ਸਤਿਗੁਰ ਜੀ ਤੇ ਪਿਆਰੇ ਭਗਤੋਂ, ਤੁਸੀਂ ਪ੍ਰਭੂ ਪਿਆਰ ਰੰਗੇ ਹੋਏ ਹੋ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

12/3/ 2013. 209

ਸਤਿਗੁਰ ਜੀ ਤੇ ਪਿਆਰੇ ਭਗਤੋਂ, ਤੁਸੀਂ ਪ੍ਰਭੂ ਪਿਆਰ ਰੰਗੇ ਹੋਏ ਹੋ। ਪ੍ਰਭ ਜੀ ਦੁਨੀਆਂ ਨੂੰ ਪਾਲਣ ਵਾਲੇ ਮਾਲਕ ਜੀ, ਮੇਰੀ ਆਪਦੇ ਨਾਲ ਪ੍ਰੀਤ ਲਗਾ ਲਵੋਂ, ਅੰਤ ਤੱਕ ਪ੍ਰੀਤ ਤੋੜ ਨਿਭਾ ਦੇਵੋ। ਪ੍ਰਭੂ ਜੀ ਆਪਦੇ ਕੰਮ ਤੂੰਹੀ ਜਾਂਣਦਾ ਹੈ। ਪ੍ਰਭ ਜੀ ਦੁਨੀਆਂ ਨੂੰ ਪੈਦਾ ਕਰਨ ਵਾਲਾ ਮਾਲਕ ਹੈ। ਰੱਬ ਜੀ ਤੁਸੀ ਮੇਰੀ ਬੇਸਹਾਰਾ, ਕੰਮਜ਼ੋਰ ਦੀ ਮਦੱਦ ਕਰੋ। ਮੈਨੂੰ ਬੁੱਧੀ ਨਹੀਂ ਹੈ। ਮੈਨੂੰ ਹੋਰ ਅੱਕਲ ਦੇ ਕੇ, ਗੁਣਾਂ ਵਾਲਾ ਕਰ ਦੇਵੋ। ਪ੍ਰਮਾਤਮਾਂ ਜੀ ਮੇਰੇ ਲਈ, ਜਹਾਜ਼ ਵਰਗੇ, ਤੇਰੇ ਚਰਨ ਕਮਲ ਹਨ। ਜਿੰਨਾਂ ਦੇ ਆਸਰੇ ਪਿਆਰ, ਡਰ ਨਾਲ ਦੁਨੀਆਂ ਦੇ ਲਾਲਚਾਂ, ਪਾਪਾਂ ਤੋਂ ਬਚ ਕੇ, ਇਸ ਨਰਕ ਵਿਚੋਂ ਮੈਂ ਪਾਰ ਹੋ ਸਕਦਾਂ ਹਾਂ। ਪ੍ਰਭੂ ਜੀ ਆਪਦੇ ਢੰਗ, ਮੈਨੂੰ ਬਚਾਉਣ ਦੇ ਤੂੰਹੀ ਜਾਂਣਦਾ ਹੈ। ਤਰਸ ਕਰਕੇ, ਭਗਵਾਨ ਜੀ ਜਿਸ ਨੂੰ ਆਪਦੇ ਕੋਲ ਰੱਖ ਕੇ, ਆਪਦੇ ਰੰਗ ਵਿੱਚ ਰੰਗ ਕੇ, ਦਰਗਾਹ ਵਿੱਚ ਪਹੁਚਾ ਦਿੰਦੇ ਹੋ। ਹੁਣ ਦੀ ਦੁਨੀਆਂ ਤੇ ਮਰਨ ਪਿਛੋਂ ਸਬ ਕੁੱਝ ਪ੍ਰਮਾਤਮਾਂ ਜੀ, ਤੇਰੇ ਹੱਥ ਵਿੱਚ ਹੈ। ਸਾਰਾ ਕੁੱਝ ਤੂੰ ਆਪ-ਆਪਦੀਆਂ ਸ਼ਕਤੀਆਂ ਨਾਲ ਕਰਦਾਂ ਹੈ।ਪ੍ਰਮਾਤਮਾਂ ਜੀ ਮੈਨੂੰ ਐਸੀ ਰੱਬ ਦੇ ਪਿਆਰ ਦੀ, ਆਪਣੇ ਨਾਂਮ ਦੀ ਸੁਗਾਤ ਦੇਵੋ। ਜੋ ਮਰਨ ਦੇ ਨਾਲ ਵੀ ਮੇਰੇ ਨਾਲ ਰਹੇ। ਰੱਬ ਜੀ ਮੈਨੂੰ ਵੀ ਐਸੀ ਬੁੱਧੀ-ਮੱਤ ਦੇ, ਮੇਰੀ ਜਿੰਦ-ਜਾਨ ਤੈਨੂੰ ਚੇਤੇ ਕਰੀ ਜਾਂਣ। ਸਤਿਗੁਰ ਨਾਨਕ ਜੀ ਮੇਹਰਬਾਨੀ ਕਰਨ ਨਾਲ, ਮਨ ਰੱਬ ਦੇ ਗੁਣਾਂ ਨਾਲ ਮੌਲਿਆ-ਮਸਤ ਹੋ ਜਾਂਦਾ ਹੈ। ਹਿਰਦੇ ਵਿੱਚ ਠੰਡ ਹੈ ਜਾਂਦੀ ਹੈ।

ਮੈਂ ਪ੍ਰਭੂ ਪ੍ਰੇਮ ਵਿੱਚ ਮਸਤ ਰਹਿੰਦਾਂ ਹਾਂ। ਰੱਬ ਮੇਰੇ ਵਿੱਚ ਅਚਾਨਿਕ ਸਦਾ ਲਈ ਦਿਸਣ ਲੱਗ ਗਿਆ ਹੈ। ਸਤਿਗੁਰ ਜੀ ਨੇ ਮੇਰੇ ਉਤੇ ਤਰਸ ਕਰਕੇ, ਮੇਹਰਬਾਨੀ ਕੀਤੀ ਹੈ। ਰੱਬ ਦੁਨੀਆਂ ਦਾ ਮਾਲਕ ਮੇਰਾ ਹੋ ਗਿਆ। ਸਤਿਗੁਰ ਜੀ ਨੇ ਮੇਰੀ ਮਾੜੇ ਕੰਮਾ ਤੋਂ ਰੋਕ ਕੇ, ਸੁਰਤ ਹੱਟਾ ਕੇ ਰੋਕ ਦਿੱਤੀ ਹੈ। ਮੈਨੂੰ ਆਪਦੇ ਪਿਆਰੇ ਭਗਤਾਂ ਦੀ ਸੇਵਾ ਵਿੱਚ ਲਾ ਦਿੱਤਾ ਹੈ। ਸਤਿਗੁਰ ਜੀ ਨੇ ਮੈਨੂੰ ਰੱਬ ਦਾ ਇੱਕ ਦਾ ਸਰੂਪ ਨਾਂਮ ਦਿਖਾ ਦਿੱਤਾ ਹੈ। ਇਹ ਐਸਾ ਅਚੰਭਾ ਹੈ, ਸੁਆਦ ਹੈ। ਜਿਸ ਦਾ ਬੇਅੰਤ ਸੁਖ, ਅੰਨਦ, ਲਾਭ ਹੈ। ਸਤਿਗੁਰ ਜੀ ਰੱਬੀ ਬਾਣੀ ਦੇ ਗੁਣਾਂ ਨੂੰ ਹਾਂਸਲ ਕਰਕੇ, ਮਨ ਵਿੱਚ ਗਿਆਨ ਦਾ ਚਾਨਣ ਹੋ ਗਿਆ ਹੈ। ਰੱਬੀ ਬਾਣੀ ਦੇ ਗੁਣਾਂ ਨਾਲ ਮਨ ਮਿੱਠੇ ਦੇ ਰਸ ਨਾਲ, ਧਰਵਾਸ ਨਾਲ ਰੱਜ ਕੇ, ਸ਼ਾਤ ਹੋ ਕੇ ਭੱਟਕਣੋ ਹੱਟ ਗਿਆ ਹੈ। ਮੇਰੇ ਡਰ ਸਹਿਮ ਮੁੱਕ ਗਏ ਹਨ। ਸਤਿਗੁਰ ਜੀ ਰੱਬੀ ਬਾਣੀ ਨੂੰ ਸੱਚ ਮੰਨ ਲਿਆ ਹੈ। ਸਾਰੇ ਸੁਖ ਅੰਨਦ ਮਿਲ ਗਏ ਹਨ। ਸਾਰੇ ਰੋਗ ਮੁੱਕ ਗਏ ਹਨ। ਜਦੋ ਤੋਂ ਰੱਬ ਨੇ ਦਿਆਲ ਹੋ ਕੇ, ਮੇਰੇ ਉਤੇ ਕਿਰਪਾ ਕੀਤੀ ਹੈ। ਸਾਰੇ ਪਾਸੇ ਰੱਬ ਦਾ ਸੋਹਣਾਂ ਸਰੂਪ ਦਿਸਦਾ ਹੈ। ਨਾਂ ਕੁੱਝ ਆਉਂਦਾ ਹੈ। ਨਾਂ ਕੁੱਝ ਜਾਦਾ ਹੈ। ਸਬ ਪ੍ਰਭੂ ਜੀ ਤੇਰੀ ਖੇਡ-ਡਰਾਮਾਂ ਰੱਚਾਇਆ ਹੋਇਆ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ, ਰੱਬ ਕੋਲ ਕੋਈ ਨਹੀਂ ਪਹੁੰਚ ਸਕਦਾ। ਕਿਸੇ ਨੇ ਉਸ ਨੂੰ ਨਹੀਂ ਪਾਇਆ। ਰੱਬ ਦੇ ਪਿਆਰੇ ਪ੍ਰਭੂ ਦਾ ਆਸਰਾ ਲੈਂਦੇ ਹਨ।

