ਆਪਣਾਂ ਕੂੜਾ-ਕਰਕਟ ਤੇ ਗੰਦ ਆਪ ਸਮੇਟੀਏ-
ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
satwinder_7@hotmail.com

ਸਾਨੂੰ ਬਹੁਤਿਆਂ ਨੂੰ ਦੁਨੀਆਂ ਦੇ ਲੋਕਾਂ ਨੂੰ ਆਦਤ ਹੈ। ਆਲੇ-ਦੁਆਲੇ ਕੂੜਾ-ਕਰਕਟ ਤੇ ਗੰਦ ਪਾ ਕੇ ਬਹੁਤ ਖੁਸ਼ੀ ਹੁੰਦੀ ਹੈ। ਭਾਰਤ ਵਰਗੇ ਦੇਸ਼ ਵਿੱਚ ਤਾਂ ਕਿਸੇ ਨੂੰ ਪ੍ਰਵਾਹ ਵੀ ਨਹੀਂ ਹੁੰਦੀ। ਜਿਵੇ ਮਰਜ਼ੀ, ਐਧਰ ਉਧਰ ਜਿਥੇ ਮਰਜ਼ੀ ਕੂੜਾ-ਕਰਕਟ ਤੇ ਗੰਦ ਸਿੱਟੀ ਜਾਣ। ਔਰਤਾਂ ਆਪ ਹੀ ਸਫ਼ਾਈ ਕਰਕੇ, ਆਪ ਹੀ ਸਬਜ਼ੀ ਛਿੱਲਣ ਲੱਗੀਆਂ, ਆਪ ਹੀ ਕੂੜਾ ਖਿਲਾਰ ਲੈਦੀਆਂ ਹਨ। ਫਿਰ ਉਸ ਨੂੰ ਸੂਬਰ ਲੱਗ ਜਾਂਦੀਆਂ ਹਨ। ਹੋਰ ਕੋਈ ਕੰਮ ਨਹੀਂ ਹੈ। ਥਾਂ-ਥਾਂ ਕੂੜੇ ਦੇ ਢੇਰ ਪਏ ਹਨ। ਕਨੇਡਾ ਵਰਗੇ ਦੇਸ਼ ਵਿੱਚ ਕਈ ਅੱਖ ਬਚਾ ਕੇ ਤੁਰੀ ਜਾਂਦੀ ਕਾਰ-ਗੱਡੀ ਵਿਚੋਂ ਕੂੜਾ ਸਿੱਟ ਕੇ ਬੜੇ ਖੁਸ਼ ਹੁੰਦੇ ਹਨ। ਜੇ ਕਿਤੇ ਪੁਲੀਸ ਵਾਲਾਂ ਦੇਖ ਲਵੇ ਟਿੱਕਟ ਵੀ ਦੇ ਜਾਂਦਾ ਹੈ। ਜ਼ਰਮਾਨਾਂ ਹੋ ਜਾਂਦਾ ਹੈ। ਸ਼ੂਕਰ ਹੈ ਘਰਾਂ ਵਿੱਚ ਸੰਭਲ ਗਏ ਹਨ। ਇੱਕ ਬੰਦਾ ਸਿਟੀ ਟਰੇਨ ਦੇ ਟਰੈਕ ਲਈਨ ਉਤੋਂ ਕੂੜਾ ਕਰਕੱਟ ਚੱਕ ਰਿਹਾ ਸੀ। ਭੂਜਿਉ ਚੁਕ ਕੇ, ਇੱਕ ਚਿਮਟੇ ਜਿਹੇ ਨਾਲ ਦੂਜੇ ਹੱਥ ਵਿੱਚ ਫੜੇ ਥੈਲੇ ਵਿੱਚ ਪਾ ਰਿਹਾ ਸੀ। ਉਸ ਦੇ ਪਿਛੇ ਲਾਲ ਬੱਤੀ ਵਾਲਾ ਟੱਰਕ ਲੱਗਾ ਹੋਇਆ ਸੀ। ਕਿਤੇ ਰੇਲ ਨਾਂ ਆ ਜਾਵੇ। ਉਹ 5 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਿਹਾ ਸੀ। ਹੁਣ ਆਪੇ ਦੇਖੋਂ ਜੇ ਕਿਸੇ ਬੰਦੇ ਨੇ 5 ਕਿਲੋਮੀਟਰ ਦੀ ਸਪੀਡ ਨਾਲ ਚੱਲ ਕੇ, ਮੋਟਰ ਦੇ ਬਰਾਬਰ ਤੁਰ ਕੇ 8 ਘੰਟੇ ਕੰਮ ਕਰਨਾ ਹੋਵੇ। ਉਹ ਵੀ ਤੇਜ਼ ਤੁਰ ਕੇ, ਨਾਲ ਨਾਲ ਚਿਮਟੇ ਨਾਲ ਕੂੜਾ ਵੀ ਚਕਣਾਂ ਹੋਵੇ। ਦੱਸੋ ਉਹ ਦੀ ਸ਼ਾਮ ਤੱਕ ਬੱਸ ਹੋ ਜਾਵੇਗੀ ਕਿ ਨਹੀਂ। ਅਗਰ ਅਸੀਂ ਕੂੜਾ ਸਿੱਟ ਕੇ ਗੰਦ ਨਾਂ ਪਾਈਏ। ਕਿੰਨਾਂ ਚੰਗਾ ਹੋਵੇ। ਕਿੰਨੇ ਲੋਕਾਂ ਦਾ ਸਮਾਂ ਬੱਚ ਜਾਵੇ। ਲੋਕ ਸਫ਼ਾਈ ਕਰਨ ਵਾਲੇ, ਕਿੰਨੇ ਔਖੇ ਹੋ ਕੇ ਸਫ਼ਾਈ ਕਰਦੇ ਹਨ। ਅਸੀ ਉਵੇਂ ਫਿਰ ਕੂੜਾ ਸਿੱਟ ਕੇ ਗੰਦ ਪਾ ਦਿੰਦੇ ਹਾਂ। ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ। ਆਪਣਾਂ ਕੂੜਾ-ਕਰਕਟ ਤੇ ਗੰਦ ਆਪ ਸਮੇਟੀਏ। ਸਫ਼ਾਈ ਕਰੀ ਬਹੁਤ ਸੋਹਣੀ ਲੱਗਦੀ ਹੈ। ਆਲਾ ਦੁਆਲਾ ਸੁਮਾਰਿਆ ਹੋਵੇ। ਤੰਦਰੁਸਤੀ ਰਹਿੰਦੀ ਹੈ। ਕਿਤੇ ਗੰਦਾ ਪਾਣੀ ਹੀ ਖੜਾਂ ਹੋਵੇ। ਅੱਜ ਕੱਲ ਤਾਂ ਛੱਪੜਾਂ ਦੀ ਸਫ਼ਾਈ ਕਰ ਰਹੇ ਹਨ। ਮੱਛਰ ਤੇ ਹੋਰ ਗੰਧ ਨਾਲ ਬਿਮਾਰੀਆਂ ਲੱਗ ਜਾਂਦੀਆਂ ਹਨ। ਮਲੇਰੀਆਂ ਫੈਲ ਜਾਂਦਾਂ ਹੈ। ਕੂੜੇ ਉਤੇ ਮੱਖੀਆਂ ਬੈਠ ਕੇ ਬਿਮਾਰੀਆਂ ਹੈਜ਼ਾ ਫੈਲਾਉਂਦੀਆਂ ਹਨ। ਕੂੜੇ ਦੀ ਗੰਧ ਨਾਲ ਮੁਸ਼ਕ ਫੈਲਦਾ ਹੈ। ਜੋ ਸਾਫ਼ ਹਵਾ ਨੂੰ ਗੰਦਾ ਕਰਦਾ ਹੈ। ਸਾਡੇ ਸਾਹਾਂ ਅੰਦਰ ਜਾ ਕੇ ਫੇਫੜੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਸਾਹ ਲੈਣਾ ਔਖਾ ਹੋ ਜਾਂਦਾ ਹੈ। ਕਿਤੇ ਜਾਨਵਰ ਜਾਂ ਮੁਰਦਾ ਮਰਿਆ ਪਿਆ ਹੋਵੇ। ਮੁਸ਼ਕ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਬੰਦਾ ਬਿਮਾਰ ਹੋ ਜਾਂਦਾ ਹੈ। ਉਸ ਕੂੜਾ-ਕਰਕਟ ਤੇ ਗੰਦ ਦੀ ਥਾਂ ਫੁੱਲ ਬੂਟੇ ਲੱਗੇ ਹੋਣ, ਹਵਾ ਵਿੱਚ ਤਾਜ਼ਗੀ ਆ ਜਾਂਦੀ ਹੈ। ਹਵਾਂ ਮਹਿਕ ਉਠਦੀ ਹੈ। ਤਾਜ਼ਗੀ ਨਾਲ ਬੰਦਾ ਵੀ ਟਹਿਕ ਉਠਦਾ ਹੈ।
ਜਿਹੜੇ ਲੋਕ ਕੂੜੇ ਦੇ ਢੇਰਾਂ ਵਿੱਚ ਰਹਿੰਦੇ ਹਨ। ਝੂਗੀਆਂ ਵਾਲੇ, ਉਨਾਂ ਦੀ ਹਾਲਤ ਤਾ ਸਭ ਜਾਣਦੇ ਹਨ। ਉਹ ਉਵੇਂ ਹੀ ਰਹਿੱਣ ਗਿੱਜ ਗਏ ਹਨ। ਕੰਮਚੋਰ ਹੋ ਗਏ ਹਨ। ਉਨਾਂ ਨੂੰ ਕੂੜਾ-ਕਰਕਟ ਤੇ ਗੰਦ ਵਿਚੋਂ ਹੀ ਖਾਣ-ਪਹਿਨਣ ਨੂੰ ਲੱਭ ਜਾਂਦਾ ਹੈ। ਐਸੇ ਲੋਕਾਂ ਨੂੰ ਕੂੜੇ ਦੇ ਢੇਰ ਪਿਆਰੇ ਲੱਗਦੇ ਹਨ। ਤਾਂਹੀ ਤੱਰਕੀ ਨਹੀਂ ਕਰ ਸਕੇ। ਕੂੜਾ-ਕਰਕਟ ਤੇ ਗੰਦ ਬਿਮਾਰੀ ਦਾ ਘਰ ਹੈ। Aੁਥੇ ਮੱਛਰ, ਮੱਖੀਆਂ ਭਿਣਕਦੇ ਹਨ। ਫਿਰ ਬੰਦਿਆ ਤੇ ਭੋਜਨ ਉਤੇ ਬਹਿੰਦੇ ਹਨ। ਸਭ ਮੁੜ ਕੇ ਸਾਡੇ ਕੋਲ ਵਾਪਸ ਆ ਜਾਂਦਾ ਹੈ। ਸਫ਼ਾਈ ਕਰਨ ਦਾ ਫੈਇਦਾ ਹੀ ਤਾਂ ਹੈ। ਜੇ ਇਸ ਕੂੜੇ ਨੂੰ ਜਾਲ ਦਿੱਤਾ ਜਾਵੇ। ਅਗਰ ਇਸ ਨਾਲ ਮਿੱਟੀ ਤਾਕਤਵਾਰ ਬਣਦੀ ਹੈ। ਉਸ ਵਿੱਚ ਮਿਲਾ ਦਿੱਤਾ ਜਾਵੇ। ਜਿਵੇਂ, ਫ਼ਲਾਂ ਸਬਜ਼ੀਆਂ ਦੇ ਛਿਲਕੇ ਜਾਨਵਰਾਂ ਦਾ ਮਲ ਮੂਤੇ ਸਭਾਲ ਕੇ ਮਿੱਟੀ ਵਿੱਚ ਮਿਲਾ ਦਿੱਤਾ ਜਾਵੇ। ਉਪਜ਼ ਵੱਧ ਜਾਂਦੀ ਹੈ। ਧਰਤੀ ਪੋਲੀ ਹੀ ਜਾਂਦੀ ਹੈ। ਧਰਤੀ ਦੀ ਫਿਤਰਤ ਐਸੀ ਹੈ। ਸਕੀ ਮਾਂ ਵਾਂਗ ਸਭ ਗੰਦ ਸਮੇਟ ਦਿੰਦੀ ਹੈ। ਆਪਣੇ ਵਿੱਚ ਲੁਕੋ ਲੈਂਦੀ ਹੈ। ਧਿਆਨ ਦੇਈਏ, ਕੂੜਾ-ਕਰਕਟ ਤੇ ਗੰਦ ਨਾਂ ਹੀ ਖਿਲਾਰੀਏ। ਆਪ ਤੰਦਰੁਸਤ ਰਹੀਏ, ਤੇ ਦੂਜਿਆਂ ਦਾ ਵੀ ਭਲਾ ਸੋਚੀਏ। ਮੈਂ ਇਹ ਵੀ ਦੇਖਿਆ ਹੈ। ਕਈ ਲੋਕ ਖਾਲੀ ਲਿਫ਼ਫ਼ੇ ਕੋਲ ਰੱਖਦੇ ਹਨ। ਰਸਤੇ ਵਿੱਚ ਜਾਂਦੇ ਹੋਏ, ਕੂੜਾ-ਕਰਕਟ ਤੇ ਗੰਦ ਚੱਕਦੇ ਜਾਂਦੇ ਹਨ। ਕਿੰਨੀ ਸੋਹਣੀ ਸੋਚ ਹੈ। ਸਭ ਦੀ ਸੋਚ ਇਹੋਂ ਜਿਹੀ ਹੋ ਜਾਵੇ। ਧਰਤੀ ਉਤੇ ਸੋਹਣੀ ਸੁੰਦਰਤਾ ਦਿਸਣ ਲੱਗ ਜਾਵੇਗੀ। ਅਸੀਂ ਜਦੋਂ ਕਿਸੇ ਹੋਰ ਨੂੰ ਕੂੜਾ-ਕਰਕਟ ਤੇ ਗੰਦ ਸਿੱਟਦੇ ਦੇਖੀਏ। ਉਸ ਨੂੰ ਜਰੂਰ ਟੋਕੀਏ। ਤਾਂ ਜਾ ਕੇ ਫ਼ਰਕ ਪੈ ਸਕਦਾ ਹੈ। ਅਸੀ ਤੰਦੁਸਤ ਰਹਿ ਸਕਦੇ ਹਾਂ। ਕਨੇਡਾ ਵਿੱਚ ਬਹੁਤੀ ਕਮਾਈ ਸਫ਼ਾਈ ਕਰਕੇ ਹੀ ਕਮਾਈ ਜਾਂਦੀ ਹੈ। 24 ਘੰਟੇ ਸਫ਼ਾਈ ਉਤੇ ਜ਼ੋਰ ਦਿੱਤਾ ਜਾਂਦਾ ਹੈ। ਸ਼ੀਸ਼ੇ ਉਤੇ ਉਂਗ਼ਲਾਂ ਦਾ ਨਿਸ਼ਾਨ ਵੀ ਲੱਗ ਜਾਵੇ। ਸਾਫ਼ ਕਰਨ ਦੀ ਉਦੋਂ ਹੀ ਕੋਸ਼ਸ ਕੀਤੀ ਜਾਂਦੀ ਹੈ। ਹਰ ਥਾਂ ਚਕਨਾਚੱਟ ਲੱਗਦੀ ਹੈ          

Comments

  1. ਮੈਡਮ ਜੀ ਤੁਸੀ ਸੱਸਮੁੱਚ ਬਹੁਤ ਵਧੀਆ ਲਿੱਖਦੇ ਹੋ ਜੀ ਮੈ ਵੀ ਅੱਗੇ ਆਪ ਜੀ ਦੀ ਹਰ ਇਕ ਲਿੱਖੀ ਗੱਲ ਤੇ ਧਿਆਨ ਦਵਾਗਾ ਅਤੇ ਇਸ ਦਾ ਜਿੰਦਗੀ ਵਿੱਚ ਅਮਲ ਵੀ ਕਰਾਗਾ ..........................ਤੇ ਅੱਗੇ ਤੋ ਮੈ ਅਜਿਹਾ ਕੁੱਝ ਲਿੱਖਾ ਗਾ ਜਿਸ ਨਾਲ ਕਿਸੇ ਨੂੰ ਚੰਗੀ ਸੋਚ ਦਿੱਤੀ ਜਾਵੇ ਜੀ .................. ਮੈਡਮ ਜੀ ਆਪ ਨੂੰ ਸਤਿ ਸ੍ਰੀ ਅਕਾਲ ਜੀ

    ReplyDelete

Post a Comment

Popular Posts