ਮੈਂ ਆਪਣਾ ਮਾਂਣ ਛੱਡ ਕੇ, ਸਿਰ ਸਤਿਗੁਰ ਜੀ ਦੇ ਚਰਨਾਂ ਉਤੇ ਭੇਟ ਕਰ ਦਿੱਤਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

20/3/ 2013. 215

ਮੇਰਾ ਕੋਈ ਮਾਣ ਕਰੇ ਜਾਂ ਮੇਰੀ ਕੋਈ ਬੇਇੱਜ਼ਤੀ-ਨਿਰਾਦਰ ਕਰੇ, ਸਬ ਇੱਕ ਬਰਾਬਰ ਲੱਗਦੇ ਹਨ। ਮੈਂ ਆਪਣਾ ਮਾਂਣ ਛੱਡ ਕੇ, ਸਿਰ ਸਤਿਗੁਰ ਜੀ ਦੇ ਚਰਨਾਂ ਉਤੇ ਭੇਟ ਕਰ ਦਿੱਤਾ ਹੈ। ਮੈਨੂੰ ਧੰਨ ਆਉਣ ਦੀ ਖੁਸ਼ੀ ਨਹੀਂ ਹੁੰਦੀ। ਮੁਸ਼ਕਲਾਂ, ਰੋਗ ਤੰਗ ਨਹੀਂ ਕਰਦੇ। ਮੇਰੀ ਰੱਬ ਨਾਲ ਪ੍ਰੀਤ ਲੱਗ ਗਈ ਹੈ। ਰੱਬ ਸਬ ਦੇ ਸਰੀਰ ਤੇ ਘਰਾਂ ਵਿੱਚ ਵੱਸਦਾ ਹੈ। ਜੰਗਲਾਂ ਵਿੱਚ ਵੀ ਪ੍ਰਭੂ ਹਰ ਦਿੱਸਦਾ ਹੈ। ਜੋ ਪ੍ਰਭੂ ਜੀ ਮੇਰੇ ਜੀਵਨ ਵਿੱਚ ਕਰ ਰਿਹਾ ਹੈ। ਉਹ ਰੱਬ ਕਰਨਾਂ ਹੀ ਚਹੁੰਦਾ ਹੈ। ਹੁਣ ਇਸ ਜਾਨ-ਜਿੰਦ ਨੂੰ ਬੁਰਾ-ਗੁੱਸਾ ਨਹੀਂ ਲੱਗਦਾ। ਕਰਮਾਂ ਦਾ ਫ਼ਲ ਲੱਗਦਾ ਹੈ॥ਰੱਬ ਸਬ ਦੇ ਸਰੀਰ ਤੇ ਘਰਾਂ ਵਿੱਚ ਵੱਸਦਾ ਹੈ। ਜੰਗਲਾਂ ਵਿੱਚ ਵੀ ਪ੍ਰਭੂ ਹਰ ਦਿੱਸਦਾ ਹੈ। ਸਤਿਗੁਰ ਜੀ ਦੀ ਮੇਹਰਬਾਨੀ ਨਾਲ, ਰੱਬੀ ਬਾਣੀ ਦੇ ਗੁਣਾਂ ਨੂੰ ਬਿਚਾਰਨ ਵਾਲੇ ਪਿਆਰਿਆ ਕੋਲੋ ਸੁਣ-ਸੁਣ ਕੇ ਬੇਸਮਝ, ਬਿਨ ਬੁੱਧੀ ਵਾਲਾ ਹਿਰਦਾ ਵੀ ਗੁਣ ਹਾਂਸਲ ਕਰਨ ਲੱਗ ਗਿਆ ਹੈ। ਸਤਿਗੁਰ ਨਾਨਕ ਜੀ ਦੀ ਕਿਰਪਾ ਨਾਲ, ਅਦਸ ਤੱਕ ਕੇ, ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਪ੍ਰਭੂ ਜੀ ਤੇਰੇ ਪ੍ਰੇਮ ਵਿੱਚ ਲਿਵ ਲਾ ਕੇ ਅੰਨਦ ਮਿਲਦਾ ਹੈ। ਇਸ ਨਾਲ ਕੋਈ ਦਰਦ ਮਹਿਸੂਸ ਨਹੀਂ ਹੁੰਦਾ। ਮੈਂ ਪ੍ਰਭੂ ਦੇ ਪਿਆਰ ਦਾ ਖ਼ਜ਼ਾਨਾਂ ਲੱਭ ਲਿਆ ਹੈ। ਸਰੀਰ ਦੀ ਜਲਨ ਬੁੱਝ ਗਈ ਹੈ। ਜਾਨ ਸ਼ਾਂਤ ਹੋ ਕੇ ਟਿੱਕ ਗਿਆ ਹੈ। ਸਤਿਗੁਰ ਜੀ ਦੇ ਰੱਬੀ ਗੁਰਬਾਣੀ ਦੇ ਸ਼ਬਦ ਵਿੱਚ ਦੇਹ ਤੇ ਹਿਰਦਾ ਰੰਗੇ ਗਏ ਹਨ। ਮੇਰੇ ਮਨ ਦੀ ਦੁਨਿਆਵੀ ਚੀਜ਼ਾਂ ਦੀ ਚਾਹਤ, ਲਾਲਚ ਮੁੱਕ ਗਏ ਹਨ। ਸਾਰੀ ਬੇਚੈਨੀ ਮੁੱਕਗਈ ਹੈ। ਸਪੂਰਨ ਸਤਿਗੁਰ ਜੀ ਨੇ, ਮੇਰੇ ਮੱਥੇ ਉਤੇ, ਹੱਥ ਧਰ ਦਿੱਤਾ ਹੈ। ਮਨ ਬਸ ਵਿੱਚ ਕਰਕੇ, ਸਾਰੀ ਦੁਨੀਆ ਨਾਲ ਪਿਆਰ ਬੱਣ ਗਿਆ ਹੈ। ਦੁਨੀਆਂ ਮੇਰੀ ਹੋ ਗਈ ਹੈ। ਧੰਨ- ਦੋਲਤ ਮੋਹ ਨਾਲ ਮੈਂ ਰੱਜ ਗਿਆ ਹਾਂ। ਰੱਬ ਨੇ ਮੈਨੂੰ ਸਬ ਕੁੱਝ ਬੇਅੰਤ ਬਹੁਤ ਦਿੱਤਾ ਹੈ। ਹੁਣ ਮੈਂ ਲਾਲਚ ਨਹੀਂ ਕਰਦਾ। ਮੇਰੇ ਸਤਿਗੁਰਿ ਨੇ ਮੈਨੂੰ ਐਸਾ ਬੇਅੰਤ ਚੀਜ਼ਾਂ ਤੇ ਸੁਖਾਂ ਦੇ ਭੰਡਾਰ ਦਿੱਤਾ ਹੈ। ਜੋ ਕਦੇ ਵੀ ਨਹੀਂ ਮੁੱਕਦਾ। ਮੇਰੇ ਸਾਥੀਉ, ਇੱਕ ਅਜੀਬ ਅਚੰਬੇ ਵਾਲੀ ਬਾਤ ਹੈ। ਸਤਿਗੁਰ ਜੀ ਨੇ ਮੇਰੀ, ਐਸੀ ਉਲਝਣ ਖੋਲ ਦਿੱਤੀ ਹੈ। ਮੇਰੇ ਮਨ ਦੇ ਭਲੇਖੇ ਉਤਰ ਗਏ ਹਨ। ਪ੍ਰਮਾਤਮਾਂ ਨੂੰ ਆਪਣਾਂ-ਆਪ ਸੌਪ ਦਿੱਤਾ ਹੈ। ਹੋਰ ਸਬ ਪਾਸੇ ਦੀ ਝਾਕ ਮੁੱਕ ਗਈ ਹੈ। ਇਹ ਅੰਨਦ ਦਾ ਸੁਆਦ, ਕਿਸੇ ਨੂੰ ਦੱਸਣਾਂ ਨਹੀਂ ਆਉਂਦਾ। ਉਹੀ ਜਾਣਦਾ ਹੈ। ਜਿਸ ਦਾ ਰੱਬ ਨਾਲ ਪ੍ਰੇਮ ਬੱਣਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਪ੍ਰਭੂ ਨੇ ਐਸਾ ਗਿਆਨ ਦਾ ਦੀਵਾ ਮੇਰੇ ਦਿਲ ਵਿੱਚ ਟਿੱਕਾ ਦਿੱਤਾ ਹੈ।

