ਬੰਦੇ ਤੇ ਜਾਨਵਰ ਵਿੱਚ ਬਹੁਤਾ ਫ਼ਰਕ ਨਹੀਂ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -
ਬੰਦੇ ਤੇ ਜਾਨਵਰ ਦੋਂਨੇਂ ਹੀ ਆਸਰਾ ਭਾਲਦੇ ਹਨ। ਥੋੜਾ ਜਿਹਾ ਵੀ ਕੋਈ ਆਸਰਾ ਦੇਵੇ। ਉਸੇ ਦੇ ਬਣ ਜਾਂਦੇ ਹਨ। ਉਸ ਲਈ ਹਰ ਕੰਮ ਕਰ ਦਿੰਦੇ ਹਨ। ਦੋਂਨਾਂ ਦੇ ਸਭਾਅ ਹੂ-ਬਹੂ ਮਿਲਦੇ ਹਨ। ਬੰਦੇ ਤੇ ਜਾਨਵਰ ਨੂੰ ਕੋਈ ਥੋੜਾ ਜਿਹਾ ਵੀ ਪੁਚਕਾਰ ਦੇਵੇ। ਦੋਂਨੇ ਹੀ ਅੱਗੇ ਪਿੱਛੇ ਘੁੰਮਣ ਲੱਗ ਜਾਂਦੇ ਹਨ। ਅਸੀਂ ਆਪ ਮੁਹਾਰੇ ਹੀ ਕਹਿ ਦਿੰਦੇ ਹਾਂ। ਇਸ ਦਾ ਤਿਉ-ਮੋਹ ਪੈ ਗਿਆ ਹੈ। ਬੰਦੇ ਤੋਂ ਤਾਂ ਸੌਉ ਗਰਜ਼ਾ ਹੋ ਸਕਦੀਆਂ ਹਨ। ਜਾਨਵਰ ਤੋਂ ਭਾਵੇਂ ਦੁੱਧ, ਮੀਟ, ਆਂਡੇ ਮਿਲਦੇ ਹਨ। ਧਰਮੀ ਲੋਕ ਦੁੱਧ ਨੂੰ ਤਾਂ ਪੀ ਜਾਂਦੇ ਹਨ। ਜਿਉਂਦੇ ਪੱਛੂ ਦਾ ਰੱਤ ਨਚੌੜ-ਨਚੌੜ ਪੀਂਦੇ ਹਨ। ਜੋ ਚੀਜ਼ ਜਿਉਂਦੇ ਪੱਛੂ ਵਿਚੋਂ, ਉਸ ਦੇ ਆਪਣੇ ਬੱਚੇ ਨੂੰ ਪਾਲਣ ਲਈ ਨਿੱਕਦੀ ਹੈ। ਉਸ ਦਾ ਹੱਕ ਖੋਹ ਕੇ, ਹੱਕ ਮਾਰ ਕੇ, ਦੁੱਧ ਪੀਣ ਨੂੰ ਤੇਰਵਾਂ ਰਤਨ ਕਹਿੰਦੇ ਹਨ। ਜਿੰਦਗੀ ਵਿੱਚ ਆਂਡੇ ਵੀ ਜਰੂਰ ਖਾਂਦੇ ਹਨ। ਕੋਈ ਵੀ ਚੀਜ਼ ਬਗੈਰ ਮੀਟ ਤੇ ਜੀਵਤ ਹੋਣ ਤੋਂ ਬਗੈਰ ਨਹੀਂ ਹੈ। ਸਭ ਦੀ ਉਪਜ ਆਂਡੇ, ਬੀਜ ਤੇ ਮਾਸ ਵਿੱਚ ਹੀ ਪੈਦਾ ਵਾਰ ਹੁੰਦੀ ਹੈ। ਸਭ ਬਨਸਪਤੀ ਤੇ ਜੀਵ ਜੀਂਦਾ ਹਨ। ਪਰ ਬੰਦੇ ਤੇ ਜਾਨਵਰ ਵਿੱਚ ਬਹੁਤਾ ਫ਼ਰਕ ਨਹੀਂ ਹੈ। ਉਹ ਸਾਡੀਆਂ ਹਰਕੱਤਾਂ ਬਹੇਵੀਅਰ ਦੇਖਦੇ ਹਨ। ਉਸੇ ਤਰ੍ਹਾਂ ਹੀ ਸਾਡੇ ਨਾਲ ਜਾਨਵਰ ਕਰਦੇ ਹਨ। ਦੇਖ ਲਵੋਂ ਕਿਸੇ ਵੀ ਪਾਲਤੂ ਜਾਂ ਅਜ਼ਾਦ ਪੱਛੂ, ਪੰਛੀ ਨਾਲ ਜਿਵੇ ਵੀ ਕਰਾਂਗੇ, ਉਵੇਂ ਹੀ ਜੁਆਬ ਮਿਲੇਗਾ। ਮੈਂ ਕੰਮ ਉਤੇ ਸੀ। ਕੰਮਰੇ ਦਾ ਬਾਰ ਤੇ ਖਿੜਕੀ ਖੁੱਲੇ ਸਨ। ਚਿੜੀਆਂ ਤੋਂ ਥੋੜੀਆਂ ਜਿਹੀਆਂ ਵੱਡੀਆਂ ਕਾਲੇ ਤੇ ਚਿੱਟੇ ਰੰਗ ਦੀਆਂ ਸਨ। ਹਫ਼ਤੇ ਕੋ ਦੀਆਂ ਨੂੰ ਮੈਂ ਲਗਾਤਾਰ ਦੇਖ ਰਹੀ ਹਾਂ। ਪਹਿਲੇ ਦਿਨ ਉਹ ਘੜੀ-ਮੂੜੀ ਮੇਰੇ ਕੋਲ ਆਵੇ, ਚੀਕ ਚਿਹਾੜਾ ਜਿਹਾ ਪਾ ਕੇ ਉਡ ਜਾਵੇ। ਮੇਰੇ ਟੇਬਲ ਉਤੇ ਖਾਣ ਦੀਆਂ ਚੀਜ਼ਾਂ ਪਈਆਂ ਸਨ। ਮੈਂ ਆਪ ਵੀ ਵਿਹਲੀ ਬੈਠੀ ਥੋੜੇ-ਥੋੜੇ ਚਿਰ ਪਿਛੋਂ ਕੁੱਝ ਖਾਈ ਜਾਂਦੀ ਸੀ। ਮੈਂ ਉਸ ਨੂੰ ਬਿਰਡ ਚੂਰ ਕੇ ਪਾ ਦਿੱਤੀ। ਉਸ ਨੇ ਐਨਾਂ ਰੋਲਾਂ ਚੀਕਾ- ਚਾਕੀ ਦਾ ਪਾਇਆ। ਤਿੰਨ ਹੋਰ ਉਹੋਂ ਜਿਹੀਆਂ ਆ ਗਈਆਂ। ਸਭ ਨੇ ਮਿਲ ਕੇ ਖਾਦਾ। ਚੂੰਜ਼ਾ ਵਿੱਚ ਫਸਾਇਆ ਉਡ ਗਈਆਂ। ਫਿਰ ਹਰ ਰੋਜ਼ ਉਸ ਦਿਨ ਤੋਂ ਮੇਰੇ ਕੋਲ ਆ ਜਾਂਦੀਆਂ ਹਨ। ਹੁਣ ਜਮਾਂ ਮੇਰੇ ਕੰਮਰੇ ਦੇ ਅੰਦਰ ਤੱਕ ਖੇਲਦੀਆਂ ਰਹਿੰਦੀਆਂ ਹਨ। ਮੈਨੂੰ ਤੇ ਉਨਾਂ ਨੂੰ ਇੱਕ ਦੂਜੇ ਦੀ ਸਮਝ ਲੱਗਣ ਲੱਗ ਗਈ ਹੈ। ਮੇਰਾ ਵੀ ਦਿਲ ਪਰਚ ਜਾਂਦਾ ਹੈ। ਉਹ ਪਹਿਲੇ ਦਿਨ ਰੌਲਾਂ ਜਿਹਾ ਪਾਉਂਦੀ ਲੱਗਦੀ ਸੀ। ਹੁਣ ਬਾਕੀਆਂ ਨਾਲ ਰਲ ਕੇ, ਭਾਵੇ ਹੋਰ ਰੋਲਾ ਪਾਉਂਦੀਆਂ ਹਨ। ਮੈਨੂੰ ਲੱਗਦਾ ਹੈ। ਕੋਈ ਸਗੀਤ ਗਾ ਰਹੀਆਂ ਹਨ। ਆਪਣੇ ਖਾਣ-ਪੀਣ ਦੇ ਸਮਾਨ ਨਾਲ ਮੈਂ ਹੁਣ ਹਰ ਰੋਜ਼ ਉਨਾਂ ਲਈ ਵੀ ਦਾਣੇ ਜਾਂ ਬਰੈਡ ਲੈ ਕੇ ਜਾਂਦੀ ਹਾਂ। ਜਾਨਵਰ ਸਾਡੇ ਨਾਲ ਮੋਹ ਕਰਦੇ ਹਨ। ਪੱਛੂ ਅਸੀਂ ਪਾਲਦੇ ਹਾਂ। ਪੱਛੂ ਵੀ ਉਸੇ ਨੂੰ ਪਿਆਰ ਕਰਦੇ ਹਨ। ਜੋ ਉਨਾਂ ਦੀ ਦੇਖ ਰੇਖ ਕਰਦਾ ਹੈ। ਘੋੜਾ, ਬਲਦ, ਹਰ ਪਾਲਤੂ ਪੱਛੂ ਆਪਣੇ ਮਾਲਕ ਨੂੰ ਜਾਣਦਾ ਹੈ। ਦੂਜੇ ਦੇ ਦਲਤਾ ਮਾਰਦਾ ਹੈ। ਗਾਂਵਾਂ, ਮੱਝਾਂ ਵੀ ਕਈ ਤਾਂ ਉਸੇ ਨੂੰ ਦੁੱਧ ਕੱਢਣ ਲਈ ਲਵੇ ਲੱਗਣ ਦਿੰਦੀਆਂ ਹਨ। ਜੋ ਹਰ ਰੋਜ਼ ਉਨਾਂ ਦੁਆਲੇ ਰਹਿੰਦਾ ਹੈ। ਪਾਲਤੂ ਜਾਨਵਰ ਕੁੱਤਾ ਰੱਖਣ ਦਾ ਰਿਵਾਜ਼ ਹੈ। ਕੁੱਤੇ ਤੇ ਬੰਦੇ ਵਿੱਚ ਵੀ ਬਹੁਤਾ ਫ਼ਰਕ ਨਹੀ ਹੈ। ਦੋਂਨੇਂ ਹੀ ਆਪਣੇ ਪ੍ਰਸੰਸਕਾਂ ਦੇ ਤਲੇ ਚੱਟਣ ਤੱਕ ਜਾਂਦੇ ਹਨ। ਜਿਸ ਤੋਂ ਫੈਇਦਾ ਹੁੰਦਾ ਹੈ। ਰੋਜ਼ੀ-ਰੋਟੀ-ਬੋਟੀ ਮਿਲਦੀ ਹੈ। ਉਸ ਦੇ ਅੱਗੇ ਪਿਛੇ ਘੁੰਮਦੇ ਹਨ। ਪੂਛ ਮਾਰਦੇ ਹਨ। ਕੁੱਤੇ ਤੇ ਬੰਦੇ ਨੂੰ ਅਗਰ ਕੋਈ ਮਾੜਾ ਜਿਹਾ ਵੀ ਝਿੜਕੇ ਉਸੇ ਦੇ ਹੀ ਦੁਸ਼ਮਣ ਬਣ ਜਾਂਦੇ ਹਨ। ਵੱਡ ਖਾਦੇ ਹਨ। ਜਾਨੀ ਦੁਸ਼ਮਣ ਬਣ ਜਾਂਦੇ ਹਨ। ਫਿਰ ਨਹੀਂ ਦੇਖਦੇ, ਉਸ ਤੋਂ ਹੀ ਰੋਟੀ-ਬੋਟੀ ਮਿਲਦੀ ਸੀ। ਦੋਸਤ ਤੋਂ ਦੁਸ਼ਮਣ ਬਣ ਜਾਂਦੇ ਹਨ। ਕੁੱਤੇ ਤੇ ਬੰਦੇ ਦੀਆਂ ਆਦਤਾਂ ਇੱਕ ਹੀ ਹਨ। ਕਈ ਬਿੱਲੇ ਬਿੱਲੀਆਂ ਤੋਂ ਡਰਦੇ ਹਨ। ਇਹ ਸਿੱਧੀ ਝੱਪਟ ਵੀ ਮਾਰਦੇ ਹਨ। ਚੂਬੜ ਜਾਣ ਤਾਂ ਚਮਗਿੱਦੜ ਵਾਂਗ ਨਾਲੋਂ ਨਹੀ ਲਹਿੰਦੇ। ਪਰ ਬਹੁਤੇ ਲੋਕ ਬਿੱਲੇ ਬਿੱਲੀਆਂ ਨੂੰ ਪਾਲਦੇ ਹਨ। ਖਲਾਉਂਦੇ ਹਨ। ਨਾਲ ਸਲਾਉਂਦੇ ਹਨ। ਬੱਚੇ ਦੇ ਮਲਮੂਤਰ ਤੋਂ ਸੂਕ ਕਰਦੇ ਹਨ। ਉਨਾਂ ਦਾ ਪੂਰਾਂ ਪਬੰਧ ਕਰਕੇ ਰੱਖਦੇ ਹਨ। ਪਰ ਬਿੱਲੇ ਬਿੱਲੀਆਂ, ਕੁੱਤੇ ਸਭ ਕੁੱਝ ਗਲੀਚਿਆਂ ਉਤੇ ਹੀ ਕਰੀ ਜਾਂਦੇ ਹਨ। ਭਾਵੇ ਸਿਖਾਏ ਹੋਏ ਹੁੰਦੇ ਹਨ। ਮਾਲਕ ਸਮੇਂ ਸਿਰ ਘਰ ਨਾਂ ਹੋਵੇ, ਬਾਥਰੂਮ ਬੰਦ ਹੋਵੇ। ਫਿਰ ਉਹ ਵੀ ਕੀ ਕਰ ਸਕਦੇ ਹਨ?
ਕਿਸੇ ਬੰਦੇ ਦੇ ਬੰਦਾ ਲੋੜ ਮਤਲੱਬ ਨੂੰ ਹੀ ਨੇੜੇ ਲੱਗਦਾ ਹੈ। ਇਹ ਬਹੁਤੇ ਲੋਕਾਂ ਦਾ ਮੰਨਣਾਂ ਹੈ। ਨਹੀ ਇਹ ਠੀਕ ਨਹੀਂ ਹੈ। ਬਹੁਤੇ ਲੋਕ ਸਾਨੂੰ ਵੈਸੇ ਹੀ ਚੰਗੇ ਲੱਗਦੇ ਹਨ। ਉਨਾਂ ਨਾਲ ਕੋਈ ਦੇਣ ਲੈਣ ਨਹੀਂ ਹੁੰਦਾ। ਇਹੋਂ ਜਿਹਾ ਰਿਸ਼ਤਾ ਵੱਡੀ ਉਮਰ, ਹਮ ਉਮਰ ਤੇ ਬੱਚਿਆਂ ਨਾਲ ਬਣ ਜਾਂਦਾ ਹੈ। ਹਰ ਰਿਸ਼ਤਾਂ ਆਪਣੀ ਅਮੀਅਤ ਰੱਖਦਾ ਹੈ। ਹਰ ਇਕ ਨੂੰ ਚੰਗਾ ਸਮਝਣ ਨਾਲ ਉਸ ਨਾਲ ਸਰੀਰ ਸੈਕਸ ਦਾ ਰਿਸ਼ਤਾ ਹੀ ਨਹੀਂ ਬਣ ਜਾਂਦਾ। ਵੈਸੇ ਹੀ ਬੰਦੇ ਨਾਲ ਮਿਲ-ਵਰਤਣ ਨੂੰ ਦਿਲ ਕਰਦਾ ਹੈ। ਕਈਆਂ ਦੀ ਸਮਾਇਅਲ ਹੀ ਚੰਗੀ ਲੱਗਦੀ ਹੇ। ਕਈਆਂ ਦਾ ਬੋਲ-ਚਾਲ ਦਾ ਢੰਗ ਹੀ ਐਸਾ ਹੁੰਦਾ। ਮਨ ਨੂੰ ਭਾਅ ਜਾਂਦਾ ਹਨ। ਅਸੀਂ ਉਸ ਨਾਲ ਖੁੱਲ ਕੇ ਹਰ ਗੱਲ ਕਰ ਸਕਦੇ ਹਾਂ। ਅੜੀਅਲ ਬੰਦੇ ਤੋਂ ਪਾਸਾ ਵੱਟਦੇ ਹਾਂ।

Comments

Popular Posts