭੇਜ ਦਿੱਤਾ ਸੀ।

ਨੀਟੂ ਤੇ ਰਾਜ ਨਾਲ ਸੁਖ ਤੇ ਸੀਤਲ ਘਰ ਚਲੇ ਗਏ ਸਨ। ਐਨੀ ਸਾਦਗੀ ਨਾਲ ਵਿਆਹ ਹੋਇਆ ਸੀ। ਘਰ ਵਿੱਚ ਕੋਈ ਹੱਲਾਂ-ਗੁੱਲਾਂ ਨਹੀਂ ਸੀ। ਕੋਈ ਰਿਸ਼ਤੇਦਾਰ ਨਹੀਂ ਆਇਆ ਸੀ। ਨੀਟੂ ਦੀ ਡੋਲੀ ਵਾਲੀ ਸੁਖ ਤੇ ਸੀਤਲ ਦੀ ਕਾਰ ਹੀ ਸੀ। ਨੀਟੂ ਦੇ ਡੈਡੀ ਇਲਾਕੇ ਦੇ ਠਾਣੇਦਾਰ ਲੱਗੇ ਹੋਏ ਸਨ। ਰਾਜ ਡੈਡੀ ਦੇ ਬੈਂਕ ਮਨੇਜ਼ਰ ਸਨ। ਦੋਂਨਾਂ ਦੇ ਘਰ ਬਹੁਤ ਪੈਸਾ ਸੀ। ਪਰ ਦੋਂਨਾਂ ਦੀ ਆਪਦੀ ਮਰਜ਼ੀ ਸੀ। ਮੁੱਲਾਂਪੁਰ ਵਿੱਚ ਦੋਂਨੇਂ ਘਰਾਂ ਦੀ ਦੂਰ-ਦੂਰ ਤੱਕ ਪ੍ਰਸੰਸਾਂ ਸੀ। ਲੋਕਾਂ ਵਿੱਚ ਚੰਗੀ ਜਾਂਣ ਪਛਾਣ ਸੀ। ਘਰ ਦੀ ਸਾਦੀ ਰੋਟੀ ਖਾ ਕੇ, ਸੁਖ ਤੇ ਸੀਤਲ ਵੀ ਬਹੁਤ ਖੁਸ਼ ਹੋਏ। ਸੁਖ ਨੇ ਤਾਂ ਸੋਚਿਆ ਸੀ, " ਉਸ ਨੇ ਸਾਦਗੀ ਨਾਲ ਆਪਦਾ ਵਿਆਹ ਕੀਤਾ ਸੀ। ਪਰ ਰਾਜ ਨੇ ਤਾਂ ਹੋਰ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਸੁਖ ਨੇ ਰਾਜ ਨੂੰ ਕਿਹਾ, " ਜੇ ਬਾਕੀ ਦੇ ਨੌਜੁਵਾਨ ਵਿਆਹ ਸਾਦੇ ਕਰਨ ਲੱਗ ਜਾਣ, ਪੰਜਾਬ ਬਚ ਜਾਵੇਗਾ। " ਰਾਜ ਨੇ ਦੱਸਿਆ, " ਮੇਰੀ ਭੈਣ ਦੇ ਵਿਆਹ ਨੂੰ, ਮੁੰਡੇ ਵਾਲਿਆਂ ਨੇ 80 ਲੱਖ ਕੈਸ਼ ਲਿਆ ਸੀ। 20 ਪੈਲਸ ਤੇ ਬਾਕੀ ਦਾ ਖ਼ਰਚਾ ਹੋਇਆ ਸੀ। ਜ਼ਮੀਨ ਵੇਚਣੀ ਪੈ ਗਈ ਸੀ। ਡੈਡੀ ਆਪ ਬੈਂਕ ਮਨੇਜ਼ਰ ਹਨ। ਬੈਂਕ ਵਿੱਚ ਪੈਸਾ ਨਹੀਂ ਰੱਖਦੇ। ਕਹਿੰਦੇ ਹਨ, " ਜ਼ਮੀਨ ਲੈਣ ਵਿੱਚ ਕਈ ਗੁਣਾਂ ਵੱਧ ਫ਼ੈਇਦਾ ਹੁੰਦਾ ਹੈ। " ਜਦੋਂ ਪੈਸੇ ਜੁੜਦੇ ਹਨ। ਉਦੋਂ ਹੀ ਕੋਈ ਪਲਾਟ ਖ੍ਰੀਦ ਲੈਂਦੇ ਹਨ। ਭੈਣ ਦਾ ਵਿਆਹ ਕਰਨਾਂ ਸੀ। ਘਰ ਕੋਈ ਪੈਸਾ ਨਹੀਂ ਸੀ। ਤਾਂਹੀਂ ਜ਼ਮੀਨ ਵੇਚਣੀ ਪੈ ਗਈ ਸੀ। ਰੱਬ ਹੀ ਜਾਂਣੇ, ਡੈਡੀ ਨੂੰ ਇਹ ਐਨੀ ਜ਼ਮੀਨ ਕਿਉਂ ਖ੍ਰੀਦਣ ਦਾ ਫਤੂਰ ਚੜ੍ਹਿਆ ਹੈ? ਇਸੇ ਕਰਕੇ ਮੈਂ ਆਪਦਾ ਵਿਆਹ ਸਾਦਾ ਕਰਾਇਆ ਹੈ। ਨੀਟੂ ਦੇ ਜੋ ਅੰਨਦਾਂ ਉਤੇ, ਸੂਟ ਪਾਇਆ ਹੈ। ਇਹ ਮੇਰੀ ਪਹਿਲੀ ਤੱਨਖ਼ਾਹ ਵਿੱਚੋਂ ਲਿਆ ਹੋਇਆ ਹੈ। ਮੈਨੂੰ ਵੀ ਬੈਂਕ ਵਿੱਚ ਨੋਕਰੀ ਮਿਲ ਗਈ ਹੈ। " ਸੁਖ ਨੇ ਕਿਹਾ, " ਲੋਕ ਠੀਕ ਹੀ ਕਹਿੰਦੇ ਹਨ, " ਪਿਉ ਵਾਲਾ ਕਿੱਤਾ ਹੀ ਪੁੱਤਰ ਕਰਦਾ ਹੈ। ਤੂੰ ਆਪਦੇ ਡੈਡੀ ਵਾਂਗ ਬੈਂਕ ਵਿੱਚ ਕੰਮ ਕਰਨ ਲੱਗ ਗਿਆ ਹੈ। ਮੈਂ ਆਪਦੇ ਡੈਡੀ ਵਾਂਗ ਟਰੱਕਾਂ ਵਿੱਚ ਪੈ ਗਿਆ। ਹੁਣ ਡੈਡੀ ਦੀਆਂ ਲੀਹਾਂ ਉਤੇ ਚਲਦਾ, ਹੁਣ ਤੂੰ ਵੀ ਗ੍ਰਹਿਸਤੀ ਵਿੱਚ ਨਿੱਤਰ ਜਾ। ਅੱਜ ਤੇਰੀ ਸੁਹਾਗ ਰਾਤ ਹੈ। ਸੁਹਾਗ ਰਾਤ ਮਨਾਉਣ ਵਿੱਚ ਵਿਆਹ ਦੇ ਖ਼ੱਰਚੇ ਵਾਂਗ ਕਜ਼ੂਸੀ ਨਾ ਕਰੀ। ਪਿਆਰ ਵਿੱਚ ਖੁੱਲਦਿਲੀ ਚੱਲਦੀ ਹੈ। ਪਿਆਰ ਕਿਤਿਆਂ ਮੁੱਕਦਾ ਨਹੀਂ ਹੈ। ਹੋਰ ਵੱਧਦਾ ਹੈ। " ਸੀਤਲ ਸੁਖ ਨੂੰ ਘਰ ਜਾਣ ਲਈ ਕਹਿੱਣ ਆਈ ਸੀ। ਉਸ ਨੇ ਰਾਜ ਨੂੰ ਕਿਹਾ, " ਇਹ ਸੁਖ ਕੀ ਸਿੱਖਾ ਰਿਹਾ ਹੈ? ਇਸ ਦੇ ਮਗਰ ਨਾਂ ਲੱਗੀ। ਇਸ ਦਾ ਤਾਂ ਅਜੇ ਹਨੀਮੂਨ ਹੀ ਨਹੀਂ ਮੁੱਕਿਆ। " ਨੀਟੂ ਵੀ ਉਥੇ ਆ ਗਈ ਸੀ। ਉਸ ਨੇ ਕਿਹਾ, " ਸੀਤਲ ਮੈਂ ਤਾਂ ਸੋਚਿਆ, ਤੁਸੀ ਚਲੇ ਗਏ। ਅੱਜ ਰਾਤ ਇਥੇ ਹੀ ਰਹਿ ਜਾਵੋ। ਇਸ ਸਮੇਂ ਕਿਥੋਂ ਜਾਵੋਂਗੇ? ਰਾਤ ਦੇ 11 ਵੱਜ ਗਏ ਹਨ। " ਸੀਤਲ ਨੇ ਕਿਹਾ, " ਨੀਟੂ ਕੁੱਝ ਸਮਝ ਨਹੀਂ ਲੱਗੀ। ਤੂੰ ਸਾਨੂੰ ਘਰੋਂ ਤੋਰਨਾਂ ਚਹੁੰਦੀ ਹੈ ਜਾਂ ਰੱਖਣਾਂ। ਫ਼ਿਕਰ ਨਾਂ ਕਰ, ਅਸੀਂ ਚੱਲੇ ਜਾਂਦੇ ਹਾਂ। ਤੁਹਾਡੇ ਰੰਗ ਵਿੱਚ ਭੰਗ ਨਹੀਂ ਪਾਉਣਾਂ ਚਹੁੰਦੇ। ਅਸੀਂ ਚਲਦੇ ਹਾਂ। ਤੁਸੀਂ ਆਪਦੀ ਸੁਹਾਗ ਰਾਤ ਬੱਣਵੋ। ਅੱਧੀ ਰਾਤ ਤਾ ਲੰਘ ਚੱਲੀ ਹੈ। " ਸੁਖ ਨੇ ਕਿਹਾ, " ਕਾਲਜ਼ ਦੀਆਂ ਕਲਾਸਾਂ ਛੱਡ ਕੇ, ਇਹ ਤਾ ਸੁਹਾਗ ਦਿਨ ਮੰਨਾਉਂਦੇ ਰਹੇ ਹਨ। ਆਦਤ ਬੱਣ ਗਈ ਹੈ। ਦਿਨ ਵੀ ਚੜ੍ਹ ਗਿਆ, ਤਾਂ ਕੀ ਫ਼ਰਕ ਪੈਂਦਾ ਹੈ? ਦਿਨੇ ਵੱਧ ਦਿਸਦਾ ਹੈ। ਇਥੇ ਕਿਹੜਾ ਮੇਲ ਸੱਦਿਆ ਹੋਇਆ ਹੈ? ਬਈ ਕੋਈ ਵਿੱੜਕਾਂ ਲਵੇਗਾ। " ਸੀਤਲ ਨੇ ਕਿਹਾ, " ਗੱਲ ਤਾਂ ਠੀਕ ਹੈ। ਨਾਂ ਕੋਈ ਸੱਸ ਨਾਂ ਨੱਨਾਣ, ਬੀਬੀ ਕੱਲੀ ਪ੍ਰਧਾਂਨ। ਨੀਟੂ ਤੂੰ, ਮੁੰਡਾ ਤਾ ਚੰਗਾ ਫਸਾਇਆ ਹੈ। ਕੱਲਾ-ਕੱਲਾ ਮੁੰਡਾ ਹੈ। ਸੌਹੁਰਾ ਸਾਹਿਬ ਬਾਹਰਲੇ ਕੰਮਰੇ ਵਿੱਚ ਸੌਉ ਗਏ। ਦਿਨ ਰਾਤ ਤੁਹਾਡੇ ਹੀ ਹਨ। ਹੁਣ ਅਸੀ ਚੱਲਦੇ ਹਾਂ। ਤੁਹਾਡਾ ਹੋਰ ਸਮਾਂ ਖ਼ਰਾਬ ਨਹੀਂ ਕਰਦੇ। " ਸੁਖ ਨੇ ਕਿਹਾ, " ਹਾਂ ਬਈ ਮੈਨੂੰ ਵੀ ਕੁੱਝ ਚੇਤੇ ਆ ਗਿਆ ਹੈ। ਵਿਆਹ ਕਰਾਕੇ ਤਾਂ ਬੰਦਾ ਚਾਟ ਤੇ ਲੱਗ ਜਾਂਦਾ ਹੈ। ਜ਼ਨਾਨੀ ਜੋਗਾ ਹੀ ਰਹਿ ਜਾਦਾਂ ਹੈ। ਜ਼ੋਰੂ ਦਾ ਗੁਲਾਮ ਬੱਣ ਜਾਂਦਾ ਹੈ। ਚੰਗਾਂ ਬਈ ਮਿੱਤਰਾਂ ਚਲਦੇ ਹਾਂ। ਤੂੰ ਆਪਣੀ ਜ਼ੋਰੂ ਦੀ ਸੇਵਾ ਕਰ। ਅਸੀਂ ਆਪਦੀ ਮਲਕਾਂ ਦੀ ਘਰ ਜਾ ਕੇ, ਖੁਸ਼ਾਮਦੀ ਕਰਦੇ ਹਾਂ। ਘਰਵਾਲੀ ਤੋਂ ਲੈ ਕੇ, ਰੋਟੀ ਖਾਣੀ ਹੈ। "


Comments

Popular Posts