ਭਾਗ 63 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਸੀਤਲ ਦੇ ਦੋਂਨੇਂ ਬੱਚੇ ਬਿਮਾਰ ਹੋ ਗਏ ਸਨ। ਮੁੰਡੇ ਕਮਲ ਤੇ ਕੁੜੀ ਅਨੂਪ ਨੂੰ ਬੁਖ਼ਾਰ ਹੋ ਗਿਆ ਸੀ। ਕਮਲ ਨੂੰ ਨਾਲ ਖੰਘ ਵੀ ਹੋ ਸੀ। ਸਾਰੇ ਇਹੀ ਕਹਿੰਦੇ ਸਨ, " ਆਪਦੇ ਮੰਮੀ ਡੈਡੀ ਨੂੰ ਬੈਰਾਗ ਗਏ ਹਨ। " ਸੀਤਲ ਦੀ ਮੰਮੀ, ਅਜੇ ਆਪਦੇ ਘਰ ਵਾਪਸ ਨਹੀਂ ਗਈ ਸੀ। ਬੱਚੇ ਪਹਿਲਾਂ ਹੀ ਬਿਮਾਰ ਹੋ ਗਏ ਸਨ। ਸੀਤਲ ਦੀ ਮੰਮੀ ਕਹਿ ਰਹੀ ਸੀ, ਸੀਤਲ ਨੂੰ ਵੀ ਨਜ਼ਰ ਲੱਗ ਜਾਂਦੀ ਸੀ। ਉਸ ਦੇ ਬੱਚੇ ਵੀ ਉਸੇ ਵਰਗੇ ਗੋਰੇ ਚਿੱਟੇ ਹਨ। ਇਹ ਕੋਲੇ ਮੂੰਹ ਵਾਲੀਆਂ ਦੀ ਨਜ਼ਰ ਲੱਗ ਜਾਂਦੀ ਹੈ। ਆਪਾਂ ਇੰਨਾਂ ਦੇ ਕੰਨ ਪਿਛੇ, ਕਾਲਾ ਟਿੱਕਾ ਲਗਾ ਦਿਆ ਕਰੀਏ। ਸੁਖ ਦੀ ਮੰਮੀ ਨੂੰ ਲੱਗਾ, ਉਹ ਸੁਖ ਨੂੰ ਸੀਤਲ ਤੋਂ ਸੋਹਣਾਂ ਨਹੀਂ ਮੰਨਦੀ। ਉਸ ਨੇ ਕਿਹਾ, " ਕਮਲ ਤਾਂ ਸੁਖ ਦੀ ਹੀ ਮੂਰਤ ਹੈ। ਦੋਂਨੇ ਭੈਣ ਭਰਾ ਇਕੋ ਚੀਜ਼ ਹੈ। ਉਸ ਨੂੰ ਲੁਕੋਲੋ, ਦੀਜੇ ਨੂੰ ਕੱਢਲੋ। ਸੁਖ ਵੀ ਨਿੱਕਾ ਹੁੰਦਾ ਢਿੱਲਾਂ ਹੀ ਰਹਿੰਦਾ ਸੀ। ਲੋੜੀਦਾ ਗੁੜ ਢਿੱਲਾਂ ਹੀ ਹੁੰਦਾ ਹੈ। ਮੈਂ ਕਾਲਾਂ ਟਿੱਕਾ, ਸੁਖ ਦੇ ਮੱਥੇ ਉਤੇ ਲਾ ਕੇ ਰੱਖਦੀ ਸੀ। ਮਿਰਚਾ, ਫੱਟਕੜੀ ਸੁਆ ਕੇ, ਅੱਗ ਵਿੱਚ ਸਿੱਟਦੀ ਸੀ। ਫਿਰ ਕਿਤੇ ਜਾ ਕੇ, ਤਾਪ ਆਉਂਦਾ ਸੀ। ਜੀਤ ਨੂੰ ਕਦੇ ਕੁੱਛ ਨਹੀਂ ਸੀ ਹੋਇਆ। " ਸੀਤਲ ਦੀ ਮੰਮੀ ਨੇ ਪੁੱਛਿਆ, " ਜੀਤ ਦਾ ਕੋਈ ਸੁਖ ਸੁਨੇਹਾ ਆਇਆ। ਕੀ ਕੋਈ ਖੁਸ਼ਖ਼ਬਰੀ ਹੈ? " ਸੁਖ ਦੀ ਮੰਮੀ ਨੇ ਆਪਦੀ ਜੁੜੀ ਦਾ ਨਾਂਮ ਸੁਣ ਕੇ, ਢਿੱਲਾ ਜਿਹਾ ਮੂੰਹ ਬੱਣਾ ਲਿਆ, " ਉਸ ਨੇ ਕਿਹਾ,' ਪ੍ਰਦੇਸਾਂ ਦਾ ਮਾਮਲਾ ਹੈ। ਆਪਦੇ ਡੈਡੀ ਦੇ ਅਫ਼ਸੋਸ ਦਾ ਫੋਨ ਕੀਤਾ ਸੀ। ਫਿਰ ਮੁੜ ਕੇ ਫੋਨ ਨਹੀਂ ਆਇਆ। ਸੱਤ ਸਮੁੰਦਰੋਂ ਪਾਰ ਬੈਠੀ ਹੈ। ਕੋਈ ਖ਼ਬਰ ਲੈਣ ਵਾਲਾ ਵੀ ਨਹੀਂ ਹੈ। "

ਕਮਲ ਨੂੰ ਬਹੁਤ ਖੰਘ ਹੋ ਗਈ ਸੀ। ਉਸ ਨੂੰ ਸਾਹ ਨਹੀਂ ਆਂਉਂਦਾ ਸੀ। ਜਦੋਂ ਖੰਘਣ ਲੱਗ ਜਾਂਦਾ ਸੀ। ਸਾਹ ਨਹੀਂ ਮੋੜਦਾ ਸੀ। ਸੁਖ ਦੀ ਭੂਆਂ ਕਹਿ ਗਈ ਸੀ, " ਇਸ ਨੂੰ ਕਾਲੀ ਖੰਘ ਹੋ ਗਈ ਲੱਗਦੀ ਹੈ। ਕਿਸੇ ਕੋਲਿਆਂ ਵਾਲੇ, ਰੇਲ ਦੇ ਕਾਲੇ, ਇੰਜ਼ਣ ਦਾ ਪਾਣੀ ਲਿਆ ਕੇ ਪਿਲਾਉ। " ਭਈਆਂ ਜਾ ਕੇ ਰੇਲ ਦੇ ਇੰਜ਼ਣ ਵਿਚੋਂ ਪਾਣੀ ਕੱਢਾ ਕੇ ਲੈ ਆਇਆ ਸੀ। ਮਾਮੀ ਹੱਥ ਹੋਲਾਂ ਕਰਨ ਵਾਲਾ ਸਾਧ ਦੱਸ ਗਈ ਸੀ। ਡਾਕਟਰਾ ਤੋਂ ਵੀ ਦੁਵਾਈ-ਦਾਰੂ ਕੀਤਾ। ਗੁਰਦੁਆਰੇ ਸਾਹਿਬ ਪ੍ਰਸ਼ਾਦ ਕਰਾਇਆ। ਰੱਬ ਮੂਹਰੇ ਅਰਦਾਸਾਂ ਕੀਤੀਆਂ ਸਨ। ਸੁਖ ਤੇ ਸੀਤਲ ਦੀ ਮੰਮੀ ਡਰਦੀਆਂ ਵੀ ਸਨ। ਸੁਖ ਤੇ ਸੀਤਲ ਅਮਾਨਤ ਸੰਭਾਲ ਕੇ ਗਏ ਹਨ। ਰੱਬ ਭਲੀ ਕਰੇ। ਰੱਬ ਨੇ ਤਰਸ ਕਰ ਹੀ ਲਿਆ ਸੀ। ਕਮਲ ਤੇ ਅਨੂਪ ਨੂੰ ਅਰਾਮ ਆ ਗਿਆ ਸੀ। ਸੀਤਲ ਦੀ ਮੰਮੀ ਨੇ, ਸੁਖ ਦੀ ਮੰਮੀ ਨੂੰ ਕਿਹਾ, " ਮੈ ਅਨੂਪ ਨੂੰ ਲੈ ਜਾਂਦੀ ਹਾਂ। ਜੇ ਕੋਈ ਕੰਮ ਹੋਇਆ। ਤੁਸੀਂ ਆ ਜਾਣਾਂ। ਚਾਹੇ ਫੋਨ ਕਰ ਦੇਣਾਂ। ਮੇਰਾ ਇਥੇ ਬੈਠ ਕੇ ਵੀ ਨਹੀਂ ਸਰਨਾਂ। ਘਰ ਦਾ ਪਿਛੇ ਬਹੁਤ ਔਖਾ ਹੈ। ਕਮਲ ਦੀ ਸੇਹਤ ਨਾਲ ਆਪਦਾ ਵੀ ਖਿਆਲ ਰੱਖੀ। ਜੇ ਨਾਂ ਜੀਅ ਲੱਗਾ। ਮੇਰੇ ਕੋਲ ਹੀ ਆ ਜਾਵੀਂ। ਨਾਲੇ ਦੋਂਨੇ ਬੱਚੇ, ਇੱਕਠੇ ਖੇਡਦੇ ਰਹਿੱਣਗੇ। "
