ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੮੧  Page 181 of 1430
7604 ਇਸ ਹੀ ਮਧੇ ਬਸਤੁ ਅਪਾਰ ॥
Eis Hee Madhhae Basath Apaar ||
इस ही मधे बसतु अपार ॥
ਇਸ ਮਨ ਵਿੱਚ ਪ੍ਰਭੂ ਦੇ ਬੇਅੰਤ ਕੀਮਤੀ ਬ੍ਰਹਿਮ ਗਿਆਨ ਦੇ ਸ਼ਬਦ ਹਨ॥
The infinite substance is within it.
7605     ਇਸ ਹੀ ਭੀਤਰਿ ਸੁਨੀਅਤ ਸਾਹੁ ॥
Eis Hee Bheethar Suneeath Saahu ||
इस ही भीतरि सुनीअत साहु ॥
ਇਸ ਮਨ ਵਿੱਚ ਪਿਆਰਾ ਪ੍ਰੀਤਮ ਬਾਦਸ਼ਾਹ ਸ਼ਾਹੂਕਾਰ ਪ੍ਰਭੂ ਬੈਠਾ ਹੈ॥
Within it, the great merchant is said to dwell.
7606     ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥
Kavan Baapaaree Jaa Kaa Oohaa Visaahu ||1||
कवनु बापारी जा का ऊहा विसाहु ॥१॥
ਕੋਈ ਹੀ ਰੱਬ ਦੇ ਨਾਂਮ ਦਾ ਪਿਆਰਾ ਹੁੰਦਾ ਹੈ। ਜੋ ਉਸ ਪ੍ਰਭੂ ਦਾ ਖਿਆਲ, ਭਰੋਸਾ ਕਰਦਾ ਹੈ||1||
Who is the trader who deals there? ||1||
7607     ਨਾਮ ਰਤਨ ਕੋ ਕੋ ਬਿਉਹਾਰੀ ॥
Naam Rathan Ko Ko Biouhaaree ||
नाम रतन को को बिउहारी ॥
ਜੋ ਪ੍ਰਮਾਤਮਾਂ ਦੇ ਨਾਂਮ ਗੁਰਬਾਣੀ ਦੀ ਬਿਚਾਰ ਇੱਕਠੀ ਕਰਦਾ ਹੈ॥
How rare is that trader who deals in the jewel of the Naam, the Name of the Lord.
7608    ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥
Anmrith Bhojan Karae Aahaaree ||1|| Rehaao ||
अम्रित भोजनु करे आहारी ॥१॥ रहाउ ॥
ਉਹ ਰੱਬ ਦੇ ਨਾਂਮ ਅੰਮ੍ਰਿਤ ਰਸ ਗੁਰਬਾਣੀ ਨਾਲ, ਆਪਦੇ ਮਨ ਦੀ ਤ੍ਰਿਪਤੀ ਕਰਦੇ ਹਨ ॥1॥ ਰਹਾਉ ॥
He takes the Ambrosial Nectar as his food. ||1||Pause||
7609       ਮਨੁ ਤਨੁ ਅਰਪੀ ਸੇਵ ਕਰੀਜੈ ॥
Man Than Arapee Saev Kareejai ||
मनु तनु अरपी सेव करीजै ॥
ਸਤਿਗੁਰ ਪ੍ਰਭੂ ਅੱਗੇ ਸਰੀਰ ਤੇ ਜਿੰਦ ਜਾਨ ਨਾਲ ਜੀਅ ਲਾ ਕੇ, ਚਾਕਰੀ ਕਰੀਏ॥
He dedicates his mind and body to serving the Lord.
7610     ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥
Kavan S Jugath Jith Kar Bheejai ||
कवन सु जुगति जितु करि भीजै ॥
ਉਹ ਕਿਹੜਾ ਢੰਗ, ਸਾਧਨ ਹੈ। ਜਿਸ ਨਾਲ ਪ੍ਰੀਤਮ ਪਿਆਰਾ ਪ੍ਰਭੂ ਮੋਹਿਆ ਜਾਵੇ?॥
How can we please the Lord?
