ਭਾਗ 56 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਹੈਪੀ ਦਾ ਪੰਗਾ ਪਿਆ ਗਿਆ ਸੀ। ਇਸ ਲਈ ਸਾਰੇ ਟੱਬਰ ਨੇ ਸੋਚਿਆ। ਪੁਲੀਸ ਨੂੰ ਦੱਸ ਦੇਣਾਂ ਚਾਹੀਦਾ ਹੈ। ਅਜੇ ਤੱਕ ਡੈਡੀ ਮੁੜ ਕੇ, ਘਰ ਨਹੀਂ ਆਇਆ। ਸਾਰੇ ਪਾਸੇ ਭਾਲ ਕੇ ਥੱਕ ਗਏ। ਹੈਪੀ ਦੀ ਮੰਮੀ ਨੇ ਕਿਹਾ, " ਦੂਰ ਨੇੜੇ ਗਿਆ ਹੁੰਦਾ। ਉਸ ਨੇ ਫੋਨ ਕਰ ਦੇਣਾ ਸੀ। ਕਿਸੇ ਪਾਸੇ ਹੱਥ ਪੱਲਾ ਨਹੀਂ ਵੱਜਦਾ। ਹੋਰ ਕਿਸ ਨੂੰ ਪੁੱਛੀਏ? ਹੈਪੀ ਨੇ ਕਿਹਾ, " ਮੈਂ ਇੰਡੀਆ ਤੱਕ ਫੋਨ ...ਖੱੜਕਾ ਦਿੱਤੇ ਹਨ। ਡੈਡੀ ਉਥੇ ਵੀ ਨਹੀਂ ਗਏ। " ਬੱਬੀ ਨੇ ਕਿਹਾ, " ਮੈਂ ਨਾਲ ਚੱਲਦੀ ਹਾਂ। ਪੁਲੀਸ ਨੂੰ ਦੱਸਣ ਵਿਚ ਕੀ ਹਰਜ਼ ਹੈ? " ਉਹ ਹੈਪੀ ਨਾਲ ਪੁਲੀਸ ਸਟੇਸ਼ਨ ਚਲੀ ਗਈ ਸੀ। ਪੁਲੀਸ ਨੂੰ ਦੱਸ ਦਿੱਤਾ ਸੀ। ਡੈਡੀ ਦੀ ਫੋਟੋ ਵੀ ਦੇ ਦਿੱਤੀ ਸੀ। ਪੁਲੀਸ ਵਾਲਿਆਂ ਨੇ ਸਾਰੀ ਜਾਣਕਾਰੀ ਲਿਖ ਲਈ ਸੀ। ਪੁਲੀਸ ਵਾਲਿਆਂ ਕੋਲ ਜਾਣ ਨਾਲ ਵੀ ਭੇਤ ਨਹੀਂ ਲੱਗਾ ਸੀ। ਘਰ ਵਿੱਚ ਸੋਗ ਪੈ ਗਿਆ ਸੀ। ਇੱਕ ਦਿਨ ਰਾਤ ਦੋ ਵਜੇ ਹੈਪੀ ਦੇ ਘਰ ਦੀ ਘੰਟੀ ਵੱਜੀ, ਦਰਵਾਜ਼ਾ ਖੋਲਿਆ, ਪੁਲੀਸ ਵਾਲੇ ਅੱਗੇ ਖੜ੍ਹੇ ਸਨ। ਇੱਕ ਪੁਲੀਸ ਔਫ਼ੀਸਰ ਨੇ ਦੱਸਿਆ, " ਮਿਸਟਰ ਸਿੰਘ ਦਾ ਪਤਾ ਲੱਗ ਗਿਆ ਹੈ। " ਹੈਪੀ ਦੀ ਮੰਮੀ ਅੰਦਰੋਂ ਹੀ ਬੋਲੀ, " ਹੈਪੀ ਦਾ ਡੈਡੀ ਕਿਥੇ ਹੈ? " ਸਾਰੇ ਅੰਗਰੇਜ਼ੀ ਬੋਲ ਰਹੇ ਸਨ। ਦੂਜੇ ਪੁਲੀਸ ਔਫ਼ੀਸਰ ਨੇ ਜੁਆਬ ਦਿੱਤਾ, " ਉਹ ਪਾਗਲ ਖਾਨੇ ਵਿੱਚ ਹੈ। ਹੁਣੇ ਹੀ ਦੋ ਘੰਟੇ ਪਹਿਲਾਂ ਉਸ ਨੂੰ ਕੋਈ ਪਾਗਲ ਖਾਨੇ ਛੱਡ ਗਿਆ ਹੈ। ਪਤਾ ਨਹੀਂ ਲੱਗ ਸਕਿਆ। ਕੋਣ ਛੱਡ ਕੇ ਗਿਆ ਹੈ? " ਹੈਪੀ ਨੇ ਪੁੱਛਿਆ, " ਕੀ ਮੈਂ ਹੁਣ, ਡੈਡੀ ਨੂੰ ਮਿਲਣ ਜਾ ਸਕਦਾਂ ਹਾਂ। " ਪਹਿਲੇ ਪੁਲੀਸ ਔਫ਼ੀਸਰ ਨੇ ਕਿਹਾ, " ਇਸ ਸਮੇਂ, ਮਿਲਣ ਵਾਲਿਆਂ ਲਈ, ਪਾਗਲ ਖਾਨੇ ਬੰਦ ਹਨ। ਸਵੇਰੇ 9 ਵਜੇ ਖੁੱਲਣਗੇ। " ਪੁਲੀਸ ਔਫ਼ੀਸਰ ਮੁੜ ਗਏ ਸਨ।
ਹੈਪੀ ਦੀ ਮੰਮੀ ਰੋਣ ਪਿੱਟਣ ਬੈਠ ਗਈ ਸੀ। ਉਹ ਆਪਣੇ ਆਪ ਨਾਲ ਬੋਲੀ ਜਾ ਰਹੀ ਸੀ, " ਮੈਂ ਬਥੇਰਾ ਕਿਹਾ ਸੀ। ਗੁਰਦੁਆਰੇ ਸਾਹਿਬ ਦਾ ਧੰਨ ਪੂਜਾ ਹੈ। ਗੋਲਕ ਦੇ ਪੈਸੇ ਘਰ ਵਿੱਚ ਨਾਂ ਲਿਆਇਆ ਕਰ। ਸੰਗਤ ਦੇ ਖੂਨ ਪਸੀਨੇ ਦੀ ਕਮਾਈ ਹੈ। ਕਈ ਆਪਦੇ ਪਾਪ ਧੋਣ ਲਈ, ਗੋਲਕ ਵਿੱਚ ਪਾ ਕੇ ਜਾਂਦਾ ਹੈ। ਕਿਸੇ ਨੇ ਗ੍ਰਹਿ ਟਾਲਣੇ ਹੁੰਦੇ ਹਨ। ਪੂਜਾ ਦਾ ਧੰਨ ਖਾਣ ਨਾਲ ਬੰਦਾ ਗਲ਼ ਜਾਂਦਾ ਹੈ। " ਬੱਬੀ ਨੇ ਉਸ ਨੂੰ ਜੱਫ਼ੀ ਪਾ ਲਈ, ਉਸ ਨੇ ਕਿਹਾ, " ਮੰਮ ਇਸ ਤਰਾਂ ਨਾਂ ਰੋਵੋ। ਡੈਡੀ ਨੂੰ ਕੁੱਝ ਨਹੀ ਹੋਇਆ। ਕਨੇਡਾ ਵਿੱਚ ਬੰਦੇ ਨੂੰ ਉਝ ਹੀ ਪਾਗਲ ਕਹਿ ਦਿੰਦੇ ਹਨ। ਬੰਦੇ ਨੇ ਜੇ ਦੋ-ਚਾਰ ਇਧਰ-ਉਧਰ ਦੀਆਂ ਗੱਲਾਂ ਕਰ ਲਈਆਂ। ਇਥੇ ਦੇ ਉਸ ਨੂੰ ਪਾਗਲ ਕਹਿੱਣ ਲੱਗ ਜਾਦੇ ਹਨ। ਉਸ ਨੂੰ ਚੈਕਅੱਪ ਕਰਨ ਲਈ ਪਾਗਲ ਖਾਨੇ ਵਿੱਚ ਭੇਜ ਦਿੰਦੇ ਹਨ। ਸਵੇਰੇ ਦੇਖਣ ਚੱਲਾਂਗੇ। " ਹੈਪੀ ਪਾਣੀ ਦਾ ਗਲਾਸ ਲੈ ਆਇਆ ਸੀ। ਉਸ ਨੇ ਮੰਮੀ ਦੇ ਮੂੰਹ ਨੂੰ ਪਾਣੀ ਲਗਾਉਂਦੇ ਹੋਏ, ਕਿਹਾ, " ਮੰਮੀ ਤੁਸੀਂ ਬਿਮਾਰ ਨਾਂ ਹੋ ਜਾਇਉ। ਫਿਰ ਡੈਡੀ ਦੀ ਸੰਭਾਲ ਕੌਣ ਕਰੇਗਾ? ਫ਼ਿਕਰ ਨਾਂ ਕਰੋ। ਇਥੇ ਬਹੁਤ ਵਧੀਆਂ ਇਲਾਜ਼ ਹੈ। ਘਰ ਵਿੱਚ ਕਲੇਸ ਨਹੀਂ ਹੋਣਾਂ ਚਾਹੀਦਾ। ਤਾਂਹੀਂ ਡੈਡੀ ਦੇ ਦਿਮਾਗ ਉਤੇ ਅਸਰ ਹੋ ਗਿਆ ਹੋਣਾਂ ਹੈ। " ਹੈਪੀ ਦੀ ਮੰਮੀ ਨੇ ਕਿਹਾ, " ਮੇਰਾ ਸਿਰ ਬਹੁਤ ਦੁੱਖਣ ਲੱਗ ਗਿਆ ਹੈ। ਸਿਰ ਦਾ ਦਰਦ ਹੱਟਾਉਣ ਦੀ ਗੋਲ਼ੀ ਦੇ ਦਿਉ। " ਬੱਬੀ ਨੇ ਗੋਲ਼ੀ ਲਿਆ ਕੇ, ਦੇ ਦਿੱਤੀ ਸੀ। ਗੋਲੀ ਖਾ ਕੇ, ਉਹ ਟਿੱਕ ਕੇ, ਸੌਂ ਗਈ ਸੀ।
