ਸ੍ਰੀ ਗੁਰੂ ਗ੍ਰੰਥਿ ਸਾਹਿਬ ੧੭੬ ਅੰਗ Page 176 of 1430
ਹਸਤੀ ਘੋੜੇ ਦੇਖਿ ਵਿਗਾਸਾ
Hasathee Ghorrae Dhaekh Vigaasaa ||

हसती घोड़े देखि विगासा


ਹਾਥੀ, ਘੌੜੇ ਕੋਲ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਹੈ॥
He is pleased at the sight of his elephants and horses

7324 ਲਸਕਰ ਜੋੜੇ ਨੇਬ ਖਵਾਸਾ



Lasakar Jorrae Naeb Khavaasaa ||

लसकर जोड़े नेब खवासा


ਹੱਥਿਆਰ, ਫੋਜ਼, ਸਲਾਹ ਦੇਣ ਵਾਲੇ ਵਜ਼ੀਰ ਵੀ ਨਾਲ ਹਨ॥
And his armies assembled, his servants and his soldiers.

7325 ਗਲਿ ਜੇਵੜੀ ਹਉਮੈ ਕੇ ਫਾਸਾ ੨॥



Gal Jaevarree Houmai Kae Faasaa ||2||

गलि जेवड़ी हउमै के फासा ॥२॥


ਸਾਰੀਆਂ ਦੁਨਿਆਵੀ ਚੀਜ਼ਾਂ ਨਾਲ ਹੰਕਾਂਰ ਦੀ ਰੱਸੀ ਗਲ਼ ਵਿਚ ਪਈ ਰਹਿੰਦੀ ਹੈ||2||


But the noose of egotism is tightening around his neck. ||2||
7326 ਰਾਜੁ ਕਮਾਵੈ ਦਹ ਦਿਸ ਸਾਰੀ
Raaj Kamaavai Dheh Dhis Saaree ||

राजु कमावै दह दिस सारी


ਰਾਜਾ ਬੱਣ ਕੇ ਦੁਨੀਆਂ ਦੇ ਸਾਰੇ ਪਾਸੇ ਰਾਜ ਕਰਦਾ ਹੈ।
His rule may extend in all ten directions;

7327 ਮਾਣੈ ਰੰਗ ਭੋਗ ਬਹੁ ਨਾਰੀ



Maanai Rang Bhog Bahu Naaree ||

माणै रंग भोग बहु नारी


ਦੁਨੀਆਂ ਦਾ ਅੰਨਦ ਮਾਨਣ, ਬਹੁਤੀਆਂ ਔਰਤਾਂ ਦਾ ਸਾਥ ਮਾਂਣਦਾ ਹੈ।
He may revel in pleasures, and enjoy many women

7328 ਜਿਉ ਨਰਪਤਿ ਸੁਪਨੈ ਭੇਖਾਰੀ ੩॥



Jio Narapath Supanai Bhaekhaaree ||3||

जिउ नरपति सुपनै भेखारी ॥३॥


ਇਹ ਸਾਰੇ ਦੁਨੀਆਂ ਦੇ ਅੰਨਦ ਸੁਖ ਸੁਪਨੇ ਵਰਗੇ ਹਨ। ਕੋਈ ਅਰਥ ਨਹੀਂ ਹਨ। ਜਿਵੇਂ ਸੁਪਨੇ ਵਿੱਚ ਬਾਦਸ਼ਾਹ ਭਿਖਾਰੀ ਬੱਣ ਜਾਦਾ ਹੈ||3||


but he is just a beggar, who in his dream, is a king. ||3||
7329 ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ
Eaek Kusal Mo Ko Sathiguroo Bathaaeiaa ||

एकु कुसलु मो कउ सतिगुरू बताइआ


ਸਤਿਗੁਰੂ ਪਿਆਰੇ ਨੇ ਮੈਨੂੰ ਸੁਖ ਅੰਨਦ ਵਿੱਚ ਰਹਿੱਣ ਦਾ ਢੰਗ ਸਿਖਾ ਦਿੱਤਾ ਹੈ॥
The True Guru has shown me that there is only one pleasure.

