ਭਾਗ 44 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅੱਗਲੇ ਦਿਨ ਉਹ ਗੱਡੀ ਲੈ ਕੇ ਨਹੀਂ ਗਿਆ ਸੀ। ਸ਼ਇਦ ਰਾਤ ਦਾ ਨੀਂਦਰਾ ਸੀ। ਸੀਤਲ ਨੇ ਸਵੇਰੇ ਗੁਆਲੇ ਤੋਂ ਦੁੱਧ ਲੈ ਲਿਆ ਸੀ। ਉਹ ਫਿਰ ਪੈ ਗਈ ਸੀ। ਸੀਤਲ ਪੂਰਾ ਦਿਨ ਮੰਜੇ ਤੋਂ ਨਹੀਂ ਉਠੀ ਸੀ। ਜਦੋਂ ਸੁਖ ਦੀ ਅੱਖ ਖੁੱਲੀ। ਦੁਪਹਿਰ ਢਲ ਰਹੀ ਸੀ। ਉਸ ਨੇ ਸੀਤਲ ਨੂੰ ਜਗਾਇਆ। ਸੀਤਲ ਜਾਗਦੀ ਹੀ ਪਈ ਸੀ। ਪਰ ਉਠੀ ਨਹੀਂ। ਸੁਖ ਨੇ ਆਪ ਹੀ ਚਾਹ ਬੱਣਾ ਲਈ। ਉਸ ਨੇ ਸੀਤਲ ਨੂੰ ਦੋ ਬਾਰੀ ਚਾਹ ਪੀਣ ਲਈ ਕਿਹਾ। ਉਹ ਕੁੱਝ ਨਹੀਂ ਬੋਲੀ। ਸੁਖ ਨੇ ਉਸ ਨੂੰ ਫਿਰ ਕਿਹਾ, " ਤੂੰ ਤਾਂ ਭੁੱਖੀ ਮਰਦੀ ਹੀ ਹੈ। ਮੇਰੇ ਬੱਚਿਆਂ ਨੂੰ ਵੀ ਖਾਂਣ ਨੂੰ ਕੁੱਝ ਨਹੀਂ ਮਿਲ ਰਿਹਾ। ਆਪਣੇ ਬੱਚਿਆਂ ਕਰਕੇ ਹੀ ਖਾ ਲੈ। " ਸੀਤਲ ਨੂੰ ਭੁੱਖ ਲੱਗੀ ਹੋਈ ਸੀ। ਉਸ ਨੇ ਸੇਬ ਖਾ ਕੇ, ਦੁੱਧ ਦਾ ਗਿਲਾਸ ਪੀ ਲਿਆ ਸੀ। ਰਾਤ ਦੀ ਰੋਟੀ ਵੀ ਸੁਖ ਨੇ ਬੱਣਾ ਲਈ ਸੀ। ਸੁਖ ਸੀਤਲ ਦਾ ਖ਼ਾਸ ਹੀ ਖਿਆਲ ਰੱਖਣ ਲੱਗ ਗਿਆ ਸੀ। ਸੁਖ ਨੇ ਰੋਟੀ ਪਾ ਕੇ, ਸੀਤਲ ਅਗੇ ਰੱਖ ਦਿੱਤੀ। ਉਸ ਨੇ ਕਿਹਾ, " ਜੇ ਤੁਸੀਂ ਤਿੰਨਾਂ ਨੇ ਰੋਟੀ ਨਹੀਂ ਖਾਦੀ, ਮੈ ਵੀ ਨਹੀਂ ਖਾਵਾਂਗਾ। " ਉਹ ਬਿਚਾਰਾ ਜਿਹਾ ਬੱਣਿਆ ਬੈਠਾ ਸੀ। ਸੀਤਲ ਨੇ ਆਪਦੇ ਹਾਸੇ ਨੂੰ ਮਸਾ ਰੋਕਿਆ। ਸੀਤਲ ਨੇ ਕਿਹਾ, " ਮੈਂ ਬੱਚਿਆਂ ਦੀ ਮਾਰੀ ਰੋਟੀ ਖਾ ਰਹੀ ਹਾਂ। ਤੇਰੇ ਕਹੇ ਤੋਂ ਨਹੀਂ ਖਾ ਰਹੀ। ਮੈਨੂੰ ਭੁੱਖ ਵੀ ਲੱਗੀ ਹੈ। ਇਹ ਕੋਈ ਮੇਰੇ ਉਤੇ ਅਹਿਸਾਨ ਨਹੀਂ ਕੀਤਾ। ਹਰ ਰੋਜ਼ ਮੇਰੀਆਂ ਹੀ ਪੱਕੀਆਂ ਖਾਂਦੇ ਹੋ। " ਸੁਖ ਨੇ ਉਸ ਦੀਆਂ ਗੱਲਾਂ ਦਾ ਕੋਈ ਧਿਆਨ ਨਹੀਂ ਦਿੱਤਾ ਸੀ। ਦੋਂਨੇ ਹੀ ਇੱਕ ਦੁਜੇ ਵੱਲ, ਪਿੱਠ ਕਰਕੇ ਸਾਰੀ ਰਾਤ ਪਏ ਰਹੇ। ਅੱਧੀ ਰਾਤੋਂ, ਸੀਤਲ ਨੇ ਸੁਖ ਨੂੰ ਕਿਹਾ. " ਮੈਂ ਪਾਸਾ ਬਦਲਣਾਂ ਹੈ। ਦੂਜੇ ਪਾਸੇ ਆ ਕੇ ਪੈ ਜਾਵੋ। " ਉਹ ਬਗੈਰ ਕੁੱਝ ਬੋਲੇ ਦੂਜੇ ਪਾਸੇ ਜਾ ਕੇ ਪੈ ਗਿਆ ਸੀ। ਸੁਖ ਸਵੇਰੇ ਉਠ ਕੇ ਟਰੱਕਾਂ ਕੋਲ ਚਲਾ ਗਿਆ ਸੀ। ਰਾਤ ਨੂੰ ਮੁੜ ਕੇ ਨਹੀਂ ਆਇਆ। ਅੱਗਲੇ ਪਾਸੇ ਤੋਂ ਲੈ ਕੇ, ਤੁਰਨ ਲਈ ਮਾਲ ਨਹੀਂ ਮਿਲਿਆ ਸੀ। ਮਜ਼ਬੂਰੀ ਲਈ ਉਥੇ ਹੀ ਰਹਿੱਣਾਂ ਪੈ ਗਿਆ ਸੀ। ਸੁਖ ਨੂੰ ਸੀਤਲ ਸਾਰੀ ਰਾਤ ਉਡੀਕਦੀ ਰਹੀ। ਝਗੜਾ ਹੋਇਆ ਕਰਕੇ, ਉਸ ਦੇ ਦਿਮਾਗ ਵਿੱਚ ਹੋਰ ਹੀ ਪੁੱਠੇ ਖਿਆਲ ਆ ਰਹੇ ਸਨ। ਦੂਜੀ ਰਾਤ ਸੁਖ ਘਰ ਵਾਪਸ ਆਇਆ। ਉਸ ਨੇ ਘਰ ਅੰਦਰ ਆਪਦੀ ਮੰਮੀ ਨੂੰ ਬੈਠੀ ਦੇਖਿਆ। ਪਹਿਲਾਂ ਉਸ ਨੂੰ ਲੱਗਾ, ਸੀਤਲ ਹੀ ਡਰਾਮਾਂ ਕਰ ਰਹੀ ਹੈ। ਸ਼ਇਦ ਮੰਮੀ ਦਾ ਸੂਟ ਉਸ ਦੇ ਸਮਾਨ ਨਾਲ ਆ ਗਿਆ ਹੋਵੇ। ਸੁਖ ਦੀ ਪੈੜ-ਚਾਲ ਸੁਣ ਕੇ, ਮੰਮੀ ਨੇ, ਆਪਦਾ ਮੂੰਹ ਸੁਖ ਵੱਲ ਕਰ ਲਿਆ। ਸੁਖ ਦੇ ਹੋਸ਼ ਉਡ ਗਏ। ਸੁਖ ਦੀ ਮੰਮੀ ਨੇ ਪੁੱਤਰ ਨੂੰ ਪਿਆਰ ਕੀਤਾ। ਸੁਖ ਨੇ ਪੁੱਛਿਆ, " ਮੰਮੀ ਤੁਸੀਂ ਮੈਨੂੰ ਆਉਣ ਦਾ ਦੱਸਿਆ ਹੀ ਨਹੀਂ। ਮੈਂ ਕੰਮ ਤੇ ਨਾਂ ਜਾਂਦਾ। ਮੈਂ ਆਪ ਤੁਹਾਨੂੰ ਹਾਵੜਾ ਸਟੇਸ਼ਨ ਤੋਂ ਚੱਕ ਕੇ ਲੈ ਆਉਂਦਾ। " ਉਸ ਦੀ ਮੰਮੀ ਨੇ ਦੱਸਿਆ, " ਕੀ ਤੈਨੂੰ ਨਹੀਂ ਪਤਾ? ਮੈਨੂੰ ਸੀਤਲ ਨੇ ਫੋਨ ਕਰਕੇ, ਛੇਤੀ ਤੋਂ ਛੇਤੀ ਆਉਣ ਨੂੰ ਕਿਹਾ ਸੀ। " ਸੁਖ ਮਾਂ ਦੇ ਹੋਰ ਨੇੜੇ ਨੂੰ ਹੋ ਗਿਆ। ਉਸ ਨੂੰ ਸੀਤਲ ਕਿਤੇ ਵੀ ਨਹੀਂ ਦਿੱਸੀ। ਉਸ ਨੇ ਮੰਮੀ ਨੂੰ ਪੁੱਛਿਆ, " ਹੋਰ ਸੀਤਲ ਨੇ ਕੀ ਕਿਹਾ ਹੈ? " ਉਸ ਦੀ ਮੰਮੀ ਨੇ ਕਿਹਾ, " ਹੁਣ ਤੂੰ ਪਿਉ ਬੱਣਨ ਵਾਲਾ ਹੈ। ਸਿਆਣਾਂ ਬੱਣਜਾ। " ਸੁਖ ਨੂੰ ਛੱਕ ਹੋ ਗਿਆ। ਸ਼ਾਇਦ ਸੀਤਲ ਨੇ, ਮੰਮੀ ਨੂੰ ਦੂਜੀ ਗੱਲ ਵੀ ਦੱਸ ਦਿੱਤੀ ਹੋਣੀ ਹੈ। ਉਸ ਨੇ ਫਿਰ ਮਾਂ ਨੂੰ ਕਿਹਾ, " ਮਾਂ ਹੋਰ ਤੇਰੀ ਨੂੰਹੁ ਨੇ ਕੀ ਦੱਸਿਆ? ਤੁਸੀਂ ਹੋਰ ਕੀ ਗੱਲਾਂ ਕੀਤੀਆਂ? ਤੁਸੀਂ ਨੂੰਹੁ ਦੇ ਕਹੇ ਤੋਂ ਝੱਟ ਆ ਗਏ। ਜੇ ਮੈਂ ਕਹਿੰਦਾ ਤੁਸੀਂ ਆਉਣਾਂ ਨਹੀਂ ਸੀ। ਸੱਸ ਨੂੰਹੁ ਦਾ ਬਹੁਤ ਪਿਆਰ ਹੈ। ਚੰਗਾ ਹੈ, ਮੰਮੀ ਤੁਸੀਂ ਆ ਗਏ। ਤੱਤੀਆਂ ਰੋਟੀਆਂ ਤਾਂ ਮਿਲਣਗੀਆਂ। ਇਹ ਸੀਤਲ ਤਾਂ ਰੋਟੀ ਵੀ ਨਹੀਂ ਬੱਣਾਉਂਦੀ। " ਮੰਮੀ ਨੇ ਕਿਹਾ, " ਹਾਂ ਬਹੁਤ ਪਿਆਰ ਹੈ। ਉਸੇ ਨੇ ਮੇਰੇ ਘਰ ਦੀ ਵੇਲ ਵਧਾਉਣੀ ਹੈ। ਮੈਨੂੰ ਦੇਖਣ ਨੂੰ ਉਹੀ ਸਬ ਕੁੱਝ ਹੈ। " ਸੀਤਲ ਬਾਹਰੋਂ ਆ ਰਹੀ ਸੀ। ਸੁਖ ਨੇ ਸੀਤਲ ਵੱਲ ਤਿਰਸ਼ੀ ਨਜ਼ਰ ਨਾਲ ਦੇਖਿਆ। ਸੀਤਲ ਨੇ ਸੁਖ ਨਾਲ ਨਜ਼ਰਾਂ ਨਹੀਂ ਮਿਲਾਈਆਂ। ਉਹ ਮੁਸਕਰਾਉਂਦੀ ਹੋਈ, ਮੰਮੀ ਕੋਲ ਜਾ ਬੈਠੀ। ਸੁਖ ਸੋਫ਼ੇ ਉਤੇ, ਢੂਹੀ ਸਿੱਧੀ ਕਰਨ ਲਈ ਪੈ ਗਿਆ। ਮੰਮੀ ਬਾਸ਼ਰੂਮ ਵਿੱਚ ਗਈ ਹੀ ਸੀ। ਸੁਖ ਉਠ ਕੇ ਸੀਤਲ ਕੋਲ ਆ ਗਿਆ। ਉਸ ਨੇ ਸੀਤਲ ਨੂੰ ਕਿਹਾ, " ਮੰਮੀ ਨੂੰ ਕਿਉ ਸੱਦਿਆ ਹੈ? ਇਸ ਤੋਂ ਕੀ ਕਰਾਉਣਾਂ ਸੀ? ਇੱਕ ਤਾਂ ਕੰਮਰਾ ਹੈ। ਆਂਏ ਕਿਵੇਂ ਸਰੇਗਾ? " ਸੀਤਲ ਨੇ ਕਿਹਾ, " ਜਿਵੇਂ ਪਿਛਲੇ 5 ਦਿਨਾਂ ਦਾ ਸਰਦਾ ਹੈ। " ਮੰਮੀ ਬਾਥਰੂਮ ਵਿਚੋਂ ਬਾਹਰ ਆ ਗਈ। ਸੀਤਲ ਨੇ ਮੰਮੀ ਨੂੰ ਆਉਂਦੇ ਦੇਖ ਕੇ ਕਿਹਾ, " ਮੰਮੀ ਸੁਖ ਕਹਿੰਦਾ ਹੈ, " ਮੈਂ ਸੋਫ਼ੇ ਉਤੇ ਸੌਂਉ ਜਾਂਣਾ ਹੈ। ਤੂੰ ਮੰਮੀ ਨਾਲ ਬੈਡ ਉਤੇ ਸੌਂਉ ਜਾਵੀ। " ਮੰਮੀ ਨੇ ਕਿਹਾ, " ਸੌਉਣਾਂ ਹੀ ਹੈ। ਕਿਤੇ ਹੋਇਆ। ਮੇਰੀ ਪਿੱਠ ਦੁੱਖਦੀ ਹੈ। ਇਸ ਲਈ ਮੈਂ ਗੱਦੇ ਉਤੇ ਨਹੀਂ ਪੈ ਸਕਦੀ। ਮੈਂ ਤਾਂ ਭੂਜੇ ਰਿਜਾਈ ਸਿੱਟ ਕੇ, ਸਟੋਰ ਵਿੱਚ ਪੈ ਜਾਂਣਾਂ ਹੈ। " ਸੁਖ ਨੇ ਸੀਤਲ ਦੇ ਬੋਲਣ ਤੋਂ ਪਹਿਲਾਂ, ਝੱਟ ਕਹਿ ਦਿੱਤਾ, " ਮੰਮੀ ਜਿਥੇ ਮਰਜ਼ੀ ਹੈ ਪੈ ਜਾਵੋ। ਤੁਹਾਡਾ ਆਪਣਾਂ ਘਰ ਹੈ। " ਸੁਖ ਦਾ ਕਮਲਾਇਆ ਹੋਇਆ, ਚੇਹਰਾ ਹੁਣ ਠੀਕ ਹੋਇਆ ਸੀ। ਮੰਮੀ ਸੌਉਣ ਲਈ ਚਲੀ ਗਈ। ਸੁਖ ਨੂੰ ਟੇਕ ਨਹੀਂ ਆ ਰਹੀ ਸੀ। ਉਸ ਨੇ ਸੀਤਲ ਨੂੰ ਪੁੱਛਿਆ, ' ਮੰਮੀ ਨੇ ਕਿੰਨੇ ਦਿਨ ਰਹਿੱਣਾਂ ਹੈ?" ਸੀਤਲ ਨੇ ਕਿਹਾ, " ਮੈਨੂੰ ਤਾਂ ਤੇਰੇ ਇਕੱਲੇ ਤੋਂ ਬਹੁਤ ਡਰ ਲੱਗਦਾ ਹੈ। ਤੂੰ ਮੇਰੇ ਕਬਜ਼ੇ ਵਿੱਚ ਨਹੀਂ ਆਉਂਦਾ। ਤੇਰੇ ਬੱਚੇ ਕੈਸੇ ਹੋਣਗੇ? ਇਸੇ ਲਈ ਮੰਮੀ ਨੂੰ ਸੱਦਿਆ ਹੈ। ਉਹੀ ਤੁਹਾਨੂੰ ਸਬ ਨੂੰ ਬੱਸ ਕਰ ਸਕਦੀ ਹੈ। ਮੰਮੀ ਪਿਛੇ ਡੈਡੀ ਨੇ ਵੀ ਆ ਜਾਂਣਾਂ ਹੈ। " ਸੁਖ ਖਿਝ ਗਿਆ ਸੀ। ਉਸ ਨੇ ਕਿਹਾ, " ਕੀ ਬਕਵਾਸ ਕਰਦੀ ਹੈ? ਬਹੁਤ ਡਰਾਮਾ ਹੋ ਗਿਆ। ਕਿਸੇ ਗੱਲ ਦੀ ਹੱਦ ਹੁੰਦੀ ਹੈ। ਮੰਮੀ ਨੂੰ ਹਫ਼ਤਾ ਰੱਖ ਕੇ, ਪਿੰਡ ਨੂੰ ਤੋਰ ਦੇ। ਮੈਂ ਤੇਰੇ ਤੇ ਮੇਰੇ ਵਿੱਚ ਕਿਸੇ ਹੋਰ ਨੂੰ ਨਹੀਂ ਦੇਖ ਸਕਦਾ। " ਸੀਤਲ ਨੇ ਕਿਹਾ, " ਗੁਆਂਢੀਆਂ ਦੀਆਂ ਕੁੜੀਆਂ, ਢਾਬੇ ਵਾਲੀਆਂ, ਹੋਰ ਰੱਬ ਜਾਂਣੇ ਤੂੰ ਕਿਹਨੂੰ-ਕਿਹਨੂੰ ਦੇਖ ਸਕਦਾਂ ਹੈ? ਘਰ ਵਾਲੇ ਤੇਰੇ ਦੰਦੀਆਂ ਵੰਡਦੇ ਹਨ। ਲੋਕਾਂ ਦੀਆ ਵਿਆਹੀਆਂ ਕੁਆਰੀਆਂ ਔਰਤਾਂ, ਸ਼ੜਕ ਤੇ ਰਾਹ ਜਾਂਦੀਆਂ ਸਬ, ਤੈਨੂੰ ਪਿਆਰੀਆਂ ਲੱਗਦੀਆਂ ਹਨ। ਤੇਰੇ ਨਾਲ ਪੜ੍ਹਨ ਵਾਲੀਆਂ ਕਿਥੇ ਗੁਆਚ ਗਈਆਂ? ਇੱਕ ਆਸ਼ਰਮ ਬੱਣਾਂ ਕੇ, ਸਬ ਨੂੰ ਇੱਕਠੀਆਂ ਕਰ ਲੈ। " ਸੁਖ ਨੇ ਕਿਹਾ, " ਤੂਂ ਚਹੂੰਦੀ ਹੈ ਤਾਂ, ਮੇਰੇ ਪਿਉ ਨੂੰ, ਆਪਦੇ ਮਾ-ਬਾਪ ਨੂੰ ਇਥੇ ਸੱਦ ਲੈ। ਸੀਤਲ ਇੰਨੇ ਚਿਰ ਨੂੰ ਤਾਂ ਰੱਬ ਵੀ ਮੁਆਫ਼ੀ ਦੇ ਦਿੰਦਾ। ਤੂੰ ਉਥੇ ਹੀ ਅੜੀ ਹੋਈ ਹੈ। ਜੇ ਅੱਜ ਮੇਰੇ ਨਾਲ ਨਾਂ ਬੋਲੀ, ਮੈਂ ਕੱਲ ਤੋਂ ਮੁੜ ਕੇ, ਘਰੇ ਹੀ ਨਹੀਂ ਆਉਣਾਂ। ਫਿਰ ਬੈਠੀ ਮੇਰਾ ਰਸਤਾ ਉਡੀਕਦੀ ਰਹੀ। " ਸੀਤਲ ਨੇ ਝੱਟ ਸੁਖ ਵੱਲ ਮੂੰਹ ਕਰ ਲਿਆ। ਸੁਖ ਖੁਸ਼ ਹੋ ਗਿਆ। ਉਸ ਨੇ ਝੱਟ ਸੀਤਲ ਦੇ ਦੁਆਲੇ ਬਾਂਹਾਂ ਵਗਲ ਦਿੱਤੀਆਂ। ਸੀਤਲ ਨੇ ਕਿਹਾ, " ਇਹ ਆਖ਼ਰੀ ਬਾਰ ਤੇਰੇ ਉਤੇ ਵਿਸ਼ਵਾਸ਼ ਕਰ ਰਹੀ ਹਾਂ। ਇਸ ਤੋਂ ਪਿਛੋਂ ਬਰਦਾਸਤ ਤੋਂ ਬਾਹਰ ਹੋਵੇਗਾ। ਸੁਖ, ਮੈਂ ਮੰਮੀ ਨੂੰ ਪੁੱਛਣਾਂ ਹੈ, " ਕੀ ਸੁਖ ਵਿਆਹ ਤੋਂ ਪਹਿਲਾਂ ਵੀ ਐਸਾ ਹੀ ਹੁੰਦਾ ਸੀ?, ਕੀ ਉਦੋਂ ਵੀ ਕੁੜੀਆਂ ਦੇ ਉਲਾਭੇ ਲੈ ਕੇ ਆਉਂਦਾ ਸੀ? " ਸੁਖ ਨੇ ਕਿਹਾ, " ਇਹ ਤਾਂ ਤੇਨੂੰ ਆਪ ਨੂੰ ਵੀ ਪਤਾ ਹੈ। ਤੈਨੂੰ ਵੀ ਤਾਂ ਇਸੇ ਤਰਾਂ ਹੀ ਬੀਹੀ ਵਿੱਚ ਖੜ੍ਹ ਕੇ, ਹੀ ਧੱਕੇ ਨਾਲ ਕਾਬੂ ਕੀਤਾ ਸੀ। ਤੂੰ ਕਿਹੜਾ ਕਾਬੂ ਆਉਂਦੀ ਸੀ। ਮੰਮੀ ਨਾਲ ਐਸਾ ਬੈਸਾ ਪੰਗਾ ਨਾਂ ਲਈ। ਉਸ ਨੇ ਤੇਰੇ ਤੋਂ ਹੀ ਕੁੱਝ ਪੁੱਛਣ ਲੱਗ ਜਾਂਣਾਂ ਹੈ। ਉਸ ਨੇ ਆਪਦੇ ਮੁੰਡੇ ਦੀ ਹੀ ਕਰਨੀ ਹੈ। ਨੂੰਹੁ ਪੁੱਤਰ ਤੋ ਪਿਆਰੀ ਨਹੀਂ ਹੋ ਸਕਦੀ। ਇਹ ਤਾਂ ਤੇਰੇ ਕੋਲੇ, ਉਸ ਦੇ ਪੁੱਤ ਦੇ ਬੱਚੇ ਹਨ। ਤਾਂ ਤੇਰੀ ਕਰਦੀ ਹੈ। ਮੇਰੇ ਕੰਮ ਤੇ ਗਏ ਪਿਛੋਂ, ਕਿਤੇ ਸੱਸ ਨੂੰਹੁ ਦੰਗਾ ਨਾਂ ਲਾ ਕੇ ਬੈਠ ਜਾਇਉ। "

Comments

Popular Posts