ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੨੫ Page 225 of 1430

9743 ਬੂਡਾ ਦੁਰਜੋਧਨੁ ਪਤਿ ਖੋਈ
Booddaa Dhurajodhhan Path Khoee ||

बूडा दुरजोधनु पति खोई



ਹੰਕਾਂਰ ਕਰਕੇ, ਦੁਰਜੋਧਨੁ ਬੇਇੱਜ਼ਤੀ ਕਰਾ ਲਈ ਸੀ॥

Sinking down, Durodhan lost his honor.

9744 ਰਾਮੁ ਜਾਨਿਆ ਕਰਤਾ ਸੋਈ



Raam N Jaaniaa Karathaa Soee ||

रामु जानिआ करता सोई



ਰੱਬ ਜੋ ਦੁਨੀਆਂ ਦੀ ਸੰਭਾਲ ਕਰਦਾ ਹੈ। ਉਸ ਦਾ ਡਰ ਚੱਕ ਕੇ, ਦੁਰਜੋਧਨੁ , ਦਰੋਪਤੀ ਦੀ ਇੱਜ਼ਤ ਉਤਰਨ ਲੱਗ ਗਿਆ॥

He did not know the Creator God.

9745 ਜਨ ਕਉ ਦੂਖਿ ਪਚੈ ਦੁਖੁ ਹੋਈ ੯॥



Jan Ko Dhookh Pachai Dhukh Hoee ||9||

जन कउ दूखि पचै दुखु होई ॥९॥

ਜੋ ਰੱਬ ਦੇ ਪਿਆਰਿਆਂ ਨੂੰ ਤੰਗ ਕਰਦਾ ਹੈ, ਉਹ ਆਪ ਵੀ ਦੁੱਖ ਵਿੱਚ ਜਿਉਂਦਾ ਹੈ||9||

One who makes the God humble servant suffer, shall himself suffer and rot. ||9||

9746 ਜਨਮੇਜੈ ਗੁਰ ਸਬਦੁ ਜਾਨਿਆ



Janamaejai Gur Sabadh N Jaaniaa ||

जनमेजै गुर सबदु जानिआ

ਰਾਜਾ ਜਨਮੇਜੈ ਨੇ ਆਪਦੇ ਗੁਰੂ ਦੀ ਗੱਲ ਨਹੀਂ ਮੰਨੀ ਸੀ। ਸ਼ੱਕ ਕਰ ਲਿਆ ਸੀ।



King Janameja did not know the Word of the Guru's Shabad.

9747 ਕਿਉ ਸੁਖੁ ਪਾਵੈ ਭਰਮਿ ਭੁਲਾਨਿਆ



Kio Sukh Paavai Bharam Bhulaaniaa ||

किउ सुखु पावै भरमि भुलानिआ



ਜ਼ਕੀਨ ਤੋਂ ਬਗੈਰ, ਖੁਸੀਆਂ, ਅੰਨਦ ਕਿਵੇਂ ਆ ਆਉਂਦੇ? ॥

Deluded by doubt, how could he find peace?

9748 ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ੧੦॥



Eik Thil Bhoolae Bahur Pashhuthaaniaa ||10||

इकु तिलु भूले बहुरि पछुतानिआ ॥१०॥

ਅੱਖ ਝੱਪਕੇ ਜਿੰਨਾਂ, ਜ਼ਰਾ ਕੁ ਧਿਆਨ ਟੁੱਟਿਆ, ਬੰਦਾ ਬਹੁਤ ਨੁਕਸਾਨ ਕਰਾ ਲੈਂਦਾ ਹੈ। ਬ੍ਰਾਹਮਣ ਹੱਤਿਆ ਤੋ ਹੋਇਆ, ਰਾਜਾ ਜਨਮੇਜੈ ਦਾ ਕੋਹੜ ਮਗਹਾਂਭਾਰ ਸੁਣਨ ਨਾਲ ਟੁੱਟ ਰਿਹਾ ਸੀ। ਪਰ ਸੁਰਤੀ ਹਾਥੀਆਂ ਵੱਲ ਚਲੀ ਗਈ ਸੀ||10||


Making a mistake, for even an instant, you shall regret and repent later on. ||10||
9749 ਕੰਸੁ ਕੇਸੁ ਚਾਂਡੂਰੁ ਕੋਈ



Kans Kaes Chaanddoor N Koee ||

कंसु केसु चांडूरु कोई

ਕੰਸੁ ਕੇਸੁ ਚਾਂਡੂਰੁ ਬਹੁਤ ਵੱਡੇ ਬਹਾਦਰ ਜੋਧੇ ਹੋਏ ਹਨ॥



Kansa the King and his warriors Kays and Chandoor had no equals.

9750 ਰਾਮੁ ਚੀਨਿਆ ਅਪਨੀ ਪਤਿ ਖੋਈ



Raam N Cheeniaa Apanee Path Khoee ||

रामु चीनिआ अपनी पति खोई



ਭਗਵਾਨ ਨੂੰ ਯਾਦ ਨਹੀਂ ਕੀਤਾ। ਸਾਰੀ ਹਾਂਸਲ ਕੀਤੀ ਹੋਈ, ਸੋਭਾ ਮਿੱਟੀ ਵਿੱਚ ਰੁਲ ਗਈ॥

But they did not remember the God, and they lost their honor.

9751 ਬਿਨੁ ਜਗਦੀਸ ਰਾਖੈ ਕੋਈ ੧੧॥



Bin Jagadhees N Raakhai Koee ||11||

बिनु जगदीस राखै कोई ॥११॥

ਭਗਵਾਨ ਤੋਂ ਬਗੈਰ, ਹੋਰ ਕੋਈ ਲਾਜ਼ ਨਹੀਂ ਰੱਖ ਸਕਦਾ ||11||


Without the God of the Universe, no one can be saved. ||11||
9752 ਬਿਨੁ ਗੁਰ ਗਰਬੁ ਮੇਟਿਆ ਜਾਇ



Bin Gur Garab N Maettiaa Jaae ||

बिनु गुर गरबु मेटिआ जाइ



ਸਤਿਗੁਰ ਜੀ ਰੱਬੀ ਬਾਣੀ ਦੀ ਸ਼ਬਦ ਦੀ ਚੋਟ ਬਗੈਰ ਹੰਕਾਂਰ ਨਹੀਂ ਮੁੱਕਦਾ॥

Without the Sathigur's Sabadh , pride cannot be eradicated.

9753 ਗੁਰਮਤਿ ਧਰਮੁ ਧੀਰਜੁ ਹਰਿ ਨਾਇ



Guramath Dhharam Dhheeraj Har Naae ||

गुरमति धरमु धीरजु हरि नाइ



ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਨ ਨਹੀਂ ਡੋਲਦਾ। ਭੱਟਕਣ ਤੋ ਬਚ ਜਾਦਾ ਹੈ॥

Following the Sathigur's Sabadh Teachings, one obtains Dharmic faith, composure and the God, Name.

9754 ਨਾਨਕ ਨਾਮੁ ਮਿਲੈ ਗੁਣ ਗਾਇ ੧੨॥੯॥



Naanak Naam Milai Gun Gaae ||12||9||

नानक नामु मिलै गुण गाइ ॥१२॥९॥

ਸਤਿਗੁਰ ਨਾਨਕ ਜੀ ਦਾ ਨਾਮ ਤਾਂ ਮਿਲੇ, ਤਾਂ ਕਰਕੇ, ਬਾਣੀ ਨਾਲ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰੀਏ ||12||9||

Sathigur Nanak, singing the Glories of God, His Name is received. ||12||9||

9755 ਗਉੜੀ ਮਹਲਾ



Gourree Mehalaa 1 ||

गउड़ी महला

ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧

Sathigur Nanak Gauree, First Mehl 1 ||

9756 ਚੋਆ ਚੰਦਨੁ ਅੰਕਿ ਚੜਾਵਉ



Choaa Chandhan Ank Charraavo ||

चोआ चंदनु अंकि चड़ावउ



ਜੇ ਅਤਰ, ਚੰਦਰ ਦੀ ਮਹਿਕ ਸਰੀਰ ਨੂੰ ਲਾ ਲਈਏ॥

May anoint my limbs with sandalwood oil.

9757 ਪਾਟ ਪਟੰਬਰ ਪਹਿਰਿ ਹਢਾਵਉ



Paatt Pattanbar Pehir Hadtaavo ||

पाट पट्मबर पहिरि हढावउ



ਸੋਹਣੇ ਰਸ਼ਮੀ ਕੱਪੜੇ ਪਾ ਕੇ ਰੱਖੀਏ॥

May dress up and wear silk and satin clothes.

9758 ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ੧॥



Bin Har Naam Kehaa Sukh Paavo ||1||

बिनु हरि नाम कहा सुखु पावउ ॥१॥

ਭਗਵਾਨ ਤੋਂ ਬਗੈਰ, ਹੋਰ ਕਿਤੇ ਅੰਨਦ-ਪਿਆਰ ਖੁਸ਼ੀ ਨਹੀਂ ਹੈ||1||


Without the God's Name, where would I find peace? ||1||
9759 ਕਿਆ ਪਹਿਰਉ ਕਿਆ ਓਢਿ ਦਿਖਾਵਉ



Kiaa Pehiro Kiaa Oudt Dhikhaavo ||

किआ पहिरउ किआ ओढि दिखावउ



ਵਧੀਆਂ ਕੱਪੜੇ ਪਾ ਕੇ, ਚੰਗਾ ਦੁਨੀਆਂ ਤੇ ਹੁੰਢਾ ਕੇ, ਤੂੰ ਕਿਹਨੂੰ ਦਿਖਾ ਰਿਹਾਂ ਹੈ॥

So what should I wear? In what clothes should I display myself?

9760 ਬਿਨੁ ਜਗਦੀਸ ਕਹਾ ਸੁਖੁ ਪਾਵਉ ੧॥ ਰਹਾਉ



Bin Jagadhees Kehaa Sukh Paavo ||1|| Rehaao ||

बिनु जगदीस कहा सुखु पावउ ॥१॥ रहाउ

ਪ੍ਰਭੂ ਜੀ ਤੋਂ ਬਗੈਰ, ਹੋਰ ਕਿਤੇ ਅੰਨਦ-ਪਿਆਰ ਖੁਸ਼ੀ ਨਹੀਂ ਹੁੰਢਾ ਸਕਦੇ ਹੈ 1॥ ਰਹਾਉ



Without the God of the Universe, how can I find peace? ||1||Pause||

9761 ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ



Kaanee Kunddal Gal Motheean Kee Maalaa ||

कानी कुंडल गलि मोतीअन की माला



ਜੇ ਮੈਂ ਕੰਨਾਂ ਵਿੱਚ ਸੋਹਣੇ ਗਹਿੱਣੇ ਕੇ, ਗਲ਼ ਵਿੱਚ ਸੋਹਣੇ ਮੋਤੀਆਂ ਨਾਲ ਜੜਿਆ ਹਾਰ ਪਾ ਲਿਆ॥

I may wear ear-rings, and a pearl necklace around my neck;

9762 ਲਾਲ ਨਿਹਾਲੀ ਫੂਲ ਗੁਲਾਲਾ



Laal Nihaalee Fool Gulaalaa ||

लाल निहाली फूल गुलाला



ਮੇਰੀ ਸੇਜ ਉਤੇ ਲਾਲ ਰੰਗ ਦੀਆਂ ਸੋਹਣੀ ਰਜ਼ਾਈਆਂ, ਕੰਬਲ ਹੋਣ, ਉਤੇ ਗੁਲਾਲ ਰੰਗ ਬੰਰਗੇ ਫੁੱਲ ਵਿੱਛਾਏ ਹੋਣ॥

My bed may be adorned with red blankets, flowers and red powder;

9763 ਬਿਨੁ ਜਗਦੀਸ ਕਹਾ ਸੁਖੁ ਭਾਲਾ ੨॥



Bin Jagadhees Kehaa Sukh Bhaalaa ||2||

बिनु जगदीस कहा सुखु भाला ॥२॥

ਰੱਬ ਜੀ ਤੋਂ ਬਗੈਰ, ਹੋਰ ਕਿਤੇ ਅੰਨਦ-ਪਿਆਰ ਖੁਸ਼ੀ ਨਹੀਂ ਲੱਭਣੀਆਂ ||2||

But without the God of the Universe, where can I search for peace? ||2||

9764 ਨੈਨ ਸਲੋਨੀ ਸੁੰਦਰ ਨਾਰੀ



Nain Salonee Sundhar Naaree ||

नैन सलोनी सुंदर नारी



ਜੇ ਸੋਹਣੀਆਂ ਅੱਖਾਂ ਵਾਲੀ ਔਰਤ ਹੋਵੇ॥

May have a beautiful woman with fascinating eyes;

9765 ਖੋੜ ਸੀਗਾਰ ਕਰੈ ਅਤਿ ਪਿਆਰੀ



Khorr Seegaar Karai Ath Piaaree ||

खोड़ सीगार करै अति पिआरी



ਬਹੁਤ ਸੋਹਣਾਂ ਹਾਰ ਸ਼ਿੰਗਾਰ ਕਰੇ, ਬਹੁਤ ਪਿਆਰੀ ਹੋਵੇ॥

She may decorate herself with the sixteen adornments, and make herself appear gorgeous.

9766 ਬਿਨੁ ਜਗਦੀਸ ਭਜੇ ਨਿਤ ਖੁਆਰੀ ੩॥



Bin Jagadhees Bhajae Nith Khuaaree ||3||

बिनु जगदीस भजे नित खुआरी ॥३॥

ਪ੍ਰਮਾਤਮਾਂ ਜੀ ਦੇ ਚੇਤੇ ਕਰਨ ਤੋਂ ਬਗੈਰ, ਨਿੱਤ ਥਾਂ-ਥਾਂ ਤੋਂ ਧੱਕੇ ਪੈਂਦੇ ਹਨ ||3||

But without meditating on the God of the Universe, there is only continual suffering. ||3||

9767 ਦਰ ਘਰ ਮਹਲਾ ਸੇਜ ਸੁਖਾਲੀ



Dhar Ghar Mehalaa Saej Sukhaalee ||

दर घर महला सेज सुखाली



ਜੇ ਸੋਹਣਾਂ ਘਰ ਹੋਵੇ, ਸੋਹਣਾ ਸੁਖ ਦੀ ਨੀਂਦ ਦੇਣ ਵਾਲਾ ਬਿਸਤਰਾ ਹੋਵੇ॥

In his hearth and home, in his palace, upon his soft and comfortable bed.

9768 ਅਹਿਨਿਸਿ ਫੂਲ ਬਿਛਾਵੈ ਮਾਲੀ



Ahinis Fool Bishhaavai Maalee ||

अहिनिसि फूल बिछावै माली



ਦਿਨ ਰਾਤ, ਹਰ ਸਮੇਂ, ਫੁੱਲਾਂ ਨੂੰ ਪਾਲਣ ਵਾਲਾ, ਫੁੱਲਾਂ ਨੂੰ ਵਿੱਛਾਉਂਦਾ ਰਹੇ॥

Day and night, the flower Maalee scatter flower petals;

9769 ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ੪॥



Bin Har Naam S Dhaeh Dhukhaalee ||4||

बिनु हरि नाम सु देह दुखाली ॥४॥

ਪਾਲਣ ਹਾਰ, ਪ੍ਰੀਤਮ ਦੇ ਚੇਤੇ ਕਰਨ ਤੋਂ ਬਗੈਰ, ਸਰੀਰ ਨੂੰ ਦਰਦ ਰੋਗ ਲੱਗਦੇ ਹਨ ||4||


But without the God's Name, the body is miserable. ||4||
9770 ਹੈਵਰ ਗੈਵਰ ਨੇਜੇ ਵਾਜੇ



