ਭਾਗ 53 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com
ਨੀਟੂ ਤੇ ਰਾਜ ਦੀ ਜਿੰਦਗੀ ਬਹੁਤ ਰੁਝੇਵੇਂ ਵਾਲੀ ਹੋ ਗਈ ਸੀ। ਸ਼ਾਮ ਨੂੰ ਘਰ ਆਉਂਦੇ ਸੀ। ਨੀਟੂ ਸਮੇਂ ਸਿਰ ਘਰ ਆ ਜਾਦੀ ਸੀ। ਰਾਜ ਦਾ ਹਰ ਰੋਜ਼ ਨਵਾਂ ਬਹਾਨਾਂ ਹੁੰਦਾ ਸੀ। ਇੱਕ ਦਿਨ ਰਾਤ ਦੇ 11 ਵਜੇ ਘਰ ਆਇਆ। ਨੀਟੂ ਨੇ ਪੁੱਛਿਆ, " ਰਾਜ ਅੱਧੀ ਰਾਤ ਕਰ ਦਿੱਤੀ ਹੈ। ਕਿਥੇ ਰਹਿ ਗਿਆ ਸੀ? ਰਾਜ ਨੇ ਕਿਹਾ, " ਬੋਸ ਨਾਲ ਖਾਣਾਂ ਖਾਣ ਚੱਲਿਆ ਗਿਆ ਸੀ। " ਦੋ ਦਿਨਾਂ ਪਿਛੋਂ ਤਾਂ ਰਾਜ ਸਵੇਰੇ 5 ਵਜੇ ਘਰ ਆਇਆ। ਨੀਟੂ ਨੇ ਫਿਰ ਰਾਜ ਨੂੰ ਕਿਹਾ, " ਅੱਜ ਦਿਨ ਹੀ ਚੜ੍ਹਾ ਦਿੱਤਾ ਹੈ। " ਰਾਜ ਨੇ ਕਿਹਾ, " ਅੱਜ ਪੁਰਾਣੇ ਦੋਸਤ ਨਾਲ ਸੀ। ਪੜ੍ਹਨ ਵਾਲੇ ਬਿੱਲੂ ਤੇ ਦੀਪਾ ਮਿਲ ਗਏ ਸਨ। ਉਨਾਂ ਨਾਲ ਪੀਜ਼ਾਂ ਖਾਣ ਰਿਸਟੋਰੈਂਟ ਵਿੱਚ ਬੈਠ ਗਏ ਸੀ। " ਨੀਟੂ ਨੇ ਪੁੱਛਿਆ, " ਰਾਜ ਐਸਾ ਕਿਹੜਾ ਪੀਜ਼ਾ ਰਿਸਟੋਰੈਂਟ ਹੈ? ਜੋ 5 ਵਜੇ ਤੱਕ ਖੁੱਲਾ ਹੁੰਦਾ ਹੈ? " ਰਾਜ ਨੇ ਕਿਹਾ, " ਅੱਜ ਕੱਲ ਤੂੰ ਪੁਲੀਸ ਵਾਲਿਆਂ ਵਾਂਗ, ਮੇਰੇ ਪਿੱਛੇ ਬਹੁਤ ਲੱਗੀ ਰਹਿੰਦੀ ਹੈ। ਤੈਨੂੰ ਕੋਈ ਹੋਰ ਕੰਮ ਨਹੀਂ ਹੈ। ਰਾਤ ਨੂੰ ਵੀ ਨਹੀਂ ਸੌਂਦੀ।" ਪੁਰਾਣੇ ਦੋਸਤ ਨਾਲ ਪੜ੍ਹਨ ਵਾਲਿਆ ਤੋਂ ਨੀਟੂ ਨੂੰ ਗੱਲ ਚੇਤੇ ਆ ਗਇਆ। ਉਸ ਨੇ ਸੋਚਿਆ, " ਮੈਂ ਤਾ ਕਦੇ, ਰਾਜ ਦੀ ਫੇਸਬੁੱਕ ਹੀ ਨਹੀਂ ਦੇਖੀ। " ਨੀਟੂ ਨੂੰ ਸਾਉਣਾਂ ਭੁੱਲ ਗਿਆ। ਉਸ ਨੇ ਆਪਦੇ ਲੈਬਟਾਪ ਉਤੇ ਫੇਸਬੁੱਕ ਨੂੰ ਖੋਲਿਆ। ਰਾਜ ਨੇ ਆਪਦੇ ਫੇਸਬੁੱਕ ਦਾ ਪਾਸਵਰਡ ਬਦਲ ਦਿੱਤਾ ਸੀ। ਉਸ ਦੀ ਫੇਸਬੁੱਕ ਉਤੇ, ਕੋਈ ਵੀ ਬੰਦਾ ਨਹੀਂ ਦੇਖ ਸਕਦਾ ਸੀ। ਉਹੀ ਇੱਕਲਾ, ਆਪਦੇ ਦੋਸਤਾਂ ਨੂੰ ਦੇਖ ਸਕਦਾ ਸੀ। ਨੀਟੂ ਨੂੰ ਰਾਜ ਉਤੇ, ਹੋਰ ਵੀ ਪੱਕਾ ਛੱਕ ਹੋ ਗਿਆ। ਇਹ ਤਾਂ ਕੋਈ ਖ਼ਾਸ ਹੀ ਗੱਲ ਹੈ। ਜਿਹੜਾ ਰਾਜ ਨੇ ਆਪਦੀ ਫੇਸਬੁੱਕ ਉਤੇ, ਇਹ ਖ਼ਾਸ ਪਬੰਦੀ ਲਗਾ ਦਿੱਤੀ ਹੈ। ਬਈ ਉਸ ਦੇ ਦੋਸਤਾਂ ਦੀਆਂ ਲਿਖਤਾਂ ਨੂੰ, ਹੋਰ ਸਬ ਕਾਸੇ ਨੂੰ, ਕੋਈ ਤੀਜਾ ਨਾਂ ਪੜ੍ਹ ਸਕੇ। ਨੀਟੂ ਨੂੰ ਰਾਜ ਪ੍ਰਤੀ ਨਫ਼ਰਤ ਹੂੰਦੀ ਜਾ ਰਹੀ ਸੀ। ਇਹ ਅਜੀਬ ਹਰਕੱਤਾ ਕਿਉਂ ਕਰਦਾ ਰਹਿੰਦਾ ਹੈ? ਨੀਟੂ ਨੂੰ ਉਸ ਦੇ ਸਾਰੇ ਦੋਸਤਾਂ ਦਾ ਪਤਾ ਸੀ। ਉਸ ਨੇ ਸਾਰੇ ਦੋਸਤਾਂ ਦੀ ਫੇਸਬੁੱਕ ਦੇਖੀ। ਕੰਮ ਦੇ ਸਮੇਂ ਵੀ ਫੇਸਬੁੱਕ ਉਤੇ ਦੋਸਤਾ ਨਾਲ ਗੱਲਾਂ ਲਿਖਣ ਉਤੇ ਲੱਗਾ ਰਹਿੰਦਾ ਹੈ। ਨੀਟੂ ਨੇ ਰਾਜ ਦੀਆਂ ਦੋਸਤ ਕੁੜੀਆਂ ਦੀ ਫੇਸਬੁੱਕ ਦੇਖੀ। ਉਸ ਦੀਆਂ ਦੋਸਤ ਕੁੜੀਆਂ, ਅਜੇ ਵੀ ਉਸ ਉਤੇ ਛਾਈਆਂ ਹੋਈਆਂ ਸਨ। ਰਾਜ ਉਨਾਂ ਨੂੰ ਹਰ ਰੋਜ਼ ਫੋਟੋਆਂ ਖਿੱਚ ਕੇ, ਭੇਜੀ ਜਾਂਦਾ ਸੀ। ਰਾਜ ਨੇ ਆਪ ਵੀ, ਉਨਾਂ ਦੀਆਂ ਫੋਟਿਆ ਉਤੇ, ਪ੍ਰਸੰਸਾ ਦੀਆਂ ਗੱਲਾਂ ਲਿਖ-ਲਿਖ ਕੇ. ਉਨਾਂ ਦੀ ਫੇਸਬੁੱਕ ਦਾ ਪੇਜ਼ ਭਰੇ ਪਏ ਸਨ।

ਨੀਟੂ ਨੇ ਬਿੱਲੂ ਤੇ ਦੀਪੇ ਨੂੰ ਸੁਨੇਹਾ ਲਿਖ ਕੇ ਪੁੱਛਿਆ, " ਤੁਸੀਂ ਅੱਜ ਕੱਲ ਕੀ ਕਰਦੇ ਹੋ? ਕੀ ਕੋਈ ਕੰਮ ਲੱਭਿਆਂ ਜਾਂ ਅਜੇ ਵੀ ਪੜ੍ਹੀ ਜਾਦੇ ਹੋ? " ਬਿੱਲੂ ਨੇ ਦੱਸਿਆ, " ਮੈਂ ਵਿਆਹ ਕਰਾਉਣ ਇੰਡੀਆ ਗਿਆ ਹਾ। ਅਜੇ ਦੋ ਮਹੀਨੇ ਵਾਪਸ ਨਹੀਂ ਮੁੜਨਾਂ। ਦੀਪੇ ਨੇ ਲਿਖਿਆ, " ਸਾਰੀ ਰਾਤ ਦਾ ਕੰਮ ਉਤੇ ਹਾਂ। ਦੋ ਨੌਕਰੀਆਂ ਕਰਦਾਂ ਹਾਂ। ਤਾਂ ਇਕੱਲੇ ਦਾ ਖ਼ੱਰਚਾ ਪਾਣੀ ਤੁਰਦਾ ਹੈ। " ਨੀਟੂ ਨੂੰ ਪਤਾ ਲੱਗ ਗਿਆ। ਰਾਜ ਝੂਠ ਬੋਲਦਾ ਸੀ। ਨੀਟੂ ਨੇ ਦੀਪੇ ਨੂੰ ਲਿਖ ਕੇ ਪੁੱਛਿਆ, " ਅਜੇ ਤੱਕ ਵਿਆਹ ਕਿਉਂ ਨਹੀਂ ਕਰਾਇਆ? " ਦੀਪੇ ਨੇ ਫੇਸਬੁੱਕ ਦੇ ਮੈਸਜ਼-ਸੁਨੇਹੇ ਵਿੱਚ ਲਿਖਿਆ, " ਤੇਰੇ ਵਰਗੀ ਕੁੜੀ, ਕੋਈ ਹੋਰ ਨਹੀਂ ਹੈ। ਮੈਂ ਵਿਆਹ ਕਿਹਦੇ ਨਾਲ ਕਰਾਵਾਂ? " ਨੀਟੂ ਨੂੰ ਪੜ੍ਹ ਕੇ ਲੱਗਾ। ਜਿਵੇਂ ਬਿੱਜਲੀ ਦਾ ਝੱਟਕਾ ਲੱਗਾ ਹੋਵੇ। ਦੀਪਾ ਰਾਜ ਤੋਂ, ਕਿਤੇ ਵੱਧ ਸੋਹਣਾ ਤੇ ਤੱਕੜਾ ਨੌਜਵਾਨ ਸੀ। ਕਾਲਜ਼ ਵਿੱਚ ਫੁੱਟਬਾਲ ਖੇਡਦਾ ਰਿਹਾ ਸੀ। ਪੂਰੀ ਕਲਾਸ ਵਿੱਚ ਉਹ ਵੱਖਰਾ ਹੀ ਦਿਸਦਾ ਸੀ। ਹਰ ਬੰਦੇ ਦੀ ਨਜ਼ਰ, ਉਸ ਉਤੇ ਪੈਂਦੀ ਸੀ। ਦੇਖਣ ਵਾਲਾ, ਦੀਪੇ ਨੂੰ ਰੀਝ ਲਾ ਕੇ ਦੇਖਦਾ ਰਹਿੰਦਾ ਸੀ। ਨੀਟੂ ਨੂੰ ਵੀ ਉਹ ਬਹੁਤ ਚੰਗਾ ਲੱਗਦਾ ਸੀ। ਰਾਜ ਦੇ ਨਾਲੋਂ, ਉਹ ਦੀਪੇ ਨਾਲ ਕਲਾਸ ਵਿੱਚ ਬੈਠਣਾ, ਚੰਗਾ ਸਮਝਦੀ ਸੀ। ਨੀਟੂ ਨੂੰ ਲੱਗਾ। ਦੀਪੇ ਨੂੰ, ਮੇਰੀ ਕੰਮਜ਼ੋਰੀ ਦਾ ਪਤਾ ਲੱਗ ਹੈ। ਉਹ ਪੁਰਾਣੀਆਂ ਸੋਚਾ ਵਿੱਚ ਗੁਆਚ ਗਈ। ਦੀਪੇ ਨੇ ਸੁਨੇਹਾ ਲਿਖਿਆ, " ਕੋਈ ਜੁਆਬ ਨਹੀਂ ਲਿਖਿਆ। ਕੀ ਅੱਖ ਲੱਗ ਗਈ ਹੈ? " ਨੀਟੂ ਨੇ ਸੁਨੇਹਾ ਲਿਖ ਦਿੱਤਾ, " ਮੈਨੁੰ ਲੱਗਦਾ ਹੈ। ਮੇਰੀ ਅੱਖ ਅੱਜ ਖੁੱਲ ਗਈ ਹੈ। ਜਿਸ ਨਾਲ ਮੈਂ ਰਹਿੰਦੀ ਹਾਂ। ਉਹ ਮੈਨੂੰ ਪਿਆਰ ਨਹੀਂ ਕਰਦਾ। ਰਾਜ ਪਤਾ ਨਹੀਂ ਰਾਤਾਂ ਨੂੰ ਕਿਥੇ ਰਹਿੰਦਾ ਹੈ? ਘਰ ਨਹੀਂ ਵੜਦਾ। ਮੇਰੀ ਜਿੰਦਗੀ ਹੋਰ ਉਲਝਦੀ ਜਾ ਰਹੀ ਹੈ। ਮੈਨੂੰ ਲੱਗਦਾ ਹੈ। ਮੈਂ ਪਾਗਲ ਹੋ ਜਾਵਾਂਗੀ। " ਦੀਪੇ ਨੇ ਕਿਹਾ, " ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤੂੰ ਰਾਜ ਨਾਲ ਵਿਆਹੀ ਹੋਈ ਹੈ। ਉਹ ਮੇਰਾ ਦੋਸਤ ਰਿਹਾ ਹੈ। ਪਰ ਹੁਣ, ਮੈਨੂੰ ਉਸ ਦੀ ਪ੍ਰਵਾਹ ਨਹੀਂ ਹੈ। ਮੈਂ ਤੇਰੇ ਬਗੈਰ, ਹੋਰ ਰਹਿ ਨਹੀਂ ਸਕਦਾ। ਮੈਨੂੰ ਆਪਦਾ ਫੋਨ ਨੰਬਰ ਤੇ ਘਰ ਦਾ ਐਡਰਸ ਦੱਸਦੇ। ਮੈਂ ਹੁਣੇ ਤੈਨੂੰ ਮਿਲਣ ਆ ਰਿਹਾਂ ਹਾਂ। " ਨੀਟੂ ਨੇ ਉਸ ਨੂੰ ਫੋਨ ਨੰਬਰ ਤੇ ਘਰ ਦਾ ਐਡਰਸ ਲਿਖ ਦਿੱਤਾ। " ਨੀਟੂ ਨੇ ਲੈਬਟਾਪ ਬੰਦ ਕਰਕੇ, ਆਪਦੇ ਬੈਗ ਵਿੱਚ ਪਾ ਲਿਆ। ਉਸ ਨੇ ਦੇਖਿਆ, ਰਾਜ ਉਸ ਦੀ ਬਗੈਰ ਪ੍ਰਵਾਹ ਕੀਤੇ, ਕੰਮਰੇ ਵਿੱਚ ਜਾ ਕੇ, ਸੌਂ ਗਿਆ ਸੀ। ਰਾਜ ਹਰ ਰੋਜ਼ ਹੀ ਐਸਾ ਕਰਨ ਲੱਗ ਗਿਆ ਸੀ। ਪਤੀ-ਪਤਨੀ ਦਾ ਰਿਸ਼ਤਾ, ਇੱਕਠੇ ਖਾਂਣਾਂ-ਪੀਣਾਂ ਸਬ, ਮਰ-ਮੁੱਕ ਹੀ ਗਿਆ ਸੀ। ਨੀਟੂ ਦੀ ਨੀਂਦ ਉਡ ਹੀ ਗਈ ਸੀ। ਹਰ ਰੋਜ਼ ਵੱਡੀ ਰਾਤ ਤੱਕ ਰਾਜ ਨੂੰ ਉਡੀਕਦੀ ਰਹਿੰਦੀ ਸੀ। ਰਾਜ ਨੂੰ ਘੂਕ ਸੁੱਤਾ ਪਇਆ ਦੇਖ ਕੇ, ਨੀਟੂ ਦੇ ਸੰਘ ਵਿੱਚ ਕੋੜੇ ਥੁਕ ਦੀ ਘੁੱਟ ਆ ਗਈ। ਉਸ ਨੇ ਗਲੀਚੇ ਉਤੇ ਹੀ ਥੁੱਕ ਦਿੱਤਾ।

ਨੀਟੂ ਨੇ ਸੈਲਰ ਦੀ ਘੰਟੀ ਬਹੁਤ ਥੋੜੀ ਕੀਤੀ ਹੋਈ ਸੀ। ਦੀਪੇ ਦਾ ਫੋਨ ਆ ਗਿਆ। ਉਸ ਨੇ ਕਿਹਾ, " ਆਪਦੀਆਂ ਜਰੂਰੀ ਚੀਜ਼ਾਂ ਲੈ ਕੇ, ਘਰੋਂ ਬਾਹਰ ਆ ਜਾ। ਮੈਂ ਕਾਰ ਲਈ ਦਰਾਂ ਮੂਹਰੇ ਖੜ੍ਹਾਂ ਹਾਂ। " ਨੀਟੂ ਨੇ ਇੱਕ ਵਾਰ ਫਿਰ ਰਾਜ ਵੱਲ ਦੇਖਿਆ। ਆਪਦੇ ਦੋਂਨੇ ਸੂਟਕੇਸ ਖਿੱਚ ਕੇ ਘਰ ਤੋਂ ਬਾਹਰ ਕਰ ਦਿਤੇ। ਦੀਪੇ ਨੇ ਚੱਕ ਕੇ, ਆਪਦੀ ਕਾਰ ਵਿੱਚ ਰੱਖ ਲਏ। ਨੀਟੂ ਨੇ ਲੈਬਟਾਪ ਦਾ ਬੈਗ ਚੱਕਿਆ। ਆਪਦਾ ਜਰੂਰੀ ਸਮਾਨ ਬਾਥਰੂਮ ਵਿੱਚੋਂ ਲੈ ਕੇ, ਘਰੋਂ ਬਾਹਰ ਹੋ ਗਈ।

Comments

Popular Posts