ਭਾਗ 59 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅਮਨ 8 ਘੰਟੇ ਟਰੱਕ ਚਲਾਉਂਦਾ ਸੀ। ਜੀਤ ਪਹਿਲਾਂ 4 ਘੰਟੇ, ਫਿਰ ਅਮਨ ਦੇ ਬਰਾਬਰ ਚਲਾਉਣ ਲੱਗ ਗਈ। ਉਸ ਨੂੰ ਹੋਰ ਹੌਸਲਾ ਹੁੰਦਾ ਸੀ। ਜਦੋਂ ਹੋਰ ਵੀ ਪੰਜਾਬੀ ਔਰਤਾਂ ਨੂੰ ਟਰੱਕਾਂ ਨਾਲ ਦੇਖਦੀ ਸੀ। ਗੋਰੀਆਂ ਤਾਂ ਇਕੱਲੀਆਂ ਵੀ ਟਰੱਕ ਚਲਾਉਂਦੀਆਂ ਸਨ। ਪਰ ਕੋਈ ਨਾਂ ਕੋਈ ਉਸ ਨੂੰ ਮਾੜੀ ਖ਼ਬਰ ਵੀ ਸੁਣਾਂ ਜਾਂਦਾ ਸੀ। ਅਮਰੀਕਾ ਤੋਂ ਵਿੰਨੀਪਿਗ ਦਾ ਮਾਲ ਸੀ। ਉਥੇ ਵੱਡਾ ਟਰੱਕ ਉਲਟਿਆ ਪਿਆ ਸੀ। ਇਹ ਟਰੱਕ ਚਲਾਉਣ ਵਾਲਾ ਮੁੰਡਾ ਕੈਲਗਰੀ ਦਾ ਸੀ। ਪਹਿਲਾਂ ਟੈਕਸੀ ਚਲਾਉਂਦਾ ਸੀ। ਟਰੱਕ ਚਲਾਉਣ ਦਾ ਸ਼ੌਕ ਜਾਗ ਗਿਆ। ਪਹਿਲੇ ਗੇੜੇ ਹੀ ਜਾਨ ਤੋਂ ਹੱਥ ਧੋ ਬੈਠਾ। ਜੀਤ ਨੂੰ ਐਸੀਆਂ ਗੱਲਾਂ ਤੋਂ ਬਹੁਤ ਡਰ ਲੱਗਦਾ ਸੀ। ਪਰ ਜਦੋਂ ਸਟੇਰਿੰਗ ਹੱਥ ਵਿੱਚ ਆ ਜਾਂਦਾ ਹੈ। ਉਸ ਨੂੰ ਸਬ ਡਰ ਭੁੱਲ ਜਾਦਾ ਸੀ। ਫਿਰ ਸਿਰਫ਼ ਵਾਟ ਨਬੇੜਨ ਦੀ ਹੁੰਦੀ ਸੀ। ਮੀਲ ਗਿੱਣਦੀ ਨੂੰ ਝੱਟ ਅੱਗਲਾ ਟਿਕਣਾਂ ਆ ਜਾਂਦਾ ਸੀ। ਡਰਾਇਵਰੀ ਕਰਨ ਦਾ ਅੱਲਗ ਹੀ ਮਜ਼ਾ ਹੈ। ਇਹ ਸ਼ੌਕ ਵੀ ਹੁੰਦਾ। ਬਗੈਰ ਸ਼ੌਕ ਤੋਂ ਕੋਈ ਵੀ ਕੰਮ ਨਹੀਂ ਹੁੰਦਾ। ਅਮਨ ਨੂੰ ਇੱਕ ਸੁਖ ਹੋ ਗਿਆ ਸੀ। ਉਸ ਨੂੰ ਹੋਰ ਤੀਜੇ ਬੰਦੇ ਨੂੰ ਚੈਕ ਨਹੀਂ ਕੱਟ ਦੇਣੀ ਪੈਂਦੀ ਸੀ। ਜੀਤ ਦੀ ਚੈਕ, ਘਰ ਦੇ ਖਾਤੇ ਵਿੱਚ ਜਮਾ ਹੁੰਦੀ ਸੀ।

ਅਮਨ ਨੂੰ ਅਜੇ ਵੀ ਛੱਕ ਸੀ। ਉਹ ਜਦੋਂ ਦੂਜੇ ਡਰਾਇਵਰਾਂ ਨਾਲ ਗੱਲ ਕਰਦਾ ਸੀ। ਉਸ ਦੀ ਅੱਖ ਜੀਤ ਵਿੱਚ ਹੁੰਦੀ ਸੀ। ਜੀਤ ਵਿਹਲੇ ਸਮੇਂ ਵਿੱਚ ਕਿਤਾਬ ਪੜ੍ਹਦੀ ਸੀ। ਚਿਤ੍ਰਕਾਰੀ ਕਰਦੀ ਸੀ। ਉਸ ਦਾ ਹੋਰ ਕਿਸੇ ਪਾਸੇ ਧਿਆਨ ਨਹੀਂ ਸੀ। ਕਈ ਬਾਰ ਅਮਨ ਨੂੰ ਵੀ ਦੇਖ ਕੇ ਅਚੰਬਾ ਹੁੰਦਾ ਸੀ। ਇੱਕ ਦਿਨ ਟਰੱਕ ਸਟਾਪ ਉਤੇ ਖੜ੍ਹੇ ਸੀ। ਜੀਤ ਸੌਂ ਗਈ ਸੀ। ਅਮਨ ਹੋਰ ਡਰਾਇਵਰਾਂ ਨਾਲ ਗੱਲਾਂ ਕਰਨ ਲੱਗ ਗਿਆ। ਉਹ ਡਰਾਇਵਰ ਆਪਸ ਵਿੱਚ ਗੱਲਾਂ ਕਰ ਰਹੇ ਸਨ। ਆਪੋਂ ਆਪਣੀ ਆਸ਼ਕੀ ਦੇ, ਕਿੱਸੇ ਦਸ ਰਹੇ ਸਨ। ਇੱਕ ਡਰਾਇਵਰ ਨੇ ਦੱਸਿਆ, " ਪਹਿਲਾਂ ਮੈਂ 2 ਸਾਲ ਨੌਕਰੀ ਕੀਤੀ ਹੈ। ਕਿੱਲੇ ਨਾਲ ਬੰਨੇ ਪੱਸ਼ੂ ਵਾਂਗ ਸੀ। 10 ਕਿਲੋਮੀਟਰ ਵਿੱਚ ਘੁੰਮਦਾ ਰਹਿੰਦਾ ਸੀ। ਉਸ ਪਿਛੋਂ 20 ਸਾਲਾ ਦਾ ਡਰਾਇਵਰੀ ਕਰਦਾਂ ਹਾਂ। ਮੈਂ ਪੂਰੇ ਅਮਰੀਕਾ ਕਨੇਡਾ ਵਿੱਚ ਟਰੱਕ ਉਤੇ ਚੱਪਾ-ਚੱਪਾ ਧਰਤੀ ਦਾ ਛਾਣ ਦਿੱਤਾ। ਡਰਾਇਵਰੀ ਵਿੱਚ ਬਹੁਤ ਮੌਜ਼ ਹੈ। ਇੱਕ ਥਾਂ-ਥਾਂ ਘੁੰਮਦੀ ਹੈ। ਜਿੰਨਾਂ ਡਰਾਇਵਰਾਂ ਨਾਲ, ਮੈਂ ਗੱਡੀ ਚਲਾਉਂਦਾ ਸੀ। ਉਨਾਂ ਦੇ ਘਰ ਜਾਂਣ ਦਾ ਮੌਕਾ ਵੀ ਲੱਗ ਜਾਂਦਾ ਸੀ। ਮੈਨੂੰ ਆਦਤ ਹੈ। ਮੈਂ ਅੱਗਲੇ ਬੱਚਿਆਂ 20 ਡਾਲਰ ਦੇ ਦਿੰਦਾ ਹੁੰਦਾ ਹਾਂ। ਅੱਗਲੇ ਨੇ ਰੋਟੀ ਪਾਣੀ ਵੀ ਖਿਲਾਇਆ ਹੁੰਦਾ ਹੈ। ਇੰਨੇ ਨਾਲ ਆਪਣੀ ਦੂਜੇ ਲੋਟ ਗੱਲ ਬੱਣ ਜਾਦੀ ਸੀ। ਬੱਚਿਆਂ ਦੀ ਮਾਂ, ਮੈਨੂੰ ਨੋਟ ਮੋੜਦੀ, ਮੇਰੇ ਹੱਥ ਵਿੱਚ ਨੋਟ ਦਿੰਦੀ ਹੀ ਬੁੱਧ ਸੁੱਧ ਖੋ ਬੈਠਦੀ ਸੀ। ਫਿਰ ਤਾਂ ਆਪਾਂ ਗੱਡੀ ਦਾ ਗੇੜਾ ਛੱਡ ਕੇ, ਇਸ਼ਕ ਦੀਆਂ ਗੁੱਡੀਆਂ ਚਾੜ੍ਹ ਦਿੰਦੇ ਸੀ। " ਦੂਜੇ ਨੇ ਗਲਾਸੀ ਵਿੱਚ ਦਾਰੂ ਪਾਉਂਦੇ ਨੇ ਕਿਹਾ, " ਉਏ ਮੇਰੇ ਨਾਲ ਵੀ ਕੁੱਝ ਐਸਾ ਹੀ ਹੋਇਆ ਸੀ। ਮੇਰੇ ਟਰੱਕ ਦਾ ਮਾਲਕ, ਜਦੋਂ ਘਰ ਆਉਂਦਾ ਸੀ। ਉਹ ਟਰੱਕ ਦੀ ਸਫ਼ਾਈ ਕਰਨ ਨੂੰ, ਮੈਨੂੰ ਘਰ ਛੱਡ ਜਾਂਦਾ ਸੀ। ਉਸ ਦੀ ਘਰ ਵਾਲੀ ਨੂੰ ਕਾਰ ਨਹੀਂ ਚਲਾਉਂਦੀ ਆਉਂਦੀ ਸੀ। ਉਹ ਆਪ ਸੌਦੇ ਲੈਣ ਚਲਾ ਜਾਦਾ ਸੀ। ਉਸ ਦੀ ਘਰ ਵਾਲੀ ਘਰੇ, ਸਾਡੇ ਲਿਜਾਣ ਲਈ ਸਬਜ਼ੀਆਂ ਰੋਟੀਆਂ ਬੱਣਾਉਂਦੀ ਹੁੰਦੀ ਸੀ। ਮੈਂ ਜਾਂਣ ਕੇ, ਉਸ ਨਾਲ ਗੱਲਾਂ ਮਾਰਨ ਨੂੰ, ਉਸ ਕੋਲੋ ਚਾਹ, ਪਾਣੀ ਲੈਣ ਚਲਾ ਜਾਂਦਾ ਸੀ। ਤੀਜੇ ਕੁ ਗੇੜੇ, ਮੇਰੇ ਨਾਲ ਖੁੱਲ ਗਈ। ਫਿਰ ਮਾਲਕ ਜਦੋਂ ਸੌਦੇ ਲੈ ਕੇ ਘਰ ਵੜਦਾ ਸੀ। ਉਹ ਕੁੱਝ ਹੋਰ ਲੈਣ ਤੋਰ ਦਿੰਦੀ ਸੀ। ਕਈ ਬਾਰ, ਮੈਂ ਗੇੜੇ ਨਾਲ ਜਾਂਦਾ ਹੀ ਨਹੀਂ ਸੀ। ਕਦੇ ਬਿਮਾਰ ਹੋਣ ਦਾ ਬਹਾਨਾਂ ਲਾ ਦਿੰਦਾ ਸੀ। ਕਦੇ ਮੈਂ ਕਿਸੇ ਦੇ ਵਿਆਹ ਦਾ ਬਹਾਨਾਂ ਲਾ ਦਿੰਦਾ ਸੀ। "


ਇੱਹ ਹੋਰ ਨੌਜਵਾਨ ਮੁੰਡਾ ਸੀ। ਉਸ ਨੇ ਕਿਹਾ, " ਮੇਰੀ ਕਹਾਣੀ ਹੀ ਬਹੁਤ ਰੋਮਿੰਟਕ ਹੈ। ਜਦੋਂ ਮੈਂ ਪਟਿਆਲੇ ਆਈਲਿਟ ਦਾ ਕੋਰਸ ਕਰਦਾ ਸੀ। ਉਥੇ ਸਾਰੀਆਂ ਕੁੜੀਆਂ ਬਾਹਰ ਹਾਂਗਕਾਂਗ, ਸਿੰਗਾਪਰ, ਆਸਟ੍ਰੇਲੀਆਂ, ਕਨੇਡਾ, ਅਮਰੀਕਾ ਹੋਰ ਬਾਹਰਲੇ ਦੇਸ਼ਾਂ ਆਉਣ ਵਾਲਿਆਂ ਸਨ। ਧਰਮ ਨਾਲ ਐਨੀਆਂ ਖੁੱਲੀਆਂ ਹੋਈਆਂ ਸਨ। ਬੰਦੇ ਦਾ ਹੱਥ ਫੜ ਕੇ, ਆਪ ਨਾਲ ਤੁਰ ਪੈਦੀਆ ਹਨ। ਗਲ਼ੇ ਵਿੱਚ ਬਾਂਹਾਂ ਪਾ ਦਿੰਦੀਆਂ ਹਨ। ਬਾਹਰ ਆ ਕੇ ਵੀ ਇਕੱਲੀਆਂ ਨੇ ਇਹੀ ਕੁੱਝ ਕਰਨਾ ਸੀ। ਮੈਨੂੰ ਉਹੀ ਨਾਲ ਵਾਲੀਆਂ, ਆਈਲਿਟ ਦੇ ਕੋਰਸ ਕਰਨ ਵਾਲੀਆਂ ਹਰ ਸ਼ਹਿਰ ਵਿੱਚ ਅਜੇ ਵੀ ਮਿਲੀ ਜਾਂਦੀਆਂ ਹਨ। " ਅਮਨ ਨੇ ਇਸ ਮੁੰਡੇ ਨੂੰ ਪੁੱਛਿਆ, " ਮੁੱਲਾਂਪੁਰ ਵਾਲੇ ਰਾਜ ਨੇ ਵੀ ਉਥੋ ਪਟਿਆਲੇ ਤੋਂ ਆਈਲਿਟ ਦਾ ਕੋਰਸ ਕੀਤਾ ਹੈ। ਕੀ ਉਸ ਨੂੰ, ਤੂੰ ਜਾਂਣਦਾ ਹੈ? " ਉਸ ਨੇ ਪੁੱਛਿਆ, " ਮੁੱਲਾਂਪੁਰ ਵਾਲਾ ਰਾਜ ਤਾਂ ਸਾਡੇ ਨਾਲ ਹੀ ਪੜ੍ਹਦਾ ਸੀ। ਉਸ ਨੇ ਵੀ, ਇੰਨਾਂ ਕੁੜੀਆਂ ਨਾਲ ਬਹੁਤ ਮੋਜ਼ ਕੀਤੀ ਹੈ। ਪੰਜਾਬ ਦੀਆ ਕੁੜੀਆਂ ਵੀ ਬਹੁਤ ਮੌਡਰਨ ਹਨ। ਕਈ ਤਾਂ ਘਰੋਂ, ਮੁੰਡਿਆਂ ਨਾਲ ਸੌਣ ਹੀ ਆਉਂਦੀਆਂ ਹਨ। ਕਈਆ ਨੂੰ ਕੋਈ ਫ਼ਰਕ ਨਹੀਂ ਪੈਦਾ। ਅੱਜ ਕੌਣ ਸੀ? ਕੱਲ ਨੂੰ ਕੌਣ ਹੋਵੇਗਾ? ਪੈਰ-ਪੈਰ ਉਤੇ ਆਸ਼ਕ ਬਦਲਦੀਆਂ ਹਨ। ਜੋ ਹੱਥ ਲੱਗ ਗਿਆ। ਉਸੇ ਨਾਲ " ਹਮ ਤੋਂ ਚਲੀ ਸਾਜਨ ਕੇ ਸਾਥ, ਰੋਕ ਨਹੀਂ ਸਕਤਾ ਬਾਪ ਕਾ ਬਾਪ। " ਉਨਾਂ ਨੂੰ ਦਾਰੂ ਤੇ ਹਰ ਨਸ਼ਾ ਮਾਫ਼ਕ ਹੈ। ਫਿਰ ਲੋਕ ਕਹਿੰਦੇ ਹਨ, " ਮੁੰਡੇ ਮਾੜੇ ਹਨ। ਕੁੜੀਆਂ ਛੇੜਦੇ ਹਨ। " ਧਰਮ ਨਾਲ ਕੁੜੀਆ ਆਪ ਹੀ ਬੰਦੇ ਦੇ ਸਾਰੇ ਬਟਨ ਤੋੜ ਦਿੰਦੀਆਂ ਹਨ। ਐਨੀਆਂ ਚੁੰਮੀਆਂ ਕਰਦੀਆਂ ਹਨ। ਬੰਦੇ ਦਾ ਮੂੰਹ ਸੁਰਖ਼ੀ ਨਾਲ ਲਾਲ ਕਰ ਦਿੰਦੀਆਂ ਹਨ। ਘਰ ਦੀ ਔਰਤ ਕਿਤੇ, ਆਂਏ ਕਰਦੀ ਹੈ? ਇਹੀ ਇਸ਼ਕ ਹੈ।"