Haivar Gaivar Naejae Vaajae ||

हैवर गैवर नेजे वाजे



ਵਧੀਆ ਘੌੜੈ, ਹਾਥੀ, ਹੱਥਿਆਰ, ਫੌਜ਼ਾਂ ਹੋਣ॥

Horses, elephants, lances, marching bands,

9771 ਲਸਕਰ ਨੇਬ ਖਵਾਸੀ ਪਾਜੇ



Lasakar Naeb Khavaasee Paajae ||

लसकर नेब खवासी पाजे



ਫੌਜ਼ੀ ਵਾਜੇ ਵਜ਼ਦੇ ਹੋਣ, ਨਵਾਬ, ਨੌਕਰ ਹੋਣ॥

Armies, standard bearers, royal attendants and ostentatious displays

9772 ਬਿਨੁ ਜਗਦੀਸ ਝੂਠੇ ਦਿਵਾਜੇ ੫॥



Bin Jagadhees Jhoothae Dhivaajae ||5||

बिनु जगदीस झूठे दिवाजे ॥५॥

ਹਰੀ ਜੀ ਦੇ ਚੇਤੇ ਕਰਨ ਤੋਂ ਬਗੈਰ, ਸਾਰੇ ਵੀ ਹੱਥੋਂ ਨਿੱਕਲ ਜਾਂਣ ਵਾਲੇ ਹਨ ||5||

without the God of the Universe, these undertakings are all useless. ||5||

9773 ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ



Sidhh Kehaavo Ridhh Sidhh Bulaavo ||

सिधु कहावउ रिधि सिधि बुलावउ

ਆਪਣੇ-ਆਪ ਨੂੰ ਕਰਮਾਤੀ ਜੋਗੀ ਦੱਸੋ, ਕਰਮਾਤੀ ਜੋਗੀ, ਚਾਹੇ ਲੋਕਾਂ ਤੋਂ ਸੁਣੀ ਚੱਲੋ। , ਦੁਨੀਆਂ ਦੀਆਂ ਹਰ ਕੀਮਤੀ ਵਸਤੂਆਂ ਰਿਧਿ ਸਿਧਿ ਹਾਂਸਲ ਕਰਨ ਦੀ ਸ਼ਕਤੀ ਰੱਖੋ॥



He may be called a Siddha, a man of spiritual perfection, and he may summon riches and supernatural powers;

9774 ਤਾਜ ਕੁਲਹ ਸਿਰਿ ਛਤ੍ਰੁ ਬਨਾਵਉ



Thaaj Kuleh Sir Shhathra Banaavo ||

ताज कुलह सिरि छत्रु बनावउ



ਸਿਰ ਉਤੇ ਤਾਜ ਹੋਵੇ, ਭਾਵੇਂ ਛਤਰ ਸਿਰ ਉਤੇ ਝੁਲਦਾ ਹੋਵੇ॥

He may place a crown upon his head, and carry a royal umbrella;

9775 ਬਿਨੁ ਜਗਦੀਸ ਕਹਾ ਸਚੁ ਪਾਵਉ ੬॥



Bin Jagadhees Kehaa Sach Paavo ||6||

बिनु जगदीस कहा सचु पावउ ॥६॥

ਰਾਮ ਜੀ ਦੇ ਚੇਤੇ ਕਰਨ ਤੋਂ ਬਗੈਰ, ਰੱਬ ਤੇ ਸ਼ਕਤੀਆਂ ਨਹੀਂ ਮਿਲਦੇ ||6||


But without the God of the Universe, where can Truth be found? ||6||
9776 ਖਾਨੁ ਮਲੂਕੁ ਕਹਾਵਉ ਰਾਜਾ



Khaan Malook Kehaavo Raajaa ||

खानु मलूकु कहावउ राजा

ਜੇ ਆਪ ਨੂੰ ਖਾਨੁ ਮਲੂਕੁ ਬਹੁਤ ਵੱਡਾ ਰਾਜਾ ਕਹਾਉਂਦਾ ਹੈ॥



He may be called an emperor, a lord, and a king;

9777 ਅਬੇ ਤਬੇ ਕੂੜੇ ਹੈ ਪਾਜਾ



Abae Thabae Koorrae Hai Paajaa ||

अबे तबे कूड़े है पाजा



ਬਾਦਸ਼ਾਹ ਬੱਣ ਕੇ, ਸਬ ਨੂੰ ਹੁਕਮ ਕਰਦਾ ਰਹੇ। ਸਬ ਝੂਠੀ ਸ਼ਾਨੋਂ ਸ਼ਾਕਤ ਹੈ॥

He may give orders - Do this now, do this then, but this is a false display.

9778 ਬਿਨੁ ਗੁਰ ਸਬਦ ਸਵਰਸਿ ਕਾਜਾ ੭॥



Bin Gur Sabadh N Savaras Kaajaa ||7||

बिनु गुर सबद सवरसि काजा ॥७॥

ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਤੋਂ ਬਗੈਰ. ਕੋਈ ਕੰਮ ਸਿਰੇ ਨਹੀਂ ਚੜ੍ਹਦਾ| |7||


Without the Word of the Sathigur's Shabad, his works are not accomplished. ||7||
9779 ਹਉਮੈ ਮਮਤਾ ਗੁਰ ਸਬਦਿ ਵਿਸਾਰੀ



Houmai Mamathaa Gur Sabadh Visaaree ||

हउमै ममता गुर सबदि विसारी

ਹੰਕਾਂਰ ਤੇ ਮੋਹ ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਮਰ ਜਾਂਦੇ ਹਨ॥



Egotism and possessiveness are dispelled by the Word of the Sathigur's Shabad.

9780 ਗੁਰਮਤਿ ਜਾਨਿਆ ਰਿਦੈ ਮੁਰਾਰੀ



Guramath Jaaniaa Ridhai Muraaree ||

गुरमति जानिआ रिदै मुरारी

ਸਤਿਗੁਰ ਜੀ ਦੇ ਭਗਤਾਂ ਨੇ ਬੁੱਝ ਲਿਆ ਹੈ। ਰੱਬ ਮਨ ਵਿੱਚ ਹੈ॥



With the Sathigur's Teachings in my heart, I have come to know the God.

9781 ਪ੍ਰਣਵਤਿ ਨਾਨਕ ਸਰਣਿ ਤੁਮਾਰੀ ੮॥੧੦॥



Pranavath Naanak Saran Thumaaree ||8||10||

प्रणवति नानक सरणि तुमारी ॥८॥१०॥

ਸਤਿਗੁਰ ਨਾਨਕ ਜੀ ਮੈਂ ਤੇਰਾ ਆਸਰਾ ਓਟ ਲਿਆ ਹੈ ||8||10||

Sathigur Nanak, I seek Your Sanctuary. ||8||10||

9782 ਗਉੜੀ ਮਹਲਾ



Gourree Mehalaa 1 ||

गउड़ी महला

ਸਤਿਗੁਰ ਨਾਨਕ ਜੀ ਦੀ ਬਾਣੀ ਹੈ ਗਉੜੀ ਮਹਲਾ ੧

Sathigur Nanak Gauree First Mehl 1 ||

9783 ਸੇਵਾ ਏਕ ਜਾਨਸਿ ਅਵਰੇ



Saevaa Eaek N Jaanas Avarae ||

सेवा एक जानसि अवरे



ਰੱਬ ਦਾ ਪਿਆਰਾ ਇੱਕ ਰੱਬ ਨੂੰ ਚੇਤੇ ਕਰਦਾ ਹੈ। ਹੋਰ ਕਿਸੇ ਨੂੰ ਨਹੀਂ ਮੰਨਦਾ॥

Those who serve the One God, do not know any other.

9784 ਪਰਪੰਚ ਬਿਆਧਿ ਤਿਆਗੈ ਕਵਰੇ



Parapanch Biaadhh Thiaagai Kavarae ||

परपंच बिआधि तिआगै कवरे



ਦੁਨੀਆਂ ਦੇ ਵਿਕਾਰ ਕੰਮ, ਰੋਗ, ਸੁਖ ਸਬ ਛੱਡ ਦਿੰਦਾ ਹੈ॥

They abandon the bitter worldly conflicts.

9785 ਭਾਇ ਮਿਲੈ ਸਚੁ ਸਾਚੈ ਸਚੁ ਰੇ ੧॥



Bhaae Milai Sach Saachai Sach Rae ||1||

भाइ मिलै सचु साचै सचु रे ॥१॥

ਰੱਬ ਨੂੰ ਯਾਦ ਕਰਕੇ, ਰੱਬ ਦੇ ਗੁਣਾਂ ਵਾਲੇ ਬੱਣ ਜਾਂਦੇ ਹਨ ||1||

Through love and truth God , they meet the Truest of the True God. ||1||

9786 ਐਸਾ ਰਾਮ ਭਗਤੁ ਜਨੁ ਹੋਈ



Aisaa Raam Bhagath Jan Hoee ||

ऐसा राम भगतु जनु होई



ਰੱਬ ਦਾ ਪਿਆਰਾ ਇਸ ਤਰਾਂ ਦਾ ਹੁੰਦਾ ਹੈ॥

Such are the humble devotees of the God.

9787 ਹਰਿ ਗੁਣ ਗਾਇ ਮਿਲੈ ਮਲੁ ਧੋਈ ੧॥ ਰਹਾਉ



Har Gun Gaae Milai Mal Dhhoee ||1|| Rehaao ||

हरि गुण गाइ मिलै मलु धोई ॥१॥ रहाउ

ਰੱਬ ਦੀ ਪ੍ਰਸੰਸਾ ਕਰਕੇ, ਪ੍ਰਭੂ ਦੇ ਦਰਸ਼ਨਾਂ ਨਾਲ. ਮਨ ਦੀ ਮੈਲ ਉਤਾਰ ਲੈਂਦਾ ਹੈ ੧॥ ਰਹਾਉ



They sing the Glorious Praises of the God, and their pollution is washed away. ||1||Pause||

9788 ਊਂਧੋ ਕਵਲੁ ਸਗਲ ਸੰਸਾਰੈ



Oonadhho Kaval Sagal Sansaarai ||

ऊंधो कवलु सगल संसारै



ਮਨ ਦਾ ਮੂੰਹ ਸਾਰੇ ਸੰਸਾਰ ਦਾ ਵਿਕਾਂਰਾਂ ਵੱਲ ਹੋਇਆ ਹੈ॥

The heart lotus of the entire universe is upside-down.