7611     ਪਾਇ ਲਗਉ ਤਜਿ ਮੇਰਾ ਤੇਰੈ ॥
Paae Lago Thaj Maeraa Thaerai ||
पाइ लगउ तजि मेरा तेरै ॥
ਮੈਂ ਉਸ ਦੇ ਚਰਨ-ਪੈਰਾਂ ਵਿੱਚ ਬੈਠ ਜਾਵਾਂ। ਆਪਣਾਂ ਆਪ ਭੁੱਲ ਜਾਂਵਾਂ॥
This is the way of life in the world of the faithless cynic.
7612  ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥
 Kavan S Jan Jo Soudhaa Jorai ||2||
कवनु सु जनु जो सउदा जोरै ॥२॥
ਉਹ ਕਿਹੜਾ ਢੰਗ ਹੈ? ਜਿਸ ਨਾਲ ਮੈਂਨੂੰ ਮੇਰੇ ਪ੍ਰੀਤਮ ਪ੍ਰਭ ਨਾਲ ਚਿਤ ਜੋੜਨ ਦੀ, ਰਸਦ ਦਾਤ ਮਿਲ ਜਾਵੇ||2||
Who can settle this bargain? ||2||
7613    ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥
Mehal Saah Kaa Kin Bidhh Paavai ||
महलु साह का किन बिधि पावै ॥
ਰੱਬ ਦਾ ਸ਼ਾਹੂਕਾਰ ਦਾ ਮੰਦਰ ਕਿਵੇ ਲੱਭਿਆ ਜਾਵੇ?॥
How can I get please the Lord home?
 7614      ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥
Kavan S Bidhh Jith Bheethar Bulaavai ||
कवन सु बिधि जितु भीतरि बुलावै ॥
ਕਿਹੜੇ ਐਸਾ ਬਹਾਨਾਂ ਕਰਾਂ, ਕਿ ਮੈਨੂੰ ਆਪਦੇ ਦਰਬਾਰ ਵਿੱਚ ਸੱਦ ਲਵੇ?॥
How can I get Him to call me inside?
7615    ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥
Thoon Vadd Saahu Jaa Kae Kott Vanajaarae ||
तूं वड साहु जा के कोटि वणजारे ॥
ਤੂੰ ਬਹੁਤ ਵੱਡਾ ਸ਼ਾਾਹੂਕਾਰ ਹੈ। ਤੈਨੂੰ ਚਾਹੁਣ ਵਾਲੇ ਕਰੋੜਾਂ ਬੇਅੰਤ ਤੇਰੇ ਪਿਆਰੇ ਹਨ॥
You are the Great Merchant; You have millions of traders.
7616    ਕਵਨੁ ਸੁ ਦਾਤਾ ਲੇ ਸੰਚਾਰੇ ॥੩॥
Kavan S Dhaathaa Lae Sanchaarae ||3||
कवनु सु दाता ले संचारे ॥३॥
ਮੈਨੂੰ ਤੇਰਾ ਨਾਂਮ ਪ੍ਰਭੂ ਜੀ ਦਾਨ ਕਰਨ ਵਾਲਾ, ਐਸੇ ਕੌਣ ਹੈ? ਜਿਸ ਦੇ ਮੈਂ ਪੈਰੀ ਡਿੱਗ ਜਾਂਵਾਂ। ਤੈਨੂੰ ਪਾ ਲਵਾਂ||3||
Who is the benefactor? Who can take me to Him? ||3||
7617    ਖੋਜਤ ਖੋਜਤ ਨਿਜ ਘਰੁ ਪਾਇਆ ॥
Khojath Khojath Nij Ghar Paaeiaa ||
खोजत खोजत निज घरु पाइआ ॥
ਆਲੇ-ਦੁਆਲੇ ਪ੍ਰਭੂ ਨੂੰ ਲੱਭਦੇ ਨੇ, ਮਨ ਅੰਦਰੋਂ ਹੀ ਹਾਂਸਲ ਕਰ ਲਿਆ ਹੈ॥
Seeking and searching, I have found my own home, deep within my own being.
7618     ਅਮੋਲ ਰਤਨੁ ਸਾਚੁ ਦਿਖਲਾਇਆ ॥
Amol Rathan Saach Dhikhalaaeiaa ||
अमोल रतनु साचु दिखलाइआ ॥
ਸਤਿਗੁਰ ਦੀ ਗੁਰਬਾਣੀ ਦੇ ਕੀਮਤੀ ਸ਼ਬਦ ਨਾਲ ਮਿਲਾ ਦਿੱਤਾ ਹੈ॥
The True Lord has shown me the priceless jewel.
