ਰੱਬ ਹਰੀ ਨੂੰ ਕਦੇ ਵੀ ਨਾਂ ਭਲੀਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
17/3/ 2013. 210
ਰੱਬ ਹਰੀ ਨੂੰ ਕਦੇ ਵੀ ਨਾਂ
ਭਲੀਏ। ਇਸ ਤੇ ਅੱਗਲੀ ਦੁਨੀਆਂ ਵਿੱਚ ਖੁਸ਼ੀਆ ਦੇਣ ਵਾਲਾ ਪ੍ਰਭੂ ਸਾਰੀ ਦੁਨੀਆਂ ਜ਼ਰੇ-ਜ਼ਰੇ, ਧਰਤੀ ਅਕਾਸ਼ ਜਲ-ਥੱਲ ਸਬ ਦਾ ਸਹਾਰਾ ਬੱਣਿਆ ਹੈ। ਬਹੁਤ ਵੱਡੇ ਦੁੱਖ ਪ੍ਰਭੂ ਅੱਖ ਝੱਪਕੇ ਨਾਲ ਮੁੱਕਾ ਦਿੰਦਾ ਹੈ। ਰੱਬ ਨੂੰ ਮਨ ਦੇ ਅੰਦਰ ਚੇਤੇ ਕਰੀ ਚੱਲੀਏ। ਰੱਬ ਦੀ ਓਟ ਵਿੱਚ ਮਨ ਠੰਡਾ ਰਹਿੰਦਾ ਹੈ। ਮਨ ਦੀ ਭੱਟਕਣਾਂ, ਵਿਕਾਂਰਾਂ ਦੀ ਅੱਗ ਮੁੱਕਾ ਦਿੰਦਾ ...ਹੈ। ਰੱਬ ਜੀ ਮਾਂ ਦੇ ਪੇਟ ਵਿੱਚ ਗਰਭ ਦੇ ਵਿੱਚ ਨਰਕ ਦੇ ਗੰਦ ਵਿੱਚੋਂ ਤੇ ਵਿਕਾਂਰਾਂ ਦੀ ਭੱਟਕਣਾਂ ਵਿੱਚੋਂ ਕੱਢ ਲੈਂਦਾ ਹੈ। ਪ੍ਰਭੂ ਦੇ ਸੋਹਣੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਯਾਦ ਕਰੀਏ, ਮੌਤ ਦੇ ਜੰਮਦੂਤ ਦਾ ਡਰ ਮੁੱਕ ਜਾਂਦਾ ਹੈ। ਪ੍ਰਭੂ ਜੀ ਮੇਰੇ ਮਨ ਵਿੱਚ ਸਰੀਰਕ ਸ਼ਕਤੀਆਂ ਭਾਰੂ ਹਨ। ਕਾਂਮ, ਗੁੱਸਾ, ਲਾਲਚ, ਪਿਆਰ ਵਿੱਚ ਫਸਿਆ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਮੇਹਰਬਾਨੀ ਕਰਕੇ, ਆਪਦਾ ਨਾਂਮ ਜੱਪਾਵੋ। ਮੈਂ ਆਪ ਤੋਂ ਸਦਾ ਸਦਕੇ ਜਾਂਦਾਂ ਹਾਂ।
ਰੱਬ ਦੇ ਪਿਆਰ ਬਗੈਰ ਕਿਤੇ ਹੋਰ ਮਨ ਨੂੰ ਅੰਨਦ ਨਹੀਂ ਮਿਲਦਾ। ਇਹ ਜਨਮ ਨੂੰ ਰੱਬ ਦਾ ਨਾਂਮ ਚੇਤੇ ਕਰਕੇ ਜਿੱਤ ਲੈ। ਰੱਬ ਦੇ ਪਿਆਰਿਆਂ ਨਾਲ ਰਲ ਕੇ ਜੀਵਨ ਦੇ ਸਮੇਂ ਨੂੰ ਰੱਬੀ ਭਗਤੀ ਵੱਲ ਲਾਈਏ। ਪੁੱਤਰ, ਔਰਤ, ਧੰਨ, ਪਿਆਰ ਸਬ ਛੱਡ ਗਏ ਹਨ। ਅਨੇਕਾਂ ਲੋਕ ਇਹ ਅੰਨਦ ਦੀ ਜਿੰਦਗੀ ਛੱਡ ਕੇ ਮਰ ਗਏ ਹਨ।ਸੋਹਣੇ ਘੌੜੇ, ਹਾਥੀ ਰਾਜ ਗੱਦੀਆ ਛੱਡ ਗਏ ਹਨ। ਬੰਦਾ ਸਬ ਜੁੱਝ ਛੱਡ ਕੇ, ਮਰ ਜਾਂਦਾ ਹੈ। ਦੁਨੀਆਂ ਤੋਂ ਨੰਗਾ ਹੋ ਕੇ ਜਾਂਦਾ ਹੈ। ਬੰਦੇ ਸਰੀਰ ਨੂੰ ਕੱਪੜਿਆਂ ਅੱਤਰਾਂ ਨਾਲ ਸਜਾ ਕੇ ਮਾਂਣ ਕਰਦਾ ਹੈ। ਉਹ ਸਰੀਰ ਮਿੱਟੀ ਵਿੱਚ ਰਲ ਜਾਂਦਾ ਹੈ। ਧੰਨ ਦੇ ਮੋਹ ਵਿੱਚ ਲੱਗ ਕੇ, ਰੱਬ ਨੂੰ ਨਹੀਂ ਦੇਖਦਾ। ਰੱਬ ਨਹੀਂ ਦਿਸਦਾ, ਦੂਰ ਲੱਗਦਾ ਹੈ। ਸਤਿਗੁਰ ਨਾਨਕ ਜੀ ਕਹਿ ਰਹੇ ਹਨ, ਰੱਬ ਸਦਾ ਹੀ ਮਨ ਵਿੱਚ ਹੈ।
ਜੀਅ-ਜਾਨ ਦੁਨੀਆਂ ਦੇ ਵਾਧੂ ਕੰਮਾਂ ਤੋਂ ਬਚਣ ਲਈ ਰੱਬ ਦੇ ਨਾਂਮ ਦਾ ਆਸਰਾ ਤੱਕ ਲੈ। ਇਹ ਦੁਨੀਆਂ ਦਾ ਸਮੁੰਦਰ ਫ਼ਿਕਰਾਂ, ਸਹਿਮ ਦੇ ਨਾਲ ਬੰਦੇ ਨੂੰ ਡੋਬ ਦਿੰਦਾ ਹੈ। ਗੁਰੂ ਦਾ ਲੜ ਫੜੀਏ, ਗੁਰੂ ਜਹਾਜ਼ ਵਾਂਗ ਪਾਰ ਲੰਘਾ ਦਿੰਦਾ ਹੈ। ਦੁਨੀਆਂ ਸਬ ਝਮੇਲਿਆਂ ਦਾ ਹਨੇਰ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਗੁਣ, ਇਸ ਹਨੇਰੀ ਦੁਨੀਆਂ ਲਈ ਚਾਨਣ ਹੈ। ਧੰਨ ਦੇ ਲਾਲਚ ਬੰਦੇ ਨੂੰ ਜ਼ਹਿਰ ਵਾਂਗ ਖਾ ਰਿਹਾ ਹੈ। ਉਹੀ ਧੰਨ ਦੇ ਲਾਲਚ, ਉਲਝਣ ਤੋਂ ਬਚ ਸਕਦੇ ਹਨ। ਜੋ ਰੱਬ-ਰੱਬ ਕਰਦੇ ਹਨ। ਧੰਨ ਨੂੰ ਇੱਕਠ ਕਰਨ ਵਿੱਚ ਸੁਰਤ ਲਾ ਕੇ, ਰੱਬ ਨੂੰ ਭੁੱਲ ਗਿਆ ਹੈ। ਸਤਿਗੁਰ ਜੀ ਦੇ ਲੜ ਲੱਗਿਆ, ਦੁਨੀਆਂ ਦੇ ਸਾਰੇ ਡਰ ਝਮੇਲੇ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਇੱਕ ਦੇ ਹੀ ਜਿਸ ਗੁਣ ਗਾਏ ਹਨ। ਰੱਬ ਹਰ ਇੱਕ ਜੀਵ, ਬਨਸਪਤੀ, ਭੋਰੇ-ਭੌਰੇ ਵਿੱਚ ਹੈ।
ਪ੍ਰਭੂ ਇੱਕ ਤੂਹੀਂ ਮੇਰੀ ਰਾਖੀ ਕਰਨ ਵਾਲਾ ਹੈ। ਸਤਿਗੁਰ ਜੀ ਤੇਰੀ ਚਾਕਰੀ, ਤੈਨੂੰ ਚੇਤੇ ਕਰਨਾਂ ਹੀ ਮੇਰਾ ਸਹਾਰਾ ਹੈ। ਬਹੁਤ ਢੰਗ-ਤਰੀਕਿਆਂ ਨਾਲ ਤੈਨੂੰ ਨਹੀਂ ਲੱਭ ਸਕੇ। ਸਤਿਗੁਰ ਜੀ ਨੇ ਮੈਨੂੰ ਰੱਬ ਦਾ ਗੁਲਾਮ-ਪਿਆਰਾ ਬੱਣਾਂ ਦਿੱਤਾ ਹੈ। ਸਰੀਰ ਦੇ ਪੰਜ ਦੁਸਮੱਣ ਤੰਗ ਕਰਨੋਂ ਹੱਟ ਗਏ ਹਨ। ਸਤਿਗੁਰ ਜੀ ਕਿਰਪਾ ਨੇ ਪੰਜਾਂ ਦੇ ਇੱਕਠ ਨੂੰ ਨਾਸ਼ ਕਰ ਦਿੱਤਾ ਹੈ। ਪ੍ਰਭੂ ਜੀ ਤੇਰੀ ਕਿਰਪਾ ਨਾਲ ਤੈਨੂੰ ਚੇਤੇ ਕਰ ਸਕਦੇ ਹਾਂ। ਰੱਬ ਨੂੰ ਚੇਤੇ ਕਰਨ ਨਾਲ, ਮੇਰੇ ਹਿਰਦੇ ਵਿੱਚ ਖੁਸ਼ੀਆਂ ਅੰਨਦ ਬੱਣ ਗਏ ਹਨ।

Comments

Popular Posts