ਕਿਸਮਤ ਵਾਲੇ ਰੱਬ ਨਾਲ ਪਿਆਰ ਕਰਕੇ, ਉਸ ਦੀ ਸੇਵਾ ਕਰਦੇ ਹਨ॥

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

17/3/ 2013. 211

ਕਿਸਮਤ ਵਾਲੇ ਰੱਬ ਨਾਲ ਪਿਆਰ ਕਰਕੇ, ਉਸ ਦੀ ਸੇਵਾ ਕਰਦੇ ਹਨ। ਸਤਿਗੁਰ ਨਾਨਕ ਰੱਬ ਨਾਲ ਪਿਆਰ ਕਰਨ ਵਾਲੇ ਪਵਿੱਤਰ ਹੋ ਜਾਂਦੇ ਹਨ। ਮਨ ਤੈਨੂੰ ਰੱਬ ਦੇ ਨਾਂਮ ਦਾ ਹੀ ਆਸਰਾ ਹੈ। ਹੋਰ ਜਿੰਨੇ ਵੀ ਕੰਮ ਕਰਦਾ ਹੈ। ਦੁਨੀਆਂ ਦੇ ਕੰਮਾਂ ਵਿੱਚ ਮੌਤ ਦੇ ਜੰਮਦੂਰ ਦੀ ਮਾਰ ਦਾ ਡਰ ਹੈ।ਹੋਰ ਕਿਸੇ ਤਰੀਕੇ ਨਾਲ ਰੱਬ ਨਹੀਂ ਮਿਲਦਾ। ਚੰਗੀ ਕਿਸਮਤ ਹੋਵੇ, ਰੱਬ ਚੇਤੇ ਆਉਂਦਾ ਹੈ। ਜੇ ਲੱਖ ਚਲਾਕੀਆਂ ਨਾਲ ਚਤਰ ਬੱਣ ਕੇ ਲਾਭ-ਇੱਜ਼ਤ ਖੱਟ ਲਇਏ। ਰੱਬ ਦੌ ਦਰਗਾਹ ਵਿੱਚ, ਮਰਨ ਪਿਛੋਂ, ਇੱਕ ਭੋਰਾ ਕੰਮ ਦੀਆ ਨਹੀਂ ਹੁੰਦੀਆਂ। ਹੰਕਾਂਰ ਵਿੱਚ ਵਿੱਚ ਚੰਗੇ ਕੰਮ ਕੀਤੇ ਜਾਂਣ। ਜਿਵੇ ਰੇਤ ਦੇ ਘਰ ਪਾਣੀ ਨਾਲ ਖੁਰ ਕੇ, ਟੁੱਟ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ, ਭਗਤ ਪਿਆਰਿਆਂ ਨੂੰ ਮਿਲਿਆ ਮਿਲਦਾ ਹੈ। ਰੱਬ ਤਰਸ ਕਰਕੇ, ਜਦੋਂ ਮੇਹਰਬਾਨੀ ਕਰਦਾ ਹੈ।

