ਭਾਗ 38 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com


ਰਾਜ ਤੇ ਨੀਟੂ ਦੋਂਨਾਂ ਦੇ ਮਾਪਿਆਂ ਦਾ ਮੁੱਲਾਂਪੁਰ ਵਿੱਚ ਤੱਕੜਾ ਕੰਮ ਸੀ। ਰਾਜ ਦੇ ਡੈਡੀ ਦੀ ਦੁੱਧ ਦੀ ਡੈਅਰੀ ਸੀ। ਪੂਰੇ ਇਲਾਕੇ ਦਾ ਦੁੱਧ ਉਥੇ ਆਉਂਦਾ ਸੀ। ਇਸ ਵਿੱਚ ਵੀ ਬਹੁਤ ਪੈਸਾ ਬੱਣਦਾ ਹੈ। ਦੁੱਧ ਲੈਣ ਵੇਲੇ ਫੈਂਟ ਦੇਖਦੇ ਹਨ। ਵੇਚਣ ਵੇਲੇ ਦੁੱਧ ਤੇ ਇਸ ਤੋਂ ਬੱਣੀਆਂ ਚੀਜ਼ਾਂ ਵਿੱਚ ਮਿਲਾਵਟ ਪਾ ਕੇ, ਖੂਬ ਧੰਨ ਇੱਕਠਾ ਕਰਦੇ ਹਨ। ਨੀਟੂ ਦੇ ਡੈਡੀ ਦੀਆਂ ਆੜਤ ਦੀਆ ਦੁਕਾਨਾਂ ਸਨ। ਦੋਂਨਾਂ ਦੇ ਡੈਡੀ, ਲੋਕਾਂ ਦਾ ਚੰਗੀ ਤਰਾਂ ਚੰਮ ਉਦੜਦੇ ਸਨ। ਰਾਜ ਤੇ ਨੀਟੂ ਨੂੰ ਪੰਜਾਬ ਤੋਂ ਡਾਲਰ ਮਗਾਉਣ ਵਿੱਚ ਕੋਈ ਮੁਸ਼ਕਲ ਨਹੀਂ ਸੀ। ਜਿੰਨੇ ਚਹੁੰਦੇ ਸਨ, ਉਨੇ ਹੀ ਪੈਸੇ ਮਿਲ ਜਾਂਦੇ ਸਨ। ਰਾਜ ਤੇ ਨੀਟੂ, ਫਿਰ ਵੀ ਕੰਮ ਲੱਭਣ ਦੀ ਕੋਸ਼ਸ਼ ਕਰਦੇ ਸਨ। ਇੱਕ ਦਿਨ ਦੋਂਨੇ ਕੰਮ ਲੱਭਣ ਲਈ ਇੱਕ ਦੁਕਾਨ ਉਤੇ ਗਏ। ਉਹ ਪੰਜਾਬੀਆਂ ਦੇ ਭੋਜਨ ਦੀ ਸੌਦਿਆਂ ਵਾਲੀ ਦੁਕਾਂਨ ਸੀ। ਉਥੇ ਇੱਕ ਕੁੜੀ ਕੰਮ ਕਰਦੀ ਸੀ। ਉਹ ਰਾਜ ਨੂੰ ਦੇਖ ਕੇ, ਐਨਾਂ ਖੁਸ਼ ਹੋ ਗਈ। ਉਸ ਨੇ ਰਾਜ ਨੂੰ ਜੱਫ਼ੀ ਪਾ ਲਈ। ਉਹ ਕੁੜੀ ਨੀਟੂ ਨੂੰ ਐਨਾਂ ਨੇੜਿਉ ਨਹੀਂ ਜਾਂਣਦੀ ਸੀ। ਆਈਲਟ ਕਲਾਸ ਵਿੱਚ ਹੀ ਦੇਖਿਆ ਸੀ। ਨੀਟੂ ਖਾਂਣ ਵਾਲੀਆਂ ਗਰੋਸਰੀ ਦੀਆਂ ਚੀਜ਼ਾਂ ਇੱਕਠੀਆਂ ਕਰਨ ਲੱਗ ਗਈ। ਦੁਕਾਂਨ ਵਿੱਚ ਹੋਰ ਕੋਈ ਨਹੀਂ ਸੀ। ਉਸ ਕੁੜੀ ਨੇ ਰਾ ਨੂੰ ਕਿਹਾ, " ਜਦੋਂ ਆਈਲਟ ਦੀਆਂ ਕਲਾਸਾਂ ਕਰਦੇ ਸੀ। ਬਹੁਤ ਮਜ਼ਾਂ ਆਉਂਦਾ ਸੀ। ਤੂਂ ਬਹੁਤ ਸੈਕਸੀ ਸੀ। ਕੁੜਿਆਂ ਤੇਰੇ ਮਗਰ ਲੱਗੀਆਂ ਰਹਿੰਦੀਆਂ ਸਨ। ਉਹ ਮਜ਼ਾ ਤਾਂ ਕਨੇਡਾ ਆ ਕੇ ਵੀ ਨਹੀਂ ਆਇਆ। ਪਟਿਆਲੇ ਜਿਹੜੇ ਘਰ ਵਿੱਚ ਕਿਰਾਏ ਤੇ ਰਹਿੰਦੇ ਸੀ। ਉਥੇ ਹੋਰਾਂ ਮੁੰਡਿਆਂ ਨਾਲ ਬੜਾਂ ਜੀਅ ਲੱਗਾ ਸੀ। ਤੂੰ ਤਾਂ ਸਾਡੇ ਵਿੱਚ ਬਗੈਰ ਕਿਰਾਏ ਦਿੱਤੇ ਹੀ, ਆ ਕੇ ਰਹਿ ਜਾਂਦਾ ਸੀ। ਤੂੰ ਸਾਡੀ ਮਕਾਨ ਮਾਲਕਣ ਨੂੰ ਵੀ ਪੱਟੀ ਫਿਰਦਾ ਸੀ। "

ਰਾਜ ਨੇ ਕਿਹਾ, " ਉਥੇ ਤਾਂ ਮੇਰੀ ਮਾਸੀ ਰਹਿੰਦੀ ਸੀ। ਅਸੀਂ ਤਾਂ ਉਥੇ ਹੀ ਰਹਿੰਦੇ ਸੀ। ਤੇਰੇ ਕੋਲੇ ਤਾ ਤੈਨੂੰ ਤੇ ਹੋਰ ਕੁੜੀਆਂ ਨੂੰ ਮਿਲਣ ਆਉਂਦਾ ਸੀ। ਹੁਣ ਦੱਸ ਕਿਥੇ ਮਿਲੇਗੀ? ਹੋਰ ਕਨੇਡਾ ਕਿਹੜੀ-ਕਿਹੜੀ ਆ ਗਈ ਹੈ? ਮੇਰੇ ਮਗਰ ਤਾ ਤੁਸੀ ਤਾਂ ਲੱਗੀਆਂ ਸੀ। ਬਈ ਮੈਂ ਕਨੇਡਾ ਜਾ ਕੇ ਤੁਹਾਨੂੰ ਵੀ ਸੱਦ ਲਵਾਂਗਾ। ਤੁਹਾਡੀ ਤਾਂ ਮਕਾਨ ਮਾਲਕ ਹੀ ਮੇਰੇ ਉਤੇ ਮਰਦੀ ਸੀ। ਉਹ ਤਾਂ ਹੁਣ ਵੀ ਫੇਸਬੁੱਕ ਉਤੇ ਮਿਲਦੀ ਹੈ। ਸਕਾਇਪ ਉਤੇ ਤਾਂ ਉਹੀ ਮਜ਼ਾ ਦਿੰਦੀ ਹੈ। ਜੋ ਆਪਦੇ ਕੰਮਰੇ ਵਿੱਚ ਦਿੰਦੀ ਸੀ। ਹੋਰ ਵੀ ਲਾਡੀ, ਮੀਨਾਂ ਗੁਪਤਾ ਵਰਗੀਆਂ ਸਬ ਫੇਸਬਿੱਕ ਤੇ ਸਕਾਇਪ ਉਤੇ ਦਿਸਦੀਆਂ ਰਹਿੰਦੀਆਂ ਹਨ। ਕਈ ਤਾਂ ਚੰਡੀਗੜ੍ਹ, ਹਾਂਗਕਾਂਗ, ਸਿੰਘਾਪਰ, ਆਸਟ੍ਰੇਲੀਆਂ ਵਿੱਚ ਹਨ। ਸਾਰੀਆਂ ਹੀ ਮੇਰੀਆਂ ਮਿੰਨਤਾ ਕਰਦੀਆਂ ਹਨ। ਕਹਿੰਦੀਆਂ ਹਨ, " ਸਾਨੂੰ ਵੀ ਕਨੇਡਾ ਸੱਦ ਲੈ। ਮੈਂ ਹਾਂ-ਹਾਂ ਕਾਰੀ ਜਾਂਦਾਾ ਹਾਂ। ਉਨਾਂ ਨਾਲ ਗੱਲਾਂ-ਬਾਤਾਂ ਮਾਰ ਕੇ, ਸੁਆਦ ਲੈ ਲਈਦਾ ਹੈ। ਤੈਨੂੰ ਤਾਂ ਪਤਾ ਹੈ। ਬਈ ਕੌਣ ਕਿਸੇ ਨੂੰ ਇਥੇ ਸੱਦਦਾ ਹੈ? " ਅੱਗਲੀਆਂ ਕੁੜੀਆਂ ਤਾਂ ਸੋਚਦੀਆਂ ਹੋਣੀਆਂ ਹਨ। ਰਾਜ ਦੇ ਪਿਉ ਦਾ ਕਨੇਡਾ ਹੈ। ਹਰ ਕੁੜੀ ਨੂੰ ਕਨੇਡਾ ਸੱਦ ਲਵੇਗਾ। ਜਿਸ ਨਾਲ ਜੱਫ਼ੀਆਂ ਪੱਪੀਆਂ, ਹਮ ਬਿਸਤਰ ਹੋਇਆ ਹੈ। ਸਰੀਰ ਦੇ ਕੇ, ਕਨੇਡਾ ਆ ਜਾਂਣਗੀਆਂ। ਆਂਏ ਨਹੀਂ ਪਤਾ ਰਾਜ ਹੁਣਾਂ ਨੂੰ ਦੇਣੇ ਦੇ ਲੈਣੇ ਪਏ ਹਨ। ਕੋਲ ਕੋਈ ਪੈਸਾ ਨਹੀਂ ਹੈ। ਨਾਂ ਹੀ ਨੌਕਰੀ ਹੈ। ਨਾਂ ਹੀ ਕੋਈ ਕਿਰਾਏ ਉਤੇ ਮਕਾਨ ਦਿੰਦਾ ਹੈ। ਜ਼ਹਿਰ ਖਾਣ ਨੂੰ ਪੈਸਾ ਨਹੀਂ ਹੈ। ਜੋ ਕੋਲ ਸ਼ੋਕਰੀ ਹੈ। ਉਹ ਵੀ ਭੱਜਣ ਨੂੰ ਫਿਰਦੀ ਹੈ। ਨੀਟੂ ਨੇ ਦੋਂਨਾਂ ਦੀਆਂ ਗੱਲਾਂ ਸੁਣ ਲਈਆਂ ਸਨ। ਬੜਾ ਵੱਡਾ ਸਿਆਪਾ ਪੈ ਗਿਆ ਸੀ। ਉਸ ਨੇ ਰਾਜ ਨੂੰ ਪੁੱਛਿਆ, " ਇਹ ਸਾਰਾ ਕੁੱਝ ਤੂੰ ਕਦੋਂ ਕਰਦਾ ਸੀ? ਮੈਨੂੰ ਕਿਵੇ ਨਹੀਂ ਪਤਾ ਲੱਗਾ? ਮੈਨੂੰ ਸੱਚ ਦੱਸਦੇ। " ਰਾਜ ਨੇ ਕਿਹਾ, " ਜਦੋਂ ਮੈਂ ਤੈਨੂੰ ਪਟਿਆਲੇ ਮਾਸੀ ਦੇ ਘਰ ਛੱਡ ਕੇ ਪਿੰਡ ਨੂੰ ਜਾਣ ਦਾ ਕਹਿ ਕੇ ਜਾਂਦਾਂ ਸੀ। ਉਦੋਂ ਮੈਂ ਪਟਿਆਲੇ ਹੀ, ਇਸ ਦੇ ਕਿਰਾਏ ਦੇ ਮਕਾਨ ਵਿੱਚ ਹੀ ਜਾਂਦਾ ਸੀ। ਸਾਰੀਆਂ ਹੀ ਕੁੜੀਆਂ ਬਹੁਤ ਸੋਹਣੀਆਂ ਸੀ। ਸਣੇ ਮਕਾਨ ਮਾਲਣ ਦੇ ਮੇਰੇ ਉਤੇ ਮਰਦੀਆਂ ਸਨ। ਮੈਨੂੰ ਤਾਂ ਟੁੱਟ ਕੇ ਪੈ ਜਾਦੀਆਂ ਸਨ। ਮੈਂ ਤਾਂ ਹਰ ਰੋਜ਼ ਉਥੇ ਗੇੜਾ ਰੱਖਦਾ ਸੀ। ਦੋ-ਚਾਰ ਕੁ ਤਾਂ ਹਰ ਰੋਜ਼ ਮਿਲ ਹੀ ਜਾਦੀਆਂ ਸਨ। " ਨੀਟੂ ਨੇ ਪੁੱਛਿਆ, " ਇਹ ਫੇਸਬੁੱਕ ਤੇ ਸਕਾਇਪ ਉਤੇ ਕਿਹੜੇ ਵੇਲੇ ਇੰਨਾਂ ਕੁੜੀਆਂ ਦਾ ਮਨ ਲੱਗਾਉਂਦਾਂ ਹੈ? " ਰਾਜ ਨੂੰ ਪਤਾ ਹੀ ਨਹੀਂ ਸੀ। ਨੀਟੂ ਐਨੇ ਮਜ਼ੇ ਲੈ ਕੇ ਕਿਉਂ ਪੁੱਛੀ ਜਾਂਦੀ ਹੈ? ਰਾਜ ਨੇ ਕਿਹਾ, " ਕਲਾਸ ਵਿੱਚ ਸਬ ਤੋਂ ਪਿਛੇ ਇਸੇ ਲਈ ਬੈਠੀਦਾ ਹੈ। ਲੈਪਟਾਪ ਤੇ ਸੈਲਰ ਫੋਨ ਉਤੇ, ਲੱਗਾ ਰਹਿੰਦਾਂ ਹਾਂ। ਘਰ ਜਦੋਂ ਤੂੰ ਖਾਂਣਾਂ ਬਾਣਉਂਦੀ ਹੈ। ਉਦੋਂ ਲੈਪਟਾਪ ਤੇ ਸੈਲਰ ਫੋਨ ਉਤੇ, ਇਹੀ ਕੁੱਝ ਕਰੀਦਾ ਹੈ। ਸਕਾਇਪ ਉਤੇ ਤਾਂ ਮਜ਼ਾ ਹੀ ਆ ਜਾਂਦਾ ਹੈ। ਇੰਝ ਲੱਗਦਾ ਹੈ, ਬਸ ਕੋਲੇ ਹੀ, ਮੇਰਾ ਹੱਥ ਲੁਆ ਰਹੀਆਂ ਹਨ। ਲੈਪਟਾਪ ਦੀ ਸਕਰੀਨ ਵਿਚਾਲੇ ਆ ਜਾਂਦੀ ਹੈ। ਜੇ ਲੈਪਟਾਪ ਦੀ ਸਕਰੀਨ ਨਾ ਹੋਵੇ, ਹਾਏ=ਹਾਏ ਪੁੱਛ ਨਾਂ। ਤੂੰ ਤਾਂ ਮੱਣ ਅੰਨ ਖਾਕੇ, ਸੌਂਉ ਜਾਂਦੀ ਹੈ। ਹੁਣ ਮੈਂ ਤਾਂ ਆਪਦਾ ਮਨ ਪ੍ਰਚਾਉਣਾਂ ਹੀ ਹੈ। ਘਰ ਦੀ ਦਾਲ ਖਾ ਕੇ ਵੀ ਜੀਅ ਅੱਕ ਜਾਂਦਾ ਹੈ। " ਨੀਟੂ ਨੇ ਕਿਹਾ, " ਦਾਲ ਛੱਡ ਕੇ, ਮੁਰਗੀ ਖਾਂਣ ਨੂੰ ਜੀਅ ਕਰਦਾ ਹੈ। ਨਾਲ ਗੋਰੀਆਂ ਮੇਮਾਂ ਵੀ ਖਾ ਜਾ। " ਐਨੇ ਨੂੰ ਪਬਲਿਕ ਬੱਸ ਆ ਗਈ। ਨੀਟੂ ਬੱਸ ਚੜ੍ਹ ਗਈ। ਰਾਜ ਉਸ ਦਾ ਹੱਥ ਖਿੱਚ ਰਿਹਾ ਸੀ। ਇਹ ਆਪਣੇ ਵਾਲੀ ਬੱਸ ਨਹੀਂ ਹੈ। " ਨੀਟੂ ਨੇ ਕਿਹਾ, " ਮੈਂ ਇਸੇ ਬੱਸ ਉਤੇ ਬੱਬੀ ਕੋਲ ਚੱਲੀ ਹਾਂ। ਤੂੰ ਫੇਸਬੁੱਕ ਤੇ ਸਕਾਇਪ ਉਤੇ ਕੁੜੀਆਂ ਨਾਲ ਮਜ਼ੇ ਲਈ ਚੱਲ। ਤੂੰ ਤਾਂ ਸਾਡੇ ਗੁਆਂਢੀਆਂ ਦੇ ਸਾਨ੍ਹ ਤੋਂ ਵੀ ਵੱਧ ਗਿਆ। ਉਸ ਕੋਲ ਤਾਂ ਆਸ ਲਾਉਣ ਨੂੰ ਲੋਕ ਕੁਝ ਝੌਟੀਆਂ ਰੋਜ਼ ਲਿਉਂਦੇ ਸਨ। ਤੂੰ ਤਾਂ ਸਾਰਾ ਪਟਿਆਲਾ ਤੀਵੀਆਂ ਦਾ ਲੁੱਟ ਕੇ ਹਜ਼ਮ ਕਰ ਗਿਆ। " ਉਹ ਮਿੰਨਤਾ ਕਰਨ ਲੱਗ ਗਿਆ। ਬੱਸ ਡਰਾਇਵਰ ਗੋਰਾ ਸੀ। ਉਸ ਨੇ ਅੰਗਰੇਜ਼ੀ ਵਿੱਚ ਕਿਹਾ, " ਤੂੰ ਇਸ ਕੁੜੀ ਨੂੰ ਖਿੱਚਾ-ਧੂਹੀਂ ਹੋਰ ਕੀਤੀ। ਮੈਂ ਪੁਲੀਸ ਨੂੰ ਫੋਨ ਕਰ ਦੇਣਾਂ। ਤੂੰ ਮੇਰੀ ਬੱਸ ਵਿੱਚੋਂ ਉਤਰ ਜਾ। " ਰਾਜ ਨੂੰ ਕੁੱਝ ਸੁੱਝ ਨਹੀਂ ਰਿਹਾ ਸੀ ਕੀ ਹੋ ਗਿਆ?

