ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਇਸ ਰੱਬੀ ਗੁਰਬਾਣੀ ਬਾਰੇ ਦੱਸ ਰਹੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਇਸ ਰੱਬੀ ਗੁਰਬਾਣੀ ਬਾਰੇ ਦੱਸ ਰਹੇ ਹਨ। ਜਦੋਂ ਮੈਂ ਆਪਦੇ ਵੰਡੇਰਿਆਂ ਸਤਿਗੁਰ ਨਾਨਾਕ ਦੇਵ ਜੀ, ਸਤਿਗੁਰ ਅੰਗਦ ਦੇਵ ਜੀ, ਸਤਿਗੁਰ ਅਮਰਦਾਸ ਜੀ, ਸਤਿਗੁਰ ਰਾਮਾਦਾਸ ਜੀ ਦੀ, ਇਸ ਬਾਣੀ ਨੂੰ ਖੋਲ ਕੇ-ਜਾਂਚ ਕੇ, ਪੜ੍ਹ ਕੇ, ਬਿਚਾਰ ਕੇ ਦੇਖਿਆ। ਤਾਂ ਮੇਰਾ ਹਿਰਦਾ-ਦਿਲ ਵਿੱਚ ਰੱਬੀ ਗੁਰਬਾਣੀ ਦੇ ਖ਼ਜ਼ਾਨੇ ਦੇ ਸੁਖ ਅੰਨਦ ਨਾਲ ਮੋਲਿਆ ਗਿਆ। ਕੀਮਤੀ ਰਤਨ, ਲਾਲ ਹਨ। ਜਿਸ ਦਾ ਮੁੱਲ ਨਹੀਂ ਲਾ ਸਕਦੇ। ਇਸ ਸਤਿਗੁਰ ਜੀ ਰੱਬੀ ਗੁਰਬਾਣੀ ਦੇ ਖ਼ਜ਼ਾਨੇ ਵਿੱਚ ਹਨ। ਐਨੇ ਖ਼ਜ਼ਾਨੇ ਹਨ, ਬੇਅੰਤ, ਅਣਗਿੱਣਤ, ਤੋਲੇ ਵੀ ਨਹੀਂ ਜਾ ਸਕਦੇ। ਇਸ ਸਤਿਗੁਰਾਂ ਰੱਬੀ ਗੁਰਬਾਣੀ ਦੇ ਖ਼ਜ਼ਾਨੇ ਵਿੱਚ ਹਨ। ਜੋ ਭਾਈ, ਵੀਰ, ਬੰਦੇ ਰਲ ਮਿਲ ਕੇ, ਇੰਨਾਂ ਸ਼ਬਦਾ ਦੇ ਭੰਡਾਂਰਾਂ ਦੀ ਸਾਂਝ ਕਰਦੇ ਹਨ। ਬਿਚਾਰ ਵੰਟਦਰਾਂ, ਸਤਿਗੁਰਾਂ ਦੀ ਰੱਬੀ ਗੁਰਬਾਣੀ ਦਾ ਕਰਦੇ ਹਨ। ਐਸੇ ਬੰਦੇ ਕੋਲੋ, ਸ਼ਬਦਾ ਦੇ ਭੰਡਾਂਰ ਦੇ ਖ਼ਜਾਨੇ ਵਿੱਚ ਘਾਟਾ ਨਹੀਂ ਪੈਂਦਾ। ਹੋਰ-ਹੋਰ ਬਰਕੱਤ ਪੈਂਦੀ ਜਾਂਦੀ ਹੈ। ਸਤਿਗੁਰ ਨਾਨਕ ਦੱਸ ਰਹੇ ਹਨ। ਜਿਸ ਦੇ ਮੱਥੇ ਦੇ ਭਾਗਾਂ ਵਿੱਚ, ਰੱਬ ਦੀ ਸਿਫ਼ਤ ਕਰਨੀ ਲਿਖੀ ਹੈ। ਉਹੀ ਗੁਰਬਾਣੀ ਦੇ ਸ਼ਬਦਾ ਉਤੇ ਬਿਚਾਰ ਕਰਦਾ ਹੈ। ਸਤਿਗੁਰ ਜੀ ਉਸੇ ਭਾਗਾਂ ਵਾਲੇ ਬੰਦੇ ਨੂੰ, ਇਸ ਗੁਰਬਾਣੀ ਦੇ ਸ਼ਬਦਾ ਦੇ ਭੰਡਾਰ ਦਾ ਹਿੱਸੇਦਾਰ ਬੱਣਾਂ ਲੈਂਦੇ ਹਨ। ਜਿੰਨਾਂ ਚਿਰ ਰੱਬ ਨੂੰ ਆਪ ਤੋਂ ਪਰੇ-ਦੂਰ ਮੰਨਦੇ ਹਾਂ। ਉਦੋਂ ਦੁਨੀਆਂ ਤੋਂ ਡਰ-ਸਹਿਮ ਕੇ ਦਿਨ ਕੱਟਦੇ ਹਾਂ। ਜਦੋਂ ਪ੍ਰੀਤਮ ਨੂੰ ਸਾਰੇ ਥਾਵਾਂ ਉਤੇ, ਪ੍ਰਤੱਖ ਅੱਖੀ ਪ੍ਰਭੂ ਦੇਖ ਲਿਆ। ਦੁਨੀਆਂ ਦੇ ਡਰ-ਸਹਿਮ ਭੱਜ ਗਏ ਹਨ। ਮੈਂ ਆਪਣੇ ਪਿਆਰੇ ਪ੍ਰੀਤਮ ਸਤਿਗੁਰ ਤੋਂ ਵਾਰੀ-ਵਾਰੀ ਸਦਕੇ ਜਾਂਦੀ ਹਾਂ। ਸਤਿਗੁਰ ਜੀ ਦੁਨੀਆਂ ਦੇ ਸਮੁੰਦਰ ਵਿੱਚ ਡੁੱਬਣ ਨਹੀਂ ਦਿੰਦੇ। ਜੀਵਨ ਸਫ਼ਲਾ ਕਰਕੇ, ਪਵਿੱਤਰ ਕਰਕੇ, ਪਾਰ ਲਾ ਦਿੰਦੇ ਹਨ। ਹਰ ਸਮੇਂ ਉਹ ਮੋਜ਼-ਮਸਤੀ ਵਿੱਚ ਰਹਿੰਦਾ ਹੈ। ਜੋ ਪ੍ਰਭੂ ਪ੍ਰੀਤਮ ਦਾ ਨਾਂਮ ਚੇਤੇ ਰੱਖਦੇ ਹਨ। ਕਿਸੇ ਬੰਦੇ ਨੂੰ ਮਾੜਾ ਕਹਿ ਕੇ ਭੰਡਣਾਂ ਨਹੀਂ ਚਾਹੀਦਾ, ਨਾਂ ਹੀ ਕਿਸੇ ਬੰਦੇ ਦੀ ਵਾਧੂ ਵੱਡਿਆਈ ਕਰਨੀ ਚਾਹੀਦੀ ਹੈ। ਮਨ ਦਾ ਹੰਕਾਂਰ ਮੈਂ-ਮੇਰੀ ਨੂੰ ਪਰੇ ਰੱਖ ਦੇ, ਆਪਣੇ ਆਪ ਨੂੰ ਸਤਿਗੁਰ ਪ੍ਰਭੂ ਦੇ ਪੈਰਾਂ ਵਿੱਚ ਰੋਲਦੇ। ਸਤਿਗੁਰ ਨਾਨਕ ਦੱਸ ਰਹੇ ਹਨ। ਸਤਿਗੁਰਾਂ ਦੀ ਗੁਰਬਾਣੀ ਦੇ ਸ਼ਬਦਾ ਉਤੇ ਬਿਚਾਰ ਕਰ। ਜਿਸ ਦਾ ਯਾਰ ਪ੍ਰਭੂ ਸ਼ਕਤੀਸ਼ਾਲੀ, ਸਾਰੀ ਦੁਨੀਆਂ ਦਾ ਰੱਖਵਾਲਾ ਵੀ ਹੋਵੇ। ਉਹ ਆਪ ਹੀ ਸਬ ਵਿੱਚ ਹਾਜ਼ਰ ਹੋਵੇ।

ਇਸ-ਉਸ ਦੁਨੀਆਂ ਵਿੱਚ ਪ੍ਰਭੂ ਦੇ ਪ੍ਰੇਮੀ ਨੂੰ ਕਿਸੇ ਵਸਤੂ, ਧੰਨ-ਦੌਲਤ ਦੀ ਤੋਟ ਨਹੀਂ ਰਹਿੰਦੀ। ਜਿਸ ਦਾ ਨੇਹੁ-ਪ੍ਰੇਮ ਪ੍ਰਮਾਤਮਾਂ ਦੇ ਨਾਲ ਲੱਗ ਗਇਆ ਹੈ। ਉਸ ਨੂੰ ਬਿਮਾਰੀਆਂ, ਮਸੀਬਤਾਂ, ਪੀੜਾਂ ਤੰਗ ਨਹੀਂ ਕਰਦੀਆਂ। ਜਿਸ ਨੂੰ ਰੱਬੀ ਬਾਣੀ ਦੇ ਪੜ੍ਹਨ, ਬਿਚਾਰਨ ਦਾ ਅੰਨਦ ਦਾ ਸੁਆਦ ਆਉਣ ਲੱਗ ਜਾਦਾ ਹੈ। ਉਹ ਦੁਨੀਆਂ ਦੀਆਂ ਵਸਤੂਆਂ ਦਾ ਲਾਲਚ ਨਹੀਂ ਕਰਦਾ। ਰੱਬੀ ਬਾਣੀ ਦੇ ਪੜ੍ਹਨ, ਬਿਚਾਰਨ ਵਾਲੇ ਦੀ ਗੱਲ ਰੱਬ ਦੇ ਦਰਬਾਰ ਵਿੱਚ ਸੁਣੀ-ਮੰਨੀ ਜਾਂਦੀ ਹੈ। ਉਹ ਕਿਸੇ ਨੂੰ ਅੱਖ ਥੱਲੇ ਨਹੀਂ ਕਰਦਾ। ਹੋਰ ਦੀ ਪ੍ਰਵਾਹ ਨਹੀਂ ਕਰਦਾ। ਉਸੇ ਪ੍ਰਭੂ ਦੇ ਹੁਕਮ ਨਾਲ ਸੰਸਾਰ ਤੇ ਸਭ ਕੁੱਝ ਪੈਦਾ ਹੁੰਦਾ ਹੈ, ਸਾਰੇ ਕੰਮ ਹੁੰਦੇ ਹਨ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਨਾਂ ਨੂੰ ਹਰ ਸਮੇਂ, ਮਰਨ ਪਿਛੋਂ ਵੀ ਸਕੂਨ-ਚੈਨ ਮਿਲਦਾ ਹੈ। ਉਹ ਬੰਦਾ ਮਸੀਬਤਾਂ, ਦਰਦਾਂ, ਖੁਸ਼ੀਆਂ, ਅੰਨਦ ਨੂੰ ਇੱਕ ਬਾਰਬਰ ਕਰਕੇ ਜਾਂਣਦਾ ਹੈ। ਉਸ ਨੂੰ ਕਿਸੇ ਗੱਲ ਦਾ ਝੋਰਾ, ਫ਼ਿਕਰ ਨਹੀਂ ਹੁੰਦਾ। ਜੋ ਪ੍ਰਭੂ ਦੀ ਆਗਿਆ ਵਿੱਚ ਚਲਦੇ ਹਨ। ਰੱਬ ਨੂੰ ਪਿਆਰ ਕਰਨ ਵਾਲਿਆ ਵਿੱਚ ਪ੍ਰੇਮ-ਪਿਆਰ ਦਾ ਸੁਖ ਬੱਣ ਜਾਂਦਾ ਹੈ। ਰੱਬ ਦੇ ਪਿਆਰੇ ਹਰੀ, ਹਰਿ, ਪ੍ਰਭੂ ਹੀ ਦੇ ਹੁਕਮ ਵਿੱਚ ਚਲਦੇ ਹਨ। ਬੇਫ਼ਿਕਰ, ਬੇਪ੍ਰਵਾਹ ਪ੍ਰਭੂ ਜਿਸ ਦੇ ਹਿਰਦੇ ਵਿੱਵ ਹਾਜ਼ਰ ਹੁੰਦਾ ਹੈ। ਬੇਫ਼ਿਕਰ, ਬੇਪ੍ਰਵਾਹ ਪ੍ਰਭੂ ਜਿਸ ਦੇ ਹਿਰਦੇ ਵਿੱਚ ਹਾਜ਼ਰ ਹੁੰਦਾ ਹੈ। ਉਨਾਂ ਨੂੰ ਕਿਸੇ ਗੱਲ ਦਾ ਫ਼ਿਕਰ ਨਹੀਂ ਰਹਿੰਦਾ। ਉਸ ਦੇ ਦਿਲ ਵਿੱਚੋਂ ਪਖੰਡ-ਵਹਿਮ ਨਿੱਕਲ ਜਾਂਦੇ ਹਨ। ਉਸ ਨੂੰ ਮੌਤ ਦੇ ਜੰਮਦੂਤਾਂ ਦਾ ਕੋਈ ਖ਼ੌਫ਼ ਫ਼ਿਕਰ ਨਹੀਂ ਰਹਿੰਦਾ। ਜਿੰਨਾਂ ਦਾ ਪ੍ਰਭ ਨਾਲ ਨੇਹੁ ਲੱਗ ਜਾਂਦਾ ਹੈ। ਜਿਸ ਦੀ ਜਿੰਦ-ਜਾਨ ਨੂੰ ਸਤਿਗੁਰ ਜੀ ਦੀ ਰੱਬੀ ਬਾਣੀ ਦਾ ਪ੍ਰੇਮ ਲਗਾ ਦਿੱਤਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਉਸ ਦੇ ਹਿਰਦੇ ਵਿੱਚ ਪੂ੍ਰੀ ਦੁਨੀਆਂ ਭੰਡਾਰ ਖੁੱਲ ਜਾਂਦੇ ਹਨ। ਜਿਸ ਦੀ ਜਿੰਦ-ਜਾਨ ਨੂੰ ਸਤਿਗੁਰ ਜੀ ਦੀ ਰੱਬੀ ਬਾਣੀ ਦਾ ਪ੍ਰੇਮ ਲਗਾ ਦਿੱਤਾ ਹੈ।