ਰੁਤ, ਰੁਤ  ਦਾ ਮੇਵਾ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਹਰ ਰੁਤ ਆਪਣੀ ਪਿਆਰੀ ਲੱਗਦੀ ਹੈ। ਰੁਤਾਂ ਚਾਰ ਹੁੰਦੀਆਂ ਹਨ। ਗਰਮੀ, ਸਰਦੀ, ਪੱਤਝੜ, ਬਹਾਰ ਹਨ। ਸਰਬ, ਸ਼ਕਤੀ ਸ਼ਾਲੀ ਨੇ, ਇਸ ਜੱਗ ਨੂੰ ਚਲਾਉਣ ਵਾਲੇ ਨ,ੇ ਜਿਵੇਂ ਵੀ ਜੋ ਬਣਾਇਆ ਹੈ। ਬਹੁਤ ਖੂਬਸੂਰਤ ਹੈ। ਪੱਤਝੜ ਦਾ ਵੀ ਆਪਣਾਂ ਹੀ ਨਜ਼ਰਾ ਹੁੰਦਾ ਹੈ। ਦਰਖ਼ੱਤ ਸਾਰੇ ਝੱੜ ਜਾਂਦੇ ਹਨ। ਹਰ ਬਨਸਪਤੀ ਪੀਲੀ ਹੋਣ ਲੱਗ ਜਾਂਦੀ ਹੈ। ਘਾਹ ਤੱਕ ਸੁੱਕ ਜਾਂਦਾ ਹੈ। ਬਹਾਰ ਵਿੱਚ ਫਿਰ ਹਰਿਆਲੀ ਆ ਜਾਂਦੀ ਹੈ। ਪੱਤੇ ਤੇ ਫੁੱਲ ਨਿੱਕਲ ਆਉਂਦੇ ਹਨ। ਬਿਲਕੁਲ ਸਾਡੀ ਜਿੰਦਗੀ ਦੀ ਤਰਾਂ ਹੀ ਹੈ। ਸੁੱਖ-ਦੁੱਖ, ਖੁਸ਼ੀ-ਗਮੀ ਵਾਗ ਹੀ ਹੈ। ਇਹ ਜਾਨ ਨਾਲ ਬਿਚਰਦੇ ਹਨ। ਰੁੱਤਾਂ ਧਰਤੀ ਮਾਂ ਉਤੇ ਆਉਂਦੀਆਂ ਹਨ। ਸੂਰਜ ਆਪਣੀ ਥਾਂ ਹੈ ਇਹ ਸਾਨੂੰ ਰੋਸ਼ਨੀ ਦਿੰਦਾ ਹੈ। ਧੁੱਪ ਨਾਲ ਹੀ ਬਨਸਪਤੀ ਜਿੰਦਾ ਹੈ। ਧੁੱਪ ਨਾਂ ਨਿੱਕਲੇ ਹਰੇ ਪਤੇ ਪਿਲੇਂ ਹੋਣ ਲੱਗ ਜਾਂਦੇ ਹਨ। ਚਾਰ ਦਿਨ ਧੁੱਪ ਨਾ ਨਿੱਕਲੇ ਬਨਸਪਤੀ ਪੀਲੀ ਪੈ ਜਾਂਦੀ ਹੈ। ਬੱਦਲ ਹੋਣ ਵਾਰਸ਼ ਹੁੰਦੀ ਰਹੇ। ਧੁੱਪ ਦੇਖਣ ਨੂੰ ਜੀਅ ਕਰਦਾ ਹੈ। ਸਾਰੀ ਧਰਤੀ ਨੂੰ ਸੇਗਲ ਆ ਜਾਂਦੀ ਹੈ। ਸਾਨੂੰ ਵੀ ਦਮ ਘੁੱਟਦਾ ਲੱਗਦਾ ਹੈ। ਗਰਮੀਆਂ ਵਿੱਚ ਦਿਨ ਖੁੱਲ ਜਾਂਦੇ ਹਨ। ਦਿਨ ਵੱਡੇ ਹੋ ਜਾਂਦੇ ਹਨ। ਪਰ ਜੇ ਗਰਮੀ ਜ਼ਿਆਦਾ ਪੈਣ ਲੱਗ ਜਾਵੇ, ਅਸੀਂ ਬੌਦਲ ਜਾਂਦੇ ਹਾਂ। ਲੋਕੀਂ ਲੂਹ ਲੱਗਣ ਨਾਲ ਮਰਨ ਲੱਗ ਜਾਂਦੇ ਹਨ। ਫਿਰ ਅਸੀਂ ਠੰਡ ਚਹੁੰਦੇ ਹਾਂ। ਉਸ ਅੱਗੇ ਹਾੜੇ ਕੱਢਦੇ ਹਾਂ। ਮਾੜਾ ਜਿਹਾ ਮੀਂਹ ਪਾ ਕੇ ਠੰਡ ਵਰਤਾ ਦੇਵੇ। ਪਾਣੀ ਭਾਵੇਂ ਸਾਨੂੰ ਸਭ ਨੂੰ ਬਨਸਪਤੀ ਜਿੰਦਾ ਰੱਖਦਾ ਹੈ। ਪਾਣੀ ਦੇ ਹੜ ਆ ਜਾਣ ਤਾਂ ਜੀਵਨ ਤਬਾ ਹੋ ਜਾਂਦਾ ਹੈ। ਪਾਣੀ ਪੀਣ ਲਈ ਜਰੂਰੀ ਵੀ ਹੈ। ਹਵਾ ਬਹੁਤ ਚੱਲੇ ਨੁਕਸਾਨ ਕਰਦੀ ਹੈ। ਬਨਸਪਤੀ ਤੇ ਇਨਸਾਨਾਂ ਨੂੰ ਤਬਾ ਕਰ ਦਿੰਦੀ ਹੈ। ਫ਼ਸਲਾਂ ਨੂੰ ਪਾਣੀ ਦਿੱਤਾ ਹੋਵੇ। ਹਨੇਰੀ ਵਗਣ ਨਾਲ ਸਾਰੀ ਫ਼ਸਲ ਤਬਾਹ ਹੋ ਜਾਂਦੀ ਹੈ। ਹਵਾ ਸਾਨੂੰ ਸਭ ਨੂੰ ਜੀਣ ਲਈ ਜਰੂਰੀ ਵੀ ਹੈ। ਸਭ ਰੁਤ, ਰੁਤ ਦਾ ਮੇਵਾ ਹੈ। ਗਰਮੀ ਤੋਂ ਅੱਕੇ ਹੋਏ। ਲੋਕ ਠੰਡ ਉਡੀਕਣ ਲੱਗ ਜਾਂਦੇ ਹਨ। ਸਰਦੀਆਂ ਨੂੰ ਦਿਨ ਛੋਟੇ ਹੋ ਜਾਂਦੇ ਹਨ। ਸਰਦੀ ਪੈਣ ਸਾਰ ਲੋਕ ਦੁਹਾਈ ਪਾਉਣ ਲੱਗ ਜਾਂਦੇ ਹਨ। ਹਾਏ ਠੰਡ ਹੋ ਗਈ। ਲੋਕ ਠੁਰ-ਠੁਰ ਕਰਨ ਲੱਗ ਜਾਂਦੇ ਹਨ। ਕਈ ਥਾਵਾਂ ਉਤੇ ਅਸਲ ਵਿੱਚ ਅਜੇ ਵੀ ਗਰਮੀ, ਸਰਦੀ ਤੋਂ ਬਚਣ ਲਈ ਬਹੁਤੇ ਵਧੀਆ ਪ੍ਰਬੰਧ ਨਹੀਂ ਹਨ। ਸਰਦੀ ਤੋਂ ਬਚਣ ਲਈ ਹਰ ਕੰਮਰੇ ਵਿੱਚ ਹੀਟਰ ਤੇ ਗਰਮੀ ਤੋਂ ਬਚਣ ਲਈ ਏਅਰਕਡੀਸ਼ਨ ਨਹੀਂ ਹਨ। ਅਗਰ ਹੈ ਵੀ ਤਾਂ ਬਿਜਲੀ ਹੀ ਨਹੀਂ ਆਉਂਦੀ। ਜੇ ਚਲਣਗੇ, ਇੰਨਾਂ ਦਾ ਸੁੱਖ ਤਾਂ ਹੀ ਹੋਵੇਗਾ।
ਬੰਦਾ ਸੁੱਖ-ਦੁੱਖ, ਖੁਸ਼ੀਆਂ-ਗਮੀਆਂ ਨੂੰ ਦਿਲ ਨਾਲ ਲਾ ਕੇ ਬੈਠ ਜਾਂਦਾ ਹੈ। ਰੁੱਤਾਂ ਦਾ ਬਦਲਣਾਂ ਕਹਿਰ ਸਮਝਦਾ ਹੈ। ਅਸੀਂ ਇਸ ਸਾਰੇ ਕਾਸੇ ਵਿਚੋਂ ਬਦਲਾ ਦਾ ਅੰਨਦ ਨਹੀ ਲੈਂਦੇ। ਸਹਿਣ ਸ਼ਕਤੀ ਹੀ ਘੱਟ ਗਈ ਹੈ। ਇਨਸਾਨ ਛੇਤੀ ਘਬਰਾ ਜਾਂਦਾ ਹੈ। ਜਾਂ ਤਾਂ ਬਹੁਤ ਜ਼ਿਆਦੇ ਸਹੂਲਤਾਂ ਨਾਲ ਨਾਜ਼ਕ ਹੋ ਚੁੱਕੇ ਹਾਂ। ਸਹਿਣ ਸ਼ਕਤੀ ਕਰਨੀ ਸਿੱਖੀ ਹੀ ਨਹੀਂ। ਸਰੀਰ ਨੂੰ ਥੋੜਾ ਜਿਹਾ ਕਸਟ ਹੋਇਆ। ਉਦੋਂ ਹੀ ਘਬਰਾ ਜਾਂਦੇ ਹਾਂ। ਸਰਦੀ, ਗਰਮੀ ਕਿਸੇ ਹੋਰ ਤਕਲੀਫ਼ ਨਾਲ ਦਮ ਨਿੱਕਲਣ ਲੱਗ ਜਾਂਦਾ ਹੈ। ਜੋ ਖ਼ਤਰਨਾਕ ਵੀ ਹੈ। ਸਹੂਲਤਾਂ ਨੇ ਸਾਨੂੰ ਬਹੁਤ ਨਾਜ਼ਕ ਬਣਾਂ ਦਿੱਤਾ ਹੈ। ਸਰੀਰ ਨੂੰ ਸਭ ਕਾਸੇ ਨਾਲ ਲੜਨ ਦੇ ਕਾਬਲ ਬਣਾਈਏ। ਮਾੜੇ ਚੰਗੇ ਸਮੇਂ ਨਾਲ ਜੀਣਾਂ ਸਿੱਖੀਏ। ਉਨਾਂ ਲੋਕਾਂ ਦੀ ਗੱਲ ਕਰਦੇ ਹਾਂ। ਜੋਂ ਬਾਹਰ ਸਰਦੀ, ਗਰਮੀ ਵਿੱਚ ਕੰਮ ਕਰਦੇ ਰਹੇ ਹਨ। ਉਹੀ ਲੋਕ ਸਰਦੀ, ਗਰਮੀ ਵਿੱਚ ਵਿਦ ਬਾਹਰ ਨਹੀਂ ਖੜ੍ਹ ਸਕਦੇ। ਅਗਰ ਅਸੀਂ ਆਪ ਐਸੇ ਬਣਦੇ ਜਾ ਰਹੇ ਹਾਂ ਤਾਂ ਬੱਚਿਆਂ ਨੂੰ ਕੀ ਸਿਖਾ ਸਕਦੇ ਹਾਂ? ਬੱਚੇ ਤਾ ਸਾਡੇ ਤੋਂ ਵੀ ਨਾਜ਼ਕ ਹੋ ਜਾਣਗੇ। ਆਮ ਹੀ ਕਹਿ ਦਿੰਦੇ ਹਾਂ। ਭਾਰਤ ਵਿੱਚ ਤਾਂ ਕਹਿਰ ਦੀ ਸਰਦੀ, ਗਰਮੀ ਪੈਂਦੀ ਹੈ। ਅਸੀਂ ਤਾਂ ਉਥੇ ਜਾ ਕੇ ਨਹੀਂ ਰਹਿ ਸਕਦੇ। 2011 ਦੇ ਸਿਆਲਾਂ ਵਿੱਚ ਹੀ ਜਨਵਰੀ ਵਿੱਚ ਲੋਕਾਂ ਦੀ ਠੰਡ ਨਾਲ ਬਸ ਹੋ ਗਈ। ਅਸੀਂ ਇਹ ਵੀ ਜਾਣਦੇ ਹਾਂ। ਕਨੇਡਾ ਵਰਗੇ ਦੇਸ਼ਾਂ ਵਿੱਚ ਤਾਂ ਉਸ ਤੋਂ ਵੀ 25 ਗੁਣਾ ਜ਼ਿਆਦਾ ਠੰਡ ਹੁੰਦੀ ਹੈ। ਕਨੇਡਾ ਵਿੱਚ ਸਹੂਲਤਾਂ ਵੱਧ ਹੋਣ ਨਾਲ ਸਭ ਬਰਾਬਰ ਹੋ ਜਾਂਦਾ ਹੈ। ਹੁਣ ਤਾਂ ਇਥੇ ਕਨੇਡਾ ਵਿੱਚ ਵੀ ਬਹੁਤ ਗਰਮੀ ਪੈਂਦੀ ਹੈ। ਇਥੇ ਦੀ ਧੁੱਪ ਤਾਂ ਚਮੜੀ ਨੂੰ ਜਾਲ਼ ਦਿੰਦੀ ਹੈ। ਕੁੱਝ ਦਿਨਾਂ ਲਈ, ਚਮੜੀ ਕਾਲੀ ਹੋ ਜਾਂਦੀ ਹੈ। ਹਰ ਹਾਲਤ ਵਿੱਚ ਜੀਣਾਂ ਸਿੱਖੀਏ। ਨਖ਼ਰੇ ਕਰਨ ਨਾਲ ਜਿੰਦਗੀ ਨਹੀਂ ਚਲਦੀ। ਜਿੰਦਗੀ ਬਹੁਤ ਛੋਟੀ ਹੈ। ਮਸੀਬਤਾਂ ਨੂੰ ਭੁੱਲ ਕੇ, ਜੀਣ ਦਾ ਅੰਨਦ ਲਈਏ। ਗਰਮ ਸਰਦ ਰੁੱਤਾ ਤੇ ਦੁੱਖਾਂ ਦਾ ਹੱਲ ਭਾਲੀਏ। ਨਾਂ ਕਿ ਬੈਠ ਕੇ ਉਨਾਂ ਨੂੰ ਰੋਈਏ।।

Comments

Popular Posts