7330 ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ



Har Jo Kishh Karae S Har Kiaa Bhagathaa Bhaaeiaa ||

हरि जो किछु करे सु हरि किआ भगता भाइआ


ਰੱਬ ਜੋ ਵੀ ਕਰਦਾ ਹੈ। ਉਹ ਰੱਬ ਦਾ ਹੁਕਮ ਹੈ। ਰੱਬ ਦੇ ਪਿਆਰੇ, ਉਸ ਦੇ ਭਾਂਣੇ ਵਿੱਚ ਰਹਿੰਦੇ ਹਨ।
Whatever the Lord does, is pleasing to the Lord's devotee.

7331 ਜਨ ਨਾਨਕ ਹਉਮੈ ਮਾਰਿ ਸਮਾਇਆ ੪॥



Jan Naanak Houmai Maar Samaaeiaa ||4||

जन नानक हउमै मारि समाइआ ॥४॥


ਸਤਿਗੁਰ ਨਾਨਕ ਜੀ ਨੂੰ ਹੰਕਾਂਰ ਦੀ ਮੈਂ-ਮੈਂ,ਆਪਦੇ ਵਿੱਚ ਮਿਟਾ ਕੇ ਮਿਲਿਆ ਜਾਂਦਾ ਹੈ||4||


Servant Nanak has abolished his ego, and he is absorbed in the Lord. ||4||
7332 ਇਨਿ ਬਿਧਿ ਕੁਸਲ ਹੋਤ ਮੇਰੇ ਭਾਈ
Ein Bidhh Kusal Hoth Maerae Bhaaee ||

इनि बिधि कुसल होत मेरे भाई


ਹੰਕਾਂਰ ਛੱਡਣ ਦੇ, ਇਸ ਤਰੀਕੇ ਨਾਲ, ਮਨ ਨੂੰ ਅੰਨਦ ਖੁਸ਼ੀ ਮਿਲਦੀ ਹੈ॥
This is the way to find happiness, O my Siblings of Destiny.

7333 ਇਉ ਪਾਈਐ ਹਰਿ ਰਾਮ ਸਹਾਈ ੧॥ ਰਹਾਉ ਦੂਜਾ



Eio Paaeeai Har Raam Sehaaee ||1|| Rehaao Dhoojaa ||

इउ पाईऐ हरि राम सहाई ॥१॥ रहाउ दूजा


ਇਸ ਢੰਗ ਨਾਲ, ਹੰਕਾਂਰ ਛੱਡਣ ਨਾਲ ਪ੍ਰਭੂ ਮਿਲ ਜਾਂਦਾ ਹੈ। ਪ੍ਰੀਤਮ ਪਿਆਰਾ ਆਸਰਾ ਬੱਣ ਜਾਂਦਾ ਹੈ1॥ ਰਹਾਉ ਦੂਜਾ
This is the way to find the Lord, our Help and Support. ||1||Second Pause||

7334 ਗਉੜੀ ਗੁਆਰੇਰੀ ਮਹਲਾ



Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl
5

7335 ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ



Kio Bhrameeai Bhram Kis Kaa Hoee ||

किउ भ्रमीऐ भ्रमु किस का होई


ਕਿਉਂ ਭੱਟਕਣਾ ਲੱਗਦੀ ਹੈ? ਭਲੇਖਾ ਕਿਸ ਗੱਲ ਦਾ ਹੈ?
Why do you doubt? What do you doubt?

7336 ਜਾ ਜਲਿ ਥਲਿ ਮਹੀਅਲਿ ਰਵਿਆ ਸੋਈ



Jaa Jal Thhal Meheeal Raviaa Soee ||

जा जलि थलि महीअलि रविआ सोई


ਰੱਬ ਜਦੋਂ ਆਪ ਹੀ ਧਰਤੀ, ਪਾਣੀ ਸਮੁੰਦਰ, ਅਸਮਾਨ ਵਿੱਚ ਮਿਲਿਆ ਹੋਇਆ ਹੈ॥
God is pervading the water, the land and the sky.

7337 ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ੧॥



Guramukh Oubarae Manamukh Path Khoee ||1||

गुरमुखि उबरे मनमुख पति खोई ॥१॥


ਗੁਰੂ ਪਿਆਰੇ, ਸਤਿਗੁਰਾਂ ਗੁਣ ਹਾਂਸਲ ਕਰਕੇ, ਬੁੱਧੀ ਵਾਲੇ, ਅੱਕਲ ਵਾਲੇ ਬੱਣ ਜਾਂਦੇ ਹਨ। ਸਬ ਪਾਸੇ ਸੋਭਾ ਕਰਾਂਉਂਦੇ ਹਨ। ਮਨ ਮੱਤੇ ਹੈਂਕੜ ਵਿੱਚ ਗੁਣ ਵੀ ਗੁਆ ਲੈਂਦੇ ਹਨ। ਇਥੇ ਤੇ ਅੱਗਲੀ ਦੁਨੀਆਂ ਵਿੱਚ ਧੱਕੇ ਖਾਂਦੇ ਹਨ||1||


The Gurmukhs are saved, while the self-willed manmukhs lose their honor. ||1||
7338 ਜਿਸੁ ਰਾਖੈ ਆਪਿ ਰਾਮੁ ਦਇਆਰਾ
Jis Raakhai Aap Raam Dhaeiaaraa ||

जिसु राखै आपि रामु दइआरा


ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਮੇਹਰ ਕਰਦਾ ਹੈ, ਉਸ ਨੂੰ ਆਪਦਾ ਬੱਣਾ ਕੇ, ਇੱਜ਼ਤ ਦਿੰਦਾ ਹੈ॥
One who is protected by the Merciful Lord

7339 ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ੧॥ ਰਹਾਉ



This Nehee Dhoojaa Ko Pahuchanehaaraa ||1|| Rehaao ||

तिसु नही दूजा को पहुचनहारा ॥१॥ रहाउ


ਹੋਰ ਕੋਈ ਬੰਦਾ ਉਸ ਬੰਦੇ ਵਰਗਾ ਪਵਿੱਤਰ ਤੇ ਰੱਬ ਦਾ ਪਿਆਰਾ ਨਹੀਂ ਬੱਣ ਸਕਦਾ। ਜਿਸ ਉਤੇ ਪ੍ਰਮਾਤਮਾਂ ਤਰਸ ਕਰਕੇ, ਮੇਹਰ ਕਰਦਾ ਹੈ੧॥ ਰਹਾਉ
no one else can rival him. ||1||Pause||

7340 ਸਭ ਮਹਿ ਵਰਤੈ ਏਕੁ ਅਨੰਤਾ



Sabh Mehi Varathai Eaek Ananthaa ||

सभ महि वरतै एकु अनंता


ਸਾਰੇ ਪਾਸੇ, ਸਾਰੇ ਜੀਵਾਂ ਵਿੱਚ, ਇਕੋਂ ਰੱਬ, ਬੇਅੰਤ ਰੂਪਾਂ ਵਿੱਚ ਵੱਸਦਾ ਹੈ॥
The Infinite One is pervading among all.

7341 ਤਾ ਤੂੰ ਸੁਖਿ ਸੋਉ ਹੋਇ ਅਚਿੰਤਾ



Thaa Thoon Sukh Soo Hoe Achinthaa ||

ता तूं सुखि सोउ होइ अचिंता



So sleep in peace, and don't worry.

7342 ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ੨॥



Ouhu Sabh Kishh Jaanai Jo Varathanthaa ||2||

ओहु सभु किछु जाणै जो वरतंता ॥२॥


ਉਹ ਰੱਬ ਸਾਰਾ ਕੁੱਝ, ਜਾਂਣੀ ਜਾਂਣ ਹੈ। ਜੋ ਦੁਨੀਆਂ ਉਤੇ ਬੀਤ ਰਿਹਾ ਹੈ। ਉਹ ਆਪ ਸਬ ਕੁੱਝ ਕਰਦਾ ਹੈ||2||


He knows everything which happens. ||2||
7343 ਮਨਮੁਖ ਮੁਏ ਜਿਨ ਦੂਜੀ ਪਿਆਸਾ
Manamukh Mueae Jin Dhoojee Piaasaa ||

मनमुख मुए जिन दूजी पिआसा


ਮਨ ਮੱਤੇ ਵਾਲੇ ਬੰਦੇ,ਖੱਪਦੇ ਰਹਿੰਦੇ ਹਨ। ਦੁਨੀਆਂ ਦੀਆਂ ਵਸਤੂਆਂ ਨਾਲ ਪਿਆਰ ਕਰਦੇ, ਇੱਠੀਆਂ ਕਰਦੇ ਹਨ॥
he self-willed manmukhs are dying in the thirst of duality.

7344 ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ



Bahu Jonee Bhavehi Dhhur Kirath Likhiaasaa ||

बहु जोनी भवहि धुरि किरति लिखिआसा


ਬਾਰ-ਬਾਰ, ਜੰਮਦੇ-ਮਰਦੇ ਹੋਏ, ਜਨਮ ਭੋਗਦੇ ਹਨ। ਜਨਮ ਦੇ ਸ਼ੁਰੂ ਤੋਂ ਕਰਮ ਐਸੇ ਉਕਰੇ ਹੋਏ ਹਨ॥
They wander lost through countless incarnations; this is their pre-ordained destiny.

7345 ਜੈਸਾ ਬੀਜਹਿ ਤੈਸਾ ਖਾਸਾ ੩॥



Jaisaa Beejehi Thaisaa Khaasaa ||3||

जैसा बीजहि तैसा खासा ॥३॥


ਜੋ ਦੁਨੀਆਂ ਉਤੇ ਕੰਮ ਕਰਦੇ ਹਾਂ। ਉਹੀ ਪੱਲੇ ਪੈਣਾਂ ਹੈ। ਜੈਸੀ ਕਰਨੀ ਕਰਨੀ ਹੈ। ਵੈਸੀ ਹੀ ਮਿਲਣੀ ਹੈ||3||


As they plant, so shall they harvest. ||3||
7346 ਦੇਖਿ ਦਰਸੁ ਮਨਿ ਭਇਆ ਵਿਗਾਸਾ
Dhaekh Dharas Man Bhaeiaa Vigaasaa ||

देखि दरसु मनि भइआ विगासा


ਦੁਨੀਆਂ ਦਾ ਪਸਾਰਾ ਦੇਖ ਮਨ ਖੁਸ਼ ਹੋ ਜਾਂਦਾ ਹੈ॥
Beholding the Blessed Vision of the Lord's Darshan, my mind has blossomed forth.

7347 ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ



Sabh Nadharee Aaeiaa Breham Paragaasaa ||

सभु नदरी आइआ ब्रहमु परगासा


ਸਾਰੇ ਪਾਸੇ ਦੁਨੀਆਂ ਨੂੰ ਬੱਣਾਉਣ ਵਾਲਾ ਪ੍ਰਮਾਤਮਾਂ ਦਿਖਾਈ ਦਿੰਦਾ ਹੈ॥
And now everywhere I look, God is revealed to me.

7348 ਜਨ ਨਾਨਕ ਕੀ ਹਰਿ ਪੂਰਨ ਆਸਾ ੪॥੨॥੭੧॥



Jan Naanak Kee Har Pooran Aasaa ||4||2||71||

जन नानक की हरि पूरन आसा ॥४॥२॥७१॥


ਸਤਿਗੁਰ ਨਾਨਕ ਪ੍ਰਭੂ ਜੀ ਬੰਦੇ ਦੀਆਂ ਉਮੀਦਾਂ-ਇਛਾਵਾਂ ਪੂਰੀਆਂ ਕਰਦਾ ਹੈ. ||4||2||71||


Servant Nanak's hopes have been fulfilled by the Lord. ||4||2||71||
7349 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5

Gauree Gwaarayree, Fifth Mehl:


7350 ਕਈ ਜਨਮ ਭਏ ਕੀਟ ਪਤੰਗਾ



Kee Janam Bheae Keett Pathangaa ||

कई जनम भए कीट पतंगा


ਸਤਿਗੁਰ ਜੀ, ਪਿਛਲੇ ਜਨਮਾਂ ਦੀ ਗੱਲ ਕਰ ਰਹੇ ਹਨ। ਕਈ ਜਨਮ ਕੀੜੇ, ਖੰਬਾਂ ਵਾਲੇ ਜੀਵ ਬੱਣੇ ਹਨ॥
In so many incarnations, you were a worm and an insect.

7351 ਕਈ ਜਨਮ ਗਜ ਮੀਨ ਕੁਰੰਗਾ



Kee Janam Gaj Meen Kurangaa ||

कई जनम गज मीन कुरंगा


ਬਹੁਤ ਜਨਮ ਪਾਣੀ ਵਿੱਚ ਮੱਛੀਆਂ ਦੀ ਨਸਲ ਤੇ ਹਿਰਨ, ਹਾਥੀ ਪੱਸ਼ੂ ਬੱਣਕੇ ਰਹੇ ਹਾਂ॥
In so many incarnations, you were an elephant, a fish and a deer.

7352 ਕਈ ਜਨਮ ਪੰਖੀ ਸਰਪ ਹੋਇਓ



Kee Janam Pankhee Sarap Hoeiou ||

कई जनम पंखी सरप होइओ


ਬਹੁਤੇ ਜਨਮਾਂ ਵਿੱਚ ਪੱਛੀ ਬੱਣ ਕੇ, ਅਕਾਸ਼ ਵਿੱਚ ਭਾਉਂਦੇ ਰਹੇ। ਧਰਤੀ ਵਿੱਚ ਸੱਪਾਂ ਦੀ ਜੂਨ ਬੱਣ ਕੇ ਰਹੇ ਹਾਂ॥
In so many incarnations, you were a bird and a snake.

7353 ਕਈ ਜਨਮ ਹੈਵਰ ਬ੍ਰਿਖ ਜੋਇਓ ੧॥



Kee Janam Haivar Brikh Joeiou ||1||

कई जनम हैवर ब्रिख जोइओ ॥१॥


ਬਹੁਤੇ ਜਨਮਾਂ ਵਿੱਚ ਘੋੜੇ ਪੱਸ਼ੂ, ਬਨਸਪਤੀ ਵਿੱਚ ਪੈਦਾ ਹੁੰਦੇ ਰਹੇ ਹਾਂ||1||


In so many incarnations, you were yoked as an ox and a horse. ||1||
7354 ਮਿਲੁ ਜਗਦੀਸ ਮਿਲਨ ਕੀ ਬਰੀਆ
Mil Jagadhees Milan Kee Bareeaa ||

मिलु जगदीस मिलन की बरीआ


ਇਹ ਜੋ ਬੰਦਿਆਂ ਦੀ ਜੂਨੀ ਮਿਲੀ ਹੈ। ਇਹ ਸਾਰੀਆਂ ਜੂਨਾਂ ਤੋਂ ਸੁਚੇਤ, ਸੂਝਵਾਨ ਹੈ। ਇਹ ਜੀਵਨ ਦਾਤੇ ਪ੍ਰਭੂ ਨੂੰ ਹਾਂਸਲ ਕਰਨ ਦਾ ਸਮਾਂ ਹੈ॥
Meet the Lord of the Universe - now is the time to meet Him.

7355 ਚਿਰੰਕਾਲ ਇਹ ਦੇਹ ਸੰਜਰੀਆ ੧॥ ਰਹਾਉ



Chirankaal Eih Dhaeh Sanjareeaa ||1|| Rehaao ||

चिरंकाल इह देह संजरीआ ॥१॥ रहाउ


ਇਹੀ ਸਮਾਂ ਪ੍ਰਭੂ ਨੂੰ ਚੇਤੇ ਕਰਕੇ, ਰੱਬ ਵਿੱਚ ਲੀਨ ਹੋਣ ਦਾ ਹੈ੧॥ ਰਹਾਉ
After so very long, this human body was fashioned for you. ||1||Pause||

7356 ਕਈ ਜਨਮ ਸੈਲ ਗਿਰਿ ਕਰਿਆ



Kee Janam Sail Gir Kariaa ||

कई जनम सैल गिरि करिआ


ਬਾਰ-ਬਾਰ ਜਨਮਾਂ ਵਿੱਚ ਪੈ ਕੇ, ਪੱਥਰ, ਪਹਾੜ ਦੀ ਔਖੀ ਜੂਨ ਕੱਟੀ ਹੈ। ਇਹ ਜੂਨ ਮੂਕਣ ਵਿੱਚ ਨਹੀਂ ਆਉਂਦੀ। ਪੱਥਰ ਹੋਲੀ-ਹੋਲੀ ਘੱਸਦਾ ਹੈ॥
In so many incarnations, you were rocks and mountains;

