ਲੋਕਾਂ ਨੇ ਹੋਰ ਪਾਸੇ ਦੁਨੀਆਂ ਦੇ ਲਾਲਚਾਂ ਵਿੱਚ ਮਨ ਫਸਾਇਆ ਹੈ॥

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

28/3/ 2013. 223

ਲੋਕਾਂ ਨੇ ਹੋਰ ਪਾਸੇ ਦੁਨੀਆਂ ਦੇ ਲਾਲਚਾਂ ਵਿੱਚ ਮਨ ਫਸਾਇਆ ਹੈ। ਸਰੀਰਕ ਸ਼ਕਤੀਆਂ, ਗੁੱਸਾ, ਹੰਕਾਰ ਬੰਦੇ ਦਾ ਜੀਵਨ ਨਾਸ਼ ਕਰ ਦਿੰਦੇ ਹਨ। ਦੁਨੀਆਂ ਉਤੇ ਹੋਰ ਦੂਜਾ ਕੋਈ, ਕਿਤੇ ਨਹੀਂ ਹੈ। ਇੱਕ ਰੱਬ ਹੈ। ਜੀਵਾਂ ਤੇ ਸਬ ਪਾਸੇ ਹਰ ਕਾਸੇ ਵਿੱਚ ਪ੍ਰਭੂ ਵੱਸਦਾ ਹੈ। ਦੁਨੀਆਂ ਦੇ ਲਾਲਚਾਂ ਕਰਨ ਵਾਲਿਆ ਨੂੰ ਰੱਬ ਇਸੇ ਧੰਨ ਵਿੱਚ ਦਿਸਦਾ ਹੈ। ਧਰਤੀ, ਅਕਾਸ਼ ਵਿੱਚ, ਇਸ ਨੂੰ ਸੰਭਾਲਣ ਵਾਲਾ, ਰੱਬ ਤੋਂ ਬਗੈਰ ਕੋਈ ਹੋਰ ਨਹੀਂ ਦਿਸਦਾ। ਮਰਦ-ਔਰਤ ਵਿੱਚ ਵੀ ਰੱਬ ਤੋਂ ਬਗੈਰ, ਕੋਈ ਹੋਰ ਨਹੀਂ ਦਿਸਦਾ। ਮੈਂ ਸਾਰੇ ਸੂਰਜ, ਚੰਦ, ਸਿਤਾਰੇ, ਚਾਨਣ ਦੇਖਦਾਂ ਹਾਂ। ਪ੍ਰਭੂ ਨੇ ਮੇਰੇ ਉਤੇ ਮੇਹਰਬਾਨੀ ਕਰਕੇ, ਪ੍ਰਭੂ ਨੇ, ਮੇਰਾ ਵਿਸ਼ਵਾਸ਼, ਆਪਦੇ ਵਿੱਚ ਬੱਣਾਂ ਦਿੱਤਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਦੇ ਪੜ੍ਹਨ, ਬਿਚਾਰਨ ਨਾਲ, ਮੈਨੂੰ ਇੱਕ ਰੱਬ ਦੀ ਸ਼ਕਤੀ ਦੀ ਸਮਝ ਲੱਗੀ ਹੈ। ਸਤਿਗੁਰ ਜੀ ਦੇ ਪਿਆਰੇ ਭਗਤ ਨੇ, ਇੱਕ ਰੱਬ ਨੂੰ ਪਛਾਣ ਲਿਆ ਹੈ। ਇਧਰ-ਉਧਰ ਦੀ ਆਸ ਛੱਡ ਕੇ, ਸਤਿਗੁਰ ਜੀ ਦੀ ਰੱਬੀ ਬਾਣੀ ਦੇ ਪੜ੍ਹਨ, ਬਿਚਾਰਨ ਲੱਗ ਗਿਆਂ ਹਾਂ। ਸਾਰੇ ਪਾਸੇ ਇਕੋ ਰੱਬ ਦਾ ਭਾਣਾਂ ਵਰਤ ਰਿਹਾ ਹੈ। ਪ੍ਰਭੂ ਨੇ ਸਾਰਾ ਬ੍ਰਹਿਮੰਡ ਪੈਦਾ ਕਰਕੇ ਬੱਣਾਇਆ ਹੈ। ਦੁਨੀਆਂ ਦੇ ਦੋ ਰਾਹ ਹਨ। ਇਕੋ ਰੱਬ ਦਾ ਭਾਣਾਂ ਵਰਤ ਰਿਹਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹ ਕੇ, ਬਿਚਾਰ ਕੇ, ਰੱਬ ਦੇ ਭਾਣੇ ਨੂੰ ਬੁੱਝ ਲੈ। ਦੁਨੀਆਂ ਭਰ ਦੇ ਹਰ ਚੀਜ਼, ਹਰ ਜਗਾ, ਹਰ ਅਕਾਰ, ਹਰ ਮਨ ਵਿੱਚ ਪ੍ਰਭੂ ਵੱਸਦਾ ਹੈ। ਸਤਿਗੁਰ ਨਾਨਕ ਪ੍ਰਭੂ ਦੀ, ਇਕੋ ਦੀ ਸਿਫ਼ਤ ਕਰੀਏ।

