ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੧੨ Page 212 of 1430

9147 ਗਉੜੀ ਮਹਲਾ


Gourree Mehalaa 5 ||
गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5


9148 ਜਾ ਕਉ ਬਿਸਰੈ ਰਾਮ ਨਾਮ ਤਾਹੂ ਕਉ ਪੀਰ
Jaa Ko Bisarai Raam Naam Thaahoo Ko Peer ||
जा कउ बिसरै राम नाम ताहू कउ पीर



ਜਿਸ ਬੰਦੇ ਨੂੰ ਰੱਬ ਦਾ ਨਾਂਮ ਭੁੱਲ ਜਾਂਦਾ ਹੈ। ਉਸ ਨੂੰ ਦੁੱਖ ਮਸੀਬਤਾਂ ਲੱਗਦੀਆਂ ਹਨ॥

One who forgets the God's name, suffers in pain.

9149 ਸਾਧਸੰਗਤਿ ਮਿਲਿ ਹਰਿ ਰਵਹਿ ਸੇ ਗੁਣੀ ਗਹੀਰ ੧॥ ਰਹਾਉ
Saadhhasangath Mil Har Ravehi Sae Gunee Geheer ||1|| Rehaao ||
साधसंगति मिलि हरि रवहि से गुणी गहीर ॥१॥ रहाउ

ਸਤਿਗੁਰ ਜੀ ਦੇ ਭਗਤਾਂ ਵਿੱਚ ਰਹਿ ਕੇ. ਰੱਬੀ ਗੁਣ ਗਾਉਣ ਨਾਲ ਉਹ ਆਪ ਵੀ ਚੰਗੇ ਗੁਣਾਂ ਵਾਲੇ ਬੱਣ ਜਾਂਦੇ ਹਨ1॥ ਰਹਾਉ


Those who join the Sathigur Saadh Sangat, the company of the holy, and dwell upon the God', find the Ocean of virtue. ||1||Pause||

9150 ਜਾ ਕਉ ਗੁਰਮੁਖਿ ਰਿਦੈ ਬੁਧਿ

Jaa Ko Guramukh Ridhai Budhh ||
जा कउ गुरमुखि रिदै बुधि



ਜਿਸ ਬੰਦੇ ਅੰਦਰ ਗੁਰੂ ਦੀ ਅੱਕਲ ਲੈ ਕੇ ਵੈਸੇ ਹੀ ਬੁੱਧੀ ਵਾਲੇ ਬੱਣ ਜਾਂਦੇ ਹਨ॥

Those Gurmukhs whose hearts are filled with wisdom.

9151 ਤਾ ਕੈ ਕਰ ਤਲ ਨਵ ਨਿਧਿ ਸਿਧਿ ੧॥
Thaa Kai Kar Thal Nav Nidhh Sidhh ||1||
ता कै कर तल नव निधि सिधि ॥१॥

ਉਸ ਦੀ ਹੱਥ ਵਿੱਚ ਬੇਅੰਤ ਧੰਨ, ਸਾਰੀਆਂ ਕੀਮਤੀ ਵਸਤੂਆਂ, ਦੁਨੀਆਂ ਦੇ ਸੁਖ, ਅੰਨਦ ਆ ਜਾਂਦੇ ਹਨ||1||

Hold the nine treasures, and the miraculous spiritual powers of the Siddhas in the palms of their hands. ||1||

9152 ਜੋ ਜਾਨਹਿ ਹਰਿ ਪ੍ਰਭ ਧਨੀ


Jo Jaanehi Har Prabh Dhhanee ||
जो जानहि हरि प्रभ धनी



ਜੋ ਪ੍ਰਭੂ ਧੰਨਵਾਨ ਦੇ ਸਾਥੀ ਬੱਣ ਜਾਂਦੇ ਹਨ॥

Those who know the God as their Dhhanee.
9153 ਕਿਛੁ ਨਾਹੀ ਤਾ ਕੈ ਕਮੀ ੨॥
Kishh Naahee Thaa Kai Kamee ||2||
किछु नाही ता कै कमी ॥२॥

ਉਦ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ। ਸਬ ਕੁੱਝ ਮਿਲ ਜਾਂਦਾ ਹੈ ||2||

Do not lack anything. ||2||

9154 ਕਰਣੈਹਾਰੁ ਪਛਾਨਿਆ


Karanaihaar Pashhaaniaa ||
करणैहारु पछानिआ



ਜਿਸ ਨੇ ਪੈਦਾ ਕਰਨ, ਪਾਲਣ ਵਾਲੇ ਨੂੰ ਜਾਂਣ ਲਿਆ ਹੈ॥

Those who realize the creator God.

