ਭਾਗ 61 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅਮਨ ਦੀ ਮੰਮੀ ਦੇ ਕੰਮ ਉਤੇ ਲੱਗਣ ਦੀ, ਸੂਬੇਦਾਰ ਨੂੰ ਮੌਜ਼ ਲੱਗ ਗਈ ਸੀ। ਉਸ ਦੇ ਘਰ ਹੁੰਦੀ ਤੋਂ, ਇਹ ਦਿਨ ਦੇ ਛਿਪਾ ਨਾਲ ਘਰ ਵੜਦਾ ਸੀ। ਹੁਣ ਤਾਂ ਲੱਗਦਾ ਸੀ। ਦੂਰੋਂ ਖੜ੍ਹਾ ਦੇਖਦਾ ਰਹਿੰਦਾ ਹੈ। ਜਿਉਂ ਹੀ ਉਹ ਘਰੋਂ ਜਾਂਦੀ ਸੀ। ਆਪਦੇ ਦੋ ਹੋਰ ਦੋਸਤਾਂ ਦੇ ਨਾਲ, ਘਰ ਆ ਵੜਦਾ ਸੀ। ਦਿਨ ਸੋਹਣੇ ਲੱਗਦੇ ਸਨ। ਮਸਾਂ ਬਰਫ਼ ਨਾਂ ਪੈਣ ਤੋਂ ਸੁਖ ਦਾ ਸਾਹ ਆਇਆ ਸੀ। ਘਾਹ ਹਰਿਆਲੀ ਮਾਰ ਰਿਹਾ ਸੀ। ਇਹ ਤਿੰਨੇ ਦੋਸਤ ਬਾਹਰ ਡਿੱਕ ਉਤੇ ਬੈਠ ਜਾਂਦੇ ਸਨ। ਬੀਅਰਾਂ ਤੇ ਵਿਸਕੀ ਲੈ ਆਉਂਦੇ ਸਨ। ਬਾਹਰ ਬੈਠ ਕੇ, ਮੀਟ ਭੂੰਨ-ਭੂੰਨ ਕੇ ਖਾਂਦੇ ਸਨ। ਬੁੱਢਿਆਂ ਦੀ ਮੌਜ਼ ਬਣੀ ਹੋਈ ਸੀ। ਰੰਨ ਘਰੇ ਨਹੀਂ ਸੀ। ਬਾਲ-ਬੱਚਾ ਵੀ ਘਰੋਂ ਬਾਹਰ ਸੀ। ਬੁੱਢੇ ਪਹਿਲਾਂ ਪਾਉਂਦੇ ਸਨ। ਗੁਆਂਢਣ ਗੋਰੀ, ਧੁੱਪ ਵਿੱਚ ਸਰੀਰ ਨੂੰ ਤੇਲ ਲਗਾ ਕੇ, ਨੰਗ ਧੱੜਗੀ, ਧੁੱਪ ਸੇਕਦੀ ਸੀ। ਨਾਲ ਹੀ ਇੰਨਾਂ ਬੁੱਢਿਆਂ ਨੂੰ ਹੋਲੋ, ਹਾਏ ਕਰ ਲੈਂਦੀ ਸੀ। ਲੈ ਸੱਚ ਇਹ ਬੁੱਢੇ ਥੋੜੀ ਸੀ। ਬੱਚੇ ਉਡਾਰ ਹੋ ਗਏ ਸਨ। ਔਰਤ ਤੋਂ ਵੀ ਮਸਾਂ ਸੁਰਖਰੂ ਹੋਏ ਸਨ। ਮਸਾਂ ਤਾਂ ਉਹ ਖਹਿੱੜਾ ਛੱਡ ਕੇ, ਕੰਮ ਤੇ ਜਾਣ ਲੱਗੀ ਸੀ। ਪਤਨੀ ਕੋਲ ਬੈਠੀ ਕੰਨ ਹੀ ਖਾਈ ਜਾਂਦੀ ਸੀ। ਇਹ ਮਸਾਂ ਆਸ਼ਕੀ ਉਤੇ ਹੋਏ ਸਨ।

