ਬੰਦਾ ਮਾੜੇ ਕੰਮ ਲੁੱਕ ਕੇ ਕਰਦਾ ਰਹਿੰਦਾ ਹੈ,ਰੱਬ ਹਿਸਾਬ ਬਰਾਬਰ ਕਰਦਾ ਹੈ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬੰਦਾ ਮਾੜੇ ਕੰਮ ਲੁੱਕ ਕੇ ਕਰਦਾ ਰਹਿੰਦਾ ਹੈ। ਲੋਕਾਂ ਅੱਗੇ ਸਾਂਊ, ਸਰੀਫ਼ ਬੱਣ ਕੇ ਬਹੁਤ ਚੰਗਾ ਬੱਣ ਕੇ, ਕੁੱਝ ਹੋਰ ਹੀ ਦਿਖਾਉਂਦਾ ਹੈ। ਅੰਤ ਨੂੰ ਮਰਨ ਪਿਛੋਂ ਰੱਬ ਲੇਖਾ ਜੋਖਾ ਕਰਦਾ ਹੈ। ਲੁੱਟਾਂ-ਮਾਰਾਂ, ਮਾੜੇ ਕੰਮ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ। ਰੱਬ ਹਿਸਾਬ ਬਰਾਬਰ ਕਰਦਾ ਹੈ। ਜੋ ਰੱਬ ਨੂੰ ਚੇਤੇ ਕਰਦਾ ਹੈ, ਉਹੀ ਰੱਬੀ ਦਾ ਪਿਆਰਾ ਬੱਣਦਾ ਹੈ। ਪ੍ਰਮਾਤਮਾਂ ਪਾਣੀ, ਥਰਤੀ, ਅਸਮਾਨ ਹਰ ਥਾਂ ਹਾਜ਼ਰ ਹੈ। ਮਨ ਅੰਦਰ ਅੰਦਰ ਵੈਰ, ਬੇਈਮਾਨੀ, ਈਰਖਾ, ਕਪਟ ਹੈ, ਲੋਕਾਂ ਦੇ ਅੱਗੇ ਮੂੰਹ ਨਾਲ ਸੋਹਣੀਆਂ ਮਿੱਠੀਆਂ ਬਾਤਾਂ ਕਰਦਾ ਹੈ। ਮੌਤ ਆ ਜਾਂਣ ਤੇ ਜੰਮਦੂਤਾਂ ਤੋਂ ਬਹੁਤ ਕੁੱਟ ਖਾਂਦਾ ਹੈ। ਬੰਦਾ ਮਾੜੇ ਕੰਮ ਠੱਗੀਆਂ, ਧੋਖੇ, ਚੋਰੀ ਲੁੱਕ-ਛਿਪ ਕੇ ਕਰਦਾ ਹੈ। ਲੋਕਾਂ ਨੂੰ ਪਲ ਵਿੱਚ ਝੱਟ ਪਤਾ ਲੱਗ ਜਾਂਦਾ ਹੈ। ਰੱਬ ਦੀ ਦਰਗਾਹ ਵਿੱਚ ਹਿਸਾਬ ਹੁੰਦਾ ਹੈ। ਜਿੰਨਾਂ ਦੇ ਅੰਦਰ ਰੱਬ ਦਾ ਡਰ ਪ੍ਰੇਮ ਬੱਣਿਆ ਹੈ। ਉਹੀ ਰੱਬ ਨੂੰ ਪਿਆਰ ਦੇ ਰਸ ਵਿੱਚ ਰੰਗੇ ਰਹਿੰਦੇ ਹਨ। ਸਤਿਗੁਰ ਨਾਨਕ ਦੁਨੀਆਂ ਬੱਣਾਉਣ ਵਾਲਾ ਪ੍ਰਭੂ ਮੇਹਰਬਾਨ ਹੋ ਜਾਂਦਾ ਹੈ। ਪ੍ਰਮਾਤਮਾਂ ਦੇ ਪ੍ਰੇਮ-ਪਿਆਰ ਦੀ ਰੰਗਤ ਦੀ ਲਿਵ ਕਦੇ ਵੀ ਨਹੀਂ ਟੁੱਟਦੀ। ਸਪੂਰਨ ਸਤਿਗੁਰ ਜਿਸ ਨੂੰ ਆਪਣੀ ਮੱਤ ਦੇ ਦਿੰਦਾ ਹੈ। ਆਪਦੇ ਵਰਗਾ ਬੱਣਾਂ ਲੈਂਦਾ ਹੈ।