ਭਾਗ 43 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਜੀਤ ਨੂੰ ਕੈਲੀਫੋਰਨੀਆਂ ਆਇਆ, ਕਈ ਮਹੀਨੇ ਹੋ ਗਏ ਸਨ। ਅਮਨ ਟਰੱਕ ਚਲਾਉਂਦਾ ਸੀ। ਅਮਨ ਟਰੱਕ ਲੈ ਕੇ ਗਿਆ ਦੋ, ਤਿੰਨ ਹਫ਼ਤੇ ਨਹੀਂ ਮੁੜਦਾ ਸੀ। ਟਰੱਕ ਤੋਂ ਹੀ ਬਥੇਰੀ ਕਮਾਈ ਆ ਜਾਂਦੀ ਸੀ। ਜੀਤ ਕੰਮ ਤੇ ਨਹੀਂ ਲੱਗੀ ਸੀ। ਜੀਤ ਦਾ ਵਿਹਲੀ ਦਾ ਸਮਾਂ ਨਹੀਂ ਗੁਜ਼ਰਦਾ ਸੀ। ਉਸ ਨੇ ਸਵੇਰੇ ਸ਼ਾਮ ਕਸਰਤ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਸ ਨੇ ਸੋਚਿਆ, " ਜੇ ਸਰੀਰ ਨੂੰ ਤੇਲ ਲਗਾ ਕੇ, ਕਸਰਤ ਕੀਤੀ ਜਾਵੇ। ਹੋਰ ਵੀ ਚੰਗਾ ਹੈ। " ਉਸ ਨੇ ਤੇਲ ਲੱਭਣ ਦੀ ਕੋਸ਼ਸ਼ ਕੀਤੀ। ਉਸ ਨੂੰ ਤੇਲ ਨਹੀਂ ਲੱਭਿਆ। ਉਸ ਨੇ ਆਪਦੀ ਸੱਸ ਨੂੰ ਪੁੱਛਿਆ. " ਮੰਮੀ ਮੈਨੂੰ ਤੇਲ ਚਾਹੀਦਾ ਹੈ। ਤੇਲ ਕਿਥੇ ਰੱਖਿਆ ਹੈ? " ਉਸ ਤੋਂ ਪਹਿਲਾਂ ਸੂਬੇਦਾਰ ਬੋਲ ਪਿਆ, " ਤੁੰ ਤੇਲ ਕੀ ਕਰਨਾਂ ਹੈ? ਸਿਰ ਵਿੱਚ ਪਾਉਣਾ ਹੈ ਤਾਂ, ਆਪਦੀ ਮਾਂ ਤੋਂ ਪੁਆ ਲੈ। " ਜੀਤ ਨੇ ਕਿਹਾ. " ਮੈਂ ਆਪਦੇ ਪਿੰਡੇ ਨੂੰ ਮਾਲਸ਼ ਕਰਨੀ ਹੈ। ਫਿਰ ਕਸਰਤ ਕਰਨੀ ਹੈ। " ਸੂਬੇਦਾਰ ਨੇ ਆਪਣੀ ਪਤਨੀ ਨਾਲ ਅੱਖਾਂ ਮਲਾਈਆਂ। ਦੋਂਨੇ ਜੀਤ ਵੱਲ ਦੇਖ ਕੇ ਮੁਸਕਰਾਏ। ਉਸ ਦੀ ਸੱਸ ਨੇ ਕਿਹਾ, " ਬਾਸ਼ਰੂਮ ਵਿੱਚ ਹੋਣਾਂ ਹੈ। ਮੈਂ ਤਾਂ ਕਦੇ ਸਿਰ ਨੂੰ ਤੇਲ ਨਹੀਂ ਲਾਇਆ। ਪਿੰਡੇ ਨੂੰ ਕਿਥੋੇ ਲਾਉਣਾਂ ਹੈ? " ਜੀਤ ਤੇਲ ਲੈ ਕੇ. ਆਪਦੇ ਕੰਮਰੇ ਵਿੱਚ ਚਲੀ ਗਈ। ਉਸ ਨੇ ਆਪਦੇ ਪਿੰਡੇ ਨੂੰ ਮਸਾਜ਼ ਕਰਕੇ, ਕਸਰਤ ਕਰਨੀ ਸ਼ੁਰੂ ਕਰ ਦਿੱਤਾ। ਉਹ ਆਪਦੀ ਕਸਰਤ ਵਿੱਚ ਰੁੱਝ ਗਈ। ਸੂਬੇਦਾਰ ਨੂੰ ਅੱਜ ਪਤਾ ਲੱਗਾ ਸੀ। ਕੰਮਰੇ ਵਿੱਚ ਦਗੜ-ਦਗੜ ਹੋ ਰਹੀ ਹੈ। ਉਸ ਦੀ ਪਤਨੀ ਨਹਾਉਣ ਚੱਲੀ ਗਈ। ਜੀਤ ਆਪਦੇ ਕੰਮਰੇ ਦਾ ਦਰ ਚੰਗੀ ਤਰਾਂ ਬੰਦ ਕਰਨਾਂ ਭੁੱਲ ਗਈ ਸੀ। ਸੂਬੇਦਾਰ ਦਾਰ ਨੇ ਝੀਤਾਂ ਵਿੱਚ ਦੇਖਿਆ। ਜੀਤ ਛੋਟੀ ਜਿਹੀ ਟੀ-ਸ਼ਰਟ ਪਾ ਕੇ, ਛਾਲਾਂ ਮਾਰ-ਮਾਰ, ਕਸਰਤ ਕਰ ਰਹੀ ਸੀ। ਉਸ ਨੂੰ ਜੀਤ ਲੱਤਾਂ ਬਾਂਹਾਂ ਤੋਂ ਨੰਗੀ ਚੰਗੀ ਲੱਗੀ। ਉਸ ਦੀਆਂ ਜੀਤ ਦੇ ਪਿੰਡੇ ਉਤੇ ਟਿੱਕ ਗਈਆਂ। ਉਹ ਉਥੇ ਹੀ ਖੜ੍ਹਾ ਰਹਿ ਗਿਆ। ਉਸ ਨੂੰ ਯਾਦ ਹੀ ਨਹੀਂ ਰਿਹਾ। ਉਹ ਕਿਥੇ ਖੜ੍ਹਾ ਹੈ? ਸਹਮਣੇ ਵਾਲੀ ਔਰਤ ਨਾਲ, ਉਸ ਦਾ ਕੀ ਰਿਸ਼ਤਾ ਹੈ? ਉਸ ਦੀ ਪਤਨੀ ਜਦੋਂ ਨਹਾਕੇ, ਬਾਸ਼ਰੂਮ ਵਿੱਚੋਂ ਬਾਹਰ ਆਈ। ਆਪਦੇ ਪਤੀ ਨੂੰ ਨੂੰਹੁ ਦੇ ਕੰਮਰੇ ਮੂਹਰੇ ਖੜ੍ਹਾ ਦੇਖ ਕੇ, ਹੱਕੀ-ਬੱਕੀ ਹੋ ਗਈ। ਉਹ ਦਰਵਾਜ਼ੇ ਤੇ ਚਗਾਠ ਦੀ ਮੋਰੀ ਵਿੱਚੋਂ ਦੀ ਅੱਖਾਂ ਕੰਮਰੇ ਵਿੱਚ ਲਾਈ ਖੜ੍ਹਾ ਸੀ। ਉਸ ਦੀ ਪਤਨੀ ਨੇ ਦੋਂਨੇ ਹੱਥਾਂ ਨਾਲ, ਉਸ ਦੇ ਐਸਾ ਪਿੱਠ ਉਤੇ ਧੱਫ਼ਾ ਮਾਰਿਆ। ਕੰਮਰੇ ਦਾ ਬਾਰ ਖੁੱਲ ਗਿਆ। ਸੂਬੇਦਾਰ ਮੂੰਹ ਪਰਨੇ ਜੀਤ ਦੇ ਕੰਮਰੇ ਦੇ ਵਿੱਚ ਜਾ ਡਿੱਗਾ। ਉਸ ਨੇ ਕਿਹਾ, " ਇਹ ਬਹੂ ਦਾ ਕੰਮਰਾ ਹੈ। ਤੇਰੀ ਫੌਜ਼ ਦਾ ਜੰਗ ਦਾ ਮੈਦਾਨ ਨਹੀਂ ਹੈ। ਘਰ ਵਿੱਚ ਹੀ ਤੋਪ ਗੱਡੀ ਖੜ੍ਹਾ ਹੈ। " ਜੀਤ ਦਾ ਮਿਊਜ਼ਕ ਲਗਾਇਆ ਹੋਇਆ ਸੀ। ਉਹ ਗਾਣੇ ਉਤੇ ਟੱਪ-ਕੁੱਦ ਰਹੀ ਸੀ। ਜਦੋਂ ਸੂਬੇਦਾਰ ਤੇ ਉਸ ਦੀ ਪਤਨੀ ਵਿੱਚ ਰੌਲਾ ਪੈ ਗਿਆ। ਜੀਤ ਨੇ ਆਪਦਾ ਮੂੰਹ ਦਰਵਾਜ਼ੇ ਵੱਲ ਘੁੰਮਾਇਆ। ਸੂਬੇਦਾਰ ਨੂੰ ਆਪਦੇ ਕੰਮਰੇ ਵਿੱਚ ਦੇਖ ਕੇ, ਉਸ ਦੀਆਂ ਚੀਕਾਂ ਨਿੱਕਲ ਗਈਆਂ। ਜੀਤ ਨੇ ਆਪਦੇ ਲੱਕ ਦੁਆਲੇ ਤੌਲੀਆ ਲਪੇਟ ਲਿਆ। ਬਾਸ਼ਰੂਮ ਵਿੱਚ ਚੱਲੀ ਗਈ।

ਸੂਬੇਦਾਰ ਦੀ ਪਤਨੀ ਨੇ ਕਿਹਾ, " ਜੀਤ ਨੇ ਅਮਨ ਨੂੰ ਦੱਸ ਦਿਤਾ ਤਾਂ ਕੀ ਹੋਵੇਗਾ? ਤੂੰ ਆਪਦੇ ਲੱਛਣਾਂ ਤੋਂ ਬਾਜ ਕਿਉ ਨਹੀਂ ਆਉਂਦਾ? ਤੇਰੀਆਂ ਕਰਤੂਤਾਂ ਛੱੜਿਆ ਤੋਂ ਵੀ ਵੱਧ ਗਈਆਂ ਹਨ। " ਸੂਬੇਦਾਰ ਨੇ ਕਿਹਾ. " ਮੇਰੇ ਬਸ ਦੀ ਗੱਲ ਨਹੀਂ ਹੈ। ਸਾਰੀ ਉਮਰ ਤਾਂ ਫੌਜ ਵਿੱਚ ਕੱਢ ਦਿੱਤੀ। ਸਾਲ ਭਰ ਜ਼ਨਾਨੀ ਦੀ ਸ਼ਕਲ ਨਹੀਂ ਦਿਸਦੀ ਸੀ। ਉਹੀ ਹੱਬੜ-ਬਾਹਾ ਲੱਗਾ ਹੋਇਆ ਹੈ। ਜਿਥੇ ਕਿਤੇ ਜ਼ਨਾਨੀ ਦਿਸਦੀ ਹੈ। ਚੌਕਲੇਟ ਵਰਗੀ ਲੱਗਦੀ ਹੈ। " ਉਸ ਦੀ ਪਤਨੀ ਨੇ, ਆਪਦੇ ਮੂੰਹ ਵਿੱਚ ਚੂੰਨੀ ਦੇ ਲਈ। ਉਸ ਨੇ ਕਿਹਾ, " ਚੌਰਿਆ ਤੂੰ ਤਾਂ ਸ਼ਰਮ ਹੀ ਲਾਹ ਕੇ ਰੱਖ ਦਿੱਤੀ ਹੈ। ਤੈਨੂੰ ਨੂੰਹੁ-ਧੀ ਦੀ ਵੀ ਸੋਝੀ ਨਹੀਂ ਰਹੀ। ਸ਼ੁਕਰ ਹੈ, ਤੇਰੇ ਕੋਈ ਧੀ ਨਹੀਂ ਹੈ। " ਜੀਤ ਨੇ ਅਮਨ ਨੂੰ ਫੋਨ ਕਰ ਲਿਆ ਸੀ। ਅਮਨ ਨੇ ਦੱਸਿਆ, " ਉਹ ਵਾਪਸ ਆ ਰਹੇ ਸਨ। ਸ਼ੜਕ ਦੇ ਕਿਨਾਰੇ ਉਤੇ ਪਈ, ਉਨਾਂ ਨੂੰ ਗੋਰੀ ਕੁੜੀ ਲੱਭੀ ਸੀ। ਜਦੋਂ ਉਸ ਕੁੜੀ ਨੂੰ ਦੇਖਿਆ। ਉਹ ਜਿਉਂਦੀ ਸੀ। ਕੋਈ ਉਸ ਦਾ ਬਲਾਤਕਾਰ ਕਰਕੇ, ਸ਼ਹਿਰ ਤੋਂ ਬਾਹਰ ਸਿੱਟ ਗਿਆ। ਉਸ ਕੋਲ ਫੋਨ ਵੀ ਨਹੀਂ ਸੀ। ਮੈਂ ਫੋਨ ਕਰਕੇ, ਪੁਲੀਸ ਸੱਦੀ ਹੋਈ ਹੈ। ਇਸ ਪਿਛੋਂ ਘਰ ਨੂੰ ਹੀ ਆਉਣਾਂ ਹੈ। " ਜੀਤ ਨੇ ਐਸੀ ਹਾਲਤ ਵਿੱਚ ਜੀਤ ਨੂੰ ਘਰ ਦੀ ਗੱਲ ਦੱਸਣੀ ਠੀਕ ਨਹੀਂ ਸਮਝੀ। ਉਸ ਕੁੜੀ ਕੋਲ ਪੁਲੀਸ, ਮੀਡੀਆ ਵਾਲੇ ਆ ਗਏ ਸਨ। ਸਾਰਿਆਂ ਨੇ ਅਮਨ ਦਾ ਧੰਨਵਾਦ ਕੀਤਾ। ਜੇ ਅਮਨ ਕੁੜੀ ਨਾਂ ਦੇਖਦਾ। ਉਸ ਨੇ ਠੰਡ ਵਿੱਚ ਹੀ ਮਰ ਜਾਂਣਾਂ ਸੀ। ਅਮਨ ਦੀ ਸ਼ਰਾਫ਼ਤ, ਸਾਰੇ ਮੀਡੀਏ ਵਾਲਿਆ ਨੇ, ਟੈਲੀਵੀਜ਼ਨ, ਰੇਡੀਉ ਉਤੇ, ਅੱਖ ਝੱਮਕੇ ਨਾਲ ਜਾਹਰ ਕਰ ਦਿੱਤੀ ਸੀ। ਇਸ ਨਾਲ ਸਾਰੇ ਪੰਜਾਬੀਆਂ ਦੀ ਸ਼ਾਨ ਬੱਣ ਗਈ ਸੀ। ਸੂਬੇਦਾਰ ਨੇ ਜਦੋਂ ਟੈਲੀਵੀਜ਼ਨ ਦੇਖਿਆ। ਉਸ ਨੂੰ ਸਮਝ ਨਹੀਂ ਲੱਗ ਰਹੀ। ਆਪਦੇ ਪੁੱਤਰ ਦੀ ਸ਼ਰਾਫ਼ਤ ਉਤੇ ਮਾਂਣ ਕਰੇ। ਜਾਂ ਆਪਦੀ ਕਰਤੂਤ ਨੂੰ ਯਾਦ ਕਰੇ।

ਅਮਨ ਘਰ ਆਇਆ। ਜੀਤ ਨੂੰ ਗੱਲ ਦੱਸਣੀ ਪਈ। ਅਮਨ ਅੱਜ ਤੱਕ ਡੈਡੀ ਦੀ ਹਰ ਗੱਲ਼ਤੀ ਮੁਆਫ਼ ਕਰਦਾ ਆ ਰਿਹਾ ਸੀ। ਉਸ ਨੇ ਆਪਦੀ ਮਾਂ ਨੂੰ ਕਿਹਾ, " ਮਾਂ ਅਸੀਂ ਦੋਂਨਾਂ ਨੇ ਅੱਲਗ ਰਹਿੱਣਾਂ ਹੈ। ਤੂੰ ਚਾਹੇਂ ਤਾਂ ਮੇਰੇ ਨਾਲ ਚੱਲ ਸਕਦੀ ਹੈ। ਕੱਲ ਤੱਕ ਮੈਂ ਇਹ ਘਰ ਛੱਡ ਜਾਂਣਾਂ ਹੈ। " ਅਮਨ ਦੀ ਮੰਮੀ ਬਹੁਤ ਰੋਈ। ਉਸ ਨੇ ਅਮਨ ਨੂੰ ਰੋਕਣ ਲਈ ਬਹੁਤ ਕੁੱਝ ਕਿਹਾ, " ਮੈਂ ਇਸ ਨੂੰ ਛੱਡ ਕੇ ਕਿਥੇ ਚੱਲੀ ਜਾਂਵਾਂ? ਮੈਂ ਵੀ ਸਾਰੀ ਉਮਰ ਇਹੀ ਕੁੱਝ ਦੇਖਦੀ ਨੇ ਕੱਢ ਦਿੱਤੀ। ਹੁਣ ਐਨੀ ਉਮਰ ਵਿੱਚ ਇਸ ਨੂੰ ਕਿਵੇਂ ਛੱਡ ਦੇਵਾਂ। ਤੂੰ ਵੀ ਘਰ ਨਾਂ ਛੱਡ। ਮੇਰੀ ਤੇਰੇ ਅੱਗੇ ਮਿੰਨਤ ਹੈ। " ਅਮਨ ਨੇ ਕਿਹਾ, " ਮਾਂ ਮੈਂ ਹੋਰ ਬਰਦਾਸਤ ਨਹੀਂ ਕਰ ਸਕਦਾ। ਕੋਈ ਅੰਗ ਗਲ਼ਣ ਲੱਗ ਜਾਵੇ। ਉਸ ਨੂੰ ਉਦੋਂ ਹੀ ਕੱਟ ਦਿੱਤਾ ਜਾਦਾ ਹੈ। ਜੇ ਨਾਂ ਕੱਟਿਆ ਜਾਵੇ। ਸਾਰਾ ਸਰੀਰ ਗਾਲ਼ ਦਿੰਦਾ ਹੈ। " ਲੱਖ ਵਾਸਤੇ ਪਾਉਣ ਉਤੇ ਵੀ, ਅਮਨ ਨੇ ਮਾਂ ਦੀ ਇੱਕ ਗੱਲ ਨਹੀਂ ਮੰਨੀ। ਉਸ ਨੇ ਕਿਰਾਏ ਉਤੇ ਘਰ ਲੈ ਲਿਆ ਸੀ।

ਮਕਾਂਨ ਮਾਲਕ ਪੰਜਾਬੀ ਸੀ। ਉਪਰ ਆਪ ਰਹਿੰਦਾ ਸੀ। ਦੋ ਕੰਮਰੇ ਅਮਨ ਨੇ ਘਰ ਦੇ ਥੱਲੇ ਵਾਲੇ ਕਿਰਾਏ ਉਤੇ ਲਏ ਸਨ। ਅਮਨ ਆਪ ਟਰੱਕ ਲੈ ਕੇ ਚੱਲਾ ਜਾਦਾ ਸੀ। ਜੀਤ ਉਪਰ ਜਾ ਕੇ ਮਕਾਨ ਮਾਲਕਣ ਕੋਲ ਬੈਠੀ ਰਹਿੰਦੀ ਸੀ। ਮਕਾਨ ਮਾਲਕਣ ਦੀ ਮਾਂ ਮਰ ਗਈ। ਅਚਾਨਿਕ ਉਸ ਨੂੰ ਇੰਡੀਆ ਜਾਂਣਾ ਪੈ ਗਿਆ। ਜਿਸ ਦਿਨ ਮਕਾਨ ਮਾਲਕਣ ਇੰਡੀਆ ਜਾ ਰਹੀ ਸੀ। ਉਸ ਦਿਨ ਅਮਨ ਘਰ ਹੀ ਸੀ। ਉਹ ਆਪਦੇ ਪਤੀ ਦੀ ਦਾਲ-ਰੋਟੀ ਦੀ ਫ਼ਿਕਰ ਕਰ ਰਹੀ ਸੀ। ਅਮਨ ਨੇ ਉਸ ਨੂੰ ਤੱਸਲੀ ਦਿੱਤੀ। ਅਮਨ ਨੇ ਕਿਹਾ, " ਚਾਰ ਰੋਟੀਆਂ ਦਾ ਕੀ ਹੈ? ਜੀਤ ਬੱਣਾਂ ਦਿਆ ਕਰੇਗੀ। " ਜੀਤ ਨੇ ਵੀ ਹਾਮੀ ਭਰ ਦਿੱਤੀ। ਉਸ ਨੇ ਕਿਹਾ, " ਬਹਾਨੇ ਨਾਲ ਮੈਂ ਆਪਦੀਆਂ ਵੀ ਰੋਟੀਆਂ ਬੱਣਾਂ ਲਿਆ ਕਰਾਂਗੀ। ਜਦੋਂ ਮੈਂ ਇਕੱਲੀ ਹੁੰਦੀ ਹਾਂ। ਰੋਟੀ ਬਣਾਉਣ ਦੀ ਘੋਲ ਕਰ ਦਿੰਦੀ ਹਾਂ। " ਅਮਨ ਵੀ ਟਰੱਕ ਲੈ ਕੇ, ਲੰਬੇ ਰੂਟ ਉਤੇ ਚੱਲਾ ਗਿਆ। ਮਕਾਂਨ ਮਾਲਕ ਜੀਤ ਨੂੰ ਸਬਜ਼ੀ ਵੀ ਲਿਆ ਦਿੰਦਾ ਸੀ। ਕਈ ਬਾਰ ਇੱਕਠੇ ਹੀ ਸੌਦੇ ਲੈਣ ਚਲੇ ਜਾਂਦੇ ਸਨ। ਦੋਂਨੇਂ ਇੱਕਠੇ ਬੈਠ ਕੇ ਰੋਟੀ ਖਾਂਦੇ ਸਨ। ਉਥੇ ਹੀ ਬੈਠ ਕੇ, ਟੈਲੀਵੀਜ਼ਨ ਦੇਖਣ ਲੱਗ ਜਾਦੇ ਸਨ। ਮਕਾਂਨ ਮਾਲਕ ਰੌਮਟਿਕ ਫਿਲਮਾਂ ਲਿਉਣ ਲੱਗ ਗਿਆ। ਕਈ ਬਾਰ ਉਹ ਜੀਤ ਵਾਲੇ ਸੋਫ਼ੇ ਉਤੇ ਹੀ ਬੈਠ ਜਾਦਾ ਸੀ। ਇੱਕ ਦਿਨ ਜੀਤ ਨੂੰ ਬੈਠੇ ਹੋਏ, ਨੀਂਦ ਆ ਗਈ। ਉਸ ਦਾ ਸਿਰ ਮਕਾਂਨ ਮਾਲਕ ਦੇ ਮੋਡੇ ਉਤੇ, ਉਲਰ ਗਿਆ। ਮਕਾਂਨ ਮਾਲਕ ਦਾ ਹੱਥ ਜੀਤ ਦੇ ਚੇਹਰੇ ਉਤੇ ਫਿਰਨ ਲੱਗਾ। ਜੀਤ ਨੂੰ ਵੀ ਸੁਰਤ ਹੀ ਨਹੀਂ ਰਹੀ। ਇਹ ਮਕਾਂਨ ਮਾਲਕ ਹੈ। ਜੀਤ ਨੂੰ ਵੀ ਉਸ ਦਾ ਸਾਥ ਚੰਗਾ ਲੱਗਣ ਲੱਗਾ। ਦੋਂਨੇ ਸਾਰੇ ਬੰਧਨ ਤੋੜ ਗਏ। ਉਸ ਪਿਛੋਂ ਦੋਂਨੇਂ ਹੀ ਇੱਕ ਦੂਜੇ ਦੀ ਜਰੂਰਤ ਬੱਣ ਗਏ। ਟਰੱਕ ਡਰਾਇਵਰ ਵੀ ਕਿਸੇ ਵੀ ਸਮੇਂ ਘਰ ਆ ਵੱੜਦੇ ਹਨ। ਅਮਨ ਤੱੜਕੇ 4 ਵਜੇ ਘਰ ਆਇਆ। ਤਾਂ ਜੀਤ ਘਰ ਨਹੀਂ ਸੀ। ਉਹ ਉਸ ਨੂੰ ਉਡੀਕਣ ਲੱਗਾ। ਉਡੀਕਦੇ ਦੀ ਅੱਖ ਲੱਗ ਗਈ। ਸੌਂਉ ਗਿਆ। ਦੂਰ ਦੇ ਸਫ਼ਰ ਤੋਂ ਆਇਆ ਸੀ। 4 ਘੰਟੇ ਸੌਉ ਕਿ ਉਹ ਫਿਰ ਟਰੱਕ ਲੈ ਕੇ, ਚਲਾ ਗਿਆ। 2 ਹਫ਼ਤੇ ਪਿਛੋਂ ਉਹ ਘਰ ਵਾਹਸ ਆਇਆ। ਜੀਤ ਫਿਰ ਵੀ ਘਰ ਨਹੀਂ ਸੀ। ਉਹ ਮਕਾਂਨ ਮਾਲਕ ਨੂੰ ਪੁੱਛਣ ਲਈ, ਵਿੱਚਕਾਰ ਵਾਲੇ ਦਰਵਾਜ਼ੇ ਵਿਚੋਂ ਦੀ, ਉਪਰ ਚਲਾ ਗਿਆ। ਮਕਾਂਨ ਮਾਲਕ ਨਹਾ ਰਿਹਾ ਸੀ। ਅਮਨ ਉਸ ਦੀ ਸੋਫ਼ੇ ਉਤੇ ਬੈਠ ਕੇ, ਉਡੀਕ ਕਰਨ ਲੱਗਾ। ਉਸ ਨੂੰ ਜੀਤ ਦੇ ਹੱਸਣ ਦੀ ਅਵਾਜ਼ ਸੁਣੀ। ਉਸ ਨੇ ਆਲਾ ਦੁਆਲਾ ਦੇਖਿਆ। ਇਹ ਅਵਾਜ਼ ਬਾਸ਼ਰੂਮ ਵਿੱਚੋਂ ਹੀ ਆ ਰਹੀ ਸੀ। ਅਮਨ ਨੇ ਬਾਸ਼ਰੂਮ ਕੋਲ ਜਾ ਕੇ, ਤਸੱਲੀ ਕਰਨ ਦੀ ਕੋਸ਼ਸ਼ ਕੀਤੀ। ਉਸ ਨੂੰ ਪੱਕਾ ਜ਼ਕੀਨ ਹੋ ਗਿਆ। ਜੀਤ ਬਾਸ਼ਰੂਮ ਅੰਦਰ ਹੀ ਹੈ। ਉਸ ਨੇ ਸੋਚਿਆ, " ਸ਼ਾਇਦ ਥੱਲੇ ਵਾਲੇ ਬਾਸ਼ਰੂਮ ਵਿੱਚ ਕੋਈ ਨੁਕਸ ਪੈ ਗਿਆ ਹੋਣਾਂ ਹੈ। ਇਸ ਲਈ ਉਪਰ ਨਹਾ ਰਹੀ ਹੈ। " ਉਸ ਦੀ ਸੋਚ ਟੁੱਟ ਗਈ। ਜਦੋਂ ਮਕਾਂਨ ਮਾਲਕ ਤੇ ਜੀਤ ਇੱਕਠੇ ਹੀ ਬਾਸ਼ਰੂਮ ਵਿਚੋਂ ਬਾਹਰ ਆ ਗਏ। ਅਮਨ ਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਸੀ। ਉਸ ਨੇ ਜੀਤ ਦੇ ਕੰਨ ਉਤੇ ਦੋ-ਚਾਰ ਪਤਾ ਨਹੀਂ ਕਿੰਨੇ ਥੱਪੜ ਮਾਰ ਦਿੱਤੇ? ਉਹ ਚੀਕਣ ਲੱਗਾ।

ਜੀਤ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਵਾਲੇ ਵੀ ਐਸੇ ਕੰਮ ਲਈ ਵਿਹਲੇ ਹੀ ਹਨ। ਦੋ ਮਿੰਟ ਵਿੱਚ ਪੁਲੀਸ ਦੀਆਂ ਦੋ ਗੱਡੀਆਂ ਆ ਗਈਆਂ। ਪੁਲੀਸ ਵਾਲਿਆ ਨੂੰ ਜੀਤ ਨੇ ਦੱਸ ਦਿੱਤਾ, " ਮੈਂ ਆਪਦੇ ਯਾਰ ਨਾਲ ਸੀ। ਇਸ ਨੇ ਮੈਨੁੰ ਦੇਖ ਲਿਆ। ਮੈਨੂੰ ਕੁੱਟਿਆ। " ਪੁਲੀਸ ਵਾਲਿਆ ਨੇ ਅਮਨ ਨੂੰ ਪੁੱਛਿਆ, " ਕੀ ਤੂੰ ਇਸ ਨੂੰ ਮਾਰਿਆ ਹੈ? " ਅਮਨ ਨੇ ਕਿਹਾ, " ਹਾਂ ਮੈਂ ਮਾਰਿਆ ਹੈ। ਇਹ ਮੇਰੀ ਪਤਨੀ ਹੈ। ਇਸ ਨਾਲ ਕੀ ਕਰਦੀ ਹੈ? " ਪੁਲੀਸ ਵਾਲਿਆ ਨੇ ਕਿਹਾ, " ਇਹ ਇਸ ਦੀ ਮਰਜ਼ੀ ਹੈ। ਤੂੰ ਇਸ ਨੂੰ ਮਾਰਿਆ ਹੈ। ਤੈਨੂੰ ਚਾਰਜ਼ ਕਰਕੇ ਹੱਥਕੜੀ ਲਾ ਕੇ, ਜੇਲ ਲਿਜਾ ਰਹੇ ਹਾਂ। " ਅਮਨ ਨੇ ਕਿਹਾ, " ਮੈਂ ਆਪਦੇ ਵਕੀਲ ਨੂੰ ਫੋਨ ਕਰਨਾਂ ਹੈ। " ਪੁਲੀਸ ਵਾਲਿਆ ਨੇ ਕਿਹਾ, " ਤੂੰ ਫੋਨ ਕਰ ਲੈ। " ਅਮਨ ਨੇ ਵਕੀਲ ਨੂੰ ਫੋਨ ਕਰ ਲਿਆ। ਉਸ ਦੇ ਵਕੀਲ ਨੇ ਕਿਹਾ, " ਪੁਲੀਸ ਵਾਲਿਆ ਨਾਲ ਕੋਈ ਗੱਲ ਨਾਂ ਕਰੀਂ। ਮੈਂ ਆਪ ਪੁਲੀਸ ਸਟੇਸ਼ਨ ਆ ਰਿਹਾਂ ਹਾਂ। " ਪੁਲੀਸ ਵਾਲਿਆ ਨੇ ਜੀਤ ਦੇ ਮੂੰਹ ਦੇ ਉਤੇ ਉਂਗਲਾਂ ਦੇ ਨੀਲੇ, ਲਾਲ ਨਿਸ਼ਾਂਨਾਂ ਦੀਆਂ ਫੋਟੋ ਖਿੱਚ ਲਈਆਂ ਸਨ। ਅਮਨ ਨੇ ਇੱਕ ਹੋਰ ਫੋਨ ਕਰਕੇ, ਆਪਦੇ ਮਾਪਿਆ ਨੂੰ ਦੱਸ ਦਿੱਤਾ ਸੀ। ਵਕੀਲ ਨੇ ਅਮਨ ਦੀ 5000 ਡਾਲਰ ਦੇ ਕੇ, ਜ਼ਮਾਨਤ ਕਰਾ ਲਈ ਸੀ। ਅਮਨ ਦੀ ਮੰਮੀ ਉਸ ਨੂੰ ਘਰ ਲੈ ਗਈ। ਕੁੱਝ ਕੁ ਤਰੀਕਾਂ ਪਈਆਂ। ਵਕੀਲ ਨੇ, ਜੀਤ ਨੂੰ ਪੁੱਠੇ ਸੁਆਲ ਕਰਕੇ, ਹਰਾ ਦਿੱਤਾ ਸੀ। ਆਪਦੀ ਕਨੂੰਨੀ ਘੁੰਡੀਆਂ ਕੱਢ ਕੇ, ਅਮਨ ਨੂੰ ਬਚਾ ਲਿਆ ਸੀ। ਮਕਾਂਨ ਮਾਲਕਣ ਦੇ ਇੰਡੀਆ ਤੋਂ ਮੁੜ ਕੇ ਆਉਂਦੀਂ ਨੂੰ, ਜੀਤ ਮਕਾਂਨ ਮਾਲਕਣ ਬਣੀ ਬੈਠੀ ਸੀ। ਮਕਾਂਨ ਮਾਲਕ ਨੇ ਆਪਦੀ ਪਤਨੀ ਨੂੰ ਘਰੋਂ ਕੱਢ ਦਿੱਤਾ ਸੀ। ਹੋਣ ਉਹ ਦਰ-ਦਰ ਦਿਆ ਠੋਕਰਾਂ ਖਾਂਦੀ ਫਿਰਦੀ ਸੀ।



Comments

Popular Posts