ਭਾਗ 67 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਨੀਟੂ ਦੀ ਸੇਹਤ ਠੀਕ ਨਹੀਂ ਸੀ। ਉਹ ਕੰਮਰੇ ਵਿੱਚ ਜਾ ਕੇ, ਲੰਬੀ ਪੈ ਗਈ। ਉਸ ਨੂੰ ਉਥੇ ਹੀ ਨੀਂਦ ਆ ਗਈ। ਦੀਪਾ ਸ਼ਰਾਬੀ ਹੋ ਗਿਆ ਸੀ ਉਹ ਵੀ ਉਥੇ ਹੀ ਸੌਂ ਗਿਆ। ਹੈਪੀ ਤੇ ਅਮਨ ਨੇ ਸ਼ਰਾਬ ਬਹੁਤੀ ਨਹੀਂ ਪੀਤੀ ਸੀ। ਉਨਾਂ ਨੇ ਠੀਕ-ਠਾਕ ਰੋਟੀ ਖਾ ਲਈ ਸੀ। ਦੂਜੇ ਦਿਨ ਸਾਰਿਆ ਨੇ ਹਿਲ ਸਟੇਸ਼ਨ ਬੈਂਫ਼ ਘੁੰਮਣ ਜਾਂਣਾਂ ਸੀ। ਦੀਪੇ ਨੇ ਕਹਿ ਦਿੱਤਾ ਉਸ ਦਾ ਸਿਰ ਦੁੱਖਦਾ ਹੈ। ਨੀਟੂ ਬਿਮਾਰ ਹੀ ਸੀ। ਉਹ ਘਰ ਜਾਂਣਾ ਚਹੁੰਦੇ ਸਨ। ਬੱਬੀ ਨੇ ਦੋਂਨਾਂ ਨੂੰ ਕਿਹਾ, " ਅੱਜ ਅਮਨ ਤੇ ਜੀਤ ਇਥੇ ਹੀ ਹਨ। ਤੁਸੀਂ ਵੀ ਸ਼ਾਮ ਇਥੇ ਜਾਂਣਾਂ। " ਉਹ ਆਪਦੇ ਘਰ ਨੂੰ ਚੱਲੇ ਗਏ। ਦੀਪਾ ਮੁੜ-ਮੁੜ ਕੇ ਘੜੀ ਦੇਖੀ ਜਾਂਦਾ ਸੀ। ਉਸ ਅੱਜ ਸ਼ਾਮ ਨਹੀਂ ਹੋ ਰਹੀ ਸੀ। ਨੀਟੂ ਉਸ ਨੂੰ ਇਸ ਤਰਾਂ ਚਿੰਤਾ ਵਿੱਚ ਦੇਖ ਕੇ, ਕਈ ਬਾਰ ਪੁੱਛ ਚੁਕੀ ਸੀ. " ਦੀਪ ਕੀ ਗੱਲ ਹੈ? ਤੂੰ ਫ਼ਿਕਰ ਵਿੱਚ ਲੱਗਦਾ ਹੈ। " ਦੀਪ ਨੇ ਕਿਹਾ, " ਰਾਤ ਦੀ ਤਬੀਅਤ ਠੀਕ ਨਹੀਂ ਹੈ। " ਨੀਟੂ ਨੇ ਕਿਹਾ, " ਆਪਾਂ ਅੱਜ ਬੱਬੀ ਦੇ ਘਰ ਜਾਂਣ ਨੂੰ ਰਹਿੱਣ ਦਿੰਦੇ ਹਾਂ। " ਦੀਪੇ ਨੇ ਇੱਕ ਪਾਣੀ ਦਾ ਗਲਾਸ ਪੀ ਲਿਆ। ਦੀਪ ਨੇ ਕਿਹਾ, " ਮੈਂ ਅੱਗੇ ਨਾਲੋਂ ਠੀਕ ਹਾਂ। " ਉਸ ਨੇ ਮਨ ਵਿੱਚ ਸੋਚਿਆ, " ਤੀਬਅਤ ਤਾਂ ਉਥੇ ਜਾ ਕੇ, ਠੀਕ ਹੋਣੀ ਹੈ। " ਨੀਟੂ ਦੇ ਫੋਨ ਦੀ ਘੰਟੀ ਵਜਣ ਲੱਗੀ। ਜੀਤ ਦਾ ਫੋਨ ਸੀ। ਉਸ ਨੇ ਨੀਟੂ ਨੂੰ ਕਿਹਾ, " ਅਸੀਂ ਘਰ ਆ ਗਏ ਹਾਂ। ਤੁਸੀਂ ਵੀ ਆ ਜਾਵੋ। ਬੈਠ ਕੇ ਗੱਲਾਂ ਕਰਦੇ ਹਾਂ। " ਦੀਪਾ ਉਦੋਂ ਹੀ ਉਠ ਕੇ ਖੜ੍ਹਾ ਹੋ ਗਿਆ। ਘਰੋਂ ਉਸੇ ਵੇਲੇ ਤੁਰ ਪਏ ਸਨ। ਬੱਬੀ ਨੇ ਅਜੇ ਚਾਹ ਹੀ ਬੱਣਾਈ ਸੀ। ਦੀਪ ਤੇ ਨੀਟੂ ਵੀ ਆ ਗਏ ਸਨ।


ਨੀਟੂ ਨੇ ਬੱਬੀ ਨੂੰ ਕਿਹਾ, " ਚਾਹ ਪੀਣ ਲਈ, ਅਸੀਂ ਵੀ ਆ ਗਏ ਹਾਂ। " ਦੀਪੇ ਨੇ ਕਿਹਾ, " ਮੈਂ ਚਾਹ ਪੀਣ ਵਾਲਾ ਨਹੀਂ ਹਾਂ। ਮੈਂ ਬੀਅਰ ਪੀਵਾਂਗਾ। ਸਿਰ ਦੁੱਖਦਾ ਹੱਟਾਉਣਾ ਹੈ। ਤੁਸੀਂ ਰਾਤ ਪਿਲਾ ਕੇ, ਗੇਜ਼ ਪਾ ਦਿੱਤੀ। ਹੁਣ ਜਦੋਂ ਪੀਣ ਨੂੰ, ਜੀਅ ਕਰਿਆ ਕਰੇਗਾ। ਇਧਰ ਹੀ ਆ ਜਾਇਆ ਕਰਨਾਂ ਹੈ। " ਹੈਪੀ ਪਹਿਲਾਂ ਕਹਿੱਣ ਲੱਗਾ ਸੀ, " ਜਦੋਂ ਮਰਜ਼ੀ ਆ ਜਾਵੀਂ, ਤੇਰਾ ਹੀ ਘਰ ਹੈ। " ਫਿਰ ਉਹ ਕੱਲ ਵਾਲੀ ਗੱਲ ਸੋਚ ਕੇ, ਚੁਪ ਕਰ ਗਿਆ। ਹੋਰ ਜੱਬ ਨਹੀਂ ਲੈਣਾਂ। ਅਮਨ ਸੋਚ ਰਿਹਾ ਸੀ, " ਬਸ ਕਈ ਪੰਜਾਬੀਆਂ ਦਾ ਕੰਮ ਇਹੀ ਹੈ। ਕਿਤੇ ਮੁਫ਼ਤ ਦੀ ਮਿਲ ਜਾਵੇ। ਦਿਨੇ ਵੀ ਛੱਡਦੇ ਨਹੀਂ ਹਨ। " ਹੈਪੀ ਤੇ ਅਮਨ ਚਾਹ ਪੀ ਰਹੇ ਸਨ। ਦੀਪਾ ਹੈਪੀ ਵੱਲ ਦੇਖ ਰਿਹਾ ਸੀ। ਕਦੋਂ ਉਹ ਪੀਣ ਲਈ ਦੂਜੀ ਬੀਅਰ ਦਿੰਦਾ ਹੈ। ਦਿਲ ਵਿੱਚ ਸੋਚ ਰਿਹਾ, " ਲੱਗਦੇ ਕਨੇਡਾ, ਅਮਰੀਕਾ ਦਿ ਸਟੀਜ਼ਨ ਦੇ, ਐਨਾਂ ਕੁੱਝ ਹੁੰਦੇ ਹੋਏ 2 ਡਾਲਰ ਦੀ ਬੀਅਰ ਦਿੰਦੇ, ਕਜੂਸੀ ਕਰਦੇ ਹਨ। ਤੁਸੀਂ ਕੀ ਯਾਦ ਰੱਖੋਂਗੇ? ਜੇ ਚੂੰਡ-ਚੂੰਡ ਕੇ ਨਾਂ ਖਾ ਗਿਆ। " ਹੈਪੀ ਤੇ ਅਮਨ ਚਾਹ ਪੀ ਕੇ, ਦੀਪੇ ਵੱਲ ਹੋਏ। ਉਸ ਨੂੰ ਵਿਹਲਾ ਬੈਠਾ ਦੇਖ ਕੇ, ਹੈਪੀ ਨੇ ਕਿਹਾ, " ਯਾਰ ਤੂੰ ਸੰਗਦਾ ਕਿਉਂ ਹੈ? ਆਪੇ ਉਠ ਕੇ, ਹੋਰ ਜੋ ਪੀਣਾਂ ਹੈ ਲੈ ਲਾ। ਮੇਰੇ ਤਾਂ ਦਿਮਾਗ ਵਿੱਚੋਂ ਨਿੱਕਲ ਗਿਆ ਸੀ। ਬੱਬੀ ਦੀਆਂ, ਸਹੇਲੀਆਂ ਦੀਆ ਗੱਲਾਂ ਸੁਣਦਾ ਸੀ। " ਦੀਪੇ ਨੇ ਕਿਹਾ. " ਹੋਰ ਸੁਣ ਲੈ ਗੱਲਾਂ। ਸਾਲੀਆਂ ਵੀ ਲੱਗਦੀਆਂ ਹਨ। " ਅਮਨ ਨੇ ਕਿਹਾ, " ਉਹ ਹੁਣ ਹਿੰਦੀ ਫਿਲਮ, ਦੇਖਣ ਲੱਗ ਗਈਆ ਹਨ। ਮੈਨੂੰ ਖ਼ਬਰਾਂ ਦੇਖਣ ਦੀ ਆਦਤ ਹੈ। ਆਪਾਂ ਵੀ ਟੈਲੀਵੀਜ਼ਨ ਲਗਾ ਲਈਏ। " ਦੀਪੇ ਦੇ ਫੋਨ ਦੀ ਘੰਟੀ ਵੱਜਣ ਲੱਗੀ। ਦੀਪੇ ਨੇ ਹੈਲੋ ਕਿਹਾ। ਦੂਜੇ ਪਾਸੇ ਦੀ ਅਵਾਜ਼ ਸੁਣ ਨਹੀਂ ਰਹੀ ਸੀ। ਦੀਪਾ ਫੋਨ ਉਤੇ ਗੱਲਾਂ ਕਰ ਰਿਹਾ ਸੀ। ਦੂਜੇ ਪਾਸੇ ਦੀ ਗੱਲ ਸੁਣ ਕੇ, ਉਹ ਰੋਣ ਲੱਗ ਗਿਆ ਸੀ। ਹੈਪੀ ਤੇ ਅਮਨ ਹੈਰਾਨ ਹੋ ਕੇ, ਇੱਕ ਦੂਜੇ ਦਾ ਮੂੰਹ ਦੇਖ ਰਹੇ ਸਨ। ਸਮਝ ਨਹੀਂ ਲੱਗ ਰਿਹਾ ਸੀ। ਦੀਪਾ ਰੋਂਦਾ ਕਿਉਂ ਹੈ? ਦੀਪੇ ਨੇ ਦੂਜੇ ਪਾਸੇ ਵਾਲੇ ਨੂੰ ਕਿਹਾ, " ਮੇਰੇ ਬਾਪੂ ਨੂੰ ਹਸਪਤਾਲ ਲੇ ਜਾਵੋ। ਮੇਰੇ ਬਾਪੂ ਨੂੰ ਬਚਾ ਲਵੋ। ਮੇਰੇ ਲਈ ਮੇਰਾ ਬਾਪੂ ਸਾਰਾ ਕੁੱਝ ਹੈ। ਉਸ ਬਗੈਰ ਮੈਂ ਮਰ ਜਾਂਵਾਂ। ਜੋ ਪੈਸਾ ਲੱਗੇਗਾ। ਮੈਂ ਆਪਦੀ ਬਚਦੀ ਦੋ ਵਿਗੇ ਜ਼ਮੀਨ ਵੀ ਤੁਹਾਨੂੰ ਵੇਚ ਦਿਆਗਾ। " ਹੈਪੀ ਨੇ ਉਸ ਦੇ ਫੋਨ ਕਰਦੇ ਤੋਂ ਹੀ ਕਿਹਾ, " ਤੇਰੇ ਬਾਪੂ ਦੀ ਬਿਮਾਰੀ ਦੇ ਪੈਸੇ, ਮੈਂ ਦਿਆਂਗੇ। ਪੁੱਛ ਲੈ ਕਿੰਨੇ ਪੈਸੇ ਲੱਗਣਗੇ? " ਦੀਪੇ ਨੇ ਦੂਜੇ ਪਾਸੇ ਵਾਲੇ ਦੀ ਗੱਲ ਦੁਹਰਾਈ। ਉਸ ਨੇ ਕਿਹਾ, " 20 ਲੱਖ ਰੂਪੀਏ ਅਪ੍ਰੇਸ਼ਨ ਦਾ ਲੱਗਦਾ ਹੈ, ਤਾਂ ਲਾ ਦਿਉ। ਮੈਂ ਪੈਸੇ ਦਾ ਪ੍ਰਬੰਦ ਕਰ ਦੇਵਾਂਗਾ। " ਉਸ ਨੇ ਫੋਨ ਰੱਖ ਦਿੱਤਾ ਸੀ। ਦੀਪਾ ਅਜੇ ਵੀ ਰੋਈ ਜਾਂਦਾ ਸੀ। ਹੈਪੀ ਨੇ ਕਿਹਾ, " ਮੈਂ ਗਰਮੀਆਂ ਵਿੱਚ ਚਲਾਉਣ ਨੂੰ ਮੋਟਰਬਾਈਕ ਖ੍ਰੀਦਣਾਂ ਸੀ। ਉਹ ਫਿਰ ਖ੍ਰੀਦ ਲਵਾਂਗਾ। ਮੇਰੇ ਕੋਲ 20 ਹਜ਼ਾਰ ਡਾਲਰ ਪਿਆ ਹੈ। ਉਹ ਤੈਨੂੰ ਦੇ ਦਿੰਦਾਂ ਹਾਂ। ਜੇ ਤੇਰਾ ਬਾਪੂ ਠੀਕ ਹੁੰਦਾ ਹੈ। ਬਹੁਤ ਚੰਗਾ ਹੈ। " ਅਮਨ ਨੇ ਕਿਹਾ, " 20 ਹਜ਼ਾਰ ਡਾਲਰ, ਮੇਰੇ ਕੋਲ ਵੀ ਹੈ। ਟਰੱਕਾਂ ਨੂੰ ਟਾਇਰ ਲਾਉਣੇ ਸੀ। ਪਰ ਕਿਸੇ ਦੀ ਜਾਨ ਬਚਾਉਣੀ ਜਰੂਰੀ ਹੈ। " ਦੀਪੇ ਦੀ ਕਿਸਮਤ ਬਹੁਤ ਤੇਜ਼ ਸੀ। ਅੱਖਾਂ ਦੇ ਚਾਰ ਹੁੰਝੂਆਂ ਨੇ 40 ਹਜ਼ਾਰ ਡਾਲਰ ਇੱਕਠਾਂ ਕਰ ਲਿਆ ਸੀ।

Comments

Popular Posts