7619    ਕਰਿ ਕਿਰਪਾ ਜਬ ਮੇਲੇ ਸਾਹਿ ॥
Kar Kirapaa Jab Maelae Saahi ||
करि किरपा जब मेले साहि ॥
ਰੱਬ ਬਹੁਤ ਵੱਡਾ ਸ਼ਾਹੂਕਾਰ ਹੈ। ਆਪ ਹੀ ਸਤਿਗੁਰ ਜੀ ਨੇ ਤਰਸ ਦੀ ਨਜ਼ਰ ਕਰਕੇ ਮਿਲਾਪ ਕੀਤਾ ਹੈ॥
When the Great Merchant shows His Mercy, He blends us into Himself.
7620      ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥
Kahu Naanak Gur Kai Vaesaahi ||4||16||85||
कहु नानक गुर कै वेसाहि ॥४॥१६॥८५॥
ਸਤਿਗੁਰ ਨਾਨਕ ਜੀ ਮੈਂ ਕਿਹਾ, ਮੈਂ ਸਤਿਗੁਰ ਜੀ ਉਤੇ ਭਰੋਸਾ, ਜਕੀਨ ਕੀਤਾ ਹੈ||4||16||85||
Says Nanak, place your faith in the Guru. ||4||16||85||
7621     ਗਉੜੀ ਮਹਲਾ ੫ ਗੁਆਰੇਰੀ ॥
Gourree Mehalaa 5 Guaaraeree ||
गउड़ी महला ५ गुआरेरी ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗੁਆਰੇਰੀ 5 ॥
Gauree, Fifth Mehl, Gwaarayree 5
7622     ਰੈਣਿ ਦਿਨਸੁ ਰਹੈ ਇਕ ਰੰਗਾ ॥
Rain Dhinas Rehai Eik Rangaa ||
रैणि दिनसु रहै इक रंगा ॥
ਜੋ ਬੰਦੇ ਹਰ ਸਮੇਂ ਸਵੇਰੇ ਸ਼ਾਂਮ ਰੱਬ ਦੇ ਪਿਆਰ ਵਿੱਚ ਵਿੱਚ ਮਸਤ ਰਹਿੰਦੇ ਹਨ॥
Night and day, they remain in the Love of the One.
7623     ਪ੍ਰਭ ਕਉ ਜਾਣੈ ਸਦ ਹੀ ਸੰਗਾ ॥
Prabh Ko Jaanai Sadh Hee Sangaa ||
प्रभ कउ जाणै सद ही संगा ॥
ਉਹ ਹਰ ਸਮੇਂ ਰੱਬ ਨੂੰ ਆਪਦੇ ਕੋਲ ਹਾਜ਼ਰ ਸਮਝਦਾ ਹੈ॥
They know that God is always with them.
7624     ਠਾਕੁਰ ਨਾਮੁ ਕੀਓ ਉਨਿ ਵਰਤਨਿ ॥
Thaakur Naam Keeou Oun Varathan ||
ठाकुर नामु कीओ उनि वरतनि ॥
ਉਨਾਂ ਨੂੰ ਰੱਬ ਦੇ ਪਿਆਰ ਦੀ ਦਾਤ ਹਰ ਵੇਲੇ ਮਿਲਦੀ ਰਹਿੰਦੀ ਹੈ॥
They make the Name of their Lord and Master their way of life.
7625    ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥੧॥
Thripath Aghaavan Har Kai Dharasan ||1||
त्रिपति अघावनु हरि कै दरसनि ॥१॥
ਉਹ ਪ੍ਰਭੂ ਪਿਆਰੇ ਨੂੰ ਮਿਲ-ਦੇਖ ਕੇ, ਰੱਜ ਕੇ ਨਿਹਾਲ ਹੋਏ ਰਹਿੰਦੇ ਹਨ||1||
Imbued with the Love of the Lord.||1||
7626    ਹਰਿ ਸੰਗਿ ਰਾਤੇ ਮਨ ਤਨ ਹਰੇ ॥
Har Sang Raathae Man Than Harae ||
हरि संगि राते मन तन हरे ॥
ਰੱਬ ਦੇ ਨਾਲ ਪ੍ਰੇਮ ਵਿੱਚ ਰਚੇ ਹੋਏ, ਬੰਦੇ ਦਾ ਸਰੀਰ ਤੇ ਦਿਲ ਅੰਨਦ ਹੋ ਕੇ, ਮਸਤੀ ਵਿੱਚ ਰਹਿੰਦੇ ਹਨ॥
Imbued with the Love of the Lordtheir, minds and bodies are rejuvenated.
7627     ਗੁਰ ਪੂਰੇ ਕੀ ਸਰਨੀ ਪਰੇ ॥੧॥ ਰਹਾਉ ॥
Gur Poorae Kee Saranee Parae ||1|| Rehaao ||
गुर पूरे की सरनी परे ॥१॥ रहाउ ॥
ਉਹੀ ਸਪੂਰਨ ਸਤਿਗੁਰ ਜੀ ਦਾ ਚਰਨ-ਸ਼ਰਨ ਦਾ ਆਸਰਾ ਤੱਕਦੇ ਹਨ॥1॥ ਰਹਾਉ ॥
Entering the Sanctuary of the Perfect Guru. ||1||Pause||
7628     ਚਰਣ ਕਮਲ ਆਤਮ ਆਧਾਰ ॥
Charan Kamal Aatham Aadhhaar ||
चरण कमल आतम आधार ॥
ਸਤਿਗੁਰ ਜੀ ਦੇ ਚਰਨ-ਸ਼ਰਨ ਵਿੱਚ ਬੈਠ ਕੇ, ਸਤਿਗੁਰੂ ਜੀ ਨੂੰ ਆਸਰਾ ਬੲਣਾ ਕੇ, ਮਨ ਵਿੱਚ ਵਸਾ ਲੈਂਦੇ ਹਨ॥
If it pleases You, then the True Guru showers His Mercy upon me.
7629      ਏਕੁ ਨਿਹਾਰਹਿ ਆਗਿਆਕਾਰ ॥
Eaek Nihaarehi Aagiaakaar ||
एकु निहारहि आगिआकार ॥
ਇੱਕ ਰੱਬ ਨੂੰ ਹੀ ਦੇਖਦੇ ਹਨ, ਜੋ ਉਸ ਦੇ ਭਾਂਣੇ ਵਿੱਚ ਰਹਿੰਦੇ ਹਨ॥
They see only the One, and obey His Order.
7630     ਏਕੋ ਬਨਜੁ ਏਕੋ ਬਿਉਹਾਰੀ ॥
Eaeko Banaj Eaeko Biouhaaree ||
एको बनजु एको बिउहारी ॥
ਰੱਬ ਦੇ ਪਿਆਰ ਦਾ ਹੀ ਸੌਦਾ ਕਰਦੇ ਹਨ। ਰੱਬ ਦੇ ਪਿਆਰ ਦਾ ਸੌਦਾ ਖ੍ਰੀਦਦੇ ਵੇਚਦੇ ਹਨ॥
There is only one trade, and one occupation.
7631    ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥੨॥
Avar N Jaanehi Bin Nirankaaree ||2||
अवरु न जानहि बिनु निरंकारी ॥२॥
ਉਹ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਪ੍ਰਭੂ ਦੇ ਰੰਗਾਂ ਵਿੱਚ ਖੇਡਦੇ ਹਨ||2||
They know no other than the Formless Lord. ||2||
7632      ਹਰਖ ਸੋਗ ਦੁਹਹੂੰ ਤੇ ਮੁਕਤੇ ॥
Harakh Sog Dhuhehoon Thae Mukathae ||
हरख सोग दुहहूं ते मुकते ॥
ਰੱਬ ਦਾ ਪਿਆਰਾ ਬੰਦਾ ਗੁੱਸੇ ਤੇ ਉਦਾਸੀ ਵਿੱਚ ਨਹੀਂ ਜਾਂਦਾ। ਉਹ ਪ੍ਰੇਮ ਦੀ ਮਸਤੀ ਵਿੱਚ ਰਹਿੰਦਾ ਹੈ॥
They are free of both pleasure and pain.
7633   ਸਦਾ ਅਲਿਪਤੁ ਜੋਗ ਅਰੁ ਜੁਗਤੇ ॥
Sadhaa Alipath Jog Ar Jugathae ||
सदा अलिपतु जोग अरु जुगते ॥
ਉਹ ਦੁਨੀਆਂ ਦੇ ਧੰਨ ਦੌਲਤ ਲਾਲਚਾਂ ਤੋਂ ਬਚੇ ਹੁੰਦੇ ਹਨ। ਰੱਬ ਦੀ ਭਗਤੀ ਵਿੱਚ ਲੱਗੇ ਹੋਏ, ਪਵਿੱਤਰ ਮਨ ਦੇ ਹੁੰਦੇ ਹਨ। ਜੋ ਰੱਬ ਨੂੰ ਪਿਆਰੇ ਹਨ॥
Your servant prays to You, O Lord and Master.
7634     ਦੀਸਹਿ ਸਭ ਮਹਿ ਸਭ ਤੇ ਰਹਤੇ ॥
Dheesehi Sabh Mehi Sabh Thae Rehathae ||
दीसहि सभ महि सभ ते रहते ॥
ਦੁਨੀਆਂ ਤੋਂ ਅੱਲਗ ਵੱਖਰੇ ਹੀ ਪਛਾਣੇ ਜਾਂਦੇ ਹਨ। ਉਹ ਦੁਨੀਆਂ ਨੂੰ ਵੀ ਪਿਆਰ ਕਰਦੇ ਹਨ। ਜੋ ਰੱਬ ਨੂੰ ਪਿਆਰੇ ਹਨ॥
They are seen among all, and yet they are distinct from all.
7635     ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥੩॥
Paarabreham Kaa Oue Dhhiaan Dhharathae ||3||
पारब्रहम का ओइ धिआनु धरते ॥३॥
ਰੱਬ ਦੇ ਪਿਆਰੇ, ਗਿਆਨ ਵਾਲੇ ਗੁਣਾਂ ਦੇ ਪ੍ਰਭੂ ਵਿੱਚ ਰੰਗੇ ਰਹਿੰਦੇ ਹਨ ||3||
They focus their meditation on the Supreme Lord God. ||3||
7636     ਸੰਤਨ ਕੀ ਮਹਿਮਾ ਕਵਨ ਵਖਾਨਉ ॥
Santhan Kee Mehimaa Kavan Vakhaano ||
संतन की महिमा कवन वखानउ ॥
ਸਤਿਗੁਰ ਦੇ ਪਿਆਰਿਆਂ ਪ੍ਰਸੰਸਾ ਕਰੀਏ, ਤਾਂ ਸਾਰੇ ਗੁਣ ਤੇ ਉਨਾਂ ਦੇ ਕੰਮ ਗਿੱਣ ਕੇ ਨਹੀਂ ਦੱਸੇ ਜਾ ਸਕਦੇ॥
How can I describe the Glories of the Saints?
7637     ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥
Agaadhh Bodhh Kishh Mith Nehee Jaano ||
अगाधि बोधि किछु मिति नही जानउ ॥
ਸਤਿਗੁਰ ਦੇ ਪਿਆਰਿਆਂ ਦੀ ਮੱਤ ਬਹੁਤ ਪਵਿੱਤਰ ਰੱਬ ਵਰਗੀ ਹੁੰਦੀ ਹੈ। ਹਰ ਬੰਦਾ ਉਨਾਂ ਦੀ ਅੱਕਲ ਬਾਰੇ ਬਿਆਨ ਨਹੀਂ ਕਰ ਸਕਦਾ। ਸੋਚ ਆਮ ਬੰਦੇ ਤੋਂ ਵੱਖਰੀ ਹੁੰਦੀ ਹੈ॥
Their knowledge is unfathomable; their limits cannot be known.
7638     ਪਾਰਬ੍ਰਹਮ ਮੋਹਿ ਕਿਰਪਾ ਕੀਜੈ ॥
Paarabreham Mohi Kirapaa Keejai ||
पारब्रहम मोहि किरपा कीजै ॥
ਗਿਆਨ ਵਾਲੇ ਗੁਣਾਂ ਦੇ ਦਾਤੇ ਪ੍ਰਭੂ ਮੇਰੇ ਉਤੇ ਵੀ ਤਰਸ ਦੀ ਮੇਰਬਾਨੀ ਕਰਦੇ॥
O Supreme Lord God, please shower Your Mercy upon me.
7639    ਧੂਰਿ ਸੰਤਨ ਕੀ ਨਾਨਕ ਦੀਜੈ ॥੪॥੧੭॥੮੬॥
Dhhoor Santhan Kee Naanak Dheejai ||4||17||86||
धूरि संतन की नानक दीजै ॥४॥१७॥८६॥
ਸਤਿਗੁਰ ਨਾਨਕ ਜੀ ਦੇ ਪਿਆਰਿਆਂ ਦੇ ਚਰਨਾਂ ਵਿੱਚ ਰੁਲ ਜਾਂਣਾਂ ਚੁਹੁੰਦੇ ਹਾਂ ||4||17||86||
Bless Nanak with the dust of the feet of the Saints. ||4||17||86||
7640    ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗੁਆਰੇਰੀ 5 ॥
Gauree Gwaarayree, Fifth Mehl:
7641     ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥
Thoon Maeraa Sakhaa Thoonhee Maeraa Meeth ||
तूं मेरा सखा तूंही मेरा मीतु ॥
ਤੂੰ ਹੀ ਪ੍ਰਭੂ ਜੀ ਮੇਰਾ ਸਕਾ ਰਿਸ਼ਤੇਦਰ ਤੇ ਤੂੰ ਆਪ ਹੀ ਮੇਰਾ ਸੱਜਣ ਹੈ॥
You are my Companion; You are my Best Friend.
7642    ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥
Thoon Maeraa Preetham Thum Sang Heeth ||
तूं मेरा प्रीतमु तुम संगि हीतु ॥
ਤੂੰ ਹੀ ਪਿਆਰਾ ਪ੍ਰੇਮੀ ਹੈ। ਤੇਰੇ ਨਾਲ ਹੀ ਪ੍ਰਭੂ ਜੀ ਮੇਰਾ ਨੇਹ-ਮੋਹ ਹੈ॥
You are my Beloved; I am in love with You.
7643       ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ ॥
Thoon Maeree Path Thoohai Maeraa Gehanaa ||
तूं मेरी पति तूहै मेरा गहणा ॥
ਤੂੰ ਹੀ ਮੇਰੀ ਲਾਜ਼ ਰੱਖਣ ਵਾਲਾ ਹੈ। ਤੂੰ ਹੀ ਪ੍ਰਭੂ ਜੀ ਮੇਰਾ ਜੇਵਰ ਹਾਰ-ਸਿੰਗਾਰ ਵੀ ਹੈ॥
You are my honor; You are my decoration.
7644      ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥੧॥
Thujh Bin Nimakh N Jaaee Rehanaa ||1||
तुझ बिनु निमखु न जाई रहणा ॥१॥
ਤੇਰੇ ਬਗੈਰ ਮੇਰਾ ਪ੍ਰੜੂ ਜੀ ਬਿੰਦ ਵੀ ਨਹੀਂ ਝੱਟ ਨਹੀਂ ਲੰਘਦਾ। ਤੇਰੇ ਨਾਲ ਹੀ ਜਿਉਣ ਦਾ ਅੰਨਦ ਹੈ||1||
Without You, I cannot survive, even for an instant. ||1||
7645     ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥
Thoon Maerae Laalan Thoon Maerae Praan ||
तूं मेरे लालन तूं मेरे प्रान ॥
ਤੂੰ ਹੀ ਮੇਰਾ ਲਾਡਲਾ ਪਿਆਰਾ ਹੈ। ਤੇਰੇ ਨਾਲ ਹੀ ਪ੍ਰਭੂ ਜੀ ਮੇਰੀ ਜਿੰਦ-ਜਾਨ ਹੈ॥
You are my Intimate Beloved, You are my breath of life.
7646    ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥੧॥ ਰਹਾਉ ॥
Thoon Maerae Saahib Thoon Maerae Khaan ||1|| Rehaao ||
तूं मेरे साहिब तूं मेरे खान ॥१॥ रहाउ ॥
ਤੂੰ ਹੀ ਮੇਰਾ ਮਾਲਕ ਖ਼ਸਮ ਹੈ। ਤੂੰ ਪ੍ਰਭੂ ਜੀ ਮੇਰਾ ਵੱਡਾ ਦੌਧਰੀ ਹੈ॥1॥ ਰਹਾਉ ॥
You are my Lord and Master; You are my Leader. ||1||Pause||
7647       ਜਿਉ ਤੁਮ ਰਾਖਹੁ ਤਿਵ ਹੀ ਰਹਨਾ ॥
Jio Thum Raakhahu Thiv Hee Rehanaa ||
जिउ तुम राखहु तिव ही रहना ॥
ਮੇਰਾ ਕੀਤਾ ਕੁੱਝ ਨਹੀਂ ਹੁੰਦਾ। ਜਿਵੇ ਪ੍ਰਭੂ ਤੂੰ ਚਹੁੰਦਾ ਹੈ। ਉਵੇਂ ਹੀ ਜਿਉਣਾਂ ਪੈਣਾਂ ਹੈ॥
As You keep me, so do I survive.
7648       ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥
Jo Thum Kehahu Soee Mohi Karanaa ||
जो तुम कहहु सोई मोहि करना ॥
ਜੋ ਤੂੰ ਭਾਂਣਾਂ ਵਰਤਾਉਣਾਂ ਚਹੁੰਦਾ ਹੈ। ਰੱਬ ਜੀ ਉਹ ਸਾਨੂੰ ਮੰਨਣਾਂ ਪੈਣਾਂ ਹੈ॥
Whatever You say, that is what I do.
7649     ਜਹ ਪੇਖਉ ਤਹਾ ਤੁਮ ਬਸਨਾ ॥
Jeh Paekho Thehaa Thum Basanaa ||
जह पेखउ तहा तुम बसना ॥
ਜਿਸ ਪਾਸੇ, ਆਲੇ-ਦੁਆਲੇ ਨਿਗਾ ਜਾਂਦੀ ਹੈ। ਸਾਰੇ ਰੱਬ ਜੀ ਤੂੰ ਹੀ ਦਿਖਾਈ ਦਿੰਦਾ ਹੈ॥
Wherever I look, there I see You dwelling.
7650      ਨਿਰਭਉ ਨਾਮੁ ਜਪਉ ਤੇਰਾ ਰਸਨਾ ॥੨॥
Nirabho Naam Japo Thaeraa Rasanaa ||2||
निरभउ नामु जपउ तेरा रसना ॥२॥
ਮੇਰੀ ਜੀਭ ਪ੍ਰਭੂ ਤੇਰਾ ਨਾਂਮ ਚੇਤੇ ਕਰਦੀ ਹੈ। ਤੂੰ ਕਿਸੇ ਤੋਂ ਨਹੀਂ ਡਰਦਾ। ਨਾਂ ਹੀ ਮੈਨੂੰ ਕਿਸੇ ਤੋਂ ਡਰਨ ਦਿੰਦਾ ਹੈ||2||
O my Fearless Lord, with my tongue, I chant Your Name. ||2||
7651     ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥
Thoon Maeree Nav Nidhh Thoon Bhanddaar ||
तूं मेरी नव निधि तूं भंडारु ॥
ਤੂੰ ਮੇਰੇ ਲਈ ਪੂਰੀ ਦੁਨੀਆਂ ਦੀਆਂ ਵਸਤੂਆਂ ਦੀ ਖਾਣ ਹੈ। ਤੇਰੇ ਕੋਲੇ ਪ੍ਰਭੂ ਹਰ ਕੀਮਤੀ ਸ਼ੈਅ ਹੈ। ਜੋ ਮੈਂ ਮੰਗਣਾਂ ਚਹੁੰਦਾਂ ਹਾਂ, ਤੂੰ ਆਪ ਹੀ ਮੇਰੇ ਅੱਗੇ ਹਾਜ਼ਰ ਕਰ ਦਿੰਦਾ ਹੈ॥
You are my nine treasures, You are my storehouse.
7652      ਰੰਗ ਰਸਾ ਤੂੰ ਮਨਹਿ ਅਧਾਰੁ ॥
Rang Rasaa Thoon Manehi Adhhaar ||
रंग रसा तूं मनहि अधारु ॥
ਤੂੰ ਮੇਰੇ ਅੰਨਦ ਸੁਖਾਂ ਦਾ ਖਿਆਲ ਰੱਖਦਾ ਹੈ। ਪ੍ਰਮਾਤਮਾਂ ਤੇਰੇ ਨਾਲ, ਮੇਰੇ ਮਨ ਨੂੰ ਤਾਕਤ ਤੱਸਲੀ ਮਿਲਦੀ ਹੈ॥
I am imbued with Your Love; You are the Support of my mind.
