ਭਾਗ 69 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਹੈਪੀ ਨੇ ਅਜੇ ਫੋਨ ਰੱਖਿਆ ਹੀ ਸੀ। ਰਾਤ ਦੀਆਂ ਖ਼ਬਰਾਂ ਆ ਗਈਆਂ ਸਨ। ਅਮਨ ਦਾ ਧਿਆਨ ਖ਼ਬਰਾਂ ਵਿੱਚ ਸੀ। ਉਸ ਨੂੰ ਝੱਟਕਾ ਲੱਗਾ ਜਦੋਂ ਆਪਦੇ ਡੈਡੀ ਨੂੰ ਖ਼ਬਰਾਂ ਵਿੱਚ ਦੇਖਿਆ। ਉਸ ਨੇ ਹੈਪੀ ਨੂੰ ਕਿਹਾ, " ਹੈਪੀ ਮੇਰੇ ਡੈਡੀ ਖ਼ਬਰਾਂ ਵਿੱਚ ਹਨ। " ਧਿਆਨ ਨਾਲ ਖ਼ਬਰਾਂ ਸੁਣਨ ਨਾਲ ਪਤਾ ਚੱਲ ਗਿਆ। ਉਸ ਨੇ ਆਪਣੀ ਮੰਮੀ ਨੂੰ ਫੋਨ ਕੀਤਾ। ਮੰਮੀ ਨੇ ਸਾਰੀ ਕਹਾਣੀ ਦੱਸ ਦਿੱਤੀ। ਦੋ ਦਿਨ ਬਾਅਦ ਤਰੀਕ ਸੀ। ਹੈਪੀ ਨੇ ਕਿਹਾ, " ਖ਼ਬਰ ਬਹੁਤ ਮਾੜੀ ਹੈ। ਬੰਦਾ ਕੱਤਲ ਵਿਚੋਂ ਤਾਂ ਬਚ ਸਕਦਾ ਹੈ। ਪਰ ਕਿਸੇ ਨੂੰ ਸਰੀਰਕ ਤੌਰਤੇ ਛੇੜ-ਛਾੜ ਕਰਨ ਵਿੱਚ ਨਹੀਂ ਬਚ ਸਕਦਾ। ਕੱਤਲ, ਬਲਾਤਕਾਰ ਕਰਨ ਤੇ ਕਸ਼ੋਸ਼ ਕਰਨ ਦੀ ਉਹੀ ਸਜ਼ਾ ਹੈ। ਹੁਣ ਤੇਰੀ ਵੀ ਖਾਦੀ ਪੀਤੀ ਹੋਈ ਹੈ। ਸੀ ਜਾ। ਸਵੇਰੇ ਤੁਰ ਪੈਣਾਂ। " ਅਮਨ ਨੇ ਕਿਹਾ, " ਮੇਰਾ ਡੈਡੀ ਨੌਜਵਾਨਾਂ ਵਾਲੀਆਂ ਹਰਕੱਤਾਂ ਕਰਦਾ ਹੈ। ਹੁਣ ਬੰਦਾ ਬੱਣਾਂ ਕੇ ਛੱਡਣਗੇ। ਖ਼ਨੀ ਜੇਲ ਵਿੱਚ ਹੀ ਮਰੇਗਾ। ਐਸੇ ਬੰਦੇ ਲਈ ਵਕੀਲ ਨਹੀਂ ਕਰਨਾਂ ਚਾਹੀਦਾ। ਆਪੇ ਜੇਲ ਵਿੱਚ ਸੜੇਗਾ। " ਹੈਪੀ ਨੇ ਕਿਹਾ, " ਯਾਰ ਇਉਂ ਨਹੀਂ ਕਰਨਾਂ। ਵਕੀਲ ਕਰਨਾਂ ਪੈਣਾਂ ਹੈ। ਕੀ ਪਤਾ ਗੋਰੀ ਦੇ ਮਨ ਵਿੱਚ ਰਹਿਮ ਆ ਜਾਵੇ। ਕਦੋਂ ਕੁ ਦੀ ਤੁਹਾਡੀ ਗੁਆਂਢਣ ਹੈ? ਮਿੰਨਤ ਤਰਲਾ ਕਰਕੇ ਦੇਖ ਲਵੋ। ਕਈ ਬਾਰ ਬੰਦੇ ਦੇ ਮਨ ਵਿੱਚ ਰਹਿਮ ਆ ਜਾਂਦਾ ਹੈ। " ਅਮਨ ਨੇ ਕਿਹਾ, " ਅਸੀਂ ਸਾਰੇ ਗੁਆਂਢ 10 ਕੁ ਸਾਲਾਂ ਦੇ ਇੱਕਠੇ ਹੀ ਰਹਿੰਦੇ ਹਾਂ। ਉਦੋਂ ਨਵੇਂ ਘਰ ਬਣੇ ਸੀ। ਅਸੀਂ ਸਾਰੇ ਗੁਆਂਢੀ, ਉਹੀ ਹਾਂ। ਉਸ ਦੀ ਕੁੜੀ ਮੇਰੇ ਨਾਲ ਪੜ੍ਹਦੀ ਰਹੀ ਹੈ। ਉਸ ਰਾਹੀ ਗੱਲ ਬੱਣ ਸਕਦੀ ਹੈ। ਕਿਉਕਿ ਉਸ ਦੀ ਕੁੜੀ ਵੀ ਮੇਰੇ ਉਤੇ ਮਰਦੀ ਸੀ। ਅਜੇ ਮੈਂ ਟਾਲਦਾ ਰਹਿੰਦਾ ਸੀ। ਉਹ ਕਦੇ ਫੇਰ ਦੱਸਾਂਗਾ। ਹੁਣ ਮੂਡ ਨਹੀਂ ਹੈ। ਜੇ ਬੁੱਢੀ ਗੋਰੀ, ਮਨ ਜਾਵੇ ਤਾਂ ਖੱਜਲ ਖੁਆਰੀ ਤੋਂ ਬਚਾ ਹੋ ਜਾਵੇਗਾ। ਜੀਤ ਨੂੰ ਆਪੇ ਪਤਾ ਲੱਗ ਜਾਵੇਗਾ। ਉਸ ਨੂੰ ਨਹੀਂ ਦੱਸਣਾਂ। "

ਅਮਨ ਦੀ ਮੰਮੀ ਨੂੰ ਗੁਆਂਢੀਆਂ ਨੇ ਬੁਲਾਉਣਾਂ ਛੱਡ ਦਿੱਤਾ ਸੀ। ਸਗੋਂ ਉਸ ਨੂੰ ਜਾਂਦੀ ਦੇਖ ਕੇ, ਮੇਹਣੇ ਕੱਸਦੇ ਸਨ। ਨਿੱਕੇ-ਵੱਡੇ ਸਬ ਉਸ ਨੂੰ ਛੇੜਦੇ ਸਨ। ਘਰੋਂ ਨਿੱਕਲਣਾਂ ਵੀ ਮੁਸ਼ਕਲ ਹੋ ਗਿਆ ਸੀ। ਸਹਮਣੇ ਘਰ ਵਾਲੀ ਪੰਜਾਬਣ ਹੀ ਸੀ। ਉਸ ਨੇ ਅਮਨ ਦੀ ਮੰਮੀ ਨੂੰ ਦੇਖ ਕਿ ਕਿਹਾ, " ਲੋਕੀ ਆਪਦੀ ਉਮਰ ਨਹੀਂ ਦੇਖਦੇ। ਬੁੱਢਿਆਂ ਨੂੰ ਕੀ ਅੱਗ ਲੱਗੀ ਹੈ? ਅਜੇ ਤਾ ਘਰ ਜ਼ਨਾਨੀ ਸੀ। ਨਹੀਂ ਤਾਂ ਹੋਰਾਂ ਗੁਆਂਢੀਆਂ ਨੂੰ ਵੀ ਖ਼ਤਰਾ ਹੈ। " ਅਮਨ ਦੀ ਮੰਮੀ ਨੇ ਜੁਆਬ ਦਿੱਤਾ, " ਤੇਰੇ ਆਪਦੇ ਸਾਰੇ ਸਿਰ ਦੇ ਵਾਲ ਚਿੱਟੇ ਹਨ। ਤੂੰ ਜੁਆਕ ਅਜੇ ਵੀ ਜੰਮੀ ਜਾਂਦੀ ਹੈ। ਕੀ ਤੇਰੀ ਅੱਗ ਬੁੱਝ ਗਈ ਹੈ? ਜਾਂ ਅੱਗਲੇ ਸਾਲ ਫਿਰ ਲੋਹੜੀ ਵੰਡਣੀ ਹੈ। ਤੈਨੂੰ ਤਾ ਮੁਟਿਆਰ ਨੂੰ ਸੂਬੇਦਾਰ ਤੋਂ, ਬਹੁਤਾ ਖ਼ੱਤਰਾ ਹੈ। " ਦੂਜੀ ਗੁਆਂਢਣ ਕੋਲ ਖੜ੍ਹੀ ਸੀ। ਉਸ ਨੇ ਅਮਨ ਦੀ ਮੰਮੀ ਨੂੰ ਦੇਖ ਕੇ, ਮੂੰਹ ਉਤੇ ਚੂੰਨੀ ਦਾ ਪੱਲਾ ਕਰ ਲਿਆ। ਉਸ ਨੇ ਕਿਹਾ, " ਅੱਜ ਕੱਲ ਕਿਸੇ ਨੂੰ ਕੁੱਝ ਕਹਿੱਣ ਦਾ ਜਮਾਨਾਂ ਨਹੀਂ ਹੈ। ਐਸੇ ਲੋਕਾਂ ਨੂੰ ਸ਼ਰਮ ਨਾਲ ਮਰ ਜਾਂਣਾਂ ਚਾਹੀਦਾ ਹੈ। ਛੱਡ ਪਰੇ ਗੰਦ ਨੂੰ ਛੇੜਾਗੇ, ਛਿੱਟੇ ਪੈਣਗੇ। ਪਰ ਆਪਾਂ ਕੀ ਲੈਣਾਂ ਹੈ, ਕੋਈ ਅੱਗ ਹੱਗੇ, ਅੰਗਿਆਰ ਖਾਵੇ। " ਅਮਨ ਦੀ ਮੰਮੀ ਨੇ ਕਿਹਾ, " ਲੋਕਾਂ ਦੀਆਂ ਕੁੜੀਆਂ ਭੱਜਦੀਆਂ ਹਨ। ਤੇਰੀ ਨੂੰਹੁ, ਤੇਰਾ ਮੁੰਡਾ ਛੱਡ ਕੇ, ਇਸੇ ਮਹੱਲੇ ਵਿੱਚ ਖੰਨੇ ਵਾਲਿਆ ਦੇ ਜਾ ਕੇ ਵੱਸ ਗਈ। ਜੇ ਕਿਸੇ ਜ਼ਨਾਨੀ ਜੋਗਾ ਨਹੀਂ ਹੈ। ਆਪਦੇ ਮੁੰਡੇ ਦਾ ਹੁਣੇ ਇਲਾਜ਼ ਕਰਾ ਲੈ। ਮੁੰਡੇ ਨੂੰ, ਅਮਨ ਦੇ ਡੈਡੀ ਕੋਲ ਭੇਜ ਦੇਵੀ। ਫੌਜ਼ੀ ਹੈ। ਸਾਰੇ ਗੁਰ ਸਿੱਖਾ ਦੇਵੇਗਾ। " ਉਹ ਦੋਂਨੇ ਸਿਠੀਣੀਆਂ ਲੈ ਕੇ, ਘਰਾਂ ਅੰਦਰ ਵੜ ਗਈਆਂ ਸਨ।