9789 ਦੁਰਮਤਿ ਅਗਨਿ ਜਗਤ ਪਰਜਾਰੈ



Dhuramath Agan Jagath Parajaarai ||

दुरमति अगनि जगत परजारै



ਮਾੜੇ ਵਿਕਾਰ ਕੰਮਾਂ ਦੇ ਲਾਲਚ ਬੰਦੇ ਨੂੰ ਤਬਾਅ ਕਰ ਰਹੇ ਹਨ॥

The fire of evil-mindedness is burning up the world.

9790 ਸੋ ਉਬਰੈ ਗੁਰ ਸਬਦੁ ਬੀਚਾਰੈ ੨॥



So Oubarai Gur Sabadh Beechaarai ||2||

सो उबरै गुर सबदु बीचारै ॥२॥

ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਵਿੱਚ ਰੱਚ-ਮਿਲ ਜਾਂਦੇ ਹਨ ||2||

They alone are saved, who contemplate the Word of the Sathigur's Shabad . ||2||

9791 ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ



Bhring Pathang Kunchar Ar Meenaa ||

भ्रिंग पतंगु कुंचरु अरु मीना



ਭੌਰਾ, ਪਤੰਗਾ, ਹਾਥੀ, ਮੱਛੀ ਲਾਲਚ ਵਿੱਚ ਆ ਕੇ ਮਰ ਜਾਂਦੇ ਹਨ॥

The bumble bee, the moth, the elephant, the fish

9792 ਮਿਰਗੁ ਮਰੈ ਸਹਿ ਅਪੁਨਾ ਕੀਨਾ



Mirag Marai Sehi Apunaa Keenaa ||

मिरगु मरै सहि अपुना कीना



ਹਿਰਨ ਸਾਰੇ ਆਪਦੇ ਸੁਆਦ ਕਰਕੇ ਮਰਦੇ ਹਨ॥

And the deer all suffer for their actions, and die.

9793 ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ੩॥



Thrisanaa Raach Thath Nehee Beenaa ||3||

त्रिसना राचि ततु नही बीना ॥३॥

ਬੰਦਾ ਵੀ ਲਾਲਚ ਵਿੱਚ ਫਸ ਕੇ, ਜਾਨ ਨੂੰ ਦੁੱਖਾਂ ਵਿੱਚ ਪਾ ਲੈਂਦਾ ਹੈ ||3||


Trapped by desire, they cannot see reality. ||3||
9794 ਕਾਮੁ ਚਿਤੈ ਕਾਮਣਿ ਹਿਤਕਾਰੀ



Kaam Chithai Kaaman Hithakaaree ||

कामु चितै कामणि हितकारी



ਮਰਦ-ਔਰਤ ਦਾ ਪਿਆਰ ਕਾਂਮ ਉਤੇ ਟਿੱਕਿਆ ਹੈ॥

The lover women-man is obsessed with sex.

9795 ਕ੍ਰੋਧੁ ਬਿਨਾਸੈ ਸਗਲ ਵਿਕਾਰੀ



Krodhh Binaasai Sagal Vikaaree ||

क्रोधु बिनासै सगल विकारी



ਗੁੱਸਾ ਸਾਰੇ ਕੰਮਾਂ ਨੂੰ ਮੁੱਕਾ ਦਿੰਦਾ ਹੈ॥

All the wicked are ruined by their anger.

9796 ਪਤਿ ਮਤਿ ਖੋਵਹਿ ਨਾਮੁ ਵਿਸਾਰੀ ੪॥



Path Math Khovehi Naam Visaaree ||4||

पति मति खोवहि नामु विसारी ॥४॥

ਐਸਾ ਬੰਦੇ ਆਪਦੀ ਇੱਜ਼ਤ ਗੁਆ ਲੈਂਦੇ ਹਨ। ਰੱਬ ਦਾ ਨਾਂਮ ਚੇਤੇ ਨਹੀਂ ਕਰਦੇ ||4||


Honor and good sense are lost, when one forgets the Naam, the Name of the God. ||4||

Comments

Popular Posts