ਭਾਗ 12 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸੀਤਲ ਤੇ ਸੁਖ ਹਰ ਪਹੁੰਚ ਗਏ ਸਨ। ਬੱਬੀ ਦਾ ਫੋਨ ਆ ਗਿਆ। ਸੀਤਲ ਨੇ ਫੋਨ ਚੱਕਿਆ। ਬੱਬੀ ਨੇ ਦੱਸਿਆ, " ਮੇਰਾ ਪਤੀ ਸਿਗਰਟ ਪੀਣ ਗਿਆ ਸੀ। ਚਾਰ ਘੰਟੇ ਹੋ ਗਏ ਵਾਪਸ ਹੀ ਨਹੀਂ ਆਇਆ। ਅਸੀਂ ਲੁਧਿਆਣੇ ਹਾਂ।" ਸੀਤਲ ਨੇ ਫੋਨ ਸੁਖ ਨੂੰ ਫੜਾ ਦਿੱਤਾ। ਬੱਬੀ ਰੋ ਰਹੀ ਸੀ। ਉਸ ਨੇ ਸੁਖ ਨੂੰ ਦੱਸਿਆ, " ਮੈਂ ਕੰਮਰੇ ਵਿੱਚ ਇੱਕਲੀ ਹੀ ਹਾਂ। ਹੈਪੀ ਮੈਨੂੰ ਕੰਮਰੇ ਵਿੱਚ ਬੈਠਾ ਕੇ, ਉਦੋਂ ਹੀ ਵਾਪਸ ਚਲਾ ਗਿਆ। ਹੁਣ ਤੱਕ ਵਾਪਸ ਨਹੀਂ ਆਇਆ। ਮੈਂ ਘਰ ਫੋਨ ਕਰ ਰਹੀ ਹਾਂ। ਘਰ ਕੋਈ ਫੋਨ ਨਹੀਂ ਚੱਕਦਾ। ਤੁਸੀਂ ਸੀਤਲ ਨੂੰ ਲੈ ਕੇ, ਮੇਰੇ ਕੋਲ ਆ ਜਾਵੋ। " ਸੀਤਲ ਤੇ ਸੁਖ ਬੱਬੀ ਦੀ ਗੱਲ ਸੁਣ ਕੇ, ਉਦੋਂ ਘਰ ਤੋਂ ਤੁਰ ਪਏ ਸਨ। ਅੱਧੀ ਰਾਤ ਹੋ ਗਈ ਸੀ। ਉਨਾਂ ਨੂੰ ਰਸਤੇ ਵਿੱਚ ਪੁਲੀਸ ਨੇ ਰੋਕ ਲਿਆ। ਉਨਾਂ ਨੇ, ਸੁਖ ਨੂੰ ਕਾਰ ਵਿਚੋਂ ਉਤਾਰ ਲਿਆ ਸੀ। ਪੁਲੀਸ ਵਾਲੇ ਨੇ ਸੁਖ ਨੂੰ ਪੁੱਛਿਆਂ, " ਇਹ ਵੇਲਾ ਕੀ ਹੋਇਆ ਹੈ? ਤੁਸੀਂ ਜਾ ਕਿਥੇ ਰਹੋ ਹੋ? ਇਹ ਕੁੜੀ ਕੌਣ ਹੈ? ਕੀ ਇਸ ਕੁੜੀ ਨੂੰ ਭਜਾ ਕੇ ਲਿਜਾ ਰਿਹਾਂ ਹੈ? " ਸੀਤਲ ਸੁਖ ਤੋਂ ਪਹਿਲਾਂ ਬੋਲ ਪਈ, " ਐਸੀਆਂ ਗੱਲਾਂ ਕਰਦਿਆਂ ਨੂੰ, ਤੁਹਾਨੂੰ ਸ਼ਰਮ ਨਹੀਂ ਆਉਂਦੀ। ਮੈਂ ਇਸ ਦੀ ਪਤਨੀ ਹਾਂ। " ਦੂਜਾਂ ਪੁਲੀਸ ਵਾਲਾ ਕਹਿੱਣ ਲੱਗਾ, " ਜਦੋਂ ਘਰੋਂ ਭੱਜੇ ਹੋਇਆਂ ਨੂੰ, ਪੁਲੀਸ ਵਾਲੇ ਫੜ ਲੈਂਦੇ ਹਨ। ਸਬ ਦਾ ਇਹੀ ਜੁਆਬ ਹੁੰਦਾ ਹੈ। ਤੁਸੀਂ ਦੋਂਨੇਂ ਠਾਂਣੇ ਚੱਲੋ। ਬਾਕੀ ਗੱਲ ਉਥੇ ਜਾ ਕੇ ਕਰਦੇ ਹਾਂ। " ਸੁਖ ਨੇ ਕਿਹਾ, " ਅਸੀਂ ਸੱਚ-ਮੁਚ ਹੀ ਪਤੀ-ਪਤਨੀ ਹਾਂ। ਮੇਰੀ ਗੱਲ ਉਤੇ ਜ਼ਕੀਨ ਕਰੋ। " ਇਹ ਸ਼ਾਇਦ ਉਮਰ ਤੇ ਨੌਕਰੀ ਦੇ ਤਜ਼ਰਬੇ ਨਾਲ ਸੀਨੀਅਰ ਔਫ਼ੀਸਰ ਸੀ। ਉਸ ਨੇ ਕਿਹਾ, " ਸਮਝਦਾਰ ਪਤੀ-ਪਤਨੀ ਇਸ ਸਮੇਂ ਘਰੋਂ ਬਾਹਰ ਨਹੀਂ ਨਿੱਕਲਦੇ। ਇਹ ਲੜਕੀ ਤਾਂ ਇਸ ਤਰਾ ਸਜੀ ਹੈ। ਜਿਵੇਂ ਅੱਜ ਹੀ ਵਿਆਹ ਕਰਾਉਣਾਂ ਹੋਵੇ। " ਸੁਖ ਨੇ ਕਿਹਾ, " ਅਸੀ ਅੱਜ ਵਿਆਹ ਵਿੱਚ ਗਏ ਸੀ। ਉਥੋਂ ਵਾਪਸ ਆ ਰਹੇ ਹਾਂ। ਇਸ ਲਈ ਜੀ ਚੱਜ ਦੇ ਕੱਪੜੇ ਪਾਏ ਹਨ। ਸਾਡਾ ਵਿਆਹ ਵੀ ਤਾਜ਼ਾ ਹੀ ਹੋਇਆ ਹੈ। " ਪਹਿਲਾ ਪੁਲੀਸ ਵਾਲਾ ਕਹਿੱਣ ਲੱਗਾ, " ਬਹਾਨੇ ਤਾਂ ਬਹੁਤ ਬੱਣਾਂ ਲਏ ਹਨ। ਅਸੀਂ ਪੁਲੀਸ ਵਾਲੇ ਹਾਂ। ਹਰ ਕੇਸ ਨੂੰ ਕੁੱਤੇ ਵਾਂਗ ਸੁੰਗ ਕੇ ਖੋਜ਼ ਕਰਦੇ ਹਾਂ। 1000 ਰੁਪੀਆਂ ਦੇਵੋ। ਸਾਨੂੰ ਚਾਹ-ਪਾਣੀ ਦੇਵੋ। ਤੁਸੀਂ ਆਪਦੀ ਮੋਜ਼ ਕਰੋ। ਸਾਨੂੰ ਕੀ ਹੈ? ਤੁਸੀਂ ਵਿਆਹੇ ਹੋ ਜਾਂ ਘਰੋਂ ਨਿੱਕਲ ਕੇ ਰਾਤ ਰੰਗੀਨ ਕਰਨ ਆਂਏ ਹੋ। " ਸੀਤਲ ਤੋਂ ਹੁਣ ਚੁਪ ਨਹੀਂ ਰਹਿ ਹੋਇਆ। ਉਸ ਨੇ ਕਿਹਾ, " ਪੁਲੀਸ ਵਾਲਿਆ ਨੂੰ ਧੀਆਂ ਭੈਣਾਂ ਵੱਲ ਇੱਜ਼ਤ ਨਾਲ ਦੇਖਣਾਂ ਚਾਹੀਦਾ ਹੈ। ਜੇ ਰਾਖੇ ਹੀ ਐਸੇ ਹਹਨ, ਬਾਕੀ ਜੰਨਤਾਂ ਨੇ ਤਾਂ ਕਨੂੰਨ ਦੀ ਉਲਗਣਾਂ ਕਰਨੀ ਹੀ ਹੈ। ਮੇਰੇ ਡੈਡੀ ਲੁਧਿਆਣੇ ਵਿੱਚ ਹੀ ਪ੍ਰਤਾਪ ਸਿੰਘ ਜੱਜ ਹਨ। ਮੈਂ ਤੁਹਾਡੀ ਫੋਨ ਉਤੇ ਗੱਲ ਕਰਾ ਦਿੰਦੀ ਹਾਂ। ਜ਼ਕੀਨ ਹੋ ਜਾਵੇਗਾ। ਨਾਲੇ ਮੈਨੂੰ, ਤਿੰਨੇ ਪੁਲੀਸ ਵਾਲੇ ਆਪਣਾਂ ਨਾਂਮ ਲਿਖ ਕੇ ਦੇ ਦਿਉ। ਬਾਕੀ ਕੰਮ ਡੈਡੀ ਆਪ ਕਰ ਲੈਣਗੇ। " ਸੀਤਲ ਦੇ ਮੂੰਹੋਂ ਉਸ ਦੇ ਡੈਡੀ ਦਾ ਨਾਂਮ ਸੁਣਦੇ ਹੀ, ਪੁਲੀਸ ਵਾਲਿਆ ਦੀ ਬੋਲੀ ਬਦਲ ਗਈ। ਸੀਨੀਅਰ ਪੁਲੀਸ ਔਫ਼ੀਸਰ ਨੇ ਕਿਹਾ, " ਮੈਂ ਤਾਂ ਅੱਗੇ ਕਿਹਾ ਸੀ, " ਤੁਸੀਂ ਸਮਝਦਾਰ ਪਤੀ-ਪਤਨੀ ਲੱਗਦੇ ਹੋ। ਪਰ ਐਡੀ ਰਾਤ ਨੂੰ ਕਿਉਂ ਤੁਰੇ-ਫਿਰਦੇ ਹੋ? ਜਾ ਕੇ ਘਰ ਅਰਾਮ ਕਰੋ। ਤੁਹਾਡੇ ਡੈਡੀ ਨੂੰ ਮੈਂ ਤੇ ਇਹ ਸਾਰੇ ਹੀ, ਚੰਗੀ ਤਰਾਂ ਜਾਂਣਦੇ ਹਾਂ। ਅਸੀਂ ਅਦਾਲਤ ਵਿੱਚ ਆਮੋ-ਸਹਮਣੇ ਮਿਲਦੇ ਰਹਿੰਦੇ ਹਾਂ। ਤੂੰ ਸਾਡੀ ਵੀ ਧੀ ਹੀ ਲੱਗਦੀ ਹੈ। ਬੇਟਾ ਘਰ ਜਾਉ। ਸਾਡੀ ਲਾਜ਼ ਰੱਖਿਉ। ਘਰ ਜਾ ਕੇ ਕੁੱਝ ਨਾਂ ਦੱਸਣਾਂ। ਸਾਡੀ ਨੌਕਰੀ ਚਲੀ ਜਾਏਗੀ। " ਬਾਕੀ ਪੁਲੀਸ ਵਾਲੇ, ਪੁਲੀਸ ਵਾਲੀ ਗੱਡੀ ਵਿੱਚ ਜਾ ਕੇ ਬੈਠ ਗਏ ਸਨ। "
ਸੀਤਲ ਤੇ ਸੁਖ ਬੱਬੀ ਕੋਲ ਪਹੁੰਚ ਗਏ ਸਨ। ਬੱਬੀ ਅਜੇ ਵੀ ਇੱਕਲੀ ਹੀ ਬੈਠੀ ਹੋਈ ਸੀ। ਉਹ ਸੀਤਲ ਨੂੰ ਦੇਖ ਕੇ, ਹੋਰ ਰੋਣ ਲੱਗ ਗਈ। ਸੀਤਲ ਉਸ ਨੂੰ ਚੁਪ ਕਰਨ ਲਈ ਕਹਿੱਣ ਲੱਗ ਗਈ। ਉਸ ਨੇ ਬੱਬੀ ਨੂੰ ਪੁੱਛਿਆ, " ਕੀ ਉਹ ਤੈਨੂੰ ਕੁੱਝ ਹੋਰ ਵੀ ਕਹਿ ਕੇ ਗਿਆ ਹੈ? " ਬੱਬੀ ਨੇ ਕਿਹਾ, " ਮੈਂ ਤਾਂ ਬਾਥਰੂਮ ਵਿੱਚ ਸੀ। ਮੈਂ ਆਪਦੇ ਪੱਲੇ ਦੇ ਪੈਸੇ ਤੇ ਸਾਰੇ ਗਹਿੱਣੇ ਉਤਾਰ ਕੇ, ਉਸ ਅਲਮਾਰੀ ਵਿੱਚ ਰੱਖ ਦਿੱਤੇ ਸਨ। ਮੈਨੂੰ ਹੈਪੀ ਨੇ ਬਾਂਥਰੂਮ ਵਿੱਚ ਹੀ ਅਵਾਜ਼ ਮਾਰ ਕੇ ਕਹਿ ਦਿੱਤਾ ਸੀ, " ਬੱਬੀ ਮੈਂ ਸਿਗਰਟ ਪੀਣ ਜਾ ਰਿਹਾਂ ਹਾਂ, 5 ਮਿੰਟਾਂ ਵਿੱਚ ਆਇਆ। " ਇਸ ਤੋਂ ਵੱਧ ਮੇਰੇ ਨਾਲ ਹੋਰ ਕੋਈੌ ਗੱਲ ਨਹੀਂ ਕੀਤੀ। " ਸੁਖ ਨੇ ਕਿਹਾ, " ਹੁਣ ਕਿਵੇਂ ਕਰਨੀ ਹੈ? ਤੂੰ ਘਰ ਨੂੰ ਚੱਲ, ਜੇ ਉਹ ਹੁਣ ਤੱਕ ਮੁੜ ਕੇ ਨਹੀਂ ਆਇਆ। ਹੁਣ ਇਥੇ ਕੀ ਉਡੀਕ ਕਰਨੀ ਹੈ? ਘਰ ਜਾ ਕੇ ਉਡੀਕਦੇ ਹਾਂ। ਰਾਤ ਦੇ 2 ਵਜ ਗਏ ਹਨ। " ਸੀਤਲ ਨੇ ਕਿਹਾ, " ਅਪਦਾ ਸਾਰਾ ਸਮਾਨ ਚੱਕ ਲੈ। ਆਪਾਂ ਮੂਹਰੇ ਡੈਸਕ ਉਤੇ, ਕੈਸ਼ੀਅਰ ਨੂੰ ਦੱਸ ਜਾਂਦੇ ਹਾਂ। ਚਾਬੀ ਦੇ ਕੇ, ਰੂਮ ਚੈਕ ਆਊਟ ਕਰਨਾਂ ਪੈਣਾਂ ਹੈ। ਬੱਬੀ ਨੇ ਆਪਣੇ ਸਮਾਨ ਵਾਲੀ ਅਲਮਾਰੀ ਸਮਾਨ ਚੱਕਣ ਲਈ ਖੋਲੀ। ਉਥੇ ਕੁੱਝ ਵੀ ਨਹੀਂ ਸੀ। ਸਾਰਾ ਸਮਾਨ ਗਾਇਬ ਸੀ। ਬੱਬੀ ਨੇ ਸੀਤਲ ਨੂੰ ਕਿਹਾ, " ਇਥੇ ਅਲਮਾਰੀ ਵਿੱਚ ਨਾਂ ਹੀ ਪੈਸੇ ਹਨ। ਨਾਂ ਹੀ ਮੇਰੇ ਗਹਿੱਣੇ ਹਨ। ਸਮਾਨ ਕਿਥੇ ਗਿਆ? " ਸੁਖ ਨੇ ਪੁੱਛਿਆ, " ਕੀ ਕੋਈ ਹੋਰ ਵੀ ਕੰਮਰੇ ਵਿੱਚ ਆਇਆ ਸੀ? " ਬੱਬੀ ਨੇ ਕਿਹਾ, " ਇਥੇ ਤਾਂ ਕੋਈ ਨਹੀਂ ਆਇਆ। ਮੈਂ ਇੱਕਲੀ ਹੀ ਬੈਠੀ ਹਾਂ। ਉਸ ਪਿਛੋਂ ਤਾਂ ਮੈਂ ਬਾਥਰੂਮ ਵੀ ਨਹੀਂ ਗਈ। "

Comments
Post a Comment