ਤੁਸੀਂ ਦੂਜਿਆ ਲਈ ਕੀ-ਕੀ ਕਰ ਸਕਦੇ ਹਾਂ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬੰਦੇ ਦਾ ਸੁਭਅ ਇਕੋ ਜਿਹਾ ਨਹੀਂ ਰਹਿੰਦਾ। ਮਨ ਪਾਣੀ ਵਰਗਾ ਹੈ। ਬਹੁਤ ਛੇਤੀ ਗਰਮ ਹੋ ਜਾਂਦਾ ਹੈ। ਠੰਡਾ ਵੀ ਇੱਕ ਦਮ ਹੋ ਜਾਂਦਾ ਹੈ। ਊਚੀਆ ਛੱਲਾ ਵੀ ਮਾਰਦਾ ਹੈ। ਸ਼ਾਂਤ ਵੀ ਹੋ ਕੇ ਚਲਦਾ ਹੈ। ਤੁਸੀਂ ਦੂਜਿਆ ਲਈ ਕੀ-ਕੀ ਕਰ ਸਕਦੇ ਹਾਂ? ਬੰਦਾ ਦੋਸਤੀ ਪਿਆਰ ਵਿੱਚ ਆਪਣਾਂ-ਆਪ ਨਿਛਾਵਰ ਕਰ ਦਿੰਦਾ ਹੈ। ਕਈ ਪਿਆਰ ਵਿੱਚ ਹੀ ਪਿਆਰੇ ਨੂੰ ਲੁੱਟ ਕੇ ਵੀ ਚਲੇ ਜਾਂਦੇ ਹਨ। ਪਿਆਰ ਕਰਨ ਵਾਲੇ ਲੁੱਟ-ਲੁੱਟਾ ਕੇ ਵੀ ਅੰਨਦ ਵਿੱਚ ਰਹਿੰਦੇ ਹਨ। ਉਨਾਂ ਨੂੰ ਦੁਨੀਆਂ ਦੇ ਉਤਰਾ-ਚੜ੍ਹਾ ਬਦਲ ਨਹੀਂ ਸਕਦੇ। ਉਨਾਂ ਦੀ ਆਪਦੀ ਮਨ ਦੀ ਮੌਜ ਹੁੰਦੀ ਹੈ। ਐਸੇ ਦਲੇਰ ਦਿਲ ਦੇ ਬੰਦੇ, ਨਾਂ ਤਾ ਡਿੱਗਦੇ ਹਨ। ਨਾਂ ਹੀ ਡੋਲਦੇ ਹਨ। ਨਾਂ ਹੀ ਹਾਰਦੇ ਹਨ। ਹਰ ਪਾਸੇ ਜਿੱਤ ਮਹਿਸੂਸ ਹੁੰਦੀ ਹੈ। ਰੱਬ ਦੀ ਹਰ ਰਜ਼ਾ ਵਿੱਚ ਭਲਾ ਮਨਾਉਂਦੇ ਹਨ। ਉਹ ਤਾਂ ਆਪਣੇ ਕੰਮ ਵਿੱਚ ਲੀਨ ਰਹਿੰਦੇ ਹਨ। ਉਨਾਂ ਨੇ ਭਲੇ ਕੰਮ ਕਰਨੇ ਹਨ। ਫ਼ਲ ਕੀ ਮਿਲੇਗਾ? ਕੋਈ ਆਸ ਨਹੀਂ ਕਰਦੇ। ਚਾਹੇ ਘੜੇ ਰੁੜ ਜਾਂਣ। ਕੋਈ ਪ੍ਰਵਾਹ ਨਹੀਂ ਕਰਦੇ। ਕਿਸੇ ਦਾ ਬੁਰਾ ਨਹੀਂ ਕਰਦੇ। ਜੇ ਗੱਲ਼ਤੀ ਨਾਲ, ਕਿਸੇ ਦਾ ਦਿਲ ਦੁੱਖ ਜਾਵੇ। ਪੱਛਤਾਵਾਂ ਕਰਦੇ ਹਨ। ਪਿਆਰ ਵਿੱਚ ਬੰਦਾ ਬਹੁਤ ਕੋਮਲ ਬੱਣਿਆ ਰਹਿੰਦਾ ਹੈ। ਗੁੱਸੇ ਵਿੱਚ ਜੰਗਲੀ ਜਾਨਵਰ ਬੱਣ ਜਾਂਦਾ ਹੈ। ਇਸ ਲਈ ਜੇ ਤਬਾਅ ਨਹੀਂ ਹੋਣਾਂ, ਕਿਸੇ ਨਾਲ ਦੁਸ਼ਮੱਣੀ ਨਾਂ ਹੀ ਕਰੋ। ਪਤਾ ਨਹੀਂ ਲੱਗਦਾ, ਕਦੋਂ ਦੋਸਤ ਹੀ ਦੁਸ਼ਮੱਣ ਬੱਣ ਜਾਂਦੇ ਹਨ। ਦੁਸ਼ਮੱਣ ਕੋਈ ਬਾਹਰ ਦਾ ਨਹੀਂ ਹੁੰਦਾ। ਅੰਦਰ ਦਾ ਭੇਤੀ ਹੁੰਦਾ ਹੈ। ਉਸੇ ਨੂੰ ਪਤਾ ਹੁੰਦਾ। ਜੜਾਂ ਕਿਥੇ ਕੁ ਹਨ? ਕਿਥੇ ਦਾਤੀ ਪਾਈ ਜਾਵੇ? ਬਈ ਬੰਦਾ ਤਬਾਅ ਹੋ ਜਾਵੇ। ਕਿਸੇ ਨੂੰ ਨੁਕਸਾਨ ਪਹੁੰਚਉਣ ਵਾਲੇ, ਧੰਨ, ਦੌਲਤ, ਬਿਜ਼ਨਸ, ਇੱਜ਼ਤ ਉਤੇ ਬਾਰ ਕਰਦੇ ਹਨ। ਕਈ ਸੋਚਦੇ ਜਿਸ ਦੀ ਦੌਲਤ ਤੇ ਇੱਜ਼ਤ ਨਹੀਂ ਰਹੇਗੀ। ਉਸ ਦਾ ਜਿਉਣਾਂ ਮੁਸ਼ਕਲ ਹੋ ਜਾਵੇਗਾ। ਐਸੇ ਬੰਦੇ ਬੇਫ਼ਿਕਰ ਹੋ ਜਾਣ, ਜਾਣ ਲੈਣ। ਮਨ ਦੇ ਬਹਾਦਰ ਬੰਦਿਆਂ ਉਤੇ ਕੋਈ ਹੱਥਿਆਰ ਬਾਰ ਨਹੀਂ ਕਰ ਸਕਦਾ। ਸਬ ਜਾਨ ਉਤੇ ਸਹਿ ਜਾਂਦੇ ਹਨ। ਦੌਲਤ ਤੇ ਇੱਜ਼ਤਾਂ ਉਤੇ ਬਾਰ ਕਰਨ ਵਾਲੇ ਸ਼ਇਦ, ਇਹ ਨਹੀਂ ਜਾਂਣਦੇ। ਜਿੰਦਾ ਦਿਲ ਲਈ ਇਹ ਸਬ ਫੂਕਰੀਆਂ ਗੱਲਾਂ ਹਨ। ਦੌਲਤ ਤੇ ਇੱਜ਼ਤ ਨਾਲ ਬੰਦਾ ਉਚਾ ਨਹੀਂ ਉਠਦਾ। ਊਚੇ ਬੰਦੇ ਦੇ ਬਿਚਾਰ ਹਨ। ਮਨ ਦੇ ਬਲਬਲੇ ਹਨ। ਮਨ ਦਾ ਉਤਸ਼ਾਹ ਹੈ। ਜਿਸ ਦਾ ਮਨ ਤੱਕੜਾ ਹੈ। ਉਸ ਨੂੰ ਜਿੰਦਗੀ ਦੇ ਕਿਸੇ ਵੀ ਖੇਤਰ ਵਿੱਚ, ਕੋਈ ਹਰਾਂ ਨਹੀਂ ਸਕਦਾ। ਸਗੋਂ ਉਹ ਸਹਮਣੇ ਵਾਲੇ, ਟੱਕਰ ਮਾਰਨ ਵਾਲੇ ਨੂੰ, ਚੂਰ-ਚੂਰ ਕਰ ਦਿੰਦੇ ਹਨ। ਟੱਕਰ ਮਾਰਨ ਵਾਲਾ, ਬੰਦਾ ਕਿਸੇ ਪਾਸੇ ਦਾ ਨਹੀਂ ਰਹਿੰਦਾ। ਖੜ੍ਹੀ ਚਟਾਨ ਨਾਲ ਜਦੋਂ ਕੋਈ ਚੀਜ਼ ਟੱਕਰ ਮਾਰਦੀ ਹੈ। ਆਪ ਹੀ ਚੂਰ ਹੋ ਜਾਂਦੀ ਹੈ। ਚਟਾਨ ਉਸੇ ਤਰਾਂ ਮਜ਼ਬੂਤ ਹੁੰਦੀ ਹੈ। ਜਿੰਦਾ ਦਿਲ ਬੰਦਿਆਂ ਨੂੰ ਕੋਈ ਢਾਹ ਨਹੀਂ ਸਕਦਾ। ਢਾਹੁਣ ਵਾਲੇ ਆਪ ਹੀ ਹਫ਼ ਜਾਂਦੇ ਹਨ।
ਇੱਕ ਦੂਜੀ ਕਿਸਮ ਦੇ ਲੋਕ ਵੀ ਹਨ। ਜੋ ਆਪਦਾ ਹੀ ਭਲਾ ਸੋਚਦੇ ਹਨ। ਆਪਦਾ ਰਸਤਾ ਸਿੱਧਾ ਕਰਨ ਲਈ, ਦੂਜੇ ਨੂੰ ਨੁਕਸਾਨ ਪਹੁੰਚਾਉਣ ਵਿੱਚ ਢਿੱਲ ਨਹੀਂ ਕਰਦੇ। ਕਈ ਦੂਜੇ ਨੂੰ ਅੱਗ ਲਾ ਕੇ ਫੂਕਣ ਲਈ ਵੀ ਘੌਲ ਨਹੀਂ ਕਰਦੇ। ਜਿੰਨਾਂ ਨੁਕਸਾਨ ਬੰਦੇ ਦਾ ਬੰਦੇ ਕਰਦੇ ਹਨ। ਉਨਾਂ ਕੁਦਰਤੀ ਆਫਤਾਂ ਨਹੀਂ ਕਰਦੀਆਂ। ਹਰ ਰੋਜ਼ ਕਿੰਨੇ ਕੱਤਲ ਹੁੰਦੇ ਹਨ। ਕਿੰਨੀਆਂ ਲੜਾਈਆਂ ਹੁੰਦੀਆਂ ਹਨ। ਕਿੰਨੀਆ ਅੱਗਾਂ ਲੱਗਾ ਕੇ ਸਾੜ-ਫੂਕ ਹੁੰਦੀਆਂ ਹਨ। ਜੋ ਐਸਾ ਕਰਦੇ ਹਨ। ਉਨਾਂ ਦੀ ਬਿਰਤੀ ਹੀ, ਦੂਜੇ ਨੂੰ ਨੁਕਸਾਨ ਕਰਨ ਵਾਲੀ ਬੱਣ ਜਾਂਦੀ ਹੈ। ਅਦਾਤਾਂ ਪੱਕ ਜਾਂਦੀ ਆਂ। ਜੇ ਕੋਈ ਕਿਸੇ ਦੀ ਝੂਗੀ ਨੂੰ ਫੂਕਣ ਦਾ ਜਤਨ ਕਰਦਾ ਹੈ। ਕਈ ਬਾਰ ਆਪਦੇ ਹੀ ਹੱਥ ਫੂਕ ਕੇ ਬੈਠ ਜਾਂਦਾ ਹੈ। ਦੂਜੇ ਲਈ ਖੱਡਾ ਪੱਟਣ ਵਾਲੇ, ਆਪ ਵੀ ਆਪਣੇ ਆਪ ਮੂੰਹ ਪਰਨੇ, ਉਸੇ ਖੱਡੇ ਵਿੱਚ ਡਿੱਗ ਪੈਂਦੇ ਹਨ। ਘਰ ਸਮਾਨ ਫੂਕ ਕੇ, ਤਮਾਸ਼ਾ ਦੇਖਣ ਵਾਲਿਆ ਨੂੰ ਵੀ ਅੱਗ ਦਾ ਸੇਕ ਲੱਗਦਾ ਹੈ। ਇਹ ਦੁਨੀਆਂ ਐਸੀ ਹੈ। ਜੈਸੇ ਨੂੰ ਤੇਸਾ ਮਿਲ ਜਾਂਦਾ ਹੈ। ਜੈਸੀ ਕਰਨੀ ਹੋਵੇਗੀ। ਉਸ ਦਾ ਹਿਸਾਬ-ਕਿਤਾਬ, ਇਸੇ ਦੁਨੀਆਂ ਵਿੱਚ ਪੂਰਾ ਕਰਨਾਂ ਪੈਂਦਾ ਹੈ। ਫ਼ਲ ਇਥੇ ਹੀ ਮਿਲਣਾ ਹੈ। ਜੋ ਕੀਤਾ ਹੁੰਦਾ ਹੈ। ਉਹੀ ਮੂਹਰੇ ਆਉਂਦਾ ਹੈ।
ਇਸੇ ਲਈ ਲੋਕ ਆਪਦਾ ਅੱਗਾ ਸੁਮਾਰਨ ਲਈ, ਪੁੰਨ-ਦਾਨ ਕਰਦੇ ਰਹਿੰਦੇ ਹਨ। ਸ਼ਇਦ ਇਹ ਦਾਨ ਕੀਤਾ ਕਿਤੇ ਹਰਾ ਹੋ ਜਾਵੇ। ਜਿੰਦਗੀ ਦੇ ਆਖਰੀ ਦਿਨ ਚੰਗੇ ਬੀਤ ਜਾਣਗੇ। ਪਰ ਜੋ ਦੂਜਿਆ ਨੂੰ ਨੁਕਸਾਨ ਕਰਨ ਦੀ ਤਾੜ ਵਿੱਚ ਰਹਿੰਦੇ ਹਨ। ਉਨਾਂ ਦੀ ਹਾਲਤ ਵੀ ਜਰੂਰ ਦੇਖਣੀ। ਉਹ ਡਰੇ, ਸਹਿਮੇ ਰਹਿੰਦੇ ਹਨ। ਕੱਟੇ ਖੰਭਾ ਵਾਲੇ ਪੰਛੀ ਵਾਂਗ, ਭੱਟਕਦੇ ਫਿਰਦੇ ਹਨ। ਕਦੇ ਵੀ ਮਨ ਦੀ ਖੁਸ਼ੀ ਨਹੀਂ ਲੱਭਦੀ। ਜੇ ਕੋਈ ਮੂਹਰੇ ਰੋਂਦਾ ਹੋਵੇਗਾ। ਰੋਵਾਉਣ ਵਾਲਾ, ਮਨੋਂ ਹੱਸ ਹੀ ਨਹੀਂ ਸਕਦਾ। ਮਨ ਦੀ ਖੁਸ਼ੀ ਲੱਭਣ ਲਈ, ਦੂਜਿਆ ਨੂੰ ਖੁਸ਼ ਕਰਨਾਂ ਪੈਂਦਾ ਹੈ। ਚੰਗੇ ਕੰਮਾ ਦੇ ਚੰਗੇ ਨਤੀਜ਼ੇ ਹੁੰਦੇ ਹਨ। ਚੰਗੇ ਕੰਮ ਕਰੀਏ। ਅਗਲੇ ਦਾ ਤੇ ਆਪਦਾ ਭਲਾ ਕਰ ਸਕੀਏ। ਨੀਅਤ ਚੰਗੀ ਨੂੰ ਚੰਗਾ ਫ਼ਲ ਮਿਲਦਾ ਹੈ।

Comments
Post a Comment