ਪ੍ਰਭੂ ਤੋਂ ਮੈ ਆਪਣੀ ਜਾਨ ਵਾਰਦਾ ਹਾਂ। ਲੱਖ ਬਾਰ ਸਦਕੇ ਕਰਦਾਂ ਹਾਂ। ਰੱਬ ਦੇ ਨਾਂਮ ਨੂੰ ਯਾਦ ਕਰਨ ਨਾਲ ਜੀਵਨ ਨੂੰ ਆਸਰਾ ਮਿਲਦਾ ਹੈ। ਦੁਨੀਆਂ ਉਤੇ ਸਾਰਾ ਕੁੱਝ ਕਰਨ ਵਾਲਾ ਪ੍ਰਭੂ ਤੂੰਹੀ ਹੈ॥ ਦੁਨੀਆਂ, ਪੰਛੀਆਂ, ਪੱਸ਼ੂਆਂ ਹਰ ਇੱਕ ਦਾ ਪ੍ਰਭੂ ਜੀ ਤੁੰ ਹੀ ਸਹਾਰਾ ਹੈ। ਪ੍ਰਭੂ ਜੀ ਤੂੰ ਆਪ ਹੀ ਰਾਜ ਗੱਦੀ ਦਾ ਮਾਲਕ ਹੈ। ਆਪ ਹੀ ਜੁਵਾਨੀ ਹੈ। ਆਪ ਹੀ ਦੌਲਤ ਦਾ ਮਾਲਕ ਹੈ। ਪ੍ਰਮਾਤਮਾਂ ਜੀ ਤੂੰ ਬੰਦਿਆ ਦੇ ਲਾਲਚੀ ਮਨ ਤੋਂ ਦੂਰ ਵੀ ਹੈ। ਵਿੱਚ ਵੀ ਵੱਸਦਾ ਹੈ। ਤੇਰੇ ਉਤੇ ਬੰਦੇ ਦੀਆ ਮਨ ਦੀਆਂ ਬਿਰਤੀਆਂ ਦਾ ਅਸਰ ਨਹੀਂ ਹੈ ਇਸ ਤੇ ਅੱਗਲੀ ਦੁਨੀਆਂ ਵਿੱਚ ਪ੍ਰਭੂ ਜੀ ਤੂੰ ਹੀ ਸਾਥੀ ਹੈ। ਰੱਬ ਜੀ ਤੂੰ ਸੂਝਵਾਨ ਸਬ ਦੀਆਂ ਮਨ ਦੀਆ ਬੁੱਝਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੂੰਹੀਂ ਮੇਰਾ ਆਸਰਾ, ਓਟ, ਸ਼ਕਤੀ ਹੈ। ਰੱਬ, ਪ੍ਰਭੂ, ਹਰਿ. ਹਰੀ ਕਿਸੇ ਵੀ ਨਾਂਮ ਨਾਲ ਉਸ ਨੂੰ ਚੇਤੇ ਕਰੀਏ। ਸਤਿਗੁਰ ਜੀ ਦੇ ਭਗਤਾਂ ਪਿਆਰਿਆਂ ਵਿੱਚ ਰੱਬ ਵੱਸਦਾ ਹੈ। ਮਮਤਾ, ਡਰ, ਵਹਿਮ ਸਾਰੇ ਮੁੱਕ ਜਾਂਦੇ ਹਨ। ਗਿਆਨੀ ਪੰਡਤ ਬੇਦ, ਪੁਰਾਣ, ਸਿਮ੍ਰਿਤਿ ਧਰਮਿਕ ਗ੍ਰੰਥਿ ਪੜ੍ਹਦੇ ਹਨ। ਸਤਿਗੁਰ ਜੀ ਦੇ ਪਿਆਰਿਆਂ ਨੂੰ ਭਗਤੀ ਊਚੀ ਪਦਵੀ ਮਿਲ ਜਾਂਦੀ ਹੈ। ਹੋਰ ਸਾਰਿਆ ਥਾਵਾਂ ਸਹਿਮੇ ਹੋਏ ਦਿਸਦੇ ਹਨ। ਰੱਬ ਆਪਦੇ ਭਗਤਾਂ ਪਿਆਰਿਆਂ ਨੂੰ ਡਰਨ ਨਹੀਂ ਦਿੰਦਾ। ਆਤਮਾਂ ਚੁਰਾਸੀ ਲੱਖ ਜੂਨਾਂ ਵਿੱਚ ਭੱਟਕਦੀ ਫਿਰਦੀ ਹੈ। ਰੱਬ ਆਪਦੇ ਭਗਤਾਂ ਪਿਆਰਿਆਂ ਜਨਮ-ਮਰਨ ਨਹੀਂ ਦਿੰਦਾ। ਰੱਬ ਅੱਕਲ, ਸੂਝ ਦੇ ਕੇ, ਹੰਕਾਂਰ ਮਾਰ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਆਪਦੀ ਸ਼ਰਨ ਵਿੱਚ, ਭਗਤਾਂ ਪਿਆਰਿਆਂ ਨੂੰ ਹੰਕਾਂਰ ਵੱਸ ਕਰਨਾਂ ਦੱਸ ਦਿੰਦੇ ਹਨ। ਮੇਰੇ ਮਨ ਰੱਬ ਦੀਆਂ ਦਿੱਤੀ ਦਾਤਾਂ ਤੁ ਉਸ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਹਰ ਰੋਜ਼, ਹਰ ਸਮੇਂ ਪ੍ਰਭੂ ਨੂੰ ਚੇਤੇ ਕਰੀਏ। ਸੁਆਸਾ ਦੇ ਨਾਲ ਰੱਬ ਨੂੰ ਯਾਦ ਕਰੀਏ