ਹੈਪੀ ਨੇ ਮੰਮੀ ਨੂੰ ਪਾ ਦਿੱਤਾ ਸੀ। ਪਰ ਆਪ ਸਿਰ ਫੜ ਕੇ ਬੈਠ ਗਿਆ ਸੀ। ਬੱਬੀ ਵੀ ਪ੍ਰੇਸ਼ਾਨ ਸੀ। ਇੱਕ ਪ੍ਰੇਸ਼ਾਨੀ ਮੁੱਕਦੀ ਸੀ। ਹੋਰ ਜੱਬ ਪੈ ਜਾਂਦਾ ਸੀ। ਬੱਬੀ ਬੱਚੀ ਨੂੰ ਦੁੱਧ ਪਿਲਾ ਕੇ, ਨਾਲ ਹੀ ਸੌਂ ਗਈ ਸੀ। ਸਵੇਰੇ ਦਿਨ ਚੜ੍ਹੇ, ਹੈਪੀ ਨੇ ਮੰਮੀ ਤੇ ਬੱਬੀ ਨੂੰ ਜਗਾਇਆ। 9 ਵਜਦੇ ਨੂੰ ਦਿਮਾਗੀ ਹਾਲਤ ਠੀਕ ਕਰਨ ਵਾਲੇ, ਪਨੋਕਾ ਦੇ ਹਸਪਤਾਲ ਵਿੱਚ ਪਹੁੰਚ ਗਏ। ਡਾਕਟਰ ਨੇ ਦੱਸਿਆ, " ਦਿਮਾਗ ਦਾ ਸਤੁਲਨ ਖ਼ਰਾਬ ਹੋ ਗਿਆ ਹੈ। ਦਿਮਾਗ ਉਤੇ ਬਾਹਰੀ ਸੱਟ ਲੱਗੀ ਹੈ। ਜਾਂ ਉਦਾ ਦਿਮਾਗ ਉਤੇ ਕਿਸੇ ਗੱਲ ਨੂੰ ਲੈ ਕੇ ਅਸਰ ਹੈ। ਲੱਭਣ ਦੀ ਕੋਸ਼ਸ਼ ਕਰ ਰਹੇ ਹਾਂ। ਐਸੇ ਮਰੀਜ਼ ਜਲਦੀ ਠੀਕ ਹੋ ਜਾਂਦੇ ਹਨ। " ਹੈਪੀ ਨੇ ਪੁੱਛਿਆ, " ਕੀ ਅਸੀਂ ਡੈਡੀ ਨੂੰ ਮਿਲ ਸਕਦੇ ਹਾਂ? " ਡਾਕਟਰ ਨੇ ਸਿਰ ਮਾਰ ਦਿੱਤਾ। ਉਸ ਨੇ ਕਿਹਾ," ਦੂਰੋਂ ਦੇਖ ਸਕਦੇ ਹੋ। ਗੱਲਾਂ ਕਰਨ, ਮਿਲਣ ਦੀ ਅਜ਼ਾਜ਼ਤ ਨਹੀ ਹੈ। ਅਜੇ ਮੈਂ ਵੀ ਚੰਗੀ ਤਰਾਂ ਚੈਕਅੱਪ ਨਹੀਂ ਕੀਤੀ। " ਡਾਕਟਰ ਨੇ ਦੂਰੋਂ ਦੇਖਣ ਲਈ, ਜਗਾ ਦਿਖਾ ਦਿੱਤੀ ਸੀ। ਉਹ ਉਸ ਨੂੰ ਦੂਰੋਂ ਦੇਖ ਰਹੇ ਸਨ। ਉਹ ਕਿਸੇ ਚੀਜ਼ ਤੋਂ ਡਰ ਰਿਹਾ ਸੀ। ਲੁਕ ਰਿਹਾ ਸੀ। ਅੱਗੇ ਨਾਲੋਂ ਬਹੁਤ ਕੰਮਜ਼ੋਰ ਹੋ ਗਿਆ ਲੱਗਦਾ ਸੀ। ਉਸ ਦੀ ਹਾਲਤ ਦੇਖ ਕੇ, ਹੈਪੀ ਦੀ ਮੰਮੀ ਫਿਰ ਰੋਣ ਲੱਗ ਗਈ ਸੀ

Comments

Popular Posts