9155 ਸਰਬ ਸੂਖ ਰੰਗ ਮਾਣਿਆ ੩॥
Sarab Sookh Rang Maaniaa ||3||
सरब सूख रंग माणिआ ॥३॥

ਉਸ ਨੂੰ ਪ੍ਰਭੂ ਸਾਰੇ ਅੰਨਦ ਦੇ ਦਿੰਦਾ ਹੈ ||3||

Enjoy all peace and pleasure. ||3||

9156 ਹਰਿ ਧਨੁ ਜਾ ਕੈ ਗ੍ਰਿਹਿ ਵਸੈ


Har Dhhan Jaa Kai Grihi Vasai ||
हरि धनु जा कै ग्रिहि वसै



ਜਿਸ ਦੇ ਮਨ ਵਿੱਚ ਰੱਬ ਦਾ ਕੀਮਤੀ ਨਾਂਮ ਚੇਤੇ ਰਹਿੰਦਾ ਹੈ॥

Those whose inner homes are filled with the God's wealth

9157 ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ੪॥੯॥੧੪੭॥
Kahu Naanak Thin Sang Dhukh Nasai ||4||9||147||
कहु नानक तिन संगि दुखु नसै ॥४॥९॥१४७॥

ਸਤਿਗੁਰ ਨਾਨਕ ਜੀ ਦਸ ਰਹੇ ਹਨ। ਉਸ ਦੇ ਰੋਗ, ਦਰਦ ਮੁੱਕ ਜਾਂਦੇ ਹਨ ||4||9||147||

Says Sathigur Nanak, in their company, pain departs. ||4||9||147||

9158 ਗਉੜੀ ਮਹਲਾ


Gourree Mehalaa 5 ||
गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5


9159 ਗਰਬੁ ਬਡੋ ਮੂਲੁ ਇਤਨੋ
Garab Baddo Mool Eithano ||
गरबु बडो मूलु इतनो



ਮਨ ਦੀ ਹੈਂਕੜ, ਮੈਂ-ਮੈਂ ਬਹੁਤ ਹੈ, ਜੋ ਨਰਮੀ, ਨਿਮਰਤਾ, ਪਿਆਰ ਚਾਹੀਦਾ ਸੀ। ਉਹ ਨਹੀਂ ਹੈ। ਤੇਰੀ ਉਮਰ ਦੀ ਆਸ ਨਹੀਂ ਹੈ॥

Your pride is so great, but love is not.

9160 ਰਹਨੁ ਨਹੀ ਗਹੁ ਕਿਤਨੋ ੧॥ ਰਹਾਉ
Rehan Nehee Gahu Kithano ||1|| Rehaao ||
रहनु नही गहु कितनो ॥१॥ रहाउ

ਤੇਰੀ ਉਮਰ ਮੁੱਕ ਜਾਂਣੀ ਹੈ। ਕਿਸੇ ਨਹੀਂ ਬਚਣਾਂ, ਮਰ ਜਾਂਣਾਂ ਹੈ 1॥ ਰਹਾਉ


You cannot remain, no matter how much you try to hold on. ||1||Pause||

9161 ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ
Baebarajath Baedh Santhanaa Ouaahoo Sio Rae Hithano ||
बेबरजत बेद संतना उआहू सिउ रे हितनो



ਧੰਨ ਦੇ ਲਾਲਚ ਤੋਂ ਧਰਮਿਕ ਗ੍ਰੰਥੀ ਬੇਦ, ਭਗਤ ਪਿਆਰ ਕਰਨ ਤੋਂ ਹੱਟਾ ਰਹੇ ਹਨ। ਪਰ ਤੂੰ ਧੰਨ ਨਾਲ ਹੀ ਮੋਹਤ ਹੋ ਗਿਆ ਹੈ॥

That which is forbidden by the Vedas and the Saints, with that, you are in love.

