ਭਾਗ 80 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com
ਦੀਪੇ ਦੀ ਫੋਟੋ ਹਰ ਟੈਲੀਵੀਜ਼ਨ ਚੈਨਲ ਉਤੇ ਦਿਖਾ ਰਹੇ ਸਨ। ਰੇਡੀਉ, ਉਤੇ ਖ਼ਬਰ ਆ ਰਹੀ ਸੀ। ਦੀਪੇ ਨੇ, ਗਲ਼ਾ ਘੁੱਟ ਕੇ, ਇੱਕ ਔਰਤ ਮਾਰ ਦਿੱਤੀ ਸੀ। ਇਸ ਨੂੰ ਕਨੂੰਨ ਨੇ ਕਾਬੂ ਕਰ ਲਿਆ ਸੀ। ਪਹਿਲਾਂ ਮੰਨ ਨਹੀਂ ਰਿਹਾ ਸੀ। ਬਈ ਕੱਤਲ ਉਸੇ ਨੇ ਕੀਤਾ ਹੈ। ਉਸ ਦਾ ਬਟੂਆ, ਔਰਤ ਦੇ ਪਿੰਡੇ ਦੇ ਨਿਸ਼ਾਨਾਂ ਨੇ, ਸਾਰੀ ਗੁਥੀ ਸੁਲਝਾ ਦਿੱਤੀ ਸੀ। ਦੀਪਾ ਬਟੂਆਂ ਔਰਤ ਦੇ ਕੋਲ ਭੁਲ ਆਇਆ ਸੀ। ਜਿਸ ਵਿਚੋਂ ਦੀਪੇ ਦੇ ਡਰਾਇਵਿੰਗ ਲਾਂਈਸੈਂਸ ਤੋਂ ਪਤਾ ਤੇ ਫੋਟੋ ਮਿਲ ਗਏ ਸਨ। ਉਸ ਵਿੱਚ ਜੋ 100 ਦੇ 10 ਨੋਟ ਸਨ। ਔਰਤ ਦੀਆਂ ਉਂਗਲਾਂ ਦੇ ਨਿਸ਼ਾਨ ਸਨ। ਪੁਲੀਸ ਨੂੰ ਜ਼ਾਹਰ ਹੋ ਗਿਆ। ਇਹ ਬੰਦਾ ਜ਼ਨਾਨੀਆਂ ਕੋਲ ਮੁੱਲ ਵਿੱਕਦਾ ਸੀ। ਪੁਲੀਸ ਹੋਰ ਕੇਸ ਵੀ ਖੋਲਣਾਂ ਚਹੁੰਦੀ ਸੀ। ਜਿੰਨੀਆਂ ਔਰਤਾਂ, ਅੱਜ ਤੱਕ ਕੈਲਗਰੀ ਵਿੱਚ, ਇਸ ਦੇ ਕਨੇਡਾ ਆਏ ਪਿਛੋਂ, ਬਲਾਤਕਾਰ ਦੇ ਕਰਸ ਵਿੱਚ, ਮਾਰੀਆਂ ਗਈਆ ਸਨ। ਸਬ ਦੀਆਂ ਫਇਲਾ ਦੁਆਰਾ ਤੋਂ, ਦੀਪੇ ਦੇ ਉਂਗਲਾਂ ਦੇ ਨਿਸ਼ਨਾਂ ਨਾਲ ਮਿਲਉਣ ਲਈ, ਖੋਜ਼ ਕਰਨ ਲਈ, ਕਹਿ ਦਿੱਤਾ ਗਿਆ ਸੀ। ਔਰਤ ਦੀ ਸ਼ਰਨਾਖ਼ਤ ਹੋ ਚੁੱਕੀ ਸੀ। ਇਹ ਵਿਧਵਾ ਸੀ। ਮਰੀ ਔਰਤ ਦੀ ਸੈਕਸ ਦੀ ਪਰਾਈਵੇਟ ਜਾਂਚ ਹੋ ਚੁਕੀ ਸੀ। ਦੀਪੇ ਦੀ ਪਰਾਈਵੇਟ ਜਾਂਚ ਕਰਨ ਪਿਛੋਂ, ਸਬ ਸਬੂਤ ਦੀਪੇ ਉਤੇ ਕੇਂਦਰਤ ਹੋ ਚੁੱਕੇ ਸਨ। ਦੀਪੇ ਨੂੰ ਜੇਲ ਅੰਦਰ ਕਰ ਦਿੱਤਾ ਸੀ।

ਇੋਹ ਖ਼ਬਰ ਨੀਟੂ ਨੇ ਉਦੋਂ ਸੁਣੀ। ਜਦੋਂ ਉਹ ਹੈਪੀ ਦੇ ਡੈਡੀ ਕੋਲ ਜਾਂਣ ਲਈ, ਜੁੱਤੀਆਂ ਪਾ ਰਹੇ ਸਨ। ਹੈਪੀ ਨੇ ਕਿਹਾ, " ਇਹ ਤਾ ਦਿਪਾ ਫੜਿਆ ਗਿਆ ਹੈ। ਐਡੀ ਛੇਤੀ ਫੜਿਆ ਗਿਆ। ਹਰ ਗੱਲ ਵਿਚ ਕਾਹਲੀ ਕਰਦਾ ਸੀ। " ਉਸ ਦੀ ਮੱਮੀ ਨੇ ਕਿਹਾ, " ਤੱਤਾ-ਤੱਤਾ ਖਾ ਗਿਆ। ਤੱਤਾ ਖਾਂਣ ਨਾਲ ਬੁੱਲ ਸੜ ਜਾਂਦੇ ਹਨ। ਇੱਕੋ ਦਿਨ ਵਿੱਚ ਬੰਦਾ, ਅਮੀਰੀ ਦੇ ਸਿਖ਼ਰ, ਉਤੇ ਨਹੀਂ ਪਹੁੰਚ ਸਕਦਾ। ਉਸ ਨੂੰ ਬਹੁਤਾ ਧੰਨ ਇੱਕਠਾ ਕਰਨ ਦੇ ਲਾਲਚ ਨੇ ਡੋਬ ਦਿੱਤਾ। " ਬੱਬੀ ਨੇ ਨੀਟੂ ਨੂੰ ਪੁੱਛਿਆ, " ਕੀ ਤੂੰ ਠੀਕ ਹੈ? ਮੈਂ ਤੈਨੂੰ ਪਾਣੀ ਦਿੰਦੀ ਹਾਂ। ਬੈਠ ਕੇ ਪਾਣੀ ਪੀ ਲੈ। " ਨੀਟੂ ਨੇ ਕਿਹਾ, " ਮੈਨੂੰ ਕੀ ਹੋਣਾਂ ਹੈ? ਰੱਬ ਸਬ ਚੰਗਾ ਹੀ ਕਰਦਾ ਹੈ। ਜੇ ਮੈਂ ਉਸ ਦੇ ਘਰੋਂ ਸਮਾਨ ਨਾਂ ਚੱਕਦੀ। ਅੱਜ ਮੇਰਾ ਵੀ ਨਾਂਮ ਵਿੱਚੇ ਬੋਲਣਾਂ ਸੀ। ਪੁਲੀਸ ਨੇ ਗੈਂਗ ਬੱਣਾ ਦੇਣਾਂ ਸੀ। ਪੁਲੀਸ ਵਾਲੇ ਵੀ ਕੋਲੋ, ਅੱਧੀਆਂ ਕਹਾਣੀਆਂ ਜੋੜ ਕੇ, ਬੰਦੇ ਨੂੰ ਮੰਨਵਾ ਲੈਂਦੇ ਹਨ। ਕਹਾਣੀਆਂ ਜੋੜੀਆਂ ਹੋਈਆਂ ਹੀ, ਸੱਚ ਨਿੱਕਲ ਆਉਂਦੀਂਆਂ ਹਨ। ਦੀਪ ਕਿਸੇ ਤਰਾਂ ਬਚ ਨਹੀਂ ਸਕਦਾ। ਮੈਨੂੰ ਸਮਝ ਨਹੀਂ ਲੱਗਦੀ। ਮੈਂ ਉਸ ਲਈ ਵਕੀਲ ਕਰਾਂ ਜਾਂ ਉਸ ਨੂੰ ਉਵੇਂ ਹੀ ਸੜਂਨ ਦੇਵਾਂ। " ਬੱਬੀ ਨੇ ਕਿਹਾ, " ਤੂੰ ਬਹੁਤ ਦਿਆਲੂ ਹੈ। ਕੀ ਤੂੰ ਐਸੇ ਬੰਦੇ ਦੀ ਮਦੱਦ ਕਰੇਗੀ? ਜੋ ਔਰਤਾਂ ਨੂੰ ਧੰਦਾ, ਬਿਜ਼ਨਸ ਸਮਝਦਾ ਹੈ। ਔਰਤਾਂ ਨਾਲ ਕਾਂਮ ਸੈਕਸ ਦੀ ਭੁੱਖ ਮਿਟਾ ਕੇ, ਪੈਸੇ ਇੱਕਠੇ ਕਰਦਾ ਫਿਰਦਾ ਹੈ। ਇਸੇ ਧੰਦੇ ਵਿੱਚ ਸਬ ਤੋਂ ਵੱਧ ਪੈਸੇ ਬੱਣਦੇ ਹਨ। ਅੱਗਲਾ ਗਿੱਣਤੀ ਦੇ ਮਿੰਟ ਲਾ ਕੇ, ਵੱਡੇ-ਵੱਡੇ ਪੱਤੇ ਨੋਟਾਂ ਦੇ ਫੜ ਲੈਂਦਾਂ ਹੈ। ਜਦੋਂ ਇਥੇ ਵੀ ਘਰ ਆਇਆ ਸੀ। ਜੀਤ ਨੇ ਵੀ ਮੈਨੂੰ ਦੱਸਿਆ ਸੀ, " ਦੀਪਾ ਉਸ ਵੱਲ ਲੁੱਚੀਆਂ ਅੱਖਾਂ ਨਾਲ ਦੇਖਦਾ ਹੈ। " ਮੈਂ ਉਸ ਵੱਲ ਧਿਆਨ ਦਿੱਤਾ। ਮੇਰੇ ਵੱਲ ਵੀ ਉਵੇਂ ਹੀ ਦੇਖਦਾ ਸੀ। ਜਦੋਂ ਮੈਂ ਤੈਂਨੂੰ, ਉਸ ਦਿਨ ਸ਼ਾਮ ਨੂੰ, ਫਿਰ ਇਥੇ ਹੀ, ਆਉਣ ਲਈ ਕਿਹਾ ਸੀ। ਦੀਪਾ ਘਰੋਂ ਬਾਹਰ ਨਿੱਕਲਣ ਲੱਗਾ। ਮੇਰੇ ਵਿੱਚ ਜ਼ੋਰ ਦੀ ਵੱਜਾ। ਵੱਜ ਕੇ ਫਿਰ ਅੱਖਾਂ ਮਿਲਾ ਕੇ ਹੱਸ ਪਿਆ ਸੀ। "
ਨੀਟੂ ਨੇ ਕਿਹਾ, " ਮੈਨੂੰ ਪਤਾ ਹੈ। ਐਸੇ ਔਰਤ-ਮਰਦ ਹਰ ਥਾਂ ਖਾਤਾ ਖੋਲ ਲੈਂਦੇ ਹਨ। ਜੋ ਕਾਂਮ-ਸੈਕਸ ਦੀ ਖੱਟੀ ਖਾਂਦੇ ਹਨ। ਉਨਾਂ ਨੂੰ ਦੂਜੀ ਕੋਈ ਚੀਜ਼ ਨਹੀਂ ਸੁਜ਼ਦੀ। ਜਿਵੇ ਆਪਣਾਂ ਧਿਆਨ ਨੌਕਰੀ ਕਰਦੇ ਹੋਏ, ਕੰਮ ਵਿੱਚ ਹੁੰਦਾ ਹੈ। ਉਵੇਂ ਜੋ ਸੈਕਸ ਕਰਕੇ, ਪੈਸਾ ਕਮਾਂਉਦੇ ਹਨ। ਉਹ ਹਰ ਸਮੇਂ, ਚਾਰੇ ਪਾਸੇ ਸਾਮੀ, ਗਾਹਕ ਲੱਭਦੇ ਰਹਿੰਦੇ ਹਨ। ਉਨਾਂ ਨੂੰ ਕਿਸੇ ਰਿਸ਼ਤੇ ਦਾ ਲਿਹਾਜ਼ ਨਹੀਂ ਹੁੰਦਾ। ਕਿਸੇ ਵੀ ਰੰਗ, ਜਾਤ ਉਮਰ ਦਾ ਮਿਲ ਜਾਵੇ। ਸਬ ਨਾਲ ਖੇਹ ਖਾਂਣ ਨੂੰ ਤਿਆਰ ਹੁੰਦੇ ਹਨ। ਨੀਲੇ ਨੋਟ ਹੀ ਦਿਸਦੇ ਹਨ। ਅਗਲੇ ਦਾ ਚਾਰ ਨੋਟ ਦੇ ਕੇ ਡੰਗ ਸਰ ਜਾਂਦਾ ਹੈ। ਇਹ ਵੀ ਨਰਕ ਤੋਂ ਘੱਟ ਨਹੀਂ ਹੈ। ਭਗਤ ਫਰੀਦ ਜੀ ਦਾ ਸ਼ਬਦ ਹੈ। ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ ਵਕੀਲ ਤਾਂ ਮੈਂ ਜਰੂਰ ਕਰਾਂਗੀ। ਕੀ ਪਤਾ ਉਹ ਇਸ ਠੋਕਰ ਨਾਲ ਸੁਧਰ ਜਾਵੇ? ਆਸ ਨਹੀਂ ਛੱਡਣੀ ਚਾਹੀਦੀ। ਉਸ ਦਾ, ਇਥੇ ਹੋਰ ਕੋਈ ਹੈ ਵੀ ਨਹੀਂ ਹੈ। " ਹੈਪੀ ਦੀ ਮੰਮੀ ਨੇ ਕਿਹਾ, " ਬਹੁਤ ਚੰਗੀ ਗੱਲ ਕੀਤੀ ਹੈ। ਬੁਰਿਆਈ ਨੂੰ ਚੰਗਿਆਈ ਮਾਰਦੀ ਹੈ। ਚੰਗੇ ਕੰਮ ਕਰੀ ਚਲੋ। ਇਸੇ ਲਈ ਤਾਂ ਰੱਬ ਬੁਰਿਆਈ ਨੂੰ ਚੰਗਿਆਈ ਨੂੰ, ਇੱਕ ਸਾਥ ਰੱਖਦਾ ਹੈ। ਰੱਬ ਵੀ ਬੰਦੇ ਨੂੰ ਸੁਧਰਨ ਦਾ ਪੂਰਾ ਮੌਕਾ ਦਿੰਦਾ ਹੈ। ਰੱਬ ਬੁਰੇ-ਚੰਗੇ ਬੰਦੇ, ਸਬ ਨੂੰ ਪਾਲਦਾ ਹੈ। ਤੂੰ ਉਸ ਲਈ ਵਕੀਲ ਕਰਦੇ। ਜੋ ਪੈਸਾ ਚਾਹੀਦਾ ਹੋਇਆ। ਮੈਂ ਤੇਰੀ ਮਦੱਦ ਕਰਾਂਗੀ। ਅੱਜ ਆਪਾਂ ਹੈਪੀ ਦੇ ਡੈਡੀ ਕੋਲ ਨਹੀਂ ਜਾਂਦੇ। ਇਹੀ ਕੰਮ ਕਰਦੇ ਹਾਂ। " ਹੈਪੀ ਨੇ ਦੱਸਿਆ, " ਇੱਕ ਨਵਾਂ ਮੁੰਡਾ ਵਕੀਲ ਹੈ। ਕੰਮ ਕਰਦੇ ਨੂੰ ਤਿੰਨ ਸਾਲ ਹੋਏ ਹਨ। ਉਹ ਅੱਜ ਤੱਕ ਕੋਈ ਕੇਸ ਨਹੀਂ ਹਾਰਿਆ। ਉਸ ਨਾਲ ਮੀਟਿੰਗ ਰੱਖਦਾਂ ਹਾਂ। ਕੋਲ ਜਾ ਕੇ ਗੱਲ ਕਰਨੀ ਪੈਣੀ ਹੈ। ਘੋਲ ਨਾਂ ਕਰੀਏ। ਅੱਜ ਭਲਕ ਦੀਪੇ ਨੂੰ ਅੱਦਾਲਤ ਵਿੱਚ ਹਾਜ਼ਰ ਕਰਨ ਗੇ। "

Comments

Popular Posts