ਭਾਗ 54 ਬਹੁਤਾ ਕੀਮਤੀ ਸਮਾਨ ਐਸੇ ਬੇਪ੍ਰਵਾਹ ਕੋਲ ਨਹੀਂ ਭੁੱਲੀਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ



satwinder_7@hotmail.com

ਅਮਨ ਤੇ ਜੀਤ ਟਰੱਕ ਉਤੇ ਰਹਿੰਦੇ ਸਨ। ਘਰ ਗੇੜਾ ਮਾਰਨਾਂ ਹੀ ਭੁੱਲ ਗਏ ਸਨ। ਅਮਨ ਦੀ ਮੰਮੀ ਦਾ ਘਰ ਵਿੱਚ ਸਾਹ ਘੁੱਟਦਾ ਸੀ। ਇੱਕ ਦਿਨ ਉਹ ਗੁਆਂਢਣ ਕੋਲ ਬੈਠੀ ਸੀ। ਉਸ ਨੇ ਗੁਆਂਢਣ ਨੂੰ ਦੱਸਿਆ, " ਨੂੰਹ ਪੁੱਤ ਘਰ ਨਹੀਂ ਵੱੜਦੇ। ਸੂਬੇਦਾਰ ਵੀ ਬਾਹਰ ਗਿਆ, ਰਾਤ ਨੂੰ ਮੁੜ ਕੇ, ਘਰ ਵੜਦਾ ਹੈ। ਮੈਂ ਇਕੱਲੀ ਬੈਠੀ ਕੰਧਾਂ ਦੇਖਦੀ ਰਹਿੰਦੀ ਹਾਂ। ਨਾਂ ਕਿਤੇ ਘੁੰਮਣ-ਫਿਰਨ ਜਾਣ ਜੋਗੀ ਹਾਂ। ਮੁੰਡਾ ਘਰ ਨਹੀਂ ਆਉਂਦਾ। ਸੂਬੇਦਾਰ ਮੈਨੂੰ ਇੱਕ ਗਲ਼ੀ ਵਾਲਾ ਪੈਸਾ ਨਹੀਂ ਦਿੰਦਾ। " ਗੁਆਂਢਣ ਨੇ ਕਿਹਾ, ਮੇਰਾ ਵੀ ਇਹੀ ਹਾਲ ਹੁੰਦਾ ਸੀ। ਬਾਹਰਲੇ ਦੇਸ਼ਾਂ ਵਿੱਚ ਬੁੱਢਿਆਂ ਦਾ ਇਹੀ ਹਾਲ ਹੁੰਦਾ ਹੈ। ਜਦੋਂ ਆਪਦਾ ਖ਼ਸਮ ਨਹੀਂ ਪੁੱਛਦਾ। ਧੀਆਂ ਪੁੱਤਰ ਵੀ ਸਿਆਣ ਨਹੀਂ ਕੱਢਦੇ। ਮੇਰੇ ਕੰਮ ਉਤੇ, ਅੱਜ ਹੀ ਦੋ ਬੁੜੀਆਂ ਚਾਹੀਦੀਆਂ ਹਨ। ਚੱਲ ਤੈਨੂੰ ਕੰਮ ਉਤੇ ਲੁਆ ਦੇਵਾਂ। " ਅਮਨ ਦੀ ਮੰਮੀ ਨੇ ਕਿਹਾ, " ਮੈਨੂੰ ਕੋਈ ਕੰਮ ਨਹੀਂ ਆਉਂਦਾ। ਕੀ ਮੈਂ ਉਹ ਕੰਮ ਸਿੱਖ ਸਕਦੀ ਹਾਂ? " ਗੁਆਂਢਣ ਨੂੰ ਦੱਸਿਆ, " ਕੰਮ ਤਾਂ ਕੁੱਝ ਵੀ ਨਹੀਂ ਹੈ। ਡੱਬਿਆਂ ਵਿੱਚੋਂ, ਲਿਫ਼ਾਫੇ ਸਣੇ ਕੂੜਾ ਤੇ ਪੇਪਰ ਕੱਢਣੇ ਹਨ। ਕਿਹੜਾ ਹੱਥ ਮੈਲੇ ਹੋਣ ਹਨ? 4 ਘੰਟੇ ਕੰਮ ਰੋਜ਼ ਕਰਨਾਂ ਹੈ। 