9162 ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ੧॥
Haar Jooaar Jooaa Bidhhae Eindhree Vas Lai Jithano ||1||
हार जूआर जूआ बिधे इंद्री वसि लै जितनो ॥१॥

ਤੂੰ ਜੂਆਂ ਖੇਡਣ ਵਾਲੇ ਦੇ ਧੰਨ ਹਾਰਨ ਵਾਂਗ, ਵਾਂਗ ਜੀਵਨ ਨੂੰ ਤਬਾਅ ਕਰ ਰਿਹਾਂ ਹੈ। ਤੇਰੇ ਤੋਂ ਸਰੀਰ ਦੀਆਂ ਇੱਛਾਵਾਂ ਕਾਬੂ ਨਹੀਂ ਹੁੰਦੀਆਂ||1||

Like the gambler losing the game of chance, you are held in the power of sensory desires. ||1||

9163 ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ


Haran Bharan Sanpooranaa Charan Kamal Rang Rithano ||
हरन भरन स्मपूरना चरन कमल रंगि रितनो



ਜੋ ਰੱਬ ਤੈਨੂੰ ਸਬ ਕੁੱਝ ਦਾਤਾਂ ਦਿੰਦਾ ਹੈ। ਲੈ ਵੀ ਲੈਂਦਾ ਹੈ। ਤੂੰ ਉਸ ਦੇ ਸੋਹਣੇ ਚਰਨ ਕਮਲਾਂ ਨੂੰ ਚੇਤੇ ਕਰਨ ਦੀ ਬਜਾਏ, ਭੁੱਲ ਗਿਆ ਹੈ॥

The One who is All-powerful to empty out and fill up - you have no love for His Lotus Feet.

9164 ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ੨॥੧੦॥੧੪੮॥
Naanak Oudhharae Saadhhasang Kirapaa Nidhh Mai Dhithano ||2||10||148||
नानक उधरे साधसंगि किरपा निधि मै दितनो ॥२॥१०॥१४८॥

ਸਤਿਗੁਰ ਨਾਨਕ ਪ੍ਰਭੂ ਜੀ ਭਗਤ ਜੋ ਉਸ ਦੇ ਨਾਂਮ ਨੂੰ ਗਾਉਂਦੇ ਹਨ। ਸਫ਼ਲ ਜੀਵਨ ਜਿਉਦੇ ਹਨ। ਸਤਿਗੁਰ ਨਾਨਕ ਨੇ ਮੈਨੂੰ ਵੀ ਮੇਹਰ ਕਰਕੇ ਪਿਆਰ ਦੀ ਦਾਤ ਕੀਤੀ ਹੈ ||2||10||148||

Sathigur Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||

9165 ਗਉੜੀਮਹਲਾ


Gourree Mehalaa 5 ||
गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5


9166 ਮੋਹਿ ਦਾਸਰੋ ਠਾਕੁਰ ਕੋ
Mohi Dhaasaro Thaakur Ko ||
मोहि दासरो ठाकुर को



ਪ੍ਰਮਾਤਮਾਂ ਜੀ ਮੈਂ ਤੇਰਾ ਗੁਲਾਮ ਤੈਨੂੰ ਪਿਆਰ ਕਰਨ ਵਾਲਾਂ ਹਾਂ॥

I am the slave of my God and Master.

9167 ਧਾਨੁ ਪ੍ਰਭ ਕਾ ਖਾਨਾ ੧॥ ਰਹਾਉ
Dhhaan Prabh Kaa Khaanaa ||1|| Rehaao ||
धानु प्रभ का खाना ॥१॥ रहाउ

ਰੱਬ ਦਾ ਦਿੱਤਾ ਹੋਇਆ ਸਬ ਕੁੱਝ ਖਾਂਦਾ ਹਾਂ1॥ ਰਹਾਉ


I eat whatever God gives me. ||1||Pause||

9168 ਐਸੋ ਹੈ ਰੇ ਖਸਮੁ ਹਮਾਰਾ
Aiso Hai Rae Khasam Hamaaraa ||
ऐसो है रे खसमु हमारा



ਮੇਰਾ ਮਾਲਕ ਭਗਵਾਨ ਇਹੋ-ਜਿਹਾ ਹੈ॥

Such is my God and Master.

9169 ਖਿਨ ਮਹਿ ਸਾਜਿ ਸਵਾਰਣਹਾਰਾ ੧॥
Khin Mehi Saaj Savaaranehaaraa ||1||
खिन महि साजि सवारणहारा ॥१॥

ਇੱਕ ਅੱਖ ਝੱਪਣ ਵਾਂਗ ਗੁਣ ਦੇ ਕੇ, ਖੂਬਸੂਰਤ ਬੱਣਾਂ ਦਿੰਦਾ ਹੈ ||1||

In an instant, God creates and embellishes. ||1||

9170 ਕਾਮੁ ਕਰੀ ਜੇ ਠਾਕੁਰ ਭਾਵਾ


Kaam Karee Jae Thaakur Bhaavaa ||
कामु करी जे ठाकुर भावा



ਜੇ ਰੱਬ ਨੂੰ ਚੰਗਾ ਲੱਗੇ ਤਾ ਹੀ ਮੈਂ ਉਸ ਦੇ ਕੰਮ ਕਰ ਸਕਦਾ ਹਾਂ॥

I do that work which pleases my God.

9171 ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ੨॥
Geeth Charith Prabh Kae Gun Gaavaa ||2||
गीत चरित प्रभ के गुन गावा ॥२॥

ਮੈਂ ਪ੍ਰਭੂ ਦੀ ਪ੍ਰਸੰਸਾ ਦੇ ਸੋਹਲੇ ਗਾਵਾਂ ||2||

I sing the songs of God's glory, and His wondrous play. ||2||

9172 ਸਰਣਿ ਪਰਿਓ ਠਾਕੁਰ ਵਜੀਰਾ


Saran Pariou Thaakur Vajeeraa ||
सरणि परिओ ठाकुर वजीरा



ਮੈਂ ਰੱਬ ਦੇ ਪਿਆਰੇ ਭਗਤਾਂ ਦਾ ਓਟ ਆਸਰਾ ਲੈ ਲਿਆ ਹੈ ਉਸ ਵਰਗਾ ਬੱਣ ਗਿਆਂ ਹਾਂ ॥

I seek the Sanctuary of the God's Prime Minister.
9173 ਤਿਨਾ ਦੇਖਿ ਮੇਰਾ ਮਨੁ ਧੀਰਾ ੩॥
Thinaa Dhaekh Maeraa Man Dhheeraa ||3||
तिना देखि मेरा मनु धीरा ॥३॥

ਰੱਬ ਦੇ ਪਿਆਰੇ ਭਗਤਾਂ ਨੂੰ ਦੇਖ ਕੇ ਮੇਰਾ ਮਨ ਰੱਬ ਦੇ ਪਿਆਰ ਵਿੱਚ ਮੱਸਤ ਹੋ ਜਾਦਾ ਹੈ। ਹਿਰਦਾ ਨੂੰ ਠੱਰ ਕੇ, ਧਰਵਾਸ ਮਿਲ ਜਾਂਦਾ ਹੈ ||3||

Beholding Him, my mind is comforted and consoled. ||3||

9174 ਏਕ ਟੇਕ ਏਕੋ ਆਧਾਰਾ


Eaek Ttaek Eaeko Aadhhaaraa ||
एक टेक एको आधारा



ਮੈਂ ਇੱਕੋ ਭਗਵਾਨ ਦਾ ਆਸਰਾ, ਸਹਾਰਾ ਤੱਕਿਆ ਹੈ ॥

The One God is my support, the One is my steady anchor.

9175 ਜਨ ਨਾਨਕ ਹਰਿ ਕੀ ਲਾਗਾ ਕਾਰਾ ੪॥੧੧॥੧੪੯॥
Jan Naanak Har Kee Laagaa Kaaraa ||4||11||149||
जन नानक हरि की लागा कारा ॥४॥११॥१४९॥

ਮੈਂ ਸਤਿਗੁਰ ਨਾਨਕ ਪ੍ਰਭੂ ਜੀ ਕਾਰਜ ਵਿੱਚ ਲੱਗ ਗਿਆ ਹਾਂ ||4||11||149||

Sathigur Nanak 's Servant is engaged in the God''s work. ||4||11||149||

9176 ਗਉੜੀ ਮਹਲਾ


Gourree Mehalaa 5 ||
गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5


9177 ਹੈ ਕੋਈ ਐਸਾ ਹਉਮੈ ਤੋਰੈ
Hai Koee Aisaa Houmai Thorai ||
है कोई ऐसा हउमै तोरै



ਕੀ ਕੋਈ ਐਸਾ ਹੈ, ਜੋ ਹੰਕਾਂਰ ਤੋੜ ਦੇਵੇ?॥

Is there anyone, who can shatter his ego.
9178 ਇਸੁ ਮੀਠੀ ਤੇ ਇਹੁ ਮਨੁ ਹੋਰੈ ੧॥ ਰਹਾਉ
Eis Meethee Thae Eihu Man Horai ||1|| Rehaao ||
इसु मीठी ते इहु मनु होरै ॥१॥ रहाउ

ਇਸ ਧੰਨ-ਦੋਲਤ ਦੇ ਲਾਲਚ ਕਰਨ ਤੋਂ ਮੈਂਨੂੰ ਕੋਈ ਬਚਾ ਲਵੇ ਰਹਾਉ


And turn his mind away from this sweet money.||1||Pause||

9179 ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ
Agiaanee Maanukh Bhaeiaa Jo Naahee So Lorai ||
अगिआनी मानुखु भइआ जो नाही सो लोरै



ਮਨੁੱਖ ਦੀ ਮੱਤ ਕੰਮ ਨਹੀਂ ਕਰਦੀ। ਜੋ ਧੰਨ ਕੰਮ ਨਹੀਂ ਆਉਣਾਂ, ਉਸ ਨੂੰ ਹਾਂਸਲ ਕਰਨਾਂ ਚਹੁੰਦਾ ਹੈ॥

Humanity is in spiritual ignorance. people see things that do not exist.
9180 ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ੧॥
Rain Andhhaaree Kaareeaa Kavan Jugath Jith Bhorai ||1||
रैणि अंधारी कारीआ कवन जुगति जितु भोरै ॥१॥

ਮਨ ਨੂੰ ਧੰਨ ਦੇ ਲਾਲਚ ਦੀ ਹਨੇਰੀ ਰਾਤ ਛਾਈ ਹੈ। ਕਿਹੜਾ ਢੰਗ ਹੈ, ਅੱਕਲ ਕੰਮ ਕਰਨ ਲੱਗ ਜਾਵੇ ||1||

The night is dark and gloomy. how will the morning dawn? ||1||

9181 ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ


Bhramatho Bhramatho Haariaa Anik Bidhhee Kar Ttorai ||
भ्रमतो भ्रमतो हारिआ अनिक बिधी करि टोरै



ਮੈਂ ਭੱਟਕਦਾ-ਫਿਰਦਾ ਥੱਕ ਗਿਆ ਹਾਂ। ਬਹੁਤ ਢੰਗ ਵਰਤ ਕੇ ਦੇਖ ਲਏ ਹਨ॥

Wandering, wandering all around, I have grown weary, trying all sorts of things, I have been searching.

9182 ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ੨॥੧੨॥੧੫੦॥
Kahu Naanak Kirapaa Bhee Saadhhasangath Nidhh Morai ||2||12||150||
कहु नानक किरपा भई साधसंगति निधि मोरै ॥२॥१२॥१५०॥

ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਰੱਬ ਦੇ ਭਗਤਾਂ ਵਿੱਚ ਰਹਿੱਣ ਨਾਲ ਇਹ ਸਬਰ ਦਾ ਭੰਡਾਰ ਮਿਲਦਾ ਹੈ ||2||12||150||

Says Sathigur Nanak, He has shown mercy to me; I have found the treasure of the Saadh Sangat, the Company of the Holy. ||2||12||150||

9183 ਗਉੜੀ ਮਹਲਾ


Gourree Mehalaa 5 ||
गउड़ी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
ਸਤਿਗੁਰ Sathigur Arjan Dev Gauri Fifth Mehl 5


9184 ਚਿੰਤਾਮਣਿ ਕਰੁਣਾ ਮਏ ੧॥ ਰਹਾਉ
Chinthaaman Karunaa Meae ||1|| Rehaao ||
चिंतामणि करुणा मए ॥१॥ रहाउ

ਪ੍ਰਮਾਤਮਾਂ ਜੀ ਤੂੰ ਹੀ ਸਬ ਦੇ ਫ਼ਿਕਰ ਕੰਮ ਕਰਕੇ ਦੂਰ ਕਰਨ ਵਾਲਾ ਹੈ 1॥ ਰਹਾਉ


God is the Wish-fulfilling Jewel, the Embodiment of Mercy. ||1||Pause||

9185 ਦੀਨ ਦਇਆਲਾ ਪਾਰਬ੍ਰਹਮ
Dheen Dhaeiaalaa Paarabreham ||
दीन दइआला पारब्रहम



ਪ੍ਰਭੂ ਜੀ ਤੂੰ ਕੰਮਜ਼ੋਰਾਂ, ਗਰੀਬਾਂ ਉਤੇ ਤਰਸ ਕਰਨ ਵਾਲਾ ਹੈ। ਬਹੁਤ ਗੁਣਾਂ ਤੇ ਗਿਆਨ ਦਾ ਮਾਲਕ ਹੈ॥

The Supreme God is Merciful to the meek.
9186 ਜਾ ਕੈ ਸਿਮਰਣਿ ਸੁਖ ਭਏ ੧॥
Jaa Kai Simaran Sukh Bheae ||1||
जा कै सिमरणि सुख भए ॥१॥

ਜਿਸ ਰੱਬ ਨੂੰ ਚੇਤੇ ਕਰਨ ਨਾਲ ਮਨ ਨੂੰ ਅੰਨਦ ਬੱਣ ਜਾਂਦਾ ਹੈ||1||

God;s name is meditating in remembrance. peace is obtained. ||1||

9187 ਅਕਾਲ ਪੁਰਖ ਅਗਾਧਿ ਬੋਧ


Akaal Purakh Agaadhh Bodhh ||
अकाल पुरख अगाधि बोध



ਦੁਨੀਆਂ ਨੂੰ ਚਲਾਉਣ ਵਾਲੇ ਮਾਲਕ, ਤੇਰੀ ਪ੍ਰਸੰਸਾ ਕਰਨੀ ਬਹੁਤ ਵੱਡੀ ਹੈ। ਕਿਸੇ ਦੇ ਦੱਸਣ ਤੋਂ ਕਿਤੇ ਵੱਧ ਹੈ। ਤੇਰੇ ਕੰਮ ਗੁਣ ਬਹੁਤ ਹਨ॥

The Wisdom of the Undying Primal Being is beyond comprehension.

9188 ਸੁਨਤ ਜਸੋ ਕੋਟਿ ਅਘ ਖਏ ੨॥
Sunath Jaso Kott Agh Kheae ||2||
सुनत जसो कोटि अघ खए ॥२॥

ਪ੍ਰਭੂ ਜੀ ਤੇਰੇ ਗੁਣ ਸੁਣਦਿਆਂ ਹੀ ਕਰੋੜਾਂ ਪਾਪ ਮੁੱਕ ਜਾਂਦੇ ਹਨ ||2||

Hearing God Praises, millions of sins are erased. ||2||

9189 ਕਿਰਪਾ ਨਿਧਿ ਪ੍ਰਭ ਮਇਆ ਧਾਰਿ


Kirapaa Nidhh Prabh Maeiaa Dhhaar ||
किरपा निधि प्रभ मइआ धारि



ਜਿਸ ਉਤੇ ਰੱਬ, ਕਿਰਪਾ ਦਾ ਭੰਡਾਰ ਬਖ਼ਸਦਾ ਹੈ॥

God treasure of mercy, please bless Nanak with your kindness.
9190 ਨਾਨਕ ਹਰਿ ਹਰਿ ਨਾਮ ਲਏ ੩॥੧੩॥੧੫੧॥
Naanak Har Har Naam Leae ||3||13||151||
नानक हरि हरि नाम लए ॥३॥१३॥१५१॥

ਸਤਿਗੁਰ ਨਾਨਕ ਪ੍ਰਭੂ ਦਾ ਨਾਂਮ ਰੱਬ-ਰੱਬ, ਹਰਿ ਹਰਿ ਬੋਲਦਾ ਹੈ ||3||13||151||

That he may repeat the Name of the Sathigur Naanak God, Har, Har. ||3||13||151||

9191 ਗਉੜੀ ਪੂਰਬੀ ਮਹਲਾ


Gourree Poorabee Mehalaa 5 ||
गउड़ी पूरबी महला

ਗਉੜੀ ਪੰਜਵੇ ਪਾਤਸ਼ਾਹ ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ 5
Sathigur
Arjan Dev Gauri Fifth Mehl 5


