ਭਾਗ 78 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਨੀਟੂ ਨੇ ਕਿਹਾ, " ਜਦੋਂ ਦਿਲ ਵਿੱਚ ਬੇਈਮਾਨੀ ਹੀ ਹੋਵੇ, ਬੰਦਾ ਦੂਜੇ ਨੂੰ ਵੀ ਕੁਰਾਹੇ ਪਾ ਦਿੰਦਾ ਹੈ। ਜੇ ਦੀਪਾ ਮੈਨੂੰ, ਮੇਰੇ ਘਰੋਂ ਉਸ ਰਾਤ ਨਾਂ ਲੈ ਕੇ ਆਉਂਦਾ। ਮੈਂ ਰਾਜ ਨਾਲ ਔਖੀ-ਸੌਖੀ ਨੇ, ਰਹੀ ਜਾਂਣਾ ਸੀ। ਹੁਣ ਉਹ ਵੀ, ਥਾਂ-ਥਾਂ ਜ਼ਨਾਨੀਆਂ ਦੇ ਮਗਰ ਤੁਰਿਆ ਫਿਰਦਾ ਹੈ। ਉਸ ਦਾ ਕੋਈ ਥਾਂ ਟਿਕਾਣਾਂ ਨਹੀਂ ਹੈ। " ਬੱਬੀ ਨੇ ਕਿਹਾ, " ਜੋ ਬੰਦੇ ਪੱਸ਼ੂਆਂ ਵਾਂਗ, ਇੱਕ ਕਿੱਲੇ ਉਤੇ, ਬੱਧੇ ਨਹੀਂ ਰਹਿੰਦੇ, ਅਵਾਰਾ ਪੱਸ਼ੂਆਂ ਵਰਗੇ ਹੀ ਹੁੰਦੇ ਹਨ। ਦੂਜੇ ਦੀਆਂ ਖ਼ੁਰਲੀਆਂ ਵਿੱਚ, ਪੱਸ਼ੂਆਂ ਵਾਂਗ ਮੂੰਹ ਮਾਰਨ ਵਾਂਗ, ਬੇਗਾਨੀਆਂ ਔਰਤਾਂ ਦੇ ਘੱਗਰੀ ਦੇ ਯਾਰ ਬੱਣੇ ਰਹਿੰਦੇ ਹਨ। ਅੱਖੀ ਦੇਖ ਕੇ ਮੱਖੀ ਨਹੀਂ ਖਾ ਹੁੰਦੀ। ਅੱਖੋਂ ਉਹਲੇ ਜੱਗ ਮਰੇ। ਤੂੰ ਰਾਜ ਨਾਲ ਕਿਵੇਂ ਰਹਿ ਲੈਂਦੀ? " ਨੀਟੂ ਨੇ ਕਿਹਾ, " ਤਾਂਹੀ ਤਾਂ ਕਦਮ ਚੱਕਿਆ ਸੀ। ਔਰਤ ਲਈ ਸਹਿਣਾਂ ਬਹੁਤ ਔਖਾ ਹੈ। ਜੇ ਉਸ ਨੂੰ ਹੁੰਢਾਉਣ ਵਾਲਾ, ਬਵੜਾ ਹੋਵੇ। " ਬੱਬੀ ਨੇ ਇਹ ਗੱਲਾਂ ਮੇਰੇ ਨਾਲ ਫਿਰ ਕਰੀ, ਜਦੋਂ ਮੈਂ ਲਿਖਣ ਬੈਠੀ। ਚੱਲ ਹਿੰਮਤ ਕਰ। ਆਪਾਂ ਵੀ ਹੈਪੀ ਨਾਲ ਗੁਰਦੁਆਰੇ ਸਾਹਿਬ ਚੱਲਦੀਆਂ ਹਾਂ। ਆਪਣੇ ਬਹਾਨੇ ਨਾਲ ਮੰਮੀ ਵੀ ਚਲੇ ਚੱਲਣਗੇ। "

