ਗੱਜ਼ ਕੇ ਬੋਲੋ ਜੀ
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
 ਅਰਦਾਸ ਵਿੱਚ ਤਾਂ ਭਾਈ ਜੀ ਗਿਆਨੀ ਕਹਿੰਦੇ ਹਨ। ਗੱਜ਼ ਕੇ ਬੋਲੋ ਵਾਹਿਗੁਰੂ। ਇਹ ਵਾਹਿਗੁਰੂ ਨੂੰ ਤਲਵਾਰ ਵਾਂਗ ਵਰਤਦੇ ਹਨ। ਕਿਤੇ ਧਰਨਾਂ ਦੇਣਾਂ ਹੋਵੇ, ਲੜਾਈ ਲੜਨੀ ਹੋਵੇ, ਕਿਸੇ ਦੇ ਭਾਸ਼ਨ ਵਿੱਚ ਵਿਗਨ ਪਾਉਣਾ ਹੋਵੇ, ਲਈ ਵਰਤਦੇ ਹਨ। ਵਾਹਿਗੁਰ-ਵਾਹਿਗੁਰ। ਗੁਰਦੁਆਰੇ ਦੇ ਤੱਕੜੇ ਪ੍ਰਬੰਧਕ ਗੋਕਲ ਦੀ ਤਾਕਤ ਕਰਕੇ, ਆਮ ਬੰਦੇ ਨੂੰ ਪੈਸਾ ਪੈਸਾ ਗੋਲਕ ਵਿੱਚ ਪਾਉਣ ਵਾਲੇ ਨੂੰ ਢਾਅ ਕੇ ਕੁੱਟਦੇ ਹਨ। ਨਾਲੇ ਕਹਿੰਦੇ ਹਨ। ਗੱਜ਼ ਕੇ ਬੋਲੋ ਵਾਹਿਗੁਰੂ। ਨਾਲੇ ਮਾਂ ਭੈਣ ਦੀਆਂ ਮੋਟੀਆਂ-ਮੋਟੀਆਂ ਗਾਲਾਂ। ਫਿਰ ਨਾਲ-ਨਾਲ ਬੰਦਾ ਕੁੱਟਦੇ ਹਨ। ਨਾਲ-ਨਾਲ ਵਾਹਿਗੁਰੂ-ਵਾਹਿਗੁਰੂ ਜਾਪਦੇ ਹਨ। ਮੂੰਹ ਮੇ ਰਾਮ ਰਾਮ ਦੀ ਥਾਂ, ਮਹਾਬਰਾਂ ਬਣ ਗਿਆ ਮੂੰਹ ਮੇ ਵਾਹਿਗੁਰੂ-ਵਾਹਿਗੁਰੂ, ਸਿੱਖ ਦੇ ਹੱਥ ਵਿੱਚ ਸਿੱਖ ਦੀ ਦਾੜ੍ਹੀ। ਜਿਹਦੇ ਦੇ ਹੱਥ ਵਿੱਚ ਦਾੜ੍ਹੀ ਹੁੰਦੀ ਹੈ। ਉਹ ਬੋਲਦਾ ਹੈ। ਜੋ ਬੋਲੇ ਸੋ ਨੇਹਾਲ, ਬਾਕੀ ਹੈਮਤੀ ਵਿਹਲੀਆਂ ਰੋਟੀਆਂ ਖਾਣ ਵਾਲੇ ਕਹਿੰਦੇ ਹਨ। ਸਤਿ ਸ੍ਰੀ ਅਕਾਲ। ਇਹ ਵੀ ਕੀ ਕਰਨ ਕੋਈ ਤਾਂ ਕਸਰਤ ਚਾਹੀਦੀ ਹੈ। ਐਦਾ ਇੱਕ ਨਾਲ ਦੂਜੇ ਘੁਲ ਕੇ, ਕੁੱਟ ਕੇ, ਕਸਰ ਪੂਰੀ ਕਰ ਲੈਂਦੇ ਹਨ। ਕਿਰਪਾਨ ਗੋਲ਼ੀਂ ਮਾਰ ਕੇ ਬੰਦਾ ਮਾਰ ਦਿੰਦੇ ਹਨ। ਜੈਕਾਰੇ ਲਗਾਉਂਦੇ ਹਨ। ਜੋ ਬੋਲੇ ਸੋ ਨੇਹਾਲ, ਸਤਿ ਸ੍ਰੀ ਅਕਾਲ। ਹੈ ਨਾਂ ਨਵੀਨ ਧਰਮ, ਵਾਰੇ ਵਾਰੇ ਜਈਏ ਐਸੇ ਧਰਮੀਆਂ ਦੇ। ਗੁਰਦੁਆਰ ਸਾਹਿਬ ਵਿੱਚ ਨਾਲ ਨਵੀਨ ਧਰਮ ਦਾ ਨਵੀਨ ਸੰਤ ਜੀ ਕਥਾ ਕਰ ਰਹੇ ਸਨ। ਕੋਈ ਇੱਕ ਵਿਸ਼ਾ ਨਹੀਂ। ਜਿਵੇ ਖਿਚੜੀ ਬਣਾ ਰਹੇ ਹਨ।  ਪਰ ਇਹ ਗਿਆਨੀ ਤਾਂ ਕੱਲਾ ਹੀ ਬੰਦ ਕੰਮਰੇ ਵਿੱਚ ਭਾਸ਼ਨ ਦਿੰਦਾ ਲੱਗਦਾ ਹੈ। ਕੱਲੇ ਨੇ ਹੀ ਰੋਕਾਉਡਿੰਗ ਕੀਤੀ ਲੱਗਦੀ ਹੈ। ਉਸ ਪਿਛੇ ਕੋਈ ਗੱਜ਼ ਕੇ ਵਾਹਿਗੁਰੂ ਤਾਂ ਕਹਿ ਨਹੀਂ ਸੀ ਰਿਹਾ। ਗੱਜ਼ ਕੇ ਬੋਲੋ ਵਾਹਿਗੁਰੂ ਬਾਣੀ ਦਾ ਬਿਚਾਰ ਕਰਦੇ ਕਿਹਾ ਜਾ ਸਕਦਾ ਹੈ। ਨਾਂ ਕੇ ਇਹ ਤੱਕੀਆਂ ਕਲਾਮ ਹੈ। ਹਰ ਸਾਧ ਇਹੀ ਰਟੀ ਜਾਂਦਾ ਹੈ। ਬੋਲੋ ਵਾਹਿਗੁਰੂ, ਅੱਧੇ ਘੰਟੇ ਦੇ ਪ੍ਰਚਾਰ ਵਿੱਚ 20 ਮਿੰਟ ਬੋਲੋ ਵਾਹਿਗੁਰੂ। 10 ਮਿੰਟ ਪ੍ਰਬੰਧਕਾਂ ਦਾ ਧੰਨਵਾਦ ਕਰਨ ਵਿੱਚ, 10 ਮਿੰਟ ਹੋਰ ਸਮਾਂ ਉਪਰ ਲਾ ਕੇ ਦਾਨ ਮੰਗਦੇ ਹਨ। ਇਹ ਸਾਧ ਵੀ ਆਪੇ ਪ੍ਰਸ਼ਨ ਕਰ ਰਿਹਾ ਹੈ। ਕੀ ਤੁਸੀਂ ਕਦੇ ਗੁਰਦੁਆਰੇ ਸਾਹਿਬ ਆਂਡੇ-ਮੀਟ ਡੱਡੀਆਂ ਚੂਹੇ ਚੜਦੇ ਦੇਖੇ ਹਨ? ਸਬਜ਼ੀਆਂ ਹੀ ਬਣਦੀਆਂ ਹਨ। ਗੱਜ਼ ਕੇ ਬੋਲੋ ਵਾਹਿਗੁਰੂ। ਇਸ ਨੂੰ ਕੋਈ ਪੁਛੇ, ਮਾਸ ਦਾ ਹੀ ਤੂੰ ਬਣਇਆ ਹੈ। ਬਈ ਤੂੰ ਕਿਹੜੀ ਧਾਤ ਦਾ ਬਣਇਆ ਹੈ। ਫਿਰ ਆਪੇ ਹੀ ਕਹਿੱਣ ਲੱਗਾ," ਹਾਥੀ ਦੇ ਦੰਦਾ ਦੇ ਬੀਬੀਆ ਦੇ ਗਹਿਣੇ ਬਣਦੇ ਹਨ। ਸ਼ੇਰ ਦੀ ਖੱਲ ਦੇ ਸਾਧੂ ਸੰਤਾਂ ਦੇ ਹੇਠ ਵਿਛਾਉਣ ਨੂੰ ਕੂਲੇ ਕੰਬਲ ਬਣਦੇ ਹਨ। ਪੁੱਛੂਆਂ ਦੀਆਂ ਜੁੱਤੀਆਂ ਬਣਦੀਆਂ ਹਨ। ਗੱਜ਼ ਕੇ ਬੋਲੋ ਵਾਹਿਗੁਰੂ। "
ਦਮਦਮੀ ਟਕਸਾਲ ਦੇ ਠਾਕਰ ਸਿੰਘ ਭਾਸ਼ਨ ਦੇ ਰਹੇ ਸਨ। ਕਬੀਰ ਦੇ ਸਲੋਕਾਂ ਵਿੱਚ ਅਰਥ ਕਰਦੇ ਕਹਿ ਰਹੇ ਹਨ," ਲੜਾਈ ਦੀ ਜੰਗ ਵਿੱਚ ਜਦੋ ਘੋੜੇ ਭੁੱਖ ਨਾਲ ਮਰਨ ਲੱਗੇ, ਤਾਂ ਸਿੰਘਾ ਨੇ ਘੋੜੇ ਮਾਰ ਕੇ ਬਗੈਰ ਲੂਣ ਮਿਰਚ ਦੇ ਖਾ ਲਏ। ਸੁਆਦ ਨੂੰ ਨਹੀਂ ਖਾਦੇ। ਮਰ ਰਹੇ ਸੀ। ਤਾਂ ਖਾਦੇ ਹਨ। " ਅਜੇ ਸਿੱਖ ਦੁਹਾਈ ਪਾਉਂਦੇ ਹਨ," ਇਹ ਮੀਟ ਨਹੀਂ ਖਾਂਦੇ। ਮੁਰਗਾ ਤਿੱਤਰ ਬਟੇਰਾ ਇਨਾਂ ਨੇ ਕੀ ਛੱਡਣਾਂ ਹੈ। ਐਡਾ ਵੱਡਾ ਬੱਕਰਾ ਖਾ ਜਾਂਦੇ ਹਨ। ਘੌੜੇ ਖਾ ਜਾਂਦੇ ਹਨ। ਇੱਕ ਹੋਰ ਬਾਬਾ ਜੀ ਕਹਾਣੀ ਸੁਣਾ ਰਹੇ ਸਨ, " ਕਈ ਤਾਂ ਸੰਗਤ ਵਿੱਚ ਘੁੱਟ-ਘੁੱਟ ਲਾਈ ਬੈਠੇ ਹਨ। ਗਾਤਰਿਆਂ ਨੂੰ ਕਈ ਜਾ ਕੇ ਲਾਹੁਣਗੇ। ਕਿਲੀ ਉਤੇ ਟੰਗ ਕੇ ਫਿਰ ਪੀਣਗੇ ਗੱਜ ਕੇ- - । ਜਦੋਂ ਗਾਤਰਿਆਂ ਨੂੰ ਨੌ ਲੱਖੇ ਵਾਗੂ ਪਾਵੋਗੇ। ਗਾਤਰਾ ਪਾ ਕੇ ਚਾਅ ਚੜ੍ਹ ਜਾਵੇ। ਗੁਰੂ ਗੋਬਿੰਦ ਸਿੰਘ ਜੀ ਚਾਕਰ ਬਣ ਜਾਦਾ ਹੈ। ਗੱਜ ਕੇ- - । ਫਿਰ ਤਾਂ ਬੀਬੀਆਂ ਪੈਰੀ ਹੱਥ ਲਾਉਂਦੀਆਂ ਹਨ। ਰੋਕਣ ਬਾਰੇ ਸੋਚਦੇ ਹੀ ਹਾਂ। ਉਹ ਹੱਥ ਲਾ ਜਾਂਦੀਆਂ ਹਨ। ਸੰਤਾਂ ਦੀ ਪੈਰਾਂ ਦੀ ਧੂੜੀ ਕਰਮਾਂ ਨਾਲ ਮਿਲਦੀ ਹੈ। ਗੁਰ ਸਿੱਖਾਂ ਦੀ ਹਰ ਧੂੜ ਦੇ।। ਗੱਜ ਕੇ- - । ਦਾਸ ਹਸਪਤਾਲ ਬਣਾਂ ਰਿਹਾ ਹੈ। ਕਿਹੜਾ ਮੈਂ ਦਾਖ਼ਲ ਹੋਣਾਂ ਹੈ। ਤੁਸੀਂ ਹੀ ਕਿਸੇ ਬੁੜੇ ਨੂੰ ਮਰਦੇ ਨੂੰ ਲੈ ਕੇ ਆਉਣਾਂ ਹੈ। ਕੋਈ ਜਾਹਲੀ ਅੰਗ ਬਦਲਾਉਣਾਂ ਹੋਇਆ ਆ ਜਾਇਉ। ਪਰ ਹੁਣ ਦਾਨ ਦਿੰਦੇ ਜਾਇਉ, ਗੱਜ ਕੇ- - । " ਇੱਕ ਹੋਰ ਸਾਧ ਆ ਗਿਆ। ਗਿਆਨੀ ਜੀ ਨੇ ਬੜੀ ਪ੍ਰਸੰਸਾ ਕੀਤੀ। ਅੱਜ ਦਾ ਦਿਵਾਨ ਕੈਲਗਰੀ, ਫਿਰ ਸਵੇਰੇ ਦਿਵਾਨ ਲਾ ਕੇ ਐਡਮੈਟਿੰਨ, ਫਿਰ ਕੈਲਗਰੀ ਫਿਰ ਐਡਮੈਟਿੰਨ ਗੱਜ ਕੇ- - । ਵਾਹਿਗੁਰੂ। ਸਾਧ ਨੇ ਬੋਲਣਾਂ ਸ਼ੁਰੂ ਕੀਤਾ, " ਥੋੜਾ-ਥੋੜਾ ਮੂਹਰੇ ਨੂੰ ਹੋ ਜਾਵੋ। ਨਾਲ ਨਾਲ ਨੂੰ ਲੱਗ ਜਾਵੋ। ਤੁਹਾਡੇ ਮੂੰਹ ਨਹੀਂ ਦਿਸਦੇ,  ਆਹਾ-ਆਹਾ ਅੰਨਦ ਆ ਗਿਆ। ਖੁਲ ਕੇ ਬੋਲੋਂ ਵਾਹਿਗੁਰੂ, ਊਚੀ ਬੋਲੋ, ਹੋਰ ਖੁਲ ਕੇ ਬੋਲੋ ਵਾਹਿਗੁਰੂ, ਕਿਸੇ ਦਾ ਪੈਸਾ ਖਾਦੇ ਡਰਿਆ ਕਰੋ। ਕਿਸੇ ਦਾ ਹੱਕ ਨਹੀਂ ਮਾਰੀਦਾ। ਦਾਨ ਕਰੋ, ਮੈਂ ਗੁਰਦੁਆਰਾਂ ਬਣਾਂ ਰਿਹਾਂ ਹਾਂ। ਕਰੋਂ ਜੇਬਾ ਖਾਲੀ ਤੇ ਗੱਜ ਕੇ- - । ਆਹਾ-ਆਹਾ ਗੁਰੂ ਨਾਨਕ ਦੇਵ ਜੀ ਨੇ ਕਿਹਾ, " ਮਰਦਾਨਿਆ ਵਜਾ ਰਬਾਬ, ਉਸ ਨੂੰ ਰਬਾਬ ਆਉਂਦੀ ਨਹੀ ਸੀ। " ਮਰਦਾਨੇ ਨੇ ਕਿਹਾ," ਮੈਨੂੰ ਰਬਾਬ ਨਹੀਂ ਆਉਂਦੀ। "ਜਰਾ ਗੱਜ ਕੇ ਬੋਲੋਂ ਨਾਂ । ਆਹਾ-ਆਹਾ ਛੱਡੋ ਅੱਜ ਦਾ ਵਿਸ਼ਾ ਇਹ ਨਹੀਂ ਹੈ। ਅਰਦਾਸ ਕਰਾਉਂਦੇ ਨੇ ਕਨੇਡਾ ਜਾਣ ਦੀ। ਤੂੰ ਦੁਨੀਆਂ ਤੇ ਕੀ ਕਰਨ ਆਇਆ ਹੈ। ਕੀ ਕਨੇਡਾ ਘੁੰਮਣ ਆਇਆਂ ਹੈ? ਸਾਨੂੰ ਕਨੇਡਾ ਸੱਦ ਕੇ, ਤੁਸੀਂ ਕਿਰਪਾ ਕੀਤੀ ਹੈ। ਸਾਰੇ ਬੋਲੋ ਗੱਜ ਕੇ- - । ਆਹਾ-ਆਹਾ ਇਹ ਧੀਆਂ ਬੈਠੀਆਂ ਹਨ। ਇਨਾਂ ਨੂੰ ਗੱਲ ਨਾਲ ਲਾਵੋ। ਮੇਰਾ ਸ਼ੋਹੁ ਇਨਾਂ ਨੂੰ ਪਿਆਰ ਕਰੇ। ਫਿਰ ਬੋਲੋ ਗੱਜ ਕੇ- - । ਆਹਾ-ਆਹਾ, ਵਾਹ-ਵਾਹ। ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ। ਮੂੰਹ ਥੱਲੇ ਲੱਤਾ ਉਤੇ ਨੂੰ ਜਿਥੇ ਅਗਨ ਮੱਚਦੀ ਹੈ। ਬਹੁਤ ਹਨੇਰਾ ਹੁੰਦਾ ਹੈ। ਮਾਂ ਦੇ ਪੇਟ ਵਿੱਚ ਉਥੇ ਤੇਰੇ ਕੋਲ ਭੈਣ-ਭਰਾ ਕੌਣ ਸੀ? ਬੋਲੋ ਗੱਜ ਕੇ- - । ਆਹਾ-ਆਹਾ, ਵਾਹ-ਵਾਹ। ਅਸੀਂ ਪ੍ਰਛਾਵਾਂ ਫੜਨਾਂ ਚਹੁੰਦੇ ਹਾਂ। ਪ੍ਰਛਾਵਾਂ ਹੱਥ ਨਹੀਂ ਲੱਗਦਾ। ਗੱਜ ਕੇ- - । ਆਪਾ ਪਰਵਾਰਾ ਵਿੱਚ ਬੱਚੇ ਪੈਦਾ ਹੁੰਦੇ ਦੇਖੇ ਹਨ। ਨਾੜੂਆ ਕੱਟੀਦਾ ਹੈ। ਤਾਂ ਬੱਚਾ ਰੋਂਦਾ ਹੈ। ਬੋਲੋ ਗੱਜ ਕੇ- - । ਆਹਾ-ਆਹਾ, ਵਾਹ-ਵਾਹ। "ਹੁਣ ਤੁਸੀ ਦੱਸੋਂ ਕਿਨਿਆਂ ਕੁ ਨੇ ਪਰਵਾਰਾਂ ਵਿੱਚ ਬੱਚੇ ਜੰਮਦੇ ਦੇਖੇ ਹਨ। ਇਹੀ ਸਾਧ ਬੋਲਦਾ ਹੈ, "ਜਦੋਂ ਬੱਚਾ ਦੁੱਧ ਨੂੰ ਰੋਂਦਾ ਹੈ। ਮਾਂ ਦੁੱਧ ਮੂੰਹ ਵਿੱਚ ਦਿੰਦੀ ਹੈ। ਜਦੋਂ ਉਈਂ ਰੋਂਦਾ ਹੈ। ਉਸ ਦੇ ਮੂੰਹ ਵਿੱਚ ਚੂਸਣੀ ਦਿੰਦੀ ਹੈ। ਗੱਜ ਕੇ- - । ਇੱਕ ਜਾਦੂਗਰ ਆਉਂਦਾ ਹੈ। ਜਾਦੂ ਦਿਖਾਉਂਦਾ ਹੈ। ਖੇਡ ਦਿਖਾਉਦਾ ਹੈ। ਘੜੀ ਕੱਢ ਕੇ ਦਿਖਾਉਂਦਾ ਹੈ। ਗੱਜ ਕੇ- - । ਮੋਬਾਇਲ, ਮਸ਼ੀਨ ਕਿਨਾਂ ਕੁੱਝ ਕੱਢ ਕੇ ਦਿਖਾਉਂਦਾ ਹੈ। ਇਹ ਸਭ ਕਿੰਨੇ ਕੱਢ ਕੇ ਦਿਖਾਇਆ। ਬੋਲੋ ਮਗਰ ਕਹੋ ਜਾਦੂਗਰ ਨੇ। ਮਗਰ ਬੋਲਿਆ ਕਰੋਂ ਜ਼ੋਰ ਲਾ ਕੇ ਧੀਆਂ ਭੈਣਾਂ ਬੋਲੋ, ਗੱਜ ਕੇ- - । ਆਹਾ-ਆਹਾ, ਵਾਹ-ਵਾਹ। ਅੱਧੀ ਪੰਗਤੀ ਬਾਣੀ ਦੀ ਪੜ੍ਹਦਾ ਹੈ। ਅੱਗੇ ਸੰਗਤ ਨੂੰ ਬੋਲਣ ਲਈ ਕਹਿੰਦਾ ਹੈ। ਇਹੋਂ ਜਿਹੇ ਸਾਧ ਤਾਂ ਰਟ ਕੇ ਆਏ ਹੁੰਦੇ ਹਨ। ਸੰਗਤ ਕੰਮਾਂ ਤੋਂ ਦਸਾ ਨੂੰਹਾਂ ਦੀ ਕਿਰਤ ਕਰਕੇ ਆਈ ਹੁੰਦੀ ਹੈ। ਉਹ ਕੀ ਜਾਨਣ ਅੱਗੇ ਕੀ ਬੋਲਣਾਂ ਹੈ? ਫਿਰ ਵਾਹਿਗੁਰੂ ਦਾ ਰਟਨ ਕਰਾਉਦਾ ਹੈ। ਕਈ ਤਾਂ ਪਿੰਡਾਂ ਦੀਆਂ ਗੀਤ ਗਾਉਣ ਵਾਲੀਆਂ ਬੁੜੀਆਂ ਵਾਂਗ ਇੱਕ ਦੂਜੇ ਦੇ ਮੂੰਹ ਨਾਲ ਮੂੰਹ ਜੋੜ ਕੇ, ਇੱਕ ਦੂਜੇ ਦੇ ਮੂੰਹ ਵਿੱਚ ਮੂੰਹ ਦੇਣ ਜਾਂਦੇ ਹਨ। ਥੱਲਿਉ, ਉਤੇ ਨੂੰ ਉਛਦੇ ਹਨ। ਮੱਖੀਆਂ ਲੜੀਆਂ ਵਾਂਗ ਅਜੀਬ ਹਰਕਤਾਂ ਕਰਦੇ ਹਨ। ਥਲਿਉ ਆਏਂ ਹਿਲਦੇ ਹਨ। ਜਿਵੇਂ ਘਿਸੀ ਕਰਦੇ ਹੋਣ,।