7357 ਕਈ ਜਨਮ ਗਰਭ ਹਿਰਿ ਖਰਿਆ



Kee Janam Garabh Hir Khariaa ||

कई जनम गरभ हिरि खरिआ


ਮਾਂ ਦੇ ਗਰਭ ਵਿੱਚ ਸਬ ਤੋਂ ਔਖੀ, ਸਜ਼ਾ ਭਗੁਤਦੇ ਰਹੇ ਹਾਂ। ਬਾਰ-ਬਾਰ ਜਨਮਾਂ ਵਿੱਚ ਪੈਦਾ ਹੁੰਦੇ ਰਹੇ ਹਾਂ॥
In so many incarnations, you were aborted in the womb.

7358 ਕਈ ਜਨਮ ਸਾਖ ਕਰਿ ਉਪਾਇਆ



Kee Janam Saakh Kar Oupaaeiaa ||

कई जनम साख करि उपाइआ


ਪੱਤੇ ਟਾਹਣੀਆਂ ਪੌਦੇ ਬੱਣ ਕੇ, ਬਾਰ-ਬਾਰ ਜਨਮਾਂ ਵਿੱਚ ਪੈਦਾ ਹੁੰਦੇ ਰਹੇ ਹਾਂ॥
In so many incarnations, you developed branches and leaves.

7359 ਲਖ ਚਉਰਾਸੀਹ ਜੋਨਿ ਭ੍ਰਮਾਇਆ ੨॥

Lakh Chouraaseeh Jon Bhramaaeiaa ||2||

लख चउरासीह जोनि भ्रमाइआ ॥२॥

84 ਲੱਖ ਜੂਨਾਂ ਵਿੱਚ ਬਾਰ-ਬਾਰ, ਮੁੜ-ਮੁੜ ਜਨਮਾਂ ਵਿੱਚ ਪੈਦਾ ਹੁੰਦੇ ਰਹੇ ਹਾਂ||2||


You wandered through 8.4 million incarnations. ||2||
7360 ਸਾਧਸੰਗਿ ਭਇਓ ਜਨਮੁ ਪਰਾਪਤਿ



Saadhhasang Bhaeiou Janam Paraapath ||

साधसंगि भइओ जनमु परापति


ਰੱਬੀ ਗੁਰਬਾਣੀ ਜੋ ਸਾਰੇ ਧਰਮਾਂ ਦੀ ਆਪੋ-ਆਪਣੀ ਹੈ। ਜਿਸ ਦਾ ਮਕਸੱਦ ਇਕੋ ਹੈ। ਰੱਬ ਦੀ ਖੋਜ ਤੇ ਰਸਤਾ ਹੈ। ਰੱਬੀ ਬਾਣੀ ਦੀ ਬਿਚਾਰ ਕਰਕੇ, ਬੰਦੇ ਦੇ ਜਨਮ ਦਾ ਲਾਹਾ-ਲਾਭ ਪ੍ਰਾਪਤ ਕਰ ਲੈ। ਜਲ-ਥੱਲ ਦੇ ਜੀਵ ਪੱਸ਼ੂ, ਪੰਛੀ, ਬਨਸਪਤੀ ਰੱਬੀ ਬਾਣੀ ਦਾ ਦਾ ਲਾਹਾ-ਲਾਭ ਪ੍ਰਾਪਤ ਕਰ ਨਹੀਂ ਸਕਦੇ॥
Through the Saadh Sangat, the Company of the Holy, you obtained this human life.

7361 ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ



Kar Saevaa Bhaj Har Har Guramath ||

करि सेवा भजु हरि हरि गुरमति


ਸਤਿਗੁਰ ਦੇ ਪਿਆਰੇ ਬੱਣ ਕੇ, ਰੱਬ ਦਾ ਨਾਂਮ ਹਰੀ, ਹਰਿ, ਰਾਮ, ਅੱਲਾ, ਪ੍ਰਭੂ ਨੂੰ ਚੇਤੇ ਕਰਕੇ, ਸੇਵਾ ਕਰੀ ਜਾ॥
Do seva - selfless service; follow the Guru's Teachings, and vibrate the Lord's Name, Har, Har.

