ਕੀ ਅਸੀਂ ਦੂਜਿਆ ਦੇ ਫ਼ੈਇਦੇ ਲਈ ਵੀ ਕੁੱਝ ਕਰਦੇ ਹਾਂ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਕੀ ਕਦੇ ਐਸਾ ਕੀਤਾ ਹੈ? ਆਪਣੇ ਕੰਮ ਵਿਚੇ ਛੱਡ ਕੇ, ਦੂਜੇ ਦੇ ਕੰਮ ਕੀਤੇ ਹੋਣ। ਆਪਣਾਂ ਨੁਕਸਾਨ ਉਠਾ ਕੇ, ਕੀ ਅਸੀਂ ਦੂਜਿਆ ਦੇ ਫ਼ੈਇਦੇ ਲਈ ਵੀ ਕੁੱਝ ਕਰਦੇ ਹਾਂ? ਆਪਦਾ ਲਾਭ ਹਰ ਕੋਈ ਦੇਖਦਾ ਹੈ। ਪਰ ਦੂਜੇ ਦਾ ਭਲਾ ਕੋਈ-ਕੋਈ ਵਿਰਲਾ ਹੀ ਕਰਦਾ ਹੈ। ਦੁਨੀਆਂ ਉਤੇ ਭਲੇ ਬੰਦੇ ਵੀ ਹਨ। ਜ਼ਿਆਦਾ ਤਰ ਲੋਕ, ਆਪਦੇ ਬਾਰੇ ਸੋਚਦੇ ਹਨ। ਦੂਜਿਆ ਲਈ ਕੀ ਕਰਦੇ ਹਾਂ?ਕੱਲ ਫਰਬਰੀ 4, 2013 ਨੂੰ ਜਗਤਾਰ ਬੇਬੇ ਮਰ ਗਈ ਹੈ। ਉਸ ਨੂੰ ਸਾਰੇ ਬੇਬੇ ਹੀ ਕਹਿੰਦੇ ਸਨ। ਉਸ ਨੂੰ 5 ਸਾਲ ਪਹਿਲਾਂ, ਅਮਰੀਕਾ ਵਿੱਚ, ਅਧਰੰਗ ਦਾ ਦੋਰਾ ਪੈ ਗਿਆ ਸੀ। ਦੋਂਨੇ ਪੁੱਤਰ ਅਮਰੀਕਾ ਵਿੱਚ ਸਨ। ਦੋਂਨੇ ਹੀ ਅੱਤ ਦੇ ਸ਼ਰਾਬੀ, ਸਿਗਰਟ ਪੀਣ ਵਾਲੇ ਹਨ। ਬੇਬੇ ਕਨੇਡਾ ਦੀ ਵੀ ਸਿਟੀਜ਼ਨ ਸੀ। ਪਿਛਲੇ 20 ਸਾਲਾਂ ਤੋਂ ਕਨੇਡਾ ਆਉਂਦੀ ਜਾਦੀ ਰਹਿੰਦੀ ਸੀ। ਜਦੋਂ ਉਸ ਨੂੰ ਦੋਰਾ ਪੈ ਗਿਆ ਸੀ। ਜੁਬ਼ਾਨ ਤੇ ਅੰਗ ਪੈਰ ਜੁਆਬ ਦੇ ਗਏ ਸਨ। ਕੰਨਾਂ ਤੋਂ ਅਜੇ ਵੀ ਸੁਣਦਾ ਸੀ। ਛੋਟਾ ਮੁੰਡਾ 45 ਕੁ ਸਾਲਾਂ ਦਾ ਬਹੁਤਾ ਲੱਥ ਸੀ। ਅੱਜ ਕੱਲ ਉਹ ਸਬ ਕੁੱਝ ਸ਼ਰਾਬ ਵਿੱਚ ਘੋਲ ਕੇ ਪੀ ਚੁਕਾ ਹੈ। ਘਰ ਕਾਰ ਸਬ ਵੇਚ ਕੇ, ਖਾ ਗਿਆ। ਮਹੀਨਾ ਕੁ ਵੱਡੇ ਮੁੰਡੇ ਨੇ ਬੇਬੇ ਦੀ ਸਭਾਲ ਕੀਤੀ ਸੀ। ਉਸ ਪਿਛੋਂ ਉਸ ਮੁੰਡੇ ਨੇ, ਆਪਦੀ ਮਾਂ ਨੂੰ ਕਿਹਾ, " ਤੂੰ ਮਨੀਲੇ 40 ਸਾਲ ਕਮਾਈ ਕੀਤੀ ਹੈ। ਉਥੇ ਜਰੂਰ, ਤੇਰੇ ਕੋਲ ਪੈਸੇ ਪਏ ਹਨ। ਜੇ ਤੂੰ ਮਰ ਗਈ। ਤੇਰੇ ਉਥੇ ਵਾਲੇ ਪੈਸੇ, ਤੇਰੇ ਭਰਾ ਖਾ ਜਾਂਣਗੇ। " ਉਸ ਨੂੰ ਤਾਹਨੇ ਮੇਹਣੇ ਦੇ ਕੇ ਐਨਾਂ ਮਜ਼ਬੂਰ ਦਿੱਤਾ। ਬੇਬੇ ਨੂੰ ਉਸੇ ਹਾਲਤ ਵਿੱਚ ਜਹਾਜ਼ ਉਤੇ, ਸਫ਼ਰ ਕਰਨ ਲਈ ਭੇਜ ਦਿੱਤਾ। ਉਸ ਦੇ ਗਏ ਬਗੈਰ ਪੈਸੇ ਨਿੱਕਲਣੇ ਨਹੀਂ ਸਨ।
10 ਘੰਟੇ ਦਾ ਇੱਕ ਪਾਸੇ ਦਾ ਸਫ਼ਰ ਕੀਤਾ। ਆਉਣ ਦਾ ਮਿਲਾ ਕੇ, 20 ਘੰਟੇ ਬੱਣ ਗਿਆ। ਐਨੇ ਬਿਮਾਰ ਲਈ ਐਨਾਂ ਚਿਰ ਬੈਠਣਾਂ. ਬਾਥਰੂਮ ਜਾਂਣਾਂ ਵੀ ਬਹੁਤ ਔਖਾ ਹੈ। ਔਰਤ ਸਾਰੀ ਉਮਰ ਪੈਸੇ ਵਿੱਚੋਂ ਪੈਸਾ ਕੱਢ ਕੇ, ਬੱਚਤ ਕਰਦੀ ਰਹਿੰਦੀ ਹੈ। ਬਈ ਕਿਸੇ ਔਖੇ ਸਮੇਂ ਲਈ ਕੰਮ ਆਉਣਗੇ। ਪਤੀ ਦੇ ਦਿੱਤੇ ਖ਼ੱਰਚੇ ਵਿੱਚੋਂ ਹੀ ਬਚਾ-ਬਚਾ ਕੇ, ਘਰ ਦੀਆਂ ਬਹੁਤ ਚੀਜ਼ਾਂ ਬੱਣਾਂ ਲੈਂਦੀ ਹੈ। ਫਿਰ ਵੀ ਜਦੋਂ ਵੀ ਘਰ ਦੀ ਔਰਤ ਤੋਂ ਪੈਸੇ ਮੰਗੋ। ਉਹ ਕੱਢ ਕੇ ਝੱਟ ਦੇ ਦਿੰਦੀ ਹੈ। ਅੱਧੀ ਮਰੀ, ਅਧਰੰਗ ਹੋਈ ਬੇਬੇ ਨੇ, ਆਪਦੇ ਵੱਡੇ ਪੁੱਤਰ ਨੂੰ 60 ਹਜ਼ਾਰ ਅਮਰੀਕਨ ਡਾਲਰ ਲਿਆ ਕੇ ਦੇ ਦਿੱਤੇ ਸਨ। ਇਹ ਡਾਲਰ 4 ਮਹੀਨੇ ਚੱਲੇ। ਉਸੇ ਮੁੰਡੇ ਨੇ, ਆਪਦੀ ਬਿਮਾਰ ਮਾਂ ਨੂੰ, ਹੋਰ ਪੈਸੇ ਦੀ ਮੰਗ ਕੀਤੀ। ਉਸ ਨੇ ਕਿਹਾ, " ਬੇਬੇ ਤੇਰੇ ਕੋਲ ਹੋਰ ਵੀ ਪੈਸੇ ਹੋਣੇ ਹਨ। ਉਹ ਵੀ ਮੇਨੂੰ ਲਿਆ ਕੇ ਦੇਦੇ। " ਜੇ ਪੈਸੇ ਹੋਰ ਹੁੰਦੇ ਤਾਂ ਹੀ ਬੇਬੇ ਪੈਸੇ ਦਿੰਦੀ। ਜਦੋਂ ਉਸ ਨੇ ਪੈਸੇ ਨਾਂ ਦਿੱਤੇ। ਉਸ ਨੂੰ ਕਨੇਡਾ ਆ ਕੇ, ਵੈਨਕੂਵੇਰ ਦੇ ਹਸਪਤਾਲ ਵਿੱਚ ਦਾਖ਼ਲ ਕਰਾ ਗਿਆ। ਮੁੜ ਕੇ ਉਸ ਦਾ ਪਤਾ ਨਹੀਂ ਲਿਆ। ਭਲਾ ਹੋਵੇ, ਕਨੇਡਾ ਗੌਰਮਿੰਟ ਦਾ, ਉਸ ਨੂੰ ਵੀ ਦੂਜੇ ਬੁੱਢਿਆਂ ਵਾਂਗ ਸੀਨੀਅਰ ਸੈਟਰ ਵਿੱਚ ਸਭਾਲ ਲਿਆ ਗਿਆ ਸੀ। ਡਾਕਟਰੀ ਖ਼ੱਰਚਾ, ਖਾਂਣ-ਪੀਣ, ਰਹਿੱਣ ਦਾ ਖੱਰਚਾ ਕਨੇਡਾ ਗੌਰਮਿੰਟ ਦਾ ਚੱਲ ਰਿਹਾ ਸੀ।
ਇਹ ਬੇਬੇ 22 ਸਾਲਾਂ ਦੀ ਸੀ। ਜਦੋਂ ਇੰਡੀਆ ਤੋਂ ਮਨੀਲੇ 1953 ਵਿੱਚ ਆ ਗਈ ਸੀ। ਉਸ ਨੇ ਤਿੰਨ ਆਪਦੇ ਮੁੰਡੇ ਪਾਲੇ ਸਨ। ਇੱਕ ਤਾਂ 45 ਸਾਲ ਦਾ ਹੋਇਆ ਹੀ ਸੀ। ਸ਼ਰਾਬ, ਸਿਗਰਟ ਪੀਣ ਕਰਕੇ, ਸਰੀਰ ਦਾ ਅੰਦਰ ਗਲ਼ ਗਿਆ ਸੀ। ਉਸ ਨਾਲ ਮਰ ਗਿਆ ਸੀ। ਬੇਬੇ ਨੂੰ ਬਹੁਤ ਮਾਂਣ ਸੀ। ਇਸ ਦੇ ਤਿੰਨ ਹੀਰਿਆਂ ਵਰਗੇ ਮੁੰਡੇ ਹਨ। ਇਸ ਬੇਬੇ ਨੇ ਤੇ ਹੋਰ ਦੋ ਔਰਤਾਂ ਨੇ, ਸਾਰੀ ਉਮਰ ਘਰ ਚਲਾਇਆ ਸੀ। ਉਹ ਦੋ ਉਸ ਦੀਆਂ ਦਰਾਣੀਆਂ ਸਨ। ਇੱਕ ਦੇ 5 ਕੁੜੀਆਂ ਤਿੰਨ ਮੁੰਡੇ ਸਨ। ਦੂਜੀ ਦੇ ਤਿੰਨ ਕੁੜੀਆਂ ਹੀ ਸਨ। ਇਹ ਬੇਬੇ ਸਬ ਤੋਂ ਵੱਡੀ ਸੀ। ਇਸ ਨੂੰ ਸਾਰੇ ਬੱਚੇ ਬੇਬੇ ਕਹਿੱਣ ਲੱਗ ਗਏ। ਇੰਨਾਂ ਦੇ ਪਤੀ ਸਿਰੇ ਦੇ ਵੈਲੀ ਸਨ। 