ਮੇਰੇ ਰੱਬ ਪਿਆਰੇ ਤੇ ਪ੍ਰਭੂ ਪਿਆਰਿਉ ਇੱਕ ਦੂਜੇ ਦੇ ਕੋਲੋ ਰਹੀਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
22/3/ 2013. 217
ਮੇਰੇ ਰੱਬ ਪਿਆਰੇ ਤੇ ਪ੍ਰਭੂ ਪਿਆਰਿਉ ਇੱਕ ਦੂਜੇ ਦੇ ਕੋਲੋ ਰਹੀਏ। ਰੱਬ ਨੂੰ ਹਰ ਸਮੇਂ ਰਾਤ ਦਿਨ, ਹਰ ਸਾਹ ਨਾਲ ਯਾਦ ਕਰੀਏ। ਸਤਿਗੁਰ ਜੀ ਦੇ ਪਿਆਰੇ ਭਗਤਾਂ ਤੋ ਪਤਾ ਲੱਗਾ ਹੈ ਜ, ਨੀਵੇ ਹੋ ਕੇ, ਪੈਰੀ ਪੈ ਕੇ ਸਫ਼ਲਤਾ ਮਿਲਦੀ। ਪ੍ਰਭੂ ਜੀ ਤੇਰੇ ਬਗੈਰ ਕਿਸੇ ਵੀ ਤਰੀਕੇ ਨਾਲ ਨਹੀਂ ਬਚ ਸਕਦੇ। ਤੇਰੇ ਕੋਲ ਰਹਿ ਕੇ ਪ੍ਰਭੂ ਪਿਆਰੇ ਜੀ ਮੈਂ ਖੁਸ਼ੀਆਂ-ਸੁਖ...ਾਂ ਵਿੱਚ ਜਿਉਂਦਾ ਹਾਂ। ਤਿੱਣਕੇ, ਤਿੱਣਕੇ, ਜੰਗਲਾਂ, ਤਿੰਨਾਂ ਦੁਨੀਆਂ ਵਿੱਚ ਪ੍ਰਭੂ ਜੀ ਤੈਨੂੰ ਦੇਖ ਕੇ, ਮੈਂ ਬੇਅੰਤ ਸੁਖ-ਖੁਸੀਆਂ ਮਾਂਣਦਾ ਹਾਂ। ਪ੍ਰੀਤਮ ਪ੍ਰਭੂ ਦੇ ਰਹਿੱਣ ਲਈ ਮਨ ਦੀ ਹਾਲਤ ਬਹੁਤ ਸੋਹਾਵਣੀ ਬੱਣ ਗਈ ਹੈ। ਮੇਰਾ ਮਨ ਮਸਤੀ ਵਿੱਚ ਹੈ ਜੀ। ਪਿਆਰੇ ਪ੍ਰਭੂ ਜੀ ਤੇਰੇ ਭਗਤਾਂ ਦੇ ਪੈਰ ਧੋ ਕੇ ਮੈਂ ਚਾਕਰੀ ਕਰਾਂ ਜੀ। ਮੇਰੀ ਇਹੀ ਤੇਰੇ ਲਈ ਪੂਜਾ ਦੀ ਸਮਗਰੀ , ਫੁੱਲਾਂ ਦਾ ਚੜ੍ਹਾਵਾ ਹੈ। ਦੇਵਤਿਆਂ ਨੂੰ ਮੰਨਾਉਣਾਂ ਹੈ। ਸਿਰਫ਼ ਰੱਬ ਜੀ ਤੇਰੇ ਕੋਲ ਹੀ ਬੇਨਤੀ ਅਰਜ਼ਾ ਹੈ। ਮੈਂ ਤੇਰੇ ਸੇਵਕਾਂ ਭਗਤਾਂ ਨਾਲ ਰੱਬ ਜੀ ਤੇਰਾ ਨਾਂਮ ਯਾਦ ਕਰਾਂ। ਮੈਂ ਇਹ ਤਰਲਾ ਆਪਦੇ ਮਾਲਕ ਪ੍ਰੀਤਮ ਰੱਬ ਜੀ ਕੀਤਾ ਹੈ ਜੀ। ਮੇਰੀ ਮਨੋ-ਕਾਂਮਨਾਂ ਪੂਰੀ ਹੋ ਗਈ ਹੈ। ਸਰੀਰ ਤੇ ਹਿਰਦਾ, ਜਿੰਦਗੀ ਦੇ ਕਲੇਸ ਤੋਂ ਸੁਖੀ ਹੋ ਗਿਆ ਹੈ। ਪ੍ਰਭੂ ਨੂੰ ਅੱਖੀ ਦੇਖ ਕੇ, ਸਾਰਾ ਦਰਦ ਮੁੱਕ ਗਿਆ ਹੈ। ਹਰਿ ਹਰਿ, ਰੱਬ-ਰੱਬ ਕਰਕੇ, ਦੁਨੀਆਂ ਦੇ ਵਾਧੂ ਰਿਝੇਵਿਆਂ ਤੋਂ ਬਚ ਗਿਆਂ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਐਸਾ ਅੰਨਦ ਮਈ ਜੀਵਨ ਮਿਲਦਾ ਹੈ। ਹੋਰ ਕਿਤੇ ਨਹੀਂ ਹੈ ਜੀ
ਮੇਰੇ ਦੋਸਤ ਸਾਥੀ ਪ੍ਰੀਤਮ ਪ੍ਰਭੂ ਜੀ, ਮੇਰੀ ਗੱਲ ਸਮਝ ਲੈ। ਇਹ ਸਰੀਰ, ਜਿੰਦ-ਜਾਨ ਤੇਰੇ ਦਿੱਤੇ ਹਨ। ਪ੍ਰਭੂ ਜੀ ਤੇਰੇ ਉਤੋਂ ਸਦਕੇ ਜਾਂਦਾਂ ਹਾਂ। ਮੈ ਹਰ ਸਮੇ ਤੇਰੇ ਆਸਰੇ ਵਿੱਚ ਰਹਿੰਦਾਂ ਹਾਂ, ਪ੍ਰਭੂ ਜੀ। ਜਿਹੜੇ ਰੱਬ ਨੂੰ ਮਿਲਿਆਂ, ਜਿਉਣ ਲਈ, ਮਨ ਤਾਕਤ ਵਾਰ ਬੱਣਾ ਹੈ। ਸਤਿਗੁਰ ਜੀ ਦੀ ਮੇਹਰਬਾਨੀ ਨਾਲ ਰੱਬ ਜੀ ਨੂੰ ਦੇਖ ਲਿਆ ਹੈ॥ਸਾਰਾ ਕੁੱਝ ਪ੍ਰਮਾਤਮਾਂ ਦਾ ਬੱਣਾਇਆ ਹੈ। ਰੱਬ ਹੋਰ ਵੀ ਪੈਦਾ ਕਰਕੇ, ਦੇਖ-ਭਾਲ ਕਰਕੇ, ਸਾਰਾ ਕੁੱਝ ਰੀ ਜਾਂਦਾ ਹੈ। ਮੈਂ ਆਪਣੇ ਪ੍ਰੀਤਮ ਪ੍ਰਮਾਤਮਾਂ ਤੋਂ ਜਿੰਦ ਜਾਨ ਸਦਕੇ ਕੁਰਬਾਨ ਕਰਦਾਂ ਹਾਂ ਜੀ। ਵੱਡੇ ਚੰਗੇ ਭਾਗਾਂ ਵਾਲੇ, ਇਹ ਰੱਬੀ ਬਾਣੀ ਨੂੰ ਪੜ੍ਹਦੇ ਗਾਉਂਦੇ ਹਨ। ਹਰ ਸਮੇਂ ਪ੍ਰਮਾਤਮਾਂ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਾਂ ਜੀ। ਪ੍ਰਭੂ ਜੀ ਤੇਰਾ ਨਾਂਮ ਬਹੁਤ ਮਹਿੰਗਾ ਕੀਮਤੀ ਹੈ ਜੀ। ਤੂੰ ਪਵਿੱਤਰ ਸ਼ਾਹੂਕਾਰ ਪ੍ਰਭ ਜੀ ਹੈ। ਤੈਨੂੰ ਪਿਆਰ ਕਰਨ ਵਾਲੇ ਤੇਰੇ ਵਪਾਰੀ ਹਨ।.ਰੱਬ ਜੀ ਤੇਰਾ ਪਿਆਰਾ, ਇਹੀ ਸੱਚੇ ਨਾਂਮ ਦਾ, ਤੈਨੂੰ ਚੇਤੇ ਕਰਕੇ ਸੌਦਾਂ ਖ੍ਰੀਦਦਾ ਹੈ। ਸਤਿਗੁਰ ਨਾਨਕ ਜੀ ਮੈਂ ਤੇਰੇ ਤੋਂ ਦਸਕੇ ਕਰਦਾਂ ਹਾਂ। ਮੇਰੇ ਪ੍ਰੀਤਮਾਂ ਪ੍ਰਭੂ ਜੀ ਤੂੰ ਤਾਂ ਮੇਰਾ ਪਿਆਰਾ ਪ੍ਰੀਤਮ, ਮੈਨੂੰ ਬਹਤੁ ਪਿਆਰ ਕਰਦਾ ਹੈ। ਤੂੰ ਮੇਰੀ ਹਰ ਥਾਂ ਲਾਜ਼ ਰੱਖ ਕੇ. ਆਪਣਾਂ ਸਮਝਦਾ ਹੈ। ਆਪਦਾ ਨਾਂਮ ਮੈਨੂੰ ਦੇ ਕੇ, ਮੇਰੀ ਬਹੁਤ ਇੱਜ਼ਤ ਰੱਖ ਲਈ ਹੈ। ਤੇਰੀ ਤਾਕਤ ਨਾਲ ਮੈਂ ਅੰਨਦ ਵਿੱਚ ਰਹਿੰਦਾ ਹੈ। ਰੱਬ ਦਾ ਨਾਂਮ, ਮੇਰੇ ਮਰਨ ਦਾ ਰਸਤੇ ਦਾ ਖ਼ੱਰਚਾ ਹੈ। ਨਾਂਮ ਦੇ ਨਾਲ, ਮੈਂ ਸੁਖੀ ਰਹਾਂਗਾਂ। ਬੰਦਾ ਰੱਬ ਬਾਰੇ, ਆਪਦੇ ਬਾਰੇ ਸਬ ਕੁੱਝ ਜਾਣਦਾ ਹੈ। ਫਿਰ ਵੀ ਮਚਲਾ ਹੋਇਆ ਹੈ। ਪ੍ਰਵਾਹ ਨਹੀਂ ਕਰਦਾ। ਇਸ ਬੰਦੇ ਦੀ ਬੁੱਧੀ-ਅੱਕਲ ਕੰਮ ਨਹੀਂ ਕਰਦੀ, ਧੰਨ-ਦੌਲਤ ਦੇ ਲਾਲਚ ਵਿੱਚ ਆ ਗਿਆ ਹੈ। ਜੇ ਕੋਈ ਸੂਝਵਾਨ ਬੰਦਾ ਬਿਚਾਰ ਕਰਦਾ ਹੈ। ਬੰਦਾ ਅੱਖੀ ਵੀ ਦੇਖਦਾ ਹੈ। ਸਾਰੇ ਮਾਰੀ ਜਾਦੇ ਹਨ। ਧੰਨ ਛੱਡ ਕੇ ਜਾਈ ਜਾਂਦੇ ਹਨ। ਜਿਹੜਾ ਬੰਦਾ ਬਹੁਤ ਲਾਲਚੀ ਬੇਸਮਝ ਹੋ ਗਿਆ ਹੈ। ਉਹ ਕਿਸੇ ਦੀ ਗੱਲ ਨਹੀਂ ਮੰਨਦਾ।

Comments

Popular Posts