ਮਨੁੱਖੀ ਜਾਨਾਂ ਨਾਲ ਖੇਡ ਰਹੇ ਹਨ-ਸਤਵਿੰਦਰ ਕੌਰ ਸੱਤੀ (ਕੈਲਗਰੀ)

ਹਰ ਰੋਜ਼ ਖ਼ਬਰਾਂ ਵਿੱਚ ਪੜ੍ਹਦੇ ਹਾਂ। ਕਿਸੇ ਦਾ ਬੱਚਾ ਗੁੰਮ ਹੋ ਗਿਆ ਹੈ। ਇਹ ਤਾਂ ਉਹੀ ਜਾਣਦਾ ਹੁੰਦਾ ਹੈ। ਜਿਸ ਦਾ ਕੋਈ ਗੁਆਚਦਾ ਹੈ। ਆਪਣਾਂ ਸਹੀਂ ਸਲਾਮਤ ਇੱਕ ਦਮ ਅੱਖਾਂ ਤੋਂ ਉਹਲੇ ਹੋ ਜਾਂਦਾ ਹੈ। ਬਹੁਤੇ ਆਪਣੇ ਆਪ ਹੱਥੀ ਆਪਣਾਂ ਬੱਚਾ ਮਾਰ ਦਿੰਦੇ ਹਨ। ਬਾਹਰ ਕਿਤੇ ਕੂੜੇ ਦੇ ਢੇਰ ਵਿੱਚ ਸੁੱਟ ਆਉਂਦੇ ਹਨ। ਪੱਛਮੀ ਦੇਸ਼ਾਂ ਵਿੱਚ ਤਾਂ ਆਮ ਹੀ ਕੁੜੇ ਦੇ ਢੇਰਾਂ ਵਿਚੋਂ ਜਿਉਂਦੇ, ਮਰੇ ਬੱਚੇ ਲੱਭਦੇ ਹਨ। ਐਸੇ ਲੋਕਾਂ ਨੂੰ ਕਨੇਡਾ ਵਰਗੇ ਦੇਸ਼ ਵਿੱਚ ਵੀ ਕਿਸੇ ਨੂੰ ਸਜ਼ਾ ਨਹੀਂ ਮਿਲੀ। ਜਦੋਂ ਕਿ ਬੱਚੇ ਦੇ ਇੱਕ ਥੱਪੜ ਮਾਰਨ ਨਾਲ ਮਾਪਿਆਂ ਨੂੰ ਜੇਲ ਹੋ ਜਾਂਦੀ ਹੈ। ਸਾਲਾਂ ਬੱਧੀ ਅਦਾਲਤਾਂ ਵਿੱਚ ਕੇਸ ਭੁਗਤਦੇ ਫਿਰਦੇ ਹਨ। ਗੌਰਮਿੰਟ ਹੀ ਸਕੇ ਮਾਪਿਆਂ ਕੋਲੋ ਬੱਚੇ ਜ਼ਬਰਦਸਤੀ ਲੈ ਲੈਂਦੇ ਹਨ। ਬੱਚੇ ਤੇ ਮਾਪੇ ਇੱਕ ਦੂਜੇ ਨੂੰ ਮਿਲਣ ਲਈ ਤਰਸ ਜਾਂਦੇ ਹਨ। ਕੀ ਬੱਚੇ ਦੇ ਗੁੰਮ ਹੋਣ ਪਿਛੋਂ ਪੁਲੀਸ ਦਰਖ਼ਾਸਤ ਲਿਖਦੀ ਹੈ? ਕੀ ਬੱਚੇ ਬਾਰੇ ਪੁਲੀਸ ਨੂੰ ਮੁੜ-ਮੁੜ ਕੇ ਪੁੱਛਿਆ ਜਾਂਦਾ ਹੈ? ਕੀ ਬੱਚੇ ਦੀ ਫੋਟੋ ਅਖਬਾਰਾ, ਇੰਟਰਨੈਟ, ਟੈਲੀਵੀਜ਼ਨ ਖ਼ਬਰਾਂ ਵਿੱਚ ਦਿੱਤੀ ਜਾਂਦੀ ਹੈ? ਬੱਚੇ ਨੂੰ ਲੱਭਣ ਦੀ ਕਿੰਨੀ ਕੁ ਕੋਸ਼ਸ਼ ਕੀਤੀ ਜਾਂਦੀ ਹੈ। ਬੱਚੇ ਗੁਆਚਦੇ ਕਿਉਂ ਹਨ? ਮਾਤਾ-ਪਿਤਾ ਦੀ ਅਣਗਹਿਲੀ ਕਰਕੇ ਜਾਂ ਫਿਰ ਬੱਚੇ ਚੁਰਾਉਣ ਵਾਲੇ ਦੀ ਹੁਸ਼ਿਆਰੀ ਕਰਕੇ। ਜ਼ਿਆਦਾਂ ਤਰ ਬੱਚੇ ਗੁਆਚੇ ਹੋਏ ਨਹੀਂ ਲੱਭਦੇ। ਪੱਛਮੀ ਦੇਸ਼ਾਂ ਵਿੱਚ 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਮੁੰਡੇ ਕੁੜੀਆਂ ਨਾਲ ਮਰਦ ਦੁਆਰਾ ਰੇਪ ਕਰਕੇ, ਉਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਬਹੁਤ ਬੱਚਿਆਂ ਦੀਆਂ ਲਾਸ਼ਾਂ ਐਸੀ ਹਾਲਤ ਵਿੱਚ ਮਿਲੀਆਂ ਹਨ। ਅੱਜ ਕੱਲ ਭਾਰਤ ਵਿੱਚ ਵੀ ਇਹੀ ਹੋ ਰਿਹਾ ਹੈ। ਆਮ ਹੀ ਲੋਕੀ ਕਹਿੰਦੇ ਹਨ। ਤਾਕਤਵਾਰ ਲੋਕ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਹਨ। ਉਨਾਂ ਤੋਂ ਭੀਖ ਮੰਗਣ ਦਾ ਕਿੱਤਾ ਕਰਾਉਂਦੇ ਹਨ। ਕੁੜੀਆਂ ਤੋਂ ਜਿਸਮ ਦਾ ਧੰਦਾ ਕਰਾਇਆ ਜਾਂਦਾ ਹੈ। ਇਸ ਵਿਸ਼ੇ ਉਤੇ ਫਿਲਮਾਂ ਵੀ ਬਣਾਈਆਂ ਗਈਆਂ ਹਨ। ਪਿਛਲੇ ਕੁੱਝ ਸਾਲਾਂ ਤੋਂ ਬੱਚਿਆਂ ਦੀਆਂ ਐਸੀਆਂ ਲਾਸ਼ਾਂ ਮਿਲੀਆਂ ਹਨ। ਸਰੀਰ ਦੇ ਅੰਗ ਪੈਰ ਨਾਲੋਂ ਕੱਟੇ ਗਏ ਹਨ। ਅੰਗ ਪੈਰ ਦੂਜੇ ਦੇ ਲਈ ਮਹਿੰਗੇ ਭਾਂਅ ਬੇਚ ਕੇ ਪੈਸੇ ਵੱਟਣ ਲਈ, ਇਕ ਦੀ ਜਾਨ ਅੰਗ ਪੈਰ ਕੱਟਣ ਲਈ, ਲਈ ਜਾਦੀ ਹੈ। ਦੂਜੇ ਨੂੰ ਕਤਲ ਕੀਤੇ ਗਏ ਦੇ ਅੰਗ ਦੇ ਕੇ ਜੀਵਨ ਦਾਨ ਦਿੱਤਾ ਜਾਂਦਾਂ ਹੈ। ਇਸ ਪਿਛੇ ਕਿਡਨਪਰ, ਡਾਕਟਰ ਇਨਾਂ ਦੇ ਖ੍ਰੀਦਦਾਰ ਸਭ ਮਿਲੇ ਹੋਏ ਹਨ। ਇਹ ਕੌਣ ਲੋਕ ਹਨ? ਜੋ ਮਨੁੱਖੀ ਜਾਨਾਂ ਨਾਲ ਖੇਡ ਰਹੇ ਹਨ। ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਹਨ? ਗੁੰਮ ਹੋ ਗਏ ਬਾਰੇ ਕਿੰਨੇ ਕੁ ਸੁਚੇਤ ਹਾਂ? ਭਿੰਦਰ ਦੀ ਆਪਣੀ ਕੁੜੀ 10 ਕੁ ਸਾਲਾਂ ਦੀ ਗੁਆਚ ਗਈ ਸੀ। ਦੋ-ਚਾਰ ਨੂੰ ਐਧਰ-ਉਧਰ ਪੁੱਛਿਆ, ਫਿਰ ਚੁਪ ਕਰਕੇ ਬੈਠ ਗਏ। ਕਹਿੱਣ ਲੱਗੇ," ਜੇ ਪੁਲੀਸ ਨੂੰ ਰਿਪੋਟ ਕੀਤੀ, ਫੋਟੋ ਅਖਬਾਰਾ, ਇੰਟਰਨੈਟ, ਟੈਲੀਵੀਜ਼ਨ ਖ਼ਬਰਾਂ ਵਿੱਚ ਦਿੱਤੀ। ਬੱਚੀ ਤੇ ਸਾਡੀ ਬਦਨਾਂਮੀ ਹੋਵੇਗੀ। ਉਸ ਨੂੰ ਕਿਥੇ ਵਿਆਹਵਾਂਗੇ? " ਕੁੱਝ ਦਿਨਾਂ ਬਾਅਦ ਉਸ ਦੀ ਲਾਸ਼ ਖੇਤਾਂ ਵਿਚੋਂ ਮਿਲੀ। ਰੱਬ ਜਾਣੇ, ਕਿਸੇ ਨੇ ਮਾਰ ਦਿੱਤੀ। ਜਾਂ ਘਰ ਵਾਲੇ ਐਸੀ ਕੁੜੀ ਨੂੰ ਘਰ ਨਹੀਂ ਰੱਖਣਾਂ ਚਾਹੁੰਦੇ ਸਨ। ਲਾਸ਼ ਲੱਭਦੇ ਹੀ ਕੁੜੀ ਨੂੰ ਫੱਟਾ-ਫੱਟ ਲਾਬੂ ਲਾ ਦਿੱਤਾ। ਆਪ ਲੋਕਾਂ ਦੇ ਤੱਤੇ ਠੰਡੇ ਬੋਲਾਂ ਤੋਂ ਬਚ ਗਏ।                             
ਕਈਆਂ ਦੇ ਤਾਂ ਪਤੀ ਵੀ ਗੁੰਮ ਹੋ ਜਾਂਦੇ ਹਨ। ਇਹ ਤਾਂ ਮੰਨਣ ਵਾਲੀ ਗੱਲ ਹੈ। ਪਤੀ ਤਾਂ ਘਰ ਦੀਆਂ ਜੁੰਮੇਵਾਰੀਆਂ ਤੋਂ ਡਰਦੇ ਕਿਤੇ ਜਾ ਕੇ ਆਪ ਨੂੰ ਛੁਪਾ ਲੈਂਦੇ ਹਨ। ਬਹੁਤ ਸਾਰੇ ਮਹਾਤਮਾ ਬੁੱਧ ਹਨ। ਜੋ ਘਰੋਂ ਭੱਜ ਜਾਂਦੇ ਹਨ। ਪਤਨੀ ਪਿਛੇ ਬੱਚੇ ਪਾਲਦੀ ਰਹਿੰਦੀ ਹੈ। ਮਹਿੰਦਰ ਘਰੋਂ ਨੌਕਰੀ ਕਰਨ ਗਿਆ ਮੁੜ ਕੇ ਵਾਪਸ ਨਹੀਂ ਆਇਆ। 