ਸਾਧ ਬਣੇ ਹੋ ਤਾਂ ਮੰਨ ਦੀ ਛੱਡ ਕੇ, ਮਨ ਦਾ ਹੰਕਾਂਰ ਛੱਡ ਦੇਵੋ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
24/3/ 2013. 219

ਸਾਧ ਬਣੇ ਹੋ ਤਾਂ ਮੰਨ ਦੀ ਛੱਡ ਕੇ, ਮਨ ਦਾ ਹੰਕਾਂਰ ਛੱਡ ਦੇਵੋ। ਜੋ ਸਰੀਰਕ ਸ਼ਕਤੀਆਂ ਨੂੰ ਭਾਰੂ ਹੋਣ ਦਿੰਦੇ ਹਨ। ਕਾਂਮੀ ਤੇ ਗੁੱਸੇ ਵਾਲੇ, ਮਾੜੀ ਸੰਗਤ ਦੇ ਬੰਦਿਆਂ ਤੋਂ ਦਿਨ ਰਾਤ ਦੂਰ ਰਹੋ। ਅੰਨਦ-ਖੁਸ਼ੀਆਂ ਤੇ ਦਰਦ ਵਿੱਚ ਕੋਈ ਫ਼ਰਕ ਨਾਂ ਸਮਝੇ। ਇੱਜ਼ਤ ਤੇ ਬੇਇੱਜ਼ਤ ਹੋਣ ਵਿੱਚ ਮਨ ਨੂੰ ਡੋਲਣ ਨਾਂ ਦੇਵੇ। ਪ੍ਰਸੰਸਾ ਤੇ ਇਧਰ-ਉਧਰ ਦੀਆ ਗੱਲਾਂ, ਨਾਂ ਆਪ ਕਰਦਾ ਹੈ। ਨਾਂ ਸੁਣਦਾ ਹੈ। ਉਹ ਚੰਗੇ ਗੁਣ ਹਾਂਸਲ ਕਰ ਲੈਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਇਸ ਬੰਦੇ ਲਈ ਦੁਨੀਆਂ ਦਾਰੀ ਔਖੀ ਬਹੁਤ ਹੈ। ਸਤਿਗੁਰ ਨਾਨਕ ਜੀ ਦਾ ਭਗਤ ਪਿਆਰਾ ਸਬ ਬੁੱਝਾਰਤ ਜਾਂਣ ਜਾਂਦਾ ਹੈ। ਦੁਨੀਆਂ ਦਾਰੀ ਤਿਆਗ ਕੇ, ਆਪ ਨੂੰ ਸਾਧ ਕਹਾਉਣ ਵਾਲਿਉ, ਰੱਬ ਨੇ ਦੁਨੀਆਂ ਪੈਦਾ ਕੀਤੀ ਹੈ। ਇੱਕ ਬੰਦਾ ਸਬ ਦੀਆਂ ਅੱਖਾਂ ਮੂਹਰੇ ਮਰ ਜਾਂਦਾਂ ਹੈ। ਦੇਖਣ ਵਾਲਾ ਸੋਚਦਾ ਹੈ। ਮੈਂ ਨਹੀਂ ਮਰਨਾਂ। ਰੱਬ ਜੀ ਤੂੰ ਐਸਾ ਭੇਤ ਰੱਖਿਆ ਹੈ। ਜੋ ਬੋਲ ਕੇ ਦੱਸਣਾਂ ਔਖਾਂ ਹੈ। ਬੰਦਾ ਸਰੀਰਕ ਸੰਤੁਸ਼ਟੀ, ਗੁੱਸੇ, ਪਿਆਰ ਦੇ ਘੇਰੇ ਵਿੱਚ ਆ ਗਿਆ ਹੈ। ਰੱਬ ਪਿਆਰੇ ਨੂੰ ਭੁੱਲ ਗਿਆ ਹੈ। ਇਹ ਸਰੀਰ ਨੇ ਸਦਾ ਨਾਲ ਨਹੀਂ ਰਹਿੱਣਾਂ, ਰਾਤ ਦੇ ਸੁਪਨੇ ਵਾਂਗ ਖਿਸਕ ਜਾਂਣਾ ਹੈ। ਜੋ ਦੁਨੀਆਂ ਵਿੱਚ, ਆਪਦਾ ਦਿਸ ਰਿਹਾ ਹੈ। ਇਹ ਹੱਥੋਂ ਨਿੱਕਲ ਜਾਂਣਾਂ ਹੈ। ਜਿਵੇਂ ਬੱਦਲ ਦੀ ਛਾਂ ਇੱਕ ਥਾਂ ਨਹੀਂ ਰਹਿੰਦੀ। ਜਿਸ ਨੇ ਦੁਨੀਆਂ ਬਾਰੇ ਸਮਝ ਲਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਓਟ ਉਹੀ ਤੱਕਦੇ ਹਨ। ਬੰਦੇ ਦੇ ਮਨ ਨੂੰ ਰੱਬ ਦਾ ਨਾਂਮ ਚੇਤੇ ਕਰਕੇ, ਪਿਆਰ ਦਾ ਅੰਨਦ ਨਹੀਂ ਆਉਂਦਾ। ਹਰ ਸਮੇਂ, ਚੌਵੀ ਘੰਟੇ, ਦਿਨ ਰਾਤ ਧੰਨ ਇੱਕਠਾ ਕਰਨ ਦੇ ਪਿਛੇ ਲੱਗਿਆ ਹੈ। ਪ੍ਰਮਾਤਮਾਂ ਨੂੰ ਚੇਤੇ ਕਿਵੇ ਕਰੇ? ਹਿਰਨ ਨੂੰ ਜਦੋਂ ਪਿਆਸ ਲੱਗਦੀ ਹੈ। ਉਹ ਚੱਮਕਦੇ ਰੇਤ ਨੂੰ ਪਾਣੀ ਸਮਝ ਕੇ. ਇਧਰ-ਉਧਰ ਭੱਟਕਦਾ ਹੈ। ਉਵੇਂ ਹੀ ਬੰਦਾ ਦੁਨੀਆਂ ਦਾਰੀ ਵਿੱਚ ਭੱਟਕਦਾ ਫਿਰਦਾ ਹੈ। ਹੱਥ ਕੁੱਝ ਨਹੀਂ ਲਗਦਾ|। ਬੰਦਾ ਪੁੱਤਰ, ਸਾਥੀਆਂ, ਧੰਨ ਤੇ ਮੋਹ ਵਿੱਚ ਫਸਿਆ ਰਹਿੰਦਾ ਹੈ। ਇਸ ਤਰਾ ਇੰਨਾਂ ਵਿੱਚ ਬੰਦਾ ਫਸ ਜਾਂਦਾ ਹੈ। ਜੋ ਦੁਨੀਆਂ ਦੇ ਸੁਖ-ਅੰਨਦ ਦਿੰਦਾ ਹੈ। ਅੱਗਲੀ ਦੁਨੀਆਂ ਦਰਗਾਹ ਦਾ ਮਾਲਕ ਹੈ। ਬੇਸਮਝ ਬੰਦਾ ਰੱਬ ਨੂੰ ਭੁੱਲਿਆ ਫਿਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਕਰੋੜਾਂ ਵਿੱਚੋਂ ਇੱਕ ਬੰਦਾ ਹੁੰਦਾ ਹੈ। ਜੋ ਦੁਨੀਆਂ ਤੋਂ ਬਚ-ਬਚ ਕੇ, ਪ੍ਰਮਾਤਮਾਂ ਦੀ ਭਗਤੀ ਕਰਕੇ, ਰੱਬ ਦੀ ਮਹਿਮਾਂ ਕਰਦਾ ਹੈ। ਸਾਧ ਬੱਣਨ ਨਾਲ ਵੀ ਮਨ ਕਾਬੂ ਵਿੱਚ ਨਹੀਂ ਰਹਿੰਦਾ। ਬੰਦੇ ਦੇ ਮਨ ਅੰਦਰ ਲਾਲਚ ਬੱਣਿਆ ਰਹਿੰਦਾ ਹੈ। ਇਸ ਲਈ ਬੰਦਾ ਹਿਲਿਆ-ਭੱਟਕਦਾ ਰਹਿੰਦਾ ਹੈ। ਗੁੱਸਾ, ਹੰਕਾਰ ਵੀ ਮਨ ਵਿੱਚ ਰਹੀੰਦੇ ਹਨਜਿਸ ਨੇ ਅੱਕਲ ਨੂੰ ਮੁੱਕਾ ਕੇ ਹੋਸ਼ ਦਿੱਤਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਬੰਦੇ ਉਤੇ ਮੇਹਰਬਾਨ ਹੋ ਜਾਂਣ, ਤਾਂ ਆਪੇ ਹੀ ਸਬੱਬ-ਤਰੀਕਾ ਬੱਣ ਜਾਂਦਾ ਹੈ। ਦੁਨੀਆਂ ਦਾਰੀ ਤਿਆਗ ਕੇ, ਆਪ ਨੂੰ ਸਾਧ ਕਹਾਉਣ ਵਾਲਿਉ, ਰੱਬੀ ਬਾਣੀ ਦਾ ਕੀਰਤਨ, ਬਿਚਾਰ ਕਰਕੇ, ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਐਨੇ ਜਨਮਾਂ ਪਿਛੋਂ, ਬੰਦੇ ਦਾ ਹੀਰਾ ਜਨਮ, ਅੱਕਲ, ਸੋਚਣ ਤੇ ਆਪਦੀ ਮਰਜ਼ੀ ਨਾਲ ਸਬ ਕੁੱਝ ਕਰਨ ਵਾਲਾ ਮਸਾਂ ਮਿਲਿਆ ਹੈ। ਤੂੰ ਵਸਤੂਆਂ ਇਕਠੀਆਂ ਕਰਨ ਵਿੱਚ ਲਾ ਰਿਹਾਂ ਹੈ। ਜੋ ਮਰਨ ਦੇ ਨਾਲ ਇਥੇ ਰਹਿ ਜਾਂਣੀਆਂ ਹਨ। ਰੱਬ ਜੀ ਉਨਾਂ ਪਾਪੀਆਂ, ਮਾੜੇ ਕੰਮ ਕਰਨ ਵਾਲਿਆਂ ਨੂੰ ਬਾਹਰ ਕੱਢ ਕੇ, ਸ਼ੁੱਧ ਕਰ ਦਿੰਦਾ ਹੈ। ਤੁਸੀਂ ਵੀ ਰੱਬ ਦੀ ਓਟ ਵਿੱਚ ਆ ਜਾਵੋ। ਜਿਸ ਰੱਬ ਨੂੰ ਯਾਦ ਕਰਕੇ, ਹਾਥੀ ਵਰਗੀਆਂ ਤਾਕਤਵਰ ਸ਼ਕਤੀਆਂ ਦਾ ਡਰ ਨਹੀਂ ਰਹਿੰਦਾ। ਉਸ ਪ੍ਰਭੂ ਨੂੰ ਤੂੰ ਕਿਉਂ ਭੁੱਲ ਗਿਆ ਹੈ।

Comments

Popular Posts