ਬੰਦੇ ਦਾ ਜਨਮ ਰੱਬ ਨੂੰ ਚੇਤੇ ਕਰਨ ਲਈ ਹੋਇਆ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਬੰਦੇ ਦਾ ਜਨਮ ਰੱਬ ਨੂੰ ਚੇਤੇ ਕਰਨ ਲਈ ਹੋਇਆ ਹੈ। ਉਹੀ ਸਮਾਂ ਵਧੀਆ ਹੈ, ਜਦੋਂ ਰੱਬ ਯਾਦ ਆਉਂਦੇ। ਰੱਬ ਦਾ ਧਿਆਨ ਕਰਨ ਨਾਲ, ਮਨ ਦੇ ਡਰ ਦੂਰ ਹੋ ਜਾਂਦੇ ਹਨ। ਰੱਬ ਦੇ ਪਿਆਰਿਆਂ ਨੂੰ ਅੱਖਾਂ ਨਾਲ ਦੇਖ। ਕਦੇ ਨਾਸ਼ ਨਾਂ ਹੋਣ ਵਾਲੇ, ਰੱਬ ਨੂੰ ਹਿਰਦੇ ਵਿੱਚ ਲਿਖ ਲੈ। ਰੱਬ ਦੇ ਪਿਆਰਿਆ ਕੋਲ ਜਾ ਕੇ, ਰੱਬੀ ਗੁਰਬਾਣੀ ਨੂੰ ਸੁਣੀਏ। ਪੈਦਾ ਹੋਣ ਤੇ ਮਰਨ ਦਾ ਡਰ ਮੁੱਕ ਜਾਂਦਾ ਹੈ। ਪ੍ਰਭੂ ਦੇ ਪਿਆਰੇ ਚਰਨਾਂ ਨੂੰ ਮਨ ਵਿੱਚ ਰੱਖ। ਬੰਦੇ ਦਾ ਜਨਮ ਮਸਾਂ ਮਿਲਿਆ ਹੈ, ਸਤਿਗੁਰ ਨਾਨਕ ਜੀ ਇਹ ਦੁਨੀਆਂ ਤੋਂ ਬੱਚਾ ਲਿਆ। ਜਿਸ ਉਤੇ ਰੱਬ ਆਪ ਦਿਆਲ ਹੁੰਦਾ ਹੈ। ਉਸ ਬੰਦੇ ਜੀਭ ਰੱਬ ਦਾ ਨਾਂਮ ਲੈਣ ਲੱਗ ਜਾਂਦੀ ਹੈ। ਪ੍ਰਭੂ ਨੂੰ ਭੁਲਾਉਣ ਨਾਲ ਡਰ, ਦਰਦ ਤੰਗ ਕਰਦੇ ਹਨ। ਰੱਬ ਨੂੰ ਚੇਤੇ ਕਰਨ ਨਾਲ, ਪਖੰਡ ਡਰ ਸਾਰੇ ਭੱਜ ਜਾਂਦੇ ਹਨ। ਰੱਬੀ ਗੁਰਬਾਣੀ ਨੂੰ ਕੰਨੀ ਸੁਣੀਏ। ਰੱਬੀ ਗੁਰਬਾਣੀ ਨੂੰ ਦੇ ਸੋਹਲੇ ਗਾਇਏ। ਉਸ ਬੰਦੇ ਨੂੰ ਦਰਦ ਪੀੜ ਤੰਗ ਨਹੀਂ ਕਰਦੇ। ਰੱਬ ਦਾ ਨਾਂਮ ਜੱਪਣ ਵਾਲੇ, ਸੇਵਾ ਕਰਨ ਵਾਲੇ, ਸੋਹਣੇ ਲੱਗਦੇ ਹਨ। ਉਨਾਂ ਰੱਬ ਦੇ ਪਿਆਰਿਆ ਨੂੰ ਧੰਨ-ਦੌਲਤ ਲਾਲਚ ਵਿੱਚ ਨਹੀਂ ਫਸਾ ਸਕਦੇ। ਸਰੀਰ, ਦਿਲ ਮੂੰਹ ਵਿੱਚ ਪ੍ਰਭੂ ਦਿਆਲੂ ਰਹਿੰਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਸ ਬੰਦੇ ਦੇ ਸਾਰੇ, ਦੁਨਿਆਵੀ ਝੰਜਟ ਮੁੱਕ ਜਾਂਦੇ ਹਨ। ਆਪਣੇ ਆਪ ਨੂੰ ਬਹੁਤਾ ਅੱਕਲ ਵਾਲਾ ਤੇ ਤੀਖਾ ਚਲਾਕ ਸੋਚਣ ਨੂੰ ਰਹਿੱਣਦੇ। ਸਪੂਰਨ ਸਤਿਗੁਰ ਦੀ ਸ਼ਰਨ ਵਿੱਚ ਲਈ ਰੱਖ। ਉਸ ਦੇ ਦਰਦ ਮੁੱਕ ਜਾਂਦੇ ਹਨ। ਜੀਵਨ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ। ਜੋ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ। ਸਪੂਰਨ ਸਤਿਗੁਰ ਨੂੰ ਮਨ ਦੀ ਜੋਤ ਜੋੜ ਕੇ, ਯਾਦ ਕਰਕੇ, ਮਿਲਿਆ ਜਾਂਦਾ ਹੈ। ਸਤਿਗੁਰ ਜੀ ਨੇ ਰੱਬੀ ਗੁਰਬਾਣੀ ਨੂੰ ਦਿੱਤਾ ਹੈ। ਉਸੇ ਦਾ ਜਾਪ ਬਿਚਾਰ ਕਰੀਦਾ ਹੈ। ਸਤਿਗੁਰ ਜੀ ਤਰਸ ਦੇ ਨਾਲ ਮੇਹਰ ਕਰਕੇ, ਮੌਤ ਦੇ ਜੰਮਦੂਤਾਂ ਦੀ ਮਾਰ ਤੋਂ ਬਚਾ ਲੈਂਦੇ ਹਨ। ਸਤਿਗੁਰ ਜੀ ਜਦੋਂ ਦਿਆਲ ਹੁੰਦੇ ਹਨ, ਮਨ ਖੁਸ਼ੀਆਂ ਨਾਲ ਮੌਲਿਆ ਜਾਂਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਮੈਂ ਸਪੂਰਨ ਪ੍ਰਭੂ ਲੱਭ ਲਿਆ ਹੈ। ਫਿਰ ਧੰਨ-ਦੋਲਤ ਤੇ ਹੋਰ ਸੋਹਣੀਆਂ ਚੀਜ਼ਾਂ ਮੋਹ ਨਹੀਂ ਸਕਦੀਆਂ। ਸਪੂਰਨ ਸਤਿਗੁਰ ਜੀ ਨੇ ਦੁਨੀਆਂ ਦੇ ਵਿਕਾਰ ਕੰਮਾਂ ਤੋਂ ਬਚਾ ਲਿਆ ਹੈ। ਮਨ ਮਰਜ਼ੀ ਕਰਨ ਵਾਲੇ, ਦੁਨੀਆਂ ਦੇ ਧੰਦਿਆਂ ਵਿੱਚ, ਦੁੱਖਾਂ ਵਿੱਚ ਰੁਲਦੇ ਫਿਰਦੇ ਹਨ। ਸਤਿਗੁਰ ਜੀ ਨੂੰ ਆਪਣਾਂ ਗੁਰੂ-ਗੁਰੂ ਕਰਕੇ ਮੇਰੇ ਮਨ ਸੱਜਣਾਂ ਤੂੰ ਚੇਤੇ ਕਰ। ਮੌਤ ਪਿਛੋਂ ਵੀ ਰੱਬ ਦੇ ਘਰ-ਦਰ ਉਤੇ ਮੁੱਖੜਾ ਪਵਿੱਤਰ ਦਿਸੇਗਾ। ਸਤਿਗੁਰ ਜੀ ਚਰਨ ਕਮਲਾਂ ਨੂੰ ਮਨ ਵਿੱਚ ਚੇਤੇ ਰਖੀਏ। ਮਨ-ਮਨ ਦੀ ਪੀੜਾ, ਸਰੀਰ ਤੇ ਬਾਹਰ ਦੇ ਹਮਲਾਵਰਾਂ ਸਾਰੇ ਨਾਸ਼ ਹੋ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਦੀ ਸ਼ਬਦ ਬਿਚਾਰ ਚੰਗੇ ਬਿਚਾਰ ਪੈਦਾ ਕਰਕੇ ਆਸਰਾ ਦਿੰਦੀ ਹੈ। ਤਾਂਹੀ ਸਾਰੇ ਬੰਦਿਆਂ ਦੇ ਮਨ ਤਰਸ ਕਰਕੇ, ਮੇਹਰਬਾਨ ਬੱਣ ਜਾਂਦੇ ਹਨ। ਸਤਿਗੁਰ ਨਾਨਕ ਜੀ ਮੇਰੀ ਜਿੰਦਗੀ ਦੀ ਪੂਰੀ ਮੇਹਨਤ ਮਿਲ ਗਈ ਹੈ। ਗੁਰਬਾਣੀ ਨੂੰ ਬਿਚਾਰਨ ਦਾ ਫ਼ਲ ਮਿਲ ਗਿਆ ਹੈ। ਪੱਸ਼ੂ ਪੱਠਿਆਂ, ਘਾਹ-ਫੂਸ ਹੋਰ ਚੀਜ਼ਾ ਨਾਲ ਢਿੱਡ ਭਰ ਲੈਂਦੇ ਹਨ। ਪਿਆਰ ਦੀ ਡੋਰ ਨਾਲ ਲਾਲਚੀ ਬੰਦਾ ਜੁੜ ਜਾਂਦਾ ਹੈ, ਜਿਵੇਂ ਚੋਰ ਪਾੜੇ ਵਿੱਚੋਂ, ਉਤੋਂ ਦੀ ਫੜਿਆ ਜਾਂਦਾ ਹੈ। ਜੋ ਬੰਦਾ ਸਤਿਗੁਰ ਜੀ ਦੇ ਪਿਅਰਿਆਂ ਵਿੱਚ ਬੈਠ ਕੇ ਰੱਬ ਦੇ ਗੁਣਾਂ ਦੀ ਵੱਡਿਆਈ ਨਹੀਂ ਕਰਦਾ, ਉਹ ਮਰੇ ਬੰਦੇ ਵਰਗਾ ਹੈ। ਉਸ ਦਾ ਜਿਉਣ ਦਾ ਕੋਈ ਅਰਥ ਨਹੀਂ ਹੈ। ਬੇਅੰਤ ਕੀਮਤੀ ਮਨ-ਮੋਹਣ ਵਾਲੇ ਬੰਦਾ ਕੱਪੜੇ ਪਾਉਂਦਾ ਹੈ। ਜਿਵੇਂ ਜਾਨਵਰਾਂ ਨੂੰ ਡਰਾਉਣ ਨੂੰ, ਫ਼ਸਲਾਂ ਵਿੱਚ ਪੂੱਤਲ਼ਾਂ-ਡਰਨਾਂ ਬੱਣਾਂ ਕੇ, ਖੜ੍ਹਾਇਆ ਹੁੰਦਾ ਹੈ। ਜੋ ਬੰਦੇ ਰੱਬ ਨੂੰ ਯਾਦ ਨਹੀਂ ਕਰਦੇ, ਉਨਾਂ ਦਾ ਦੁਨੀਆਂ ਉਤੇ ਆਉਣੇ ਬੇਕਾਰ ਹੈ, ਕਿਸੇ ਕੰਮ ਨਹੀਂ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਜਿਸ ਉਤੇ ਪ੍ਰਭੂ ਮੇਹਰਬਾਨੀ ਕਰਦਾ ਹੈ। ਸਤਿਗੁਰ ਦੇ ਪਿਆਰਿਆਂ ਵਿੱਚ ਰਲ ਕੇ, ਪ੍ਰਭੂ ਦੇ ਗੁਣਾਂ ਦੇ ਗੀਤ ਗਾਉਂਦੇ ਹਨ।



 

 


Comments

Popular Posts