ਭਾਗ 27 ਔਰਤ ਹੀ ਜ਼ੁੰਮੇਵਾਰੀ ਕਿਉਂ ਨਿਭਾਉਂਦੀ ਹੈ ਜ਼ਿੰਦਗੀ ਐਸੀ ਵੀ ਹੈ 
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕੈਨੇਡਾ
 satwinder_7@hotmail.com
ਘਰ ਵਿੱਚ ਔਰਤ ਮਰਦ ਤੋਂ ਵੱਧ ਕੰਮ ਕਰਦੀ ਹੈ। ਰਸੋਈ ਵਿੱਚ ਹੋਰ ਪਾਸੇ, ਕੰਮ ਵਿੱਚ ਲੱਗੀ ਕਰਕੇ, ਖਾਣਾ ਬਣਾਉਂਦੀ ਤੋਂ ਕੁੱਝ ਸੜ ਜਾਵੇ। ਬਹੁਤੇ ਮਰਦ ਪਿੱਠ ਕਰਕੇ ਬੈਠੇ ਰਹਿੰਦੇ ਹਨ। ਸਬਜ਼ੀ ਥੱਲੇ ਲੱਗ ਜਾਏ, ਤਵੇ ਉੱਤੇ ਰੋਟੀ ਸੜ ਜਾਵੇ। ਉਲਟਾ ਔਰਤ ਨੂੰ ਹੀ ਝਿੜਕਦੇ ਹਨ," ਕੀ ਘਰ ਸਾੜਨਾ ਹੈ? ਬਾਕੀ ਕੰਮ ਬਾਅਦ ਵਿੱਚ ਕਰ ਲਈ। ਪਹਿਲਾਂ ਰੋਟੀਆਂ ਤਾਂ ਸੇਕ ਲੈ। " ਕਈ ਆਪਣੇ ਆਪ ਨੂੰ ਬਾਦਸ਼ਾਹ ਹੀ ਸਮਝਦੇ ਹਨ। ਪਤੀਲੇ ਵਿੱਚ ਕੜਛੀ ਫੇਰਨ ਨੂੰ ਬੇਇੱਜ਼ਤੀ ਸਮਝਦੇ ਹਨ। ਬਹੁਤੇ ਤਾਂ ਆਟਾ ਵੀ ਗੁੰਨ੍ਹ ਦਿੰਦੇ ਹਨ। ਭਾਂਡੇ ਮਾਂਜਣ ਵਾਲੇ ਵੀ ਗਿਣਤੀ ਦੇ ਹੀ ਮਰਦ ਹਨ। ਇਹ ਦੱਸੋ ਕਿ ਔਰਤ ਮਾਂ, ਭੈਣ, ਪਤਨੀ ਧੀ, ਬਹੂ ਨੇ ਤੁਹਾਡਾ ਕਰਜ਼ਾ ਦੇਣਾ ਹੈ, ਜੋ ਉਸ ਨੂੰ ਕੰਮਾਂ ਤੋਂ ਸਾਹ ਨਹੀਂ ਲੈਣ ਦੇਣ ਦਿੰਦੇ। ਉਸ ਦਾ ਵੀ ਦਿਲ ਕਰਦਾ ਹੈ। ਉਹ ਵੀ ਮਰਦਾਂ ਵਾਂਗ ਸੋਫੇ ਉੱਤੇ ਬੈਠ ਕੇ ਆਰਾਮ ਨਾਲ ਟੈਲੀਵਿਜ਼ਨ ਦੇਖੇ, ਔਰਤ ਹੀ ਕਿਉਂ ਘਰ ਦੇ ਕੰਮ ਨਿਪਟਾਉਣ ਵਿੱਚ ਲੱਗੀ ਰਹਿੰਦੀ ਹੈ? ਔਰਤ ਹੀ ਜ਼ੁੰਮੇਵਾਰੀ ਕਿਉਂ ਨਿਭਾਉਂਦੀ ਹੈ? ਸਾਡੇ ਹੀ ਲੋਕ ਔਰਤ ਨਾਲ ਐਸਾ ਨਹੀਂ ਕਰਦੇ। ਹੋਰ ਵੀ ਬਹੁਤ ਲੋਕ ਔਰਤ ਦੀ ਚਮੜੀ ਉਦੇੜਨ ਤੱਕ ਜਾਂਦੇ ਹਨ। ਪਹਿਲਾਂ ਖ਼ੂਬ ਕੰਮ ਲੈਂਦੇ ਹਨ। ਮਾਰ ਕੁੱਟ ਤਾਂ ਜੋ ਕਰਦੇ ਹਨ। ਕਈ ਤਾਂ ਪਸ਼ੂਆਂ ਵਾਂਗ ਆਏ ਸਾਲ ਬੱਚਾ ਜੰਮੀ ਰੱਖਦੇ ਹਨ। ਆਪ ਹੀ ਜਾਣਦੇ ਹਨ। ਹਰ ਥਾਂ ਉੱਤੇ ਮਰਦ ਆਪਣੀ ਹੀ ਧੱਕੇਸ਼ਾਹੀ ਕਰਦਾ ਹੈ। ਕਿਉਂਕਿ ਔਰਤ ਆਪ ਇਸ ਦਲਦਲ ਵਿੱਚ ਪਿਸਣਾ ਚਾਹੁੰਦੀ ਹੈ। ਮੰਨਦੇ ਹਾਂ ਮਰਦ ਬੱਚੇ ਜੰਮ ਨਹੀਂ ਸਕਦੇ। ਨਾਂ ਹੀ ਔਰਤ ਵਾਂਗ ਬਰੀਕੀ ਤੇ ਡੁੰਗਾਈ ਨਾਲ ਕੰਮ ਕਰ ਸਕਦੇ ਹਨ। ਪਰ ਹੋਰ ਬਹੁਤ ਮੋਟੇ-ਮੋਟੇ ਕੰਮ ਹਨ। ਭਾਰਤ ਵਿੱਚ ਤਾਂ ਸਫ਼ਾਈ ਕਰਨ ਲਈ ਝਾੜੂ ਮਾਰਨਾ ਪੈਂਦਾ ਹੈ। ਹੋ ਸਕਦਾ ਹੈ, ਮਰਦ ਝਾੜੂ ਕਰੇ ਤਾਂ ਸ਼ਰਮ ਵੀ ਆ ਜਾਵੇ। ਬਾਹਰਲੇ ਦੇਸ਼ਾਂ ਵਿੱਚ ਤਾਂ ਮਸ਼ੀਨਾਂ ਹਨ। ਕੋਈ ਦਿੱਕਤ ਨਹੀਂ ਹੈ। ਬਹੁਤੇ ਤਾਂ ਬਾਹਰ ਇਹੀ ਕੰਮ ਕਰਕੇ ਚੰਗੇ ਡਾਲਰ ਕਮਾਉਂਦੇ ਹਨ। ਕੱਪੜੇ ਧੋਣ ਸੁਕਾਉਣ ਨੂੰ ਮਸ਼ੀਨਾਂ ਹਨ। ਬਹੁਤੇ ਘਰਾਂ ਵਿੱਚ ਜਿੱਥੇ ਸਾਂਝੇ ਪਰਵਾਰ ਹਨ। ਵਿਆਹੇ ਮੁੰਡੇ ਮਾਪਿਆਂ ਨਾਲ ਰਹਿੰਦੇ ਹਨ। ਉਹ ਤਾਂ ਬਿਲਕੁਲ ਵੀ ਡੱਕਾ ਦੂਰਾ ਨਹੀਂ ਕਰਦੇ। ਪਤਾ ਹੁੰਦਾ ਹੈ, ਪਤਨੀ ਨੇ ਕੰਮ ਨਾਂ ਕੀਤਾ, ਮਾਂ ਨੇ ਕਰ ਲੈਣਾ ਹੈ। ਨਾਲੇ ਪਤਨੀ ਨਾਲ ਹੱਥ ਵਟਾਉਣ ਵਿੱਚ ਮਾਂ-ਬਾਪ ਤੋਂ ਵੀ ਸੰਗ ਲੱਗਦੀ ਹੋਣੀ ਹੈ। ਕਲ ਮੈਂ ਇੱਕ ਗੋਰੀ ਨੂੰ ਮਿਲੀ। ਉਸ ਨੇ ਪਾਰਕ ਵਿੱਚ 50 ਕੁ ਬੰਦੇ ਸੱਦੇ ਹੋਏ ਸੀ। ਪਾਰਟੀ ਚਾਰ ਵਜੇ ਸੀ। ਉਹ ਸਵੇਰੇ 8 ਵਜੇ ਤੋਂ ਹੀ ਸਮਾਨ ਢੋਣ ਲੱਗ ਗਈ। ਮੈਨੂੰ ਬੜਾ ਅਜੀਬ ਲੱਗਾ। ਉਹ ਭੱਜ-ਭੱਜ ਕੇ ਹਫ਼ੀ ਪਈ ਸੀ। ਮੈਂ ਉਸ ਨੂੰ ਪੁੱਛ ਹੀ ਲਿਆ," ਤੇਰੀ ਕੋਈ ਮਦਦ ਕਰਨ ਵਾਲਾ ਨਹੀਂ ਹੈ। ਬੱਚੇ ਤੇ ਪਤੀ ਕਿਥੇ ਹਨ? " ਉਸ ਨੇ ਦੱਸਿਆ," ਦੋ ਬੇਟੇ 24, 22, ਬੇਟੀ 20 ਸਾਲਾਂ ਦੀ ਹੈ। ਕੋਈ ਕੰਮ ਨਹੀਂ ਕਰਾਉਂਦਾ। ਪਤੀ ਨੂੰ ਖਾਣਾ ਬਣਾਉਣ, ਹੋਰ ਕਿਸੇ ਕੰਮ ਦਾ ਸ਼ੌਕ ਨਹੀਂ ਹੈ। ਮੈਂ ਆਪ ਸਾਰਾ ਕੁੱਝ ਮਫ਼ਨ ਬਰੈੱਡ, ਮੀਟ, ਚੌਲ, ਫਰੂਟ ਸੈਲਡ ਆਪ ਹੀ ਤਿਆਰ ਕੀਤਾ ਹੈ। ਕਲ ਮਫ਼ਨ ਬਰੈੱਡ ਬਣਾਉਣ ਲਈ ਸੇਕ ਲਾ ਕੇ, ਆਪ ਹੋਰ ਕੰਮ ਕਰਨ ਲੱਗ ਗਈ। ਮਫ਼ਨ ਬਰੈਡ ਨੂੰ ਜ਼ਿਆਦਾ ਸੇਕ ਲੱਗ ਗਿਆ। ਮਫ਼ਨ ਬਰੈੱਡ ਜਲਨ ਦੀ ਵਾਸ਼ਨਾ ਆਉਣ ਲੱਗ ਗਈ। ਬੱਚਿਆਂ ਤੇ ਪਤੀ ਨੂੰ ਕੋਈ ਫ਼ਰਕ ਨਹੀਂ ਪਿਆ। ਸਭ ਆਪੋ-ਆਪਣੇ ਸ਼ੋ ਦੇਖਣ ਵਿੱਚ ਮਸਤ ਸਨ। ਹੁਣ ਵੀ ਉਹ ਅਜੇ ਸੁੱਤੇ ਨਹੀਂ ਉੱਠੇ, ਮੈਂ ਸੋਚਿਆ ਕਰਨਾ ਤਾਂ ਮੈਂ ਹੀ ਹੈ। ਇਸ ਲਈ ਹੁਣ ਤੋਂ ਹੀ ਲੱਗ ਗਈ। ਹੁਣ ਵੀ ਚਿਕਨ ਨੂੰ ਅੋਵਨ ਦੇ ਸੇਕ ਵਿੱਚ ਰੱਖ ਕੇ ਆਈ ਹਾਂ। ਛੇਤੀ ਫੇਰਾ ਘਰ ਨੂੰ ਪਾਵਾਂ। ਹੋਰ ਨਾਂ ਉਹ ਵੀ ਮੱਚ ਜਾਵੇ। ਤੂੰ ਮਫ਼ਨ ਖਾਵੇਗੀ। " ਮੈਂ ਉਸ ਅੱਗੇ ਪਿੰਨੀਆਂ ਵਾਲਾ ਡੱਬਾ ਕਰ ਦਿੱਤਾ,"  ਮੈਂ ਮਫ਼ਨ ਬਰੈੱਡ ਨਹੀਂ ਖਾਣਾ। ਕਿਉਂਕਿ ਮੈਂ ਇਹ ਖਾਂਦੀਆਂ ਹਨ। ਦੇਖ ਤਾਂ ਖਾ ਕੇ, ਮਫ਼ਨ ਬਰੈੱਡ ਨਾਲੋਂ ਕੀ ਫ਼ਰਕ ਹੈ? ਪਰ ਮੈਨੂੰ ਵੀ ਹੁਣੇ ਸੁਰਤ ਆਈ ਹੈ। ਘਰ ਵਿੱਚ ਸਭ ਨੂੰ ਆਪੋ-ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਸਾਡੇ ਤਾਂ ਮਰਦ ਕੱਛਾਂ, ਤੋਲੀਆਂ ਵੀ ਬਾਥਰੂਮ ਵਿੱਚ ਹੀ ਨਹਾਉਣ ਪਿੱਛੋਂ ਮੰਗਦੇ ਹਨ। ਪਤਨੀ ਨਾਂ ਦੇਵੇ ਤਾਂ ਨੰਗੇ ਹੀ ਨਿਕਲ ਆਉਂਦੇ ਹਨ। ਕੱਛਾਂ, ਤੋਲੀਆਂ ਭਿਉ ਕੇ ਰੱਖ ਆਉਂਦੇ ਹਨ। ਜੇ ਔਰਤ ਨਾ ਧੋਵੇ, ਉਵੇਂ ਦੂਜੇ ਦਿਨ ਤੱਕ ਪਿਆ ਰਹਿੰਦੇ ਹੈ। ਬੱਚਿਆਂ ਦੀ ਬੇਬੀਸਿੰਟਗ ਕਰੋਂ, ਨਾਲੇ ਪਤੀ ਦੀ, ਨਾਲੇ ਸੱਸ ਸਹੁਰੇ ਦੇ ਵੀ ਆਗਿਆ ਕਾਰ ਬਣ ਕੇ ਰਹੋ। ਜੇ ਕੋਈ ਊਚ-ਨੀਚ ਹੋ ਜਾਵੇ। ਸਾਰਾ ਟੱਬਰ ਨਣਦਾਂ, ਜੇਠ, ਦਿਉਰ ਸਭ ਤਿੜਗ ਹੋ ਕੇ ਮੂੰਹ ਵਿੰਗੇ ਕਰ ਲੈਂਦੇ ਹਨ। ਰੱਬ ਦਾ ਸ਼ੁਕਰ ਹੈ। ਜੇਠ, ਦਿਉਰ  ਮੇਰੀ ਕਿਸਮਤ ਵਿੱਚ ਨਹੀਂ ਹਨ। ਸੱਸ ਸਹੁਰੇ ਦਾ ਲੱਖ-ਲੱਖ ਸ਼ੁਕਰ ਹੈ। ਨਹੀਂ ਤਾਂ ਹੋਰ ਵਾਧੂ ਕੰਮ ਤੇ ਟੱਬਰ ਵੱਧ ਜਾਣਾ ਸੀ। ਜਿੰਨੇ ਜਾਅ, ਉੱਨੇ ਸੰਨਤਾਅ। ਜਿੱਡਾ ਵੱਡਾ ਟੱਬਰ, ਬੰਦਾ ਟੱਬਰ ਵਿੱਚ ਹੀ ਗੁਆਚਿਆ ਰਹਿੰਦਾ ਹੈ। ਔਰਤ ਨੂੰ ਆਪਣੀ ਤਾਂ ਨ੍ਹਾਉਣ-ਧੋਣ, ਖਾਣ-ਪੀਣ ਦੀ ਸੁਰਤ ਹੀ ਨਹੀਂ ਰਹਿੰਦੀ। ਬਹੁਤੇ ਕਹਿੰਦੇ ਹਨ। ਮੇਰੀ ਜ਼ਿੰਦਗੀ ਗੋਰਿਆਂ ਵਰਗੀ ਹੈ। " ਔਰਤ ਨੇ ਕਿਹਾ," ਮੇਰਾ ਕਿਤੇ ਸੱਚੀ ਮੀਟ ਨਾਂ ਮੱਚ ਜਾਵੇ। ਪਰ ਮੈਂ ਦੱਸਣਾ ਚਾਹੁੰਦੀ ਹਾਂ। ਸਾਡੇ ਦੋਨਾਂ ਦੇ ਮਾਪਿਆਂ ਦਾ ਕੋਈ ਅਤਾ ਪਤਾ ਨਹੀਂ ਹੈ। ਸੇਵਾ ਕਿਸ ਦੀ ਕਰਨੀ ਹੈ? ਸਾਨੂੰ ਪਤੀ-ਪਤਨੀ ਨੂੰ ਨਹੀਂ ਪਤਾ। ਸਾਡੇ ਮਾਪੇ ਜਿਉਂਦੇ ਵੀ ਹਨ, ਜਾਂ ਨਹੀਂ। ਦੋਨਾਂ ਦੇ ਮਾਪਿਆਂ ਨੇ ਤਲਾਕ ਦਿੱਤਾ ਸੀ। ਅਸੀਂ ਦੋਨੇਂ ਹੀ ਘਰੋਂ ਭੱਜੇ ਹੋਏ ਹਾਂ। ਜਵਾਨੀ ਵਿੱਚ ਅਸੀਂ ਰਲ ਕੇ ਮਕਾਨ ਕਿਰਾਏ ਉੱਤੇ ਲਿਆ ਸੀ। ਦੋਨਾਂ ਦਾ ਪਿਆਰ ਹੋ ਗਿਆ। ਹੁਣ ਬੱਚੇ ਵੱਡੇ ਹੋ ਗਏ ਹਨ। ਹੁਣ ਮੈਨੂੰ ਇਹ ਬੰਦਾ ਚੰਗਾ ਨਹੀਂ ਲੱਗਦਾ। ਅੱਕ ਗਈ ਹਾਂ। ਬੱਸ ਇਸ ਤੋਂ ਪਿੱਛਾ ਛੁਡਾ ਲੈਣਾ ਹੈ। " ਮੈ ਪੁੱਛਿਆ," ਤੂੰ ਕਹੇਂਗੀ ਤਾਂ ਉਹ ਤੇਰਾ ਪਿੱਛਾ ਛੱਡ ਦੇਵੇਗਾ। ਸਾਡੇ ਤਾਂ ਭਾਰਤੀ, ਪਾਕਿਸਤਾਨੀ ਸਭ ਇਹੀ ਕਹਿੰਦੇ ਹਨ। ਅਗਲੇ ਸੱਤ ਜਨਮਾਂ ਤੱਕ ਪਿੱਛਾ ਕਰਾਂਗੇ। ਕੀ ਤੇਰੇ ਬੱਚੇ ਵਿਆਹੇ ਗਏ? " " ਨਹੀਂ ਸਭ ਅਣਵਿਆਹੇ ਹਨ। ਜੇ ਭਾਰਤੀ ਇਹਦਾ ਦੇ ਹਨ। ਤਾਂ ਇਸ ਵਾਰ ਭਾਰਤੀ ਟਰਾਈ ਕਰਾਂਗੀ। " ਮੈਂ ਉੱਚੀ- ਉੱਚੀ ਹੱਸ ਪਈ। " ਜੇ ਕਿਸੇ ਪੰਜਾਬੀ ਦੇ ਧੱਕੇ ਚੜ੍ਹ ਗਈ। ਸਾਰੀ ਉਮਰ ਪਾਣੀ ਭਰਾਊ, ਨਾਲੇ ਮਾਪਿਆਂ ਦੀ ਸੇਵਾ, ਨਾਲੇ ਉਨ੍ਹਾਂ ਦੀਆਂ ਝਿੜਕਾਂ ਦਾ ਮਜ਼ਾ ਚਖਾ ਦੇਵੇਗਾ। ਜੇ ਕਿਤੇ ਪਿੰਡ ਰਹਿਣ ਲੱਗ ਗਿਆ। ਗੋਹਾ-ਕੂੜਾ ਵੀ ਕਰਾਊ। ਹਾੜੀ-ਸੌਣੀ  ਚਕਵਾਊਗਾ। ਆਪ ਚਾਹੇ ਦਾਰੂ ਪੀ ਕੇ ਆੜ੍ਹਤੀਏ ਕੋਲ ਬੋਹਲ਼ ਦੀ ਰਾਖੀ ਬੈਠਾ ਰਹੇ। " " ਇਹ ਗੋਹਾ-ਕੂੜਾ ਕੀ ਹੁੰਦਾ ਹੈ? " ਮੈ ਕਿਹਾ," ਜਿਹੜਾ ਮੀਟ ਤੂੰ ਖਾਦੀ ਹੈ। ਸਾਡੇ ਲੋਕ ਇਸ ਦਾ ਦੁੱਧ ਪੀਂਦੇ ਤੇ ਮਰਨ ਵੇਲੇ ਤੱਕ ਚਾਰੇ ਦੀ ਸੇਵਾ ਕਰਦੇ ਹਨ। ਪਸ਼ੂਆਂ ਦੀ ਛਿੱਟ ਗੋਹਾ-ਕੂੜਾ ਹੁੰਦਾ ਹੈ। ਇਹ ਅੱਗ ਜਲਾਉਣ ਦੇ ਕੰਮ ਆਉਂਦਾ ਹੈ, ਜ਼ਮੀਨ ਵੱਧ ਪੈਦਾਵਾਰ ਕਰਨ ਵਿੱਚ ਕੰਮ ਆਉਂਦਾ ਹੈ। " " ਫਿਰ ਤਾਂ ਇਹੀ ਬੰਦੇ ਨਾਲ ਕੰਮ ਚਲਾਈ ਜਾਂਦੀ ਹਾਂ। ਪਰ ਮੈਨੂੰ ਇੰਝ ਲੱਗਣ ਲੱਗਾ ਹੈ। ਜਿਵੇਂ ਹਾਥੀ ਬੰਦਾ ਹੋਵੇ, ਬੱਚੇ ਚੂਹਿਆਂ ਵਾਂਗ ਕਾਣ ਨੂੰ ਹੀ ਭਾਲੀ ਜਾਂਦੇ ਹਨ। ਮੇਰੇ ਕੋਲੋ ਚਾਰ ਜੀਅ ਨਹੀਂ ਰੱਜਦੇ। " " ਕਈ ਪੰਜਾਬੀ ਪੂਰਾ ਟੱਬਰ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਦੋਂਨੇ ਵੇਲੇ ਖੁਆਦੇ ਹਨ। ਗੁਰਦੁਆਰਾ ਸਾਹਿਬ ਗੁਰੂ ਘਰ ਵਿੱਚ ਲੰਗਰ ਅਤੁਟ ਚਲਦਾ ਹੈ। ਬਹੁਤ ਗੁਰੂ ਪਿਆਰੇ ਦਾਨ ਵੀ ਦਿਲ ਖੋਲ ਕੇ ਕਰਦੇ ਹਨ। ਕਿਸੇ ਸਾਧ ਨਾਲ ਵਿਆਹ ਕਰਾ ਲੈ। ਹਰ ਰੋਜ ਕੜਾਹ, ਖੀਰ, ਪ੍ਰਸ਼ਾਦੇ ਮੁਫ਼ਤ ਦੇ ਮਿਲਣਗੇ। "   






Comments

Popular Posts