ਜੋ ਹਿਰਦਾ ਪ੍ਰਭੂ ਪ੍ਰੇਮ-ਪਿਆਰ ਦੇ ਵਿੱਚ ਜੁੜ ਗਿਆ ਹੈ। ਉਹ ਪਵਿੱਤਰ ਹੋ ਗਿਆ ਹੈ। ਜਿਸ ਨੂੰ ਪ੍ਰਭੂ ਪ੍ਰੇਮ-ਪਿਆਰ ਦਾ ਲਾਲ ਰੰਗ ਚੜ੍ਹ ਜਾਂਦਾ ਹੈ, ਉਹ ਸੱਚ ਹੀ ਸਿਰਜਣਹਾਰ, ਰੱਬ ਦਾ ਰੂਪ ਬੱਣ ਜਾਂਦਾ ਹੈ। ਰੱਬ ਦੇ ਭਗਤਾਂ ਨਾਲ ਬੈਠ ਕੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਰੱਬ ਨੂੰ ਚੇਤੇ ਕਰਨ ਤੋਂ ਬਗੈਰ ਜੀਵਨ ਵਿੱਚ ਅੰਨਦ ਨਹੀਂ ਬੱਣਦਾ। ਹੋਰ ਦੁਨੀਆਂ ਦੇ ਸੁਆਦ, ਧੰਨ ਦੌਲਤ ਥੋੜੇ ਸਮੇਂ ਲਈ ਸੁਖ ਦਿੰਦੇ ਹਨ। ਦਿਲ ਨੂੰ ਤੱਸਲੀ ਨਹੀਂ ਦਿੰਦੇ। ਸਤਿਗੁਰ ਜੀ ਦੇ ਪ੍ਰੇਮ-ਪਿਆਰ ਵਿੱਚ ਬਹਿਕੇ ਹੋਏ, ਪਿਆਰੇ ਅੰਨਦ ਵਿੱਚ ਰਹਿੰਦੇ ਹਨ। ਸਤਿਗੁਰ ਨਾਨਕ ਦੱਸ ਰਹੇ ਹਨ, ਪ੍ਰਭੁ ਜੀ ਜਦੋਂ ਤਰਸ ਕਰਕੇ, ਆਪਦੇ ਪਿਆਰੇ ਉਤੇ, ਮੋਹਤ ਹੁੰਦੇ ਹਨ।
ਪ੍ਰਮਾਤਮਾਂ ਨੂੰ ਚੇਤੇ ਕਰਨ ਨਾਲ, ਹੱਥਾਂ ਨਾਲ ਪਾਪ ਮਾੜੇ ਕੰਮ ਨਹੀਂ ਹੁੰਦੇ। ਮਨ ਭੱਟਕਣੋਂ ਹੱਟ ਕੇ, ਪ੍ਰਭੂ ਪ੍ਰੇਮ ਦੇ ਵਿੱਚ ਆ ਕੇ, ਮੋਹਤ ਹੋ ਕੇ, ਮੋਲਿਆ ਜਾਂਦਾ ਹੈ।ਰੱਬ ਦੇ ਭਗਤਾਂ ਨੂੰ ਪ੍ਰਭੂ ਉਤੇ ਜ਼ਕੀਨ ਹੁੰਦਾ ਹੈ। ਪ੍ਰਭੂ ਪ੍ਰੇਮ ਦੇ ਵਿੱਚ ਉਸ ਨੂੰ ਯਾਦ ਸਾਰੇ ਮਨ ਦੇ ਝੰਜਟ, ਫ਼ਿਕਰ ਮੁੱਕ ਜਾਂਦੇ। ਰੱਬ ਦੇ ਭਗਤ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਹਰ ਰੋਜ਼ ਬਿਚਾਰ ਕੇ, ਅੰਮ੍ਰਿਤ ਰਸ ਦਾ ਅੰਨਦ ਲੈਂਦੇ ਹਨ। ਰੱਬ ਦੇ ਭਗਤਾਂ ਵਿੱਚ ਰਹਿ ਕੇ, ਰੱਬ ਦੇ ਗੁਣ ਗਾਉਣ ਨਾਲ, ਸਾਰੇ ਡਰ, ਵਹਿਮ, ਸਹਿਮ ਮੁੱਕ ਜਾਂਦੇ ਹਨ। ਜਿਸ ਦਾ ਜੀਅ ਰੱਬ ਦੀ ਸ਼਼ਰਨ ਵਿੱਚ ਪੈ ਗਿਆ ਹੈ। ਉਸ ਦੇ ਪੀੜਾਂ, ਰੋਗ, ਵਹਿਮ ਸਾਰੇ ਮੁੱਕ ਗਏ ਹਨ। ਜੋ ਬੰਦਾ ਰੱਬ ਰੱਬ ਕਰਕੇ, ਦਿਨ ਕੱਟਦਾ ਹੈ। ਰੱਬ ਨੂੰ ਚੇਤੇ ਕਰਕੇ, ਰੱਬ ਦਾ ਭਗਤ ਬੱਣ ਜਾਂਦਾ ਹੈ। ਰੱਬ ਜਿਸ ਨੂੰ ਆਪਣੀਆ ਸ਼ਕਤੀਆਂ ਦਿੰਦਾ ਹੈ। ਉਹ ਬੰਦਾ ਰੱਬ ਵਰਗਾ ਹੀ, ਉਹ ਬੇਫ਼ਿਕਰਾ, ਬਹਾਦਰ, ਨਿਡਰ ਸ਼ਕਤੀਆਂ ਵਾਲਾ ਹੋ ਜਾਂਦਾ ਹੈ। ਜਿਹੜਾ ਬੰਦਾ ਰੱਬ ਦਾ ਆਸਰਾ ਤੱਕ ਕੇ, ਸਤਿਗੁਰ ਜੀ ਦੀ ਸ਼ਰਨ ਪੈ ਜਾਂਦਾ ਹੈ। ਉਨਾਂ ਦਾ ਮਨ ਭੱਟਕਣੋਂ ਹੱਟ ਜਾਂਦਾ ਹੈ। ਖੁਸ਼ੀਆਂ ਅੰਨਦ ਵਿੱਚ ਮਗਨ ਰਹਿੰਦੇ ਹਨ। ਮਨ ਠੰਡ-ਠਾਰ ਹੋ ਜਾਂਦਾ ਹੈ। ਜਿਹੜਾ ਬੰਦੇ ਰੱਬ ਦਾ ਆਸਰਾ ਤੱਕਦੇ ਹਨ। ਪ੍ਰਭੂ ਨੂੰ ਚੇਤੇ ਕਰਦੇ ਹੋਏ, ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਦੁਨੀਆਂ ਭਰ ਦੀਆਂ ਖੁਸ਼ੀਆਂ ਮਿਲਦੀਆਂ ਹਨ। ਸਤਿਗੁਰ ਜੀ ਦੇ ਪਿਆਰਿਆ ਵਿੱਚ ਰਹਿ ਕੇ ਜੋ ਬੰਦਾ ਰੱਬ ਦੇ ਗੁਣ ਗਾਉਂਦਾ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਉਹ ਹਰ ਮਸੀਬਤ ਤੋਂ ਬਚ ਜਾਂਦਾ ਹਨ।
ਪ੍ਰਮਾਤਮਾਂ ਨੂੰ ਯਾਦ ਕਰਿਆ ਸਾਰੇ ਝਗੜੇ ਮੁੱਕ ਜਾਂਦੇ ਹਨ। ਰੱਬ ਦੇ ਪਵਿੱਤਰ ਚਰਨਾਂ ਨੂੰ ਹਿਰਦੇ ਵਿੱਚ ਮਹਿਸੂਸ ਕਰੀਏ। ਸਤਿਗੁਰ ਦੀ ਬਾਣੀ ਦੁਆਰਾ ਲੱਖ ਬਾਰ ਰੱਬ ਦਾ ਨਾਂਮ ਚੇਤੇ ਕਰੀਏ। ਮਿੱਠਾ ਅੰਨਦ ਦੇਣ ਬਾਣੀ ਦਾ ਸੁਖ ਮਾਂਣ ਕੇ, ਰੱਬ ਦੀ ਭਗਤੀ ਕਰੀਏ। ਰੱਬ ਦੀ ਭਗਤੀ ਕਰਨ ਵਾਲੇ ਮਨ ਦੀ ਭੱਟਕਣਾ ਛੱਡ ਦਿੰਦੇ ਹਨ, ਮਨ ਵਿਚੋਂ ਬੇਅੰਤ ਕੀਮਤੀ ਖਸ਼ੀਆਂ ਸੁਖ ਅੰਨਦ ਲੱਭ ਲੈਂਦੇ ਹਨ। ਭਗਤ ਬੰਦੇ ਪ੍ਰਭੂ ਦਾ ਨਾਮ ਚੇਤੇ ਕਰ-ਕਰਕੇ, ਜਿਉਂਦੇ ਹਨ। ਦੁਨੀਆਂ ਭਰ ਦੇ ਸੁਖ ਅਰਾਮ ਅੰਨਦ ਪ੍ਰਪਤ ਕਰ ਲੈਂਦੇ ਹਨ। ਸਰੀਰਕ ਕਾਂਮਕ ਕਿਰਿਆ, ਗੁੱਸਾ, ਲਾਲਚ ਦਾ ਨਾਸ਼ ਹੋ ਜਾਂਦਾ ਹੈ। ਸਤਿਗੁਰ ਜੀ ਦੇ ਭਗਤਾਂ ਦੇ ਨਾਲ ਰਹਿ ਕੇ, ਸਾਰੇ ਮਾੜੇ ਕੰਮ ਨਾਸ਼ ਹੋ ਜਾਂਦੇ ਹਨ। ਦੁਨੀਆਂ ਦੇ ਮਾਲਕ ਮੇਹਰਬਾਨ ਪ੍ਰਮਾਤਮਾਂ ਜੀ ਮੇਰੇ ਉਤੇ ਤਰਸ ਕਰੋ। ਸਤਿਗੁਰ ਨਾਨਕ ਜੀ ਮੈਨੂੰ ਰੱਬ ਦੇ ਭਗਤਾਂ ਦੀ ਸ਼ਰਨ ਵਿੱਚ ਰੱਖ ਕੇ, ਚਰਨਾਂ ਕਮਲਾਂ ਦੀ ਧੂੜੀ ਦੇਦੇ।

Comments
Post a Comment