20 ਸਾਲਾਂ ਬਾਅਦ ਘਰ ਵਾਪਸ ਆ ਗਿਆ। ਕਹਿੰਦਾ," ਮੈਨੂੰ ਸੁੱਧ ਬੁੱਧ ਹੀ ਨਹੀਂ ਰਹੀ ਸੀ। ਠੀਕ ਹੋਣ ਤੇ ਘਰ ਦਾ ਚੇਤਾ ਆ ਗਿਆ। " ਉਦੋਂ ਨੂੰ ਦੋ ਪੁੱਤਰ ਕਮਾਊ ਹੋ ਗਏ ਸਨ। ਗੁੰਮ ਹੋ ਗਏ ਕਿੰਨੇ ਕੁ ਜਿਉਂਦੇ ਮਿਲਦੇ ਹਨ। ਪਤਨੀਆਂ ਵੀ ਬਹੁਤਿਆਂ ਦੀਆਂ ਗੁਆਚ ਜਾਂਦੀਆਂ ਹਨ। ਫਿਰ ਕੁੱਝ ਦਿਨਾਂ ਬਾਅਦ ਲਾਸ਼ ਵੀ ਮਿਲ ਜਾਂਦੀ ਹੈ। ਅੱਜ ਕੱਲ ਮਾਪੇ ਵੀ ਗੁਆਚਣ ਲੱਗ ਗਏ ਹਨ। ਪਿਉ ਦੇ ਗੁਆਚਣ ਦੀ ਰਿਪੋਟ ਲਿਖਾਉਣ ਤੇ ਬਾਪੂ ਦੀ ਲਾਸ਼ ਪਾਣੀ ਵਿਚੋਂ ਲੱਭੀ ਗਈ। ਬੈਂਕ ਵਿਚੋਂ ਪੈਨਸ਼ਨ ਦਾ ਇਕਠੇ ਹੋਏ ਡਾਲਰ ਵੀ ਗੈਬ ਹੋ ਚੁਕੇ ਸਨ। ਇਹ ਕਨੂੰਨ ਤੋਂ ਬਚਣ ਦਾ ਇਕ ਤਰੀਕਾ ਲੱਗਦਾ ਹੈ। ਜ਼ਿਆਦਾ ਤਰ ਐਸੇ ਮਾਮਲੇ ਵਿੱਚ ਨਜ਼ਦੀਕੀ ਪਿਆਰੇ ਦਾ ਹੀ ਹੱਥ ਹੁੰਦਾ ਹੈ। ਦੂਜੀ ਗੱਲ ਔਰਤ ਨੂੰ ਅਮਰੀਕਾ, ਕਨੇਡਾ ਵਰਗੇ ਦੇਸ਼ਾਂ ਵਿੱਚ ਰੇਪ ਕਰਕੇ ਮਾਰ ਦਿੱਤਾ ਜਾਂਦਾ ਹੈ। ਕਈ ਪੁਰਾਣੇ ਕੇਸ ਹੱਥ ਲੱਗੇ ਹਨ। ਇੱਕੋ ਬੰਦੇ ਨੇ 40 ਤੋਂ ਵੱਧ ਔਰਤਾਂ ਨੂੰ ਵਰਤ ਕੇ ਮਾਰ ਖਪਾ ਦਿੱਤਾ ਸੀ। ਇੰਨੇ ਕਤਲ ਕਰਨ ਦੀ ਸਜਾਂ ਸਿਰਫ਼ 10 ਸਾਲਾਂ ਦੀ ਸੀ।     

Comments

Popular Posts