ਹਿੰਦੂ ਹੀਂ ਸੱਚ ਹੈ?

ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com
ਇਹ ਜਿਨੇ ਵੀ ਪ੍ਰਚਾਰਕ ਹਨ। ਇੰਨਾਂ ਦੀ ਬਣੀ ਮੂਵੀ ਜਰੂਰ ਦੇਖਣੀ। ਅਵਾਜ਼ ਬੰਦ
ਕਰ ਲੈਣੀ। ਫਿਰ ਦੇਖਣਾਂ ਕਿਵੇ ਏਧਰ ਉਧਰ ਹੱਥ ਮਾਰ ਰਹੇ ਹਨ। ਜਿਵੇ ਕੋਈ ਲੜਾਈ ਲੜ ਰਹੇ ਹੋਣ। ਲੜਾਈ
ਹੀ ਤਾਂ ਲੜ ਰਹੇ ਹਨ। ਅਸੀ ਹਿੰਦੂ ਨਹੀਂ ਹਾਂ, ਅਸੀ ਮੁਲਮਾਨ ਨਹੀਂ ਹਾਂ। ਅੱਜ ਹੀ ਪਰਦੀਪ ਸਿੰਘ
ਜਲੰਧਰ ਵਾਲਾ ਸਟੇਜ ਉਪਰ ਬੈਠ ਕੇ ਦੁਹਾਈਆਂ ਪਾ ਰਿਹਾ ਸੀ। ਕੀ ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ
ਵਿਚੋਂ ਇਕ ਵੀ ਪੰਗਤੀ ਦੇ ਸਕਦਾ ਹੈ? ਜਿਥੇ ਇਹ ਲਿਖਿਆ ਹੋਵੇ। ਹਿੰਦੂ, ਸਿੱਖ, ਮੁਸਲਮਾਨਾਂ ਧੁਰੋਂ
ਹੀ ਜਨਮ ਵੇਲੇ ਜੰਮੇ ਸਨ। ਸਾਰੀ ਖ਼ਲਕਤ ਹਿੰਦੂ, ਸਿੱਖ, ਮੁਸਲਮਾਨਾਂ ਦੇ ਸਰੀਰਾਂ ਦੀ ਬਣਤਰ ਕਿਸੇ
ਖ਼ਾਸ ਅੱਲਗ ਤੱਤਾਂ ਦਿ ਬਣੀ ਹੈ। ਜਦੋਂ ਰੱਬ ਨੇ ਸਾਨੂੰ ਇਕੋਂ ਜਿਹੇ ਬਣਾਇਆ ਹੈ। ਇਹ ਧਰਮੀ ਚੋਲਿਆਂ
ਵਾਲੇ, ਸਾਨੂੰ ਇਕ ਦੂਜੇ ਦੇ ਖੂਨ ਦੇ ਪਿਆਸੇ ਕਿਉਂ ਬਣਾਉਭਦੇ ਹਨ। ਬਾਣੀ ਸਭ ਧਰਮਾਂ ਦਾ ਖੰਡਨ ਕਰ
ਰਹੀ ਹੈ। ਪਰ ਇਹ ਆਪਣੇ ਆਪ ਦਾ ਧਰਮ ਬਣਾਈ ਬੈਠੇ ਹਨ। ਸਿਰਫ਼ ਗੋਗੜਾਂ ਵਧਾਉਣ ਲਈ, ਹਿੰਦੂ, ਸਿੱਖ,
ਮੁਸਲਮਾਨਾਂ ਦੀ ਅੋੜ ਵਿਚ ਨਿੱਤ ਧਰਤੀ ਨੂੰ ਖੂਨ ਨਾਲ ਰੰਗਦੇ ਹਨ। ਲੋਕਾਂ ਨੂੰ ਧਰਮਾਂ ਦੇ ਨਾਂਮ
ਥੱਲੇ ਲੜਾ ਰਹੇ ਹਨ। ਆਪੋਂ ਆਪਣੀਆਂ ਗੋਗੜਾ ਗੁਬਾਰੇ ਵਾਂਗ ਫੈਲਾ ਰਹੇ ਹਨ। ਤੁਹਾਡਾ ਗੁਆਂਢੀਂ ਹੀ
ਹਿੰਦੂ, ਸਿੱਖ, ਮੁਸਮਾਨਾਂ ਹੋਵੇ। ਕੀ ਤੁਸੀਂ ਉਸ ਨੂੰ ਇਹ ਸਮਝ ਕੇ ਕਦੇ ਨਫ਼ਰਤ ਦੀ ਨਿਗਾ ਨਾਲ
ਦੇਖਿਆ ਹੈ? ਪਰ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਲਿਖਿਆ ਹੈ। ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ
ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ
ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ
ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ
ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥੫॥੩॥ {ਪੰਨਾ
1136} ਸਗੋਂ ਮਾਹਾਰਾਜ ਐਸੇ ਧਰਮਕਿ ਆਗੂਆਂ ਵੱਡੇ ਗਿਆਨੀਆਂ ਬਾਰੇ ਜਰੂਰ ਲਿਖਿਆ ਹੋਇਆ ਹੈ। ਜੋਂ
ਮਨੁੱਖਤਾ ਵਿੱਚ ਨਫ਼ਰਤ ਭਰਦੇ ਹਨ। ਹਮਰਾ ਝਗਰਾ ਰਹਾ ਨਾ ਕੋਊ॥ ਪੰਡਿਤ ਮੁਲਾਂ ਛਾਡੈ ਦੋਊ॥1॥
ਰਹਾਉ॥..ਪੰਡਿਤ ਮੁਲਾਂ ਜੋ ਲਿਖਿ ਦੀਆ॥ਛਾਡਿ ਚਲੈ ਹਮ ਕਛੂ ਨ ਲੀਆ॥(ਪੰਨਾ-1158
ਇਹੋ ਜਿਹੇ
ਫਿਰਕਾ ਪਸੰਦ ਲੋਕ ਸਾਡੇ ਅੰਦਰ ਗਲ਼ਤ ਵਿਚਾਰ ਭਰਦੇ ਹਨ। ਤਾਂ ਕਿ ਅਸੀਂ ਕਿਤੇ ਸਾਰੀ ਮੁੱਨਖਤਾ ਨੂੰ
ਪਿਆਰ ਨਾਂ ਕਰਨ ਲੱਗ ਜਾਈਏ। ਜਿਸ ਦਿਨ ਹਰ ਇਨਸਾਨ ਵਿੱਚ ਇਹ ਚਮਤਕਾਰ ਹੋ ਗਿਆ। ਤੁਹਾਨੂੰ ਸਭ ਵਿੱਚ
ਉਸ ਦੀ ਲੁਕੀ ਹੋਈ ਜੋਤ ਆਪੇ ਦਿਸ ਪਵੇਗੀ। ਫਿਰ ਐਸੇ ਪਖੰਡੀਆਂ ਦੇ ਅੱਗੇ ਮੱਥੇ ਟੇਕਣੇ, ਚੜਾਵੇ
ਚੜਾਉਣੇ, ਘਰ ਲਿਜਾ ਕੇ ਆਪਣੀ ਜਨਾਨੀਆਂ ਤੋਂ ਪ੍ਰਸ਼ਦੇ ਛਕਾਣੇ ਬੰਦ ਕਰ ਦੇਵੇਗੇ। ਇਹੋ ਜਿਹੇ ਹੀ
ਰੋਟੀ ਸੁਆਦ ਲੱਗ ਜਾਏ ਜਨਾਨੀ ਹੀ ਕੱਢ ਕੇ ਲੈ ਜਾਂਦੇ ਹਨ। ਕੀ ਸੱਚ ਹੈ? ਤੁਸੀ ਆਪ ਵੀ ਆਪਣੇ ਆਪ ਦੇ
ਮਨ ਤੋਂ ਪੁੱਛੋ
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥
ਅਲਹ ਅਭੇਖ ਸੋਈ ਪੁਰਾਨ ਅਉ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ ॥੧੬॥ ਪਤਾ ਨਹੀਂ ਲੋਕੀ
ਇਨਾਂ ਅੱਗੇ ਪੈਸੇ ਕਹਤੋਂ ਰੱਖਦੇ ਹਨ। ਬਈ ਮਨੁੱਖਤਾ ਵਿੱਚ ਜਾਤਾਂ ਦੀਆਂ ਵੰਡੀਆਂ ਪਾ ਕੇ, ਹੋਰਾਂ
ਜਾਤਾ ਦੇ ਲੋਕਾਂ ਗਾਲ਼ਾਂ ਕੱਢ ਕੇ ਇਹ ਤੈਨੂੰ ਮੈਨੂੰ ਖੁਸ਼ ਕਰਦੇ ਹਨ। ਇਹ ਐਸਾ ਕੁੱਝ ਸਭ ਕਰ ਰਹੇ
ਹਨ। ਜਿਸ ਦੀ
ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿਚ ਕੋਈ ਥਾਂ ਨਹੀਂ ਹੈ। ਗਾਲ਼ਾਂ ਇਹ ਤੁਹਾਡੇ ਸਾਡੇ
