ਭਾਗ 62 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਗੋਰੀ ਰਸਤੇ ਵਿੱਚ ਕੰਮਲਿਆਂ ਵਾਂਗ ਭੱਟਕਦੀ ਫਿਰਦੀ ਸੀ। ਉਸ ਨੂੰ ਕਾਬੂ ਕਰਕੇ, ਐਬੂਲੈਂਸ ਵਿੱਚ ਹਸਪਤਾਲ ਭੇਜ ਦਿੱਤਾ ਸੀ। ਸੂਬੇਦਾਰ ਤੇ ਦੋਸਤਾਂ ਨੂੰ ਨਸ਼ਾ ਚੜ੍ਹ ਗਿਆ ਸੀ। ਉਹ ਇੱਕ ਦੁਜੇ ਦਾ ਹੱਥ ਫੜ ਕੇ, ਫਿਰ ਨੱਚਣ ਲੱਗ ਗਏ ਸਨ। ਸੂਬੇਦਾਰ ਨੇ ਕਿਹਾ, " ਯਾਰ ਮੇਮ ਕਿਥੇ ਗਈ? " ਦੀਜੇ ਨੇ ਕਿਹਾ, " ਉਹ ਸੰਗ ਗਈ। ਪਹਿਲੀ ਬਾਰ ਆਪਾਂ ਨੂੰ ਇਸ ਤਰਾਂ ਦੇਖਿਆ ਹੈ। " ਤੀਜੇ ਨੇ ਕਿਹਾ, " ਐਨਾਂ ਤਾਂ ਉਹ ਵੀ ਨਹੀਂ ਸੰਗੀ ਸੀ। ਜਿਸ ਨੂੰ, ਮੈਂ ਵਿਆਹ ਕੇ, ਲੈ ਕੇ ਆਇਆ ਸੀ। " ਸੂਬੇਦਾਰ ਨੇ ਕਿਹਾ, " ਉਹ ਤਾਂ ਮੁੜ ਕੇ ਨਹੀਂ ਆਈ। ਤੁਹਾਡੇ ਵਿੱਚੋਂ ਕੋਈ ਦੇਖ ਕੇ ਆਉ। " ਦੋਂਨਾਂ ਨੇ ਕਿਹਾ. " ਬੁੜੀਆਂ ਦੇ 20 ਨਖ਼ਰੇ ਹੁੰਦੇ ਹਨ। ਤੂੰ ਹੋਰ ਪਿਗ ਮਾਰ। ਮੇਮ ਨੇ, ਮਿਊਜ਼ਕ ਐਸਾ ਲਾਇਆ ਹੈ। ਟਿਕ ਕੇ ਬੈਠਣ ਨਹੀਂ ਦਿੰਦਾ। " ਉਹ ਤਿੰਨੇ ਜ਼ੋਰੋ-ਜ਼ੋਰ ਨੱਚ ਰਹੇ ਸਨ। ਸਾਹੋ-ਸਾਹ ਹੋਏ ਪਏ ਸਨ। ਮੀਡੀਏ ਵਾਲਿਆਂ ਨੇ, ਫੋਟਿਆਂ ਖਿੱਚਣ ਲਈ, ਮੂਵੀਆਂ ਬੱਣਾਉਣ ਲਈ, ਲਾਈਟਾਂ ਮਾਰਨੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸੂਬੇਦਾਰ ਨੇ ਕਿਹਾ, " ਮੇਮ ਦੇ ਵੀ ਕੀ ਨਖ਼ਰੇ ਹਨ। ਪਹਿਲਾਂ ਸੰਗ ਕੇ ਭੱਜ ਗਈ। ਹੁਣ ਯਾਰਾਂ ਦੀਆਂ ਫੋਟੋਆਂ ਖਿੱਚਦੀ ਹੈ। ਇਸ ਨੇ ਆਪਣੀਆਂ ਫੋਟੋਆ, ਪਰਸ ਵਿੱਚ ਰੱਖਣੀਆਂ ਹੋਣੀਆਂ ਹਨ। " ਦੂਜੇ ਨੇ ਕਿਹਾ, " ਸੂਬੇਦਾਰਾਂ ਜਿੰਨਾਂ ਸੁਆਦ ਇਸ ਸਾਲੀ ਨੇ ਚਾਰ ਘੰਟਿਆਂ ਵਿੱਚ ਦੇ ਦਿੱਤਾ। ਪੂਰੀ ਜਿੰਦਗੀ ਵਿੱਚ ਨਹੀਂ ਆਇਆ। " ਤੀਜੇ ਨੇ ਕਿਹਾ, " ਸੂਬੇਦਾਰਾ ਤੈਨੂੰ ਅੰਗਰੇਜ਼ੀ ਵੱਧ ਆਉਂਦੀ ਹੈ। ਮੇਮ ਨੂੰ ਕਹਿ, " ਸਾਨੂੰ ਵੀ ਫੋਟੋ ਬਟੂਈਏ ਵਿੱਚ ਰੱਖਣ ਨੂੰ ਦੇ ਦੇਵੇ। " ਆਪਾਂ ਆਪਣੇ ਹੋਰ ਦੋਸਤਾਂ ਨੂੰ ਦਿਖਾ ਕੇ ਪੁੱਛਾਗੇ, " ਕਦੇ ਤੁਹਾਨੂੰ ਵੀ ਗੋਰੀ ਨੇ ਡਿਨਰ ਉਤੇ ਸੱਦਿਆ ਹੈ। " ਉਨਾਂ ਦੇ ਦੇਖੀ, ਗੋਰੀ ਦੀ ਫੋਟੋ ਦੇਖ ਕੇ, ਸੀਨੇ ਵਿੱਚ ਅੱਗ ਲੱਗਦੀ। " ਸੂਬੇਦਾਰ ਨੇ ਕਿਹਾ, " ਕੰਜ਼ਰਾ ਬਟੂਏ ਵਿੱਚ ਨਾਂ ਪਾਂਈ। ਹੋਰ ਕਿਤੇ ਬੱਚਿਆਂ ਦੀ ਮਾਂ ਦੇ ਹੱਥ ਲੱਗ ਗਈ। ਤੇਰੇ ਚੀਥੜੇ ਕਰ ਦੇਵੇਗੀ। " ਟੈਲੀਵੀਜ਼ਨ ਚੱਲ ਰਿਹਾ ਸੀ। ਉਨਾਂ ਤਿੰਨਾਂ ਦੀ ਫੋਟੋ ਟੈਲੀਵੀਜ਼ਨ ਉਤੇ ਆਉਣ ਲੱਗ ਗਈ। ਸੂਬੇਦਾਰ ਨੇ ਕਿਹਾ, " ਇਹ ਤਾਂ ਆਪਾਂ ਨੱਚੀ ਜਾਂਦੇ ਹਾਂ। ਆਪਾਂ ਟੈਲੀਵੀਜ਼ਨ ਵਿੱਚ ਕਿਵੇਂ ਆ ਗਏ? " ਦੂਜੇ ਦੋਸਤ ਨੇ ਕਿਹਾ, " ਐਨੇ ਚਿਰ ਦੀ ਉਹ ਆਪਣੀ ਮੂਵੀ ਬੱਣਾਈ ਜਾਂਦੀ ਸੀ। ਹੁਣ ਆਪਾਂ ਨੂੰ ਗੋਰੀ ਪੂਰੇ ਐਕਟਰ ਬੱਣਾਂ ਕੇ ਛੱਡੇਗੀ। ਜੇ ਮੈਨੂੰ ਪਤਾ ਹੁੰਦਾ। ਆਪਣੀ ਫਿਲਮ ਬੱਣਨੀ ਹੈ। ਮੈ ਖ੍ਰੈਦ ਕੇ, ਨਵਾਂ ਕੋਟ-ਪਿੰਟ ਪਾ ਲੈਂਦਾ। " ਤੀਜਾ ਛਾਲਾਂ ਮਾਰਦਾ ਬੋਲਿਆ, " ਦੇਖਿਆ ਗੋਰੀਆਂ ਕਿੰਨਾਂ ਸੁਆਦ ਦਿੰਦੀਆਂ ਨੇ। ਮੈਨੂੰ ਅਜੇ ਤੱਕ ਦੁਨੀਆਂ ਚੇਤੇ ਨਹੀਂ ਆਈ। ਸ਼ਰਾਬ ਨਾਲ ਨਹਾ ਦਿੱਤਾ। " ਕਿਸੇ ਨੇ, ਮਿਊਜ਼ਕ ਬੰਦ ਕਰ ਦਿੱਤਾ ਸੀ। ਸੂਬੇਦਾਰਾ ਨੇ ਲਾਲਕਾਰਾ ਮਾਰਿਆ, " ਮਿਊਜ਼ਕ ਸ਼ੁਰੂ ਕਰੋ। ਅਜੇ ਕਸਰ ਪੂਰੀ ਨਹੀਂ ਹੋਈ। "


