ਭਾਗ 51 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਜਿੰਨਾਂ ਚਿਰ ਜੀਤ ਦਾ ਕਲਾਸ 1 ਦਾ, ਵੱਡੇ ਟ੍ਰੇਲਰ ਦਾ ਲਾਈਸੈਂਸ ਬੱਣਦਾ ਰਿਹਾ। ਅਮਨ ਲੋਕਲ ਗੇੜੇ ਲਾਉਣ ਲੱਗ ਗਿਆ ਸੀ। ਹਰ ਸ਼ਾਮ ਘਰ ਆ ਜਾਂਦਾ ਸੀ। ਜੀਤ ਤੋਂ ਭਰੋਸਾ ਉਠ ਗਿਆ ਸੀ। ਜੇ ਕੋਈ ਬੰਦਾ ਸ਼ਰਾਰਤ, ਇੱਕ ਬਾਰੀ ਕਰ ਲਵੇ। ਜੇ ਹੇਰਾ-ਫੇਰੀ, ਚੋਰੀ, ਯਾਰੀ ਕਰਨ ਵਿੱਚ ਸਫ਼ਲਤਾ ਮਿਲ ਜਾਏ। ਬੰਦਾ ਦਾਅ ਲਗਾਉਂਦਾ ਰਹਿੰਦਾ ਹੈ। ਜਦੋਂ ਫੜਿਆ ਜਾਵੇ ਤੋਬਾ ਕਰਦਾ ਹੈ। ਦੁਆਰਾ ਫਿਰ ਉਹੀ ਲਾਈਨ ਤੇ, ਚਲਾਕੀਆਂ, ਠੱਗੀਆਂ ਉਤੇ ਆ ਜਾਂਦਾ ਹੈ। ਜੀਤ ਨੂੰ ਘਰੇ ਛੱਡਣਾਂ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਇੱਕ ਰੰਗੀਲਾ ਸੂਬੇਦਾਰ ਘਰ ਸੀ। ਜਿਸ ਦਾ ਕੋਈ ਪਤਾ ਨਹੀਂ ਸੀ, ਕੀ ਰੰਗ ਲੱਗਾ ਦੇਵੇ? ਘਰ ਵਿੱਚ ਦੋ ਜਾਂਣੇ ਇਕੋ ਜਿਹੇ ਹੋਣ, ਤਾਲ਼ੀਂ ਰਲ ਸਕਦੀ ਹੈ। ਇੱਕ ਦੂਜੇ ਨਾਲ ਵੀ ਰਲ ਸਕਦੇ ਹਨ। ਨਾਲ ਰਲ ਕੇ, ਹੋਰ ਕਿਸੇ ਦੂਜੇ ਨਾਲ ਵੀ ਤੋਰ ਸਕਦੇ ਹਨ। ਇੱਕ ਸ਼ੈਤਾਨ ਬੰਦਾ ਹੀ ਮਾਨ ਨਹੀਂ ਹੁੰਦਾ। ਜੇ ਦੋ ਸ਼ੈਤਾਨ ਮਿਲ ਜਾਂਣ, ਪੱਠਮੇਲੀ ਲਿਆ ਸਕਦੇ ਹਨ। ਘਰ-ਬਾਹਰ ਵਿੱਚ ਤਬਾਹੀ ਮਚਾ ਸਕਦੇ ਹਨ। ਇਸ ਲਈ ਅਮਨ, ਜੀਤ ਨੂੰ ਨਾਲ ਹੀ ਟਰੱਕ ਤੇ ਲੈ ਗਿਆ ਸੀ। ਅਮਨ ਟਰੱਕ ਲੈ ਕੇ, ਲੰਮੇ ਰੂਟਾਂ ਤੇ ਜਾਂਣ ਲੱਗ ਗਿਆ ਸੀ। ਹੁਣ ਘਰ ਵੀ ਨਹੀਂ ਮੁੜਦਾ ਸੀ। ਅਮਨ ਨੂੰ ਸਾਰੇ ਡਰਾਇਵਰ ਸਾਊ ਮੰਨਦੇ ਸਨ। ਜਦੋਂ ਜੀਤ ਪਟਰੌਲ ਪੰਪ ਉਤੇ, ਪਹਿਲੀ ਬਾਰੀ ਡਰਾਇਵਰਾ ਨੇ ਦੇਖੀ। ਉਹ ਬਾਸ਼ਰੂਮ ਜਾ ਕੇ ਆਈ ਸੀ। ਆ ਕੇ ਟਰੱਕ ਵਿੱਚ ਚੜ੍ਹ ਗਈ। ਟਰੱਕਾਂ ਦੇ ਅੱਡੇ ਉਤੇ ਅਮਨ ਨੂੰ ਡਰਾਇਵਰਾ ਨੇ ਘੇਰ ਲਿਆ। ਉਹ ਮੁੰਡਾ ਅਮਨ ਨਾਲ, ਆਪਦਾ ਟਰੱਕ ਚਲਾਉਂਦਾ ਹੁੰਦਾ ਸੀ। ਉਸ ਨੇ ਪੁੱਛਿਆ, " ਯਾਰ ਕਮਾਲ ਕਰਤੀ, ਕੁੜੀ ਟਰੱਕ ਦੇ ਵਿੱਚੇ ਲਈ ਫਿਰਦਾਂ ਹੈ। ਇਹੀ ਕੰਮ ਕਰਨ ਵਾਲਾ ਬਾਕੀ ਰਹਿ ਗਿਆ ਸੀ। ਇਹ ਕੁੜੀ ਕਿਥੋਂ ਚੱਕੀ ਹੈ? " ਇੱਕ ਡਰਾਇਵਰ ਪਿਛੇ ਦੀ ਆ ਗਿਆ। ਉਸ ਨੇ ਅਮਨ ਦੇ ਮੋਡੇ ਉਤੇ ਹੱਥ ਮਾਰਿਆ। ਉਸ ਨੇ ਕਿਹਾ, " ਸ਼ਾਬਾਸ਼ੇ ਯਾਰਾ, ਸੋਹਣੀ ਵੀ ਬਹੁਤ ਹੈ। ਛਾਲ ਮਾਰ ਕੇ, ਜਿਵੇ ਯਾਰ ਦੇ ਟਰੱਕ ਵਿਚੋਂ ਉਤਰੀ ਸੀ। ਉਵੇਂ ਚੜ੍ਹ ਗਈ। ਛਾਲਾਂ ਮਾਰਦੀ ਫਿਰਦੀ ਹੈ। ਮੁੰਡਾ ਵੀ ਜੁਵਾਨ ਹੈ। ਅਸੀ ਆਪਦੇ ਟਰੱਕ ਵਿੱਚ ਬੈਠੇ ਦੇਖਦੇ ਸੀ। " ਇੱਕ ਹੋਰ ਅਮਲੀ ਜਿਹਾ ਡਰਾਇਵਰ ਅਮਨ ਨੂੰ ਕਹਿੱਣ ਲੱਗਾ, " ਸਾਨੂੰ ਦਾ ਸਾਰੀ ਉਮਰ ਜ਼ਨਾਨੀ ਨਹੀਂ ਮਿਲੀ। ਅੱਜ ਕੱਲ ਦੇ ਮੁੰਡੇ ਜੰਮਦੇ ਹੀ ਰੰਨਾਂ ਭਾਲ ਲੈਂਦੇ ਹਨ। ਔਰਤ ਤੁਰੀ ਜਾਂਦੀ ਨੂੰ ਪੱਟ ਲੈਦੇ ਹਨ। ਆਲਾ ਦੁਆਲਾ ਵੀ ਨਹੀਂ ਦੇਖਦੀ, ਅੱਗਲੀ ਵੀ ਛਾਲ ਮਾਰ ਕੇ, ਟਰੱਕ ਵਿੱਚ ਚੜ੍ਹ ਜਾਂਦੀ ਹੈ। " ਅਮਨ ਨੇ ਟਰੱਕ ਵੱਲ ਦੇਖਿਆ ਜੀਤ ਕਿਤੇ ਫਿਰ ਬਾਹਰ ਨਾਂ ਆ ਜਾਵੇ। ਇਹ ਵੈਲੀ ਤਾਂ ਉਸ ਦੇ ਦੁਆਲੇ ਹੋ ਜਾਣਗੇ। ਅਮਨ ਨੇ ਕਿਹਾ, " ਯਾਰ ਉਹ ਤੁਹਾਡੀ ਭਾਬੀ ਹੈ। " ਅਮਨ ਦੇ ਸਾਥੀ ਡਰਾਇਵਰ ਨੇ ਕਿਹਾ, " ਭਾਬੀ ਦੱਸ ਕੇ, ਤੂੰ ਬੱਚ ਨਹੀਂ ਸਕਦਾ। ਕੁੱਝ ਵੀ ਹੋਵੇ। ਕੁੜੀ ਪੱਟਾਕੇ ਵਰਗੀ ਹੈ। " ਅਮਲੀ ਡਰਾਇਵਰ ਨੇ ਫਿਰ ਕਿਹਾ, " ਮੋਜ਼ ਕਰ ਮੁੰਡਿਆ, ਤੂੰ ਸੰਗਦਾ ਕਿਉਂ ਹੈ? ਫਿਰ ਕੀ ਹੈ? ਜੇ ਤੂੰ ਬਾਕੀ ਦੇ ਡਰਾਇਵਰਾਂ ਦੀ ਗਿੱਣਤੀ ਵਿੱਚ ਆ ਜਾਵੇਗਾ। ਬਾਕੀ ਵੀ ਸਾਰੇ ਡਰਾਇਵਰ, ਰਾਤ ਬਰਾਤੇ, ਦਿਨੇ ਜ਼ਨਾਨੀਆਂ ਟਰੱਕ ਵਿੱਚ ਵਾੜਦੇ ਹਨ। ਚਲੋ ਮੁੰਡਿਉ, ਤਸੀਂ ਆਪਦਾ ਕੰਮ ਕਰੋ। ਕਿਉਂ ਅੱਗਲੇ ਦੇ ਬੱਣਦੇ, ਕੰਮ ਵਿੱਚ ਲੱਤ ਅੜਾਉਂਦੇ ਹੋ? " ਇੱਕ ਹੋਰ ਡਰਾਇਵਰ ਅਮਨ ਦੇ ਪਿੰਡ ਦਾ ਸੀ। ਉਸ ਨੇ ਦੂਜਿਆਂ ਦੀਆਂ ਗੱਲਾਂ ਸੁਣ ਕੇ ਅਮਨ ਨੂੰ ਕਿਹਾ, " ਤੂੰ ਤਾਂ ਦੂਜਿਆਂ ਟਰੱਕਾਂ ਵਾਲਿਆ ਨੂੰ ਟਿੱਚਰਾ ਕਰਦਾ ਹੁੰਦਾ ਸੀ। ਤੈਨੂੰ ਆਪ ਨੂੰ ਵੀ ਵਿਆਹ ਕਰਾਉਣ ਪਿਛੋਂ, ਹੋਰਾਂ ਜ਼ਨਾਨੀ ਦਾ ਭੁਸ ਪੈ ਗਿਆ। ਤੇਰੇ ਬੱਸ ਦੀ ਗੱਲ ਨਹੀਂ ਹੈ। ਜਦੋਂ ਘਰ ਔਰਤ ਆ ਜਾਵੇ, ਹਰ ਮਰਦ ਨੂੰ ਘਰ ਦੀ ਮੁਰਗੀ ਦਾਲ ਬਰਾਬਰ ਲੱਗਦੀ ਹੈ। ਬਾਹਰ ਦੀ ਬੱਕਰੀ ਸੁਆਦ ਵੱਧ ਲੱਗਦੀ ਹੈ। " ਅਮਨ ਨੇ ਕਿਹਾ, " ਯਾਰ ਤੂੰ ਤਾਂ ਘਰ ਦਾ ਬੰਦਾ ਹੈ। ਤੂੰ ਵੀ ਹੱਥ ਧੋ ਕੇ, ਮੇਰੇ ਪਿਛੇ ਪੈ ਗਿਆ। ਸੱਚੀ-ਮੁੱਚੀ ਉਹ ਮੇਰੀ ਘਰਵਾਲੀ ਹੈ। " ਇੱਕ ਹੋਰ ਡਰਾਇਵਰ ਨੇ ਕਿਹਾ, " ਸਾਨੂੰ ਤੂੰ ਬੱਚੇ ਸਮਝਦਾਂ ਹੈ। ਅਸੀਂ ਵੀ 20 ਸਾਲਾਂ ਵਿੱਚ ਪਤਾ ਨਹੀਂ, ਕਿੰਨੀਆਂ ਚੜ੍ਹਾਈਆਂ ਹਨ? ਕਿੰਨੀਆਂ ਘਰ ਵਾਲੀਆਂ ਬੱਣਾਈਆਂ ਹਨ? ਜਦੋਂ ਉਤੋਂ ਫੜੇ ਜਾਈਏ, ਇਹੀ ਕਹੀਦਾ ਹੈ। ਲੋਕਾਂ ਦਾ ਗਦੋੜਾ ਫੇਰਿਆ ਹੈ। ਤੂੰ ਐਵੇਂ ਮੋਕ ਮਾਰੀ ਜਾਂਦਾਂ ਹੈ। ਜੇ ਜ਼ਨਾਨੀ ਚੱਕੀ ਹੈ, ਤਾ ਜੁਵਾਨੀ ਦਾ ਸਬੂਤ ਹੈ। ਉਹੋ ਜਿਹੇ ਆਪਣੇ, ਅਮਲੀ ਡਰਾਇਵਰ ਮਗਰ ਕੋਈ ਜ਼ਨਾਨੀ ਨਹੀਂ ਲੱਗਦੀ। ਅੱਗਲੀ ਨੇ ਐਸੇ ਖੁਸਰੇ ਦਾ ਚਊ ਬੱਣਵਾਉਣਾ ਹੈ। ਕਈ ਮੇਰੇ ਵੱਰਗੇ ਗੱਪਾਂ ਹੀ ਮਾਰਦੇ ਰਹਿੰਦੇ ਹਨ, " ਬਈ ਕੁੜੀ ਫਸਾ ਲਈ। ਕੁੜੀ ਨੂੰ ਮਿਲ ਕੇ ਆਇਆਂ ਹਾਂ। ਗੱਡੀ ਦੇ ਵਿੱਚੇ ਰੱਖੀਦੀ। ਚੂੜੇ ਵਾਲੀ ਦੀਆ ਰੋਟੀਆਂ ਪੱਕੀਆਂ ਖਾਦੇ ਹਾਂ। " ਪਰ ਸਾਡੇ ਵਰਗਿਆਂ ਦੀ, ਗੱਡੀ ਵਿੱਚ ਕੁੱਤੀ ਵੀ ਨਹੀਂ ਚੜ੍ਹਦੀ। ਅੱਗਲੀ ਨੇ ਭੂੱਖੀ ਮਰਨਾਂ ਹੈ। ਸਾਡੇ ਕੋਲੇ ਤਾਂ ਆਪਦੇ ਕੋਲੇ ਖਾਣ ਨੂੰ ਦੁਆਨੀ ਨਹੀਂ ਬਚਦੀ। ਬੋਤਲ 30 ਡਾਲਰਾਂ ਦੀ ਪੀ ਕੇ. ਰਾਤ ਨੂੰ ਟਰੱਕ ਲਾ ਕੇ ਸੌਂ ਜਾਂਈਦਾ ਹੈ। ਦਿਨੇ ਦੂਜੀ ਕਾਲੀ ਨਾਗਨੀ ਦੀ ਗੋਲ਼ੀ ਖਾ ਲੈਂਦੇ ਹਾਂ। ਜ਼ਨਾਨੀ ਤੋਂ ਵੱਧ ਨਸ਼ਾਂ ਦਿੰਦੀ ਹੈ। "

ਜੀਤ ਛਾਲ ਮਾਰ ਕੇ, ਟਰੱਕ ਵਿਚੋਂ ਬਾਹਰ ਆ ਗਈ ਸੀ। ਉਸ ਨੇ ਅਮਨ ਨੂੰ ਕਿਹਾ, " ਮੈਨੂੰ ਪੀਣ ਨੂੰ ਪਾਣੀ ਚਾਹੀਦਾ ਹੈ। " ਅਮਨ ਦੇ ਪਿੰਡ ਵਾਲੇ ਡਰਾਇਵਰ ਨੇ ਜੀਤ ਨੂੰ ਦੇਖ ਲਿਆ ਸੀ। ਉਹ ਜੀਤ ਨੂੰ ਜਾਂਣਦਾ ਸੀ। ਉਸ ਦੀ ਘਰਵਾਲੀ ਨੇ, ਘਰ ਰੋਟੀ ਉਤੇ ਜੀਤ ਤੇ ਸਾਰੇ ਪਰਿਵਾਰ ਨੂੰ ਸੱਦ ਚੁੱਕੇ ਸੀ। ਉਸ ਨੇ ਜੀਤ ਨੂੰ ਕਿਹਾ, " ਭਾਬੀ ਤੈਨੂੰ ਕਿਉਂ ਅਮਨ ਨਾਲ ਖਿੱਚੀ ਫਿਰਦਾ ਹੈ? " ਜੀਤ ਨੇ ਕਿਹਾ, " ਮੈਂ ਵੀ ਡਰਾਇਵਰੀ ਕਰਨੀ ਹੈ। " ਉਸ ਮੁੰਡੇ ਨੇ ਫਿਰ ਕਿਹਾ, " ਫਿਰ ਤਾ ਅਮਨ ਨੇ ਕਮਾਈਆਂ ਕਰ ਲਈਆਂ। ਤੂੰ ਇਸ ਨੂੰ ਵੀ ਜਰੂਰ ਟਰੱਕ ਚਲਾਉਣਾਂ ਛੱਡਾ ਕੇ ਹੱਟੇਗੀ। ਟਰੱਕਾਂ ਵਿੱਚ ਫੇਲ ਨਾਂ ਕਰਾ ਦੇਵੀ। ਇਸ ਨੇ ਕਿਸੇ ਪਾਸੇ ਜੋਗਾ ਨਹੀ ਰਹਿੱਣਾਂ। " ਜੀਤ ਹੱਸਦੀ ਹੋਈ, ਟਰੱਕ ਵਿੱਚ ਚੜ੍ਹ ਗਈ ਸੀ। ਅਮਲੀ ਡਰਾਇਵਰ ਨੇ ਕਿਹਾ, " ਯਾਰ ਤੂੰ ਵੀ ਸ਼ਰਮ ਲਾਹ ਦਿੱਤੀ। ਇਹ ਕੁੜੀ ਟਰੱਕ ਟ੍ਰੇਲਰ ਦੀ ਡਰਾਇਵਰੀ ਕਰਨ ਵਾਲੀ ਲੱਗਦੀ ਹੈ। " ਅਮਨ ਦੇ ਸਾਥੀ ਡਰਾਇਵਰ ਨੇ ਕਿਹਾ, " ਮੈਨੂੰ ਲੱਗਦਾ ਹੈ, ਤੇਰਾ ਭਾਬੀ ਤੋਂ ਬਗੈਰ ਜੀਅ ਨਹੀਂ ਲੱਗਦਾ ਹੋਣਾਂ। ਤਾਹੀਂ ਨਾਲ ਲਈ ਫਿਰਦਾਂ ਹੈ। ਭਾਬੀ ਵੀ ਕਿਆ ਪਿਆਰ ਕਰਦੀ ਹੈ। ਜੋ ਐਸੇ ਬੁੱਧੂ ਦੇ ਨਾਲ ਤੁਰ ਪਈ। ਤੈਨੂੰ ਵੀ ਲਾਲਚ ਹੋ ਗਿਆ। ਬਈ ਬਰਾਬਰ ਕਮਾਂਈ ਕਰੇਗੀ। ਬਰਨਾਲੇ, ਮੋਗੇ ਤੇ ਖੰਨੇ ਵਾਲੇ ਮੁੰਡੇ ਵੀ ਘਰਵਾਲੀਆਂ ਨੂੰ ਨਾਲ ਲਈ ਫਿਰਦੇ ਹਨ। ਗੱਡੀ ਬੰਦਿਆਂ ਤੋਂ ਵਾਧੂ ਚਲਾਉਂਦੀਆਂ ਹਨ। ਭਾਬੀ ਠੋਕ ਕੇ, ਅਮਰੀਕਾ, ਕਨੇਡਾ ਵਿੱਚ, ਟਰਾਲੇ ਦੀ ਡਰਾਇਵਰੀ ਕਰੇਗੀ। ਹੁਣ ਤਾਂ ਤੇਰੇ ਵੀ ਦਿਨ ਫਿਰ ਜਾਣਗੇ। ਡਾਲਰ ਸੰਭਾਲਣ ਨੂੰ ਥਾਂ ਨਹੀਂ ਲੱਭਣੀ। " ਅਮਨ ਕੇ ਕਿਹਾ, " ਮੈਂ ਤਾਂ ਬਥੇਰਾ ਸਮਝਾਇਆ ਸੀ। ਬਈ ਦਿਨ ਰਾਤ ਟਰੱਕਾਂ ਦੀ ਡਰਾਇਵਰੀ ਸੌਖੀ ਨਹੀਂ ਹੈ। ਪਤਾ ਨਹੀਂ ਕਿਧਰ ਦਾ ਮਾਲ ਮਿਲ ਜਾਵੇ। ਭੁੱਖੇ ਥਿਆਏ ਰਹਿੱਣਾਂ ਪੈਦਾ ਹੈ। ਪਰ ਤੁਹਾਨੂੰ ਪਤਾ ਹੈ। ਜ਼ਨਾਨੀ ਦਾ ਹੱਠ ਬੁਰਾ ਹੈ। ਗੱਲ ਪੂਰੀ ਕਰਾ ਕੇ ਹੱਟਦੀ ਹੈ। " ਅਮਲੀ ਡਰਾਇਵਰ ਨੇ ਕਿਹਾ, " ਯਾਰ ਇਸ ਦਾ ਘਰ ਦਾ ਮਾਮਲਾ ਹੈ। ਤੁਸੀਂ ਕੀ ਲੈਣਾਂ ਹੈ? ਆਪੋ-ਆਪਣਾਂ ਮਾਲ ਲੱਦੋ ਰਸਤਾ ਫੜੋ। ਅਮਨ ਦੇ ਦੁਆਲੇ ਕਿਉ ਹੋ ਗਏ? ਤੂੰ ਵੀ ਚੱਲ ਬਈ ਅਮਨ, ਕੁੜੀ ਨੂੰ ਚਾਹ-ਪਾਣੀ ਲਿਆ ਦੇ। ਹੋਰ ਨਾਂ ਪਹਿਲੇ ਗੇੜੇ ਹੀ ਨਕਤੋੜ ਚਲੀ ਜਾਵੇ। ਕੰਮ ਲੈਣਾਂ ਹੈ, ਤਾਂ ਸੇਵਾ ਵੀ ਕਰਨੀ ਪੈਣੀ ਹੈ। ਸਾਰੇ ਜਾਣੇ ਆਪ-ਆਪਣੇ ਕੰਮ ਨੂੰ ਖਿੱਚਦੋ। "

ਅਮਨ ਦੇ ਸਾਥੀ ਡਰਾਇਵਰ ਨੇ ਕਿਹਾ, " ਭਾਬੀ ਨੂੰ ਚਾਹ-ਪਾਣੀ ਮੈਂ ਲਿਆ ਕੇ ਦਿੰਦਾਂ ਹਾਂ। " ਇੱਕ ਹੋਰ ਡਰਾਇਵਰ ਨੇ ਕਿਹਾ," ਤੂੰ ਰਹਿੱਣ ਦੇ ਜਾਂਣ ਨੂੰ, ਮੈਂ ਦੁਕਾਂਨਾਂ ਵੱਲ ਨੂੰ ਚੱਲਿਆਂ ਹਾਂ। ਮੈਂ ਭਾਬੀ ਨੂੰ ਚਾਹ ਨਾਲ ਪੀਜ਼ਾ ਵੀ ਲਿਆ ਦੇਵਾਂਗਾ। " ਅਮਲੀ ਡਰਾਇਵਰ ਨੇ ਕਿਹਾ, " ਸਾਲਿਉ ਤੁਸੀਂ ਵੀ ਅਮਨ ਵਾਲੇ, ਟਰੱਕ ਵਿੱਚ ਚੜ੍ਹ ਜਾਵੋ। ਅਮਨ ਦੀ ਵੱਹੁਟੀ ਦੀ ਸੇਵਾ ਕਰਿਉ। ਇੱਕ ਅਮਨ, ਤਾਂ ਲੱਗਦਾ ਸੀ, ਕੰਮ ਤੋਂ ਗਿਆ। ਬਾਕੀ ਡਰਾਇਵਰਾਂ ਦੇ ਵੀ ਤੌਰ ਘੁੰਮ ਗਏ। " ਅਮਨ ਦੇ ਪਿੰਡ ਵਾਲੇ ਡਰਾਇਵਰ ਨੇ, ਸਾਰੇ ਡਰਾਇਵਰਾਂ ਨੂੰ ਕਿਹਾ, " ਭਾਬੀ ਨੂੰ ਮੂੰਹ ਦਿਖਾਈ ਦੇਣੀ ਹੈ, ਤਾਂ ਸਾਰੇ ਜਾਣੇ ਜੇਬਾਂ ਵਿੱਚੋਂ ਕੱਢ ਕੇ, ਸੌ-ਸੌ ਦੇ ਪੱਤੇ ਫੜਾਉ। ਤੱਤੇ ਪਾਣੀ ਨਾਲ ਨਹੀਂ ਸਰਨਾਂ। ਦੁਆਨੀ ਜੇਬ ਵਿਚੋਂ ਨਹੀਂ ਕੱਢਦੇ, ਲੱਗਦੇ ਡਰਾਇਵਰਾਂ ਦੇ।


Comments

Popular Posts