ਲੋਕਾਂ ਦਾ ਜੀਵਨ ਠੱਪ ਕਰਕੇ ਧੰਨ ਤੇ ਸਮੇਂ ਦੀ ਵੀ ਖ਼ਰਾਬੀ -ਸਤਵਿੰਦਰ ਕੌਰ ਸੱਤੀ (ਕੈਲਗਰੀ)By: Satwinder Kaur Satti (Calgary, Canada), On: 9 July, 2011

ਲੋਕਾਂ ਦਾ ਜੀਵਨ ਠੱਪ ਕਰਕੇ ਧੰਨ ਤੇ ਸਮੇਂ ਦੀ ਵੀ ਖ਼ਰਾਬੀ -ਸਤਵਿੰਦਰ ਕੌਰ ਸੱਤੀ (ਕੈਲਗਰੀ)
ਜੁਲਾਈ ਮਹੀਨੇ ਵਿੱਚ ਅਲਬਰਟਾ ਦੇ ਕੈਲਗਰੀ ਸ਼ਹਿਰ ਵਿੱਚ ਮੇਲਾ ਲੱਗਦਾ ਹੈ। ਦਸ ਕੁ ਦਿਨ ਖੂਬ ਰੌਣਕਾਂ ਲੱਗਦੀਆਂ ਹਨ। ਇਸ ਦਾ ਨਾਂਮ ਸਟੈਮਪਈਡ ਰੱਖਿਆ ਗਿਆ ਹੈ। ਇਸ ਵਿੱਚ ਭਾਰਤ ਦੇ ਮੇਲਿਆਂ ਵਾਂਗ ਹੀ ਝੂਲੇ ਝੂਟੇ ਹੁੰਦੇ ਹਨ। ਫ਼ਰਕ ਸਿਰਫ਼ ਇਨਾਂ ਹੈ, ਕਿ ਇਹ ਉਨਾਂ ਤੋਂ ਕਾਫ਼ੀ ਵੱਡੇ ਹਨ। ਅਤੇ ਬਿਜਲੀ ਉਤੇ ਚੱਲਦੇ ਹਨ। ਕਾਫ਼ੀ ਤੇਜ਼ ਚਲਦੇ ਹਨ। ਬਲਦਾਂ ਨਾਲ ਬੰਦੇ ਘੋਲ ਕਰਦੇ ਹਨ। ਬਲਦਾਂ, ਘੋੜਿਆਂ ਦੀ ਸਵਾਰੀ ਵੀ ਕੀਤੀ ਜਾਂਦੀ ਹੈ। ਦਾਖ਼ਲੇ ਦੀ ਫੀਸ ਤੇ ਝੂਟੇ ਲੈਣ ਦੀ ਕੀਮਤ ਬਹੁਤ ਮਹਿੰਗੀ ਹੈ। ਬੱਚਿਆਂ ਦੀ ਬਹੁਤ ਮੋਜ਼ ਮਸਤੀ ਹੋ ਜਾਂਦੀ ਹੈ। ਲੋਕ ਬਾਹਰਲੇ ਸ਼ਹਿਰਾਂ ਵਿਚੋਂ ਵੀ ਆਉਂਦੇ ਹਨ। ਲੱਖਾਂ ਦੇ ਹਿਸਾਬ ਨਾਲ ਹਰ ਰੋਜ਼ ਲੋਕ ਇਸ ਮੈਦਾਨ ਵਿੱਚ ਦਾਖ਼ਲ ਹੁੰਦੇ ਹਨ। ਕੈਲਗਰੀ ਸਿਟੀ ਨੂੰ ਬਿਜ਼ਨਸ ਵਿੱਚ ਬਹੁਤ ਫੈਇਦਾ ਹੁੰਦਾ ਹੈ। ਵੱਡੀਆਂ ਕੰਮਪਨੀਆਂ ਵੱਲੋਂ ਥਾਂ-ਥਾਂ ਮੁਫ਼ਤ ਦਾ ਭੋਜਨ ਵੀ ਵੰਡਿਆ ਜਾਂਦਾ ਹੈ। ਭੋਜਨ ਖ੍ਰੀਦ ਕੇ ਖਾਣ ਵਾਲੀਆਂ ਵੀ ਹਰ ਤਰਾਂ ਦੀਆਂ ਦੁਕਾਨਾਂ ਲਾਈਆਂ ਜਾਂਦੀਆਂ ਹਨ। ਬਹੁਤ ਚਹਿਲ-ਪਹਿਲ ਹੁੰਦੀ ਹੈ।
ਜਿਸ ਦਿਨ ਇਸ ਦਾ ਪਹਿਲਾ ਦਿਨ ਹੁੰਦਾ ਹੈ। ਇਹ ਪਰੇਡ ਕਰਦੇ ਹਨ। ਅੱਲਗ-ਅਲਗ ਕਲਚਰ ਦੇ ਲੋਕ ਗੁਰਪਾਂ ਵਿੱਚ ਆਪੋ-ਆਪਣਾਂ ਪਹਿਰਵਾਂ ਪਾ ਕੇ ਪ੍ਰਦਸ਼ਨੀ ਕਰਦੇ ਹਨ। ਆਪੋ-ਆਪਣਾਂ ਨਾਚ ਵੀ ਦਿਖਾਉਂਦੇ ਹਨ। ਅਲਗ-ਅਲਗ ਚਾਲਕਾਂ ਗੱਡੀਆਂ, ਰਥਾਂ, ਘੋੜਿਆਂ ਉਤੇ ਸਵਾਰ ਹੋ ਕੇ ਸ਼ਹਿਰ ਦੇ ਡਾਊਨ-ਟਾਊਨ ਵਿੱਚ ਪੂਰਾ ਚੱਕਰ ਲਗਾਉਂਦੇ ਹਨ। 20 ਕੁ ਕਿਲੋਮੀਟਰ ਦਾ ਘੇਰਾ, 30 ਕੁ ਸ਼ੜਕਾਂ ਦੀ ਆਵਾਜ਼ਾਈ ਠੱਪ ਕਰ ਦਿੰਦੇ ਹਨ। ਇਕ ਪਾਸੇ ਦੀ ਸ਼ੜਕ ਉਤੋਂ ਦੀ ਪਰੇਡ ਕਰਦੇ ਲੰਘਦੇ ਹਨ। ਦੂਜੇ ਪਾਸੇ ਦੀ ਸ਼ੜਕ ਉਤੋਂ ਦੀ ਮੁੜਦੇ ਹਨ। ਐਤਕੀ 2011 ਵਿੱਚ 8 ਜੁਲਾਈ ਨੂੰ ਇਹ ਪਰੇਡ ਹੋਈ। ਲੋਕੀਂ 12 ਘੰਟੇ ਪਹਿਲਾਂ ਹੀ ਦਂੋਨਾਂ ਸ਼ੜਕਾਂ ਉਤੇ ਬਾਹਰ ਆ ਕੇ ਬੈਠਣੇ ਸ਼ੁਰੂ ਹੋ ਗਏ। ਆਪੋ ਆਪਣੀਆਂ ਕੁਰਸੀਆਂ ਘਰਾਂ ਤੋਂ ਲਿਆਏ ਸਨ। ਕਈ ਭੂਝੇ ਹੀ ਬੈਠੇ ਸਨ। ਪਹਿਲਾਂ ਬਹੁਤ ਗਰਮੀ ਸੀ ਰਾਤ ਹੁੰਦੇ ਹੀ ਠੰਡ ਸ਼ੁਰੂ ਹੋ ਗਈ। ਹਵਾ ਬਹੁਤ ਜ਼ੋਰ ਨਾਲ ਚਲ ਰਹੀ ਸੀ। ਕਈ ਰਜਾਈਆਂ ਨਾਲ ਹੀ ਲਈ ਬੈਠੇ ਸਨ। ਸਵੇਰ ਦੇ 7 ਵਜੇ ਤੱਕ ਲੋਕੀਂ ਸ਼ੜਕਾਂ ਉਤੇ ਇਸ ਤਰਾਂ ਆ ਬੈਠੇ ਸਨ। ਜਿਵੇਂ ਸ਼ਹਿਦ ਦੇ ਛੱਤੇ ਉਤੇ ਮੱਖੀਆਂ ਇੱਠੀਆਂ ਹੋਈਆਂ ਬੈਠੀਆਂ ਹੁੰਦੀ ਹਨ। ਵੈਸੇ ਤਾਂ ਤਕਰੀਬਨ ਸਾਰੇ ਹੀ, ਪਰ ਕਨੇਡਾ ਵਾਲੇ ਫਰੀ ਦੀ ਚੀਜ਼ ਉਤੇ ਲੱਟੂ ਹੋ ਜਾਂਦੇ ਹਨ। ਪਤਾ ਲੱਗੇ ਸਹੀਂ ਕਿਤੇ ਕੁੱਝ ਮੁਫ਼ਤ ਦਾ ਹੈ। ਭਾਵੇਂ ਪਤਾ ਵੀ ਹੁੰਦਾ ਹੈ। ਸਮੇਂ ਦੀ ਬਰਬਾਦੀ ਹੈ। ਵਿਹਲੇ ਲੱਖਾ ਲੋਕ ਸ਼ੜਕਾਂ ਮੱਲ ਕੇ ਬੈਠ ਗਏ।
ਗੱਲ ਸਾਂਝੀ ਕਰਨ ਵਾਲੀ ਇਹ ਵੀ ਹੈ। ਮੈਂ ਪਹਿਲੀ ਵਾਰੀ ਲੋਕ ਆਵਾਜਾਈ ਦੇ ਬੰਦ ਹੋਣ ਨਾਲ ਬੌਦਲੇਂ ਦੇਖੇ ਹਨ। ਜਿਹੜੇ ਲੋਕਾਂ ਨੇ ਡਾਊਨ-ਟਾਊਨ ਦਫ਼ਤਰਾਂ ਵਿੱਚ ਕੰਮ ਕਰਨ ਲਈ ਆਉਣਾਂ ਸੀ। ਕਈ ਤਾਂ ਟਰੇਨ ਵਿੱਚ ਆਉਣ ਵਾਲੇ, ਘੰਟਾ ਜਾਂ ਇਸ ਤੋਂ ਵੀ ਵੱਧ ਲੇਟ ਪਹੁੰਚੇ। ਟਰੇਨ ਹਰ ਥਾਂ ਨਹੀਂ ਜਾਂਦੀ। ਲੋਕਾਂ ਨੂੰ ਬਹੁਤ ਦੂਰ ਤੱਕ ਤੁਰਨਾ ਪਿਆ। ਬਹੁਤੇ ਕਾਰਾਂ ਵਾਲੇ ਡਾਊਨ-ਟਾਊਨ ਵਿੱਚ ਵੜ ਹੀ ਨਹੀਂ ਸਕੇ। ਜੋ ਡਾਊਨ-ਟਾਊਨ ਵਿੱਚ ਰਾਤ ਦਾ ਕੰਮ ਕਰ ਰਹੇ ਸਨ। ਕਾਰਾਂ ਵਾਲੇ ਸਾਰੇ 6 ਘੰਟੇ ਲਈ ਉਥੇ ਹੀ ਫਸ ਗਏ। ਕੰਮ ਕਰਨ ਪਿਛੋਂ ਕਿਸੇ ਨੇ ਹੋਰ ਵੀ ਬਹੁਤ ਜਰੂਰੀ ਕੰਮ ਕਰਨੇ ਹੁੰਦੇ ਹਨ। ਬੱਚੇ ਬੇਬੀ ਸਿਟਰ ਤੋਂ ਲੈਣੇ ਹੁੰਦੇ ਹਨ। ਪਤੀ-ਪਤਨੀ ਕੰਮ ਤੇ ਜਾਣ ਲਈ ਇੱਕ ਦੂਜੇ ਦੀ ਉਡੀਕ ਕਰਦੇ ਹਨ। ਕਈਆਂ ਕੋਲ ਕਾਰ ਹੀ ਇੱਕ ਹੁੰਦੀ ਹੈ। ਇੱਕ ਦੇ ਘਰ ਆਏ ਤੋਂ ਦੂਜਾ ਕੰਮ ਉਤੇ ਜਾਂਦਾ ਹੈ। ਕਈ ਤਾਂ ਇੱਕ ਕੰਮ ਤੋਂ ਦੂਜੇ ਕੰਮ ਉਤੇ ਜਾਂਦੇ ਹਨ। ਸਕੂਲਾਂ ਵਾਲੇ ਵੀ ਵਿੱਚ ਵਿਚਾਲੇ ਫਸ ਗਏ ਸਨ । ਬੱਸਾਂ ਦੀ ਆਵਾਜ਼ਾਈ ਆਮ ਵਰਗੀ ਨਹੀਂ ਸੀ। ਬਸ ਸਰਵਸ ਸਿਰਫ਼ ਇਸ ਪਰੇਡ ਵਾਲੀ ਥਾਂ ਤੋਂ ਬਾਹਰ-ਬਾਹਰ ਹੀ ਸੀ। ਲੋਕ ਕਾਰਾਂ ਨੂੰ ਛੱਡ ਕੇ ਟਰੇਨ ਵੀ ਨਹੀਂ ਫੜ ਸਕਦੇ ਸਨ। ਉਥੇ ਬਾਹਰ ਸ਼ੜਕ ਉਤੇ ਡਾਊਨ-ਟਾਊਨ ਵਿੱਚ ਦਿਨ ਨੂੰ ਕਾਰ ਨਹੀਂ ਖੜ੍ਹੀ ਕਰ ਸਕਦੇ। ਕਰੇਨ ਨਾਲ ਖਿਚ ਕੇ ਲੈ ਜਾਂਦੇ ਹਨ। ਸਿਰਫ਼ ਰਾਤ ਨੂੰ ਹੀ 6 ਵਜੇ ਤੋ ਕਾਰਾਂ ਖੜੀਆਂ ਕਰ ਸਕਦੇ ਹਾਂ। ਕਈ ਥਾਵਾਂ ਉਤੇ ਤਾਂ ਸਵੇਰ ਦੇ ਡੇਢ ਵਜੇ ਸ਼ੜਕਾਂ ਖਾਲੀ ਕਰਨੀਆਂ ਪੈਦੀਆਂ ਹਨ। ਨਹੀਂ ਉਥੋਂ ਸ਼ੜਕ ਤੋਂ ਗੱਡੀ ਨਹੀਂ ਲੱਭਦੀ। ਡਾਲਰ ਦੇ ਕੇ ਕਾਰ ਛਡਾਉਣੀ ਪੈਦੀ ਹੈ। ਲੋਕਾਂ ਦਾ ਜੀਵਨ ਠੱਪ ਕਰਕੇ ਧੰਨ ਤੇ ਸਮੇਂ ਦੀ ਵੀ ਖ਼ਰਾਬੀ ਹੁੰਦੀ ਹੈ।
ਦੇਖਣ ਨੂੰ ਪਰੇਡ ਬਹੁਤ ਵਧੀਆਂ ਲੱਗਦੀ ਹੈ। ਕੁੱਝ ਨਵਾਂ ਦੇਖਣ ਨੂੰ ਮਿਲਦਾ ਹੈ। ਮਨ ਦਾ ਪ੍ਰਚਾਵਾ ਵੀ ਹੁੰਦਾ ਹੈ। ਸਾਰੇ ਪਾਸੇ ਗੋਰ ਕਰਨੀ ਚਾਹੀਦੀ ਹੈ। ਐਸੇ ਹੱਲੇ-ਗੁਲੇ ਵਿੱਚ ਕਿਸੇ ਨੂੰ ਕੋਈ ਦੌਰਾ ਪੈ ਜਾਵੇ ਕੌਣ ਸੁਣਦਾ ਹੈ। ਪਿਛਲੀ ਵਾਰ ਤਾਂ ਇਹੀ ਸਟੈਮਪਈਡ ਵਿੱਚ ਝੂਟੇ ਲੈਣ ਵਾਲੇ ਲੋਕ ਮਸ਼ੀਨ ਦੇ ਟੁੱਟਣ ਨਾਲ ਜਖ਼ਮੀ ਵੀ ਹੋ ਗਏ ਸਨ। ਕਿੰਨਾਂ ਚੰਗਾ ਹੋਵੇ। ਜੇ ਪਰੇਡ ਉਥੇ ਹੀ ਕਰਾਈ ਜਾਵੇ, ਜਿਥੇ ਬਾਕੀ ਸਭ ਝੂਟੇ ਪਡਾਲ ਲੱਗੇ ਹਨ। ਉਥੇ ਵੀ ਉਸ ਮੈਦਾਨ ਵਿੱਚ ਲੱਖਾਂ ਲੋਕਾਂ ਦੇ ਖੜ੍ਹਨ, ਬੈਠਣ ਲਈ ਵੱਡੀ ਜਗ੍ਹਾ ਹੈ।

Post new comment

Comments

Popular Posts