ਰੱਬ ਸਮਰਾਠ, ਬਾਦਸ਼ਾਹ ਦੀ ਓੇਟ ਲੈ ਕੇ, ਬਚਾ ਹੋ ਸਕਦਾ ਹੈ। ਸਾਰੇ ਲੋਕ, ਅਕਾਸ਼, ਪਤਾਲ, ਮਾਤ ਦੇ ਲੋਕ, ਇਸੇ ਧੰਨ ਦੇ ਲਾਲਚ ਦੇ ਚੱਕਰ ਵਿੱਚ ਉਲਝੇ ਹੋਏ ਹਨ। ਇਸੇ ਨਰਕ ਵਿੱਚ ਜ਼ਮੀਨ ਤੇ ਡਿੱਗਦੇ ਹਨ। ਫਿਰ ਧਰਤੀ ਉਤੇ ਜੰਮਦੇ, ਮਰਦੇ ਹਨ। ਗਿਆਨੀ ਪੰਡਤ ਸਾਸਤ ਸਿੰਮ੍ਰਿਤਿ ਬੇਦਾਂ ਦੀ ਵਿਆਖਿਆ ਕਰਕੇ ਦਸਦੇ ਹਨ। ਰੱਬ ਨੂੰ ਚੇਤੇ ਕਰਨ ਤੋਂ ਬਗੈਰ, ਦੁਨੀਆਂ ਦੇ ਵਿਕਾਰ, ਕੰਮਾਂ ਤੋਂ ਬਚਣ ਦਾ ਹੋਰ ਕੋਈ ਰਸਤਾ ਨਹੀਂ ਹੈ। ਬੰਦਾ ਸਾਰੀ ਦੁਨੀਆਂ ਦਾ ਧੰਨ ਹਾਂਸਲ ਕਰ ਲਏ ਤਾਂ ਵੀ, ਹੋਰ-ਹੋਰ ਦਾ ਲਾਲਚ ਨਹੀਂ ਹੱਟਦਾ। ਸਾਥੀ ਦੋਸਤੋਂ, ਪ੍ਰਭੂ ਦਾ ਨਾਂਮ ਯਾਦ ਰੱਖਿਆ ਕਰੋ। ਇਹ ਸਾਰੇ ਅੰਨਦ ਖੁਸ਼ੀਆਂ ਦਿੰਦਾ ਹੈ। ਰੱਬ ਨੂੰ ਪ੍ਰੇਮ ਪਿਆਰ ਨਾਲ ਚੇਤੇ ਕਰਨ ਤੋਂ ਬਗੈਰ, ਦੁਨੀਆਂ ਦਾ ਧੰਨ ਇੱਕਠਾਂ ਕਰਨ ਦਾ ਚੱਕਰ ਨਹੀਂ ਮੁੱਕਦਾ। ਬੰਦਾ ਹਰ ਪਾਸੇ ਭੱਟਕਦਾ ਫਿਰਦਾ ਹੈ। ਬੇਅੰਤ ਦਿਲ ਨੂੰ ਚੰਗੇ ਲੱਗਣ ਵਾਲੇ ਅੰਨਦ ਖੁਸ਼ੀਆਂ ਮਾਣਦਾ ਫਿਰੇ। ਮਨ ਦੀਆਂ ਇੱਛਾਵਾਂ ਦਾ ਅੰਤ ਨਹੀਂ ਹੁੰਦਾ। ਆਸ ਪੂਰੀ ਨਹੀਂ ਹੁੰਦੀ। ਦਿਲ ਨੂੰ ਲਾਲਚ ਦੀ ਆਸ ਜਗਦੀ ਰਹਿੰਦੀ ਹੈ। ਸਾਰੇ ਕੰਮ ਬੇਕਾਰ ਹਨ। ਜੇ ਰੱਬ ਨੂੰ ਚੇਤੇ ਨਹੀਂ ਕੀਤਾ। ਸਤਿਗੁਰ ਨਾਨਕ ਜੀ ਦੇ ਪਿਆਰੇ ਭਗਤਾਂ ਵਿੱਚ ਰਲ ਕੇ, ਜੋ ਉਨਾਂ ਦੇ ਗੁਣ ਲੈ ਲੈਂਦਾ ਹੈ। ਉਸ ਦਾ ਜੰਮਣਾਂ-ਮਰਨਾ ਮੁੱਕ ਜਾਦਾ ਹੈ। ਸਰੀਰ, ਦਿਲ-ਜਿੰਦ, ਧੰਨ ਜ਼ਮੀਨ ਦਾ ਮਾਲਕ ਮੈਂ ਹਾਂ। ਇਹ ਸਬ ਮੇਰੇ ਹਨਮੈਨੂੰ ਇਹ ਗੱਲ ਇਸ ਤਰਾ ਕੌਣ ਦੱਸ ਸਕਦਾ ਹੈ?ਪ੍ਰਮਾਤਮਾਂ ਹੀ ਦੱਸ ਸਕਦਾ ਹੈ। ਬੇਸਮਝ ਹੋਣ ਕਰਕੇ, ਬੰਦੇ ਨੇ ਬੇਕਾਰ ਕੰਮ ਕੀਤੇ ਹਨ। ਰੱਬ ਦੇ ਨਾਂਮ ਨੂੰ ਚੇਤੇ ਰੱਖ ਕੇ, ਇੱਕਠਾਂ ਨਹੀਂ ਕੀਤਾ। ਬੰਦਾ ਦਸ ਪਾਸੇ ਭੱਟਕਦਾ ਫਿਰਦਾ ਹੈ। ਇਹ ਕਿਹੜੇ ਕੰਮ ਵਿੱਚ ਫਸ ਗਿਆ ਹੈ।

Comments

Popular Posts