ਜੋ ਬੰਦਾ ਨਿਡਰ, ਡਰਾ ਤੋਂ ਰਹਿਤ ਰੱਬ ਜੀ ਨੂੰ ਯਾਦ ਕਰਦਾ ਹੈ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

29/3/ 2013. 224

ਜੋ ਬੰਦਾ ਨਿਡਰ, ਡਰਾ ਤੋਂ ਰਹਿਤ ਰੱਬ ਜੀ ਨੂੰ ਯਾਦ ਕਰਦਾ ਹੈ, ਉਸ ਦਾ ਪਿਆਰ. ਧੰਨ ਤੇ ਦੁਨੀਆਂ ਵੱਲੋ, ਮਨ ਟੁੱਟ ਜਾਂਦਾ ਹੈ। ਪ੍ਰਮਾਤਮਾਂ ਗਰੀਬਾਂ, ਬੇਸਹਾਰਾਂ ਦਾ ਮਾਲਕ ਬੱਣ ਜਾਂਦਾ ਹੈ। ਮੈਂ ਉਸ ਤੋਂ ਸਦਕੇ ਜਾਂਦਾਂ ਹਾਂ। ਉਨਾਂ ਨੂੰ ਬਾਰ-ਬਾਰ ਜੰਮਣਾਂ ਨਹੀਂ ਪੈਂਦਾ। ਜੋ ਬੰਦੇ ਭਗਵਾਨ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ। ਬੰਦਾ ਸਰੀਰ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਇਕੋ ਰੱਬ ਹੀ ਸਮਝ ਕੇ ਮੰਨੇ। ਸਤਿਗੁਰ ਜੀ ਦੀ ਰੱਬੀ ਬਾਣੀ ਨੂੰ ਆਪ ਪੜ੍ਹੇ, ਸੁਣੇ, ਗਾਵੇ, ਬਿਚਾਰੇ ਜੀ। ਸਤਿਗੁਰ ਜੀ ਦੀ ਰੱਬੀ ਬਾਣੀ, ਮਰਨ ਪਿਛੋਂ, ਭੱਟਕਣ ਨਹੀਂ ਦਿੰਦੀ। ਆਸਰਾ ਬੱਣਦੀ ਹੈ। ਭੁੱਖੀ ਆਤਮਾਂ ਨੂੰ, ਧਰਵਾਸ ਦੇਣ-ਭੁੱਖ ਮਿਟਾਉਣ ਦੇ ਕੰਮ ਆਉਂਦੀ ਹੈ। ਜੋ ਬੰਦਾ ਮਨ ਨੂੰ, ਸਤਿਗੁਰ ਜੀ ਦੀ ਰੱਬੀ ਬਾਣੀ ਵਿੱਚੋਂ ਗੁਣ ਲੈ ਕੇ, ਦੁਨੀਆਂ ਦੇ ਧੰਨ, ਮੋਹ ਵਲੋਂ ਮਾਰ ਲੈਂਦਾ ਹੈ। ਉਹ ਦਾ ਮਹਿਲ ਮੱਲ ਲੈਂਦਾ ਹੈ। ਜਨਮ-ਮਰਨ ਮੁੱਕ ਜਾਂਦਾ ਹੈ। ਉਸ ਦੀਆਂ ਸਬ ਆਸਾਂ-ਲਾਲਚ ਮੁੱਕ ਜਾਂਦੇ ਹਨ। ਸਤਿਗੁਰ ਜੀ ਦੀ ਰੱਬੀ ਬਾਣੀ ਦਿਲ-ਮਨ-ਹਿਰਦਾ-ਪੂਰਾ ਸਰੀਰ, ਖੁਸ਼ੀ ਖੇੜੇ-ਅੰਨਦ ਵਿੱਚ ਆ ਜਾਂਦਾ ਹੈ। ਦੁਨੀਆਂ ਉਤੇ ਜਿਹੜਾ ਵੀ ਬੰਦਾ ਦਿਸਦਾ ਹੈ। ਉਹ ਲਚਾਰ- ਨਾਉਮੀਦ ਵਾਲਾ ਹੋਇਆ ਦਿਸਦਾ ਹੈ। ਸਰੀਕ ਸ਼ਕਤੀਆਂ, ਗੁੱਸਾ, ਭੁੱਖਾਂ-ਪਿਆਰ, ਕਰੋਧ ਦੀ ਜਹਿਹ ਦੀ ਨਾਲ ਜੋ ਸਰੀਰ ਨੂੰ ਗਾਲ਼, ਸਾੜ, ਜੱਲ਼ਾ ਰਹੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਸ ਰਹੇ ਹਨ। ਕੋਈ ਵਿਰਲਾ ਲੱਖਾਂ-ਕਰੋੜਾਂ ਵਿੱਚੋਂ ਇੱਕ ਹੁੰਦਾ ਹੈ। ਜੋ ਰੱਬ ਦੇ ਭਾਂਣੇ ਵਿੱਚ ਰਹਿੰਦਾ ਹੈ। ਆਪਦੀਆਂ ਸ਼ਕਤੀਆਂ ਦਾ ਆਸਰਾ ਨਹੀਂ ਲੈਂਦਾ। ਸਬ ਕੰਮ ਰੱਬ ਉਤੇ, ਛੱਡ ਦਿੰਦਾ ਹੈ।

ਸਤਿਗੁਰ ਜੀ ਨੂੰ ਮਿਲ ਕੇ ਮਨ ਸ਼ਾਤ-ਅੰਨਦਤ ਹੋ ਜਾਂਦਾ ਹੈ। ਸਤਿਗੁਰ ਜੀ ਨੂੰ ਅੱਖੀ ਦੇਖ ਕੇ, ਸਾਰੇ ਗੁਣ ਆ ਜਾਂਦੇ ਹਨ। ਸਤਿਗੁਰ ਜੀ ਦੇ ਚਰਨਾਂ ਦੀ ਧੂ਼ਲ ਨਾਲ, ਦੁਨੀਆਂ ਭਰ ਦੇ, ਅਠਾਹਠ ਤੀਰਥਾਂ ਦੇ ਇਸ਼ਨਾਨ ਹੋ ਜਾਂਦਾ ਹੈ। ਅੱਖਾਂ ਨੂੰ ਦੁਨੀਆਂ ਵਲੋਂ ਕਾਬੂ ਕਰਕੇ, ਰੱਬ ਨਾਲ ਪਿਆਰ ਬੱਣਦਾ ਹੈ। ਦੁਨੀਆਂ ਭਰ ਦੇ ਸੁਆਦਾਂ ਦੇ ਰਸ, ਰੱਬ ਨੂੰ ਯਾਦ ਕਰਨ ਨਾਲ ਜੀਭ ਪਵਿੱਤਰ ਹੁੰਦੀ ਹੈ। ਮਨ ਸੱਚੇ ਪਵਿੱਤਰ ਪ੍ਰਭ ਜੀ ਨੂੰ ਸਹਿਜ ਸੁਭਾਏ, ਆਪੇ ਯਾਦ ਕਰਨ ਲੱਗ ਜਾਂਦਾ ਹੈ। ਬੇਅੰਤ ਗੁਣਾਂ ਵਾਲੇ ਪ੍ਰਭੂ ਜੀ ਵਿੱਚ ਮਨ ਲੀਨ ਹੋ ਕੇ, ਰੱਜ ਜਾਦਾ ਹੈ। ਮੈਂ ਜਿਧਰ ਵੀ ਦੇਖਦਾਂ ਹਾਂ, ਮੇਰੀ ਨਿਗਾ ਜਾਂਦੀ ਹੈ। ਮੈਨੂੰ ਹਰ ਚੀਜ਼ ਵਿੱਚ ਰੱਬ ਦਿੱਸਦਾ ਹੈ। ਪਰ ਜਿਸ ਨੂੰ ਰੱਬ ਦਿਸਦਾ ਹੀ ਨਹੀਂ ਹੈ। ਉਹ ਹੋਰਾਂ ਨੂੰ ਵੀ ਰੱਬ ਦੀ ਸ਼ਰਦਾ ਵੱਲੋਂ ਤੋੜਦੇ ਹਨ। ਸਤਿਗੁਰ ਜੀ ਜੇ ਬੰਦੇ ਨੂੰ, ਮੱਤ-ਅੱਕਲ ਦੇ ਦੇਵੇ, ਗੁਣਾਂ ਨਾਲ ਸੁਰਤ ਕੰਮ ਕਰਨ ਲੱਗ ਜਾਂਦੀ ਹੈ। ਸਤਿਗੁਰ ਜੀ ਦੀ ਬਾਣੀ ਬਿਚਾਰਨ ਵਾਲਾ ਬੰਦਾ ਹੀ ਰਬ ਦੀ ਰਮਝ-ਚੋਜ਼ ਨੂੰ ਸਮਝ ਸਕਦਾ ਹੈ। ਪ੍ਰਭੂ ਜੀ ਤੁਸੀਂ ਐਸੀ ਮੇਹਰ ਕਰੋ, ਮੇਰੀ ਲਾਜ਼ ਰੱਖ ਲਵੋ। ਦੁਨੀਆਂ ਤੋਂ ਬਚਾ ਲਵੋ। ਸਤਿਗੁਰ ਜੀ ਨੇ ਕਿਹਾ ਹੈ। ਰੱਬ ਇੱਕ ਹੈ ਹੋਰ ਦੂਜਾ ਕੋਈ ਨਹੀ ਹੈ। ਸਤਿਗੁਰ ਜੀ ਨਾਲ ਭਗਤੀ ਕਰਕੇ, ਪਿਆਰ ਕਰਨ ਨੂੰ, ਤਿੰਨ ਭਵਨਾਂ ਦੇ ਲੋਕ ਬੱਣਾਏ ਗਏ ਹਨ। ਬੰਦਾ ਰੱਬ ਨੂੰ ਮਨ ਵਿੱਚ ਯਾਦ ਕਰਦਾ ਹੈ, ਰੱਬ ਨਾਲ ਪਿਆਰ ਭਗਤੀ ਬੱਣ ਜਾਂਦੀ ਹੈ। ਸਤਿਗੁਰ ਨਾਨਕ ਜੀ ਮੈਂ ਤੇਰਾ ਗੋਲਾ, ਗੁਲਾਮ, ਸੇਵਕ ਹਾਂ।

ਬ੍ਰਹਮਾਂ ਨੂੰ ਆਪਣੇ ਆਪ ਦੇ ਉਤੇ, ਰੱਬ ਤੋਂ ਵੀ ਵੱਡੇ ਹੋਣ ਦਾ ਮਾਂਣ ਹੋ ਗਿਆ ਸੀ। ਉਸ ਉਤੇ ਬੇਦਾ ਨੂੰ ਚੋਰੀ ਹੋਣ ਦੀ ਮਸੀਬਤ ਆ ਗਈ। ਫਿਰ ਉਸ ਨੂੰ ਆਪਦੀ ਗੱਲ਼ਤੀ ਦਾ ਅਹਿਸਾਸ ਹੋਇਆ। ਬੇਦਾ ਨੂੰ ਦੈਂਤ ਚੁਰਾ ਕੇ ਲੈ ਗਏ ਸਨ। ਜਦੋਂ ਰੱਬ ਨੂੰ ਚੇਤੇ ਕਰੀਏ, ਤਾਂ ਮਨ ਬਸ ਵਿੱਚ ਆਉਂਦਾ ਹੈ। ਦੁਨੀਆਂ ਹੰਕਾਂਰ ਵਿੱਚ, ਇਸੇ ਤਰਾਂ ਮੈਂ-ਮੈਂ ਕਰਦੀ ਫਿਰਦੀ ਹੈ। ਜੋ ਬਹੁਤ ਖ਼ਤਰਨਾਕ ਹੈ। ਸਤਿਗੁਰ ਜੀ ਜਿਸ ਬੰਦੇ ਨੂੰ ਮਿਲ ਜਾਂਦੇ ਹਨ। ਉਸ ਦਾ ਹੰਕਾਂਰ, ਮੈਂ-ਮੈਂ ਸਬ ਨਸ਼ਟ ਹੋ ਜਾਂਦਾ ਹੈ। ਬਲਿ ਰਾਜਾ ਹੰਕਾਂਰੀ ਸੀ, ਉਸ ਕੋਲ ਬਹੁਤ ਧੰਨ ਸੀ। ਉਹ ਸੌ ਜੱਗ, ਸੌ ਬਾਰ ਦਾਨ ਕਰਕੇ, ਆਫ਼ਰ ਕੇ ਹੰਕਾਂਰੀ ਗਿਆ ਸੀ। ਗੁਰੂ ਦੇ ਰੋਕਣ ਤੇ, ਬਗੈਰ ਗੁਰੂ ਦੀ ਸਲਾਹ ਤੋਂ, ਉਹ ਬਲਿ ਰਾਜਾ, ਬ੍ਰਾਹਮਣ ਨੂੰ, ਜੋ ਅਸਲ ਵਿੱਚ ਵਿਸ਼ਨੂੰ ਸੀ। ਹੋਰ ਦਾਨ ਦੇਣਾਂ ਮੰਨ ਗਿਆ ਸੀ। ਉਸ ਨੇ ਢਾਈ ਕਦਮ ਧਰਤੀ ਮੰਗੀ ਸੀ। ਇਕੋ ਕਰਮ ਨਾਲ ਸਾਰੀ ਧਰਤੀ ਹਾਂਸਲ ਕਰ ਲਈ। ਦੂਜੇ ਨਾਲ ਅਕਾਸ਼ ਮਿਣ ਲਿਆ। ਅੱਧੇ ਕਰਮ ਨਾਲ ਉਸ ਦੇ ਸਰੀਰ ਉਤੇ ਕਬਜ਼ਾ ਕਰਕੇ, ਰਾਜੇ ਤੋਂ ਸਾਰਾ ਕੁੱਝ ਦਾਨ ਲੈ ਕੇ. ਆਪਦਾ ਚੌਕੀਦਾਰ ਬੱਣਾਂ ਲਿਆ ਸੀ ਹਰੀਚੰਦੁ ਰਾਜਾ ਪੁੰਨ ਕਰਕੇ, ਲੋਕਾਂ ਦੀ ਵਾਹੁ-ਵਾਹੁ ਖੱਟਦਾ ਸੀ। ਹਰੀਚੰਦੁ ਰਾਜੇ ਨੇ ਆਪ ਨੂੰ, ਪਤਨੀ ਨੂੰ ਪੁੱਤਰ ਨੂੰ ਵੀ ਦਾਨ ਕਰ ਦਿੱਤਾ ਸੀ। ਅੰਤ ਨੂੰ ਪੁੱਤਰ ਦੀ ਲਾਸ਼ ਨੂੰ ਜਾਲਣ ਲਈ ਵੀ ਪੈਸੇ ਨਹੀਂ ਸਨ। ਉਸ ਨੇ ਬਗੈਰ ਗੁਰੂ ਨੂੰ ਪੁੱਛੇ ਸਬ ਕੁੱਝ ਦਾਨ ਕੀਤਾ ਸੀ। ਤਾਂਹੀ ਵਿਸ਼ਵਾ ਮਿੱਤ੍ਰ ਕੋਲੋ, ਧੋਖਾ ਖਾ ਗਿਆ। ਬਗੈਰ ਗੁਰੂ ਤੋਂ ਰੱਬ ਦੇ ਭਾਣੇ ਦਾ ਭੇਤ ਨਹੀ ਪਾਇਆ ਜਾ ਸਕਦਾ। ਰੱਬ, ਆਪ ਰੱਬ ਨੂੰ ਭੁੱਲਾ ਦਿੰਦਾ ਹੈ। ਆਪ ਹੀ ਰੱਬ ਚੇਤੇ ਕਰਾਂਉਦਾ ਹੈ ਹਰਣਾਖਸੁ ਦੀ ਬੁੱਧੀ ਖ਼ਰਾਬ ਹੋ ਗਈ ਸੀ। ਰੱਬ ਆਪ ਹੀ ਹੰਕਾਂਰ ਦੂਰ ਕਰ ਦਿੰਦਾ ਹੈ। ਉਸ ਰੱਬ ਨੇ, ਮੇਹਰਬਾਨੀ ਕਰਕੇ, ਪ੍ਰਹਲਾਦ ਦੀ ਮਦੱਦ ਕੀਤੀ ਸੀ।