ਸੀਤਲ ਦੀ ਮੰਮੀ ਅਨੂਪ ਨੂੰ ਲੈ ਕੇ, ਆਪਦੇ ਘਰ ਆ ਗਈ ਸੀ। ਸੀਤਲ ਦਾ ਡੈਡੀ ਖਾਊਂ-ਖਾਊਂ ਕਰੀ ਜਾਂਦਾ ਸੀ। ਸੀਤਲ ਦੀ ਮੰਮੀ ਨੇ ਉਸ ਨੂੰ ਕਿਹਾ, " ਐਨਾਂ ਬਿਮਾਰ ਕਿਵੇ ਹੋ ਗਿਆ? ਹੁਣ ਕਿਤੇ ਕੁੜੀ ਨੂੰ ਫਿਰ ਬਿਮਾਰ ਨਾ ਕਰ ਦੇਵੀ। " ਉਸ ਨੇ ਜੁਆਬ ਦਿੱਤਾ, " ਕੀ ਬਿਮਾਰੀ ਕਿਸੇ ਨੂੰ ਪੁੱਛ-ਦੱਸ ਕੇ ਆਉਦੀ ਹੈ? ਤੂੰ ਆਪ ਬੱਚੀ ਨੂੰ, ਮੇਰੇ ਕੋਲੋ ਦੂਰ ਰੱਖਿਆ ਕਰ। " ਸੀਤਲ ਦੀ ਮੰਮੀ ਨੇ ਕਿਹਾ, " ਮੈਂ ਡਰਦੀ ਹਾਂ। ਅਨੂਪ ਨੂੰ ਮਸਾਂ ਅਰਾਮ ਆਇਆ ਹੈ। ਜਿੰਨੇ ਦਿਨ ਤੂੰ ਬਿਮਾਰ ਹੈ। ਬਾਹਰਲੇ ਘਰ ਪੈ ਜਾਇਆ ਕਰ। ਨਾਲੇ ਡੰਗਰਾਂ ਦੀ ਰਾਖੀ ਹੋ ਜਾਵੇਗੀ। " ਸੀਤਲ ਦੇ ਡੈਡੀ ਨੇ ਕਿਹਾ, " ਹੱਦ ਹੋ ਗਈ। ਘਰ ਦੇ ਮਾਲਕ ਨੂੰ ਹੀ, ਘਰੋਂ ਕੱਢੀ ਜਾਂਦੀ ਹੈ। ਅਜੇ ਤਾਂ ਮਾੜਾ ਜਿਹਾ ਜੁਕਾਮ ਹੋਇਆ ਹੈ। ਤੂੰ ਮੈਨੂੰ ਘਰੋਂ ਬਾਹਰ ਕਰਨ ਨੂੰ ਤਿਆਰ ਹੈ। ਜੇ ਕਿਤੇ ਕੱਲ ਨੂੰ ਵੱਡੀ ਬਿਮਾਰੀ ਲੱਗ ਗਈ। ਮੈਨੂੰ ਤਾਂ ਤੂੰ ਚੱਕ ਕੇ, ਸਹਮਣੇ ਛੱਪੜ ਵਿੱਚ ਮਾਰੇਗੀ। ਰੱਬ ਦੀ ਸੌਹੁ, ਬੰਦੇ ਦੀ ਭੋਰਾ ਕਦਰ ਨਹੀਂ ਹੈ। ਜੇ ਬੰਦਾ ਕੰਮ ਦਾ ਨਹੀਂ ਦਿਸਦਾ। ਜਦੇ ਕੂੜੇ ਵਾਂਗ ਬਾਹਰ ਸਿੱਟ ਦਿੰਦੇ ਹਨ। " ਸੀਤਲ ਦੀ ਮੰਮੀ ਕਦੋਂ ਦੀ ਉਸ ਦੀਆਂ ਗੱਲਾਂ ਸੁਣੀ ਜਾਂਦੀ ਸੀ। ਉਸ ਨੇ ਕਿਹਾ, " ਮੈਨੂੰ ਲੱਗਦਾ ਹੈ। ਤੇਰੀ ਯਾਦ ਸ਼ਕਤੀ ਘੱਟ ਗਈ ਹੈ। ਤੂੰ ਆਪ ਵੀ ਬਾਪੂ ਨੂੰ ਖੂਹ ਉਤੇ ਅੱਡ ਕਰ ਦਿੱਤਾ ਸੀ। ਯਾਦ ਆ ਗਿਆ। ਬੇਬੇ ਬਾਪੂ ਖੁਹ ਵਾਲੇ ਕੰਮਰੇ ਵਿੱਚ ਹੀ ਮਰੇ ਸਨ। ਸੀਤਲ ਦਾ ਡੈਡੀ ਨੇ ਕਿਹਾ, " ਉਨਾਂ ਵੇਲਿਆਂ ,ਵਿੱਚ ਵੱਸੋਂ ਵਾਲਾ ਘਰ ਛੋਟਾ ਸੀ। ਕਿਥੇ ਮੈਂ ਤੈਨੂੰ ਪਾਉਂਦਾ? ਕਿਥੇ ਬੁੱਢਾ ਬੁੱਢੀ ਨੂੰ ਬੈਠਾਉਂਦਾ। ਅਨੂਪ ਦਾ ਬਹੁਤਾ ਫ਼ਿਕਰ ਹੈ। ਸੀਤਲ ਦੇ ਸੌਹੁਰੀ ਜਾ ਕੇ ਰਹਿ ਲੈ। " ਸੀਤਲ ਦੀ ਮੰਮੀ ਨੂੰ ਗੱਲ ਚੰਗੀ ਨਹੀ ਲੱਗੀ। ਉਸ ਨੇ ਜੁਆਬ ਦਿੱਤਾ, " ਤੂੰ ਮੈਨੂੰ ਲਾਬੇ ਤੋਰਦੇ। ਆਪ ਸੁਖ ਦੇ ਪਿਉ ਵਾਂਗ, ਹੋਰ ਜ਼ਨਾਨੀ ਲੈ ਆਵੀਂ। ਹੁਣ ਤੇਰੀਆਂ, ਮੈਂ ਅੱਖਾਂ ਵਿੱਚ ਰੱੜਕਦੀ ਹਾਂ। ਕੀ ਮੈਂ ਤੈਨੂੰ ਕੋਈ ਤਕਲੀਫ਼ ਦਿੰਦੀ ਹਾਂ? ਜਾਂ ਤੇਰੇ ਮਾਂ-ਬਾਪ ਵਾਂਗ, ਮੈ ਤੈਨੂੰ, ਬੁੱਢੀ ਲੱਗਣ ਲੱਗ ਗਈ ਹਾਂ। ਸੀਤਲ ਦੀ ਮੰਮੀ ਅੱਗੇ ਉਸ ਦੇ ਪਤੀ ਨੇ ਦੋਨੇਂ ਹੱਥ ਬੰਨ ਦਿੱਤੇ, " ਉਸ ਨੇ ਕਿਹਾ, " ਬਾਬਾ ਮੁਆਫ਼ ਕਰ। ਤੂੰ ਤਾਂ ਠੀਕ-ਠਾਕ ਹੈ। ਮੈਂ ਬੁੱਢਾ ਹੋ ਗਿਆ ਹਾਂ। ਮੈਂ ਘਰੋਂ ਨਿੱਕਲਦਾ ਹਾਂ। " ਉਹ ਕੱਛ ਵਿੱਚ ਬਿਸਤਰਾ ਲੈ ਕੇ ਤੁਰ ਪਿਆ। ਸੀਤਲ ਦੀ ਮੰਮੀ ਨੇ ਬਿਸਤਰਾ, ਉਸ ਦੀ ਕੱਛ ਵਿਚੋਂ ਖੋਹ ਕੇ, ਪਰੇ ਵਗਾ ਮਾਰਿਆ। ਉਸ ਨੇ ਕਿਹਾ, " ਮੈਂ ਤੈਨੂੰ ਦੇਖਦੀ ਸੀ। ਤੂੰ ਕੀ ਚਹੁੰਦਾ ਹੈ। ਬਾਹਰਲੇ ਘਰ, ਉਹ ਮਨ ਮਰਜ਼ੀਆਂ ਕਰਨੀਆਂ ਹਨ। ਜੋ ਇਥੇ ਨਹੀਂ ਹੁੰਦੀਆਂ। ਤੁੰ ਮੈਨੂੰ ਭੋਰਾ ਵੀ ਖੁਸ਼ ਨਹੀਂ ਦੇਖ ਸਕਦਾ। ਕੁੜੀ ਨਾਲ ਖੇਡਦੀ ਨੂੰ ਦੇਖ ਕੇ, ਤੇਰੇ ਤੋਂ ਜ਼ਰ ਨਹੀਂ ਹੁੰਦਾ। ਅਨੂਪ ਲਈ ਇੱਕ ਦੁੱਧ ਦਾ ਗਿਲਾਸ ਗਰਮ ਕਰਦੇ। " ਉਹ ਰਸੋਈ ਵਿੱਚ ਚਲਾ ਗਿਆ। ਸੀਤਲ ਦੀ ਮੰਮੀ ਨੇ ਪੋਚਾ ਦੇ ਰਹੀ ਨੌਕਰਾਣੀ ਨੂੰ ਅੱਖ ਮਾਰੀ।

Comments

Popular Posts