ਰੱਬ ਗੁਣਾ ਵਾਲ ਗਿਆਨੀ, ਪੂਰੀਆਂ ਸ਼ਕਤੀਆ ਵਾਲਾ, ਸਾਰੀਆਂ ਦਾਤਾਂ ਦੇਣ ਵਾਲਾ ਹੈ। ਮੇਰੀ ਜਿੰਦ-ਜਾਨ ਤੂੰ ਉਸ ਰੱਬ ਦਾ ਸਹਾਰਾ ਲੈ ਕੇ, ਸ਼ਰਨ ਇੱਕ ਦੀ ਲੈ।ਜਿਸ ਨੇ ਪੂ੍ਰੀ ਸ੍ਰਿਸਟੀ ਦੁਨੀਆ, ਅਕਾਸ਼, ਧਰਤੀਆਂ ਬਣਾਏ ਹਨ। ਉਸ ਨੂੰ ਚੇਤੇ ਕਰੀਏ। ਮੇਰੇ ਦਿਲ ਮਨ ਮਰਜ਼ੀਆਂ ਕਰਨੋਂ ਹੱਟ ਜਾ। ਪ੍ਰਭੂ ਦਾ ਹੁਕਮ ਮਨ ਕੇ ਅੰਨਦ ਮਾਂਣ ਲੈ। ਜੋ ਰੱਬ ਦਾ ਹੁਕਮ ਹੈ। ਉਸ ਦਾ ਭਾਂਣਾਂ ਮੰਨ ਕੇ, ਦਰਦਾਂ, ਰੋਗਾਂ, ਖੁਸ਼ੀਆਂ ਵਿੱਚ ਉਸੇ ਰੱਬ ਨੂੰ ਚੇਤੇ ਕਰੀਏ। ਕਰੋੜਾਂ ਬੰਦਿਆਂ ਦੇ, ਕਰੋੜਾਂ ਪਾਪ, ਅੱਖ ਝੱਪਕੇ ਨਾਲ, ਇਕੋ ਸਮੇਂ ਮੁੱਕਾ ਦਿੰਦਾ ਹੈ। ਪ੍ਰਭੂ ਬਹੁਤ ਚਿਰ, ਬਿੰਦ ਵੀ ਨਹੀਂ ਲਗਉਂਦਾ। ਤੂੰ ਰੋਗੀਆਂ ਦੁੱਖੀਆਂ, ਕੰਮਜ਼ੋਰਾਂ, ਬੇਸਾਹਰਾ ਦਾ ਖ਼ਸਮ ਬੱਣ ਜਾਦਾਂ। ਜਿਸ ਪਿਆਰ ਕਰਦਾਂ ਹੈ, ਸਬ ਰੋਗ ਦੁੱਖ, ਗਰੀਬੀ ਦੂਰ ਕਰ ਦਿੰਦਾਂ ਹੈ। ਪ੍ਰਭੂ ਹੀ ਸਾਰਿਆਂ ਨੂੰ ਪੈਦਾ ਕਰਦਾ ਹੈ, ਪਾਲਦਾ ਹੈ। ਮਾਈ ਬਾਪ ਹੈ। ਰੱਬ ਹੀ ਸਬ ਦਾ ਜਿਉਣ ਦਾ ਅਥਾਂਹ ਅੰਨਦ ਦਾ ਸਹਾਰਾ ਸਮੁੰਦਰ ਹੈ। ਰੱਬੀ ਹਰ ਰੋਜ਼ ਸਬ ਨੂੰ ਦਿੰਦਾ ਹੈ। ਉਸ ਦੇ ਖ਼ਜ਼ਨਿਆਂ ਵਿੱਚੋਂ ਮੁੱਕਦਾ ਨਹੀਂ ਹੈ। ਉਸ ਦਾ ਭੰਡਾਰਾਂ ਦਾ ਸਮੁੰਦਰ ਮਹਿੰਗੀਆਂ ਚੀਜ਼ਾਂ ਰਤਨਾਂ, ਦਾਤਾਂ ਨਾ ਭਰਿਆ ਰਹਿੰਦਾ ਹੈ ਭਗਵਾਨ ਜੀ ਤੇਰੇ ਤੋਂ ਇਹ ਭਿਖਾਰੀ, ਤੇਰੇ ਨਾਂਮ ਦੀ ਝਾਕ-ਆਸ ਕਰਦਾ ਹੈ। ਤੂੰ ਹਰ ਥਾਂ, ਜੀਵ ਵਿੱਚ ਰਹਿੰਦਾ ਹੈ। ਮੇਰੇ ਤੇ ਵੀ ਤਰਸ ਕਰ। ਸਤਿਗੁਰ ਨਾਨਕੁ ਪ੍ਰਭੂ ਜੀ ਇਹ ਗੁਲਾਮ ਤੇਰੇ ਚਾਕਰ ਨੇ, ਤੇਰਾ ਸਹਾਰਾ ਲਿਆ ਹੈ। ਤੇਰੀ ਓਟ ਲੈਣ ਵਾਲਾ ਕੋਈ ਵੀ ਦਾਤ ਤੋਂ ਬਗੈਰ ਖ਼ਾਲੀ-ਨਿਰਾਸ਼ ਨਹੀਂ ਜਾਂਦਾ।

Comments

Popular Posts