7362 ਤਿਆਗਿ ਮਾਨੁ ਝੂਠੁ ਅਭਿਮਾਨੁ



Thiaag Maan Jhooth Abhimaan ||

तिआगि मानु झूठु अभिमानु


ਝੂਠ-ਗੱਪਾਂ, ਘੁਮੰਡ-ਧੰਨ, ਦੌਲਤ, ਰੂਪ ਦਾ ਹੰਕਾਰ-ਮੈਂ-ਮੈਂ ਮੇਰੀ ਦੀ ਮੇਰ ਛੱਡ ਦੇ॥
Abandon pride, falsehood and arrogance.

7363 ਜੀਵਤ ਮਰਹਿ ਦਰਗਹ ਪਰਵਾਨੁ ੩॥



Jeevath Marehi Dharageh Paravaan ||3||

जीवत मरहि दरगह परवानु ॥३॥


ਜਿਹੜੇ ਦੁਨੀਆਂ ਦੇ ਲਾਲਚ, ਲੋਭ ਤਿਆਗ ਦਿੰਦੇ ਹਨ। ਦੁਨੀਆਂ ਦੀਆਂ ਵਸਤੂਆਂ ਨੂੰ ਜੱਫ਼ੇ ਨਹੀਂ ਮਾਰਦੇ। ਨੀਅਤ ਭਰ ਜਾਂਦੀ ਹੈ। ਰੱਬ ਦੇ ਦਰ-ਘਰ ਵਿੱਚ ਥਾਂ ਮੱਲ ਲੈਂਦੇ ਹਨ||3||


Remain dead while yet alive, and you shall be welcomed in the Court of the Lord. ||3||
7364 ਜੋ ਕਿਛੁ ਹੋਆ ਸੁ ਤੁਝ ਤੇ ਹੋਗੁ
Jo Kishh Hoaa S Thujh Thae Hog ||

जो किछु होआ सु तुझ ते होगु


ਦੁਨੀਆਂ ਉਤੇ ਜੋ ਵੀ ਹੁੰਦਾ ਹੈ, ਉਹ ਪ੍ਰਭੂ ਜੀ ਤੇਰੇ ਹੁਕਮ ਨਾਲ ਹੁੰਦਾ ਹੈ॥
Whatever has been, and whatever shall be, comes from You, Lord.

7365 ਅਵਰੁ ਦੂਜਾ ਕਰਣੈ ਜੋਗੁ



Avar N Dhoojaa Karanai Jog ||

अवरु दूजा करणै जोगु


ਪ੍ਰਭੂ ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਹੈ॥
No one else can do anything at all.

7366 ਤਾ ਮਿਲੀਐ ਜਾ ਲੈਹਿ ਮਿਲਾਇ



Thaa Mileeai Jaa Laihi Milaae ||

ता मिलीऐ जा लैहि मिलाइ


ਤੈਨੂੰ ਤਾਂ ਹਾਂਸਲ ਕਰਕੇ ਮਿਲ ਸਕਦੇ ਹਾਂ ਜੇ ਤੂੰ ਆਪ ਚਾਹਵੇ॥
We are united with You, when You unite us with Yourself.

7367 ਕਹੁ ਨਾਨਕ ਹਰਿ ਹਰਿ ਗੁਣ ਗਾਇ ੪॥੩॥੭੨॥



Kahu Naanak Har Har Gun Gaae ||4||3||72||

कहु नानक हरि हरि गुण गाइ ॥४॥३॥७२॥


ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਜੋ ਹਰਿ-ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਰੱਬ ਉਸੇ ਉਤੇ ਮੇਹਰਬਾਨ ਹੋ ਜਾਂਦਾ ਹੈ||4||3||72||


Says Nanak, sing the Glorious Praises of the Lord, Har, Har. ||4||3||72||
7368 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 5 ||

गउड़ी गुआरेरी महला

ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਗਉੜੀ ਗੁਆਰੇਰੀ 5
Gauree Gwaarayree, Fifth Mehl:


7369 ਕਰਮ ਭੂਮਿ ਮਹਿ ਬੋਅਹੁ ਨਾਮੁ



Karam Bhoom Mehi Boahu Naam ||

करम भूमि महि बोअहु नामु


ਭਾਗਾਂ ਵਾਲੀ ਧਰਤੀ ਵਿੱਚ ਰੱਬ ਦੇ ਨਾਂਮ ਦਾ ਬੀਜ ਪੈਦਾ ਕਰ॥
In the field of karma, plant the seed of the Naam.