ਨੀਟੂ ਨੇ ਬੱਬੀ ਦੇ ਘਰ ਦੀ ਬਿਲ ਮਾਰ ਦਿੱਤੀ ਸੀ। ਬੱਬੀ ਨੇ ਦਰ ਖੋਲ ਦਿੱਤਾ ਸੀ। ਉਹ ਦੋਂਨੇ ਬੈਠ ਗਈਆਂ। ਨੀਟੂ ਨੇ ਆਪਦੀ ਸਾਰੀ ਕਹਾਣੀ ਬੱਬੀ ਨੂੰ ਸੁਣਾਂ ਦਿੱਤੀ। ਨੀਟੂ ਨੇ ਕਿਹਾ, " ਰੱਬ ਇੰਨਾਂ ਮਰਦਾ ਦੀਆਂ ਲੁੱਚੀਆਂ ਗੱਲਾਂ ਉਤੇ ਪਰਦਾ ਹੀ ਪਾਈ ਰੱਖੇ। ਇੰਨੀਆਂ ਕੁੜੀਆਂ ਨਾਲ ਇੱਕ ਮਰਦ ਹਮ-ਬਿਸਤਰ ਹੁੰਦਾ ਹੈ। ਕੁੜੀਆਂ ਉਂਗਲਾਂ ਉਤੇ ਗਿੱਣਨੀ ਨਹੀਂ ਜਾਂਦੀਆਂ। ਇੰਨਾਂ ਨੂੰ ਆਪ ਵੀ ਪੱਕੀ ਗਿੱਣਤੀ ਚੇਤੇ ਨਹੀਂ ਹੁੰਦੀ। ਬਈ ਕਿੰਨੀਆਂ ਕੁੜੀਆਂ ਦਾ ਤਮਾ ਬੱਣਾਂ ਚੁੱਕੇ ਹਨ? ਰਾਜ ਨੇ ਅੱਜ ਹੀ 50 ਕੁੜੀਆਂ ਦੇ ਨਾਂਮ ਮੈਨੂੰ ਦੱਸ ਦਿੱਤੇ। ਅੱਜ ਰਾਜ ਨੂੰ ਮੈਂ ਆਪਦੀਆਂ ਅੱਖਾਂ ਨਾਲ, ਇੱਕ ਕੁੜੀ ਨੂੰ ਜੱਫ਼ੀਆਂ ਪੱਪੀਆਂ ਕਰਦੇ ਦੇਖਿਆ ਹੈ। ਉਹ ਕੁੜੀ ਦੇਸੀ ਗਰੋਸਰੀ ਵਾਲਿਆ ਦੇ ਕੰਮ ਕਰਦੀ ਹੈ। " ਬੱਬੀ ਨੇ ਕਿਹਾ, " ਇਹ ਸਾਰੇ ਹੀ ਮਰਦ ਐਸੇ ਹਨ। ਇਹ ਔਰਤ ਦੀ ਮਰਜ਼ੀ ਹੈ। ਇੰਨਾਂ ਤੋਂ ਹੋਰ ਕਿੰਨਾਂ ਜਲੀਲ ਹੋਣਾਂ ਹੈ? ਪਿਆਰ ਤਾਂ ਧੋਖੇ ਵਿੱਚ ਰੱਖਣ ਦਾ ਇੱਕ ਸ਼ਬਦ ਹੈ। ਜਿਸ ਦੀ ਆੜ ਵਿੱਚ ਮਰਦ ਔਰਤ ਨੂੰ ਲੁੱਟੀ ਜਾਦੇ ਹਨ। ਇਹ ਔਰਤ ਦੀ ਵੀ ਜਰੂਰਤ ਹਨ। ਉਸ ਨੂੰ ਵੀ ਮਨ ਪ੍ਰਚਾਉਣ ਲਈ ਮਰਦ ਦੀ ਲੋੜ ਹੈ। ਸਬ ਐਸੇ ਹੀ ਚੱਲੀ ਜਾਂਦਾ ਹੈ। ਜਿਥੇ ਜਰੂਰਤ ਪੂਰੀ ਹੁੰਦੀ ਹੈ। ਮਰਦ-ਔਰਤ ਉਥੇ ਤੁਰੇ ਫੇਰਦੇ ਹਨ। ਗੁਜ਼ਰਾ ਹੀ ਕਰਨਾਂ ਹੈ। ਹੁਣ ਤਾਂ ਹੋਰ ਚੰਦ ਚੜ੍ਹਾ ਰਹੇ ਹਨ। ਇਹ ਜੋ ਮਰਦ ਹੀ ਇੱਕ ਸਾਥ ਰਹਿੰਦੇ ਹਨ। ਮਰਦ-ਮਰਦਾਂ ਨਾਲ ਸੈਕਸ ਕਰ ਲੈਂਦੇ। ਜਿਥੇ ਔਰਤਾਂ ਹੀ ਰਹਿੰਦੀਆਂ ਹਨ। ਉਨਾਂ ਔਰਤਾਂ ਦਾ ਵੀ ਇਹੀ ਹਾਲ ਹੈ। ਚੱਲ ਛੱਡ, ਮੈਂ ਤਾਂ ਹੋਰ ਗੱਲ ਕਰਨੀ ਹੈ। ਡੈਡੀ ਵੀ ਕਿਤੇ ਚਲੇ ਗਏ ਹਨ। ਉਹ ਗੁਰੁਦੁਆਰੇ ਸਾਹਿਬ ਦੇ ਪ੍ਰਧਾਨ ਹਨ। ਉਥੋਂ ਫੋਨ ਆਈ ਜਾਂਦੇ ਹਨ। ਉਹ ਗੁਰੁਦੁਆਰੇ ਸਾਹਿਬ ਦਾ ਹਿਸਾਬ ਹਿਸਾਬ ਲੈਣਾਂ ਚਹੁੰਦੇ ਸਨ। ਨਾਲ ਹੀ ਖ਼ਾਲਸਾ ਸਕੂਲ ਦਾ ਹਿਸਾਬ ਵੀ, ਡੈਡੀ ਜੀ ਦੇ ਹੱਥ ਵਿੱਚ ਸੀ। ਗੁਰੁਦੁਆਰੇ ਸਾਹਿਬ ਦੀਆਂ ਵੋਟਾਂ ਪੈਣੀਆਂ ਸਨ। ਇਹ ਪੌੜ੍ਹੀਆਂ ਜੋ ਘਰ ਦੇ ਥੱਲੇ ਨੂੰ ਜਾਂਦੀਆਂ ਹਨ। ਮੈਨੂੰ ਇੰਨਾਂ ਕੋਲੋ ਡਰ ਲੱਗਦਾ। ਰੱਬ ਜਾਂਣੇ ਥੱਲੇ ਕੀ ਹੈ? ਕਿਤੇ ਹੈਪੀ ਨੇ ਕੁੜੀਆਂ ਤਾਂ ਮਾਰ ਕੇ ਨਹੀਂ ਦੱਬੀਆਂ ਹੋਈਆਂ? " ਨੀਟੂ ਨੇ ਕਿਹਾ, " ਚੱਲ ਆਪਾਂ ਦੇਖ ਲੈਂਦੇ ਹਾਂ। ਬੱਤੀ ਲੱਗਾ ਦੇ, ਚੱਲ ਉਤਰੀਏ ਥੱਲੇ। " ਉਹ ਦੋਂਨੇਂ ਥੱਲੇ ਪੌੜੀਆਂ ਉਤਰ ਗਈਆਂ। ਉਹ ਇੱਕ ਕੰਮਰੇ ਵਿੱਚ ਚਲੀਆਂ ਗਈਆਂ। ਕੰਮਰੇ ਵਿੱਚ ਵੱਡੀਆਂ-ਵੱਡੀਆਂ, ਬਹੁਤ ਸਾਰੀਆ ਪੰਡਾਂ ਬੰਨੀਆਂ ਪਈਆਂ ਸਨ। ਨੀਟੂ ਤੇ ਬੱਬੀ ਨੈ ਦੋ ਕੁ ਹੀ ਪੰਡਾਂ ਖੋਲੀਆਂ ਸਨ। ਉਹ ਭਾਨ ਤੇ ਨੋਟਾਂ ਦੀਆਂ ਸਨ। ਵਿੱਚੇ ਹੀ ਗੁਰੁਦੁਆਰੇ ਸਾਹਿਬ ਦੇ ਨਾਂਮ ਦੀਆਂ ਪਰਚੀਆਂ ਸਨ। ਬੱਬੀ ਨੂੰ ਸਮਝਣ ਵਿੱਚ ਦੇਰੀ ਨਹੀਂ ਲੱਗੀ। ਇਹ ਸਾਰਾ ਧੰਨ ਗੁਰੁਦੁਆਰੇ ਸਾਹਿਬ ਦਾ ਹੈ। ਨਾਲ ਹੀ ਖ਼ਲਸਾ ਸਕੂਲ ਦੀਆਂ ਵੀ ਰਸੀਦਾ ਸਨ। ਇਹ ਗੱਲ ਬੱਬੀ, ਨੀਟੂ ਦੇ ਸਮਝਣ ਤੋ ਪਰੇ ਸੀ। ਐਨਾਂ ਧੰਨ ਬੈਂਕ ਵਿੱਚ ਜਮਾਂ ਕਰਾਉਣ ਦੀ ਬਜਾਏ। ਪ੍ਰਧਾਨ ਦੇ ਘਰ ਕੀ ਕਰ ਰਿਹਾ ਸੀ? ਮਾਮਲਾ ਗੜਬੜ ਦਾ ਸੀ। ਨੀਟੂ ਨੇ ਬੱਬੀ ਨੂੰ ਕਿਹਾ, " ਆਪਣੀ ਚੁਪ ਵਿੱਚ ਹੀ ਭਲੀ ਹੈ। ਤੂੰ ਤੇ ਮੈਂ ਦੋਂਨੋ ਰੰਡੀਆਂ ਵਰਗੀਆ ਹੋ ਗਈਆਂ ਹਾਂ। ਇਹ ਬਾਬੇ ਨਾਨਕ ਨੇ ਸ਼ਾਇਦ ਆਪਣੇ ਲਈ ਮਾਲ ਭੇਜਿਆ ਹੈ। " ਬੱਬੀ ਨੇ ਵੀ ਹਾਮੀ ਭਰੀ। ਉਸ ਨੇ ਕਿਹਾ, " ਹੁਣ ਤਾਂ ਆਪਾਂ ਇੰਨਾਂ ਪੈਸਿਆਂ ਨਾਲ ਦੋਂਨਾਂ ਮਰਦਾ ਦੀ ਗੋਡੀ ਲੁਆ ਦੇਵਾਂਗੀਆਂ। ਇਹ ਤਾਂ ਬਾਬੇ ਨੇ ਧੰਨ-ਧੰਨ ਕਰ ਦਿੱਤੀ ਹੈ। ਰੱਬ ਆਪਣਾਂ ਖ਼ਸਮ ਬੱਣ ਗਿਆ। ਹੁਣ ਇੰਨਾਂ ਮਰਦਾਂ ਦੀ ਐਸੀ ਕੀ ਤੈਸੀ ਕਰਾਂਗੀਆਂ। "

Comments

Popular Posts