9192 ਮੇਰੇ ਮਨ ਸਰਣਿ ਪ੍ਰਭੂ ਸੁਖ ਪਾਏ
Maerae Man Saran Prabhoo Sukh Paaeae ||
मेरे मन सरणि प्रभू सुख पाए



ਮੇਰੇ ਹਿਰਦੇ ਰੱਬ ਦਾ ਆਸਰਾ ਤੱਕਿਆਂ, ਅੰਨਦ ਮਿਲਦਾ ਹੈ॥

My mind, in the sanctuary of God, peace is found.

9193 ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ੧॥ ਰਹਾਉ
Jaa Dhin Bisarai Praan Sukhadhaathaa So Dhin Jaath Ajaaeae ||1|| Rehaao ||
जा दिनि बिसरै प्रान सुखदाता सो दिनु जात अजाए ॥१॥ रहाउ

ਜਿਸ ਦਿਨ ਅੰਨਦ, ਖੁਸ਼ੀਆਂ ਦੇਣ ਵਾਲਾ ਭਗਵਾਨ ਭੁੱਲ ਜਾਂਦਾ ਹੈ। ਉਹ ਦਿਨ ਜਾਇਆ, ਬੇਕਾਰ ਚਲਾ ਜਾਂਦਾ ਹੈ 1॥ ਰਹਾਉ


That day, when the Giver of life and peace is forgotten - that day passes uselessly. ||1||Pause||

9194 ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ
Eaek Rain Kae Paahun Thum Aaeae Bahu Jug Aas Badhhaaeae ||
एक रैण के पाहुन तुम आए बहु जुग आस बधाए



ਤੂੰ ਇੱਕ ਦਿਨ ਦੇ ਮਹਿਮਾਨ ਵਾਂਗ ਆਇਆ ਹੈ। ਜੁਗਾਂ, ਉਮਰਾਂ ਦੇ ਜਿਉਣ ਦੀ ਆਸ ਲਾ ਲਈ ਹੈ॥

You have come as a guest for one short night, and yet you hope to live for many ages.

9195 ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ੧॥
Grih Mandhar Sanpai Jo Dheesai Jio Tharavar Kee Shhaaeae ||1||
ग्रिह मंदर स्मपै जो दीसै जिउ तरवर की छाए ॥१॥

ਬੰਦੇ ਨੂੰ ਆਪਦਾ ਸਰੀਰ, ਮਨ, ਘਰ, ਧੰਨ ਆਪਦੇ ਦਿਸਦੇ ਹਨ। ਇਹ ਦਰਖੱਤ ਦੀ ਛਾ ਵਰਗੇ ਹਨ। ਕਿਸੇ ਕੋਲ ਨਹੀਂ ਟਿਕਦੇ ||1||

Households, mansions and wealth - whatever is seen, is like the shade of a tree. ||1||

9196 ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ


Than Maeraa Sanpai Sabh Maeree Baag Milakh Sabh Jaaeae ||
तनु मेरा स्मपै सभ मेरी बाग मिलख सभ जाए



ਸਰੀਰ, ਮਨ ਸਬ ਜ਼ਮੀਨਾਂ, ਬਾਗ਼ ਬੰਦੇ ਤੂੰ ਆਪਦੇ ਕਹਿ ਰਿਹਾਂ ਹੈ॥

My body, wealth, and all my gardens and property shall all pass away.

9197 ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ੨॥
Dhaevanehaaraa Bisariou Thaakur Khin Mehi Hoth Paraaeae ||2||
देवनहारा बिसरिओ ठाकुरु खिन महि होत पराए ॥२॥

ਜਿਸ ਨੇ ਸਬ ਕੁੱਝ ਦਿੱਤਾ ਹੈ, ਰੱਬ ਭੁੱਲ ਗਿਆ ਹੈ। ਮਰਨ ਨਾਲ ਸਬ ਪਲ ਵਿੱਚ ਕਿਸੇ ਹੋਰ ਦਾ ਬੱਣ ਜਾਂਦੇ ਹਨ ||2||

You have forgotten your Lord and Master, the Great Giver. In an instant, these shall belong to somebody else. ||2||

Comments

Popular Posts