ਜਿਸ ਪ੍ਰਭੂ ਤੱਕ ਕੋਈ ਪਹੁੰਚ ਸਕਦਾ। ਉਹ ਰੱਬ ਦੇ ਪ੍ਰੇਮੀਆ ਦੇ ਦਿਲ ਵਿੱਚ, ਵੱਸਦਾ ਦਿੱਸਦਾ ਹੈ। ਸਤਿਗੁਰ ਜੀ ਦੇ ਤਰਸ ਦਿਆ ਦੀ ਮੇਹਰਬਾਨੀ ਨੂੰ ਕਿਸੇ ਨੇ ਹੀ ਮੰਨਿਆ ਹੈ। ਮਨ ਨੂੰ ਟਿਕਾ ਵਿੱਚ ਰੱਖ ਕੇ, ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੇ ਅੰਮ੍ਰਿਤ-ਰਸ ਭਰੇ ਸ਼ਬਦਾ ਦੀ ਵਿਆਖਿਆਂ ਕਰਦਾ ਹੈ। ਜਿਸ ਬੰਦੇ ਦੇ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਹਿਰਦੇ ਵਿੱਚ ਚਲਦੀ ਹੈ। ਉਸ ਨੂੰ ਅੰਮ੍ਰਿਤ ਦੇ ਰਸ ਦਾ ਸੁਆਦ ਆਉਣ ਲੱਗ ਜਾਂਦਾ ਹੈ।

ਉਹ ਮਨ ਥਾਂ ਸਬ ਪਵਿੱਤਰ ਅਨੋਖੇ ਹੋ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਗੁਰਬਾਣੀ, ਅੰਮ੍ਰਿਤ ਦੇ ਰਸ ਦਾ ਸੁਆਦ ਦੇਣ ਵਾਲੀ ਹੈ। ਰੱਬੀ ਗੁਰਬਾਣੀ ਦੇ ਸ਼ਬਦਾਂ ਦੀ ਅਵਾਜ਼ ਨਾਲ ਪ੍ਰਭੂ ਵੀ ਪ੍ਰੇਮ ਵਿੱਚ ਆ ਜਾਂਦਾ ਹੈ। ਰੱਬ ਦੇ ਪਿਆਰੇ, ਬੇਅੰਤ ਅਣਗਿੱਣਤ ਇੱਕ ਮਨ ਹੋ ਕੇ ਇੱਕਠੇ ਹੁੰਦੇ ਹਨ। ਜੋ ਗੁਣੀ ਗਿਆਨ ਵਾਲੇ ਰੱਬ ਦੇ ਪਿਆਰੇ ਪ੍ਰੇਮੀ ਹਨ। ਰੱਬ ਦੇ ਪਿਆਰੇ ਪ੍ਰੇਮੀ ਨੂੰ, ਕਿਸੇ ਵੀ ਤਰਾਂ ਦੇ ਦੁਨੀਆਂ ਦੇ ਗੁੱਸੇ, ਉਦਾਸੀ ਮਨ ਨੂੰ ਨਹੀਂ ਲੱਗਦੇ। ਸਤਿਗੁਰ ਨਾਨਕ ਦੱਸ ਰਹੇ ਹਨ। ਉਹ ਰੱਬ ਨੇ ਆਪਦੇ ਘਰ ਦਾ ਥਾਂ ਟਿਕਾਣਾਂ ਦਿੱਤਾ ਹੈ। ਪ੍ਰਭੂ ਜੀ ਤੇਰੀ ਝਲਕ ਕਿਹੜੇ ਥਾਂ, ਜੀਵ, ਬਨਸਪਤੀ ਵਿਚੋਂ ਦੀ ਦੇਖ ਕੇ, ਤੈਨੂੰ ਚੇਤੇ ਕਰਾਂ। ਤੂੰ ਹਰ ਪਾਸੇ ਹੈ? ਐਸਾ ਕਿਹੜਾ ਜੋਗ-ਸਾਧਨਾਂ ਹੈ। ਜਿਸ ਤਨ-ਸਰੀਰ ਨੂੰ ਸੁਧਾਰ ਕੇ, ਪ੍ਰਭੂ ਜੀ ਮੈਂ ਤੈਨੂੰ ਹਾਂਸਲ ਕਰ ਲਵਾਂ?

Comments

Popular Posts