800 ਡਾਲਰ ਦੀ ਚੈਕ ਦੋ ਹਫਤਿਆਂ ਦੀ ਬੱਣ ਜਾਂਦੀ ਹੈ। ਇਹ ਦੇਖ ਮੇਰੀਆਂ ਕੰਗਣੀਆਂ। ਦੋ ਚੈਕ ਵਿੱਚ ਬੱਣ ਗਈਆਂ ਹਨ। ਆਪ ਕਮਾਂਈ ਕਰਾਂਗੇ, ਜਿਥੇ ਮਰਜ਼ੀ ਪੈਸੇ ਖਰਚਾਂਗੇ। ਕੋਈ ਹੱਥ ਨਹੀਂ ਫੜ ਸਕਦਾ। ਤੂੰ ਰੋਟੀ ਖਾਂ ਲੈ, ਮੇਰੇ ਨਾਲ ਤੁਰ ਪੈ। ਮੈਂ ਆਪੇ ਤੈਨੂੰ ਕੰਮ ਸਿੱਖਾ ਲੈਣਾਂ ਹੈ। ਅਮਨ ਦੀ ਮੰਮੀ, ਘਰ ਬੈਠੀ ਐਨੀ ਦੁੱਖੀ ਸੀ। ਉਸ ਨੇ ਘਰ ਵਿੱਚ, ਆਪਦੇ ਪਤੀ ਨਾਲ ਵੀ ਸਲਾਹ ਨਹੀਂ ਕੀਤੀ। ਉਸ ਨੂੰ ਲੱਗਾ। ਉਹ ਜੇਲ ਵਿਚੋਂ ਛੁੱਟ ਰਹੀ ਹੈ। ਉਸ ਦੇ ਮਨ ਵਿੱਚ ਚੰਗੀ ਜਿੰਦਗੀ ਜਿਉਣ ਦੀ ਆਸ ਜਾਗੀ ਸੀ। ਉਹ ਉਡੀ ਫਿਰਦੀ ਸੀ। ਉਸ ਨੇ ਸੂਬੇਦਾਰ ਦੀਆਂ ਰੋਟੀਆਂ ਬੱਣਾਂ ਕੇ ਰੱਖ ਦਿੱਤੀਆਂ। ਆਪ ਵੀ ਖਾ ਲਈਆਂ। ਰੱਸਾ ਤੜਾ ਕੇ ਭੱਜੇ ਪੱਸ਼ੂ ਵਾਂਗ, ਉਹ ਸਮੇਂ ਘਰੋਂ ਨਿੱਕਲ ਗਈ ਸੀ। ਗੁਆਂਢਣ ਨਾਲ ਸ਼ਾਮ ਦੇ 4 ਵਜੇ ਘਰੋਂ ਤੁਰ ਗਈ।

ਸੂਬੇਦਾਰ ਘਰ ਆਇਆ। ਉਸ ਨੇ ਘਰ ਦੇ ਅੰਦਰ ਬਾਹਰ, ਆਪਦੀ ਪਤਨੀ ਨੂੰ ਦੇਖਿਆ। ਜਦੋਂ ਉਹ ਕਿਤੇ ਨਾਂ ਦਿੱਸੀ। ਉਹ ਹੈਰਾਨ ਹੋ ਗਿਆ। ਉਹ ਬੈਠਾ ਸੋਚ ਰਿਹਾ ਸੀ, " ਅਮਨ ਦੀ ਮੰਮੀ ਕਿਥੇ ਚਲੀ ਗਈ? ਉਸ ਬਾਰੇ ਕਿਹਨੂੰ ਪੁੱਛੇ? " ਉਸ ਨੂੰ ਭੁੱਖ ਲੱਗੀ। ਉਹ ਕੁੱਝ ਖਾਣ ਨੂੰ ਲੱਭਣ ਲੱਗਾ। ਉਸ ਨੇ ਦੇਖਿਆ। ਰੋਟੀਆਂ ਬੱਣੀਆਂ ਹੋਈਆਂ ਹਨ। ਦਾਲ ਕੌਲੀ ਵਿੱਚ ਪਾ ਕੇ ਰੱਖੀ ਪਈ ਹੈ। ਫਿਰ ਉਸ ਨੂੰ ਲੱਗਾ। ਕਿਸੇ ਨਾਲ ਗੁਰਦੁਆਰੇ ਸਾਹਿਬ ਗਈ ਹੋਣੀ ਹੈ। ਉਹ ਰੋਟੀਆਂ ਖਾ ਕੇ ਸੌਂ ਗਿਆ। ਸੂਬੇਦਾਰ ਨੂੰ ਸੁੱਤੇ ਹੋਏ ਸੁਪਨਾਂ ਆਇਆ। ਅਮਨ ਦੀ ਮੰਮੀ ਇੰਡੀਆ ਨੂੰ ਚਲੀ ਗਈ ਹੈ। ਉਹ ਪਿੰਡ ਵਿੱਚ ਗੁਆਂਢਣ ਨੂੰ ਮਿਲਦੀ ਫਿਰਦੀ ਹੈ। ਉਹ ਘਰ ਵਿੱਚ ਇਕੱਲਾ ਰਹਿ ਗਿਆ ਹੈ। ਉਸ ਦੀ ਅੱਖ ਖੁੱਲ ਗਈ। ਉਸ ਨੇ ਸ਼ੁਕਰ ਕੀਤਾ। ਇਹ ਸੁਪਨਾਂ ਸੀ। ਉਸ ਨੇ ਟੈਲੀਵੀਜ਼ਨ ਲੱਗਾ ਲਿਆ। ਟੈਲੀਵੀਜ਼ਨ ਵਿੱਚ ਉਸ ਨੂੰ ਗੋਰੇ-ਗੋਰੀਆਂ ਸਬ ਹੱਸਦੇ-ਖੇਡਦੇ ਲੱਗ ਰਹੇ ਸਨ। ਉਹ ਦੇਖ ਰਿਹਾ ਸੀ। ਇੰਨਾਂ ਦੀ ਜਿੰਦਗੀ ਬਹੁਤ ਵਧੀਆ ਹੈ। ਕਿਵੇਂ ਇੱਕ ਦੂਜੇ ਨਾਲ ਖੁੱਲਮ-ਖੁੱਲੀਆਂ ਗੱਲਾਂ ਕਰ ਰਹੇ ਹਨ?

ਅਮਨ ਦੀ ਮੰਮੀ ਨੂੰ ਕੰਮ ਉਤੇ ਰੱਖ ਲਿਆ ਸੀ। ਪਹਿਲਾ ਦਿਨ ਸੀ। ਗੁਆਂਢਣ ਨਾਲ ਲੱਗ ਕੇ, ਕੰਮ ਦੇਖਦੀ ਰਹੀ। ਉਹ ਕੁੱਝ ਸਮਾਂ ਜੱਕਦੀ ਰਹੀ। ਜਦੋਂ ਉਸ ਨੂੰ ਲੱਗਾ, ਸਾਰੇ ਮੇਰੇ ਵਰਗੇ ਹੀ ਹਨ। ਹਰ ਉਮਰ ਦੇ ਬੁੱਢੇ, ਬੁੱਢੀਆਂ, ਮੁੰਡੇ-ਕੁੜੀਆਂ ਕੰਮ ਕਰਦੇ ਸਨ। ਕਈ ਕਾਲਜ਼ ਦੀ ਪੜ੍ਹਾਈ ਤੋਂ ਪਿਛੋਂ, ਕੰਮ ਕਰਨ ਵਾਲੇ ਸਨ। ਕਈਆਂ ਦੀ ਦੂਜੀ ਨੌਕਰੀ ਸੀ। ਕਈ ਬੁੱਢੇ, ਬੁੱਢੀਆਂ ਮਜ਼ਬੂਰੀ ਤੇ ਲੋੜਾ ਲਈ ਕੰਮ ਕਰਦੇ ਸਨ। ਸਾਰੇ ਪੰਜਾਬੀ ਬੋਲਦੇ ਸਨ। ਉਸ ਦੀ ਸੰਗ ਟੁੱਟ ਗਈ। ਫਿਰ ਤਾਂ ਉਹ ਆਪ ਹੀ ਉਨਾਂ ਨਾਲ ਗੱਲਾਂ ਕਰਨ ਲੱਗ ਗਈ। ਚਾਰ ਕੁ ਔਰਤਾਂ ਨਾਲ, ਉਸ ਨੇ ਜਾਣ-ਪਛਾਣ ਵੀ ਕਰ ਲਈ ਸੀ। ਉਸ ਦੇ ਆਪਦੇ ਪਿੰਡ ਦੇ ਕੋਲ ਦੀਆਂ ਹਨ। ਪਤਾ ਲੱਗਣ ਉਤੇ, ਉਸ ਨੂੰ ਲੱਗਾ। ਜਿਵੇਂ ਉਹ ਸੀ। ਅਮਨ ਦੀ ਮੰਮੀ ਨੂੰ ਇੱਕ ਬਾਰ ਲੱਗਾ। ਐਵੇਂ ਹੀ ਘਰ ਬੈਠ ਕੇ, ਇੰਨਾਂ ਸਮਾਂ ਖ਼ਰਾਬ ਕਰ ਦਿੱਤਾ। ਕੰਮ ਕਰਨਾਂ ਚਾਹੀਦਾ ਹੈ। ਉਸ ਦੀ ਨਿਗਾ ਚਾਰੇ ਪਾਸੇ ਘੁੰਮ ਰਹੀ ਸੀ। ਕੁੜੀਆਂ ਬੁੜੀਆਂ ਸਾਰੀਆਂ, ਸੁਪਰਵਾਈਜ਼ਰ ਹਰਵਿੰਦਰ ਦੇ ਦੁਆਲੇ ਘੁੰਮ ਰਹੀਆਂ ਸਨ। ਉਸ ਨੂੰ ਖਾਣ ਲਈ ਚੀਜ਼ਾ ਵੀ ਦੇ ਰਹੀਆਂ ਸਨ। ਉਹ ਹਰ ਇੱਕ ਦੇ ਕੋਲੋ ਸੁਆਹ-ਖੇਹ ਲਿਆਦਾ ਫੜੀ ਜਾਂਦਾ ਸੀ। ਉਸ ਨੇ ਸਬ ਕੁੱਝ ਫੜ ਕੇ, ਬੈਗ ਵਿੋਚ ਪਾ ਲਿਆ ਸੀ। ਅਮਨ ਦੀ ਮੰਮੀ ਨੂੰ ਗੁਆਂਢਣ ਨੇ ਕਿਹਾ, " ਇਹ ਹਰਵਿੰਦਰ ਲਾਲਚੀ ਜਿਹਾ ਬੰਦਾ ਹੈ। ਤੂੰ ਵੀ ਘਰੋਂ ਇਸ ਨੂੰ ਖਾਂਣ ਲਈ ਲਿਆ ਦਿਆ ਕਰੀਂ। ਇੱਕ ਥੋੜਾਂ ਜਿਹਾ, ਜ਼ਨਾਨੀਆਂ ਨਾਲ ਗੱਲਾਂ ਬਾਤਾਂ ਕਰਨ ਦਾ ਸ਼ਕੀਨ ਹੈ। ਇਹ ਕੁੜੀਆਂ ਇਸ ਦੇ ਮੋਡਿਆਂ ਉਤੇ ਚੜ੍ਹੀਆਂ ਰਹਿੰਦੀਆਂ ਹਨ। ਕੰਮ ਦਾ ਡੱਕਾ ਦੂਰਾ ਨਹੀਂ ਕਰਦੀਆਂ। ਐਨੇ ਨਾਲ ਇੰਨਾਂ ਦੀ ਨੌਕਰੀ ਟਿੱਕੀ ਹੋਈ ਹੈ। ਚੱਲ ਛੱਡ ਆਪਾਂ ਕੀ ਲੈਣਾਂ ਹੈ? ਜਿਸ ਦਿਆਂ ਅੱਖਾਂ ਦੁੱਖਣ ਗੀਆਂ। ਆਪੇ ਦੁਆ ਪਾਵੇਗਾ। ਇਹ ਜਿਹੜੇ ਵਰਕ-ਪਰਮਿੰਟ ਉਤੇ, ਮਾਪਿਆਂ ਤੋਂ ਬਗੈਰ ਆਏ ਹਨ। ਪੁੱਛ ਹੀ ਨਾਂ, ਰੱਬ ਮੇਰਾ ਮੂੰਹ ਨਾਂ ਖੁੱਲਾਵੇ। ਹੇੜੀਆਂ ਦਿੰਦੇ ਫਿਰਦੇ ਹਨ। ਐਡੀ ਵੀ ਕੀ ਅਜ਼ਾਦੀ ਹੈ? ਅਵਾਰਾ ਕੁੱਤੇ-ਕੁੱਤੀਆਂ ਵਾਲਾ ਹਾਲ ਹੈ। ਬੰਨ-ਸੁਬ ਹੀ ਟੁੱਟ ਗਿਆ। ਹਰਵਿੰਦਰ ਵੀ ਕੁੱਤਿਆਂ ਵਾਂਗ ਕਦੇ, ਕਿਸੇ ਦੇ ਪਿਛੇ ਤੁਰ ਜਾਂਦਾ ਹੈ। ਕਦੇ ਹੋਰ ਮਗਰ ਲਿਫ਼ਟ ਵਿੱਚ ਹੁੰਦਾ ਹੈ। " ਅਮਨ ਦੀ ਮੰਮੀ ਨੇ ਸ਼ੁਕਰ ਕੀਤਾ। ਜੀਤ ਵਾਲੀ ਗੱਲ ਦਾ ਇਸ ਗੁਆਂਢਣ ਨੂੰ ਨਹੀਂ ਪਤਾ। ਇਹ ਤਾਂ ਗੱਲ ਘਰ-ਘਰ ਪਹੁੰਚਾ ਦਿੰਦੀ। ਉਸ ਨੇ ਪੁੱਛਿਆ, " ਲਿਫ਼ਟ ਵਿੱਚ ਕੁੜੀ ਨਾਲ ਕੀ ਕਰਦਾ ਹੁੰਦਾ ਹੈ? ਉਸ ਵਿੱਚ ਤਾਂ ਲੋਕ ਚੜ੍ਹਦੇ ਉਤਰਦੇ ਰਹਿੰਦੇ ਹਨ। " ਗੁਆਂਢਣ ਨੇ ਦੱਸਿਆ, " ਲਿਫ਼ਟ ਦੀ ਚਾਬੀ ਹਰਵਿੰਦਰ ਕੋਲ ਹੁੰਦੀ ਹੈ। ਕਿਤੇ ਵੀ ਰੋਕ ਸਕਦਾ ਹੈ। ਫਿਰ ਬਾਹਰੋਂ ਨਹੀਂ ਖੁੱਲਦੀ। ਹੁਣ ਅੱਗੇ ਤੈਨੂੰ ਦੱਸਣ ਦੀ ਲੋੜ ਨਹੀਂ ਹੈ। ਤੂੰ ਕੋਈ ਨਿਆਣੀ ਨਹੀਂ ਹੈ। ਬਾਕੀ ਸਬ ਹਰ ਰੋਜ਼ ਦੇਖੀ ਜਾਵੀ। ਮੇਰਾ ਕਿਸੇ ਕੋਲ ਨਾਂਮ ਨਾਂ ਲੈ ਦੇਵੀ। ਮੇਰੀ ਨੌਕਰੀ ਚਲੀ ਜਵੇਗੀ। "


Comments

Popular Posts