ਜਦੋਂ ਬੰਦਾ ਚੰਗੇ ਕੰਮ ਕਰਕੇ, ਜੀਵਨ ਪਵਿੱਤਰ ਕਰਦਾ ਹੈ, ਸੂਚਾ-ਸੱਚਾ ਬੱਣਦਾ ਹੈ। ਬੰਦਾ, ਜਦੋਂ ਵਿਕਾਰਾਂ ਵਿੱਚ ਫਸਿਆ ਹੁੰਦਾ ਹੈ। ਰੱਬ ਨੂੰ ਕਿਵੇਂ ਪਛਾਣੇਗਾ। ਇਹੋ ਜਿਹਾ ਸਾਧ ਮਨ ਰੱਬ ਦੀ ਬੁੱਝਾਰਤ ਜਾਂਣ ਜਾਂਦਾ ਹੈ। ਜਿਸ ਨੂੰ ਮਨ ਅੰਦਰ ਰੱਬ ਹਾਜ਼ਰ ਲੱਗਦਾ ਹੈ। ਰੱਬ ਦਾ ਨਾਂਮ ਚੇਤੇ ਕਰਨਾਂ, ਜੱਪਣਾਂ ਉਸ ਲਈ, ਮਨ ਵਿੱਚ ਅਚਿਨ-ਚੇਤ ਆਪੇ ਹੁੰਦੇ ਰਹਿੰਦੇ ਹਨ। ਰੱਬ ਦੇ ਪਿਆਰੇ, ਸਤਿਗੁਰ ਜੀ ਦੀ ਇਕੋ, ਰੱਬੀ ਬਾਣੀ ਪੜ੍ਹਨ, ਬਿਚਾਚਨ ਦੀ ਇਕੋ ਭੀਖ ਮੰਗਦਾ ਹੈ। ਪ੍ਰਭੂ ਦਾ ਪਿਆਰਾ, ਪ੍ਰਭੂ ਦੀ ਯਾਂਦ ਵਿੱਚ ਰੁੱਝਿਆ ਰਹਿੰਦਾ ਹੈ, ਕਿਤੇ ਹੋਰ ਨਹੀਂ ਜਾਂਦਾ। ਉਸ ਵਰਗਾ ਹੋਰ ਕੁੱਝ ਵੀ ਪਵਿੱਤਰ, ਵੱਡਮੁੱਲਾ ਨਹੀਂ ਬੱਣ ਸਕਦਾ। ਜੋ ਪ੍ਰਭੂ ਦੀ ਯਾਂਦ ਵਿੱਚ ਰੁੱਝੇ ਰਹਿੰਦੇ ਹਨ। ਰੱਬ ਆਪੇ ਮਿਲਾਪ ਕਰਦਾ ਹੈ। ਡਰ ਵਿਹਮ ਦੂਰ ਕਰ ਦਿੰਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹਨਾਂ, ਬਿਚਾਰਨਾਂ ਹੀ ਰੱਬ ਸਤਿਗੁਰ ਜੀ ਦੀ ਗਲਾਮੀ ਚਾਕਰੀ ਹੈ। ਹੰਕਾਂਰ, ਮੈਂ-ਮੇਰੀ ਨੂੰ ਮੁੱਕਾ ਕੇ, ਅਸਲੀ ਕੰਮ, ਰੱਬ ਦਾ ਮਿਲਾਪ ਹੁੰਦਾ ਹੈ। ਜੱਪਾ-ਜਾਪ ਬੰਨ ਕੇ ਕਰਨੇ, ਸਰੀਰ ਨੂੰ ਤਸੀਹੇ ਦੇਣੇ, ਕਿਸੇ ਕੰਮ ਨੂੰ ਸੰਕੋਚ ਨਾਲ ਕਰਨਾਂ, ਨਿਜ਼ਮ ਨਾਲ ਪਾਠ ਕਰਨੇ ਜਰੂਰੀ ਸਮਝੇ ਜਾਂਦੇ ਹਨ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਉਹੀ ਇੱਜ਼ਤ ਪਾਉਂਦਾ ਹੈ। ਜੋ ਉਸ ਪ੍ਰਭੂ ਨੂੰ ਯਾਦ ਕਰਦਾ ਹੈ, ਜਿਸ ਤੱਕ ਕੋਈਪਹੁੰਚ ਨਹੀਂ ਸਕਦਾ। ਰੱਬ ਦਾ ਪਿਆਰਾ ਬੰਦਾ, ਘਰ ਵਿੱਚ ਰਹਿ ਕੇ ਹੀ, ਵਧੀਕੀ ਕਰਨ ਵਾਲਿਆਂ, ਸਬ ਨੂੰ ਮੁਆਫ਼ ਕਰੀ ਜਾਂਦਾ ਹੈ। ਉਸ ਵਿੱਚ ਸਬਰ ਜਾਂਦਾ ਹੈ। ਉਸ ਨੂੰ ਦਰਦ, ਰੋਗ ਦੁੱਖ ਨਹੀਂ ਦਿੰਦੇ। ਮੌਤ ਕਾਸੇ ਹੋਰ ਦੀ ਪ੍ਰਵਾਹ ਨਹੀਂ ਹੁੰਦੀ। ਦੁਨੀਆਂ ਨੂੰ ਪਰੇ ਕਰਕੇ. ਉਹ ਰੱਬ ਦਾ ਰੂਪ ਬੱਣ ਜਾਂਦੇ ਹਨ। ਰੱਬ ਦਾ ਪਿਆਰਾ ਬੰਦਾ ਕਿਸੇ ਤੋਂ ਨਹੀਂ ਡਰਦਾ। ਉਸ ਨੂੰ ਬਨਸਪਤੀ, ਦਰਖ਼ੱਤਾਂ, ਜੰਗਲਾਂ, ਘਰ ਤੇ ਹਰ ਥਾਂ, ਹਰ ਕਾਸੇ ਵਿੱਚ ਰੱਬ ਦਿੱਸਦਾ ਹੈ। ਜੋਗੀ, ਰੱਬ ਦਾ ਪਿਆਰਾ ਬੰਦਾ ਉਹੀ ਹੈ, ਜੋ ਆਪਦੇ ਖ਼ਸਮ ਨਾਲ ਮਨ ਜੋੜ ਕੇ, ਉਸ ਨੂੰ ਯਾਦ ਕਰਦਾ ਹੈ। ਦਿਨ ਰਾਤ ਗਿਆਨ ਦੀ ਸੁਰਤ ਨਾਲ, ਪ੍ਰਭੂ ਜੀ ਨਾਲ ਧਿਆਨ ਜੋੜਦਾ ਹੈ। ਰੱਬ ਨਾਲ ਚਿਤ ਜੋੜਨ ਵਾਲਾ ਬੰਦਾ ਗਿਆਨ ਦੇ ਨਾਲ, ਮੌਤ ਦੇ ਡਰ ਦੇ, ਜਾਲ ਨੂੰ ਤੋੜ ਦਿੰਦਾ ਹੈ॥ਬੁੱਢਾਪਾ, ਮੌਤ, ਹੰਕਾਂਰ ਸਬ ਤੋਂ ਬਚਾ ਲੈਂਦਾ ਹੈ। ਆਪ ਤੇ ਆਪਦੇ ਵੱਡ ਵੱਡੇਰਿਆਂ ਨੂੰ, ਇਸ ਭਵਜੱਲ ਤੋਂ ਬਚਾ ਲੈਂਦਾ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਬੰਦਾ ਗਿਆਨੀ ਬੱਣਦਾ ਹੈ। ਰੱਬ ਦੇ ਪਿਆਰ, ਪ੍ਰੇਮ ਵਿੱਚ ਲੀਨ ਹੋ ਕੇ, ਨਿਡਰ, ਡਰ-ਰਿਹਤ ਬੱਣ ਜਾਈਦਾ ਹੈ। ਜੈਸੀ ਮਨ ਵਿੱਚ ਧਾਰ ਕੇ, ਰੱਬੀ ਬਾਣੀ ਬਿਚਾਰੀ, ਜੱਪੀ, ਪੜ੍ਹੀ, ਸੁਣੀ ਜਾਂਦੀ ਹੈ। ਉਹ-ਜਿਹਾ ਫ਼ਲ, ਦਾਤ ਮਿਲ ਜਾਂਦੀ ਹੈ।

Comments

Popular Posts