ਲਗਦਾ ਹੈ, ਗੁਰਦੁਆਰੇ ਸਾਹਿਬ ਸੰਗਤ ਵਿੱਚ ਨਹੀਂ। ਸਾਧ ਆਪ ਚੁੱਪ ਕਰ ਜਾਂਦਾ ਹੈ। ਚੋਰ ਅੱਖਾਂ ਨਾਲ ਚੋਰੀ ਚੋਰੀ ਅੱਖਾ ਖੋਲ ਕੇ ਦੇਖੀ ਜਾਂਦਾ ਹੈ। ਵਿੱਚ ਬੋਲਦਾ ਹੈ। ਆਹਾ-ਆਹਾ, ਵਾਹ-ਵਾਹ। ਹੋਰ ਖੁੱਲ ਕੇ, ਆਹਾ-ਆਹਾ, ਵਾਹ-ਵਾਹ। ਹੋਰ ਜ਼ੋਰ ਲਾ ਕੇ ਵਿੱਚ ਵਿੱਚ ਤੁੰਬਕਾ ਮਾਰਦਾ ਹੈ। ਕਿਸੇ ਕੰਮਰੇ ਵਿੱਚ ਔਰਤ ਨਾਲ ਇਹੋਂ ਜਿਹੀ ਸ਼ਬਦਾ ਵਲੀ ਬੋਲਦਾ ਹੈ। ਬਿੰਦੇ ਬਿੰਦੇ ਸੈਕਸੀ ਅਨਦਾਜ਼ ਵਿੱਚ ਵਾਹਿਗੁਰੂ ਵਾਹਿਗੁਰੂ ਬੋਲਣ ਦੀ ਝੂਟੀ ਲਗਾਵਾਉਂਦਾ ਹੈ। ਸਾਧ ਨਹੀਂ ਰੋਂਦਾ। ਸਾਧ ਇਵੇ ਹੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ। ਸਾਧ ਇਵੇਂ ਤੁਹਾਨੂੰ ਦੇਖ ਕੇ ਟਹਿਕਦਾ ਹੈ। ਜਿਵੇ ਫੁੱਲਾਂ ਨੂੰ ਦੇਖ ਕੇ ਤੁਸੀਂ ਖੁਸ਼ ਹੁੰਦੇ ਹੋ। ਟਹਿਕਦੇ ਹੋ। ਬੋਲੋ ਗੱਜ ਕੇ- - । ਆਹਾ-ਆਹਾ, ਵਾਹ-ਵਾਹ। ਜਿੰਦਣ ਕਿਸੇ ਦੀ ਧੀ ਵਿਆਹ ਕੇ ਲਿਉਂਦਾ ਹੈ। ਮੁੱਛਾਂ ਖੁੰਡੀਆਂ ਨੂੰ ਤਾਅ ਦੇ ਕੇ, ਨੱਚਦਾ ਹੈ। ਜਦੋਂ ਆਪਦੀ ਧੀ ਤੋਰਦਾ ਹੈ। ਕਿਉਂ ਨਹੀ ਨੱਚਦਾ।  ਗੱਜ ਕੇ- - । " ਬਾਣੀ ਦਾ ਕੋਈ ਅਰਥ ਨਹੀ ਕੀਤਾ। ਏਧਰ-ਉਧਰ ਦੀਆਂ ਜਬਲੀਆਂ ਮਾਰਕੇ, ਬੀਬੀਆਂ ਨੂੰ ਮਗਰ ਲਾਈ ਫਿਰਦੇ ਹਨ। ਬੀਬੇ ਬੀਬੀਆਂ ਮਗਰ ਮੂੰਹ ਚੱਕ ਕੇ ਤੁਰ ਪੈਂਦੇ ਹਨ। ਇਹ ਨਹੀਂ ਸੋਚਦੇ ਸਾਦ ਕਹਿ ਕੀ ਰਿਹਾ ਹੈ?          

Comments

Popular Posts