ਜਿੰਦਗੀ ਹੱਸਦੇ ਖੇਡਦੇ ਗੁਜ਼ਾਰੀਏ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਜਿੰਦਗੀ ਜੀਣ ਦਾ ਨਾਂਮ ਹੈ। ਇਸ ਨੂੰ ਅਜ਼ਾਦੀ ਨਾਲ ਜੀਈਏ। ਜੋ ਸਮਾਂ ਜਿੰਦਗੀ ਦਾ ਲੰਘ ਗਿਆ ਹੈ। ਇਸ ਨੇ ਮੁੜ ਕੇ ਹੱਥ ਨਹੀਂ ਆਉਣਾਂ। ਪੈਸਾ ਵੀ ਕਮਾਇਆ ਹੋਇਆ ਉਦੋਂ ਕੰਮ ਨਹੀਂ ਆਉਂਦਾ। ਜਦੋਂ ਬੰਦਾ ਬਿਮਾਰ ਹੋ ਜਾਂਦਾ ਹੈ। ਬੰਦੇ ਦੇ ਸਾਹ ਅਸੀਂ ਪੈਸੇ ਨਾਲ ਖ੍ਰੀਦ ਕੇ ਉਸ ਅੰਦਰ ਨਹੀਂ ਪਾ ਸਕਦੇ। ਹਾਂ ਜਦੋਂ ਚਲਦੇ ਫਿਰਦੇ ਹਾਂ। ਉਦੋਂ ਹੀ ਸ਼ੁਰੂ ਤੋਂ ਸੇਹਿਤ ਦਾ ਖਿਆਲ ਰੱਖਿਆ ਜਾਵੇ। ਸੇਹਿਤ ਨੂੰ ਚਲਾਉਣ ਜੋਗਾ ਜਰੂਰ ਖਾਦਾ ਜਾਵੇ। ਬਹੁਤਾ ਖਾਣ ਨਾਲ ਵੀ ਸੇਹਿਤ ਖ਼ਰਾਬ ਹੋ ਜਾਂਦੀ ਹੈ। ਥੋੜਾ ਖਾਣ ਨਾਲ ਸੇਹਿਤ ਕੰਮਜ਼ੋਰ ਹੋ ਜਾਂਦੀ ਹੈ। ਜਿੰਦਗੀ ਹੱਸਦੇ ਖੇਡਦੇ ਗੁਜ਼ਾਰੀਏ। ਸੇਹਿਤ ਤੰਦਰੁਸਤ ਹੋਵੇਗੀ, ਤਾਂਹੀਂ ਜਿੰਦਗੀ ਖੁਸ਼ਿਆਲ ਹੋਵੇਗੀ। ਅਸੀਂ ਬਦੇਸ਼ਾਂ ਵਿੱਚ ਜ਼ਿਆਦਾ ਲੋਕ ਪਿੰਡਾਂ ਵਿਚੋਂ ਆਏ ਹਾਂ। ਪਰ ਦੇਖਿਆ ਇਹ ਜਾ ਰਿਹਾ ਹੈ। ਜ਼ਿਆਦਾਤਰ ਆਪਣੇ ਲੋਕ ਪਾਰਕਾਂ ਵਿੱਚ ਜਾ ਕੇ ਰਾਜ਼ੀ ਨਹੀਂ ਹਨ। ਬੱਚੇ ਥੋੜਾ ਜਿਹਾ ਵੀ ਲਿਬੜ ਜਾਣ, ਮਾਪੇ ਬੱਚਿਆਂ ਨੂੰ ਡਾਟਣ, ਕੁੱਟਣ ਲੱਗ ਜਾਂਦੇ ਹਨ। ਇਸ ਦੇ ਮੁਕਾਬਲੇ ਗੋਰੇ ਲੋਕ ਛੁੱਟੀ ਵਾਲੇ ਦਿਨ ਪਾਰਕ ਵਿੱਚ ਘੁੰਮਣ ਜਾਂਦੇ ਹਨ। ਬੱਚੇ ਤੇ ਆਪ ਝੀਲ ਦੇ ਕੋਲੇ ਰੇਤੇ ਵਿੱਚ ਖੇਡਦੇ ਹਨ। ਉਸ ਘਸਮੈਲੇ ਪਾਣੀ ਵਿੱਚ ਤਾਰੀਆਂ ਲਗਾਉਂਦੇ ਹਨ। ਘਹ ਉਤੇ ਨੰਗੇ ਪੈਰੀ ਫਿਰਦੇ ਹਨ। ਬਾਹਰ ਖੁੱਲੇ ਅਸਮਾਨ ਥੱਲੇ ਬਰਵੇਕਿਊ ਗੈਸ ਦੀ ਅੱਗ ਉਤੇ ਭੋਜਨ ਭੁੰਨ ਕੇ ਖਾਂਦੇ ਹਨ। ਉਦੋਂ ਇਸ ਤਰਾਂ ਲੱਗਦਾ ਹੈ। ਜਿਵੇ ਬਿਲਕੁਲ ਇਹ ਸਾਧਰਨ ਪੇਡੂ ਆਮ ਜਿੰਦਗੀ ਜਿਉਂ ਰਹੇ ਹਨ। ਖੁੱਲੇ ਅਸਮਾਨ ਥੱਲੇ ਤੰਬੂ ਲਗਾ ਕੇ ਸੌਂਦੇ ਹਨ। ਕੈਲਗਰੀ ਲੇਕ ਬੋਨਾਵਿਸਟਾ ਉਤੇ ਕੰਮ ਕਰਦੀ ਸੀ। ਇਸ ਪਾਰਕ ਦੀ ਫੀਸ 250 ਡਾਲਰ ਸਾਲ ਦੇ ਪੂਰੇ ਪਰਵਾਰ ਦੇ ਹਨ। ਮੈਂ ਕੱਲ ਹੀ ਇੱਕ ਗੋਰਿਆਂ ਦੇ ਪਰਵਾਰ ਨੂੰ ਮਿਲੀ। ਉਹ ਸੱਤ ਭੈਣ-ਭਰਾ ਸਨ। ਸਾਰੇ ਬੋਨਾ ਵਿਸਟਾ ਲੇਕ ਉਤੇ ਇੱਕਠੇ ਹੋਏ ਸਨ। ਸਭ ਦੇ ਪਤੀ-ਪਤਨੀਆਂ, ਬੱਚੇ ਸਾਥ ਸਨ। ਪੂਰੇ ਘਰ ਦੇ ਮੈਂਬਰ 34 ਸਨ। ਸਭ ਆਪੋ-ਆਪਣੀਆਂ ਖੇਡਾ ਖੇਡੀਆਂ। ਕਿਸੇ ਨੇ ਟੈਨਸ, ਬਾਲੀਬਾਲ, ਬਾਸਕਟਬਾਲ ਨੂੰ ਖੇਡਿਆ, ਕਈ ਝੂਲੇ ਝੂਟ ਰਹੇ ਸਨ। ਕਈ ਪਾਣੀ ਵਿੱਚ ਤਾਰੀਆਂ ਲਾ ਰਹੇ ਸਨ। ਰੇਤੇ ਦੀਆਂ ਢੇਰੀਆਂ ਬਣਾ ਕੇ ਖੇਡ ਰਹੇ ਸਨ। ਰੇਤੇ ਉਤੇ ਲਿਟ-ਲਿਟ ਕੇ ਲਿਬੜ ਰਹੇ ਸਨ। ਸਾਰੇ ਬਹੁਤ ਖੁਸ਼ ਸਨ। ਘਾਹ ਉਤੇ ਬੈਠ ਕੇ, ਅੱਗ ਉਤੇ ਭੂੰਨਿਆ ਹੋਇਆ ਖਾਣਾ ਖਾਦਾ। ਮੇਰਾ ਆਪਣਾਂ ਦਿਲ ਕਰਦਾ ਸੀ। ਮੈਂ ਉਨਾਂ ਨਾਲ ਜਾ ਕੇ ਉਵੇਂ ਹੀ ਕਰਾਂ। ਪਰ ਮੈਂ ਆਪਣੀ ਜੋਬ ਉਤੇ ਸੀ। ਪਾਰਕ ਵਿੱਚ ਹਰ ਰੋਜ਼ ਸੈਂਕੜੇ ਲੋਕਾਂ ਨੂੰ ਹੱਸਦੇ ਖੇਡਦੇ ਦੇਖਦੀ ਹਾਂ।
ਹੈਰਾਨੀ ਹੁੰਦੀ ਹੈ। ਏਸ਼ੀਅਨ ਲੋਕ ਗਿਣਤੀ ਦੇ ਹੀ ਹੁੰਦੇ ਹਨ। ਅਬਲ ਤਾ ਹੁੰਦੇ ਹੀ ਨਹੀਂ। ਸ਼ਇਦ ਕੰਮ ਕਰਨ ਹੀ ਬਾਹਰਲੇ ਦੇਸ਼ਾਂ ਵਿੱਚ ਆਏ ਹਨ। ਬੱਚੇ ਭਾਵੇਂ ਰੋਂ ਕੇ ਮੱਲੋ-ਮੱਲੀ ਝੂਟਿਆਂ ਉਤੇ ਲੈ ਜਾਣ। ਅੰਦਰੋਂ ਅਸੀਂ ਉਥੇ ਵੀ ਜਾਣਾਂ ਨਹੀਂ ਚਹੁੰਦੇ। ਪਾਰਕਾਂ ਵਿੱਚ ਜਾਣ ਨਾਲ ਸਮਾਂ ਖ਼ਰਾਬ ਹੁੰਦਾ ਲੱਗਦਾ ਹੈ। ਘਰ ਅੰਦਰ ਇਹ ਖੁਸ਼ੀਆਂ ਨਹੀਂ ਮਿਲਦੀਆਂ। ਜੋ ਖੁੱਲੀ ਹਵਾ ਵਿੱਚ ਘਾਹ ਦੇ ਮੈਦਾਨ ਵਿੱਚ ਮਿਲਦੀਆਂ ਹਨ। ਇੱਕ ਔਰਤ ਜਿਸ ਦੇ ਚਾਰ ਮੁੰਡੇ ਸਨ। ਉਸ ਨੂੰ 30 ਸਾਲ ਪਹਿਲਾਂ ਬਲਡ ਸ਼ੂਗਰ ਹੋ ਗਈ ਸੀ। ਡਾਕਟਰ ਨੇ ਕਿਹਾ," ਖਾਣ ਵਾਲੀਆਂ ਮਿੱਠੀਆਂ ਚੀਜ਼ਾਂ ਬੰਦ ਕਰਦੇ। ਸੈਰ ਲਈ ਘੰਟਾ ਤੁਰਿਆ ਕਰ।" ਪਰ ਉਹ ਡਾਕਟਰ ਦੀ ਸਲਾਅ ਬਾਰੇ ਆ ਕੇ ਲੋਕਾਂ ਨੂੰ ਦਸਦੀ। ਆਪੇ ਕਹਿੰਦੀ," ਜਿਹੜਾ ਸੈਰ ਲਈ ਘੰਟਾ ਰੋਜ਼ ਦਾ ਖ਼ਰਾਬ ਕਰਨਾ ਹੈ, ਉਹੀ ਕੰਮ ਉਤੇ ਕੰਮ ਕਰਕੇ ਪੈਸੇ ਕਮਾਏ ਜਾਣ। ਪੁੱਤਾਂ ਦਾ ਕੁੱਝ ਬਣ ਜਾਵੇਗਾ।" ਸੇਹਿਤ ਨਾਲੋਂ ਪੁੱਤਾਂ ਨੂੰ ਹੋਰ ਕਮਾਂਕੇ ਦੇਣ ਦੀ ਤਮਾਂ ਲੱਗੀ ਹੋਈ ਸੀ। ਉਸ ਕੋਲ ਇਨਾਂ ਸਮਾਂ ਵੀ ਨਹੀਂ ਸੀ। ਪੰਜਾਬ ਜਾ ਕੇ ਆਪਣੇ ਬੁੱਢੇ ਮਾਂ-ਬਾਪ ਨੂੰ ਮਿਲ ਆਵੇ। ਉਸ ਦਾ ਆਪਣਾ ਪਿਉ ਮਹੀਨਾਂ ਅਧਰੰਗ ਨਾਲ ਮੰਜੇ ਉਤੇ ਪਿਆ ਰਿਹਾ। ਜ਼ਬਾਨ ਤੇ ਸਰੀਰ ਕੰਮ ਨਹੀਂ ਕਰਦੇ ਸਨ। ਉਸ ਨੂੰ ਦੇਖਣ ਨਹੀਂ ਗਈ। ਜਦੋਂ ਅਸੀਂ ਆਪਣਿਆਂ ਨੂੰ ਮਿਲਦੇ ਹਾਂ। ਸਰੀਰ ਵਿੱਚ ਆਪਣੇ ਨੂੰ ਮਿਲ ਕੇ ਜੋ ਭਾਵਨਾਵਾਂ ਉਬਰਦੀਆਂ ਹਨ। ਬਲਬਲੇ ਉਠਦੇ ਹਨ। ਆਪਣਿਆਂ ਨਾਲ ਮਿਲਕੇ, ਅਸੀ ਗਿਲੇ ਸ਼ਿਕਵੇ ਦੂਰ ਕਰਦੇ ਹਾਂ। ਉਹ ਵੀ ਸਾਡੇ ਸਰੀਰ ਨੂੰ ਨਵਾਂ-ਨਰੋਆ ਕਰਦੇ ਹਨ। ਸੁੱਖਾ ਨੂੰ ਪ੍ਰਵੇਸ਼ ਹੋਣ ਦੀ ਸ਼ਕਤੀ ਆਉਂਦੀ ਹੈ। ਦੁੱਖ ਦਲਿਦਰ ਭੁੱਲ ਜਾਂਦੇ ਹਨ। ਉਸ ਦੇ ਆਪੇ ਦਸਣ ਦੀ ਗੱਲ ਹੈ," ਬਦੇਸ਼ ਵਿੱਚ ਕੰਮ ਤੇ ਬੱਚਿਆਂ ਨਾਲ ਐਨਾਂ ਉਲਝ ਗਈ। 30 ਸਾਲਾਂ ਬਆਦ ਮੁੰਡਾ ਵਿਆਹੁਣ ਪੰਜਾਬ ਗਈ ਸੀ। ਕਿਸੇ ਭੈਣ ਭਰਾ ਨਾਲ ਨੇੜੇ ਦਾ ਸਬੰਧ ਵੀ ਨਹੀਂ ਸੀ। ਉਸ ਦਾ ਪਤੀ 10 ਸਾਲ ਪੰਜਾਬ ਹੀ ਰਿਹਾ। ਉਹ ਆਪਣੇ ਉਸ ਭਾਈ ਦੀ ਦੇਖਭਾਲ ਕਰ ਰਿਹਾ ਸੀ। ਜੋ ਆਪਣੇ ਸਕੀ ਮਾਸੀ, ਸਕੇ ਤਾਏ ਦੇ ਮੁੰਡੇ ਨੂੰ ਮਾਰ ਕੇ ਜੇਲ ਕੱਟ ਰਿਹਾ ਸੀ। ਇਹ ਬਾਹਰ ਪਾਲਟੀ ਬਣਾਂ ਕੇ 10 ਕੁ ਬੰਦਿਆਂ ਦਾ ਇੱਕਠ ਮਾਰੀ, ਉਸ ਦੀਆਂ ਮੁਲਾਕਤਾਂ ਕਰਦਾ ਫਿਰਦਾ ਸੀ। ਦਿਨੇ ਹੀ ਸ਼ਰਾਬ ਨਾਲ ਰੱਜ਼ ਜਾਦੇ ਸਨ। "ਘਰਵਾਲੀ ਕੰਮ ਉਤੇ ਸ਼ਿਫਟਾ ਲਾਉਂਦੀ ਆਪਣੇ ਆਪ ਨੂੰ ਭੁੱਲ ਚੁੱਕੀ ਸੀ।
ਉਹ ਔਰਤ ਅੱਜ ਵੈਨਕੂਵਰ ਦੇ ਸੀਨਅਰ ਸੈਂਟਰ ਵਿੱਚ ਅਧਰੰਗ ਦੀ ਬਿਮਾਰੀ ਨਾਲ ਘੁਲ ਰਹੀ ਹੈ। ਜ਼ਬਾਨ ਤੇ ਸਰੀਰ ਦਾ ਕੋਈ ਅੰਗ ਕੰਮ ਨਹੀਂ ਕਰਦਾ। ਘਰਵਾਲਾਂ ਵੀ ਉਸੇ ਸੀਨਅਰ ਸੈਂਟਰ ਵਿੱਚ ਹੈ। ਦਿਮਾਗੀ ਹਾਲਤ ਖੋ ਬੈਠਾਂ ਹੈ। ਪੁੱਤਰਾਂ ਕੋਲੇ ਹੁਣ ਆਪਣੇ ਕੰਮ ਤੋਂ ਵਿਹਲ ਨਹੀਂ ਹੈ। ਉਨਾਂ ਨੇ ਆਪਣੇ ਬੱਚੇ ਪਾਲਣੇ ਹਨ। ਪੁੱਤਰ ਅਮਰੀਕਾ ਵਿੱਚ ਹਨ।      
 
 

Comments

Popular Posts