ਇਨਾਂ ਤਿੰਨਾਂ ਨੇ ਕੱਚ ਦੀਆ ਗਲਾਸੀਆਂ ਵਿੱਚ ਵਿਸਕੀ ਪਾਈ ਸੀ। ਟੇਡੀਆਂ ਅੱਖਾਂ ਨਾਲ, ਧਿਆਨ ਗੋਰੀ ਵੱਲ ਟਿਕਾਇਆ ਹੋਇਆ ਸੀ। ਬਈ ਕਦੋਂ ਝੰਡੀ ਹੁੰਦੀ ਹੈ। ਕਦੋਂ ਗੋਰੀ ਫਿਨਸ ਦੀ ਕੰਧ ਟੱਪਦੀ ਹੈ। ਇਹ ਆਪਸ ਵਿੱਚ ਆਪਦੀਆਂ ਗੱਲਾਂ ਕਰਨ ਲੱਗੇ। ਸੂਬੇਦਾਰ ਨੇ ਕਿਹਾ, " ਮੈਂ ਕਦੇ ਕੰਧ ਟੱਪ ਕੇ ਫੁੱਲ ਨਹੀਂ ਤੋੜਿਆ। ਪੂਰਾ ਬੂਟਾ ਹੀ ਪੱਟ ਲਈਦਾ ਹੈ। ਅਮਨ ਦੀ ਮਾਂ, ਇਵੇਂ ਹੀ ਮਾਸੀ ਕੋਲ ਆਈ ਪੱਟੀ ਸੀ। " ਦੂਜੇ ਨੇ ਕਿਹਾ, " ਕੰਧ ਤਾ ਮੈਂ ਟੱਪੀ ਸੀ। ਅੱਗਲੀ ਮੈਨੂੰ ਇਸ਼ਰਾ ਕਰਕੇ, ਅੰਦਰ ਵੜ ਗਈ। ਮੈਨੂੰ ਉਸ ਦੇ ਭਰਾਵਾਂ ਨੇ ਡਾਂਗਾਂ ਨਾਲ ਸੂਤ ਦਿੱਤਾ। " ਤੀਜਾ ਪਿਛੇ ਨਹੀਂ ਰਹਿਣਾਂ ਚਹੁੰਦਾ ਸੀ। ਉਸ ਨੇ ਦੱਸਿਆ, " ਮੇਰਾ ਗੁਆਂਢ ਲਾਲਿਆ ਦਾ ਸੀ। ਉਨਾਂ ਦੇ ਘਰੇ ਹੀ ਫ਼ਲਾਂ ਦਾ ਬਾਗ਼ ਸੀ। ਅਸੀ ਦੋ ਮੁੰਡੇ ਕੰਧ ਟੱਪ ਕੇ ਅਮਰੂਦ, ਅਨਾਰ ਤੋੜਨ ਜਾਂਦੇ ਹੁੰਦੇ ਸੀ। ਇੱਕ ਦਿਨ ਲਾਲੀ ਕੋਲ ਫਸ ਗਏ। ਮੈਂ ਤਾਂ ਭੱਜ ਆਇਆ। ਲਾਲੀ ਉਸ ਨੂੰ ਅੰਦਰ ਲੈ ਗਈ। " ਸਾਰੇ ਊਚੀ-ਊਚੀ ਹੱਸ ਪਏ। ਗੋਰੀ ਦਾ ਧਿਆਨ ਇੰਨਾਂ ਵੱਲ ਚਲਾ ਗਿਆ। ਉਸ ਨੇ ਅੰਗਰੇਜ਼ੀ ਵਿੱਚ ਪੁੱਛਿਆ, " ਐਸੀ ਕੀ ਗੱਲ ਹੈ? ਮੈਨੂੰ ਵੀ ਦੱਸੋ। ਮੈਂ ਵੀ ਹੱਸ ਲਾਗੀ। " ਸੂਬੇਦਾਰ ਨੂੰ ਭੋਰਾ ਅੰਗਰੇਜ਼ੀ ਆਉਂਦੀ ਸੀ ਉਸ ਨੇ ਕਿਹਾ, " ਤੈਂਨੂੰ ਦੇਖ ਕੇ ਹੱਸੇ ਹਾਂ, ਤੂੰ ਬਹੁਤ ਸੋਹਣੀ ਹੈ। " ਗੋਰੀ ਖੁਸ਼ ਕਰ ਦਿੱਤੀ। ਹਰ ਬੰਦਾ ਆਪਦੀ ਪ੍ਰਸੰਸਾ ਚਹੁੰਦਾ ਹੈ। ਉਸ ਨੇ ਤਿੰਨਾਂ ਨੂੰ ਕਹਿ ਦਿੱਤਾ, " ਤੁਸੀ ਵੀ ਬੜੇ ਜੁਵਾਨ ਹੋ। " ਇਹ ਤਿੰਨਾਂ ਦੇ ਦੋ-ਦੋ ਪਿਗ ਲੱਗ ਚੁੱਕੇ ਸਨ। ਤੀਜਾ ਪਾਇਆ ਹੋਇਆ ਸੀ। ਗੋਰੀ ਨੂੰ ਪਿਗ ਚੱਕ ਕੇ, ਸੂਬੇਦਾਰ ਨੇ ਕਿਹਾ, " ਆਜਾ ਤੂੰ ਵੀ ਪੀ ਲੈ। " ਗੋਰੀ ਨੇ ਕਿਹਾ, " ਮੈਂ ਬੀਅਰ ਪੀਂਦੀ ਹਾਂ। " ਸੂਬੇਦਾਰ ਨੇ ਬੀਅਰ ਚੱਕ ਕੇ, ਹਵਾ ਵਿੱਚ ਹੱਥ ਲਹਿਰਾ ਦਿੱਤਾ। ਗੋਰੀ ਖੁਸ਼ ਹੋਈ। ਗੋਰੀ ਫਿਨਸ ਦੀ ਕੰਧ ਉਤੋਂ ਦੀ ਬੀਆਰ ਫੜ ਕੇ ਲੈ ਗਈ ਸੀ।

ਅੱਗਲੇ ਦਿਨ ਸੂਬੇਦਾਰ ਸਣੇ ਦੋਂਨੇਂ ਕਾਰ ਮੋੜ ਉਤੇ ਲਾਈ ਖੜ੍ਹੇ ਸਨ। ਉਹ ਅਮਨ ਦੀ ਮਾਂ ਦੀ ਜਾਂਣ ਦੀ ਉਡੀਕ ਕਰ ਰਹੇ ਸਨ। ਅੱਜ ਸਮਾਂ ਬਹੁਤ ਧੀਮੀ ਚਾਲ ਚੱਲਦਾ ਲੱਗਦਾ ਸੀ। ਜਦੋਂ ਉਹ ਦੂਰੋਂ ਆਉਂਦੀ ਦਿਸੀ। ਇੰਨਾਂ ਨੇ ਗੱਡੀ ਉਹਲੇ ਕਰ ਲਈ ਸੀ। ਉਹ ਫਿਰ ਗਰਡਨ ਵਿੱਚ ਬੈਠ ਗਏ ਸਨ। ਅੱਜ ਇੰਨਾਂ ਨੇ ਵਿਸਕੀ ਨਹੀਂ ਪੀਤੀ ਸੀ। ਬੀਅਰ ਪੀ ਰਹੇ ਸਨ। ਗੋਰੀ ਫਿਰ ਬਾਹਰ ਬੈਠ ਕੇ, ਪਿੰਡੇ ਨੂੰ ਤੇਲ ਲਗਾਉਣ ਲੱਗੀ। ਸੂਬੇਦਾਰ ਦੇ ਦੋਸਤ ਨੇ ਉਸ ਨੂੰ ਬੀਅਰ ਦਿਖਾਈ। ਅੱਜ ਉਹ ਇੰਨਾਂ ਦੇ ਬਰਾਬਰ ਆ ਬੈਠੀ ਸੀ। ਚਾਰੇ ਕੁਰਸੀਆਂ ਉਤੇ ਬੈਠੇ ਸਨ। ਗੋਰੀ ਇਕੱਲੀ ਸੀ। ਇੰਨਾਂ ਨਾਲ, ਉਸ ਦਾ ਜੀਅ ਲੱਗਣ ਲੱਗ ਗਿਆ ਸੀ। ਹਫ਼ਤੇ ਕੁ ਦੇ ਵਿੱਚ ਵਿੱਸਕੀ ਪੀਣ ਲੱਗ ਗਈ। ਆਲੇ-ਦੁਆਲੇ ਦੇ ਲੋਕ ਰੋਜ਼ ਫਿਲਮ ਦੇਖਦੇ ਸਨ। ਅਮਨ ਦੀ ਮੰਮੀ ਨੂੰ ਦੱਸਣ ਦੀ, ਕਿਸੇ ਦੀ ਹਿੰਮਤ ਨਹੀਂ ਪੈਦੀ ਸੀ। ਇੱਕ ਦਿਨ ਗੋਰੀ ਨੇ ਤਿੰਨਾਂ ਨੂੰ ਘਰ ਸੱਦਿਆ। ਉਸ ਨੇ ਕਿਹਾ, " ਕੱਲ ਨੂੰ ਮੇਰੇ ਘਰ ਖਾਣਾਂ ਖਾਣ ਆ ਜਾਂਣਾ। " ਤਿੰਨੇ ਇੱਕ ਦੂਜੇ ਨੂੰ ਇਸ਼ਾਰੇ ਕਰਨ ਲੱਗੇ। ਗੋਰੀ ਪੱਟ ਲਈ ਹੈ। ਸੂਬੇਦਾਰ ਦੀ ਰਾਤ ਮਸਾ ਨਿੱਕਲੀ ਸੀ। ਉਸ ਦੇ ਅੰਦਰ ਲੱਡੂ ਫੁੱਟਦੇ ਸਨ। ਗੋਰੀ ਆਪ ਸਮਾਂ ਦੇ ਗਈ ਹੈ। ਉਹ ਰਾਤ ਨੂੰ ਉਠ-ਉਠ ਕੇ, ਸ਼ੀਸ਼ੇ ਮੂਹਰੇ ਖੜ੍ਹਦਾ ਰਿਹਾ। ਉਸ ਨੇ ਮੂੰਹ ਸਿਰ ਦੇ ਸਾਰੇ ਵਾਲ ਕਾਲੇ ਕਰ ਲਏ ਸਨ। ਨਹਾਉਂਦੇ ਨੇ, ਕਈ ਬਾਰ ਪਿੰਡੇ ਨੂੰ ਖੁਸ਼ਬੂਦਾਰ ਸਾਬਣ ਲਾਇਆ। ਰਾਤ ਨੂੰ ਸੁੱਕੀਆਂ ਬਰੀਡ ਖਾ ਕੇ ਪਿਆ। ਪੰਜਾਬੀ ਭੋਜਨ ਨੂੰ 20 ਗਾਲਾਂ ਕੱਢੀਆ। ਆਪਣੇ ਆਪ ਨੂੰ ਕਿਹਾ," ਇਹ ਮੁਸ਼ਕ ਦਾ ਘਰ ਹੈ। ਹਰ ਦਾਲ ਸਬਜੀ ਵਿੱਚੋ ਲੱਸਣ, ਪਿਆਜ਼ ਦੀ ਬੋ ਆਉਂਦੀ ਹੈ। ਉਵੇਂ ਪਿੰਡੇ ਵਿੱਚ ਮੁਸ਼ਕ ਮਾਰਨ ਲੱਗ ਜਾਂਦਾ ਹੈ। "

ਸੂਬੇਦਾਰ ਨੇ ਸਵੇਰੇ ਉਠ ਕੇ ਗੋਰੀ ਦੀ ਗਰਡਨ ਵਿੱਚ ਦੇਖਿਆ। ਗਰਡਨ ਸੁੰਨੀ ਪਈ ਸੀ। ਫਿਰ ਉਸ ਨੇ, ਆਪਣੇ ਆਪ ਨੂੰ ਕਿਹਾ, " ਉਹ ਤਾਂ ਖਾਣ-ਪੀਣ ਦਾ ਪ੍ਰਬੰਦ ਕਰਦੀ ਹੋਣੀ ਹੈ। ਭੋਜਨ ਪ੍ਰੇਮ ਨਾਲ ਬੱਣਾਏਗੀ। ਖਾਣ ਵਾਲੇ ਵੀ ਤਿੰਨ ਜਾਂਣੇ. ਇੰਨਾਂ ਦੋਂਨਾਂ ਤੋਂ ਕੀ ਕਰਾਉਣਾਂ ਸੀ? ਗੁਆਂਢਣ ਤਾ ਮੇਰੀ ਹੈ। ਇਹ ਦਾਲ ਵਿੱਚ ਕੋਕਰੂ ਕਿਥੋਂ ਆ ਗਏ?" ਉਸ ਨੇ ਸੋਚਿਆ। ਦੋਨਾਂ ਨੂੰ ਫੋਨ ਕਰਕੇ ਮਨਾ ਕਰ ਦਿੰਦਾ ਹਾਂ। ਉਸ ਨੇ ਦੋਂਨਾਂ ਨੂੰ ਬਾਰੀ-ਬਾਰੀ ਫੋਨ ਕੀਤਾ। ਉਸ ਨੇ ਕਿਹਾ, " ਅੱਜ ਗੋਰੀ ਦੇ ਘਰ, ਮੇਰੇ ਕੋਲੋ ਨਹੀਂ ਜਾ ਹੋਣਾ। ਅਮਨ ਦੀ ਮਾਂ ਬਿਮਾਰ ਹੈ। ਤੁਸੀਂ ਰਹਿੱਣ ਦਿਉ। " ਦੋਨਾਂ ਦਾ ਇੱਕੋ ਜੁਆਬ ਸੀ, " ਤੂੰ ਰਹਿੱਣ ਹੀ ਦੇ, ਮੈਂ ਜਾ ਆਊਂਗਾ। ਉਸ ਦਾ ਪਿਆਰ ਨਾਲ ਬੱਣਾਇਆ ਭੋਜਨ ਖ਼ਰਾਬ ਹੋ ਜਾਵੇਗਾ। " ਸੂਬੇਦਾਰ ਨੂੰ ਦਿਨ ਬਹੁਤ ਵੱਡਾ ਲੱਗਦਾ ਸੀ। ਸੂਬੇਦਾਰ ਬਾਰ-ਬਾਰ ਘੜੀ ਦੇਖ ਰਿਹਾ ਸੀ। ਲੱਗਦਾ ਸੀ। ਘੜੀ ਦੀ ਸੂਈ ਖੜ੍ਹ ਗਈ ਹੈ। ਮਸਾਂ ਅਮਨ ਦੀ ਮਾਂ ਜਾਣ ਦਾ ਸਮਾਂ ਹੋਇਆ ਸੀ। ਉਸ ਦੇ ਜਾਂਦੇ ਹੀ, ਉਹ ਦਰਾਂ ਮੂਹਰੇ ਖੜ੍ਹ ਕੇ, ਦੋਨਾਂ ਦੋਸਤਾਂ ਨੂੰ ਉਡੀਕਣ ਲੱਗਾ। ਉਸ ਨੂੰ ਡਰ ਵੀ ਸੀ। ਕਿਤੇ ਗੋਰੀ ਦੇ ਘਰ, ਆਪ ਹੀ ਨਾਂ ਜਾ ਵੱੜਨ। ਦੋਸਤਾਂ ਨੇ ਆਉਂਦੇ ਹੀ ਅਮਨ ਦੀ ਮਾਂ ਦਾ ਹਾਲ ਪੁੱਛਿਆ। ਸੂਬੇਦਾਰ ਨੇ ਕਿਹਾ, " ਡਾਲਰ ਬੋਟਰਨ ਨੂੰ ਉਹ ਮਰੀ ਪਈ ਵੀ ਨਹੀਂ ਟਿੱਕਣ ਲੱਗੀ। ਉਹ ਕੰਮ ਉਤੇ ਚਲੀ ਗਈ ਹੈ। ਤਿੰਨੇ ਗੋਰੀ ਦੇ ਘਰ ਅੰਦਰ ਚਲੇ ਗਏ। ਗੋਰੀ ਨੇ ਟੇਬਲ ਉਤੇ, ਕਈ ਤਰਾ ਦੀ ਬੀਅਰ ਤੇ ਸ਼ਰਾਬ ਰੱਖੀ ਹੋਈ ਸੀ। ਭੋਜਨ ਅਜੇ ਪਰੋਸਿਆ ਨਹੀਂ ਸੀ। ਉਨਾਂ ਨੇ ਆਉਂਦਿਆ ਹੀ ਮੋਟੇ-ਮੋਟੇ ਪਿਗ ਲਾ ਲਏ ਸਨ। ਸੂਬੇਦਾਰ ਨੇ ਕਿਹਾ, " ਇਹ ਵੀ ਸਾਲੀ ਜ਼ਨਾਨੀ ਹੀ ਹੈ। ਆਪ ਪਿਗ ਪਾ ਕੇ ਦਿੰਦੀ ਹੈ। ਅਮਨ ਦੀ ਮਾਂ ਲਿਆਦੀਂ ਬੋਤਲ ਲੁੱਕੋ ਦਿੰਦੀ ਹੈ। " ਦੀਜੇ ਦੋਸਤ ਨੇ ਕਿਹਾ, " ਯਾਰ ਮਜ਼ਾ ਕਿਰਕਰਾ ਕਰ ਦਿੱਤਾ। ਇਸ ਵੇਲੇ ਕਿਹਦਾ ਨਾਂਮ ਲੈ ਦਿੱਤਾ? ਘਰਵਾਲੀਆਂ, ਭੂਤਨੀਆਂ ਨੂੰ ਚੇਤੇ ਨਹੀਂ ਕਰਨਾਂ। ਉਸ ਨੂੰ ਦੇਖ, ਬਗੇਰ ਬਾਂਹਾਂ ਤੋਂ ਝੱਗੀ ਪਾਈ ਫਿਰਦੀ ਹੈ। ਕਿਆ ਰੂਪ ਹੈ? " ਤੀਜੇ ਨੇ ਕਿਹਾ, " ਇਸ ਦੀਆਂ ਲੱਤਾਂ ਉਤੋਂ ਨਿਗਾ ਤਿਲਕਦੀ ਜਾਂਦੀ ਹੈ। ਮੈਨੂੰ ਲੱਗਦਾ ਹੈ, ਜਿਵੇਂ ਮੈਂ ਆਪ ਤਿਲਕਦਾ ਫਿਰਦਾ ਹੋਵਾਂ। ਮੇਰੇ ਹੱਥ ਕਿਤੇ ਨਹੀਂ ਲੱਗਦੇ। " ਗੋਰੀ ਹਰ ਗੱਲ ਨਾਲ ਆਈ-ਲਵਯੂ, ਯੂ-ਆਰ-ਸਵੀਟ ਕਹੀ ਜਾਂਦੀ ਸੀ। ਇਹ ਤਿੰਨੇ ਚਾਬੜਾਂ ਪਾਈ ਜਾਂਦੇ ਸਨ। ਜਿਵੇ ਕੁੜਕ ਕੁਕੜੀ ਦੁਆਲੇ, ਮੁਰਗਾ ਖੰਬ ਖਿਲਾਰਦਾ ਹੈ। ਤਿੰਨੇ ਗੋਰੀ ਉਤੇ ਭੋਰੇ ਵਾਂਗ ਮੰਡਲਾ ਰਹੇ ਸਨ। ਗੋਰੀ ਨੇ ਮਿਉਜ਼ਕ ਲਾ ਲਿਆ। ਤਿੰਨੇ ਬੰਦਰ ਵਾਂਗ, ਗੋਰੀ ਨਾਲ ਟਪੂਸੀਆਂ ਮਾਰਨ ਲੱਗ ਗਏ। ਗੋਰੀ, ਬੰਦੇ ਬੱਦਲ-ਬਦਲ ਕੇ, ਉਨਾਂ ਦੀ ਉਂਗਲੀ ਫੜ ਕੇ, ਘੁੰਮ-ਘੁੰਮ-ਕੇ, ਡਾਨਸ ਕਰ ਰਹੀ ਸੀ। ਸੂਬੇਦਾਰ ਨੇ ਵਿਸਕੀ ਦਾ ਹੋਰ ਪਿਗ ਪੀ ਲਿਆ। ਉਸ ਨੂੰ ਚੜ੍ਹ ਗਈ। ਉਸ ਨੇ ਨਾਲ ਵਾਲਿਆ ਨੂੰ ਕਿਹਾ, " ਸਾਲੀ ਨੇ ਕਮਾਲ ਕਰ ਦਿੱਤੀ। ਜਿੰਦਗੀ ਵਿੱਚ ਪਹਿਲੀ ਬਾਰ, ਐਸਾ ਅੰਨਦ ਆਇਆ ਹੈ। " ਉਸ ਨੇ ਝੱਟ, ਗੋਰੀ ਨੂੰ ਜੱਫ਼ੀ ਪਾਈ। ਉਸ ਦਾ ਮੂੰਹ ਚੁੰਮ ਕੇ, ਸੋਫ਼ੇ ਉਤੇ ਸਿੱਟ ਲਈ। ਦੂਜੇ ਵੀ ਦੋਂਨੇ, ਸ਼ਰਾਬੀ ਹੋਏ ਸਨ। ਗੋਰੀ ਉਤੇ ਕੁੱਤਿਆਂ ਵਾਂਗ ਟੁੱਟ ਕੇ ਪੈ ਗਏ। ਮਰਦ ਤਾ ਇੱਕ ਨਹੀ ਔਰਤ ਨੂੰ ਹਿਲਣ ਦਿੰਦਾ। ਇਹ ਤਿੰਨ ਸਨ। ਗੋਰੀ ਹਫ਼ ਗਈ ਸੀ। ਉਹ ਮਸਾਂ ਤਿੰਨ ਭੇੜੀਆਂ ਕੋਲੋ ਛੁੱਟ ਕੇ, ਘਰੋਂ ਬਾਹਰ ਨੂੰ ਭੱਜੀ। ਉਸ ਦੇ ਕੱਪੜੇ ਪਾਟੇ ਹੋਏ ਸਨ। ਵਾਲਾਂ ਦਾ ਹੇਅਰ ਸਟਾਈਲ ਖਿੰਡ ਗਿਆ ਸੀ। ਜਿਸ -ਜਿਸ ਨੇ ਵੀ ਉਹ ਭੱਜੀ ਜਾਦੀ ਦੇਖੀ। ਉਸੇ ਨੇ 911 ਪੁਲੀਸ ਨੂੰ ਫੋਨ ਕਰ ਦਿੱਤਾ। ਪੂਰਾ ਮਹੱਲਾ ਪੁਲੀਸ ਦੀਆਂ ਗੱਡੀਆਂ ਨਾਲ ਬਲੌਕ ਹੋ ਗਿਆ ਸੀ। ਅੱਖ ਝੱਪਕੇ ਵਾਂਗ, ਮੀਡੀਆ, ਪੁਲੀਸ, ਐਬੂਲੈਂਸ, ਅੱਗ ਬੁੱਝਾਉਣ ਵਾਲੇ ਪਹੁੰਚ ਗਏ ਸਨ।


Comments

Popular Posts