ਮੰਮੀ ਨੇ ਕਿਹਾ, " ਹੈਪੀ ਨਾਲ ਮੈਨੂੰ ਵੀ, ਗੁਰਦੁਆਰੇ ਸਾਹਿਬ ਜਾਣਾਂ ਪੈਣਾਂ ਹੈ। ਇਸ ਨੇ ਅੱਧਾ ਹੀ ਕੰਮ ਕਰਨਾਂ ਹੈ। ਪਰ ਮੈਂ ਅੱਜ ਹੀ ਸਾਰਾ ਭਾਰ ਉਤਾਰਨਾਂ ਚਹੁੰਦੀ ਹਾਂ। ਅੱਜ ਹੀ ਸਾਰਾ ਕੁੱਝ ਚੁਕਾ ਦੇਣਾਂ ਹੈ। " ਹੈਪੀ ਤੇ ਮੰਮੀ ਨੂੰ ਪ੍ਰਬੰਧਕਿ ਦੇਖ ਕੇ ਖੁਸ਼ ਹੋ ਗਏ। ਗੁਰਦੁਆਰੇ ਸਾਹਿਬ ਦੇ ਪ੍ਰਧਾਂਨ ਦਾ ਪਰਿਵਾਰ ਸੀ। ਕੈਸ਼ੀਅਰ ਨੇ ਪੁੱਛਿਆ, " ਕੀ ਪ੍ਰਧਾਂਨ ਆਪ ਇੰਡੀਆ ਗਿਆ ਹੈ? ਕਿੰਨੀ ਬਾਰ ਫੋਨ ਕੀਤਾ ਹੈ। ਮਿਲਦਾ ਹੀ ਨਹੀਂ ਹੈ। " ਹੈਪੀ ਨੇ ਕਿਹਾ, " ਡੈਡੀ ਬਿਮਾਰ ਹਨ। ਹਸਪਤਾਲ ਦਾਖ਼ਲ ਹਨ। ਤੁਸੀਂ ਸਾਡੇ ਨਾਲ ਚਾਰ ਬੰਦੇ ਖ਼ਾਸ ਭੇਜ ਦਿਉ। ਗੁਰਦੁਆਰੇ ਸਾਹਿਬ ਦਾ ਦਾ ਸਮਾਨ ਘਰ ਪਿਆ ਹੈ। ਰੱਬ ਜਾਂਣਦਾ ਹੈ। ਉਹ ਕਿਹਦੀ ਸਲਾਹ ਨਾਲ ਡੈਡੀ ਨੇ ਘਰ ਰੱਖਿਆ ਹੈ? ਸਾਨੂੰ ਉਹ ਜਗਾ, ਆਪਦੀ ਲੋੜ ਲਈ ਚਾਹੀਦੀ ਹੈ। ਤੁਸੀਂ ਸਮਾਨ ਚੱਕਵਾ ਲਵੋ। " ਉਸ ਨੇ ਉਦੋਂ ਹੀ ਦਫ਼ਤਰ ਵਿੱਚ ਦੱਸ ਦਿੱਤਾ। ਸੰਗਤ ਦੇ 10 ਬੰਦੇ ਹੈਪੀ ਨਾਲ, ਤੁਰਨ ਲਈ ਖੜ੍ਹੇ ਹੋ ਗਏ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਨੂੰ, ਬੱਬੀ, ਨੀਟੂ, ਮੰਮੀ ਮੱਥਾ ਟੇਕ ਕੇ. ਆ ਗਈਆਂ ਸਨ। ਹੈਪੀ ਉਨਾਂ ਦੇ ਨਾਲ ਘਰ ਨੂੰ ਤੁਰ ਪਿਆ। ਮੰਮੀ ਨੇ, ਨਾਲ ਲੱਗ ਕੇ ਸਾਰਾ ਸਮਾਨ ਘਰ ਤੋਂ ਬਾਰ ਕਰ ਦਿੱਤਾ। ਗੁਰੂ ਦੀ ਅਮਾਨਤ, ਉਸ ਦੀਆਂ ਸੰਗਤਾਂ ਵਿੱਚ, ਗੁਰਦੁਆਰੇ ਸਾਹਿਬ ਪਹੁੰਚ ਗਈ ਸੀ।

ਬੱਬੀ ਨੂੰ ਵੀ ਲੱਗਾ ਬਹੁਤ ਵੱਡਾ ਬੋਝ ਲਹਿ ਗਿਆ ਹੈ। ਕਿਸੇ ਦੀ ਚੀਜ਼, ਅਮਾਨਤ ਕੋਲ ਪਈ ਹੋਵੇ। ਸੱਚੀ ਨੀਂਦ ਨਹੀਂ ਆਉਂਦੀ। ਜੇ ਠੀਕ ਤਰਾਂ ਨੀਦ ਨਾਂ ਆਵੇ। ਬੰਦਾ ਪਾਗਲ ਹੋ ਜਾਂਦਾ ਹੈ। ਮੰਮੀ ਦੀ ਵੀ ਹਾਲਤ ਐਸੀ ਹੀ ਹੋ ਰਹੀ ਸੀ। ਇੱਕ ਤਾਂ ਪਤੀ ਘਰੋ ਗੁਆਚਿਆ ਰਿਹਾ। ਮਿਲਿਆਂ ਤਾਂ ਪਾਗਲਾਂ ਦੀ ਹਾਲਤ ਵਿੱਚ ਸੀ। ਬੰਦੇ ਦੇ ਦਿਮਾਗ ਦਾ ਕੁੱਝ ਨਹੀਂ ਪਤਾ। ਕਦੋਂ ਕਿਧਰ ਨੂੰ ਧਿਆਨ ਉਲਟ ਜਾਵੇ। ਦਿਮਾਗ ਨੂੰ ਚੱਲਾਉਣ ਵਾਲੀ ਸ਼ਕਤੀ ਇੱਕ ਤਿੱਖੀ ਸੂਈ ਵਰਗੀ ਹੈ। ਜੇ ਥੋੜਾਂ ਜਿਹਾ ਨੱਕਾ ਭੁਰ ਜਾਵੇ। ਦਿਮਾਗ ਖੌਰੂ ਪਾ ਦਿੰਦਾ ਹੈ। ਹਲਾਤ ਵਿਗੜਦਿਆ ਨੂੰ ਬਹੁਤੀ ਦੇਰ ਨਹੀਂ ਲੱਗਦੀ। ਮਨ ਦੀ ਅਸ਼ਾਂਤੀ ਸਬ ਕੁੱਝ ਭੰਗ ਕਰ ਦਿੰਦੀ ਹੈ। ਮੰਮੀ ਨੇ ਕਿਹਾ, " ਅੱਜ ਆਪਾਂ ਹੈਪੀ ਤੇਰੇ ਡੈਡੀ ਨੂੰ ਵੀ ਦੇਖਣ ਜਾਂਣਾ ਹੈ। ਹੈਪੀ ਕਦੋਂ ਤੱਕ ਤੁਰਨਾਂ ਹੈ?" ਹੈਪੀ ਨੇ ਕਿਹਾ, " ਮੈਂ ਵੀ ਤਿਆਰ ਹਾਂ। ਹੁਣੇ ਤੁਰ ਪੈਂਦੇ ਹਾਂ। ਪਨੋਕਾ ਹਸਪਤਾਲ ਜਾਣ ਨੂੰ ਦੋ ਘੰਟੇ ਲੱਗ ਜਾਂਣੇ ਹਨ। " ਬੱਬੀ ਨੇ ਕਿਹਾ, " ਭਾਵੇ ਡੈਡੀ ਦਾ ਦਿਮਾਗ ਠੀਕ ਨਹੀਂ ਹੈ। ਫਿਰ ਵੀ ਉਹ ਕਦੇ, ਤਾਂ ਆਪਣੇ ਬਾਰੇ ਸੋਚਦੇ ਹੋਣੇ ਹਨ। ਬਈ ਘਰਦੇ ਮਿਲਣ ਹੀ ਨਹੀਂ ਆਉਂਦੇ। " ਨੀਟੂ ਨੇ ਕਿਹਾ, " ਜਰੂਰ ਚੇਤੇ ਕਰਦੇ ਹੋਣੇ ਹਨ। ਕਦੇ ਤਾਂ ਬੰਦਾ ਠੀਕ ਹਾਲਤ ਵਿੱਚ ਹੁੰਦਾ ਹੀ ਹੈ। ਭਾਵੇ ਸੁੱਤੇ ਪਏ ਨੂੰ ਸੁਪਨਾਂ ਹੀ ਆਵੇ। ਬੱਬੀ ਮੈਂ ਘਰ ਕੀ ਕਰਨਾਂ ਹੈ? ਮੈਂ ਵੀ ਨਾਲ ਹੀ ਚੱਲਦੀ ਹਾਂ। "


Comments

Popular Posts