ਭਾਗ 16 ਬਹੁਤਾਂ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਰਾਜ ਤੇ ਨਿਟੂ ਦਾ ਆਈ ਲਿਟ ਦਾ ਟੈਸਟ ਸੀ। ਉਹ ਦੋਂਨੇ ਟੈਸਟ ਦੇਣ ਚਲੇ ਗਏ। ਇੰਨਾਂ ਨੂੰ ਵੀ ਕਨੇਡਾ ਦੇ ਬਾਹਰਲੇ ਦਿਖਾਵੇ ਨੇ ਮੋਹ ਲਿਆ ਸੀ। ਕਨੇਡੀਅਨ ਤੇ ਦੂਜੇ ਬਾਹਰਲੇ ਦੇਸ਼ਾਂ ਵਾਲੇ, ਪੰਜਾਬ ਛੁੱਟੀਆਂ ਮਨਾਉਣ ਜਾਂਦੇ ਹਨ। ਉਹ ਤਾਂ ਇਧਰ-ਉਧਰ, ਰਿਸ਼ਤੇਦਾਰੀਆਂ ਵਿੱਚ ਘੁੰਮਣ ਫਿਰਨ ਜਾਦੇ ਹਨ। ਸਮਝੋ ਕੇ, ਬਾਹਰਲੇ ਦੇਸ਼ਾਂ ਦੀ ਤਣਾਅ ਭਰੀ ਜਿੰਦਗੀ ਤੋਂ ਮਸਾਂ ਪਿੱਛਾ ਛੁੱਡਾਉਂਦੇ ਹਨ। ਇੰਡੀਆਂ ਆ ਕੇ ਮਸਾਂ ਸਕੂਨ ਮਿਲਦਾ ਹੈ। ਸੋਹਣੇ-ਸੋਹਣੇ ਕੱਪੜੇ, ਗਹਿੱਣੇ ਪਾ ਕੇ, ਲੋਕਾਂ ਦੀਆਂ ਅੱਖਾਂ ਚੁੰਦਿਆ ਜਾਂਦੀਆ ਹਨ। ਸੋਚਦੇ ਹਨ। ਪ੍ਰਦੇਸੀਆਂ ਦੀ ਜਿੰਦਗੀ ਬਹੁਤ ਸੌਖੀ ਹੈ। ਅਸੀਂ ਵੀ ਕਿਉਂ ਪਿਛੋ ਰਹੀਏ। ਹੁਣ ਤਾਂ ਰਾਜ ਤੇ ਨਿਟੂ ਵੀ ਬੱਬੀ ਹੈਪੀ ਤੋਂ ਪਿਛੇ ਨਹੀਂ ਰਹਿੱਣਾਂ ਚਹੁੰਦੇ ਸੀ। ਹੈਪੀ ਦੇ ਹੇਅਰ ਸਟੀਲ ਤੇ ਜੀਨਾਂ ਨੇ, ਹੋਰਾਂ ਮੁੰਡਿਆਂ ਨੂੰ ਵੀ ਭਰਮਾਂ ਲਿਆ ਸੀ। ਨਵੇਂ-ਨਵੇਂ ਅੱਤਰਾਂ, ਸੈਟਾਂ ਨੇ, ਪ੍ਰਦੇਸ ਜਾਂਣ ਦਾ ਫਤੂਰ ਦਿਮਾਗ ਨੂੰ ਚਾੜ ਦਿੱਤਾ ਸੀ। ਕਈ ਤਾਂ ਹੈਪੀ ਕੋਲ ਹੀ ਪਾਸਪੋਰਟ ਚੱਕੀ ਫਿਰਦੇ ਸਨ। ਗੁਆਂਢੀਆਂ ਦਾ ਮੁੰਡਾ ਜਦੋਂ ਵੀ ਹੈਪੀ ਨੂੰ ਮਿਲਦਾ। ਇਹੀ ਕਹਿੰਦਾ, " ਹੈਪੀ ਜਿੰਨੇ ਪੈਸੇ ਲੱਗਣਗੇ। ਮੈਂ ਦੇਣ ਨੂੰ ਤਿਆਰ ਹਾਂ। ਇੱਕ ਬਾਰ ਕਨੇਡਾ ਵਾੜ ਦੇ, ਤੇਰੇ ਗੁਣ ਗਾਵਾਂਗਾਂ। " ਉਸ ਦਾ ਹੋਰ ਦੋਸਤ ਹੈਪੀ ਨੂੰ ਕੁੱਝ ਐਸਾ ਹੀ ਕਹਿੰਦਾ ਸੀ, " ਯਾਰ ਜੇ ਚਾਹੋਂ ਤਾਂ ਤੁਸੀਂ ਬੰਦੇ ਕਨੇਡਾ ਸੱਦ ਸਕਦੇ ਹੋ। ਸਾਨੂੰ ਸੱਦ ਕੇ ਪੁੰਨ ਖੱਟ ਲੈ। ਮੇਰੇ ਕੋਲ ਤਾਂ ਕੋਈ ਪੈਸਾ ਵੀ ਨਹੀਂ ਹੈ। ਬਾਹਰ ਜਾਂਣ ਦਾ ਸੁਪਨਾਂ ਜਰੂਰ ਹੈ। " ਹੈਪੀ ਇਕੋ ਗੱਲ ਕਰਦਾ ਸੀ, " ਜੇ ਤੁਹਾਡਾ ਅੰਨਜਲ ਹੋਇਆ ਜਰੂਰ ਪ੍ਰਦੇਸ ਹੀ ਚਲੇ ਜਵੋਗੇ। ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ। ਰੱਬ ਆਪੇ ਕੋਈ ਵਸੀਲਾ ਕਰ ਦਿੰਦਾ ਹੈ। " ਅਜੇ ਵਿਆਹ ਨੂੰ ਹਫ਼ਤਾ ਹੋਇਆ ਸੀ। ਹੈਪੀ ਨੂੰ ਯਾਦ ਹੀ ਨਹੀਂ ਆਇਆ ਸੀ। ਉਸ ਦਾ ਬਟੂਆ ਵੀ ਠਾਣੇ ਵਿੱਚ ਰਹਿ ਗਿਆ ਹੈ। ਠਾਣੇਦਾਰ ਨਾਲਦੇ ਪਿੰਡ ਦਾ ਹੀ ਸੀ। ਉਸ ਦੇ ਦਿਲ ਵਿੱਚ ਦਿਆ ਆ ਗਈ। ਉਹ ਬਟੂਆ ਘਰ ਦੇਣ ਆ ਗਿਆ। ਉਸ ਤੋਂ ਬਟੂਆ, ਹੈਪੀ ਦੇ ਮੰਮੀ ਨੇ ਫੜ੍ਹ ਲਿਆ। ਹੈਪੀ ਅਜੇ ਸੁੱਤਾ ਹੀ ਪਿਆ ਸੀ। ਬੱਬੀ ਉਸ ਤੋਂ ਪਹਿਲਾਂ ਉਠ ਆ ਕੇ, ਗਈ ਸੀ। ਮੰਮੀ ਨੇ ਬਟੂਆ ਬੱਬੀ ਨੂੰ ਫੜਾ ਦਿੱਤਾ। ਬੱਬੀ ਨੇ ਬਟੂਆ ਖੋਲ ਕੇ, ਦੇਖ ਲਿਆ। ਉਸ ਦੇ ਅੰਦਰ ਚਾਰ ਕੁ ਸਾਲਾਂ ਦੇ ਬੱਚੇ ਦੀ ਫੋਟੋ ਲੱਗੀ ਹੋਈ ਸੀ। ਉਹ ਫੋਟੋ ਦੇਖ ਹੀ ਰਹੀ ਸੀ। ਹੈਪੀ ਵੀ ਉਠ ਕੇ, ਆ ਗਿਆ। ਬੱਬੀ ਨੇ ਹੈਪੀ ਨੂੰ ਪੁੱਛ ਲਿਆ, " ਇਹ ਬੱਚਾ ਕਿਹਦਾ ਹੈ? " ਹੈਪੀ ਨੇ ਕਿਹਾ, " ਇਹ ਫੋਟੋ ਤਾਂ ਬਟੂਏ ਨੂੰ ਸਜਾਉਣ ਲਈ ਲਾਈ ਹੈ। ਤੇਰੇ ਕੰਮ ਦੀ ਨਹੀਂ ਹੈ। " ਬੱਬੀ ਨੇ ਕਿਹਾ, " ਮੈਨੂੰ ਤਾਂ ਇਹ ਬੱਚਾ ਤੇਰੇ ਵਰਗਾ ਲੱਗਦਾ ਹੈ। " ਹੇਪੀ ਇਹ ਕਹਿ ਕੇ, ਬਾਥਰੂਮ ਅੰਦਰ ਚਲਾ ਗਿਆ, " ਔਰਤਾਂ ਨੂੰ ਵਹਿਮ ਦੀ ਬਿਮਾਰੀ ਹੁੰਦੀ ਹੈ। ਜਿਸ ਦਾ ਕੋਈ ਇਲਾਜ਼ ਨਹੀਂ ਹੈ। " ਬੱਬੀ ਦੀ ਸੋਚਣ ਸ਼ਕਤੀ ਆਮ ਬੰਦੇ ਤੋਂ ਵੱਧ ਸੀ। ਬੰਦੇ ਦਾ ਚੇਹਰਾ ਵੀ ਪੜ੍ਹ ਲੈਂਦੀ ਹੈ। ਉਸ ਨੂੰ ਪਤਾ ਲੱਗ ਗਿਆ। ਇਹ ਜੋ ਇੰਨੀ ਛੇਤੀ ਮੇਰੇ ਕੋਲੋ ਖਿਸਕ ਗਿਆ ਹੈ। ਗੱਲ ਟਾਲਣੀ ਚਹੁੰਦਾ ਹੈ। ਬੱਬੀ ਹੈਪੀ ਦਾ ਬਟੂਆ, ਮੰਮੀ ਕੋਲ ਲੈ ਗਈ। ਉਸ ਨੇ ਫੋਟੋ ਦਿਖਾਉਣ ਲਈ, ਬਟੂਆ ਮੰਮੀ ਮੂਹਰੇ ਕਰ ਦਿੱਤਾ। ਮੰਮੀ ਝੱਟ ਬੋਲ ਪਈ, " ਮੈਂ ਹੈਪੀ ਨੂੰ ਕਿਹਾ ਸੀ, " ਅਜੇ ਨਵੀਂ ਵੱਹੁਟੀ ਨੂੰ ਕੁੱਝ ਨਾਂ ਦੱਸੀ। " ਉਸ ਨੇ ਤਾਂ ਤੈਨੂੰ ਦੱਸ ਦਿੱਤਾ ਹੋਣਾਂ ਹੈ, " ਇਹ ਮੁੰਡਾ ਮੇਰਾ ਹੈ। " ਹੈਪੀ ਨੇ ਪਹਿਲਾ ਵਿਆਹ, ਕਨੇਡਾ ਪੱਕਾ ਹੋਣ ਲਈ ਫਿਲੀਪੀਨਣ ਨਾਲ ਕਰਾਇਆ ਸੀ। ਉਸ ਦੇ ਮੁੰਡਾ ਹੋ ਗਿਆ ਸੀ। ਇਹ ਵਿਆਹ ਫਿਲੀਪੀਨਣ ਨੇ ਪੈਸੇ ਲੈ ਕੇ ਕੀਤਾ ਸੀ। ਹੁਣ ਤਾਂ ਅੱਲਗ ਹੋਇਆਂ ਨੂੰ ਵੀ 6 ਮਹੀਨੇ ਹੋ ਗਏ ਹਨ। " ਬੱਬੀ ਨੇ ਕਿਹਾ, " ਇਹ ਗੱਲ ਤੁਸੀਂ ਮੇਰੇ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸੀ? " ਮੰਮੀ ਨੇ ਕਿਹਾ, " ਬਾਹਰਲੇ ਦੇਸ਼ਾਂ ਵਿੱਚ ਕੱਚੇ ਪੱਕੇ ਵਿਆਹ ਹੁੰਦੇ ਹੀ ਹੁੰਦੇ ਹਨ। ਸਾਰੇ ਜਾਂਣਦੇ ਹਨ। ਤੁਹਾਨੂੰ ਆਪ ਨੂੰ ਪਤਾ ਹੋਣਾਂ ਚਾਹੀਦਾ ਸੀ। " ਬੱਬੀ ਆਪਦੇ ਕੰਮਰੇ ਵਿੱਚ ਚਲੀ ਗਈ। ਹੈਪੀ ਘੰਟੇ ਪਿਛੋਂ ਬਾਥਰੂਮ ਅੰਦਰੋਂ ਬਾਹਰ ਆਇਆ। ਬੱਬੀ ਤੋਂ ਅੱਖ ਚੁਰਾ ਰਿਹਾ ਸੀ। ਉਸ ਨੇ ਬੱਬੀ ਨੂੰ ਕਿਹਾ, " ਤੂੰ ਤਿਆਰ ਹੋ ਜਾ, ਆਪਾਂ ਬਾਹਰ ਨੂੰ ਚੱਲਦੇ ਹਾਂ। " ਬੱਬੀ ਨੇ ਕਿਹਾ, " ਮੈਂ ਤੁਹਾਨੂੰ ਕੁੱਝ ਪੁੱਛਿਆ ਸੀ, " ਇਸ ਬੱਚੇ ਦੀ ਸ਼ਕਲ ਤੁਹਾਡੇ ਨਾਲ ਕਿਵੇਂ ਮਿਲਦੀ ਹੈ? ਮੰਮੀ ਨੇ ਦੱਸ ਦਿੱਤਾ ਹੈ। ਇਹ ਤੁਹਾਡਾ ਬੇਟਾ ਫਿਲੀਪੀਨਣ ਤੋਂ ਹੈ। ਚੰਗਾ ਹੁੰਦਾ, ਜੇ ਮੈਨੂੰ ਪਹਿਲਾਂ ਦੱਸ ਦਿੰਦੇ। " ਹੈਪੀ ਨੇ ਕਿਹਾ, " ਉਹ ਮਾਮਲਾ ਖ਼ੱਤਮ ਹੋ ਗਿਆ ਹੈ। ਉਸ ਬਾਰੇ ਗੱਲਾਂ ਕਰਨ ਦਾ ਕੀ ਫ਼ੈਇਦਾ ਹੈ? ਚੰਗਾ ਹੋਵੇਗਾ, ਕੋਈ ਪਿਛਲੀ ਜਿੰਦਗੀ ਦੀ ਗੱਲ ਨਾਂ ਛੇੜੀਏ। ਫਿਲੀਪੀਨਣ ਨਾਲ ਹੁਣ ਮੇਰਾ ਕੋਈ ਸਬੰਧ ਨਹੀਂ ਹੈ। ਉਹ ਬੱਚਾ ਵੀ ਲੈ ਗਈ ਹੈ। " ਬੱਬੀ ਨੇ ਕਿਹਾ, " ਮੈਂ ਆਪਦੇ ਮੰਮੀ ਡੈਡੀ ਨੂੰ ਮਿਲਣ ਜਾਂਣਾ ਹੈ। ਅੱਜ ਹੋਰ ਕਿਤੇ ਜਾਂਣ ਦਾ ਮੂਡ ਨਹੀਂ ਹੈ। " ਹੈਪੀ ਉਸ ਨੂੰ ਉਸ ਦੇ ਘਰ ਲੈ ਗਿਆ। ਬੱਬੀ ਨੇ ਇਹ ਨਵੀਂ ਕਹਾਣੀ, ਆਪਦੇ ਮੰਮੀ ਡੈਡੀ ਨੂੰ ਸੁਣਾਂ ਦਿੱਤੀ। ਉਸ ਦੇ ਡੈਡੀ ਨੇ ਬੱਬੀ ਨੂੰ ਪੁੱਛਿਆ, " ਬੱਬੀ ਕੀ ਤੂੰ ਹੈਪੀ ਨੂੰ ਅਜੇ ਵੀ ਪਿਆਰ ਕਰਦੀ ਹੈ? ਜੇ ਤੇਰਾ ਇਸ ਨਾਲ ਪਿਆਰ ਹੈ। ਤਾਂ ਇਹ ਗੱਲ ਸੁਪਨਾਂ ਸਮਝ ਕੇ ਭੁੱਲ ਜਾ, ਜੋ ਬਿਤੇ ਨੂੰ ਰੋਣ ਬੈਠਦੇ ਹਨ। ਉਹ ਕਦੇ ਹੱਸ ਨਹੀਂ ਸਕਦੇ। ਜੋ ਗੁਜ਼ਰੇ ਹੋਏ ਕੱਲ ਦੀ ਚਿੰਤਾ ਛੱਡ ਦਿੰਦੇ ਹਨ। ਉਹੀ ਆਉਣ ਵਾਲੇ ਕੱਲ ਦਾ ਅੰਨਦ ਮਾਂਣ ਸਕਦੇ ਹਨ। " ਡੈਡੀ ਦੀ ਇਹ ਗੱਲ, ਹੈਪੀ ਨੂੰ ਤੇ ਬੱਬੀ ਦੀ ਮੰਮੀ ਨੂੰ ਬਹੁਤ ਚੰਗੀ ਲੱਗੀ। ਬੱਬੀ ਦੀ ਮੰਮੀ ਨੇ ਵੀ ਕਿਹਾ, " ਜਖ਼ਮਾਂ ਨੂੰ ਕਦੇ ਉਦੇੜੀਦਾ ਨਹੀਂ ਹੈ। ਦੂਜੀ ਗੱਲ ਇਹ ਵੀ ਹੈ। ਜੇ ਇਹ ਹੈਪੀ ਕਨੇਡਾ ਪੱਕਾ ਨਾਂ ਹੁੰਦਾ। ਅੱਜ ਤੇਰੇ ਨਾਲ ਵਿਆਹ ਵੀ ਨਾਂ ਕਰਾਉਂਦਾ। ਐਸੀਆਂ ਗੱਲਾਂ ਉਤੇ ਪਰਦੇ ਪਾਏ ਹੀ ਚੰਗੇ ਹਨ। ਇੱਜ਼ਤਾਂ ਨੂੰ ਨੰਗੇ ਨਹੀਂ ਕਰੀਦਾ। ਸਾਊ ਖਾਨਦਾਨ ਦੀਆਂ ਧੀਆਂ ਇਝ ਨਹੀਂ ਕਰਦੀਆਂ। ਹੁਣ ਹੈਪੀ ਦੀ ਇੱਜ਼ਤ ਤੇਰੇ ਹੱਥ ਵਿੱਚ ਹੈ। ਸਾਊ ਬੱਣਨ ਵਿੱਚ ਜੱਗ ਸੋਭਾ ਕਰਦਾ ਹੈ। ਰੱਬ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। " ਹੈਪੀ ਨੇ ਕਿਹਾ, " ਗੱਲਾਂ ਬਹੁਤ ਹੋ ਗਈਆਂ। ਮੈਨੂੰ ਪਤਾ ਹੈ। ਬੱਬੀ ਸਮਝਦਾਰ ਹੈ। ਮੰਮੀ ਸਾਨੂੰ ਦੋ-ਦੋ ਰੋਟੀਆਂ ਖ਼ਲਾ ਦਿਉ। ਭੁੱਖ ਬਹੁਤ ਲੱਗੀ ਹੈ। " ਬੱਬੀ ਨੇ ਕਿਹਾ, " ਇਸ ਨੂੰ ਚੱਤੋ ਪਹਿਰ ਭੁੱਖ ਹੀ ਲੱਗੀ ਰਹਿੰਦੀ ਹੈ। ਹੁਣ ਤਾਂ ਮੈਂ ਵੀ ਭੁੱਖੀ ਹਾਂ। " ਰੋਟੀ ਖਾਣ ਪਿਛੋਂ ਹੈਪੀ ਨੇ ਕਿਹਾ, " ਬੱਬੀ ਆਪਾਂ ਬਜ਼ਾਰ ਵੀ ਜਾਂਣਾਂ ਹੈ। ਬਹੁਤ ਸਾਰਾ ਸਮਾਨ ਖ੍ਰੀਦਣ ਵਾਲਾ ਹੈ। ਹੁਣੇ ਹੀ ਤੁਰਨਾਂ ਪੈਣਾਂ ਹੈ। "

Comments

Popular Posts