ਤੂੰ ਆਪ ਹੀ ਵੱਡਿਆਈ ਕਰਾਂਉਂਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਕਿਸੇ ਪਾਸੇ ਗੁੱਸਾ, ਉਦਾਸੀ ਛਾਈ ਹੋਈ ਹੈ। ਕਈ ਜੀਵ ਬੰਦੇ ਦੁੱਖ ਭੋਗਦੇ ਹਨ। ਕਈ ਜੀਵ ਬੰਦੇ ਅੰਨਦ ਸੁਖ ਮੋਜ਼-ਮਸਤੀ ਵਿੱਚ ਜਨਮ ਬਤੀਤ ਕਰਦੇ ਹਨ। ਕਿਸੇ ਨੂੰ ਬਹੁਤ ਖੁੱਲਾ ਧੰਨ ਦਿੱਤਾ ਹੈ। ਪ੍ਰਭੂ ਜੀ ਤੂੰ ਆਪ ਹੀ ਵੱਡਿਆਈ ਕਰਾਂਉਂਦਾ ਹੈ। ਕਈਆਂ ਬੰਦਿਆਂ ਦੇ ਪੱਲੇ ਖਾਲੀ ਕਰ ਦਿੰਦਾ ਹੈ। ਕੋਈ ਧੰਨ ਨਹੀਂ ਦਿੰਦਾ।

ਬੰਦਾ ਆਪਣੇ-ਆਪਨੂੰ ਲਾਲਚ ਰੋਗ ਦੇ ਅਸਰ ਵਿੱਚ ਲਾਈ ਰੱਖਦਾ ਹੈ। ਮਾਇਆ ਧੰਨ. ਔਲਦ, ਔਰਤ ਦੇ ਰੂਪ ਵਿੱਚ ਬਹੁਤ ਤਰਾਂ ਮਨ ਨੂੰ ਮੋਹਦੀ ਹੈ। ਰੱਬਾ ਤੇਰੇ ਪਿਆਰੇ ਤੇਰੇ ਸਹਾਰੇ, ਤੇਰੇ ਉਤੇ ਡੋਰੀਆਂ ਸਿੱਟ ਕੇ ਜਿਉਂਦੇ ਹਨ। ਹੰਕਾਂਰ ਵਿੱਚ ਰੱਤਿਆ ਹੋਇਆ, ਬੰਦਾ ਰਹਿੰਦਾ ਹੈ। ਧੰਨ. ਔਲਦ, ਔਰਤ ਦੇ ਲਾਲਚ ਵਿੱਚ ਫਸਿਆ ਹੋਇਆ, ਬੰਦਾ ਰਹਿੰਦਾ ਹੈ। ਬੰਦਾ ਪੱਸ਼ੂਆਂ ਉਤੇ ਹੀ ਹਾਥੀ, ਘੋੜਿਆਂ, ਸੋਹਣੇ ਕੱਪੜਿਆਂ ਦਾ ਹੀ ਮਾਂਣ ਕਰੀ ਜਾਂਦਾ ਹੈ। ਹੁਸਨ, ਜੁਵਾਨੀ ਦੇ ਸਰੂਰ ਵਿੱਚ ਜੀਵ ਅੰਨਦ ਲੈਂਦਾ ਹੈ। ਕੋਈ ਭਿਖਾਰੀ ਹੈ, ਕੋਈ ਬੰਦਾ ਬੇਅੰਤ ਧੰਨ ਵਾਲਾ ਹੈ।ਬੰਦਾ ਸੰਗੀਤ ਗਾਂਣੇ ਸੁਣ ਕੇ, ਮਨ ਪ੍ਰਚਾਉਂਦਾ ਹੈ। ਸੋਹਣੇ ਬਿਸਤਰ, ਮਕਾਨ, ਹਾਰ ਸਿੰਗਾਰ ਵਿੱਚ ਮਸਤ ਰਹਿੰਦਾ ਹੈ। ਕਾਂਮ, ਕਰੋਧ, ਲੋਭ, ਮੋਹ, ਹੰਕਾਰ ਵਿੱਚ ਬੰਦਾ ਉਲਝਿਆ ਫਿਰਦਾ ਹੈ।

