ਭਾਗ 23 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਦੇ ਜਾਂਣ ਪਿਛੋਂ, ਉਸ ਦੀ ਮੰਮੀ ਬਹੁਤ ਉਦਾਸ ਹੋ ਗਈ ਸੀ। ਉਸ ਦਾ ਕਿਸੇ ਕੰਮ ਵਿੱਚ ਜੀਅ ਨਹੀਂ ਲੱਗਦਾ ਸੀ। ਉਹ ਬਗੈਰ ਖਾਂਣ ਪੱਕਾਉਣ ਦੇ ਪੈ ਗਈ ਸੀ। ਉਸ ਨੇ ਆਪਦੇ ਪਤੀ ਨੂੰ ਦੱਸਿਆ, " ਮੈਂ ਇਹੀ ਸੋਚੀ ਜਾਂਦੀ ਸੀ। ਸੀਤਲ ਨੇ ਹੁਣ ਛੇਤੀ ਮੁੜ ਕੇ ਨਹੀਂ ਆਉਣਾਂ ਹੈ। ਦਿਮਾਗ ਉਤੇ ਬੋਝ ਪੈ ਗਿਆ। ਸਿਰ ਭਾਰਾ ਹੋ ਗਿਆ, ਮੇਰਾ ਸਿਰ ਬਹੁਤ ਦੁੱਖਦਾ ਹੈ। " ਸੀਤਲ ਦੇ ਡੈਡੀ ਨੇ ਕਿਹਾ, " ਉਹ ਕਿਹੜਾ ਵਲੈਤ ਗਈ ਹੈ? ਫ਼ਿਕਰ ਨਾਂ ਕਰ. ਛੇਤੀ ਮਿਲ ਜਾਵੇਗੀ। ਵਿਆਹ ਪਿਛੋਂ, ਕੁੜੀਆਂ ਆਪਦੇ ਘਰ ਹੀ ਚੰਗੀਆਂ ਲੱਗਦੀਆਂ ਹਨ। ਤੈਨੂੰ ਤਾਂ ਖੁਸ਼ ਹੋਣਾਂ ਚਾਹੀਦਾ ਹੈ। ਸੀਤਲ ਆਪਣਾ-ਆਪ ਸਭਾਲ ਸਕਦੀ ਹੈ। ਤਾਂਹੀਂ ਸੁਖ ਨਾਲ ਤੁਰ ਗਈ। ਰੱਬ ਦਾ ਸ਼ੂਕਰ ਕਰ, ਸਿਆਣੀ ਕੁੜੀ ਹੈ। ਤੈਨੂੰ ਆਪਦੇ ਬਾਰੇ ਯਾਦ ਹੋਣਾਂ ਹੈ। ਆਪਦੀ ਬੇਬੇ ਨੂੰ ਕੰਮ ਕਰਾਉਣ ਨੂੰ ਨਾਲ ਹੀ ਲੈ ਆਈ ਸੀ। ਤੈਨੂੰ ਤਾਂ ਰੋਟੀ ਵੀ ਨਹੀਂ ਪੱਕਾਉਣੀ ਆਉਂਦੀ ਸੀ। ਜੇ ਮੇਰੀ ਮਾਂ ਜਿਉਂਦੀ ਹੁੰਦੀ। ਦੋਂਨਾਂ ਨੂੰ ਚੰਗਾ ਸਬਕ ਸਿਖਾਉਂਦੀ। " ਗੱਲ ਸੁਣ ਕੇ, ਸੀਤਲ ਦੀ ਮੰਮੀ ਦਾ ਸਿਰ ਦੁਖਣੋਂ ਹੱਟ ਗਿਆ। ਉਸ ਨੇ ਕਿਹਾ, " ਉਹ ਮੇਰੀ ਖ਼ਬਰ ਕੀ ਲੈਂਦੀ? ਜਿ ਉਹ ਜਿਉਂਦੀ ਹੁੰਦੀ, ਤਾਂ ਮੇਰੀ ਮਾਂ ਨੇ ਕੀ ਕਰਨ ਆਉਣਾਂ ਸੀ? ਤੁਸੀਂ ਅੱਗਲਿਆਂ ਦੀ 17 ਸਾਲ ਦੀ ਧੀ ਨਾਲ ਵਿਆਹ ਕਰਾ ਲਿਆ ਸੀ। " ਸੀਤਲ ਦਾ ਡੈਡੀ ਮੁਸਕਰਾ ਰਿਹਾ ਸੀ। ਉਸ ਨੂੰ ਕੋਈ ਗੱਲ ਚੇਤੇ ਆ ਗਈ ਸੀ। ਉਸ ਦੱਸਿਆ, " ਮੈਂ ਆਪਦੇ ਨਾਨਕੀ ਰੁੜਕੇ ਗਿਆ ਹੋਇਆ ਸੀ। ਉਦੋਂ ਤੂੰ ਭੂਆਂ ਦੇ ਕੋਲ ਆਈ ਹੋਈ ਸੀ। ਮੈਂ ਪੰਤਗ ਚੜ੍ਹਾਉਂਦਾ ਸੀ। ਗੂਡੇ ਦੀ ਡੋਰ ਟੁੱਟ ਗਈ ਸੀ। ਗੂਡਾ ਤੇਰੀ ਭੂਆ ਦੇ ਵਿਹੜੇ ਵਿੱਚ ਜਾ ਡਿੱਗਾ ਸੀ। ਮੈਂ ਉਸ ਨੂੰ ਚੱਕਣ ਆਇਆ ਸੀ। ਮੇਰੀ ਨਜ਼ਰ ਤੇਰੇ ਉਤੇ ਪੈ ਗਈ। ਮੈਂ ਗੂਡਾ ਤਾਂ ਚੱਕਣਾਂ ਭੁੱਲ ਗਿਆ। ਮੇਰੀ ਡੋਰ ਤੇਰੇ ਨਾਲ ਜੁੜ ਗਈ। ਐਸੀ ਪਤੰਗ ਚੜ੍ਹੀ। ਅਜੇ ਤੱਕ ਬੁੱਲੇ ਵੱਡਦੇ ਹਾਂ। ਤੈਨੂੰ ਦੇਖ ਕੇ, ਮੈਂ ਜਾ ਕੇ ਮਾਮੀ ਦੇ ਖਹਿੜੇ ਪੈ ਗਿਆ। ਉਸ ਨੂੰ ਕਿਹਾ, " ਉਸੇ ਕੁੜੀ ਨਾਲ ਵਿਆਹ ਕਰਾਉਣਾਂ ਹੈ। " ਉਸ ਨੂੰ ਤੇਰੀ ਭੂਆ ਕੋਲ ਭੇਜ ਕੇ ਦਮ ਲਿਆ। " ਸੀਤਲ ਦੀ ਮੰਮੀ ਨੇ ਸਿਰ ਨਾਲ ਬੰਨੀ ਚੂੰਨੀ ਲਾ ਕੇ ਰੱਖ ਦਿੱਤੀ। ਉਸ ਨੇ ਕਿਹਾ, " ਇਹ ਗੱਲ ਮੈਨੂੰ ਪਹਿਲਾਂ ਕਦੇ ਕਿਉਂ ਨਹੀਂ ਦੱਸੀ? " ਸੀਤਲ ਦੇ ਡੈਡੀ ਨੇ ਕਿਹਾ, " ਤੇਰੇ ਕੋਲੇ ਮੇਰੀ ਗੱਲ ਸੁਣਨ ਦਾ ਸਮਾਂ ਕਿਥੇ ਸੀ? ਪਹਿਲਾਂ ਤੇਰੀ ਬੇਬੇ ਤੇਰੇ ਦੁਆਲੇ ਰਹਿੰਦੀ ਸੀ। ਤੇਰੇ ਨਾਲ ਗੱਲ ਦਾ ਸਮਾਂ ਵੀ ਨਹੀਂ ਲੱਗਦਾ ਸੀ। ਰਾਤ ਨੂੰ ਤੂੰ ਮੈਨੂੰ ਬੋਲਣ ਨਹੀਂ ਦਿੰਦੀ ਸੀ। ਕਹਿੰਦੀ ਸੀ, " ਬੇਬੇ ਆਪਣੀਆਂ ਗੱਲਾਂ ਸੁਣ ਲਵੇਗੀ। ਕੋਈ ਗੱਲ ਨਹੀਂ ਕਰਨੀ। " ਫਿਰ ਇਹ ਸੀਤਲ ਤੇ ਬਿੱਟੂ ਤੋਂ ਤੈਨੂੰ ਵਹਿਲ ਹੀ ਨਹੀਂ ਮਿਲਿਆ। ਅੱਜ ਤੈਨੂੰ ਇੱਕਲੀ ਦੇਖ ਕੇ, ਮੈਨੂੰ ਤੁੰ ਉਵੇਂ ਹੀ ਲੱਗੀ, ਜਿਵੇਂ ਭੂਆ ਦੇ ਘਰ ਬੈਠੀ ਕਿਤਾਬ ਪੜ੍ਹ ਰਹੀ ਸੀ। ਮੇਰੇ ਅੰਦਰ ਗੁਦਗਦੀ ਜਿਹੀ ਹੋਈ ਹੈ। ਸੱਚੀ-ਮੂਚੀ ਤੂੰ ਉਹੋਂ-ਜਿਹੀ ਹੀ ਹੈ। ਜੈਸੀ 25 ਸਾਲ ਪਹਿਲਾਂ ਸੀ। ੳੇਸ ਤੋਂ ਵੀ ਵੱਧ ਨਿਖ਼ਰੀ ਲੱਗਦੀ ਹੈ। "


ਸੀਤਲ ਦੀ ਮੰਮੀ ਦੇ ਮੂੰਹ ਦਾ ਗੁਲਾਬੀ ਰੰਗ. ਸ਼ਰਮ ਨਾਲ ਲਾਲ ਸੂਹਾ ਹੋ ਗਿਆ। ਉਸ ਨੇ ਕਿਹਾ, " ਜੀਅ ਕੁੱਝ ਤਾਂ ਸ਼ਰਮ ਕਰੋ। ਜੇ ਭਲਾ ਦੀ ਮੁੰਡਾ ਸੁਣਦਾ ਹੋਇਆ। ਉਸ ਦੇ ਆਉਣ ਦੀ ਪੈੜ-ਚਾਲ ਵੀ ਨਹੀਂ ਹੁੰਦੀ। ਆਪਦੀ ਉਮਰ ਦੇਖੋ। ਹੁਣ ਤਾਂ ਬੱਚਿਆਂ ਦੀ ਉਮਰ ਹੈ। " ਸੀਤਲ ਦਾ ਡੈਡੀ ਹੋਰ ਮੂਡ ਵਿੱਚ ਆ ਗਿਆ ਸੀ। ਉਸ ਨੇ ਕਿਹਾ, " ਤੇਰਾ ਮੁੰਡਾ ਵੀ ਅੱਜ ਆਪਦੇ ਨਾਨਕੀ ਗਿਆ ਹੈ। ਮੈਂ ਉਸ ਨੂੰ ਤੋਰਿਆ ਹੈ। ਕੀ ਪਤਾ ਉਸ ਨੂੰ ਵੀ ਕੋਈ ਭੂਆ-ਮਾਸੀ ਕੋਲ ਆਈ ਥਿਆ ਜਾਵੇ। ਅੱਜ ਆਪਾ ਦੋਂਨੇ ਹੀ ਘਰ ਹਾਂ। ਰੱਜ ਕੇ ਗੱਲਾਂ ਕਰਾਂਗੇ। ਉਮਰ ਤਾਂ ਤੂੰ ਆਪ ਹੀ ਦੱਸੀ, ਕਿੰਨੀ ਕੁ ਲੱਗਦੀ ਹੈ। ਮੈਂ ਆਪਦੀ ਪ੍ਰਸੰਸਾ ਆਪ ਨਹੀਂ ਕਰਦਾ। ਤੇਰੇ ਮੂੰਹ ਵਿਚੋਂ ਸੁਣਨਾ ਹੈ। " ਉਸ ਦੇ ਪਤੀ ਨੇ ਉਸ ਦੀ ਬਾਂਹ ਫੜ ਲਈ। ਉਸ ਨੇ ਇਕੋ ਝੱਟਕੇ ਨਾਲ ਆਪਦੀ ਬਾਂਹ ਛੁਡਾ ਲਈ। ਉਸ ਨੇ ਕਿਹਾ, " ਵਿਹੜੇ ਵਿੱਚ ਹੀ ਲੱਗ ਗਏ। ਕੁੱਝ ਤਾਂ ਸ਼ਰਮ ਕਰੋ। ਕੋਈ ਆ ਜਾਵੇਗਾ। ਲੋਕ ਤਾਂਹੀਂ ਤਾਂ ਕਹਿੰਦੇ ਹਨ, " ਵੱਡੀ ਉਮਰ ਦੇ ਹੋ ਜਾਂਣ ਨਾਲ ਮਰਦ ਸਿੱਠਆ ਜਾਂਦੇ ਹਨ। ਕੁੱਝ ਧੋਲਿਆਂ ਦੀ ਸ਼ਰਮ ਕਰੋ। " ਸੀਤਲ ਦੇ ਡੈਡੀ ਨੇ ਕਿਹਾ, " ਜੇ ਮੈਂ ਸਰੀਰ ਦਾ ਮਾੜਾ ਹੁੰਦਾ। ਤੂੰ ਤਾਂ ਮੈਂਨੂੰ ਭੂਜੇ ਸਿੱਟ ਕੇ, ਮੇਰੇ ਦੰਦ ਤੋੜ ਦੇਣੇ ਸੀ। ਸੀਤਲ ਦੀ ਮੰਮੀ, ਤੂੰ ਤਾਂ ਇਸ ਤਰਾਂ ਛਾਲਾਂ ਮਾਰਦੀ ਹੈ। ਜਿਵੇਂ ਮੈਂ ਤੈਨੂੰ ਕੁਆਰੀ ਨੂੰ ਹੱਥ ਲਾ ਦਿੱਤਾ ਹੋਵੇ। ਅੱਜ ਵੀ ਤੂੰ ਨਖ਼ਰੇ ਬਹੁਤ ਕਰਦੀ ਹੈ। ਬੁੱਢੀ ਨਹੀਂ ਹੋਈ ਹੈ। " ਸੀਤਲ ਦੀ ਨਾਨੀ ਵਿਹੜੇ ਵਿੱਚ ਤੁਰੀ ਆ ਰਹੀ ਸੀ। ਉਸ ਨੇ ਗੱਲ ਵੀ ਸੁਣ ਲਈ ਸੀ। ਉਸ ਨੇ ਕਿਹਾ, " ਮੇਰੀ ਧੀ ਬੁੱਢੀ ਕਿਵੇਂ ਹੋ ਜਾਵੇਗੀ? ਅਜੇ ਤਾਂ ਮੈਂ ਬੁੱਢੀ ਨਹੀਂ ਹੋਈ। ਮੈਨੂੰ ਬਿੱਟੂ ਨੇ ਦੱਸਿਆ, " ਸੀਤਲ ਸੁਖ ਨਾਲ ਕੱਲਕੱਤੇ ਚੱਲੀ ਗਈ ਹੈ। ਮੇਰੀ ਮੰਮੀ ਬਹੁਤ ਉਦਾਸ ਹੈ। ਸਿਰ ਫੜੀ ਪਈ ਹੈ। " ਮੈਂ ਉਦੋਂ ਹੀ ਝੋਲਾ ਚੱਕ ਕੇ ਤੁਰ ਪਈ। " ਸੀਤਲ ਦੇ ਡੈਡੀ ਨੇ ਕਿਹਾ, " ਇਹ ਕੋਈ ਨਿਆਣੀ ਥੋੜੀ ਹੈ? ਜੋ ਤੁੰ ਜੀਅ ਲਾਉਣ ਆ ਗਈ। ਮੈਂ ਹੈਗਾ, ਇਸ ਦਾ ਜੀਅ ਲਾਉਣ ਨੂੰ, ਬੇਬੇ ਤੂੰ ਅੱਜ ਤਾਂ ਸਾਨੂੰ ਇੱਕਲਿਆਂ ਨੂੰ ਰਹਿੱਣ ਦੇ ਦਿੰਦੀ। ਮਸਾਂ ਤਾਂ ਸਾਨੂੰ ਇੱਕਲਿਆਂ ਨੂੰ ਮੌਕਾ ਲੱਗਾ ਹੈ। ਤੂੰ ਆ ਗਈ ਰੰਗ ਵਿੱਚ ਭੰਗ ਪਾਉਣ ਲਈ, ਬੁੱਢਿਆ ਨੂੰ ਵੀ ਟੇਕ ਨਹੀਂ ਹੈ। "

