ਮੇਰੇ ਲਈ ਉਮੀਦ, ਸਹਾਰਾ, ਇੱਜ਼ਤ, ਸ਼ਕਤੀ, ਦੌਲਤ ਪ੍ਰਭੂ ਨੂੰ ਯਾਦ ਕਰਨਾਂ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਮੇਰੇ ਲਈ ਉਮੀਦ, ਸਹਾਰਾ, ਇੱਜ਼ਤ, ਸ਼ਕਤੀ, ਦੌਲਤ ਪ੍ਰਭੂ ਨੂੰ ਯਾਦ ਕਰਨਾਂ ਹੈ। ਸੱਚੇ ਸਦਾ ਰਹਿੱਣ ਵਾਲੇ ਸਾਹੂਕਾਰ ਪ੍ਰਮਾਤਮਾਂ ਦੀ ਮੈਨੂੰ ਓਟ ਉਮੀਦ ਹੈ। ਜੋ ਮਨ ਦੇ ਬਹੁਤ ਗਰੀਬ, ਬੇਸਹਾਰਾ ਬੱਣ ਕੇ, ਰੱਬ ਦੇ ਪਿਆਰ ਹੋ ਗਏ ਹਨ। ਸਤਿਗੁਰ ਨਾਨਕ ਭਗਵਾਨ ਪਿਆਰੇ ਭਗਤਾਂ ਦੇ ਸਿਰ ਉਤੇ ਹੱਥ ਦੇ ਕੇ, ਬਾਂਹ ਫੜ੍ਹ ਕੇ ਬਚਾ ਲੈਂਦੇ ਹਨ। ਪ੍ਰਭੂ ਦੇ ਹਰਿ, ਹਰੀ ਰੱਬ ਨੂੰ ਚੇਤੇ ਕਰਕੇ ਨਾਂਮ ਜੱਪਣ ਨਾਲ ਮਨ ਪਵਿੱਤਰ ਹੋ ਗਿਆ ਹੈ। ਕਰੋੜਾਂ ਜੂਨਾਂ ਦੇ ਕੀਤੇ ਮਾੜੇ ਕੰਮ ਕਲੰਕ ਨਾਸ਼ ਹੋ ਜਾਂਦੇ ਹਨ। ਬਹੁਤ ਦਾਤੇ ਵੱਲੋਂ ਦਾਨ ਮਿਲ ਜਾਂਦੇ ਹਨ। ਪ੍ਰਮਾਤਮਾਂ ਦੇ ਚਰਨਾਂ ਦੀ ਚਹਿਲ-ਪਹਿਲ ਮਨ ਵਿੱਚ ਮਹਿਸੂਸ ਹੁੰਦੀ ਹੈ। ਅਨੇਕਾਂ ਜੂਨਾਂ ਦੇ ਕੀਤੇ ਮਾੜੇ ਕੰਮ, ਪਲ ਵਿੱਚ ਨਾਸ਼ ਹੋ ਜਾਂਦੇ ਹਨ। ਰੱਬ ਦੇ ਭਗਤਾਂ ਨਾਲ ਰਹਿ ਕੇ, ਰੱਬੀ ਬਾਣੀ ਨੂੰ ਗਾ ਕੇ, ਲਾਭ ਪ੍ਰਪਾਤ ਕਰ ਲਿਆ ਹੈ। ਮੌਤ ਦੇ ਜੰਮਦੂਤ ਉਸ ਨੂੰ ਲੈਣ ਨਹੀਂ ਆਏ। ਪ੍ਰਭੂ ਆਪ ਉਸ ਦਾ ਮਾਲਕ ਬੱਣ ਗਿਆ। ਹਿਰਦੇ ਵਿੱਚ ਪ੍ਰਭੂ ਦੇ ਨਾਂਮ ਦੇ ਗੁਣਾਂ ਨੂੰ ਧਾਰ ਲਿਆ ਹੈ। ਇਸੇ ਤਰਾਂ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚਾ ਹੋ ਜਾਂਦਾ ਹੈ। ਪ੍ਰਮਾਤਮਾਂ ਨੇ ਮੇਹਰਬਾਨੀ ਕਰਕੇ ਮੈਨੂੰ ਆਪਦਾ ਬੱਣਾਂ ਲਿਆ ਹੈਸਤਿਗੁਰ ਨਾਨਕ ਆਪਦੇ ਪ੍ਰਭੂ ਨੂੰ ਹੀ ਹਰ ਸਮੇਂ ਯਾਦ ਕਰੀਏ। ਉਨਾਂ ਦੇ ਨਜ਼ਦੀਕ ਰਹੀਏ, ਸ਼ਰਨ ਜਿਸ ਨੇ ਪ੍ਰਭੂ ਨਾਲ ਪ੍ਰੀਤ ਬੱਣਾਂ ਲਈ ਹੈ। ਸਰੀਰ ਤੇ ਹਿਰਦਾ ਭਗਵਾਨ ਦੇ ਚਰਨ-ਸ਼ਰਨ ਵਿੱਚ ਠੰਡੇ ਸ਼ਾਂਤ ਹੋ ਕੇ, ਪ੍ਰਭੂ ਪਿਆਰ ਵਿੱਚ ਰੰਗੇ ਜਾਂਦੇ ਹਨ। ਨਿਡਰ ਪ੍ਰਭੂ, ਡਰ ਸਹਿਮ ਦੂਰ ਕਰਨ ਵਾਲੇ ਨੂੰ, ਜੋ ਚਿਤ ਵਿੱਚ ਯਾਰ ਨਹੀਂ ਕਰਦੇ। ਉਹ ਅਨੇਕਾਂ ਜੂਨਾਂ ਡਰ-ਸਹਿਮ ਵਿੱਚ ਕੱਢ ਦਿੰਦੇ ਹਨ। ਜਿਸ ਦੇ ਮਨ ਵਿੱਚ ਭਗਵਾਨ ਦਾ ਨਾਂਮ ਚਿਤ ਲੱਗ ਗਿਆ ਹੈ। ਉਸ ਦੀਆ ਪ੍ਰਭੂ ਸਾਰੀਆਂ ਮਨ ਦੀਆਂ ਇੱਛਾਵਾਂ ਤੇ ਸਾਰੇ ਕੰਮ ਆਪ ਹੀ ਸਫ਼ਲ ਕਰ ਦਿੰਦਾ ਹੈ। ਸਾਰਿਆ ਦਾ ਜੰਮਣਾਂ, ਮਰਨਾਂ, ਬਚਪੱਨ ਤੋਂ ਬੁੱਢਾਪੇ ਤੱਕ, ਜਿਸ ਪ੍ਰਮਾਤਮਾਂ ਦੇ ਹੱਥ ਵਿੱਚ ਹੈ। ਸਾਰੀਆਂ ਸ਼ਕਤੀਆਂ ਦੇ ਗੁਣਾਂ ਵਾਲੇ, ਭਗਵਾਨ ਪਿਆਰੇ ਨੂੰ ਹਰ ਸਮੇਂ ਸੁਆਸਾਂ ਦੇ ਨਾਲ ਯਾਦ ਕਰੀਏ। ਇਕੋ ਭਗਵਾਨ ਹੀ ਪਿਆਰਾ, ਦੋਸਤ, ਰਿਸ਼ਤੇਦਾਰ ਹੈ। ਸਤਿਗੁਰ ਨਾਨਕ ਭਗਵਾਨ ਦਾ ਮੈਨੂੰ ਓਟ ਆਸਰਾ ਹੈ।

ਜਿਸ ਨੂੰ ਬਾਹਰ ਲੱਭਦਾ ਹੈ, ਭਗਵਾਨ ਮਨ ਵਿੱਚ ਵੱਸਦਾ ਹੈ। ਸਾਰਿਆਂ ਬੰਦਿਆਂ, ਜੀਵਾਂ ਦੇ ਤਨ-ਸਰੀਰ, ਜਿੰਦ ਜਾਨ ਵਿੱਚ ਪ੍ਰਭੂ ਜੀ ਰਹਿੰਦੇ ਹਨ। ਰੱਬ ਦੇ ਪਿਆਰਿਆਂ ਦੇ ਨਾਲ ਰਲ ਕੇ, ਪ੍ਰਭੂ ਨੂੰ ਰੱਬ-ਰੱਬ ਕਹਿ ਕੇ ਯਾਂਦ ਕਰੀਏ। ਸਰੀਰ ਜਿੰਦ-ਜਾਨ ਪ੍ਰਮਾਤਮਾਂ ਪ੍ਰਭੂ ਪ੍ਰੇਮ ਵਿੱਚ ਰੁੱਝ ਕੇ ਮਸਤ ਹੋ ਗਿਆ ਹੈ। ਸਤਿਗੁਰ ਦੀ ਮੇਹਰ ਨਾਲ ਦੁਨੀਆਂ ਦੇ ਵਿਕਾਰ ਪਾਪਾਂ ਤੋਂ ਬਚਾ ਹੋ ਜਾਂਦਾ ਹੈ। ਅਨੇਕਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਹਨ। ਜਿਸ ਦੀ ਸੁਰਤ ਰੱਬ ਦੇ ਨਾਲ ਲੀਨ ਹੋ ਜਾਂਦੀ ਹੈ। ਸਤਿਗੁਰ ਜੀ ਰੱਬੀ ਬਾਣੀ ਪਵਿੱਤਰ ਰਸਤਾ ਹੈ। ਪ੍ਰਭੂ ਦੇ ਸੋਹਣੇ ਚਰਨਾਂ ਨੂੰ ਮਨ ਵਿੱਚ ਮਹਿਸੂਸ ਕਰੀਏ। ਸਤਿਗੁਰ ਨਾਨਕੁ ਪ੍ਰਭੂ ਦੀ ਹੋਦ ਦਾ ਜ਼ਕੀਨ ਕਰਕੇ, ਆਸਰੇ ਦੇ ਨਾਲ ਜਿਉਂਦੇ ਹਾਂ। ਉਹ ਮਨ ਪਵਿੱਤਰ ਹੋ ਕੇ, ਨਿਹਾਲ ਧੰਨ-ਧੰਨ ਹੋ ਜਾਦਾ ਹੈ। ਜੋ ਰੱਬ ਦੇ ਕੰਮਾਂ ਦੀ ਮਹਿਮਾਂ ਕਰਦਾ ਹੈ। ਮਨ ਵਿੱਚ ਖੁਸ਼ੀਆਂ ਅੰਨਦ ਭਗਵਾਨ ਨੇ ਆਪੇ ਦੇ ਦਿੱਤੇ ਹਨ। ਮਸੀਬਤਾਂ ਦੁੱਖ ਉਸੇ ਬੰਦੇ ਉਤੇ ਆਉਂਦੀਆਂ ਹਨ। ਜੋ ਰੱਬ ਨੂੰ ਚੇਤੇ ਨਹੀਂ ਕਰਦੇ। ਉਨਾਂ ਮਨ ਵਿੱਚ ਕਰੋੜਾ ਖੁਸ਼ੀਆਂ ਅੰਨਦ ਬੱਣ ਜਾਂਦੇ ਹਨ। ਜੋ ਭਗਵਾਨ ਨੂੰ ਚੇਤੇ ਕਰਕੇ, ਉਸ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ। ਪ੍ਰਭੂ ਨੂੰ ਭੁੱਲਾਉਣ ਨਾਲ ਦਰਦ-ਪੀੜਾਂ, ਬਿਮਾਰੀਆਂ ਆ ਘੇਰਦੀਆਂ ਹਨ। ਰੱਬ ਨੂੰ ਚੇਤੇ ਕਰਨ ਨਾਲ ਹੀ ਮੌਤ ਦੇ ਜੰਮਦੂਤ ਦੁੱਖ ਨਹੀਂ ਦਿੰਦੇ। ਉਨਾਂ ਦਾ ਮਨ ਚੰਗੇ ਕਰਮਾਂ ਵਾਲਾ ਹੈ। ਜਿਥੇ ਇਕੋਂ ਰੱਬ ਦਾ ਹੀ ਨਾਂਮ ਚੇਤੇ ਕੀਤਾ ਜਾਂਦਾ ਹੈ। ਜਿਥੇ ਜਾਂਦੇ ਹਾਂ, ਪ੍ਰਭੂ ਨਾਲ ਹਾਜ਼ਰ ਲੱਗਦੇ ਹਨ। ਸਤਿਗੁਰ ਨਾਨਕ ਜੀ ਮਨ ਦੀਆਂ ਬੁੱਝਣ ਵਾਲਾ ਮਾਲਕ ਮਿਲ ਗਿਆ ਹੈ।
 

28/2/ 2013. 197

Comments

Popular Posts