ਸਵੇਰੇ ਤਰੀਕ ਸੀ। ਇੱਕ ਮੀਡੀਏ ਵਾਲੇ ਨੇ ਆ ਕੇ, ਬਿਲ ਮਾਰ ਦਿੱਤੀ। ਅਮਨ ਦੀ ਮੰਮੀ ਕਿਸੇ ਨੂੰ ਦਰਵਾਜ਼ਾ ਨਹੀਂ ਖੋਲਦੀ ਸੀ। ਜਦੋਂ ਕੋਈ ਦੁੱਖ ਵਿੱਚ ਨਹੀਂ ਖੜ੍ਹਦਾ। ਐਸੀ ਦੁਨੀਆਂ ਤੋਂ ਕੀ ਲੈਣਾਂ ਹੈ? ਜਦੋਂ ਕਿਸੇ ਤੱਕ ਕੋਈ ਮੱਤਲੱਭ ਨਹੀਂ ਹੈ। ਉਸ ਦੀ ਦੁਆ ਸਲਾਮ ਤੋਂ ਬੈਰ ਹੀ ਬੰਦਾ ਚੰਗਾ ਹੈ। ਇਹ ਮੁੰਡਾ ਇਸ ਨੂੰ ਹੈਪੀ ਵਰਗਾ ਲੱਗਾ। ਉਹ ਮੂਡਾ ਅੰਦਰ ਲੰਘ ਆਇਆ। ਉਸ ਨੇ ਪੁੱਛਿਆ, " ਕੀ ਤੁਹਾਡਾ ਪਤੀ ਬਹੁਤ ਸ਼ਰਾਰਤੀ ਹੈ? " ਅਮਨ ਦੀ ਮੰਮੀ ਨੂੰ ਹੋਰ ਵੀ ਝੱਟਕਾ ਲੱਗਾ। ਉਸ ਨੇ ਕਿਹਾ, " ਕਾਕਾ ਤੇਰਾ ਕੀ ਮੱਤਲੱਬ ਹੈ। " ਉਸ ਨੇ ਕਿਹਾ, " ਕਈਆਂ ਨੂੰ ਮਜ਼ਾਕ ਕਰਨ ਦੀ ਆਦਤ ਹੁੰਦੀ ਹੈ। ਕੀ ਇਹ ਆਂਮ ਹੀ ਐਸਾ ਕਰਦਾ ਰਹਿੰਦਾ ਸੀ। " ਅਮਨ ਨੇ ਮੰਮੀ ਨੂੰ ਕਿਹਾ ਸੀ, " ਜਿਸ ਨਾਲ ਕੋਈ ਜਾਣ ਪਛਾਣ ਨਹੀਂ ਹੈ। ਕਿਸੇ ਨੂੰ ਕਿਸੇ ਗੱਲ ਦਾ ਜੁਆਬ ਨਹੀਂ ਦੇਣਾਂ। ਐਸੇ ਕੇਸ ਵਿੱਚ ਕੋਈ ਵੀ, ਪੁੱਛ-ਗਿਛ ਲਈ ਘਰ ਆ ਸਕਦਾ ਹੈ। ਜਿਸ ਵਿੱਚ ਮੀਡੀਆ, ਪੁਲੀਸ, ਸੀ-ਆਈਡੀ ਵਾਲੇ ਹੋ ਸਕਦੇ ਹਨ। ਚੰਗਾ ਹੈ ਕਿਸੇ ਨੂੰ ਨਾਂ ਹੀ ਮਿਲਿਆ ਜਾਵੇ। " ਅਮਨ ਦੀ ਮੰਮੀ ਨੇ ਉਸ ਮੀਡੀਏ ਵਾਲੇ ਨੂੰ ਬਾਹਰ ਨੂੰ ਜਾਂਣ ਲਈ ਦਰਵਾਜ਼ਾ ਖੋਲ ਦਿੱਤਾ। ਉਸ ਨੇ ਕਿਹਾ, " ਇਹ ਤਾਂ ਸਵੇਰੇ ਤਰੀਕ ਉਤੇ, ਉਸੇ ਨੂੰ ਪੁੱਛ ਲਵੀ। ਚਾਹ-ਪਾਣੀ ਪੀਣਾਂ ਹੈ, ਤਾਂ ਬੈਠ ਜਾ। "


Comments

Popular Posts