ਮਾਂ ਤੋਂ ਵੱਹੁਟੀ ਪਿਆਰੀ ਲੱਗਦੀ ਹੈ
sqivMdr kOr swqI (kYlgrI )-knyzf satwinder_7@hotmail.com
PRINTਈ ਮੇਲ
ਮਾਂ ਬਾਰੇ ਤਾਂ ਸਭ ਜਾਣਦੇ ਹਨ। ਇਹ ਉਹ ਔਰਤ ਹੁੰਦੀ ਹੈ। ਜੋ ਮਰਦ ਦੁਆਰਾ ਪਾਣੀ ਦੇ ਬੁਲਬਲੇ ਨੂੰ ਜਾਇਆ ਕਰਨ ਪਿਛੋਂ , ਆਪਣੀ ਕੁੱਖ ਵਿੱਚ ਸੰਭਾਂਲਦੀ ਹੈ। ਬਹੁਤੇ ਮਰਦ ਤਾਂ ਰਾਜ਼ੀ ਵੀ ਨਹੀਂ ਹੁੰਦੇ ਕਿ ਉਹ ਚੜ੍ਹਦੀ ਜਵਾਨੀ ਵਿੱਚ ਹੀ ਬਾਪ ਬਣ ਜਾਣ। ਮੇਰੇ ਪਤੀ ਦੀ ਵੀ ਇਹੀ ਰਾਏ ਸੀ," ਮੈਂ ਤਾਂ ਅਜੇ ਆਪ ਨਿਆਣਾਂ ਹਾਂ। ਮੈਨੂੰ ਬੱਚਾ ਨਹੀਂ ਚਾਹੀਦਾ। ਅਜੇ ਤਾਂ ਮੇਰੇ ਆਪਣੇ ਐਸ਼ ਕਰਨ ਦੇ ਦਿਨ ਹਨ। " ਮੈਂ ਤਾਂ ਕਹਿ ਦਿੱਤਾ ਸੀ," ਅਜੇ ਬੱਚਿਆਂ ਨਾਲ ਹੀ ਖੇਡ ਲੈਣਾਂ ਸੀ। ਵਿਆਹ ਕਰਾਉਣ ਦੀ ਕੀ ਲੋੜ ਸੀ। 21 ਸਾਲ ਵਿੱਚ ਵਿਆਹ ਕਰਾ ਲਿਆ। ਐਸ਼ ਹੀ ਕਰ ਲੈਣੀ ਸੀ। " ਮਾਂ ਬੱਚੇ ਨੂੰ ਜਨਮ ਦੇ ਕੇ ਹਰ ਮਸੀਬਤ ਸਹਿ ਕੇ ਪਾਲਦੀ ਹੈ। ਖੁਸ਼ੀ-ਖੁਸ਼ੀ ਪੁੱਤਰ ਨੂੰ ਵਿਆਹੁਦੀ ਹੈ। ਆਪਣੀ ਮਰਜ਼ੀ ਨਾਲ ਪੁੱਤਰ ਦੇ ਵਿਆਹ ਦਾ ਮਾਂ ਫੈਸਲਾਂ ਕਰਦੀ ਹੈ। ਨੂੰਹੁ ਪੁੱਤਰ ਤੋਂ ਵੀ ਪਿਆਰੀ ਲੱਗਦੀ ਹੈ। ਲੋਕਾਂ ਨੂੰ ਸੱਦੇ ਦਿੰਦੀ ਹੈ। ਆ ਕੇ ਮੇਰੀ ਨੂੰਹ ਨੂੰ ਦੇਖੋ। ਲੋਕਾਂ ਨੂੰ ਭੋਜ ਕਰਦੀ ਹੈ। ਬਾਪ ਤੋਂ ਵੱਧ ਮਾਂ ਹਰ ਜੁੰਮੇਵਾਰੀ ਨਿਭਾਉਂਦੀ ਹੈ। ਪੁੱਤਰ ਵੀ ਜਾਣਦਾ ਹੁੰਦਾ ਹੈ। ਉਸ ਦੀ ਜਿੰਦਗੀ ਵਿੱਚ ਮਾਪਿਆਂ ਦੀ ਕੀ ਦੇਣ ਹੈ? ਆਪ ਤੋਂ ਚੰਗਾ ਪੁੱਤਰ ਨੂੰ ਖਲੋਉਂਦੇ ਹਨ। ਧੀਆ ਤੋਂ ਵਧੀਆਂ ਪੜ੍ਹਾਈ ਕਰਾਉਂਦੇ ਹਨ। ਪਾਲਦੇ ਪੋਸ਼ਦੇ ਵੀ ਜੀਅ ਜਾਨ ਨਾਲ ਹਨ। ਜਦੋਂ ਵੱਹੁਟੀ ਘਰ ਆ ਜਾਂਦੀ ਹੈ। ਮਾਂ ਤੋਂ ਵੱਹੁਟੀ ਪਿਆਰੀ ਲੱਗਦੀ ਹੈ। ਭਾਵੇਂ ਉਹ ਪੇਕਿਆਂ ਨੂੰ ਸਭ ਕੁੱਝ ਲੁੱਟਾ ਦੇਵੇ। ਮਾਂ ਆਪਣੇ ਖਾਣ ਲਈ ਹੀ ਮਰਜ਼ੀ ਨਾਲ ਕੁੱਝ ਖਾ ਜਾਏ, ਕਈਆਂ ਪੁੱਤਾਂ ਨੂੰ ਉਹ ਵੀ ਦੁੱਖਦੀ ਹੈ। ਬੁੱਢੀ ਮਾਂ ਵੱਹੁਟੀ ਅੱਗੇ ਛੋਟੀ ਪੈ ਜਾਂਦੀ ਹੈ।
ਸਿਮਰਨ ਕਨੇਡੀਅਨ ਮਾਂ ਦਾ ਬਹੁਤ ਪਿਆਰਾ ਲਾਡਲਾ ਪੁੱਤਰ ਸੀ। ਮਾਂ ਨੂੰ ਪਤਾ ਨਹੀਂ, ਪਹਿਲਾਂ ਵੀ ਸੱਚਾ ਪਿਆਰ ਕਰਦਾ ਸੀ। ਜਾਂ ਤੱਤੀਆਂ ਰੋਟੀਆਂ ਖਾਂਣ ਤੱਕ ਹੀ ਮਤਲਬ ਸੀ। ਮਾਂ ਦੀ ਪੱਕੀ ਰੋਟੀ ਹੀ ਸੁਆਦ ਲੱਗਦੀ ਸੀ। ਕਿਉਂਕਿ ਹੋਰ ਕੋਈ ਮਾਂ ਵਰਗੀ ਬਣ ਵੀ ਨਹੀਂ ਸਕਦੀ। ਸਿਮਰਨ ਦੀ ਮਾ ਉਸ ਨੂੰ ਵਿਆਹੁਣ ਲਈ ਇੰਡੀਆਂ ਲੈ ਕੇ ਗਈ। ਰੇਤੇ ਵਿਚੋਂ ਸੋਨਾਂ ਲੱਭਣ ਵਾਂਗ, ਵੱਹੁਟੀ ਨੂੰ ਮਸਾਂ ਲੱਭਿਆ। ਸਿਮਰਨ ਦਾ ਵਿਆਹ ਬੜੇ ਚਾਅ ਨਾਲ ਕੀਤਾ। ਵਿਆਹ ਹੁੰਦੇ ਹੀ ਸਿਮਰਨ ਇੱਕ ਦਮ ਬਦਲ ਗਿਆ ਸੀ। ਵੱਹੁਟੀ ਦੇ ਬਰਾਬਰ ਮਾਂ ਨੂੰ ਆਪਣੀ ਕਾਰ ਵਿੱਚ ਬੈਠਾਉਂਦੇ  ਨੂੰ ਸ਼ਰਮ ਆਉਂਦੀ ਸੀ। ਉਹ ਕਹਿੰਦਾ," ਮਾਂ ਤੂੰ ਦੂਜੇ ਕਿਸੇ ਮੈਂਬਰ ਨਾਲ ਕਾਰ ਵਿੱਚ ਬੈਠ ਜਾ। ਅਸੀਂ ਕਿਸੇ ਹੋਰ ਪਾਸੇ ਜਾਣਾਂ ਹੈ। " ਮਾਂ ਸੋਚਦੀ ਸੀ," ਤਾਜ਼ਾ ਵਿਆਹ ਕਰਾਇਆ ਹੈ। ਸਿਮਰਨ  ਆਪਣੀ ਪਰਾਈਵੇਸੀ ਚਹੁੰਦਾ ਹੈ। ਹੋਲੀਂ-ਹੋਲੀਂ ਇਹ ਵਿਥ ਵਧਦੀ ਗਈ। ਸਿਮਰਨ ਦੀ ਵੱਹੁਟੀ ਨੂੰ ਕਸੂਰਵਾਰ ਕਿਵੇਂ ਠਹਿਰਾਇਆ ਜਾ ਸਕਦਾ ਸੀ। ਉਹ ਤਾਂ ਅਜੇ ਮੂੰਹ ਵੀ ਨਹੀਂ ਖੋਲਣ ਲੱਗੀ ਸੀ। ਬਹੂ ਅਜੇ ਸਿਮਰਨ ਦੀਆਂ ਆਦਤਾਂ ਦੇਖ ਕੇ ਸ਼ਰਮ ਮਹਿਸੂਸ ਕਰ ਰਹੀ ਸੀ। ਉਹ ਝਿਜ਼ਕ ਵੀ ਰਹੀ ਸੀ। ਜਦੋਂ ਸਿਮਰਨ ਆਪਣੀ ਮਾਂ ਨੂੰ ਕਹਿੰਦਾ," ਮੇਰੀ ਪਤਨੀ ਨੂੰ ਹੁਣੇ ਕੰਮ ਕਰਨ ਕਿਉਂ ਲਗਾ ਲਿਆ? ਇਸ ਨੇ ਰੋਟੀ ਨਹੀਂ ਪਕਾਉਣੀ। ਤੂੰ ਆਟਾ ਗੁੰਨਣ ਲਗਾ ਲਈ ਹੈ।" ਵੱਹੁਟੀ ਅੱਗੋਂ ਕਹਿੰਦੀ," ਮੇਰੀ ਮੰਮੀ ਵੀ ਆਟਾ ਮੇਰੇ ਕੋਲੋ ਹੀ ਗੁੰਨਾਉਂਦੀ ਹੁੰਦੀ ਸੀ। ਮੈਨੂੰ ਰਸੋਈ ਦਾ ਕੰਮ ਕਰਨ ਦਾ ਬਹੁਤ ਸ਼ੌਕ ਹੈ। " ਸਿਮਰਨ ਕਹਿੰਦਾ," ਮੇਰੀ ਮਾਂ ਨੇ ਹੋਰ ਕੀ ਕਰਨਾਂ ਹੈ? ਆਪੇ ਹੋਲੀ-ਹੋਲੀ ਕੰਮ ਕਰ ਲਵੇਗੀ। ਨਹੀਂ ਤਾਂ ਇਸ ਦੇ ਗੋਡੇ ਦੁੱਖਣ ਲੱਗ ਜਾਣਗੇ। ਇਹ ਵਿਹਲੀ ਬੈਠੀ ਬਿਮਾਰ ਹੋ ਜਾਵੇਗੀ।" ਮਾਂ ਨੇ ਕਿਹਾ," ਪੁੱਤਰ ਮੈਂ 70 ਸਾਲਾਂ ਦੀ ਹੋ ਗਈ ਹਾਂ। ਹੁਣ ਤਾਂ ਹੰਭ ਹੀ ਗਈ ਹਾਂ। ਬੱਚੇ ਜੰਮਦੀ ਹੰਭ ਗਈ। ਪੁੱਤਰ ਨੂੰ ਜੰਮਣ ਦੀ ਉਡੀਕ ਵਿੱਚ ਧੀਆਂ ਦਾ ਜੰਮ ਕੇ ਢੇਰ ਲਾ ਲਿਆ। ਹੁਣ ਮੇਰੇ ਵਿੱਚ ਹੋਰ ਤਾਕਤ ਨਹੀਂ ਰਹੀ। ਮੈਨੂੰ ਸੁੱਖ ਹੋ ਗਿਆ। ਇਹ ਕੰਮ ਨੂੰ  ਹੱਥ ਪਾਉਂਦੀ ਹੈ। " ਹਰ ਰੋਜ਼ ਐਸੀ ਬਹਿਸ ਹੁੰਦੀ। ਮਾਂ ਨੂੰ ਇੱਕ ਦਿਨ ਸਿਮਰਨ ਪੁੱਛਣ ਲੱਗਾ," ਮਾਂ ਕੀ ਤੂੰ ਕਨੇਡਾ ਜਾਣ ਦੀ ਪੈਕਇੰਗ ਕਰ ਲਈ ਹੈ? " ਮਾਂ ਨੇ ਕਿਹਾ," ਤੂੰ ਵੀ ਤਾਂ ਅਜੇ ਕੱਪੜੇ ਟੈਚੀਆਂ ਵਿੱਚ ਨਹੀਂ ਪਾਏ। ਚਾਰ ਦਿਨ ਰਹਿ ਗਏ ਹਨ। ਮੈਂ ਵੀ ਤਿਆਰੀ ਕਰ ਰਹੀ ਹਾਂ। " " ਮਾਂ ਮੈਂ ਤਾਂ ਆਪਣੀ ਮਹੀਨੇ ਦੀ ਹੋਰ ਛੁੱਟੀ ਵਧਾ ਲਈ ਹੈ। ਤੂੰ ਕਨੇਡਾ ਜਾ ਕੇ ਘਰ ਸੰਭਾਂਲ ਲੈ। " " ਪੁੱਤਰ ਮੈਂ ਕੱਲੀ ਨੇ ਤੇਰੇ ਵਗੈਰ ਜਾ ਕੇ ਕੀ ਕਰਨਾ ਹੈ? " ਮਾਂ ਨੇ ਆਪੇ ਟਿੱਕਟ ਏਜਿੰਟਾਂ ਕੋਲ ਜਾਂ ਕੇ ਸਿਮਰਨ ਦੇ ਨਾਲ ਦੀ ਟਿੱਕਟ ਕਰਾ ਲਈ। ਦੋਂਨੇਂ ਕਨੇਡਾ ਆ ਗਏ। ਅਜੇ ਇੰਡੀਆਂ ਤੋਂ ਆਏ ਨੂੰ ਦੋ ਹਫ਼ਤੇ ਹੀ ਹੋਏ ਸਨ। ਵੱਹੁਟੀ ਨੇ ਦੋ ਕੁ ਵਾਰੀ ਦੱਸ ਦਿੱਤਾ," ਮੇਰਾ ਸਿਰ ਦੁੱਖਦਾ ਹੈ। "
ਸਿਮਰਨ ਨੇ ਆਪਣੀ ਟਿੱਕਟ ਇੰਡੀਆਂ ਦੀ ਕੱਟਾ ਲਈ। ਆਪਣੀ ਮਾਂ ਨੂੰ ਉਸ ਦਿਨ ਦੱਸਿਆ ਜਿਸ ਦਿਨ ਜਾਣਾਂ ਸੀ," ਮਾਂ ਮੈ ਇੰਡੀਆ ਜਾ ਰਿਹਾਂ ਹਾਂ। ਉਸ ਦਾ ਸਿਰ ਬਹੁਤ ਦੁੱਖਦਾ ਹੈ। ਹੋਰ ਨਾਂ ਉਸ ਦੀ ਨਜ਼ਰ ਘੱਟ ਜਾਵੇ। ਮੇਰਾ ਜਾਣਾਂ ਜਰੂਰੀ ਹੈ। ਉਹ ਮੇਰੇ ਬਗੈਰ ਜੀਅ ਨਹੀਂ ਲਗਾਉਂਦੀ। " ਸਿਮਰਨ ਬੁੱਢੀ ਮਾਂ ਨੂੰ ਛੱਡ ਕੇ, ਜੁਵਾਨ ਪਤਨੀ ਦੀ ਸੇਹਿਤ ਦੀ ਸੰਭਾਲ ਲਈ ਉਸ ਕੋਲ ਚਲਾ ਗਿਆ।

Comments

Popular Posts