ਸੀਤਲ ਦੀ ਨਾਨੀ ਨੇ ਕਿਹਾ, " ਤੇਰੀ ਟਿੱਚਰਾਂ ਕਰਨ ਦੀ ਆਦਤ ਨਹੀਂ ਗਈ। ਮੈਂ ਤਾਂ ਆਂਈ ਹਾਂ। ਤੁਹਾਨੂੰ ਦੋਂਨਾਂ ਨੂੰ ਰੋਟੀ ਬੱਣਾਂ ਕੇ ਖਿਲਾ ਦੇਵਾਂ। ਜੇ ਮੇਰੇ ਆਈ ਤੋਂ ਐਨਾਂ ਔਖਾ ਹੈ। ਮੈਂ ਇੰਨੀ ਪੈਰੀਂ ਵਾਪਸ ਚਲੀ ਜਾਂਦੀ ਹਾਂ। ਸੀਤਲ ਦੇ ਮਾਮੇ ਨੇ ਮੁੱਲਾਂਪੁਰ ਨੂੰ ਜਾਂਣਾਂ ਸੀ। ਮੈ ਕਿਹਾ, " ਮੈਨੂੰ ਰਾਹ ਵਿੱਚ ਉਤਾਰ ਦੇਵੀ। " ਜੇ ਮੈਨੂੰ ਵਾਪਸ ਭੇਜਣ ਦੀ ਬਹੁਤੀ ਕਾਹਲੀ ਹੈ। ਉਸ ਨੂੰ ਫੋਨ ਕਰਦੇ। ਜਾਂਦਾ ਹੋਇਆ, ਮੈਨੂੰ ਲੈ ਜਾਵੇਗਾ। " ਸੀਤਲ ਦੇ ਡੈਡੀ ਨੇ ਕਿਹਾ, " ਬੇਬੇ ਤੂੰ ਗੁੱਸਾ ਕਰ ਗਈ। ਚੰਗਾ ਹੈ ਤੂੰ ਆ ਗਈ। ਇਸ ਨੇ ਤਾਂ ਸੀਤਲ ਦੇ ਵਿਯੋਗ ਵਿੱਚ ਚਾਰ ਦਿਨ ਮੰਜੇ ਤੋਂ ਨਹੀਂ ਉਠਣਾਂ। ਹੁਣ ਤੇਰੇ ਕੋਲੋ, ਤੱਤੀਆਂ ਰੋਟੀਆਂ ਤਾਂ ਮਿਲਣਗੀਆਂ। ਤੇਰੇ ਨਾਲ ਦਿਲ ਪਰਚ ਜਾਵੇਗਾ। " ਸੀਤਲ ਦੀ ਨਾਨੀ ਨੇ ਕਿਹਾ, " ਵੇ ਫੋਟ ਤੂੰ ਤਾਂ ਮੈਨੂੰ ਹੀ, ਟਿੱਚਰਾਂ ਕਰਨ ਲੱਗ ਗਿਆ। ਸੀਤਲ ਘਰੋਂ ਗਈ ਦਾ ਤੇਰੇ ਉਤੇ ਭੋਰਾ ਵੀ ਅਸਰ ਨਹੀਂ ਹੈ। ਤੂੰ ਤਾਂ ਬਹੁਤ ਖੁਸ਼ ਹੈ। " ਉਸ ਨੇ ਜੁਆਬ ਦਿੱਤਾ, " ਬੇਬੇ ਤੂੰ ਠੀਕ ਪੱਰਖਿਆ ਹੈ। ਜਿਸ ਦੀ ਧੀ ਖੁਸ਼ ਹੈ। ਉਹ ਸੁਖੀ ਹੀ ਹੁੰਦਾ ਹੈ। ਮੈਂ ਤਾਂ ਅੱਜ ਦਾਰੂ ਵੀ ਨਹੀਂ ਪੀਤੀ। ਹੁਣ ਮੈਨੂੰ ਕੋਈ ਚਿੰਤਾ ਨਹੀਂ ਹੈ। ਸੱਚੀ ਮੈਂਨੂੰ ਇਸ ਤਰਾਂ ਲੱਗਦਾ ਹੈ। ਜਿਵੇਂ ਅੱਜ ਮੇਰੇ ਆਪਦੇ ਵਿਆਹ ਦਾ ਦਿਨ ਹੋਵੇ। "

Comments

Popular Posts