25 ਸਾਲ ਇਹ ਮਨੀਲੇ ਹੀ ਰਹੇ ਸਨ। ਮਡੀਰ ਇੱਕਠੀ ਕਰਕੇ, ਬੱਕਰੇ, ਮੁਰਗੇ, ਸ਼ਰਾਬਾਂ ਪੀਂਦੇ ਸਨ। ਨੌਕਰੀ ਵੀ ਨਹੀਂ ਕਰਦੇ ਸਨ। ਪੀ ਕੇ ਨਸ਼ੇ ਵਿੱਚ ਪਏ ਰਹਿੰਦੇ ਸਨ। ਔਰਤਾਂ ਲੋਕਾਂ ਦੇ ਘਰ-ਘਰ ਜਾ ਕੇ, ਕੱਪੜਾ ਤੇ ਹੋਰ ਚੀਜ਼ਾਂ ਵੇਚਦੀਆਂ ਸਨ। ਘਰ ਦਾ ਖ਼ੱਰਚਾ ਚਲਾਉਂਦੀਆਂ ਸਨ। ਬੱਚਿਆਂ ਦਾ ਤੇ ਇੰਨਾਂ ਵੇਲੜ ਮੱਸਟੰਡਿਆਂ ਦਾ ਖਾਂਣ ਦਾ ਪ੍ਰਬੰਦ ਕਰਦੀਆਂ ਸਨ।
ਇੰਡੀਆ ਤੋਂ ਆ ਕੇ, ਪਹਿਲੇ 20 ਸਾਲ ਇਹ ਤਿੰਨੇ ਦਰਾਣੀਆਂ ਜਠਾਣੀਆਂ ਬੇਬੇ ਸਮੇਤ, ਕੋਈ ਇੰਡੀਆ ਨਹੀਂ ਜਾ ਸਕੀਆਂ। ਜੇ ਕੋਈ ਪੈਸਾ ਬੱਚਦਾ ਤਾਂ ਹੀ ਜਾਂਦੀਆਂ। ਪਤੀਆਂ ਤੋਂ ਡਰਦੀਆਂ, ਨਾਂ ਹੀ ਆਪਦੇ ਮਾਂ-ਬਾਪ ਨੂੰ ਚਿੱਠੀ ਪਾ ਸਕਦੀਆਂ ਸਨ। ਸੁਣਿਆ ਬਹੁਤ ਕੁੱਟ ਮਾਰ ਵੀ ਕਰਦੇ ਸਨ। ਆਪਦੇ ਵੱਡੇ ਪੁੱਤਰ ਦਾ ਵਿਆਹ ਕਰਨ,1975 ਵਿੱਚ ਬੇਬੇ ਮੁੜ ਕੇ ਮਨੀਲੇ ਤੋਂ ਪੰਜਾਬ ਗਈ ਸੀ। 22 ਸਾਲਾਂ ਬਾਅਦ, ਮਾਪਿਆ ਨੂੰ ਪਤਾ ਲੱਗਾ ਸੀ। ਸਾਡੀ ਧੀ ਜਿਉਂਦੀ ਹੈ। 1970 ਵਿੱਚ ਤਿੰਨੇ ਭਰਾ ਮਨੀਲੇ ਤੋਂ ਪੰਜਾਬ ਗਏ ਸਨ। ਇਹ ਛੋਟੇ ਪਿੰਡ ਦੇ ਜੈਲਦਾਰ ਕਹਾਉਂਦੇ ਸਨ। ਪਿੰਡ ਵੀ ਹੋਰ ਵੈਲੀ ਇੰਨਾਂ ਕੋਲ ਰਫ਼ਲਾਂ ਵਾਲੇ, ਆ ਜਾਂਦੇ ਸਨ। ਇੱਕ ਦਿਨ ਵਹਿੜੇ ਵਿੱਚ ਬੈਠੇ ਸ਼ਰਾਬ ਪੀ ਰਹੇ ਸਨ। ਮੁਰਗੇ ਰਿਝ ਰਹੇ ਸਨ। ਪਿੰਡ ਰਹਿੰਦੇ, ਸਕੀ ਮਾਸੀ, ਸਕੇ ਤਾਏ ਦੇ ਮੁੰਡੇ ਨਾਲ ਖਹਿਬੜ ਪਏ। ਉਹ ਕੋਠੇ ਤੇ ਖੜ੍ਹਾ ਸੀ। ਛੋਟੇ ਭਰਾ ਨੇ ਫ਼ੈਇਰ ਕਰ ਦਿੱਤਾ। ਉਸ ਨੂੰ ਥਾਏ ਮਾਰ ਦਿਤਾ। ਭਰਾ ਛੋਟਾ ਜੇਲ ਅੰਦਰ ਹੋ ਗਇਆ। ਉਸ ਨੂੰ ਸੱਤ ਸਾਲ ਕੈਦ ਹੋ ਗਈ ਸੀ। ਇਹ ਵੱਡਾ ਕੇਸ ਦੀ ਪੈਰਵਾਹੀ ਕਰਨ ਨੂੰ ਉਥੇ ਹੀ ਰਹਿ ਗਿਆ ਸੀ। ਇੱਕ ਮਨੀਲੇ ਵਾਪਸ ਆ ਗਿਆ ਸੀ। ਚੱਲੇ ਸਾਰੇ ਉਹੀ ਵੈਲੀਆਂ ਵਾਲੇ ਹੀ ਸਨ।
ਇੰਨੀਆਂ ਮਸੀਬਤਾਂ ਸਹਿ ਕੇ, 14 ਬੱਚੇ ਤੇ ਇਹ ਵਿਹਲੇ ਮਰਦ ਪਾਲ ਕੇ ਵੀ, ਬੇਬੇ ਨੇ 1975 ਪਿਛੋਂ ਆਪਦੇ ਤਿੰਨ ਸਕੇ ਭਰਾ ਤੇ ਇੱਕ ਚਾਚੇ ਦਾ ਮੁੰਡਾ ਮਨਿਲੇ ਬੁਲਾ ਲਏ ਸਨ। ਉਨਾ ਸਾਰਿਆਂ ਪਿਛੇ, ਉਨਾਂ ਦੀਆ ਪਤਨੀਆਂ ਬੱਚੇ, ਸੌਹੁਰੇ ਆ ਗਏ ਸਨ। ਮੈਂ ਗਿੱਣਤੀ ਕਰ ਰਹੀ 100 ਤੋਂ ਉਤੇ ਬੰਦੇ ਮੇਰੀ ਗਿੱਣਤੀ ਵਿੱਚ ਆਏ ਹਨ। ਜੋ ਉਸ ਦੇ ਕਰਕੇ, ਮਨੀਲੇ ਕਨੇਡਾ, ਅਮਰੀਕਾ ਆ ਸਕੇ ਹਨ। ਪਰ ਉਸ ਦੀ ਬਿਮਾਰ ਦੀ ਦੇਖ ਭਾਲ, ਹਰ ਰੋਜ਼ ਸੀਨੀਅਰ ਸੈਟਰ ਵਿੱਚ ਜਾ ਕੇ, ਉਸ ਦੀ ਖ਼ਬਰ ਲੈਣ ਤੇ ਉਸ ਦੀ ਸ਼ਕਲ ਦੇਖਣ ਦੀ ਖੇਚਲ, ਇੱਕ ਭਰਾ ਨੇ ਹੀ ਕੀਤੀ ਹੈ। ਬਾਕੀ ਸਬ ਇੱਕ ਦੋ ਬਾਰ ਦੇਖ ਕੇ, ਆਪੋ, ਆਪਣੇ ਕੰਮਾਂ ਵਿੱਚ ਜੁਟ ਗਏ। ਇਹ ਬੇਬੇ ਮੇਰੀ ਵੱਡੀ ਮਾਸੀ ਸੀ।

Comments
Post a Comment