7653     ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥
Thoon Maeree Sobhaa Thum Sang Racheeaa ||
तूं मेरी सोभा तुम संगि रचीआ ॥
ਤੇਰੇ ਨਾਲ ਹੀ ਮੇਰੇ ਮਾਲਕ ਇੱਜ਼ਤ ਹੈ। ਤੂੰ ਪ੍ਰਭੂ ਜੀ ਮੇਰੇ ਅੰਗ-ਅੰਗ, ਤਨ-ਮਨ ਵਿੱਚ ਸਮਾਇਆ ਹੈ॥
You are my Glory; I am blended with You.
7654    ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥੩॥
Thoon Maeree Outt Thoon Hai Maeraa Thakeeaa ||3||
तूं मेरी ओट तूं है मेरा तकीआ ॥३॥
ਮਾਲਕ ਤੂੰ ਹੀ ਮੇਰਾ ਜਿਉਣ ਦਾ ਸਹਾਰਾ ਹੈ। ਪਿਆਰੇ ਪ੍ਰਭੂ ਜੀ ਤੂੰ ਮੇਰਾ ਸਿਰ ਦਾ ਡਾਸਣਾਂ ਆਸਰਾ ਹੈ॥3॥
You are my Shelter; You are my Anchoring Support. ||3||
7655      ਮਨ ਤਨ ਅੰਤਰਿ ਤੁਹੀ ਧਿਆਇਆ ॥
Man Than Anthar Thuhee Dhhiaaeiaa ||
मन तन अंतरि तुही धिआइआ ॥
ਸਰੀਰ ਤੇ ਜਿੰਦ-ਜਾਨ ਤੈਨੂੰ ਹੀ ਪ੍ਰਭ ਜੀ ਯਾਦ ਕਰਦੇ ਹਨ॥
Deep within my mind and body, I meditate on You.
7656      ਮਰਮੁ ਤੁਮਾਰਾ ਗੁਰ ਤੇ ਪਾਇਆ ॥
Maram Thumaaraa Gur Thae Paaeiaa ||
मरमु तुमारा गुर ते पाइआ ॥
ਸਤਿਗੁਰ ਜੀ ਤੈਨੂੰ ਜਾਨਣ ਦੇ ਜੁਗਤ ਤਰੀਕੇ ਗੁਰਬਾਣੀ ਰਾਹੀਂ ਦੱਸੇ ਹਨ॥
I have obtained Your secret from the Guru.
7657     ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥
Sathigur Thae Dhrirriaa Eik Eaekai ||
सतिगुर ते द्रिड़िआ इकु एकै ॥
ਸਤਿਗੁਰ ਜੀ ਨੇ ਮੈਨੂੰ ਗੁਰਬਾਣੀ ਰਾਹੀਂ ਇੱਕ ਰੱਬ ਨੂੰ ਹੀ ਚੇਤੇ ਕਰਾਇਆ ਹੈ॥
Through the True Sathigur, the One and only Lord was implanted within me.
7658     ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥੪॥੧੮॥੮੭॥
Naanak Dhaas Har Har Har Ttaekai ||4||18||87||
नानक दास हरि हरि हरि टेकै ॥४॥१८॥८७॥
ਮੈਂ ਸਤਿਗੁਰ ਨਾਨਕ ਜੀ ਪ੍ਰਾਮਤਮਾਂ, ਹਰੀ, ਰਾਮ, ਭਗਵਾਨ ਨੂੰ ਚੇਤੇ ਕਰਕੇ, ਇੱਕੋ ਸ਼ਕਤੀਵਾਨ ਦਾ ਓਟ-ਆਸਰਾ ਤੱਕਿਆ ਹੈ||4||18||87||
Servant Nanak has taken to the Support of the Lord, Har, Har, Har. ||4||18||87||
7659     ਗਉੜੀ ਗੁਆਰੇਰੀ ਮਹਲਾ ੫ ॥
Gourree Guaaraeree Mehalaa 5 ||
गउड़ी गुआरेरी महला ५ ॥
ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5 ॥
Sathigur Guru Arjan Dev Gauree Gwaarayree, Fifth Mehl 5

Comments

Popular Posts