ਪੁਲੀਸ ਔਫ਼ੀਸਰ ਪੰਜਾਬੀ ਵੀ ਸੱਦੇ ਗਏ ਸਨ। ਬਈ ਮਿਸਟਰ ਸਿੰਘ ਹੁਣਾਂ ਨੂੰ ਅੰਗਰੇਜ਼ੀ ਵਿੱਚ ਉਡੀਕਾ ਨਾਂ ਲੱਗ ਸਕੇ। ਪੰਜਾਬੀ ਪੁਲੀਸ ਔਫ਼ੀਸਰ ਨੇ ਦੱਸਿਆ, " ਰਹਿੰਦੀ ਕਸਰ, ਅਸੀਂ ਪੂਰੀ ਕਰਨ ਆਂਏ ਹਾਂ। ਤੁਸੀਂ ਕਨੂੰਨ ਦੀ ਉਲੰਘਣਾਂ ਕੀਤੀ ਹੈ। ਗੋਰੀ ਨਾਲ ਸਰੀਰਕ ਛੇੜ-ਛਾੜ ਕੀਤੀ ਹੈ। ਤੁਸੀਂ ਕਨੂੰਨ ਦੇ ਹਵਾਲੇ ਵਿੱਚ ਹੋ। ਤੁਹਾਨੂੰ ਹੱਥ-ਕੜੀਆਂ ਲੱਗ ਰਹੀਆਂ ਹਨ। ਕੀ ਤੁਸੀ ਸਮਝਦੇ ਹੋ? ਸੂਬੇਦਾਰ ਦੀ ਫੌਜ਼ੀਆਂ ਵਾਲੀ ਅੰਗਰੇਜ਼ੀ ਸ਼ੁਰੂ ਹੋ ਗਈ ਸੀ। ਉਸ ਨੇ ਕਿਹਾ, " ਅਸੀਂ ਤਿੰਨੇ ਗੋਰੀ ਨੂੰ ਲਵ ਕਰਦੇ ਹਾਂ। ਤੈਨੂੰ ਕੀ ਪਤਾ ਉਸ ਨੇ ਆਪ ਡਿਨਰ ਤੇ ਸੱਦਿਆ ਹੈ। " ਦੂਜੇ ਨੇ ਕਿਹਾ, " ਅਜੇ ਸਾਨੂੰ ਉਸ ਨੇ, ਹੋਰ ਪਿਗ ਬਣਾ ਜੇ ਦੇਣੇ ਹਨ। ਆਪਦੇ ਹੱਥਾਂ ਨਾਲ ਮੱਛੀ ਖਲਾ ਕੇ ਹੱਟੀ ਹੈ। " ਤੀਜੇ ਨੇ ਕਿਹਾ, " ਅਜੇ ਸਾਨੂੰ ਉਸ ਮੇਮ ਨੇ, ਡਿਨਰ ਖਿਲਾਉਣਾਂ ਹੈ। " ਪੰਜਾਬੀ ਪੁਲੀਸ ਔਫ਼ੀਸਰ ਨੇ ਕਿਹਾ, " ਤੁਹਾਨੂੰ ਜੇਲ ਦਾ ਡਿਨਰ, ਬਰੇਫਾਸਟ, ਲੰਚ ਸਬ ਖਿਲਾਉਂਦੇ ਹਾਂ। ਪੰਜਾਬੀ ਪੁਲੀਸ ਔਫ਼ੀਸਰ ਨੇ, ਗੋਰਿਆਂ ਪੁਲੀਸ ਔਫ਼ੀਸਰ ਨੂੰ ਇਸ਼ਾਰਾ ਕੀਤਾ। ਕਿਹਾ, " ਤਿੰਨਾਂ ਨੂੰ ਮੂਧੇ ਪਾ ਕੇ, ਹੱਥ-ਕੜੀਆਂ ਲਗਾ ਕੇ ਕਾਰ ਵਿੱਚ, ਸਿਧੇ ਪੁਲੀਸ ਸਟੇਸ਼ਨ ਲੈ ਚਲੋ। " ਪੰਜਾਬੀ ਪੁਲੀਸ ਔਫ਼ੀਸਰ ਨੇ ਸੂਬੇਦਾਰਾ ਨੂੰ ਕਿਹਾ, " ਤੁਹਾਡੇ ਵਰਗੇ, ਕਨੇਡਾ ਪੰਜਬੀਆਂ ਦਾ ਜਲੂਸ ਕੱਢਣ ਆਉਂਦੇ ਹਨ। "

ਰੇਡੀਉ, ਟੈਲੀਵੀਜ਼ਨ, ਇੰਟਰਨੈਟ ਰਾਂਹੀਂ ਖ਼ਬਰ, ਹਵਾ ਦੇ ਬੁਲੇ ਵਾਂਗ, ਸਾਰੇ ਸ਼ਹਿਰ ਵਿੱਚ ਉਡ ਗਈ ਸੀ। ਅਜੇ ਪ੍ਰਿਟ ਮੀਡੀਏ ਨੇ ਕਸਰ ਪੂਰੀ ਕਰਨੀ ਸੀ। ਲੋਕ ਮੂੰਹ ਵਿੱਚ ਉਂਗਲਾਂ ਚੱਬਦੇ ਸਨ, ਦੰਦੀਆਂ ਪੀਹਦੇ ਸਨ। ਇੱਕ ਨਾਂ ਅੱਧਾ, ਤਿੰਨ ਚੌਰੇ ਰਲ ਗਏ। ਬਹੁਤਿਆਂ ਨੇ ਸੁਣਿਆ ਹੀ ਸੀ। ਬੰਦਿਆਂ ਦੀਆਂ ਫੋਟੋ ਨਹੀਂ ਦੇਖੀਆਂ ਸਨ। ਔਰਤਾਂ ਗੱਲਾਂ ਕਰ ਰਹੀਆਂ ਸਨ। ਇਹ ਗੱਲਾਂ ਅਮੀਤ ਦੀ ਮੰਮੀ ਦੇ ਕੰਮ ਉਤੇ ਵੀ, ਉਸੇ ਦਿਨ ਹੋਣ ਲੱਗ ਗਈਆਂ ਸਨ। ਅਮਨ ਦੀ ਮੰਮੀ ਨੂੰ ਗੁਆਂਢਣ ਨੇ ਦੱਸਿਆ, " ਆਪਣੇ ਸ਼ਹਿਰ ਦੇ ਤਿੰਨ ਬੁੱਢਿਆਂ ਨੇ ਗੋਰੀ ਢਾਹ ਲਈ' " ਉਸ ਨੇ ਕਿਹਾ, " ਲੋਹੜਾ ਆ ਗਿਆ। ਬੁੱਢਿਆਂ ਨੂੰ ਕੀ ਅੱਗ ਲੱਗੀ ਹੈ? ਹੁਣ ਆਪਣੀ ਵੀ ਗੁਆਂਢਣ ਗੋਰੀ ਹੈ। ਸਬ ਨਾਲ ਭੈਣ-ਭਾਈਆਂ ਵਾਂਗ ਰਹਿੰਦੀ ਹੈ। ਅਮਨ ਦਾ ਡੈਡੀ ਕਦੇ ਜਾ ਕੇ, ਗਾਰਡਨ ਵਿੱਚ ਨਹੀਂ ਬੈਠਾ। ਐਨਾਂ ਗੋਰੀ ਤੋਂ ਸੰਗਦਾ ਹੈ। " ਗੁਆਂਢਣ ਨੇ ਕਿਹਾ, " ਇਹ ਗੋਰੀਆਂ ਇੱਜ਼ਤ ਵਿੱਚ, ਆਪਣੀਆਂ ਤੋਂ ਵੀ ਚੰਗੀਆਂ ਹਨ। ਉਵੀਂ ਸਬ ਨਾਲ ਹੱਸਦੀਆਂ ਰਹਿੰਦੀਆਂ ਹਨ। ਆਪਣੀ ਗੁਆਂਢਣ ਗੋਰੀ ਅੱਖ ਵਿੱਚ ਪਾਈ ਨਹੀਂ ਰੱੜਕਦੀ। " ਸੁਪਰਵੀਜ਼ਰ ਹਰਵਿੰਦਰ ਨੇ ਵੀ ਆਪਦੇ ਸਾਰੇ ਕੰਮ ਕਰਨ ਵਾਲਿਆਂ ਨੂੰ ਇਹ ਖ਼ਬਰ ਦੱਸ ਕੇ ਕਿਹਾ, " ਤੁਸੀ ਵੀ ਧਿਆਨ ਨਾਲ ਘਰੇ ਜਾਣਾਂ। ਕਈ ਬਾਰ ਐਸੇ ਮਚਲੇ ਲੋਕਾਂ ਦੇ ਗੈਂਗ ਹੁੰਦੇ ਹਨ। ਇਹ ਕਨੇਡਾ ਹੈ। ਸਬ ਪੰਜਾਬੀ, ਗੋਰੇ, ਕਾਲੇ ਸ਼ਰਾਰਤਾਂ ਕਰਨ ਵਿੱਚ ਘੱਟ ਨਹੀਂ ਹਨ। " ਜਦੋਂ ਅਮਨ ਦੀ ਮੰਮੀ ਤੇ ਗੁਆਂਢਣ ਘਰ ਆਂਈਆਂ। ਲੋਕ ਤੇ ਸਰਕਾਰੀ ਕਰਮਚਾਰੀ, ਮੀਡੀਏ ਵਾਲੇ, ਘਰ ਬਾਹਰ ਸਨ। ਸੂਬੇਦਾਰ ਦੀ ਇਹ ਪਤਨੀ ਹੈ, ਪਤਾ ਲੱਗਦੇ ਹੀ ਮੀਡੀਆ ਵਾਲੇ ਉਸ ਦੇ ਦੁਆਲੇ ਹੋ ਗਏ ਸਨ। ਉਹ ਬਗੈਰ ਜੁਆਬ ਦਿੱਤੇ, ਘਰ ਦੇ ਅੰਦਰ ਚਲੀ ਗਈ ਸੀ।

Comments

Popular Posts