ਇੱਕ ਅਮਰੀਕਾ ਦਾ ਪੜ੍ਹਾਕੂ ਬੈਠਾ ਸੀ। ਨੌਵੀਂ ਕਲਾਸ ਵਿਚ ਅਵਾਰਾ ਗਰਦੀ ਕਰਦਾ ਹੱਟ ਗਿਆ ਸੀ। ਹੁਣ ਰੋਟੀ ਦਾ ਜੁਗਾੜ ਤੋਰਨ ਲਈ, ਟਰੱਕ ਚਲਾਉਣ ਲੱਗ ਗਿਆ ਸੀ। ਉਸ ਨੇ ਆਪਦੀ ਰਾਮ ਕਹਾਣੀ ਸੁਣਾਈ। ਉਸ ਨੇ ਕਿਹਾ, " ਸਕੂਲ ਵਿੱਚ ਤਾ 13 ਸਾਲਾ ਤੋਂ, ਹਰ ਉਮਰ ਦੀਆਂ ਕੁੜੀਆਂ ਮਿਲ ਜਾਂਦੀਆਂ ਹਨ। ਬਹੁਤੀਆਂ ਟੀਚਰਾਂ ਨੇ ਵੀ ਮੈਨੂੰ ਪੁੱਠੇ ਪਾਸੇ ਲਾਇਆ ਹੈ। ਇੱਕ ਮੇਰਾ ਦੋਸਤ ਹੁੰਦਾ ਸੀ। ਮੈਂ ਉਸ ਦੇ ਘਰ ਸੌਂ ਵੀ ਜਾਂਦਾ ਸੀ। ਉਸ ਦਾ ਡੈਡੀ ਮਰਿਆ ਹੋਇਆ ਸੀ। ਰਾਤ ਨੂੰ ਉਸ ਦੀ ਮੰਮੀ ਮੈਨੂੰ ਉਠਾਲ ਕੇ, ਆਪਦੇ ਕੋਲ ਲੈ ਜਾਂਦੀ ਸੀ। ਬਹੁਤ ਖੂਬਸੂਰਤ ਸੀ। ਅੱਜ ਕੱਲ ਜ਼ਨਾਨੀ ਲੱਭਣੀ ਔਖੀ ਨਹੀਂ ਹੈ। ਫੇਸਬੁੱਕ ਉਤੇ ਫੋਟੋ ਲਾਵੋ। ਹਰ ਸ਼ਹਿਰ ਦੀਆਂ ਔਰਤਾਂ, ਸ਼ਹਿਦ ਦੀਆਂ ਮੱਖੀਆਂ ਵਾਂਗ, ਰੰਗ ਬਰੰਗੀਆਂ ਔਰਤਾਂ, ਇਸ ਨੌਵੀ ਫੇਲ ਅਮਰੀਕਨ ਦੇ ਛੱਤੇ ਉਤੇ ਆ ਜਾਂਦੀਆਂ ਹਨ। ਜਿਸ-ਜਿਸ ਨੂੰ ਮਰਜ਼ੀ ਮੈਸਜ਼-ਸਨੇਹੇ ਕਰਕੇ, ਸੱਦ ਲਈਏ। ਆਪੇ ਹੀ ਮੈਸਜ਼-ਸਨੇਹੇ ਭੇਜੀ ਜਾਂਦੀਆਂ ਹਨ। ਕਈ ਪ੍ਰੋਗ੍ਰਾਮ ਕੈਂਸਲ ਕਰਨੇ ਪੈਂਦੇ ਹਨ। ਮੈਨੂੰ ਤਾਂ ਨਾਂਮ ਵੀ ਭੁੱਲ ਜਾਦੇ ਹਨ। ਕਿਸੇ ਨਾਲ ਪੱਕਾ ਵਿਆਹ ਕਰਾਉਣ ਦੀ ਕੀ ਲੋੜ ਹੈ? ਆਪਣਾਂ ਕਿਹੜਾ ਡਰਾਇਵਰਾਂ ਦਾ ਪੱਕਾ ਟਿੱਕਣਾਂ ਹੈ। ਹਰ ਸ਼ਹਿਰ ਵਿੱਚ ਅੱਗਲੀ ਪਹਿਲਾਂ ਉਡੀਕਦੀ ਹੁੰਦੀ ਹੈ। ਨਾਲੇ ਡਿਨਰ ਲੰਚ ਕਰਾਉਂਦੀਆਂ ਹਨ। " ਅਮਨ ਨੂੰ ਇੱਕ ਗੱਲ ਸਮਝ ਲੱਗ ਗਈ ਸੀ। ਮਰਦ-ਔਰਤ ਨੂੰ, ਇੱਕ ਦੂਜੇ ਦਾ ਸਾਥ ਚਾਹੀਦਾ ਹੀ ਹੈ। ਔਰਤਾਂ ਉਹੀ ਬਾਹਰ ਝਾਕ ਕਰਦੀਆਂ ਹਨ। ਜਿਸ ਕੋਲ ਸਾਥੀ ਨਹੀਂ ਹੈ।

Comments

Popular Posts