ਬੇਸਮਝ ਰਾਵਣ ਰਸਤਾ ਭੱਟਕ ਗਿਆ ਸੀ। ਰਾਵਣ ਦੀ ਲੰਕਾਂ ਲੁੱਟੀ ਗਈ ਸੀ, ਉਸ ਦਾ ਸਿਰ ਕੱਟਿਆ ਗਿਆ ਸੀ। ਰਾਵਣ ਵਾਂਗ, ਬੰਦਾ ਸਤਿਗੁਰ ਜੀ ਤੋਂ ਬਗੈਰ ਹੰਕਾਂਰ ਦੇ ਕਾਰਨ ਕਿਸੇ ਪਾਸੇ ਦਾ ਨਹੀ ਰਹਿੰਦਾ। ਤਬਾਹ ਹੋ ਜਾਂਦਾ ਹੈ। ਰਾਵਣ ਵਾਂਗ, ਬੰਦਾ ਸਤਿਗੁਰ ਜੀ ਤੋਂ ਬਗੈਰ ਹੰਕਾਂਰ ਦੇ ਕਾਰਨ ਕਿਸੇ ਪਾਸੇ ਦਾ ਨਹੀ ਰਹਿੰਦਾ। ਤਬਾਹ ਹੋ ਜਾਂਦਾ ਹੈ। ਸਹਸਬਾਹੁ ਨੂੰ ਪਰਸ ਰਾਮ ਨੇ ਮਾਰ ਦਿੱਤਾ ਸੀ। ਮਧੁ ਤੇ ਕੈਟਬ ਨੂੰ ਵਿਸ਼ਨੂੰ ਨੇ ਮਾਰ ਦਿੱਤਾ ਸੀ। ਮਹਿਖਾਸਾ ਨੂੰ ਦੁਰਗਾ ਨੇ ਮਾਰ ਦਿੱਤਾ ਸੀ। ਹਰਣਾਖਸੁ ਨੂੰ ਨਰ ਸਿੰਘ ਨੇ ਨੋਹੁੰਆ ਨਾਲ ਮਾਰ ਦਿੱਤਾ ਸੀ। ਸਾਰੇ ਦੈਂਤ, ਰੱਬ ਦੀ ਭਗਤੀ ਤੋਂ ਬਗੈਰ, ਤਬਾਹ ਹੋ ਗਏ। ਦੈਂਤਾਂ ਨੂੰ ਮੁੱਕਾ ਕੇ, ਰੱਬ ਨੇ ਭਗਤੀ ਦੀ ਸੰਭਾਲ ਕੀਤੀ ਹੈ। ਰਕਤਬੀਜੁ ਨੂੰ ਦੁਰਗਾ ਨੇ ਮਾਰ ਦਿੱਤਾ ਸੀ। ਕਾਲੁਨੇਮੁ ਨੂੰ ਵਿਸਨੂੰ ਨੇ ਮਾਰ ਦਿੱਤਾ ਸੀ। ਸਾਰੇ ਦੈਂਤ ਤਬਾਹ ਹੋ ਗਏ। ਰੱਬ ਦੀ ਭਗਤੀ ਦੀ ਲਾਜ਼ ਰੱਖਦਾ ਹੈ। ਸਤਿਗੁਰੁ ਜੀ ਦੀ ਰੱਬੀ ਬਾਣੀ ਨਾਲ, ਆਪ ਹੀ ਰੱਬ ਜੀ ਸਤਿਗੁਰੁ ਜੀ ਬੱਣ ਕੇ, ਆਪਦੇ ਗੁਣ ਦੱਸਦਾ ਹੈ। ਰੱਬ ਦੈਤਾਂ ਨੂੰ ਆਪ ਹੀ ਮਾੜੀ ਬੁੱਧੀ ਦੇ ਕੇ, ਆਪ ਹੀ ਮਾਰਵਾ ਦਿੰਦਾ ਹੈ। ਰੱਬ ਜੀ ਸਤਿਗੁਰੁ ਜੀ, ਭਗਤਾਂ ਦੀ ਲਾਜ਼ ਰੱਖਦਾ ਹੈ।

Comments

Popular Posts