ਵਰਗੇ ਬੰਦਿਆਂ ਨੂੰ ਕੱਢਕੇ ਰੋਟੀ-ਰੋਜ਼ੀ ਤੋਰ ਰਹੇ ਹਨ। ਪਬਲਿਕ ਨੂੰ ਚਾਰ ਰਹੇ ਹਨ। ਕਾਦੀ ਕੂੜੁ
ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ
ਬੰਧੁ ॥੨॥ ਸੋ ਜੋਗੀ ਜੋ ਜੁਗਤਿ ਪਛਾਣੈ ॥ ਗੁਰ ਪਰਸਾਦੀ ਏਕੋ ਜਾਣੈ ॥ ਕਾਜੀ ਸੋ ਜੋ ਉਲਟੀ ਕਰੈ ॥
ਗੁਰ ਪਰਸਾਦੀ ਜੀਵਤੁ ਮਰੈ ॥ ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ ਆਪਿ ਤਰੈ ਸਗਲੇ ਕੁਲ ਤਾਰੈ ॥੩॥
ਦਾਨਸਬੰਦੁ ਸੋਈ ਦਿਲਿ ਧੋਵੈ ॥ ਮੁਸਲਮਾਣੁ ਸੋਈ ਮਲੁ ਖੋਵੈ ॥ ਪੜਿਆ ਬੂਝੈ ਸੋ ਪਰਵਾਣੁ ॥ ਜਿਸੁ ਸਿਰਿ
ਦਰਗਹ ਕਾ ਨੀਸਾਣੁ ॥੪॥੫॥੭॥ {ਪੰਨਾ 662} ਕਿਸੇ ਬਾਰੇ ਗਲ਼ਤ ਪ੍ਰਚਾਰ ਕਰਨਾ। ਜਾਤ ਪਾਤ ਦਾ ਵਿਖੇੜਾ
ਖੜ੍ਹਾ ਕਰਨਾ ਲੋਕਾਂ ਲਈ ਘਾਤਕ ਸਿਧ ਹੋ ਸਕਦਾ ਹੈ। ਇਹ ਕਨੂੰਨ ਦੇ ਵੀ ਖਿਲਾਫ਼ ਹੈ। ਐਸੇ ਪ੍ਰਚਾਰਕਾਂ
ਨੂੰ ਮੱਥੇ ਟੇਕਨ ਦੀ ਬਜਾਏ ਸਟੇਜ ਤੋਂ ਥੱਲੇ ਲਾਹ ਕੇ ਭੁਗਤ ਸ਼ੁਧਾਨੀ ਚਾਹੀਦੀ ਹੈ। ਤਾਂ ਕੇ ਅੱਗੋਂ
ਨੂੰ ਬਾਕੀ ਜੰਨਤਾਂ ਬਾਰੇ ਸੋਚ ਸਮਝ ਕੇ ਗੱਲ ਕਰਨ। ਬਾਣੀ ਪੁਕਰ-ਪੁਕਾਰ ਕੇ ਕਿਹ ਰਹੀ ਹੈ। ਪ੍ਰਭਾਤੀ
॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ
ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ
॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ
ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ
ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ
ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥੪॥੩॥ {ਪੰਨਾ 1349-1350 ਸਿੱਖ ਤਾਂ ਦਿੱਖ ਰਹੇ ਨੇ ਪਰ
ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਇਹ ਦਸਿਆ ਕਿ
ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਰਹੇਗਾ |

Comments

Popular Posts