ਜਿਸ ਪ੍ਰਮਾਤਮਾਂ ਦਾ ਦਿੱਤਾ ਹੋਇਆ ਖਾਂਦੇ ਤੇ ਪਾਉਂਦੇ ਹਾਂ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਜਿਸ ਪ੍ਰਮਾਤਮਾਂ ਦਾ ਦਿੱਤਾ ਹੋਇਆ ਖਾਂਦੇ ਤੇ ਪਾਉਂਦੇ ਹਾਂ। ਪ੍ਰਭੂ ਨੂੰ ਚੇਤੇ ਕਰਨ ਵਿੱਚ ਮਾਂ ਮੇਰੀ ਮੈਂ ਘੌਲ ਕਿਉਂ ਕਰਾਂ? ਆਪਣੇ ਮਾਲਕ ਨੂੰ ਛੱਡ ਕੇ, ਹੋਰ ਧੰਦੇ ਲੱਗੇ ਹੋਏ ਹਨ। ਦੁਨੀਆਂ ਦੇ ਵਿਕਾਰ, ਕੌਡੀ ਦੇ ਮੁੱਲ ਦੇ ਕੰਮਾਂ ਲਈ, ਪ੍ਰਭੂ ਦਾ ਕੀਮਤੀ ਨਾਂਮ ਰਤਨ ਛੱਡਿਆ ਹੈ। ਪ੍ਰਮਾਤਮਾਂ ਦਾ ਨਾਂਮ ਭੁੱਲਾ ਕੇ, ਦੁਨੀਆਂ ਦੇ ਵਿਕਾਰ ਲਾਲਚਾ ਵਿੱਚ ਲੱਗਾ ਹੈ। ਗੁਲਾਮ ਆਪਣੇ ਮਾਲਕ ਨੂੰ ਸਿਰ ਝੁਕਾਦੇ ਹਨ। ਕਹਿੱਣਾਂ ਮੰਨਦੇ ਹਨ, ਤਾਂਹੀਂ ਸਾਰੇ ਉਸ ਦੀ ਪ੍ਰਸੰਸਾ ਕਰਦੇ ਹਨ। ਖਾ-ਪੀ ਕੇ, ਮਿੱਠੇ ਅੰਮ੍ਰਿਤ ਰਸੁ ਵਸਤੂਆਂ ਦਾ ਕੇ ਅੰਨਦ ਮਾਂਣਦੇ ਹਾਂ। ਜੋ ਮਾਲਕ ਸਾਰੀਆਂ ਦਾਤਾਂ ਦੇ ਰਿਹਾ ਹੈ। ਉਸ ਨੂੰ ਚੇਤੇ ਨਹੀਂ ਕਰਦਾ। ਸਤਿਗੁਰ ਨਾਨਕ ਜੀ ਕਹਿ ਰਹੇ ਹਨ। ਅਸੀਂ ਰੱਬ ਦਾ ਦਿੱਤਾ ਖਾ ਕੇ ਭੁੱਲ ਜਾਂਦੇ ਹਾਂ। ਖਾ ਕੇ ਨਮਕ ਹਰਾਮੀ ਕਰਦੇ ਹਾਂ। ਮੁੱਕਰੀ ਜਾਂਦੇ ਹਾਂ। ਪ੍ਰਮਾਤਮਾਂ ਜੀ ਤੂੰ ਸਬ ਦੇ ਦਿਲਾਂ ਦੀਆਂ ਬੁੱਝਦਾ ਹੈ, ਸਾਰੀਆਂ ਭੁੱਲਾਂ ਮੁਆਫ਼ ਕਰ ਦਿਉ। ਹਰੀ ਪ੍ਰਭੂ ਜੀ ਦੇ ਸ਼ਰਨ ਚਰਨਾਂ ਵਿੱਚ ਮੇਰੀ ਸੁਰਤ ਟਿੱਕੀ ਹੈ। ਸਾਰੇ ਧਰਮਿਕ ਸਥਾਨਾਂ ਦੀ ਯਾਤਰਾ ਜਰਨ ਦਾ ਪੁੰਨ ਲੱਗ ਕੇ ਨਹਾਂਉਣ ਹੋ ਜਾਂਦਾ ਹੈ। ਹਰ ਰੋਜ਼ ਪ੍ਰਮਾਤਮਾਂ ਨੂੰ ਯਾਦ ਕਰੀਏ ਮੇਰੇ ਦੋਸਤੋ, ਵੀਰੋ। ਕਰੋੜਾ ਜੂਨਾਂ ਦੇ ਪਾਪਾਂ ਦੀ ਮੈਲ ਉਤਰ ਕੇ ਪਾਪ ਕੱਟੇ ਜਾਂਦੀ ਹਨ। ਪ੍ਰਭੂ ਦੀ ਰੱਬੀ ਗੁਰਬਾਣੀ ਦੀ ਬਿਚਾਰ ਹਿਰਦੇ ਮਨ ਵਿੱਚ ਸਭਾਲੀ ਹੈ। ਦਿਲ ਦੀਆਂ ਸਾਰੀਆਂ ਮਨੋਂ ਕਾਂਮਨਾਂ ਹਾਂਸਲ ਕੀਤੀਆਂ ਹਨ, ਹੋਰ ਵੀ ਮਨੋਂ ਕਾਂਮਨਾਂ ਪੂਰੀਆਂ ਹੁੰਦੀਆਂ ਵੀ ਹਨ। ਉਸ ਬੰਦੇ ਦਾ ਜੰਮਣਾਂ ਮਰਨਾਂ ਸ਼ਫ਼ਲ ਹੈ, ਉਹ ਰੱਬ ਦੇ ਦਰ ਤੇ ਇੱਜ਼ਤ ਪਾਉਂਦਾ ਹੈ। ਜਿਸ ਨੂੰ ਮਨ ਵਿੱਚ ਪ੍ਰਭੂ ਪਿਆਰਾ ਹਾਜ਼ਰ ਲੱਗਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਉਹੀ ਬੰਦੇ ਸਾਰੇ ਗੁਣਾਂ ਵਾਲੇ ਹਨ। ਰੱਬ ਦੇ ਘਰ ਪ੍ਰਵਾਨ ਹਨ। ਜਿਸ ਨੂੰ ਸਤਿਗੁਰ ਜੀ ਦੇ ਭਗਤਾਂ ਦੀ ਚਰਨ ਧੂੜੀ ਮਿਲ ਜਾਂਦੀ ਹੈ। ਜੋ ਰੱਬ ਦੇ ਪਿਆਰਿਆ ਵਿੱਚ ਰਲ ਜਾਂਦੇ ਹਨ

ਬੰਦਾ ਰੱਬ ਦਾ ਦਿੱਤਾ ਖਾਂਦਾ-ਪੀਂਦਾ ਹੈ। ਦਾਤੇ ਦੇਣ ਵਾਲੇ ਰੱਬ ਨੂੰ ਭੁੱਲ ਜਾਂਦਾ ਹੈ। ਕਹਿੰਦਾ ਹੈ, " ਇਹ ਮੈਂ ਆਪ ਮੇਹਨਤ ਕਰਕੇ, ਹਾਂਸਲ ਕੀਤਾ ਹੈ। ਐਸੇ ਬੰਦੇ ਨੂੰ ਜਨਮ ਦਾ ਲੇਖਾ ਕਰਨ ਵਾਲਾ ਤੇ ਜੰਮਦੂਤ ਸਜ਼ਾ ਦਿੰਦੇ ਹਨ। ਬੰਦਾ ਉਸੇ ਤੋਂ ਹੀ ਮੂੰਹ ਫੇਰ ਲੈਂਦਾ ਹੈ। ਜਿਸ ਪ੍ਰਭੂ ਨੇ ਤਨ-ਮਨ ਦਿੱਤਾ ਹੈ। ਤਾਂਹੀਂ ਤਾਂ ਕਰੋੜ ਬਾਰ ਜਨਮ-ਮਰਨ ਦੇ ਚੱਕਰ ਵਿੱਚ ਬਹੁਤ ਜੀਵਾਂ-ਜੰਤੂਆਂ, ਬਨਸਪਤੀ ਵਿੱਚ ਜੰਮਦਾ ਹੈ। ਰੱਬ ਨੂੰ ਨਾਂ ਮੰਨਣ ਵਾਲੇ ਦੇ ਇਹ ਚੱਜ-ਲੱਛਣ ਹਨ। ਜੋ ਕੰਮ ਕਰਦਾ ਹੈ, ਸਾਰੇ ਰੱਬ ਤੋਂ ਉਲਟ ਕਰਦਾ ਹੈ। ਉਹੀ ਬੱਣਾਉਣ ਵਾਲਾ ਮਾਲਕ ਯਾਦ ਨਹੀਂ ਆਉਂਦਾ। ਪ੍ਰਮਾਤਮਾਂ ਨੇ ਜੀਵਾਂ, ਬੰਦਿਆਂ ਨੂੰ ਸਰੀਰ, ਜਿੰਦ, ਜਾਨ ਦੇ ਕੇ ਬੱਣਾਇਆ ਹੈ। ਰੱਬ ਨੂੰ ਨਾਂ ਮੰਨਣ ਵਾਲੇ ਦੇ ਮਾੜੇ ਕੰਮ ਐਨੇ ਜ਼ਿਆਦਾ ਹੋ ਜਾਂਦੇ ਹਨ, ਅਨੇਕਾਂ ਪੇਪਰ ਤੇ ਲਿਖਣ ਤੋਂ ਵੀ ਵੱਧ ਹਨ। ਸਤਿਗੁਰ ਨਾਨਕ ਜੀ ਬੇਅੰਤ ਅੰਨਦ ਖੁਸ਼ੀਆਂ ਦੇ ਮਾਲਕ ਮੇਹਰਬਾਨੀ ਕਰਕੇ, ਮੁਆਫ਼ ਕਰਕੇ, ਅਧਾਰ ਕਰ ਦਿੰਦੇ ਹਨ। ਆਪਦੇ ਕੰਮ ਪੂਰੇ ਕਰਾਉਣ ਲਈ, ਰੱਬ ਨੂੰ ਬੰਦਾ ਦੋਸਤ ਬਣਾਉਂਦਾ ਹੈ। ਰੱਬ ਸਾਰੇ ਕੰਮ ਪੂਰੇ ਕਰ ਦਿੰਦਾ ਹੈ। ਤੇ ਊਚੀ ਇੱਜ਼ਤ-ਪਦਵੀ ਵੀ ਦੇ ਦਿੰਦਾ ਹੈ। ਸਾਰੇ ਹੀ ਰੱਬ ਦੋਸਤ ਨੂੰ ਲੱਭ ਲਵੋ। ਐਸੇ ਪ੍ਰਭੂ ਨਾਲ ਦੋਸਤੀ ਕੀਤੀ ਜਾਇਆ ਨਹੀਂ ਜਾਂਦੀ। ਪ੍ਰਭੂ ਨਾਲ ਦੋਸਤੀ ਫ਼ੈਇਦੇ ਵਾਲੀ ਹੈ। ਆਪਣੇ ਕਮਮ ਕਰਾਉਣ ਲਈ ਰੱਬ ਨੂੰ ਚੇਤੇ ਕੀਤਾ ਹੈ। ਪੀੜਾਂ, ਰੋਗ ਸਾਰੇ ਨਸ਼ਟ ਹੋ ਗਏ ਹਨ।ਜਿਸ ਬੰਦੇ ਦੀ ਜੁਬਾਨ-ਜੀਭ ਰੱਬ ਨੂੰ ਚੇਤੇ ਕਰਦੀ ਹੈ। ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਸਤਿਗੁਰ ਨਾਨਕ ਜੀ ਉਸ ਤੋਂ ਕੁਬਾਨ ਜਾਂਦੇ ਹਨ। ਪ੍ਰਭੂ ਜੀ ਨੂੰ ਅੱਖੀ ਦੇਖਣ ਨਾਲ ਹੀ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਰੱਬ ਕੰਮ ਖ਼ਰਾਬ ਕਰਨ ਵਾਲੀਆਂ ਬਿਪਤਾ, ਕਰੋੜਾਂ ਹੀ ਮੁਸ਼ਕਲਾਂ, ਰੋਗ, ਮਸੀਬਤਾਂ ਪਲ ਵਿੱਚ ਖੱਤਮ ਕਰ ਦਿੰਦਾ ਹੈ। ਜੋ ਰੱਬ ਦੇ ਪਿਆਰਿਆਂ ਭਗਤਾਂ ਵਿੱਚ ਰਲ-ਮਿਲ ਕੇ ਰੱਬੀ ਗੁਰਬਾਣੀ ਸੁਣਦੇ ਹਨ। ਜੋ ਪ੍ਰਭੂ ਰਾਮ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ। ਰੱਬੀ ਬਾਣੀ ਦੇ ਮਿੱਠੇ ਅੰਮ੍ਰਿਤ-ਰਸ ਦਾ ਅੰਨਦ ਲੈਂਦੇ ਹਨ। ਪ੍ਰਭੂ ਦੀ ਸ਼ਰਨ ਚਰਨਾਂ ਵਿੱਚ ਰਹਿ ਕੇ, ਰੱਬੀ ਬਾਣੀ ਦੇ ਮਿੱਠੇ ਅੰਮ੍ਰਿਤ-ਰਸ ਦੇ ਸ਼ਬਦਾਂ ਨੂੰ ਗਾ ਕੇ ਭੁੱਖ ਮਿਟ ਜਾਂਦੀ ਹੈ। ਉਸ ਨੂੰ ਸਾਰੀਆਂ ਇੱਛਵਾਂ, ਖ਼ਾਸ਼ਾਂ, ਸੁਖ, ਅੰਨਦ, ਖੁਸ਼ੀਆਂ, ਦੁਨੀਆਂ ਭਰ ਦੀਆਂ ਕੀਮਤੀ ਵਸਤੂਆਂ ਦੇ ਭੰਡਾਰ ਮਿਲ ਜਾਂਦੇ ਹਨ। ਜਿਸ ਨੂੰ ਮਨ ਵਿੱਚ ਪਿਆਰੇ ਸਿਰਜਹਾਰ ਪ੍ਰੀਤਮ ਪ੍ਰਭੂ ਜੀ ਹਾਜ਼ਰ ਦਿਸਦੇ ਹਨ।

Comments

Popular Posts