ਆਪਣੇ ਕੰਮਾਂ ਦੇ ਹੰਕਾਂਰ ਵਿੱਚ ਖੂਬਿਆਂ ਹੋਇਆ ਹੈ। ਕਿਤੇ ਕੋਈ ਘਰ ਪਰਿਵਾਰ ਵਿੱਚ ਰੁੱਝਿਆ ਹੈ, ਤੇ ਬੰਦਾ ਬੈਰਾਗੀ ਹੋ ਕੇ, ਸਬ ਕੁੱਝ ਤਿਆਗ ਵੀ ਦਿੰਦਾ ਹੈ। ਕੰਮਾਂ ਕਾਰਾਂ ਦੇ ਵਿੱਚ ਲੋਕਾਂ ਨਾਲ ਮੇਲ-ਜੋਲ ਕਰਦਾ ਹੈ। ਕਦੇ ਊਚੀ-ਨੀਵੀ ਜਾਤਾਂ ਦੀਆਂ ਗੱਲਾਂ ਕਰਦਾ ਹੈ। ਹੋਰ ਸਾਰਾ ਕੁੱਝ ਦੁਨੀਆਂ ਦਾ ਚੰਗਾ ਲੱਗਦਾ ਹੈ। ਰੱਬ ਦੇ ਨਾਂਮ ਤੋਂ ਬਗੈਰ, ਬੰਦੇ ਨੂੰ ਤਾਂਹੀਂ ਤਾਂ ਸਿੱਧਾ ਰਸਤਾ ਨਹੀਂ ਲੱਭਦਾ। ਭੱਟਕਦਾ ਫਿਰਦਾ ਹੈ। ਸਤਿਗੁਰ ਪ੍ਰਭੂ ਜੀ ਆਪਦੇ ਪਿਆਰਿਆਂ ਦੇ ਸਾਰੇ ਜ਼ੰਜ਼ਾਲ, ਮਸੀਬਤਾਂ, ਦੁੱਖ ਸਾਰੀਆਂ ਔਖੀਆ ਘੜੀਆਂ ਮੁੱਕਾ ਦਿੰਦਾ ਹੈ। ਉਨਾਂ ਨੂੰ ਦੁਨੀਆਂ ਦਾ ਧੰਨ ਕੋਈ ਵੀ ਚੀਜ਼ ਮੋਹ ਨਹੀਂ ਸਕਦੀ, ਸਤਿਗੁਰ ਪ੍ਰਭੂ ਜੀ ਦੇ ਪਿਆਰੇ ਬੱਣ ਕੇ, ਪਿਆਰੇ ਨਾਲ ਚਿੱਤ ਲਾ ਲੈਂਦੇ ਹਨ। ਉਹ ਦੁਨੀਆਂ ਦੇ ਧੰਨ, ਕੋਈ ਵੀ ਚੀਜ਼ ਤੇ ਮੋਹਤ ਨਹੀਂ ਹੁੰਦੇ। ਜਿਸ ਨੇ ਸਤਿਗੁਰ ਨਾਨਕ ਜੀ ਪ੍ਰਭੂ ਜੀ ਦਾ ਪਿਆਰ, ਆਸਰਾ ਨੀਵੇ ਹੋ ਕੇ, ਹਾਂਸਲ ਕਰ ਲਿਆ ਹੈ।