ਭਾਗ 76 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅਮਨ ਤੇ ਜੀਤ ਘਰ ਆ ਗਏ ਸਨ। ਅਮਨ ਦੀ ਮੰਮੀ ਭਰੀ ਪੀਤੀ ਬੈਠੀ ਸੀ। ਉਨਾਂ ਨੂੰ ਦੇਖ ਕੇ, ਉਹ ਰੋਣ ਲੱਗ ਗਈ। ਉਸ ਨੇ ਕਿਹਾ, " ਕਿੰਨੇ ਦਿਨ ਹੋ ਗਏ? ਤੁਸੀਂ ਘਰੇ ਨਹੀਂ ਵੜੇ। ਚੰਗੇ ਅਮਰੀਕਾ ਵਿੱਚ ਆਂਏ ਹਾਂ। ਜਿੰਦਗੀ ਬੱਣਾਉਣ ਆਏ ਸੀ। ਜਿੰਦਗੀ ਬਰਬਾਦ ਹੋ ਗਈ ਹੈ। ਜਿੰਨੇ ਘਰਦੇ ਜੀਅ ਹਨ। ਉਨੇ ਹੀ ਰਾਹ ਹਨ। " ਅਮਨ ਨੇ ਮੰਮੀ ਨੂੰ ਪਿਆਰ ਕੀਤਾ। ਜੀਤ ਨੇ ਕਿਹਾ, " ਮੰਮੀ ਰੋਵੋ ਨਾਂ। ਹੁਣ ਅਸੀਂ ਜਰੂਰ ਤੀਜੇ ਦਿਨ ਆ ਜਾਇਆ ਕਰਨਾਂ ਹੈ। ਤੁਹਾਡੇ ਕੋਲ ਵਾਰ, ਐਤਵਾਰ ਘਰੇ ਹੀ ਰਹਾਂਗੇ। " ਅਮਨ ਨੇ ਪੁੱਛਿਆ, " ਕੀ ਤੁਹਾਨੂੰ ਗੁਆਂਢਣ ਗੋਰੀ ਦਿੱਸੀ ਹੈ? ਕਿਤੇ ਹਸਪਤਾਲ ਹੀ ਨਾਂ ਬੈਠੀ ਹੋਵੇ। ਇਹ ਗੋਰੇ ,ਹਰ ਕਨੂੰਨ ਜਾਂਣਦੇ ਹਨ। ਵਕੀਲ ਮੈਂ ਕਰ ਲਿਆ ਹੈ। ਸਵੇਰੇ ਤਰੀਕ ਤੇ ਸਾਰੇ ਟੱਬਰ ਸਣੇ ਚੱਲਣਾਂ ਹੈ। ਇਸ ਨਾਲ ਜੱਜ ਨੂੰ ਪਤਾ ਲੱਗੇਗਾ। ਫੈਮਲੀ-ਪਰਿਵਾਰ ਵਾਲਾ ਬੰਦਾ ਹੈ। " ਅਮਨ ਦੀ ਮੰਮੀ ਨੇ ਕਿਹਾ, " ਲੱਗਦੇ ਫੈਮਲੀ ਦੇ, ਉਸ ਨੇ ਤਾਂ ਉਹ ਕੀਤਾ ਹੈ। ਜੋ ਕਾਲਜ਼ ਦੇ ਮੁੰਡੇ ਕਰਦੇ ਹਨ। ਮੁੰਡਿਆਂ ਦੀ ਤਾ ਉਮਰ ਹੀ ਐਸੀ ਹੁੰਦੀ ਹੈ। ਇਸ ਦੀਆਂ ਹਰਕਤਾਂ ਸੱਚੀ ਅਜੀਬ ਹਨ। ਦੋ ਹੋਰ ਬੱਕਰੇ ਨਾਲ ਰਲ ਗਏ। " ਅਮਨ ਨੇ ਮੰਮੀ ਨੂੰ ਪੁੱਛਿਆ, " ਮੰਮੀ ਇਹ ਗੋਰੀ ਆਪਣੀਆਂ ਪਾਰਟੀਆਂ ਵਿੱਚ ਆਉਂਦੀ ਰਹਿੰਦੀ ਸੀ। ਉਦੋਂ ਤਾ ਕਦੇ, ਡੈਡੀ ਦੇ ਇੰਨੇ ਨੇੜੇ ਨਹੀਂ ਸੀ ਹੋਈ। ਹੁਣ ਕਿਵੇਂ ਡੈਡੀ, ਉਸ ਦੇ ਘਰ ਚਲੇ ਗਏ। " ਮੰਮੀ ਨੇ ਕਿਹਾ, " ਗੱਲ਼ਤੀ ਮੇਰੇ ਕੋਲੋ ਹੋਈ ਹੈ। ਮੈਂ ਇਸ ਉਮਰੇ, ਕੰਮ ਤੇ ਜਾਣ ਲੱਗ ਗਈ ਸੀ। ਮੇਰੇ ਪਿਛੋਂ, ਹੋਰ ਬੰਦੇ ਵੀ ਇਸ ਕੋਲ ਘਰ ਆ ਜਾਂਦੇ ਸੀ। ਇਹ ਦਾਰੂ ਪੀ ਕੇ, ਉਸ ਨਾਲ ਜਬਲ਼ੀਆਂ ਮਾਰਦੇ ਸੀ। ਉਹ ਚਾਮਲ ਗਈ। ਬੰਦੇ ਨੂੰ, ਇਸ ਉਮਰੇ, ਗੋਰੀ ਰੰਨ ਮਿਲ ਜਾਵੇ। ਤੇਰਾ ਡੈਡੀ ਹਫ਼ਤੇ ਕੋ ਦਾ, ਬੰਦਰ ਵਾਂਗ ਟੱਪੂਸੀਆਂ ਮਾਰਦਾ ਫਿਰਦਾ ਸੀ। ਉਸ ਨੇ ਵੀ, ਨਾਲੇ ਤਾਂ ਯਾਰ, ਪਾਰਟੀ ਕਰਨ ਨੂੰ, ਆਪਦੇ ਘਰੇ ਸੱਦ ਲਏ। ਉਤੋਂ ਦੀ ਪੁਲੀਸ ਨੂੰ ਫੜਾ ਦਿੱਤੇ। ਉਹ ਜਲੂਸ ਨਿੱਕਲਿਆ, ਦੁਨੀਆਂ ਭਰ ਵਿੱਚ, ਜਮਾਂ ਛੱਜ ਵਿੱਚ ਪਾਕੇ ਛੱਟ ਦਿੱਤੇ। "

ਜੀਤ ਨੂੰ ਹੁਣ ਸਾਰੀ ਗੱਲ ਸਮਝ ਆ ਗਈ ਸੀ। ਐਸੇ ਮਾਮਲੇ ਵਿੱਚ ਉਹ ਕੀ ਕਹਿੰਦੀ? ਉਸ ਨੇ ਚੁੱਪ ਹੀ ਰਹਿੱਣਾਂ ਠੀਕ ਸਮਝਿਆ। ਐਸੇ ਮਾਮਲੇ ਦਾ, ਸਮੇਂ ਉਤੇ ਹੀ ਪਤਾ ਲੱਗਦਾ ਹੈ। ਕਿਧਰ ਨੂੰ ਕਿਸੇ ਦੀ ਜੁਬ਼ਾਨ ਹਿਲ ਜਾਵੇ। " ਦੂਜੇ ਦਿਨ ਲੋਕ ਅੱਦਾਲਤ ਦੇ ਬਾਹਰ ਤੱਕ ਖੜ੍ਹੇ ਸਨ। ਬਹੁਤੇ ਤਮਾਸ਼ਾ ਦੇਖਣ ਵਾਲੇ ਸਨ। ਮੀਡੀਏ ਵਾਲੇ, ਅੱਗ ਬੁੱਝਾਉਣ ਵਾਲਿਆਂ ਵਾਂਗ, ਸਬ ਤੋਂ ਪਹਿਲਾਂ ਪਹੁੰਚੇ ਹੋਏ ਸਨ। ਜੱਜ ਆ ਕੇ ਬੈਠ ਗਿਆ ਸੀ। ਸਬ ਤੋਂ ਪਹਿਲਾਂ ਸੂਬੇਦਾਰ ਨੂੰ ਜੇਲ ਵਿਚੋਂ ਪਿਛਲੇ ਦਰਵਾਜ਼ੇ ਵਿਚੋਂ ਦੀ ਲੈ ਕੇ ਆਏ। ਉਸ ਦੇ ਹੱਥ-ਕੜੀਆਂ ਲੱਗੀਆਂ ਹੋਈਆਂ ਸਨ। ਉਹ ਅਜੇ ਤੁਰਿਆ ਹੀ ਆ ਰਿਹਾ ਸੀ। ਅੱਦਾਲਤ ਦੇ ਉਤੇ ਕੰਮਰੇ ਵਿੱਚ ਪੁਲੀਸ ਵਾਲੇ, ਇੱਕ ਬੰਦੇ ਦੇ ਪਿਛੇ ਭੱਜੇ ਆ ਰਹੇ ਸਨ। ਉਹ ਕਹਿ ਰਹੇ ਸਨ," ਸਾਰੇ ਧਰਤੀ ਉਤੇ ਲਿਟ ਜਾਵੋ। ਇਸ ਬੰਦੇ ਕੋਲ ਗੰਨ ਹੈ। ਇਹ ਸਕਿਉਰਟੀ ਕੋਲੋ, ਭੱਜ ਕੇ ਖਿਸਲ ਆਇਆ ਹੈ। " ਭੱਜ ਕੇ ਆਏ ਬੰਦੇ ਨੇ, ਮੂੰਹ ਉਤੇ ਨਕਾਬ ਲਿਆ ਹੋਇਆ ਸੀ। ਉਸ ਨੇ ਅੰਨਿਆਂ ਵਾਂਗ ਗੋਲ਼ੀਆਂ ਚਲਾਈਆਂ। ਚਲਾਉਂਦਾ ਹੀ ਬਾਹਰ ਨਿੱਕਲ ਗਿਆ। ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਕਿਥੇ ਸਿਤਮ ਹੋ ਗਿਆ। ਸ਼ਹਿਰ ਦੀ ਪਲੀਸ ਉਸ ਨੂੰ, ਚਾਰੇ ਪਾਸੇ ਭਾਲਦੀ ਫਿਰਦੀ। ਉਹ ਨਕਾਬ ਲਾਹ ਕੇ, ਪਬਲਿਕ ਦੇ ਵਿਚੇ ਰਲ ਗਿਆ ਸੀ।

ਐਬੂਲੈਂਸ ਵਾਲੇ ਜਖ਼ਮੀਆਂ ਨੂੰ ਸੰਭਾਲਦੇ ਫਿਰ ਰਹੇ ਸਨ। ਮਰਿਆਂ ਦੀ ਗਿੱਣਤੀ ਹੋ ਰਹੀ ਸੀ। ਪੰਜਾਬੀ ਜੋ ਅੱਦਾਲਤ ਵਿੱਚ ਸਨ। ਉਹ ਜਾਨ ਮੁੱਠੀ ਵਿੱਚ ਲਈ ਖੜ੍ਹੇ ਸਨ। ਅੱਜ ਮੌਤ ਨੇੜਿਉ ਦੇਖੀ ਸੀ। ਮਸਾਂ ਜਾਨ ਬਚੀ ਸੀ। ਹੁਣ ਗੱਲਾਂ ਆ ਰਹੀਆਂ ਸਨ। ਕਈ ਕਹਿ ਰਹੇ ਸਨ, " ਐਸੀ ਥਾਂ ਉਤੇ ਭੁੱਲ ਕੇ ਵੀ ਨਹੀਂ ਆਉਣਾਂ ਚਾਹੀਦਾ। ਅਸੀਂ ਵਿੱਚੋਂ ਕੀ ਖੱਟਣਾਂ ਹੈ? ਕੋਈ ਰਿਹਾ ਸੀ, " ਇਹ ਤਾਂ ਗੋਰੀ ਦਾ ਬੰਦਾ ਲੱਗਦਾ ਸੀ। ਸੂਬੇਦਾਰ ਦੇ ਜੱਥੇ ਦੀ ਖੈਰ ਨਹੀਂ ਹੈ। ਉਹ ਗੈਂਗ ਨਾਲ ਮਿਲੀ ਹੋਣੀ ਹੈ। ਜ਼ਨਾਨੀਆਂ ਵੀ ਗੈਂਗਸਟਰ ਹੁੰਦੀਆਂ ਹਨ। ਇਹ ਗੋਰੀਆਂ ਤਾਂ ਬੰਦੇ ਨੂੰ ਖਾ ਜਾਂਦੀਆਂ ਹਨ। " ਕਿਸੇ ਸਿਆਣੇ ਬੰਦੇ ਨੇ ਕਿਹਾ, " ਮੈਨੂੰ ਤਾਂ ਲੱਗਦਾ ਹੈ। ਕੋਈ ਸੂਬੇਦਾਰ ਤੇ ਉਸ ਦੇ ਸਾਥੀਆਂ ਦੇ, ਕਿਸੇ ਆਪਦੇ ਸਕੇ ਦਾ ਹੀ ਕੰਮ ਲੱਗਦਾ ਹੈ। ਇੰਨਾਂ ਕੰਜ਼ਰਾਂ ਦੀ ਖੈਰ ਨਹੀਂ ਹੈ। ਜੇ ਅੱਦਾਲਤ ਵਿੱਚੋਂ ਬਚ ਗਏ। ਅੱਗਲੇ ਨੇ ਘੂਗਾ ਚਿੱਤ ਕਰ ਦੇਣਾਂ ਹੈ। ਦੇਖਦੇ ਜਾਉ ਕੀ ਹੋਊਗਾ?" ਇੱਕ ਔਰਤ ਨੇ ਕਿਹਾ, " ਐਸੇ ਬੰਦਿਆਂ ਦੇ ਗੋਲ਼ੀ ਮਾਰ ਦੇਣੀ ਚਾਹੀਦੀ ਹੈ। " ਇੱਕ ਕੋਲ ਕੋਈ ਸ਼ਰਾਰਤੀ ਜਿਹਾ ਖੜ੍ਹਾ ਸੀ। ਉਸ ਨੇ ਮੁਸ਼ਕਰੀਆਂ ਹੱਸਦੇ ਕਿਹਾ, " ਜੇ ਆਂਏ ਮਰਦਾ ਦੇ ਗੋਲ਼ੀ ਮਾਰਨ ਲੱਗੇ। ਫਿਰ ਤੇਰੇ ਵਰਗੀਆਂ ਪੱਟਾ ਤੇ ਹੱਥ ਮਾਰ ਕੇ ਪਿੱਟਣ ਗੀਆਂ। ਜਦੋਂ ਮਰਦਾਂ ਬਗੈਰ ਜਵਾਨੀ ਹੁੰਢਾਉਣੀ ਔਖੀ ਹੋ ਗਈ। "


Comments

Popular Posts