ਸਤਿਗੁਰ ਦੇ ਪਿਆਰਿਆਂ ਵਿੱਚ ਜੋ ਰੱਬ ਨੂੰ ਚੇਤੇ ਕਰਦੇ ਹਨ। ਉਨਾਂ ਵਿੱਚ ਰੱਬ ਵੱਸਦਾ ਹੈ।ਰੋਗ, ਪੀੜਾ, ਡਰ, ਭਰਮ ਦੇ ਹਨੇਰੇ ਸਬ ਮੁੱਕ ਜਾਂਦੇ ਹਨ। ਰੱਬ ਨੂੰ ਯਾਦ ਕਰਨ ਵਾਲੇ ਨੂੰ ਦਰਦ ਮਹਿਸੂਸ ਨਹੀਂ ਹੁੰਦਾ। ਸਤਿਗੁਰ ਜੀ ਜਿਸ ਨੂੰ ਰੱਬੀ ਗੁਰ ਬਾਣੀ ਦਿੰਦੇ ਹਨ। ਉਹੀ ਧੰਨ ਦੇ ਲਾਲਚ ਦੇ ਭੱਠ ਵਿੱਚੋਂ ਬਚ ਸਕਦਾ ਹੈ। ਸਤਿਗੁਰ ਨਾਨਕ ਜੀ ਮੇਰੇ ਉਤੇ ਤਰਸ ਕਰੋ। ਮੇਰੀ ਜਿੰਦ-ਜਾਨ, ਸਰੀਰ ਵਿੱਚ ਪ੍ਰਭੂ ਜੀ ਤੇਰਾ ਨਾਂਮ ਚੇਤੇ ਆਵੇ। ਜੀਭ ਨੂੰ ਰੱਬ ਦਾ ਨਾਂਮ ਯਾਦ ਕਰਨਾਂ ਚਾਹੀਦਾ ਹੈ। ਇਸ ਦੁਨੀਆਂ ਵਿੱਚ ਰੱਬ ਬਹੁਤ ਖੁਸ਼ੀਆਂ, ਬੇਅੰਤ ਅੰਨਦ ਦਿੰਦਾ ਹੈ। ਮਰਨ ਪਿਛੋਂ ਵੀ ਸਾਥੀ ਬੱਣਦਾ ਹੈ। ਤੇਰੇ ਹੰਕਾਂਰ, ਮੈਂ-ਮੈਂ ਦਾ ਰੱਟਨ ਮੁੱਕ ਜਾਵੇਗਾ। ਸਤਿਗੁਰ ਦੀ ਕਿਰਪਾ ਨਾਲ ਹਰ ਸੁਖ ਮਨ ਦੀ ਉਚੀ ਪਦਵੀ ਮਿਲ ਜਾਂਦੀ ਹੈ। ਜਿਸ ਨੇ ਰੱਬ-ਰੱਬ ਕਰਕੇ, ਮਿੱਠੇ ਸੁਖ-ਅੰਨਦ ਦਾ ਸੁਆਦ ਲਿਆ ਹੈ।ਜਿਸ ਨੂੰ ਅਡੋਲ ਪ੍ਰਭੂ ਦੇ ਸਾਥ ਖ਼ਜ਼ਾਨਾਂ ਮਿਲ ਗਿਆ ਹੈ। ਉਹ ਰੱਬ ਤੋਂ ਬਗੈਰ ਕਿਸੇ ਹੋਰ ਦੀ ਝਾਕ ਨਹੀਂ ਕਰਦਾ। ਸਤਿਗੁਰ ਜੀ ਜਿਸ ਨੂੰ ਰੱਬ ਦਾ ਨਾਮ ਦੇ ਕੇ ਥਾਪ ਦਿੱਤਾ ਹੈ। ਸਤਿਗੁਰ ਨਾਨਕ ਭਗਵਾਨ ਜੀ ਦਾ ਲੜ ਫੱੜੀਏ, ਉਸ ਦਾ ਡਰ-ਸਹਿਮ-ਵਹਿਮ ਦੂਰ ਹੋ ਜਾਂਦਾ ਹੈ।

Comments

Popular Posts