7370 ਪੂਰਨ ਹੋਇ ਤੁਮਾਰਾ ਕਾਮੁ



Pooran Hoe Thumaaraa Kaam ||

पूरन होइ तुमारा कामु


ਰੱਬ ਚੇਤੇ ਕਰਨ ਨਾਲ ਤੇਰੇ ਸਾਰੇ ਕੰਮ ਹੋ ਜਾਣਗੇ॥
Your works shall be brought to fruition.

7371 ਫਲ ਪਾਵਹਿ ਮਿਟੈ ਜਮ ਤ੍ਰਾਸ



Fal Paavehi Mittai Jam Thraas ||

फल पावहि मिटै जम त्रास


ਐਸਾ ਫ਼ਲ ਮਿਲੇਗਾ, ਰੱਬ ਚੇਤੇ ਕਰਨ ਨਾਲ ਮੌਤ ਦਾ ਡਰ ਮੁਕ ਜਾਵੇਗਾ॥
You shall obtain these fruits, and the fear of death shall be dispelled.

7372 ਨਿਤ ਗਾਵਹਿ ਹਰਿ ਹਰਿ ਗੁਣ ਜਾਸ ੧॥



Nith Gaavehi Har Har Gun Jaas ||1||

नित गावहि हरि हरि गुण जास ॥१॥


ਹਰ ਰੋਜ਼ ਪ੍ਰਭੂ ਹਰੀ ਦੇ ਕੰਮਾਂ ਦੇ ਸੋਹਲੇ ਗਾ ਕੇ ਰੱਬ ਦੀ ਪ੍ਰਸੰਸਾ ਕਰ||1||


Sing continually the Glorious Praises of the Lord, Har, Har. ||1||
7373 ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ
Har Har Naam Anthar Our Dhhaar ||

हरि हरि नामु अंतरि उरि धारि


ਆਪਦੇ ਮਨ ਵਿੱਚ ਰੱਬ, ਪ੍ਰਭੂ ਨੂੰ ਯਾਦ ਕਰ॥
Keep the Name of the Lord, Har, Har, enshrined in your heart.

7374 ਸੀਘਰ ਕਾਰਜੁ ਲੇਹੁ ਸਵਾਰਿ ੧॥ ਰਹਾਉ



Seeghar Kaaraj Laehu Savaar ||1|| Rehaao ||

सीघर कारजु लेहु सवारि ॥१॥ रहाउ


ਛੇਤੀ ਹੀ ਕੰਮ ਸੁਮਾਰ ਕੇ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ। ਪ੍ਰਭੂ ਨੂੰ ਯਾਦ ਕਰਕੇ 1॥ ਰਹਾਉ
And your affairs shall be quickly resolved. ||1||Pause||

7375 ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ



Apanae Prabh Sio Hohu Saavadhhaan ||

अपने प्रभ सिउ होहु सावधानु


ਚਲਾਕੀਆਂ ਚੁਤਰਾਈਆਂ ਰੱਬ ਨਾਲ ਨਾਂ ਕਰ। ਉਸ ਵੱਲ ਪੂ੍ਰਾ ਧਿਆਨ ਦੇ, ਜੋ ਤੇਰੇ ਅੰਦਰ ਦੀ ਸਾਰੀ ਹਾਲਤ ਜਾਂਣਦਾ ਹੈ। ਆਪਦੀ ਸੁਰਤ ਰੱਬ ਵੱਲ ਜਾਗਰਤ ਕਰ।
Be always attentive to your God.

7376 ਤਾ ਤੂੰ ਦਰਗਹ ਪਾਵਹਿ ਮਾਨੁ



Thaa Thoon Dharageh Paavehi Maan ||

ता तूं दरगह पावहि मानु


ਤਾ ਮਰਨ ਪਿਛੋਂ ਰੱਬ ਦੇ ਦਰ ਤੇ ਪ੍ਰਵਾਨ ਹੋਵੇਗਾ। ਆਪਦੀ ਸੁਰਤ ਰੱਬ ਵੱਲ ਜਾਗਰਤ ਕਰ॥
Thus you shall be honored in His Court.

Comments

Popular Posts