ਉੁਸ ਨੂੰ ਧੰਨ ਦੌਲਤ ਲੇਪਟੇ ਵਿੱਚ ਨਹੀਂ ਲੈ ਸਕਦੇ। ਜੋ ਸਤਿਗੁਰ ਪ੍ਰਭੂ ਜੀ ਦੇ ਪਿਆਰੇ ਬੱਣ ਗਏ ਹਨ। ਅੱਖਾਂ ਵਿੱਚ ਗੈਹਰੀ ਨੀਂਦ ਆਉਣ ਵਾਂਗ, ਦੁਨੀਆਂ ਦੇ ਵਾਧੂ ਕੰਮ ਵਿੱਚ ਨਜ਼ਰ ਰੱਖੀ ਹੈ। ਬਹੁਤ ਸੋਹਣੀ ਗੂੜੀ ਨੀਂਦ ਆਉਂਦੀ ਹੈ। ਕਈ ਬੰਦਿਆਂ ਨੂੰ ਲੋਕਾਂ ਦੀਆਂ ਫਜ਼ੂਲ ਇਧਰ-ਉਧਰ ਦੀਆਂ ਗੱਲਾਂ ਕਰਕੇ। ਜੀਭ ਨੂੰ ਦੁਨੀਆਂ ਦੇ ਸੁਆਦਾਂ ਦਾ ਅੰਨਦ ਮਿਲਦਾ ਹੈ। ਰੱਬ ਦਾ ਨਾਂਮ, ਚੰਗਾ ਨਹੀਂ ਲੱਗਦਾ। ਜਿੰਦ-ਜਾਨ ਦੁਨੀਆਂ ਦੇ ਧੰਨ ਦੇ ਨਸ਼ੇ ਵਿੱਚ ਲੱਗੇ ਹੋਏ, ਅੰਨਦ, ਐਸ਼ ਵਿੱਚ ਲਾਲਚੀ ਹੋ ਗਏ ਹਨ। ਇਸ ਤਨ ਦੇਹ ਵਾਲਾ ਕੋਈ ਹੀ ਚੇਤਨ ਹੋ ਕੇ ਪਹਿਰੇਦਾਰੀ ਕਰਦਾ ਹੈ। ਉਹ ਮਨ ਦੇ ਅੰਦਰੋਂ ਹੀ ਅਸਲੀ ਕੀਮਤੀ ਪ੍ਰਭੂ ਨੂੰ ਹਾਂਸਲ ਕਰ ਲੈਂਦੇ ਹਨ। ਇਹ ਜਿੰਦ-ਜਾਨ-ਤਨ ਆਪਦੇ ਦੁਨੀਆਂ ਦੇ ਅੰਦਰ ਦੇ ਸੁਆਦਾ ਵਿੱਚ ਰੁੱਝੇ ਹੋਏ ਹਨ। ਸਰੀਰ ਮਨ ਦੇ ਅੰਦਰ ਕਦੇ ਦੀ ਕਦੇ ਹਾਲਤ ਜਾਂਣੀ ਹੀ ਨਹੀਂ ਹੈ। ਪੰਜ ਮੀਸ਼ਣੇ, ਚਲਾਕ ਧੋਖੇਬਾਜ਼ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਆਪਦੇ ਵਿੱਚ ਬੰਦੇ ਨੂੰ ਫਸਾ ਲੈਂਦੇ ਹਨ। ਜਦੋਂ ਰੱਬ ਵੱਲ ਧਿਆਨ ਨਹੀਂ ਹੁੰਦਾ ਤਾਂ ਇੱਕਲਾ ਮਨ ਦੇਖ ਕੇ, ਇਹ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਕਾਬਜ਼ ਹੋ ਕੇ, ਦਿਲ ਉਤੇ ਥਾਂ ਮੱਲ ਲੈਂਦੇ ਹਨ। ਸਾਡੇ ਮਾਂ-ਬਾਪ ਸਾਨੂੰ, ਹਰ ਮੁਸ਼ਕਲ ਵਿੱਚ ਸਭਾਲਣ ਵੀ, ਇੰਨਾਂ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਬੱਚਾ ਨਹੀਂ ਸਕਦੇ। ਕੋਈ ਵੀ ਸਕੇ ਭਰਾ ਦੋਸਤ ਉਨਾਂ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਛੁਡਾ ਨਹੀਂ ਸਕਦੇ। ਨਾਂ ਧੰਨ ਨਾਲ ਨਾਂ ਹੀ ਅੱਕਲਾਂ, ਗੱਲਾਂ-ਬਾਤਾਂ ਨਾਲ, ਕਾਂਮ, ਕਰੋਧ, ਲੋਭ, ਮੋਹ, ਹੰਕਾਰ ਤੋਂ ਬੱਚ ਨਹੀਂ ਸਕਦੇ। ਸਤਿਗੁਰ ਜੀ ਦੇ ਪਿਆਰਿਆਂ ਵਿੱਚ ਰਲ ਕੇ, ਗੁਰਬਾਣੀ ਬਿਚਾਰਨ ਨਾਲ ਕਾਂਮ, ਕਰੋਧ, ਲੋਭ, ਮੋਹ, ਹੰਕਾਰ ਬਸ ਵਿੱਚ ਆ ਜਾਂਦੇ ਹਨ। ਸਰਬ ਸ਼ਕਤੀ ਵਾਲੇ ਪ੍ਰਭੂ, ਸਬ ਨੂੰ ਪਾਲਣ ਵਾਲੇ, ਮੇਰੇ ਉਤੇ ਤਰਸ, ਮੇਹਰਬਾਨੀ ਕਰ। ਨਾਂਮ ਨਾਲ ਪਵਿੱਤਰ ਹੁੰਦੀ ਹੈ। ਮਿੱਟੀ ਵਿੱਚੋਂ ਹੀ ਸਾਰੇ ਖ਼ਜ਼ਾਨੇ, ਪਦਾਰਥ ਮਿਲਦੇ ਹਨ। ਸਤਿਗੁਰਾਂ ਜੀ ਪਾਸ ਸਾਰੀ ਜੁਗਤ-ਤਾਕਤ ਹੈ। ਜਿਸ ਨਾਲ ਰੱਬ ਮਿਲਦਾ ਹੈ। ਸਤਿਗੁਰਾਂ ਨਾਨਕ ਜੀ ਦੇ ਪ੍ਰੇਮ, ਪਿਆਰ ਵਿੱਚ ਰੱਚ ਕੇ, ਉਸ ਸਿਰਜਵਾਲੇ, ਗਿਆਨਵਾਨ ਗੁਣਾਂ ਵਾਲੇ ਵਿੱਚ ਲੀਨ ਹੋ ਸਕਦੇ ਹਾਂ। ਜਿਸ ਬੰਦੇ ਉਤੇ ਪ੍ਰਭੂ ਤਰਸ, ਮੇਹਰਬਾਨੀ ਕਰਦਾ ਹੈ। ਉਸ ਨੂੰ ਸੁਰਤ ਆਉਂਦੀ ਹੈ। ਉਸ ਦੀ ਲਿਵ ਰੱਬ ਦੇ ਪ੍ਰੇਮ, ਪਿਆਰ ਵਿੱਚ ਲੱਗਦੀ ਹੈ। ਰੱਬ ਦੇ ਪ੍ਰੇਮ, ਪਿਆਰ ਦੀ ਲਾਗ ਦਾ ਭਰਿਆ ਖਜ਼ਾਨਾਂ ਮਰਨ ਪਿਛੋਂ ਵੀ ਸਹੀ ਸਲਾਮਤ ਮਨ ਦੇ ਨਾਲ ਰਹਿੰਦਾ ਹੈ। ਵੱਡੇ ਚੌਧਰੀ, ਹੋਰ ਵੱਡੇ ਆਗੂ ਬਾਦਸ਼ਾਹ, ਵਜ਼ੀਰ ਰੱਬ ਦੇ ਕਹੇ ਵਿੱਚ ਚਲਦੇ ਹਨ। ਸਾਰਾ ਸੰਸਾਰ ਸ੍ਰਿਸਟੀ ਉਸ ਪ੍ਰਮਾਤਮਾਂ ਦੇ ਹੁਕਮ ਵਿੱਚ ਚਲਦੀ ਹੈ। ਸਾਰਾ ਕੁੱਝ ਉਸੇ ਪ੍ਰਭੂ ਦਾ ਮਰਜ਼ੀ ਨਾਲ ਹੁੰਦਾ ਹੈ। ਉਸ ਤੋਂ ਬਗੈਰ ਕੋਈ ਕੁੱਝ ਨਹੀਂ ਕਰ ਸਕਦਾ। ਜੋ ਰੱਬ ਕਰਦਾ ਹੈ। ਉਹ ਭਾਂਣਾਂ ਮੰਨਣਾਂ ਪੈਂਦਾ ਹੈ। ਆਪਦੇ ਸਤਿਗੁਰ ਕੋਲੇ ਤਰਲਾ ਮਿੰਨਤ ਕਰ ਲੈ। ਸਤਿਗੁਰ ਜੀ ਇਸ ਦੁਨੀਆਂ, ਅੱਗਲੀ ਦੁਨੀਆਂ ਦੇ ਸਾਰੇ ਕੰਮ ਸੋਧ ਦਿੰਦੇ ਹਨ। ਰੱਬ ਨੂੰ ਮਿਲਣ ਦਾ ਰਾਹ ਦਿਖਾ ਦਿੰਦੇ ਹਨ। ਸਤਿਗੁਰ ਜੀ ਤੇ ਰੱਬ ਦੀ ਦਰਗਾਹ ਬਹੁਤ ਪਵਿੱਤਰ ਹੈ। ਦੋਂਨੇ ਇੱਕ ਰੂਪ ਹਨ। ਰੱਬ ਸਾਰੇ ਗੁਣਾਂ ਦਾ ਮਾਲਕ ਹੈ। ਹਰ ਇੱਕ ਦੇ ਵਿੱਚ ਹਾਜ਼ਰ ਰਹਿਕੇ ਸਬ ਨੂੰ ਪਾਲਦਾ ਹੈ। ਉਸ ਦੀ ਵੱਡਿਆਈ ਐਡੀ ਵੱਡੀ ਹੈ। ਰੱਬ ਦੀ ਹੋਦ ਨੂੰ ਜ਼ਰੇ-ਜ਼ਰੇ ਵਿੱਚ ਦੇਖਿਆ ਜਾਂਦਾ ਹੈ।ਉਸ ਰੱਬ ਨੂੰ ਯਾਦ ਰੱਖਣ ਨਾਲ ਹੀ ਸਾਰੇ ਦਰਦ, ਦੁਖ, ਮਸੀਬਤਾਂ ਦਾ ਡਰ ਮੁੱਕ ਜਾਂਦਾ ਹੈ।ਉਨਾਂ ਮਰਨ ਵੇਲੇ ਮੌਤ ਦੇ ਜੰਮਦੂਤ ਤੰਗ ਨਹੀਂ ਕਰਦੇ। ਜੋ ਰੱਬ ਨੂੰ ਚੇਤੇ ਕਰਦੇ ਹਨ। ਰੁੱਖੇ ਮਨ ਵਿੱਚ ਮਿੱਠੀ ਅੰਮ੍ਰਿਤ ਰਸ ਵਰਗੀ ਲਹਿਰ ਆ ਜਾਂਦੀ ਹੈ। ਜੋ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਰੱਬ ਦੇ ਗੁਣਾਂ ਚੇਤੇ ਕਰਕੇ, ਮਨ ਵਿੱਚ ਧਾਰ ਲੈਂਦੇ ਹਨ।

Comments

Popular Posts